bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 3
Acts 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 4 →
1
ਇੱਕ ਦਿਨ ਪਤਰਸ ਅਤੇ ਯੋਹਨ ਪ੍ਰਾਰਥਨਾ ਦੇ ਸਮੇਂ ਹੈਕਲ ਨੂੰ ਦੁਪਹਿਰ ਦੇ ਤੀਜੇ ਪਹਿਰ ਜਾ ਰਹੇ ਸਨ।
2
ਹੁਣ ਇੱਕ ਜਨਮ ਤੋਂ ਲੰਗੜਾ ਆਦਮੀ ਹੈਕਲ ਦੇ ਦਰਵਾਜ਼ੇ ਕੋਲ ਜੋ ਖੂਬਸੂਰਤ ਨਾਮ ਤੇ ਅਖਵਾਉਂਦਾ ਹੈ, ਜਿੱਥੇ ਉਸਨੂੰ ਹਰ ਰੋਜ਼ ਹੈਕਲ ਦੇ ਵਿਹੜੇ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗਵਾਈ ਜਾਂਦੀ ਸੀ।
3
ਜਦੋਂ ਉਸਨੇ ਪਤਰਸ ਅਤੇ ਯੋਹਨ ਨੂੰ ਹੈਕਲ ਦੇ ਅੰਦਰ ਵੜਦਿਆਂ ਵੇਖਿਆ, ਤਾਂ ਉਸਨੇ ਉਨ੍ਹਾਂ ਤੋਂ ਪੈਸੇ ਮੰਗੇ।
4
ਪਤਰਸ ਨੇ ਸਿੱਧਾ ਉਸ ਵੱਲ ਵੇਖਿਆ, ਤਿਵੇਂ ਯੋਹਨ ਨੇ ਵੀ ਵੇਖਿਆ। ਤਦ ਪਤਰਸ ਨੇ ਉਸਨੂੰ ਕਿਹਾ, “ਸਾਨੂੰ ਵੇਖ!”
5
ਇਸ ਲਈ ਆਦਮੀ ਨੇ ਆਪਣਾ ਧਿਆਨ ਉਨ੍ਹਾਂ ਵੱਲ ਦਿੱਤਾ, ਉਨ੍ਹਾਂ ਤੋਂ ਕੁਝ ਪ੍ਰਾਪਤ ਕਰਨ ਦੀ ਵੀ ਉਮੀਦ ਰੱਖੀ।
6
ਤਦ ਪਤਰਸ ਨੇ ਕਿਹਾ, “ਮੇਰੇ ਕੋਲ ਚਾਂਦੀ ਤੇ ਸੋਨਾ ਤਾਂ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਨਾਸਰੀ ਯਿਸ਼ੂ ਮਸੀਹ ਦੇ ਨਾਮ ਵਿੱਚ, ਚੱਲ ਫਿਰ।”
7
ਪਤਰਸ ਨੇ ਉਸਨੂੰ ਸੱਜੇ ਹੱਥ ਨਾਲ ਫੜ ਲਿਆ, ਅਤੇ ਉਸਦੀ ਸਹਾਇਤਾ ਕੀਤੀ, ਅਤੇ ਉਸੇ ਵੇਲੇ ਹੀ ਆਦਮੀ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ।
8
ਉਹ ਆਪਣੇ ਪੈਰਾਂ ਤੇ ਛਾਲ ਮਾਰ ਕੇ ਤੁਰਨ ਲੱਗ ਪਿਆ। ਤਦ ਉਹ ਉਨ੍ਹਾਂ ਨਾਲ ਹੈਕਲ ਦੇ ਵਿਹੜੇ ਵਿੱਚ ਗਿਆ, ਚਲਦਿਆਂ ਅਤੇ ਛਾਲਾਂ ਮਾਰਦੀਆਂ, ਅਤੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗਾ।
9
ਜਦੋਂ ਸਾਰੇ ਲੋਕਾਂ ਨੇ ਉਸਨੂੰ ਤੁਰਦੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਿਆਂ ਵੇਖਿਆ,
10
ਉਨ੍ਹਾਂ ਨੇ ਉਸਨੂੰ ਉਹੀ ਵਿਅਕਤੀ ਵਜੋਂ ਪਛਾਣਿਆ ਜੋ ਹੈਕਲ ਦੇ ਦਰਵਾਜ਼ੇ ਤੇ ਜੋ ਖੂਬਸੂਰਤ ਨਾਮ ਤੇ ਅਖਵਾਉਂਦਾ ਭੀਖ ਮੰਗਣ ਲਈ ਬੈਠਾ ਹੁੰਦਾ ਸੀ, ਅਤੇ ਉਸ ਨਾਲ ਜੋ ਵਾਪਰਿਆ ਵੇਖ ਕੇ ਉਹ ਸਭ ਹੈਰਾਨ ਅਤੇ ਅਚਰਜ਼ ਹੋ ਗਏ ਸਨ।
11
ਜਦੋਂ ਉਹ ਆਦਮੀ ਪਤਰਸ ਅਤੇ ਯੋਹਨ ਨੂੰ ਵੇਖ ਰਿਹਾ ਸੀ, ਸਾਰੇ ਲੋਕ ਹੈਰਾਨ ਹੋ ਗਏ ਅਤੇ ਉਨ੍ਹਾਂ ਕੋਲ ਭੱਜ ਕੇ ਉੱਥੇ ਆਏ ਜੋ ਸ਼ਲੋਮੋਨ ਦੀ ਬਸਤੀ ਅਖਵਾਉਂਦਾ।
12
ਜਦੋਂ ਪਤਰਸ ਨੇ ਇਹ ਵੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਇਸਰਾਏਲੀਓ, ਇਹ ਗੱਲ ਤੁਹਾਨੂੰ ਹੈਰਾਨ ਕਿਉਂ ਕਰਦੀ ਹੈ? ਤੁਸੀਂ ਸਾਨੂੰ ਕਿਉਂ ਵੇਖਦੇ ਹੋ ਜਿਵੇਂ ਕਿ ਸਾਡੀ ਆਪਣੀ ਤਾਕਤ ਜਾਂ ਭਗਤੀ ਦੁਆਰਾ ਅਸੀਂ ਇਸ ਆਦਮੀ ਨੂੰ ਤੋਰਿਆ ਹੋਵੇ?
13
ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ, ਜੋ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ਵਰ ਨੇ, ਆਪਣੇ ਸੇਵਕ ਯਿਸ਼ੂ ਦੀ ਵਡਿਆਈ ਕੀਤੀ। ਤੁਸੀਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਤੁਸੀਂ ਉਸਨੂੰ ਪਿਲਾਤੁਸ ਦੇ ਸਾਹਮਣੇ ਠੁਕਰਾ ਦਿੱਤਾ, ਹਾਲਾਂਕਿ ਉਸਨੇ ਉਸਨੂੰ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ।
14
ਤੁਸੀਂ ਪਵਿੱਤਰ ਅਤੇ ਧਰਮੀ ਨੂੰ ਠੁਕਰਾਇਆ ਅਤੇ ਮੰਗ ਕੀਤੀ ਕਿ ਇੱਕ ਕਾਤਲ ਤੁਹਾਡੇ ਕੋਲ ਰਿਹਾ ਕੀਤਾ ਜਾਵੇ।
15
ਤੁਸੀਂ ਜੀਵਨ ਦੇ ਮਾਲਿਕ ਨੂੰ ਮਾਰ ਦਿੱਤਾ, ਪਰ ਪਰਮੇਸ਼ਵਰ ਨੇ ਉਸਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅਸੀਂ ਇਸ ਦੇ ਗਵਾਹ ਹਾਂ।
16
ਯਿਸ਼ੂ ਦੇ ਨਾਮ ਉੱਤੇ ਵਿਸ਼ਵਾਸ ਨਾਲ, ਇਹ ਆਦਮੀ ਜਿਸਨੂੰ ਤੁਸੀਂ ਵੇਖਦੇ ਹੋ ਅਤੇ ਜਾਣਦੇ ਵੀ ਹੋ ਉਹ ਤਕੜਾ ਕੀਤਾ ਗਿਆ। ਇਹ ਉਸ ਵਿਸ਼ਵਾਸ ਨੇ ਜਿਹੜਾ ਯਿਸ਼ੂ ਦੇ ਨਾਮ ਰਾਹੀਂ ਹੈ, ਉਸਨੂੰ ਪੂਰੀ ਤਰਾ ਚੰਗਾ ਕਰ ਦਿੱਤਾ ਹੈ, ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ।
17
“ਹੁਣ, ਹੇ ਭਾਈਬੰਦ ਇਸਰਾਏਲੀਓ, ਮੈਂ ਜਾਣਦਾ ਹਾਂ ਜੋ ਤੁਸੀਂ ਨਾ ਜਾਣਦੇ ਹੋਏ ਅਜਿਹਾ ਕੀਤਾ, ਜਿਵੇਂ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ ਸੀ।
18
ਪਰ ਪਰਮੇਸ਼ਵਰ ਨੇ ਇਹ ਇਸ ਤਰ੍ਹਾਂ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ ਜੋ ਉਸਨੇ ਸਾਰੇ ਨਬੀਆਂ ਦੁਆਰਾ ਭਵਿੱਖਬਾਣੀਆਂ ਕੀਤੀਆਂ ਸਨ, ਉਸਨੇ ਕਿਹਾ ਕਿ ਉਸਦੇ ਮਸੀਹਾ ਨੂੰ ਦੁੱਖ ਸਹਿਣੇ ਪੈਣਗੇ।
19
ਤੌਬਾ ਕਰੋ, ਅਤੇ ਪਰਮੇਸ਼ਵਰ ਦੇ ਵੱਲ ਮੁੜੋ, ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ,
20
ਅਤੇ ਤਾਂ ਜੋ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਚੁਣਿਆ ਗਿਆ ਹੈ, ਯਿਸ਼ੂ ਨੂੰ ਭੇਜ ਦੇਵੇ।
21
ਜੋ ਉਹ ਸਵਰਗ ਵਿੱਚ ਰਹੇ, ਕਿ ਜਦੋਂ ਤੱਕ ਪਰਮੇਸ਼ਵਰ ਦਾ ਹਰ ਚੀਜ਼ ਨੂੰ ਬਹਾਲ ਕਰਨ ਦਾ ਸਮਾਂ ਨਾ ਜਾਵੇ, ਜਿਵੇਂ ਉਸਨੇ ਬਹੁਤ ਪਹਿਲਾਂ ਤੋਂ ਹੀ ਆਪਣੇ ਪਵਿੱਤਰ ਨਬੀਆਂ ਰਾਹੀਂ ਵਾਅਦਾ ਕੀਤਾ ਸੀ।”
22
ਤਾਂ ਮੋਸ਼ੇਹ ਨੇ ਆਖਿਆ, “ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਭਰਾਵਾਂ ਵਿੱਚੋਂ ਖੜ੍ਹਾ ਕਰੇਗਾ, ਜੋ ਕੁਝ ਉਹ ਤੁਹਾਨੂੰ ਆਖੇ ਤੁਸੀਂ ਉਸ ਦੀ ਸੁਣਨਾ।”
23
ਹਰੇਕ ਮਨੁੱਖ ਜੋ ਉਸ ਨਬੀ ਦੀ ਨਾ ਸੁਣੇਗਾ ਉਹ ਆਪਣੇ ਲੋਕਾਂ ਵਿੱਚੋਂ ਪੂਰੀ ਤਰਾ ਨਾਸ਼ ਕੀਤਾ ਜਾਵੇਗਾ।
24
“ਦਰਅਸਲ, ਸਮੂਏਲ ਤੋਂ ਸ਼ੁਰੂ ਕਰਦਿਆਂ ਹੋਈਆਂ, ਸਾਰੇ ਨਬੀਆਂ ਜਿਨ੍ਹਾਂ ਨੇ ਇਨ੍ਹਾਂ ਹੀ ਦਿਨਾਂ ਬਾਰੇ ਭਵਿੱਖਬਾਣੀ ਕਰਕੇ ਦੱਸਿਆ।
25
ਅਤੇ ਤੁਸੀਂ ਉਹ ਨਬੀਆਂ ਦੇ ਅਤੇ ਉਸ ਪ੍ਰਤਿੱਗਿਆ ਦੇ ਵਾਰਸ ਹੋ ਜੋ ਪਰਮੇਸ਼ਵਰ ਨੇ ਤੁਹਾਡੇ ਪੁਰਖਾ ਨਾਲ ਕੀਤਾ ਸੀ। ਉਸਨੇ ਅਬਰਾਹਾਮ ਨੂੰ ਕਿਹਾ, ‘ਤੇਰੀ ਵੰਸ਼ ਦੇ ਜ਼ਰੀਏ ਧਰਤੀ ਦੇ ਸਾਰੇ ਲੋਕਾਂ ਨੂੰ ਅਸੀਸ ਮਿਲੇਗੀ।’
26
ਜਦੋਂ ਪਰਮੇਸ਼ਵਰ ਨੇ ਆਪਣੇ ਸੇਵਕ ਨੂੰ ਖੜ੍ਹਾ ਕੀਤਾ, ਤਾਂ ਉਸਨੇ ਉਸਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਭੇਜਿਆ ਤਾਂ ਜੋ ਤੁਹਾਨੂੰ ਹਰ ਇੱਕ ਨੂੰ ਆਪਣੇ ਭੈੜੇ ਕੰਮਾਂ ਤੋਂ ਦੂਰ ਕਰਕੇ ਅਸੀਸ ਦੇਵੇ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28