bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 5
Acts 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 6 →
1
ਹਨਾਨਿਯਾਹ ਨਾਮ ਦੇ ਇੱਕ ਆਦਮੀ ਨੇ, ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ, ਜ਼ਮੀਨ ਦਾ ਇੱਕ ਟੁਕੜਾ ਵੇਚਿਆ।
2
ਆਪਣੀ ਪਤਨੀ ਦੀ ਪੂਰੀ ਜਾਣਕਾਰੀ ਨਾਲ ਉਸਨੇ ਪੈਸੇ ਦਾ ਕੁਝ ਹਿੱਸਾ ਆਪਣੇ ਲਈ ਰੱਖ ਲਿਆ, ਪਰ ਬਾਕੀ ਬਚਿਆ ਪੈਸਾ ਰਸੂਲਾਂ ਨੂੰ ਦੇ ਦਿੱਤਾ।
3
ਤਦ ਪਤਰਸ ਨੇ ਆਖਿਆ, “ਹਨਾਨਿਯਾਹ, ਸ਼ੈਤਾਨ ਨੇ ਤੇਰੇ ਮਨ ਨੂੰ ਕਿਉਂ ਭਰ ਦਿੱਤਾ ਹੈ ਕਿ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲੋ ਅਤੇ ਉਸ ਜ਼ਮੀਨ ਦੇ ਮੁੱਲ ਵਿੱਚੋਂ ਤੁਸੀਂ ਆਪਣੇ ਲਈ ਰੱਖਿਆ ਹੈ?
4
ਕੀ ਉਹ ਜ਼ਮੀਨ ਵੇਚਣ ਤੋਂ ਪਹਿਲਾਂ ਤੁਹਾਡੀ ਨਹੀਂ ਸੀ? ਅਤੇ ਇਸ ਨੂੰ ਵੇਚਣ ਤੋਂ ਬਾਅਦ, ਕੀ ਤੁਹਾਡੇ ਕੋਲ ਪੈਸੇ ਨਹੀਂ ਸਨ? ਕਿਹੜੀ ਚੀਜ਼ ਨੇ ਤੁਹਾਨੂੰ ਅਜਿਹਾ ਸੋਚਣ ਲਈ ਮਜਬੂਰ ਕੀਤਾ? ਤੁਸੀਂ ਕੇਵਲ ਇਨਸਾਨਾਂ ਨਾਲ ਨਹੀਂ, ਪਰ ਪਰਮੇਸ਼ਵਰ ਨਾਲ ਝੂਠ ਬੋਲਿਆ ਹੈ।”
5
ਜਦੋਂ ਹਨਾਨਿਯਾਹ ਨੇ ਇਹ ਗੱਲਾਂ ਸੁਣਿਆ, ਤਾਂ ਉਹ ਡਿੱਗ ਪਿਆ ਅਤੇ ਮਰ ਗਿਆ। ਅਤੇ ਜਿਨ੍ਹਾਂ ਨੇ ਵੀ ਸੁਣਿਆ ਉਨ੍ਹਾਂ ਸਭਨਾਂ ਉੱਤੇ ਵੱਡਾ ਡਰ ਛਾ ਗਿਆ।
6
ਅਤੇ ਕੁਝ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਪਹਿਨਾਇਆ, ਅਤੇ ਬਾਹਰ ਲੈ ਜਾ ਕੇ ਦਫਨਾ ਦਿੱਤਾ।
7
ਤਕਰੀਬਨ ਤਿੰਨ ਘੰਟੇ ਬਾਅਦ ਉਸਦੀ ਪਤਨੀ ਕਮਰੇ ਅੰਦਰ ਆਈ ਜਿਸ ਵਿੱਚ ਪਤਰਸ ਸੀ, ਪਰ ਉਸਨੂੰ ਪਤਾ ਨਹੀਂ ਸੀ ਕਿ ਉੱਥੇ ਕਿ ਵਾਪਰਿਆ ਸੀ।
8
ਪਤਰਸ ਨੇ ਉਸ ਨੂੰ ਪੁੱਛਿਆ, ਮੈਨੂੰ ਦੱਸੋ, ਕੀ ਤੁਸੀਂ ਅਤੇ ਹਨਾਨਿਯਾਹ ਨੇ ਉਹ ਖੇਤ ਐਨੇ ਹੀ ਪੈਸਇਆ ਵਿੱਚ ਹੀ ਵੇਚਿਆ ਹੈ? “ਹਾਂ,” ਉਸਨੇ ਜਵਾਬ ਦਿੱਤਾ, “ਐਨੇ ਨੂੰ ਹੀ ਵੇਚਿਆ ਹੈ।”
9
ਪਤਰਸ ਨੇ ਉਸਨੂੰ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਦੀ ਪਰਖ ਕਰਨ ਦੀ ਯੋਜਨਾ ਕਿਵੇਂ ਬਣਾ ਸਕਦੇ ਹੋ? ਸੁਣ! ਤੇਰੇ ਪਤੀ ਦੇ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ, ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”
10
ਉਸੇ ਵਕਤ ਉਹ ਪਤਰਸ ਦੇ ਪੈਰਾਂ ਕੋਲ ਡਿੱਗ ਪਈ ਅਤੇ ਮਰ ਗਈ। ਤਦ ਉਨ੍ਹਾਂ ਜਵਾਨਾਂ ਨੇ ਅੰਦਰ ਆਣ ਕੇ, ਉਸਨੂੰ ਮਰਿਆ ਹੋਇਆ ਵੇਖਿਆ, ਉਸਨੂੰ ਬਾਹਰ ਲੈ ਗਏ ਅਤੇ ਉਸਦੇ ਪਤੀ ਦੇ ਨਾਲ ਦਫ਼ਨਾ ਦਿੱਤਾ।
11
ਸਾਰੀ ਕਲੀਸਿਆ ਅਤੇ ਜਿਨ੍ਹਾਂ ਨੇ ਵੀ ਇਹ ਗੱਲਾਂ ਸੁਣੀਆਂ ਉਨ੍ਹਾਂ ਸਭਨਾਂ ਨੂੰ ਬਹੁਤ ਡਰ ਲੱਗਾ।
12
ਰਸੂਲਾਂ ਨੇ ਲੋਕਾਂ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਅਚੰਭੇ ਕੰਮ ਕੀਤੇ। ਅਤੇ ਸਾਰੇ ਵਿਸ਼ਵਾਸੀ ਸ਼ਲੋਮੋਨ ਦੀ ਬਸਤੀ ਵਿੱਚ ਇਕੱਠੇ ਹੁੰਦੇ ਸਨ।
13
ਕਿਸੇ ਗ਼ੈਰ ਵਿਸ਼ਵਾਸੀ ਨੇ ਵੀ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਹਿੰਮਤ ਨਹੀਂ ਕੀਤੀ, ਭਾਵੇਂ ਕਿ ਦੂਸਰੇ ਸਾਰੇ ਲੋਕ ਵਿਸ਼ਵਾਸੀਆਂ ਦਾ ਬਹੁਤ ਸਤਿਕਾਰ ਕਰਦੇ ਸਨ।
14
ਫਿਰ ਵੀ, ਵੱਧ ਤੋਂ ਵੱਧ ਆਦਮੀ ਅਤੇ ਔਰਤਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਦੀ ਸੰਖਿਆ ਵਿੱਚ ਸ਼ਾਮਲ ਹੋ ਗਏ।
15
ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਉੱਤੇ ਪਾ ਕੇ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਸਨ, ਇਸ ਲਈ ਕਿ ਜਦੋਂ ਪਤਰਸ ਉਨ੍ਹਾਂ ਰੋਗੀਆਂ ਕੋਲੋ ਗੁਜਰੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ।
16
ਭੀੜ ਵੀ ਯੇਰੂਸ਼ਲੇਮ ਦੇ ਆਸ-ਪਾਸ ਦੇ ਨਗਰਾਂ ਤੋਂ ਇਕੱਠੀ ਹੋ ਕੇ ਆਉਂਦੀ, ਅਤੇ ਆਪਣੇ ਬਿਮਾਰ ਲੋਕਾਂ ਨੂੰ ਲਿਆਉਂਦੇ ਅਤੇ ਜਿਹੜੇ ਦੁਸ਼ਟ ਆਤਮਾਵਾਂ ਦੇ ਸਤਾਏ ਹੋਏ ਸਨ, ਅਤੇ ਉਹ ਸਾਰੇ ਚੰਗੇ ਹੋ ਕੇ ਜਾਦੇ ਸਨ।
17
ਤਦ ਮਹਾਂ ਜਾਜਕ ਅਤੇ ਉਸਦੇ ਸਾਰੇ ਸਾਥੀ, ਜੋ ਸਦੂਕੀ ਪੰਥ ਦੇ ਮੈਂਬਰ ਸਨ, ਉਹ ਸਭ ਈਰਖਾ ਨਾਲ ਭਰ ਗਏ।
18
ਉਨ੍ਹਾਂ ਨੇ ਰਸੂਲਾਂ ਨੂੰ ਗਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਜਨਤਕ ਜੇਲ੍ਹ ਵਿੱਚ ਬੰਦ ਕਰ ਦਿੱਤਾ।
19
ਪਰ ਰਾਤ ਵੇਲੇ ਪ੍ਰਭੂ ਦੇ ਇੱਕ ਸਵਰਗਦੂਤ ਨੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਬਾਹਰ ਲੈ ਗਿਆ।
20
“ਜਾਓ, ਅਤੇ ਹੈਕਲ ਦੇ ਦਰਬਾਰਾਂ ਵਿੱਚ ਖਲੋਵੋ,” ਉਸ ਨੇ ਕਿਹਾ, “ਅਤੇ ਲੋਕਾਂ ਨੂੰ ਇਸ ਨਵੀਂ ਜ਼ਿੰਦਗੀ ਬਾਰੇ ਦੱਸੋ।”
21
ਸਵੇਰ ਵੇਲੇ ਉਹ ਹੈਕਲ ਦੇ ਵਿਹੜੇ ਵਿੱਚ ਗਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ, ਅਤੇ ਉਨ੍ਹਾਂ ਨੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਮਹਾਂ ਜਾਜਕ ਅਤੇ ਉਹ ਦੇ ਨਾਲ ਦੇ ਸਾਥੀ ਪਹੁੰਚੇ, ਤਾਂ ਮਹਾਂਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਰਸੂਲਾਂ ਲਈ ਜੇਲ੍ਹ ਭੇਜਿਆ।
22
ਪਰ ਜੇਲ੍ਹ ਪਹੁੰਚਣ, ਤੇ ਸਿਪਾਹੀਆਂ ਨੇ ਉਨ੍ਹਾਂ ਨੂੰ ਉੱਥੇ ਨਾ ਦੇਖਿਆ। ਸੋ ਉਹ ਵਾਪਸ ਗਏ ਅਤੇ ਦੱਸਿਆ,
23
“ਅਸੀਂ ਜੇਲ੍ਹ ਨੂੰ ਸੁਰੱਖਿਅਤ ਤਾਲੇ ਲੱਗੇ, ਅਤੇ ਫਾਟਕਾਂ ਉੱਤੇ ਪਹਿਰੇਦਾਰ ਖੜੇ ਹੋਏ ਵੇਖੇ; ਪਰ ਜਦੋਂ ਅਸੀਂ ਉਨ੍ਹਾਂ ਨੂੰ ਖੋਲ੍ਹਿਆ, ਤਾਂ ਸਾਨੂੰ ਅੰਦਰ ਕੋਈ ਨਹੀਂ ਮਿਲਿਆ।”
24
ਇਹ ਗੱਲਾਂ ਸੁਣਨ ਤੋਂ ਬਾਅਦ, ਹੈਕਲ ਦੇ ਗਾਰਡਾਂ ਦਾ ਕਪਤਾਨ ਅਤੇ ਮੁੱਖ ਜਾਜਕਾਂ ਉਹ ਹੈਰਾਨ ਸਨ ਕਿ ਰਸੂਲਾਂ ਨਾਲ ਕੀ ਹੋਇਆ ਸੀ ਦੁਬਧਾ ਵਿੱਚ ਪੈ ਗਏ, ਹੈਰਾਨ ਹੋ ਗਏ ਕਿ ਇਸ ਸਭ ਦਾ ਨਤੀਜਾ ਕੀ ਹੋ ਸਕਦਾ ਹੈ।
25
ਤਦ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ, “ਕਿ ਵੇਖੋ! ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਜੇਲ੍ਹ ਵਿੱਚ ਪਾ ਦਿੱਤਾ ਸੀ ਉਹ ਹੈਕਲ ਦੇ ਵਿਹੜੇ ਵਿੱਚ ਖੜੇ ਹੋ ਕੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।”
26
ਉਸੇ ਵਕਤ, ਕਪਤਾਨ ਆਪਣੇ ਹੈਕਲ ਦੇ ਕੁਝ ਗਾਰਡਾਂ ਨਾਲ ਗਿਆ ਅਤੇ ਜਾ ਕੇ ਰਸੂਲਾਂ ਨੂੰ ਲਿਆਇਆ। ਪਰ ਧੱਕੇ ਨਾਲ ਨਹੀਂ ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ ਕਿ ਉਹ ਸਾਨੂੰ ਪੱਥਰ ਨਾ ਮਾਰਨ।
27
ਰਸੂਲਾਂ ਨੂੰ ਲਿਆ ਕੇ ਮਹਾਂਸਭਾ ਵਿੱਚ ਖੜੇ ਕੀਤਾ ਗਿਆ ਤਾਂ ਜੋ ਮਹਾਂ ਜਾਜਕ ਕੋਲੋ ਉਨ੍ਹਾਂ ਨੂੰ ਸਵਾਲ ਪੁੱਛੇ ਜਾਣ।
28
“ਅਸੀਂ ਤਾਂ ਤੁਹਾਨੂੰ ਸਖ਼ਤ ਹੁਕਮ ਦਿੱਤੇ ਸਨ ਜੋ ਇਸ ਨਾਮ ਦੀ ਸਿੱਖਿਆ ਨਾ ਦੇਣਾ,” ਉਸ ਨੇ ਕਿਹਾ, “ਫਿਰ ਵੀ ਤੁਸੀਂ ਯੇਰੂਸ਼ਲੇਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ, ਅਤੇ ਸਾਨੂੰ ਤੁਸੀਂ ਉਸਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹੋ।”
29
ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ: “ਕਿ ਮਨੁੱਖਾਂ ਦੇ ਹੁਕਮਾਂ ਨਾਲੋਂ ਪਰਮੇਸ਼ਵਰ ਦੀ ਆਗਿਆ ਦਾ ਮੰਨਣਾ ਜ਼ਰੂਰੀ ਹੈ!”
30
ਸਾਡੇ ਬਾਪ ਦਾਦਿਆਂ ਦੇ ਪਰਮੇਸ਼ਵਰ ਨੇ ਯਿਸ਼ੂ ਨੂੰ ਜਿਉਂਦਾ ਕੀਤਾ, ਜਿਸ ਨੂੰ ਤੁਸੀਂ ਸਲੀਬ ਉੱਤੇ ਲਟਕਾ ਕੇ ਮਾਰ ਦਿੱਤਾ ਸੀ।
31
ਉਸ ਨੂੰ ਪਰਮੇਸ਼ਵਰ ਨੇ ਆਪਣੇ ਸੱਜੇ ਹੱਥ ਨਾਲ ਉੱਚਾ ਚੁੱਕ ਕੇ ਸਾਡਾ ਰਾਜਾ ਅਤੇ ਮੁਕਤੀਦਾਤਾ ਠਹਿਰਾਇਆ ਹੈ। ਤਾਂ ਜੋ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖ਼ਸ਼ੇ।
32
ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ, ਅਤੇ ਇਸ ਤਰਾ ਪਵਿੱਤਰ ਆਤਮਾ ਵੀ ਹੈ, “ਜਿਸਨੂੰ ਪਰਮੇਸ਼ਵਰ ਨੇ ਉਨ੍ਹਾਂ ਨੂੰ ਦਿੱਤਾ ਜੋ ਉਨ੍ਹਾਂ ਦਾ ਕਹਿਣਾ ਮੰਨਦੇ ਹਨ।”
33
ਜਦੋਂ ਉਹਨਾਂ ਨੇ ਇਹ ਸੁਣਿਆ, ਉਹ ਗੁੱਸੇ ਨਾਲ ਭਰ ਗਏ ਅਤੇ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਬਣਾਈ।
34
ਪਰ ਗਮਲੀਏਲ ਨਾਮ ਦਾ ਇੱਕ ਫ਼ਰੀਸੀ, ਜੋ ਬਿਵਸਥਾ ਦਾ ਸਿਖਾਉਣ ਵਾਲਾ ਸੀ, ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ, ਮਹਾਂਸਭਾ ਵਿੱਚ ਉੱਠ ਕੇ ਹੁਕਮ ਕੀਤਾ ਕਿ ਇਨ੍ਹਾਂ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢ ਦਿਓ।
35
ਫਿਰ ਉਸ ਨੇ ਮਹਾਸਭਾ ਨੂੰ ਸੰਬੋਧਨ ਕੀਤਾ: “ਹੇ ਇਸਰਾਏਲੀ ਦੇ ਮਨੁੱਖੋ, ਧਿਆਨ ਨਾਲ ਸੋਚੋ ਕਿ ਤੁਸੀਂ ਇਨ੍ਹਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ।”
36
ਕਿਉਂ ਜੋ ਕੁਝ ਸਾਲ ਪਹਿਲਾਂ ਥੇਉਦਾਸ ਉੱਠਿਆ, ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ, ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਸਦੇ ਨਾਲ ਮਿਲ ਗਏ। ਅਤੇ ਉਹ ਮਾਰਿਆ ਗਿਆ, ਅਤੇ ਸਭ ਜੋ ਉਹ ਨੂੰ ਮੰਨਦੇ ਸਨ ਖਿੱਲਰ ਗਏ, ਅਤੇ ਬੇ ਠਿਕਾਣੇ ਹੋ ਗਏ।
37
ਉਸਦੇ ਬਾਅਦ, ਮਰਦਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲੀ ਪ੍ਰਾਂਤ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਬਗਾਵਤ ਵਿੱਚ ਲੋਕਾਂ ਦੇ ਸਮੂਹ ਦੀ ਅਗਵਾਈ ਕੀਤੀ। ਉਹ ਦਾ ਵੀ ਨਾਸ ਹੋਇਆ, ਅਤੇ ਜਿੰਨੇ ਉਹ ਨੂੰ ਮੰਨਦੇ ਸਨ ਸਾਰੇ ਖਿੱਲਰ ਗਏ।
38
ਇਸ ਲਈ, ਮੌਜੂਦਾ ਸਥਿਤੀ ਵਿੱਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: “ਇਨ੍ਹਾਂ ਆਦਮੀਆਂ ਨੂੰ ਇਕੱਲੇ ਛੱਡ ਦੇਵੋ! ਉਨ੍ਹਾਂ ਨੂੰ ਜਾਣ ਦਿਓ! ਕਿਉਂਕਿ ਜੇ ਉਨ੍ਹਾਂ ਦਾ ਉਦੇਸ਼ ਜਾਂ ਕਿਰਿਆ ਮਨੁੱਖੀ ਮੂਲ ਅਧਾਰਿਤ ਹੈ, ਤਾਂ ਇਹ ਅਸਫ਼ਲ ਹੋ ਜਾਣਗੇ।
39
ਪਰ ਜੇ ਪਰਮੇਸ਼ਵਰ ਵੱਲੋਂ ਹੈ, ਤਾਂ ਤੁਸੀਂ ਉਨ੍ਹਾਂ ਨੂੰ ਰੋਕ ਨਹੀਂ ਕਰ ਸਕੋਗੇ; ਕਿ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਪਰਮੇਸ਼ਵਰ ਨਾਲ ਵੀ ਲੜਨ ਵਾਲੇ ਠਹਿਰੋਂ।”
40
ਉਸਦੇ ਭਾਸ਼ਣ ਨੇ ਉਨ੍ਹਾਂ ਨੂੰ ਪ੍ਰੇਰਿਆ। ਉਨ੍ਹਾਂ ਨੇ ਰਸੂਲਾਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਉਨ੍ਹਾਂ ਨੂੰ ਹੁਕਮ ਦਿੱਤਾ ਜੋ ਯਿਸ਼ੂ ਦੇ ਨਾਮ ਦਾ ਪ੍ਰਚਾਰ ਨਾ ਕਰਨਾ, ਫਿਰ ਉਨ੍ਹਾਂ ਨੂੰ ਛੱਡ ਦਿੱਤਾ।
41
ਰਸੂਲ ਮਹਾਂਸਭਾ ਦੇ ਸਾਹਮਣਿਓਂ ਚਲੇ ਗਏ, ਇਸ ਗੱਲ ਤੋਂ ਆਨੰਦ ਹੋਏ ਜੋ ਅਸੀਂ ਯਿਸ਼ੂ ਦੇ ਨਾਮ ਦੇ ਖ਼ਾਤਰ ਬੇਇੱਜ਼ਤ ਹੋਣ ਦੇ ਯੋਗ ਗਿਣੇ ਗਏ।
42
ਦਿਨ ਪ੍ਰਤੀ ਦਿਨ, ਹੈਕਲ ਦੇ ਵਿਹੜੇ ਅਤੇ ਘਰ-ਘਰ ਜਾ ਕੇ, ਉਨ੍ਹਾਂ ਨੇ ਕਦੇ ਵੀ ਉਪਦੇਸ਼ ਦੇਣਾ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨਾ ਨਹੀਂ ਛੱਡਿਆ ਕਿ ਯਿਸ਼ੂ ਹੀ ਮਸੀਹਾ ਹੈ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 6 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28