bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 24
Acts 24
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 23
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 25 →
1
ਪੰਜ ਦਿਨਾਂ ਬਾਅਦ ਮਹਾਂ ਜਾਜਕ ਹਨਾਨਿਯਾਹ ਕੁਝ ਬਜ਼ੁਰਗਾਂ ਅਤੇ ਟਰਟੁਲੁਸ ਨਾਂ ਦੇ ਵਕੀਲ ਨਾਲ ਕੈਸਰਿਆ ਨੂੰ ਗਿਆ, ਅਤੇ ਉਨ੍ਹਾਂ ਨੇ ਰਾਜਪਾਲ ਅੱਗੇ ਪੌਲੁਸ ਖ਼ਿਲਾਫ਼ ਦੋਸ਼ ਲਾਏ।
2
ਅਤੇ ਜਦੋਂ ਪੌਲੁਸ ਬੁਲਾਇਆ ਗਿਆ, ਤਾਂ ਟਰਟੁਲੁਸ ਨੇ ਆਪਣਾ ਮੁਕੱਦਮਾ ਫੇਲਿਕ੍ਸ ਦੇ ਸਾਹਮਣੇ ਪੇਸ਼ ਕੀਤਾ: “ਇਸ ਲਈ ਜੋ ਅਸੀਂ ਤੁਹਾਡੇ ਕਾਰਨ ਵੱਡਾ ਸੁੱਖ ਭੋਗਦੇ ਹਾਂ, ਅਤੇ ਤੁਹਾਡੀ ਸਿਆਣਪ ਨਾਲ ਇਸ ਕੌਮ ਦੇ ਬਹੁਤ ਸਾਰੇ ਕੰਮਾਂ ਦਾ ਸੁਧਾਰ ਕੀਤਾ ਜਾਂਦਾ ਹੈ।
3
ਹਰ ਜਗ੍ਹਾ ਅਤੇ ਹਰ ਤਰੀਕੇ ਨਾਲ, ਸਭ ਤੋਂ ਵਧ ਕੇ ਸ੍ਰੇਸ਼ਠ ਫੇਲਿਕ੍ਸ, ਅਸੀਂ ਇਸ ਨੂੰ ਡੂੰਘੇ ਸ਼ੁਕਰਗੁਜ਼ਾਰ ਨਾਲ ਮੰਨਦੇ ਹਾਂ।
4
ਪਰ ਇਸ ਲਈ ਜੋ ਤੁਹਾਨੂੰ ਬਹੁਤ ਔਖਾ ਨਾ ਕਰਾਂ, ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਕਿਰਪਾ ਕਰਕੇ ਸਾਡੀਆਂ ਥੋੜੀਆਂ ਜਿਹੀਆਂ ਗੱਲਾਂ ਸੁਣ ਲਓ।
5
“ਸਾਨੂੰ ਇਹ ਆਦਮੀ ਪਰੇਸ਼ਾਨੀ ਕਰਨ ਵਾਲਾ ਲੱਗਿਆ ਹੈ, ਜਿਸ ਨੇ ਸਾਰੀ ਦੁਨੀਆਂ ਦੇ ਯਹੂਦੀਆਂ ਵਿੱਚ ਦੰਗੇ ਭੜਕਾਏ ਸਨ। ਨਾਸਰੀਆਂ ਪੰਥ ਦਾ ਇੱਕ ਆਗੂ ਹੈ।
6
ਅਤੇ ਉਸਨੇ ਹੈਕਲ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਵੀ ਕੀਤੀ; ਇਸ ਲਈ ਅਸੀਂ ਉਸ ਨੂੰ ਫੜ ਲਿਆ।
7
ਉਸ ਨੂੰ, ਅਤੇ ਅਸੀਂ ਉਸਦਾ ਸਾਡੀ ਬਿਵਸਥਾ ਅਨੁਸਾਰ ਨਿਆਂ ਕੀਤਾ ਹੁੰਦਾ। ਪਰ ਸੈਨਾਪਤੀ ਲਾਇਸੀਅਸ ਆਇਆ ਅਤੇ ਉਸਨੂੰ ਬਹੁਤ ਹਿੰਸਾ ਨਾਲ ਸਾਡੇ ਕੋਲ ਲੈ ਗਿਆ,
8
ਉਸਦੀ ਖੁਦ ਜਾਂਚ ਕਰਕੇ ਤੁਸੀਂ ਉਨ੍ਹਾਂ ਸਾਰੇ ਦੋਸ਼ਾਂ ਦੀ ਸੱਚਾਈ ਜਾਣ ਜਾਓਗੇ ਜੋ ਅਸੀਂ ਉਸਦੇ ਖਿਲਾਫ ਲਾ ਰਹੇ ਹਾਂ। ”
9
ਫਿਰ ਦੂਸਰੇ ਯਹੂਦੀਆਂ ਨੇ ਵੀ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਦਾਅਵਾ ਕਰਨ ਲੱਗੇ ਕਿ ਇਹ ਸਾਰੇ ਦੋਸ਼ ਸੱਚ ਹਨ।
10
ਜਦੋਂ ਰਾਜਪਾਲ ਨੇ ਉਸ ਨੂੰ ਬੋਲਣ ਲਈ ਪ੍ਰੇਰਿਤ ਕੀਤਾ, ਤਾਂ ਪੌਲੁਸ ਨੇ ਜਵਾਬ ਦਿੱਤਾ: “ਮੈਂ ਜਾਣਦਾ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਿਆਂ ਅਧਿਕਾਰੀ ਰਹੇ ਹੋ; ਇਸ ਲਈ ਮੈਂ ਖੁਸ਼ੀ ਨਾਲ ਆਪਣੀ ਸਫ਼ਾਈ ਦਿੰਦਾ ਹਾਂ।
11
ਤੁਸੀਂ ਇਸ ਸੱਚਾਈ ਦੀ ਪੁਸ਼ਟੀ ਕਰ ਸਕਦੇ ਹੋ ਕਿ ਮੈਂ ਸਿਰਫ ਬਾਰ੍ਹਾਂ ਦਿਨ ਪਹਿਲਾਂ ਯੇਰੂਸ਼ਲੇਮ ਵਿੱਚ ਬੰਦਗੀ ਕਰਨ ਲਈ ਗਿਆ ਸੀ।
12
ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਨਹੀਂ ਵੇਖਿਆ, ਨਾ ਤਾਂ ਪ੍ਰਾਰਥਨਾ ਸਥਾਨ ਵਿੱਚ, ਨਾ ਹੀ ਸ਼ਹਿਰ ਵਿੱਚ।
13
ਉਹ ਤੁਹਾਨੂੰ ਸਾਬਤ ਨਹੀਂ ਕਰ ਸਕਦੇ ਉਹ ਇਲਜ਼ਾਮ ਜਿਹੜੇ ਮੇਰੇ ਤੇ ਲਗਾਏ ਜਾ ਰਹੇ ਹਨ।
14
ਹਾਲਾਂਕਿ, ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਆਪਣੇ ਪੂਰਵਜਾਂ ਦੇ ਪਰਮੇਸ਼ਵਰ ਦੀ ਉਸ ਰਸਤੇ ਦੇ ਪੈਰੋਕਾਰ ਵਜੋਂ ਬੰਦਗੀ ਕਰਦਾ ਹਾਂ, ਜਿਸ ਨੂੰ ਉਹ ਇੱਕ ਸੰਪਰਦਾ ਕਹਿੰਦੇ ਹਨ। ਮੈਂ ਉਹ ਸਭ ਕੁਝ ਮੰਨਦਾ ਹਾਂ ਜੋ ਬਿਵਸਥਾ ਦੇ ਅਨੁਸਾਰ ਹੈ ਅਤੇ ਜਿਹੜੀਆਂ ਨਬੀਆਂ ਵਿੱਚ ਲਿਖੀਆਂ ਹੋਈਆਂ ਹਨ,
15
ਅਤੇ ਮੈਨੂੰ ਪਰਮੇਸ਼ਵਰ ਵਿੱਚ ਉਹੀ ਉਮੀਦ ਹੈ ਜਿੰਨੀ ਇਨ੍ਹਾਂ ਆਦਮੀਆਂ ਨੇ ਆਪ ਕੀਤੀ ਹੈ, ਕਿ ਧਰਮੀ ਅਤੇ ਕੁਧਰਮੀ ਦੋਹਾਂ ਦਾ ਦੁਬਾਰਾ ਪੁਨਰ-ਉਥਾਨ ਹੋਵੇਗਾ।
16
ਇਸ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਜ਼ਮੀਰ ਨੂੰ ਪਰਮੇਸ਼ਵਰ ਅਤੇ ਮਨੁੱਖ ਦੇ ਸਾਮ੍ਹਣੇ ਸਪੱਸ਼ਟ ਰੱਖਾਂ।
17
“ਕਈ ਸਾਲਾਂ ਦੀ ਗ਼ੈਰਹਾਜ਼ਰੀ ਤੋਂ ਬਾਅਦ, ਮੈਂ ਯੇਰੂਸ਼ਲੇਮ ਆਇਆ ਕਿ ਆਪਣੇ ਗਰੀਬ ਲੋਕਾਂ ਲਈ ਤੋਹਫ਼ੇ ਲੈ ਕੇ ਅਤੇ ਭੇਟਾਂ ਦੇਣ ਆਇਆ।
18
ਮੈਂ ਰਸਮੀ ਤੌਰ ਤੇ ਸ਼ੁੱਧ ਸੀ ਜਦੋਂ ਉਨ੍ਹਾਂ ਨੇ ਮੈਨੂੰ ਹੈਕਲ ਦੀਆਂ ਕਚਹਿਰੀਆਂ ਵਿੱਚ ਅਜਿਹਾ ਕਰਦਿਆਂ ਪਾਇਆ। ਮੇਰੇ ਨਾਲ ਕੋਈ ਭੀੜ ਨਹੀਂ ਸੀ, ਅਤੇ ਨਾ ਹੀ ਮੈਂ ਕਿਸੇ ਹੰਗਾਮੇ ਵਿੱਚ ਸ਼ਾਮਲ ਸੀ।
19
ਪਰ ਏਸ਼ੀਆ ਪ੍ਰਾਂਤ ਦੇ ਕੁਝ ਯਹੂਦੀ ਹਨ, ਜਿਨ੍ਹਾਂ ਨੂੰ ਤੁਹਾਡੇ ਸਾਮ੍ਹਣੇ ਇੱਥੇ ਹੋਣਾ ਚਾਹੀਦਾ ਹੈ ਅਤੇ ਦੋਸ਼ ਲਾਉਣਾ ਚਾਹੀਦਾ ਹੈ ਜੇ ਉਨ੍ਹਾਂ ਦੇ ਕੋਲ ਮੇਰੇ ਵਿਰੁੱਧ ਕੁਝ ਹੈ।
20
ਜਾਂ ਇਹ ਜਿਹੜੇ ਇੱਥੇ ਹਨ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ ਮਹਾਂਸਭਾ ਦੇ ਅੱਗੇ ਖੜ੍ਹੇ ਹੁੰਦੇ ਸਨ ਉਨ੍ਹਾਂ ਨੇ ਮੇਰੇ ਵਿੱਚ ਕਿਹੜਾ ਅਪਰਾਧ ਪਾਇਆ ਸੀ
21
ਬਿਨ੍ਹਾਂ ਇਸ ਇੱਕ ਗੱਲ ਦੇ ਉਹਨਾਂ ਦੇ ਵਿੱਚਕਾਰ ਖੜ੍ਹੇ ਹੋ ਕੇ ਮੈ ਜ਼ੋਰ ਦੀ ਆਵਾਜ਼ ਨਾਲ ਆਖੀ ਸੀ: ‘ਕਿ ਮੁਰਦਿਆਂ ਦੇ ਪੁਨਰ-ਉਥਾਨ ਦੇ ਬਾਰੇ ਜੋ ਮੈ ਅੱਜ ਅਜ਼ਮਾਇਸ਼ ਤੇ ਖੜ੍ਹਾ ਹਾਂ।’ ”
22
ਪਰ ਫੇਲਿਕ੍ਸ, ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰ੍ਹਾ ਜਾਣਦਾ ਸੀ, ਇਹ ਕਹਿ ਕੇ ਉਹਨਾਂ ਨੂੰ ਟਾਲ ਦਿੱਤਾ। “ਜਦੋਂ ਲਸੀਅਸ ਸੈਨਾਪਤੀ ਆਵੇਗਾ,” ਉਸਨੇ ਕਿਹਾ, “ਮੈਂ ਤੁਹਾਡੇ ਮੁਕੱਦਮੇ ਦਾ ਫੈਸਲਾ ਕਰਾਂਗਾ।”
23
ਉਸਨੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਪਹਿਰਾ ਦੇਵੇ ਪਰ ਉਸਨੂੰ ਕੁਝ ਅਜ਼ਾਦੀ ਵੀ ਦੇਵੇ ਅਤੇ ਉਸਦੇ ਦੋਸਤਾਂ ਨੂੰ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਨਾ ਰੋਕੋ।
24
ਕਈ ਦਿਨਾਂ ਬਾਅਦ ਫੇਲਿਕ੍ਸ ਆਪਣੀ ਪਤਨੀ ਡਸਿੱਲਾ ਨਾਲ ਆਇਆ, ਜੋ ਕਿ ਯਹੂਦੀ ਸੀ। ਉਸਨੇ ਪੌਲੁਸ ਨੂੰ ਬੁਲਾਇਆ ਅਤੇ ਉਸਨੂੰ ਸੁਣਿਆ ਜਿਵੇਂ ਉਸਨੇ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਬਾਰੇ ਗੱਲ ਕੀਤੀ ਸੀ।
25
ਜਿਵੇਂ ਕਿ ਪੌਲੁਸ ਨੇ ਧਾਰਮਿਕਤਾ, ਸੰਜਮ ਅਤੇ ਆਉਣ ਵਾਲੇ ਨਿਆਂ ਬਾਰੇ ਗੱਲ ਕੀਤੀ, ਫੇਲਿਕ੍ਸ ਡਰ ਗਿਆ ਅਤੇ ਕਿਹਾ, “ਹੁਣ ਲਈ ਇਹ ਕਾਫ਼ੀ ਹੈ! ਤੂੰ ਜਾ ਸਕਦਾ। ਫਿਰ ਜਦੋਂ ਮੇਰੇ ਲਈ ਉਚਿਤ ਹੋਵਾਂਗਾ ਤਾਂ ਤੈਨੂੰ ਬੁਲਾਵਾਂਗਾ।”
26
ਉਸੇ ਸਮੇਂ ਉਹ ਆਸ ਕਰ ਰਿਹਾ ਸੀ ਕਿ ਪੌਲੁਸ ਉਸ ਨੂੰ ਰਿਸ਼ਵਤ ਦੇਵੇਗਾ, ਇਸ ਲਈ ਉਸਨੇ ਅਕਸਰ ਉਸ ਨੂੰ ਬੁਲਾਇਆ ਅਤੇ ਉਸ ਨਾਲ ਗੱਲਬਾਤ ਕਰਦਾ ਹੁੰਦਾ ਸੀ।
27
ਜਦੋਂ ਦੋ ਸਾਲ ਬੀਤ ਗਏ, ਫੇਲਿਕ੍ਸ ਦੀ ਜਗ੍ਹਾ ਪੋਰਸੀਅਸ ਫੇਸਤੁਸ ਹਾਕਮ ਬਣ ਕੇ ਆਇਆ, ਪਰ ਕਿਉਂਕਿ ਫੇਲਿਕ੍ਸ ਯਹੂਦੀਆਂ ਉੱਤੇ ਕਿਰਪਾ ਕਰਨਾ ਚਾਹੁੰਦਾ ਸੀ, ਇਸ ਲਈ ਉਸਨੇ ਪੌਲੁਸ ਨੂੰ ਕੈਦ ਵਿੱਚ ਛੱਡ ਦਿੱਤਾ।
← Chapter 23
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 25 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28