bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 16
Acts 16
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 17 →
1
ਉਸ ਤੋਂ ਬਾਅਦ ਪੌਲੁਸ ਦਰਬੇ ਸ਼ਹਿਰ ਨੂੰ ਆਇਆ ਅਤੇ ਫਿਰ ਉਸ ਤੋਂ ਬਾਅਦ ਉਹ ਲੁਸਤ੍ਰਾ ਸ਼ਹਿਰ ਵੱਲ ਚਲਾ ਗਿਆ, ਇੱਕ ਚੇਲਾ ਜਿਸਦਾ ਨਾਮ ਤਿਮੋਥਿਉਸ ਸੀ ਅਤੇ ਉਹ ਉੱਥੋਂ ਦਾ ਵਸਨੀਕ ਸੀ, ਉਸਦੀ ਮਾਂ ਪ੍ਰਭੂ ਯਿਸ਼ੂ ਮਸੀਹ ਦੇ ਵਿੱਚ ਇੱਕ ਵਿਸ਼ਵਾਸਯੋਗ ਯਹੂਦੀ ਵਿਸ਼ਵਾਸੀ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।
2
ਲੁਸਤ੍ਰਾ ਅਤੇ ਇਕੋਨਿਯਮ ਦੇ ਵਿਸ਼ਵਾਸੀ ਉਸਦੇ ਬਾਰੇ ਚੰਗੀਆਂ ਗੱਲਾਂ ਬੋਲੇ।
3
ਪੌਲੁਸ ਉਸ ਨੂੰ ਆਪਣੀ ਯਾਤਰਾ ਦੌਰਾਨ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਇਸ ਲਈ ਉਸਨੇ ਉਸਦੀ ਦੀ ਸੁੰਨਤ ਕਰਵਾਈ। ਕਿਉਂਕਿ ਯਹੂਦੀ ਉਸ ਜਗ੍ਹਾ ਤੇ ਰਹਿੰਦੇ ਸਨ, ਉਹ ਸਾਰੇ ਜਾਣਦੇ ਸਨ ਕਿ ਉਸਦਾ ਪਿਤਾ ਯੂਨਾਨੀ ਸੀ।
4
ਜਦੋਂ ਪੌਲੁਸ, ਸੀਲਾਸ ਅਤੇ ਤਿਮੋਥਿਉਸ ਨਗਰਾਂ ਤੋਂ ਨਗਰਾਂ ਦੀ ਯਾਤਰਾ ਕਰ ਰਹੇ ਸਨ, ਤਾਂ ਉਹ ਹੁਕਮ ਜਿਹੜੇ ਯੇਰੂਸ਼ਲੇਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਨ੍ਹਾਂ ਨੂੰ ਮੰਨਣ ਲਈ ਵਿਸ਼ਵਾਸੀਆ ਨੂੰ ਸੌਂਪ ਦੇਵੇ।
5
ਇਸ ਲਈ ਕਲੀਸਿਆ ਦੀ ਨਿਹਚਾ ਵਿੱਚ ਮਜ਼ਬੂਤੀ ਆਈ ਅਤੇ ਰੋਜ਼ ਵਿਸ਼ਵਾਸ ਕਰਨ ਵਾਲੀਆਂ ਦੀ ਗਿਣਤੀ ਵਧਦੀ ਦੀ ਗਈ।
6
ਪੌਲੁਸ ਅਤੇ ਉਸਦੇ ਸਾਥੀ ਫ਼ਰੂਗਿਯਾ ਅਤੇ ਗਲਾਤਿਆ ਪ੍ਰਾਂਤ ਦੇ ਸਾਰੇ ਇਲਾਕਿਆਂ ਵਿੱਚ ਗਏ, ਜਦੋਂ ਕਿ ਪਵਿੱਤਰ ਆਤਮਾ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਬਚਨ ਦਾ ਪ੍ਰਚਾਰ ਕਰਨ ਤੋਂ ਰੋਕਿਆ ਹੋਇਆ ਸੀ।
7
ਜਦੋਂ ਉਹ ਮੁਸਿਯਾ ਖੇਤਰ ਦੀ ਸਰਹੱਦ ਤੇ ਪਹੁੰਚੇ, ਉਨ੍ਹਾਂ ਨੇ ਬਿਥੁਨਿਆ ਪ੍ਰਾਂਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਯਿਸ਼ੂ ਦੀ ਆਤਮਾ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ।
8
ਇਸ ਲਈ ਉਹ ਮੁਸਿਯਾ ਦੇ ਕੋਲੋਂ ਲੰਘੇ ਅਤੇ ਹੇਠਾਂ ਤ੍ਰੋਆਸ ਸ਼ਹਿਰ ਵਿੱਚ ਗਏ।
9
ਰਾਤ ਨੂੰ ਪੌਲੁਸ ਨੇ ਇੱਕ ਦਰਸ਼ਨ ਵਿੱਚ ਮਕਦੂਨਿਯਾ ਪ੍ਰਾਂਤ ਦਾ ਇੱਕ ਆਦਮੀ ਵੇਖਿਆ ਅਤੇ ਜੋ ਉਸ ਅੱਗੇ ਅਰਜੋਈ ਕਰ ਰਿਹਾ ਸੀ, “ਮੈਸੇਡੋਨੀਆ ਆਓ ਅਤੇ ਸਾਡੀ ਸਹਾਇਤਾ ਕਰੋ।”
10
ਪੌਲੁਸ ਦੇ ਇਹ ਦਰਸ਼ਨ ਵੇਖਣ ਤੋਂ ਬਾਅਦ, ਅਸੀਂ ਤੁਰੰਤ ਮਕਦੂਨਿਯਾ ਚਲੇ ਜਾਣ ਦੀ ਤਿਆਰ ਕੀਤੀ, ਸਿੱਟੇ ਵਜੋਂ ਕਿ ਪਰਮੇਸ਼ਵਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਹੈ।
11
ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੋਥਰੇਸ ਟਾਪੂ ਨੂੰ ਆਏ, ਅਤੇ ਦੂਜੇ ਦਿਨ ਨੀਆਪੋਲਿਸ ਸ਼ਹਿਰ ਵੱਲ ਚਲੇ ਗਏ।
12
ਫਿਰ ਉੱਥੋਂ ਅਸੀਂ ਫ਼ਿਲਿੱਪੀ ਸ਼ਹਿਰ ਵੱਲ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਇੱਕ ਰੋਮੀ ਬਸਤੀ ਅਤੇ ਮਕਦੂਨਿਯਾ ਦੇ ਉਸ ਜ਼ਿਲ੍ਹੇ ਦਾ ਪ੍ਰਮੁੱਖ ਸ਼ਹਿਰ ਸੀ। ਅਤੇ ਅਸੀਂ ਉੱਥੇ ਕਈ ਦਿਨ ਰਹੇ।
13
ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਦਰਿਆ ਦੇ ਕੰਢੇ ਵੱਲ ਚਲੇ ਗਏ, ਜਿੱਥੇ ਸਾਨੂੰ ਉਮੀਦ ਸੀ ਕਿ ਸਾਨੂੰ ਇੱਕ ਪ੍ਰਾਰਥਨਾ ਕਰਨ ਦਾ ਸਥਾਨ ਮਿਲੇਗਾ। ਅਸੀਂ ਉੱਥੇ ਬੈਠ ਗਏ ਅਤੇ ਉਨ੍ਹਾਂ ਔਰਤਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਜੋ ਉੱਥੇ ਇਕੱਤਰ ਹੋਈਆਂ ਸਨ।
14
ਉਨ੍ਹਾਂ ਸੁਣਨ ਵਾਲਿਆਂ ਵਿੱਚੋਂ ਇੱਕ ਥੂਆਤੀਰੇ ਸ਼ਹਿਰ ਦੀ ਇੱਕ ਔਰਤ ਸੀ ਜਿਸਦਾ ਨਾਮ ਲੀਡੀਆ ਸੀ, ਜੋ ਕਿ ਜਾਮਨੀ ਰੰਗ ਦੇ ਕੱਪੜੇ ਦਾ ਵਪਾਰ ਕਰਨ ਵਾਲੀ ਸੀ। ਉਹ ਪਰਮੇਸ਼ਵਰ ਦੀ ਉਪਾਸਕ ਸੀ। ਉਹ ਦਾ ਮਨ ਪ੍ਰਭੂ ਨੇ ਖੋਲ੍ਹ ਦਿੱਤਾ ਤਾਂ ਜੋ ਉਹ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ।
15
ਜਦੋਂ ਲੀਡੀਆ ਅਤੇ ਉਸਦੇ ਘਰ ਦੇ ਮੈਂਬਰਾਂ ਨੇ ਬਪਤਿਸਮਾ ਲਿਆ, ਉਸਨੇ ਸਾਨੂੰ ਆਪਣੇ ਘਰ ਬੁਲਾਉਣ ਲਈ ਸੱਦਾ ਦਿੱਤਾ। “ਜੇ ਤੁਸੀਂ ਮੈਨੂੰ ਪ੍ਰਭੂ ਵਿੱਚ ਵਿਸ਼ਵਾਸਯੋਗ ਮੰਨਦੇ ਹੋ,” ਉਸਨੇ ਕਿਹਾ, ਤੇ ਫਿਰ, “ਆਓ ਅਤੇ ਮੇਰੇ ਘਰ ਰਹੋ।” ਅਤੇ ਉਹ ਸਾਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ।
16
ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਸਥਾਨ ਨੂੰ ਜਾ ਰਹੇ ਸੀ, ਤਾਂ ਸਾਨੂੰ ਇੱਕ ਨੌਕਰਾਣੀ ਮਿਲੀ ਜਿਸ ਦੇ ਵਿੱਚ ਭੇਤ ਬੁੱਝਣ ਦੀ ਆਤਮਾ ਸੀ। ਅਤੇ ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲਿਆਉਂਦੀ ਸੀ।
17
ਪੌਲੁਸ ਅਤੇ ਸਾਡੇ ਮਗਰ ਆ ਕੇ ਅਵਾਜ਼ਾਂ ਮਾਰਦੀ, ਅਤੇ ਕਹਿੰਦੀ ਸੀ, “ਕਿ ਇਹ ਲੋਕ ਅੱਤ ਮਹਾਨ ਪਰਮੇਸ਼ਵਰ ਦੇ ਦਾਸ ਹਨ, ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ।”
18
ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ। ਆਖਰ ਕਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਆਤਮਾ ਨੂੰ ਕਿਹਾ, “ਮੈਂ ਤੈਨੂੰ ਯਿਸ਼ੂ ਮਸੀਹ ਦੇ ਨਾਮ ਨਾਲ ਹੁਕਮ ਦਿੰਦਾ ਹਾਂ ਜੋ ਇਹ ਦੇ ਵਿੱਚੋਂ ਨਿੱਕਲ ਜਾ!” ਅਤੇ ਉਸੇ ਸਮੇਂ ਉਹ ਦੁਸ਼ਟ ਆਤਮਾ ਨਿੱਕਲ ਗਈ।
19
ਪਰ ਜਦੋਂ ਉਹ ਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਉਮੀਦ ਖ਼ਤਮ ਹੋ ਗਈ, ਤਾਂ ਉਹ ਪੌਲੁਸ ਅਤੇ ਸੀਲਾਸ ਨੂੰ ਫੜ੍ਹ ਕੇ ਬਜ਼ਾਰ ਵਿੱਚ ਅਧਿਕਾਰੀਆਂ ਦੇ ਕੋਲ ਖਿੱਚ ਕੇ ਲੈ ਗਏ।
20
ਉਹ ਉਨ੍ਹਾਂ ਨੂੰ ਦੰਡ ਰੋਮੀ ਅਧਿਕਾਰੀ ਸਾਮ੍ਹਣੇ ਲਿਆਏ ਅਤੇ ਕਹਿਣ ਲੱਗੇ, “ਇਹ ਲੋਕ ਯਹੂਦੀ ਹਨ, ਅਤੇ ਸਾਡੇ ਸ਼ਹਿਰ ਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ
21
ਅਤੇ ਸਾਨੂੰ ਅਜਿਹੀਆਂ ਗ਼ੈਰ ਕਾਨੂੰਨੀ ਰੀਤੀ ਰਿਵਾਜਾਂ ਦੱਸਦੇ ਹਨ ਕਿ ਜੋ ਕਿਸੇ ਰੋਮੀ ਦੇ ਮੰਨਣ ਅਤੇ ਅਭਿਆਸ ਕਰਨ ਦੇ ਯੋਗ ਨਹੀਂ।”
22
ਤਦ ਲੋਕ ਮਿਲ ਕੇ ਪੌਲੁਸ ਅਤੇ ਸੀਲਾਸ ਦੇ ਵਿਰੁੱਧ ਉੱਠੇ, ਅਤੇ ਦੰਡ ਰੋਮੀ ਅਧਿਕਾਰੀ ਨੇ ਸਿਪਾਹੀਆਂ ਨੂੰ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਆਦੇਸ਼ ਦਿੱਤਾ।
23
ਉਨ੍ਹਾਂ ਨੂੰ ਬੇਰਹਮੀ ਨਾਲ ਕੁੱਟਣ ਤੋਂ ਬਾਅਦ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਉਨ੍ਹਾਂ ਦੀ ਸਾਵਧਾਨੀ ਨਾਲ ਨਿਗਰਾਨੀ ਕਰਨ ਦਾ ਆਦੇਸ਼ ਦਿੱਤਾ ਗਿਆ।
24
ਜਦੋਂ ਉਸਨੂੰ ਇਹ ਆਦੇਸ਼ ਮਿਲੇ, ਤਾਂ ਉਸਨੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ।
25
ਅੱਧੀ ਰਾਤ ਦੇ ਕਰੀਬ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ਵਰ ਦੇ ਭਜਨ ਗਾ ਰਹੇ ਸਨ, ਅਤੇ ਦੂਜੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ।
26
ਅਚਾਨਕ ਇੱਕ ਅਜਿਹਾ ਭਿਆਨਕ ਭੁਚਾਲ ਆਇਆ ਕਿ ਜਿਸ ਦੇ ਨਾਲ ਜੇਲ ਦੀਆਂ ਨੀਂਹਾਂ ਹਿੱਲ ਗਈਆਂ। ਇੱਕੋ ਵੇਲੇ ਜੇਲ੍ਹ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ। ਅਤੇ ਸਾਰਿਆਂ ਦੀਆਂ ਜੰਜ਼ੀਰਾਂ ਖੁੱਲ੍ਹ ਗਈਆਂ।
27
ਦਰੋਗਾ ਜਾਗਿਆ, ਅਤੇ ਜਦੋਂ ਉਸਨੇ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਉਸਨੇ ਆਪਣੀ ਤਲਵਾਰ ਕੱਢ ਲਈ ਅਤੇ ਆਪਣੇ ਆਪ ਨੂੰ ਮਾਰਨ ਜਾ ਰਿਹਾ ਸੀ ਕਿਉਂਕਿ ਉਸਨੇ ਸੋਚਿਆ ਸੀ ਕਿ ਸਾਰੇ ਕੈਦੀ ਭੱਜ ਗਏ ਹੋਣਗੇ।
28
ਪਰ ਪੌਲੁਸ ਨੇ ਜ਼ੋਰ ਨਾਲ ਬੋਲ ਕੇ ਆਖਿਆ, “ਤੂੰ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ! ਅਸੀਂ ਸਾਰੇ ਇੱਥੇ ਹਾਂ!”
29
ਜੇਲ੍ਹਰ ਨੇ ਰੋਸ਼ਨੀ ਜਗਾਉਣ ਲਈ ਕਿਹਾ, ਅਤੇ ਫਿਰ ਉਹ ਭੱਜ ਕੇ ਪੌਲੁਸ ਅਤੇ ਸੀਲਾਸ ਦੇ ਅੱਗੇ ਕੰਬਦਾ ਹੋਇਆ ਡਿੱਗ ਪਿਆ।
30
ਤਦ ਉਸਨੇ ਉਨ੍ਹਾਂ ਨੂੰ ਬਾਹਰ ਲਿਆ ਕੇ ਪੁੱਛਿਆ, “ਸ਼੍ਰੀਮਾਨ ਜੀ, ਮੈਂ ਹੁਣ ਕੀ ਕਰਾਂ ਤਾਂ ਜੋ ਮੁਕਤੀ ਪ੍ਰਾਪਤ ਕਰਾਂ?”
31
ਉਨ੍ਹਾਂ ਨੇ ਉੱਤਰ ਦਿੱਤਾ, “ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕਰ, ਤਾਂ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ।”
32
ਤਦ ਉਨ੍ਹਾਂ ਨੇ ਉਸ ਨੂੰ ਅਤੇ ਉਸਦੇ ਘਰ ਦੇ ਸਾਰੇ ਹੋਰ ਲੋਕਾਂ ਨੂੰ ਪ੍ਰਭੂ ਦਾ ਬਚਨ ਸੁਣਾਈਆਂ।
33
ਰਾਤ ਦੇ ਉਸ ਸਮੇਂ ਦਰੋਗਾ ਉਨ੍ਹਾਂ ਨੂੰ ਲੈ ਗਿਆ ਅਤੇ ਉਨ੍ਹਾਂ ਦੇ ਜ਼ਖਮ ਧੋਤੇ; ਤਦ ਉਸੇ ਵੇਲੇ ਹੀ ਉਸਨੇ ਅਤੇ ਉਸਦੇ ਘਰ ਦੇ ਸਾਰੇ ਲੋਕਾਂ ਨੇ ਬਪਤਿਸਮਾ ਲੈ ਲਿਆ।
34
ਦਰੋਗਾ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਅਤੇ ਉਨ੍ਹਾਂ ਨੂੰ ਭੋਜਨ ਸ਼ਕਾਈਆ; ਅਤੇ ਉਸ ਨੇ ਪਰਮੇਸ਼ਵਰ ਤੇ ਵਿਸ਼ਵਾਸ ਕਰਕੇ ਆਪਣੇ ਸਾਰੇ ਪਰਿਵਾਰ ਸਮੇਤ ਇੱਕ ਵੱਡੀ ਖੁਸ਼ੀ ਮਨਾਈ।
35
ਜਦੋਂ ਸਵੇਰ ਹੋਈ, ਤਾਂ ਹਾਕਮ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਨਾਲ ਦਰੋਗਾ ਕੋਲ ਭੇਜਿਆ: “ਕਿ ਉਨ੍ਹਾਂ ਆਦਮੀਆਂ ਨੂੰ ਰਿਹਾ ਕਰ ਦੇਣਾ।”
36
ਦਰੋਗੇ ਨੇ ਪੌਲੁਸ ਨੂੰ ਕਿਹਾ, “ਦੰਡ ਅਧਿਕਾਰੀ ਨੇ ਆਦੇਸ਼ ਦਿੱਤਾ ਹੈ ਕਿ ਤੈਨੂੰ ਅਤੇ ਸੀਲਾਸ ਨੂੰ ਰਿਹਾਈ ਦਿੱਤੀ ਜਾਵੇ। ਹੁਣ ਤੁਸੀਂ ਜਾ ਸਕਦੇ ਹੋ। ਸ਼ਾਂਤੀ ਨਾਲ ਜਾਓ।”
37
ਪਰ ਪੌਲੁਸ ਨੇ ਅਧਿਕਾਰੀਆਂ ਨੂੰ ਕਿਹਾ: “ਉਨ੍ਹਾਂ ਨੇ ਬਿਨਾਂ ਕਿਸੇ ਮੁਕੱਦਮੇ ਦੇ ਸਾਨੂੰ ਸਾਰਿਆਂ ਨੂੰ ਕੁੱਟਿਆ, ਇੱਥੋ ਤੱਕ ਅਸੀਂ ਰੋਮੀ ਨਾਗਰਿਕ ਹਾਂ, ਅਤੇ ਸਾਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਅਤੇ ਹੁਣ ਕੀ ਉਹ ਸਾਨੂੰ ਚੁੱਪ-ਚਾਪ ਕਰਕੇ ਕਿਉਂ ਛੱਡ ਰਹੇ ਹਨ? ਨਹੀਂ! ਸਗੋਂ ਉਹ ਆਪ ਆ ਜਾਣ ਅਤੇ ਸਾਨੂੰ ਬਾਹਰ ਕੱਢ ਦੇਣ।”
38
ਸਿਪਾਹੀਆਂ ਨੇ ਇਸ ਬਾਰੇ ਦੰਡ ਅਧਿਕਾਰੀ ਨੂੰ ਦੱਸਿਆ, ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਪੌਲੁਸ ਅਤੇ ਸੀਲਾਸ ਰੋਮੀ ਨਾਗਰਿਕ ਹਨ, ਤਾਂ ਉਹ ਡਰ ਗਏ।
39
ਉਹ ਉਨ੍ਹਾਂ ਨੂੰ ਮਨਾਉਣ ਲਈ ਆਏ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਨਿਕਲਣ, ਅਤੇ ਸ਼ਹਿਰ ਛੱਡ ਜਾਣ ਦੀ ਬੇਨਤੀ ਕੀਤੀ।
40
ਪੌਲੁਸ ਅਤੇ ਸੀਲਾਸ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਉਹ ਲੀਡੀਆ ਦੇ ਘਰ ਗਏ, ਜਿੱਥੇ ਉਨ੍ਹਾਂ ਨੇ ਵਿਸ਼ਵਾਸੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ। ਫਿਰ ਉਹ ਚਲੇ ਗਏ।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 17 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28