bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 20
Acts 20
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
1
ਜਦੋਂ ਦੰਗੇ ਖ਼ਤਮ ਹੋ ਗਏ, ਤਾਂ ਪੌਲੁਸ ਨੇ ਉਨ੍ਹਾਂ ਦੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹੌਸਲਾ ਦੇਣ ਤੋਂ ਬਾਅਦ, ਉਸਨੇ ਉਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਮਕਦੂਨਿਯਾ ਵੱਲ ਨੂੰ ਚਲਾ ਗਿਆ।
2
ਉਹ ਉਸ ਖੇਤਰ ਵਿੱਚ ਦੀ ਯਾਤਰਾ ਕਰਦਾ ਰਿਹਾ, ਲੋਕਾਂ ਨੂੰ ਉਤਸ਼ਾਹ ਦੇ ਬਹੁਤ ਸਾਰੇ ਸ਼ਬਦ ਬੋਲਦਾ ਰਿਹਾ, ਅਤੇ ਅੰਤ ਵਿੱਚ ਉਹ ਗ੍ਰੀਸ ਪ੍ਰਾਂਤ ਪਹੁੰਚਿਆ,
3
ਉਹ ਉੱਥੇ ਤਿੰਨ ਮਹੀਨੇ ਰਿਹਾ। ਤਦ ਉਸਨੇ ਜਹਾਜ਼ ਰਾਹੀਂ ਸੀਰੀਆ ਪਰਤਣ ਦੀ ਯੋਜਨਾ ਬਣਾਈ, ਪਰ ਉਸਨੇ ਸੁਣਿਆ ਕਿ ਉਸ ਇਲਾਕੇ ਦੇ ਕੁਝ ਯਹੂਦੀ ਉਸਦੀ ਯਾਤਰਾ ਦੌਰਾਨ ਉਸਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਅਤੇ ਉਹ ਫਿਰ ਮਕਦੂਨਿਯਾ ਦੇ ਰਾਹ ਤੁਰ ਪਿਆ।
4
ਉਸਦੇ ਨਾਲ ਬੇਰੀਅਨ ਤੋਂ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕੀਆਂ ਸ਼ਹਿਰ ਤੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਤੋਂ ਗਾਯੁਸ, ਤਿਮੋਥਿਉਸ, ਅਤੇ ਏਸ਼ੀਆ ਦੇ ਪ੍ਰਾਂਤ ਤੋਂ ਤੁਖਿਕੁਸ ਅਤੇ ਟ੍ਰੋਫਿਮਸ ਵੀ ਉਸਦੇ ਨਾਲ ਗਏ ਸਨ।
5
ਇਹ ਆਦਮੀ ਪਹਿਲਾਂ ਗਏ ਅਤੇ ਤ੍ਰੋਆਸ ਵਿਖੇ ਸਾਡਾ ਇੰਤਜ਼ਾਰ ਕੀਤਾ।
6
ਪਰ ਅਸੀਂ ਪਤੀਰੀ ਰੋਟੀ ਦੇ ਤਿਉਹਾਰ ਤੋਂ ਬਾਅਦ ਫ਼ਿਲਿੱਪੀ ਤੋਂ ਸਫ਼ਰ ਕੀਤਾ ਅਤੇ ਪੰਜ ਦਿਨਾਂ ਬਾਅਦ ਤ੍ਰੋਆਸ ਵਿਖੇ ਉਨ੍ਹਾਂ ਦੇ ਕੋਲ ਪਹੁੰਚੇ, ਜਿੱਥੇ ਅਸੀਂ ਸੱਤ ਦਿਨ ਰਹੇ।
7
ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਦਿਨ ਜਾਣ ਦਾ ਇਰਾਦਾ ਕੀਤਾ ਸੀ, ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤੱਕ ਉਪਦੇਸ਼ ਕਰਦਾ ਰਿਹਾ।
8
ਉੱਪਰਲੇ ਕਮਰੇ ਵਿੱਚ ਬਹੁਤ ਸਾਰਿਆਂ ਮਸ਼ਾਲਾਂ ਸਨ ਜਿੱਥੇ ਅਸੀਂ ਇਕੱਠੇ ਹੋਏ ਸੀ।
9
ਇੱਕ ਖਿੜਕੀ ਵਿੱਚ ਯੂਟੀਕੁਸ ਨਾਮ ਦਾ ਇੱਕ ਨੌਜਵਾਨ ਬੈਠਾ ਹੋਇਆ ਸੀ, ਜੋ ਡੂੰਘੀ ਨੀਂਦ ਵਿੱਚ ਝੂਟੇ ਲੈ ਰਿਹਾ ਸੀ ਜਿਵੇਂ-ਜਿਵੇਂ ਪੌਲੁਸ ਗੱਲਾਂ ਅਤੇ ਗੱਲਾਂ ਕਰ ਰਿਹਾ ਸੀ। ਜਦੋਂ ਉਹ ਗਹਿਰੀ ਨੀਂਦ ਵਿੱਚ ਸੌਂ ਗਿਆ ਸੀ, ਤਾਂ ਉਹ ਤੀਜੀ ਮੰਜਿਲ ਤੋਂ ਜ਼ਮੀਨ ਤੇ ਡਿੱਗ ਪਿਆ ਅਤੇ ਮਰਿਆ ਹੋਇਆ ਚੁੱਕਿਆ ਗਿਆ।
10
ਪੌਲੁਸ ਵੀ ਹੇਠਾਂ ਉਤਰ ਆਇਆ। ਉਹ ਨੂੰ ਜੱਫੇ ਵਿੱਚ ਲਿਆ ਅਤੇ ਜਵਾਨ ਆਦਮੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਗਲ਼ ਨਾਲ ਲਾ ਲਿਆ। ਤਦ ਉਸਨੇ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਕਿਹਾ, “ਚਿੰਤਾ ਨਾ ਕਰੋ,” ਉਸ ਨੇ ਕਿਹਾ। “ਉਹ ਜੀਉਂਦਾ ਹੈ!”
11
ਫਿਰ ਉਹ ਉੱਪਰ ਦੀ ਮੰਜ਼ਲ ਉੱਤੇ ਚਲਾ ਗਿਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ।
12
ਲੋਕ ਨੌਜਵਾਨ ਨੂੰ ਜ਼ਿੰਦਾ ਘਰ ਲੈ ਗਏ ਅਤੇ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਿਆ। ਕਿਉਂਕਿ ਉਹ ਦੁਬਾਰਾ ਜੋ ਜ਼ਿੰਦਾ ਹੋਈਆਂ ਸੀ।
13
ਅਸੀਂ ਜਹਾਜ਼ ਵੱਲ ਵਧੇ ਅਤੇ ਅੱਸੁਸ ਲਈ ਰਵਾਨਾ ਹੋਏ, ਜਿੱਥੇ ਅਸੀਂ ਪੌਲੁਸ ਨੂੰ ਜਹਾਜ਼ ਵਿੱਚ ਲਿਜਾਣ ਜਾ ਰਹੇ ਸੀ। ਉਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਸੀ ਕਿਉਂਕਿ ਉਹ ਪੈਦਲ ਉੱਥੇ ਜਾ ਰਿਹਾ ਸੀ।
14
ਜਦੋਂ ਉਹ ਸਾਨੂੰ ਅੱਸੁਸ ਵਿਖੇ ਮਿਲਿਆ, ਤਾਂ ਅਸੀਂ ਉਸ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਟੀਲੀਨ ਨੂੰ ਆਏ।
15
ਅਗਲੇ ਦਿਨ ਅਸੀਂ ਉੱਥੋਂ ਜਹਾਜ਼ ਦੁਆਰਾ ਰਵਾਨਾ ਹੋਏ ਅਤੇ ਚਿਓਸ ਉਤਰ ਗਏ। ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ। ਅਤੇ ਫਿਰ ਉਸੇ ਦਿਨ ਮਿਲੇਟਸ ਨੂੰ ਆਏ।
16
ਪੌਲੁਸ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਸਮਾਂ ਗੁਜ਼ਾਰਨ ਤੋਂ ਬਚਣ ਲਈ ਪਿੱਛੇ ਅਫ਼ਸੀਆਂ ਨੂੰ ਸਫ਼ਰ ਕਰਨ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਜਲਦੀ ਪਹੁੰਚ ਜਾਂਵਾਂ।
17
ਮਿਲੇਟਸ ਤੋਂ, ਪੌਲੁਸ ਨੇ ਕਲੀਸਿਆ ਦੇ ਬਜ਼ੁਰਗਾਂ ਨੂੰ ਅਫ਼ਸੀਆਂ ਭੇਜਿਆ।
18
ਜਦੋਂ ਉਹ ਉਸ ਦੇ ਕੋਲ ਪਹੁੰਚੇ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਖੁਦ ਨਿੱਜੀ ਤੌਰ ਤੇ ਜਾਣਦੇ ਹੋ ਕਿ ਜਿਸ ਵੇਲੇ ਮੈਂ ਤੁਹਾਡੇ ਨਾਲ ਸੀ ਤਾਂ ਮੇਰਾ ਰਵੱਈਆ ਤੁਹਾਡੇ ਪ੍ਰਤੀ ਕਿਵੇਂ ਦਾ ਸੀ, ਪਹਿਲੇ ਦਿਨ ਤੋਂ ਜਦੋਂ ਮੈਂ ਏਸ਼ੀਆ ਪ੍ਰਾਂਤ ਵਿੱਚ ਆਇਆ।
19
ਮੈਂ ਪ੍ਰਭੂ ਦੀ ਸੇਵਾ ਬਹੁਤ ਨਿਮਰਤਾ ਅਤੇ ਹੰਝੂਆਂ ਨਾਲ ਅਤੇ ਆਪਣੇ ਯਹੂਦੀ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦੁਆਰਾ ਸਖ਼ਤ ਅਜ਼ਮਾਇਸ਼ਾਂ ਦੌਰਾਨ ਕੀਤੀ।
20
ਤੁਸੀਂ ਜਾਣਦੇ ਹੋ ਕਿ ਮੈਂ ਪ੍ਰਚਾਰ ਕਰਨ ਦੀ ਅਜਿਹੀ ਕਿਸੇ ਵੀ ਚੀਜ਼ ਤੋਂ ਸੰਕੋਚ ਨਹੀਂ ਕੀਤਾ ਜੋ ਤੁਹਾਡੇ ਲਈ ਮਦਦਗਾਰ ਹੋਵੇ ਪਰ ਤੁਹਾਨੂੰ ਜਨਤਕ ਤੌਰ ਤੇ ਅਤੇ ਘਰ-ਘਰ ਜਾ ਕੇ ਸਿਖਾਇਆ।
21
ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਵਾਂ ਨੂੰ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਤੋਬਾ ਕਰਕੇ ਪਰਮੇਸ਼ਵਰ ਵੱਲ ਮੁੜਨਾ ਚਾਹੀਦਾ ਹੈ ਅਤੇ ਸਾਡੇ ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।
22
“ਅਤੇ ਹੁਣ, ਪਵਿੱਤਰ ਆਤਮਾ ਦੁਆਰਾ ਮਜਬੂਰ ਹੋ ਕੇ, ਮੈਂ ਯੇਰੂਸ਼ਲੇਮ ਜਾ ਰਿਹਾ ਹਾਂ, ਪਰ ਮੈਨੂੰ ਨਹੀਂ ਪਤਾ ਕਿ ਉੱਥੇ ਮੇਰੇ ਨਾਲ ਕੀ ਵਾਪਰੇਗਾ।
23
ਮੈਂ ਸਿਰਫ ਇਹ ਜਾਣਦਾ ਹਾਂ ਕਿ ਹਰ ਸ਼ਹਿਰ ਵਿੱਚ ਪਵਿੱਤਰ ਆਤਮਾ ਮੈਨੂੰ ਚੇਤਾਵਨੀ ਦਿੰਦੀ ਹੈ ਕਿ ਜੇਲ੍ਹ ਅਤੇ ਮੁਸ਼ਕਿਲਾਂ ਮੇਰੇ ਸਾਹਮਣੇ ਆ ਰਹੀਆਂ ਹਨ।
24
ਫਿਰ ਵੀ, ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ਵਰ ਦੀ ਕਿਰਪਾ ਦੀ ਖੁਸ਼ਖ਼ਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸ਼ੂ ਤੋਂ ਪਾਈ ਸੀ।
25
“ਹੁਣ ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਸਨੂੰ ਮੈਂ ਪਰਮੇਸ਼ਵਰ ਦਾ ਰਾਜ ਦਾ ਪ੍ਰਚਾਰ ਕੀਤਾ ਉਹ ਕਦੇ ਵੀ ਮੈਨੂੰ ਨਹੀਂ ਵੇਖਣਗੇ।”
26
ਇਸ ਲਈ, ਮੈਂ ਅੱਜ ਤੁਹਾਨੂੰ ਬਿਆਨ ਕਰਦਾ ਹਾਂ ਕਿ ਮੈਂ ਤੁਹਾਡੇ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ।
27
ਕਿਉਂਕਿ ਮੈਂ ਤੁਹਾਨੂੰ ਪਰਮੇਸ਼ਵਰ ਦੀ ਸਾਰੀ ਇੱਛਾ ਦੱਸਣ ਤੋਂ ਝਿਜਕਿਆ ਨਹੀਂ ਹੈ।
28
ਆਪਣੇ ਆਪ ਤੇ ਨਜ਼ਰ ਰੱਖੋ ਅਤੇ ਨਾਲੇ ਸਾਰੇ ਝੁੰਡ ਤੇ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ। ਜੋ ਪਰਮੇਸ਼ਵਰ ਦੀ ਕਲੀਸਿਆ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।
29
ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ, ਜੰਗਲੀ ਬਘਿਆੜ ਤੁਹਾਡੇ ਵਿਚਕਾਰ ਆਉਣਗੇ ਅਤੇ ਝੁੰਡ ਨੂੰ ਨਹੀਂ ਛੱਡਣਗੇ।
30
ਇੱਥੋ ਤੱਕ ਕਿ ਤੁਹਾਡੇ ਆਪਣੇ ਵਿੱਚੋਂ ਵੀ ਆਦਮੀ ਉੱਠਣਗੇ ਅਤੇ ਉਨ੍ਹਾਂ ਦੇ ਮਗਰ ਜਾਣ ਵਾਲੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ।
31
ਇਸ ਲਈ ਆਪਣੀ ਪਹਿਰੇਦਾਰੀ ਕਰੋ! ਯਾਦ ਰੱਖੋ ਕਿ ਤਿੰਨ ਸਾਲਾਂ ਤੋਂ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਹੰਝੂਆਂ ਨਾਲ ਰਾਤ ਅਤੇ ਦਿਨ ਚੇਤਾਵਨੀ ਦੇਣ ਤੋਂ ਕਦੇ ਨਹੀਂ ਰੁਕਿਆ।
32
“ਹੁਣ ਮੈਂ ਤੁਹਾਨੂੰ ਪਰਮੇਸ਼ਵਰ ਅਤੇ ਉਸ ਦੀ ਕਿਰਪਾ ਦੇ ਬਚਨ ਪ੍ਰਤੀ ਬਚਨਬੱਧ ਕਰਦਾ ਹਾਂ,” ਜੋ ਤੁਹਾਨੂੰ ਉਸਾਰ ਸਕਦਾ ਹੈ ਅਤੇ ਤੁਹਾਨੂੰ ਉਨ੍ਹਾਂ ਸਾਰੇ ਲੋਕਾਂ ਵਿੱਚ ਵਿਰਾਸਤ ਦੇ ਸਕਦਾ ਹੈ ਜੋ ਪਵਿੱਤਰ ਹਨ।
33
ਮੈਂ ਕਿਸੇ ਦੀ ਕਦੇ ਚਾਂਦੀ ਜਾਂ ਸੋਨਾ ਜਾਂ ਕੱਪੜੇ ਦੀ ਲਾਲਸਾ ਨਹੀਂ ਕੀਤੀ।
34
ਤੁਸੀਂ ਖੁਦ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੱਥਾਂ ਨੇ ਮੇਰੀਆਂ ਆਪਣੀਆਂ ਜ਼ਰੂਰਤਾਂ ਅਤੇ ਮੇਰੇ ਸਾਥੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ।
35
ਮੈਂ ਜੋ ਕੁਝ ਵੀ ਕੀਤਾ, ਉਸ ਵਿੱਚ ਮੈਂ ਤੁਹਾਨੂੰ ਦਿਖਾਇਆ ਕਿ ਇਸ ਤਰ੍ਹਾਂ ਦੀ ਮਿਹਨਤ ਨਾਲ ਸਾਨੂੰ ਕਮਜ਼ੋਰਾਂ ਦੀ ਮਦਦ ਕਰਨੀ ਚਾਹੀਦੀ ਹੈ, ਪ੍ਰਭੂ ਯਿਸ਼ੂ ਨੇ ਖੁਦ ਜੋ ਸ਼ਬਦ ਕਹੇ ਸਨ, ਉਨ੍ਹਾਂ ਨੂੰ ਯਾਦ ਕਰਦੇ ਹੋਏ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”
36
ਪਰ ਜਦੋਂ ਪੌਲੁਸ ਬੋਲਣ ਤੋਂ ਹਟਿਆ, ਉਸਨੇ ਉਨ੍ਹਾਂ ਸਾਰਿਆਂ ਸਾਹਮਣੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।
37
ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਮਿਲ ਕੇ ਉਹ ਨੂੰ ਚੁੰਮਿਆ।
38
ਉਨ੍ਹਾਂ ਨੂੰ ਸਭ ਤੋਂ ਵੱਧ ਦੁਖੀ ਕਰਨ ਵਾਲੀ ਗੱਲ ਇਹ ਸੀ ਕਿ ਉਹ ਉਸ ਦਾ ਚਿਹਰਾ ਦੁਬਾਰਾ ਕਦੇ ਨਹੀਂ ਦੇਖਣਗੇ, ਫਿਰ ਉਹ ਉਸ ਦੇ ਨਾਲ ਜਹਾਜ਼ ਚੜਾਉਣ ਲਈ ਗਏ।
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28