bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 21
Acts 21
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
1
ਜਦੋਂ ਅਸੀਂ ਆਪਣੇ ਆਪ ਨੂੰ ਅਫ਼ਸੁਸ ਦੇ ਬਜ਼ੁਰਗਾਂ ਤੋਂ ਅਲੱਗ ਕਰ ਲਿਆ, ਤਾਂ ਅਸੀਂ ਸਮੁੰਦਰੀ ਜਹਾਜ਼ ਦੁਆਰਾ ਸਿੱਧੇ ਕੋਸ ਟਾਪੂ ਨੂੰ ਗਏ। ਅਗਲੇ ਦਿਨ ਅਸੀਂ ਰੋਦੁਸ ਗਏ ਅਤੇ ਉੱਥੋਂ ਪਤਾਰਾ ਸ਼ਹਿਰ ਨੂੰ ਗਏ।
2
ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਦੇਸ਼ ਵੱਲ ਨੂੰ ਜਾ ਰਿਹਾ ਸੀ, ਅਸੀਂ ਜਹਾਜ਼ ਤੇ ਚੜ੍ਹੇ ਅਤੇ ਯਾਤਰਾ ਲਈ ਤੁਰ ਪਏ।
3
ਸਾਈਪ੍ਰਸ ਨੂੰ ਵੇਖਣ ਅਤੇ ਇਸ ਦੇ ਦੱਖਣ ਵੱਲ ਜਾਣ ਤੋਂ ਬਾਅਦ, ਅਸੀਂ ਸੀਰੀਆ ਵੱਲ ਨੂੰ ਤੁਰ ਪਏ ਅਤੇ ਸੋਰ ਸ਼ਹਿਰ ਤੇ ਉਤਰੇ, ਜਿੱਥੇ ਸਾਡੇ ਸਮੁੰਦਰੀ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ।
4
ਅਸੀਂ ਚੇਲਿਆਂ ਨੂੰ ਉੱਥੇ ਲੱਭਿਆ ਅਤੇ ਉਨ੍ਹਾਂ ਨਾਲ ਸੱਤ ਦਿਨ ਰਹੇ। ਪਵਿੱਤਰ ਆਤਮਾ ਦੁਆਰਾ ਉਨ੍ਹਾਂ ਨੇ ਪੌਲੁਸ ਨੂੰ ਯੇਰੂਸ਼ਲੇਮ ਨੂੰ ਨਾ ਜਾਣ ਦੀ ਬੇਨਤੀ ਕੀਤੀ।
5
ਜਦੋਂ ਸਾਡੇ ਜਾਣ ਦਾ ਸਮਾਂ ਸੀ ਤਾਂ ਅਸੀਂ ਤੁਰ ਪਏ ਅਤੇ ਉਹ ਆਪਣੀਆਂ, ਪਤਨੀਆਂ ਅਤੇ ਬੱਚਿਆਂ ਸਮੇਤ, ਸਾਡੇ ਨਾਲ ਸ਼ਹਿਰ ਤੋਂ ਬਾਹਰ ਆਏ, ਅਤੇ ਉੱਥੇ ਸਮੁੰਦਰ ਦੇ ਕੰਢੇ ਉੱਤੇ ਅਸੀਂ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।
6
ਇੱਕ-ਦੂਜੇ ਨੂੰ ਅਲਵਿਦਾ ਕਹਿਣ ਤੋਂ ਬਾਅਦ, ਅਸੀਂ ਜਹਾਜ਼ ਉੱਤੇ ਚੜ੍ਹੇ, ਅਤੇ ਉਹ ਸਾਰੇ ਆਪਣੇ-ਆਪਣੇ ਘਰ ਵਾਪਸ ਚਲੇ ਗਏ।
7
ਅਸੀਂ ਸੋਰ ਤੋਂ ਆਪਣੀ ਯਾਤਰਾ ਜਾਰੀ ਰੱਖੀ ਅਤੇ ਟੋਲਮਾਇਸ ਸ਼ਹਿਰ ਪਹੁੰਚੇ ਜਿੱਥੇ ਅਸੀਂ ਵਿਸ਼ਵਾਸੀਆ ਦੀ ਸੁੱਖ-ਸਾਂਦ ਪੁੱਛੀ ਅਤੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।
8
ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਆ ਸ਼ਹਿਰ ਵਿੱਚ ਪਹੁੰਚੇ ਅਤੇ ਫਿਲਿਪ ਦੇ ਘਰ ਠਹਿਰੇ ਜਿਹੜਾ ਇੰਜੀਲ ਦਾ ਪ੍ਰਚਾਰਕ ਸੀ।
9
ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦਿਆਂ ਸਨ।
10
ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਰਹੇ ਤਾਂ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਪ੍ਰਾਂਤ ਤੋਂ ਆਇਆ।
11
ਸਾਡੇ ਕੋਲ ਆ ਕੇ, ਉਸਨੇ ਪੌਲੁਸ ਦੀ ਕਮਰਬੰਧ ਨਾਲ ਆਪਣੇ ਹੱਥ ਅਤੇ ਪੈਰਾਂ ਨੂੰ ਬੰਨ੍ਹਿਆ ਅਤੇ ਕਿਹਾ, “ਪਵਿੱਤਰ ਆਤਮਾ ਕਹਿੰਦਾ ਹੈ, ਇਸ ਤਰ੍ਹਾਂ ਯੇਰੂਸ਼ਲੇਮ ਵਿੱਚ ਯਹੂਦੀ ਆਗੂ ਵੀ ਕਮਰਬੰਧ ਦੇ ਮਾਲਕ ਨੂੰ ਬੰਨ੍ਹਣਗੇ ਅਤੇ ਉਸ ਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਸੌਂਪ ਦੇਣਗੇ।”
12
ਜਦੋਂ ਅਸੀਂ ਇਹ ਸੁਣਿਆ, ਤਾਂ ਅਸੀਂ ਅਤੇ ਉੱਥੋਂ ਦੇ ਲੋਕਾਂ ਨੇ ਪੌਲੁਸ ਨੂੰ ਬੇਨਤੀ ਕੀਤੀ ਕਿ ਉਹ ਯੇਰੂਸ਼ਲੇਮ ਨਾ ਜਾਵੇ।
13
ਤਦ ਪੌਲੁਸ ਨੇ ਉੱਤਰ ਦਿੱਤਾ, “ਤੁਸੀਂ ਕਿਉਂ ਰੋ ਰਹੇ ਹੋ ਅਤੇ ਮੇਰਾ ਦਿਲ ਕਿਉਂ ਤੋੜ ਰਹੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸ਼ੂ ਦੇ ਨਾਮ ਦੇ ਲਈ ਯੇਰੂਸ਼ਲੇਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।”
14
ਜਦੋਂ ਉਹ ਨਾ ਮੰਨਿਆ, ਅਸੀਂ ਇਹ ਕਹਿ ਕੇ ਚੁੱਪ ਹੋ ਗਏ ਅਤੇ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”
15
ਇਸ ਤੋਂ ਬਾਅਦ, ਅਸੀਂ ਯੇਰੂਸ਼ਲੇਮ ਵੱਲ ਨੂੰ ਤੁਰ ਪਏ।
16
ਕੈਸਰਿਆ ਤੋਂ ਕੁਝ ਚੇਲੇ ਸਾਡੇ ਨਾਲ ਆਏ ਅਤੇ ਸਾਨੂੰ ਮਨਾਸੋਨ ਦੇ ਘਰ ਲੈ ਆਏ, ਜਿੱਥੇ ਅਸੀਂ ਠਹਿਰਨਾ ਸੀ। ਉਹ ਸਾਈਪ੍ਰਸ ਦਾ ਇੱਕ ਵਸਨੀਕ ਆਦਮੀ ਸੀ ਅਤੇ ਪਹਿਲੇ ਚੇਲਿਆਂ ਵਿੱਚੋਂ ਇੱਕ ਚੇਲਾ ਸੀ।
17
ਜਦੋਂ ਅਸੀਂ ਯੇਰੂਸ਼ਲੇਮ ਪਹੁੰਚੇ, ਤਾਂ ਵਿਸ਼ਵਾਸੀਆਂ ਨੇ ਸਾਡਾ ਨਿੱਘਾ ਸੁਆਗਤ ਕੀਤਾ।
18
ਅਗਲੇ ਦਿਨ ਪੌਲੁਸ ਅਤੇ ਸਾਡੇ ਨਾਲ ਦੇ ਸਾਰੇ ਯਾਕੋਬ ਨੂੰ ਮਿਲਣ ਲਈ, ਸਾਰੇ ਬਜ਼ੁਰਗ ਮੌਜੂਦ ਸਨ।
19
ਪੌਲੁਸ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸਥਾਰ ਨਾਲ ਦੱਸਿਆ ਕਿ ਪਰਮੇਸ਼ਵਰ ਨੇ ਗ਼ੈਰ-ਯਹੂਦੀਆਂ ਦੇ ਵਿੱਚ ਕੀ ਕੰਮ ਕੀਤੇ ਸਨ।
20
ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਪਰਮੇਸ਼ਵਰ ਦੀ ਵਡਿਆਈ ਕੀਤੀ। ਤਦ ਉਨ੍ਹਾਂ ਨੇ ਪੌਲੁਸ ਨੂੰ ਕਿਹਾ: “ਭਰਾ ਤੁਸੀਂ ਦੇਖੋ ਕਿ ਹਜ਼ਾਰਾਂ ਹੀ ਯਹੂਦੀਆਂ ਨੇ ਵਿਸ਼ਵਾਸ ਕੀਤਾ ਹੈ, ਅਤੇ ਉਹ ਸਾਰੇ ਮੋਸ਼ੇਹ ਦੀ ਬਿਵਸਥਾ ਦੇ ਲਈ ਜੋਸ਼ੀਲੇ ਹਨ।
21
ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਗ਼ੈਰ-ਯਹੂਦੀਆਂ ਵਿੱਚ ਰਹਿੰਦੇ ਸਾਰੇ ਯਹੂਦੀਆਂ ਨੂੰ ਮੋਸ਼ੇਹ ਤੋਂ ਮੂੰਹ ਮੋੜਨਾ ਸਿਖਾਉਂਦੇ ਹੋ, ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸੁੰਨਤ ਕਰਾਉਣ ਜਾਂ ਸਾਡੇ ਰੀਤੀ ਰਿਵਾਜਾਂ ਅਨੁਸਾਰ ਜੀਣ ਦੀ ਸਿੱਖਿਆ ਨਹੀਂ ਦਿੰਦੇ ਹੋ।
22
ਅਸੀਂ ਕੀ ਕਰਾਂਗੇ? ਉਹ ਜ਼ਰੂਰ ਸੁਣਨਗੇ ਕਿ ਤੁਸੀਂ ਆਏ ਹੋ।
23
ਤਾਂ ਉਹੀ ਕਰੋ ਜੋ ਅਸੀਂ ਤੁਹਾਨੂੰ ਕਹਿੰਦੇ ਹਾਂ। ਸਾਡੇ ਨਾਲ ਚਾਰ ਆਦਮੀ ਹਨ ਜਿਨ੍ਹਾਂ ਨੇ ਸੁੱਖਣਾ ਸੁੱਖੀ ਹੈ।
24
ਇਨ੍ਹਾਂ ਆਦਮੀਆਂ ਨੂੰ ਲੈ ਜਾਉ, ਉਨ੍ਹਾਂ ਦੇ ਸ਼ੁੱਧ ਕਰਨ ਦੀਆਂ ਰਸਮਾਂ ਵਿੱਚ ਸ਼ਾਮਲ ਹੋਵੋ ਅਤੇ ਉਨ੍ਹਾਂ ਨੂੰ ਪੈਸੇ ਦੇਣਾ, ਤਾਂ ਜੋ ਉਹ ਆਪਣੇ ਸਿਰ ਦੇ ਵਾਲ ਕਟਵਾ ਸਕਣ। ਤਦ ਹਰ ਕੋਈ ਜਾਣੇਗਾ ਕਿ ਤੇਰੇ ਬਾਰੇ ਜੋ ਕੁਝ ਉਨ੍ਹਾਂ ਨੂੰ ਦੱਸਿਆ ਗਿਆ ਹੈ ਉਹ ਸਭ ਝੂਠ ਹੈ ਅਤੇ ਤੂੰ ਖੁਦ ਬਿਵਸਥਾ ਦੀ ਪਾਲਣਾ ਕਰਨ ਵਾਲਾ ਹੈ।
25
ਪਰ ਗ਼ੈਰ-ਯਹੂਦੀ ਵਿਸ਼ਵਾਸ ਕਰਨ ਵਾਲਿਆਂ ਨੂੰ ਅਸੀਂ ਪਹਿਲਾਂ ਹੀ ਪੱਤਰ ਭੇਜ ਦਿੱਤਾ ਹੈ ਕਿ ਉਨ੍ਹਾਂ ਨੂੰ ਮੂਰਤੀਆਂ ਦੇ ਚੜਾਏ ਹੋਏ ਭੋਜਨ ਅਤੇ ਲਹੂ ਤੋਂ ਅਤੇ ਗਲਾ ਘੁੱਟੇ ਜਾਨਵਰਾਂ ਦੇ ਮਾਸ ਤੋਂ ਅਤੇ ਜਿਨਸੀ ਅਨੈਤਿਕਤਾ ਤੋਂ ਦੂਰ ਰਹਿਣਾ ਚਾਹੀਦਾ ਹੈ।”
26
ਅਗਲੇ ਦਿਨ ਪੌਲੁਸ ਨੇ ਉਨ੍ਹਾਂ ਚਾਰ ਮਨੁੱਖਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਨਾਲ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਹੈਕਲ ਵਿੱਚ ਗਿਆ ਅਤੇ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖ਼ਬਰ ਦਿੰਦਾ ਗਿਆ, ਜਦੋਂ ਤੱਕ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਂਟ ਚੜ੍ਹਾਈ ਨਾ ਗਈ।
27
ਜਦੋਂ ਸੱਤ ਦਿਨ ਦੀ ਰਸਮ ਖਤਮ ਹੋਣ ਲੱਗੀ, ਤਾਂ ਏਸ਼ੀਆ ਪ੍ਰਾਂਤ ਦੇ ਕੁਝ ਯਹੂਦੀਆਂ ਨੇ ਪੌਲੁਸ ਨੂੰ ਹੈਕਲ ਵਿੱਚ ਵੇਖਿਆ। ਉਨ੍ਹਾਂ ਨੇ ਸਾਰੀ ਭੀੜ ਨੂੰ ਭੜਕਾਇਆ ਅਤੇ ਉਸਨੂੰ ਫੜ ਲਿਆ,
28
ਉੱਚੀ ਆਵਾਜ਼ ਵਿੱਚ ਕਿਹਾ, “ਹੇ ਭਾਈਬੰਦ ਇਸਰਾਏਲੀਓ, ਸਾਡੀ ਮਦਦ ਕਰੋ! ਇਹ ਉਹ ਆਦਮੀ ਹੈ ਜੋ ਹਰ ਜਗ੍ਹਾ ਸਾਡੇ ਲੋਕਾਂ ਅਤੇ ਸਾਡੇ ਕਾਨੂੰਨ ਅਤੇ ਇਸ ਜਗ੍ਹਾ ਦੇ ਵਿਰੁੱਧ ਸਿਖਾਉਂਦਾ ਹੈ, ਅਤੇ ਇਸ ਤੋਂ ਇਲਾਵਾ, ਉਹ ਯੂਨਾਨੀਆਂ ਨੂੰ ਹੈਕਲ ਵਿੱਚ ਲਿਆਇਆ ਅਤੇ ਇਸ ਪਵਿੱਤਰ ਸਥਾਨ ਨੂੰ ਅਸ਼ੁੱਧ ਕੀਤਾ।”
29
ਉਨ੍ਹਾਂ ਨੇ ਪਹਿਲਾਂ ਟ੍ਰੋਫਿਮਸ ਨੂੰ ਅਫ਼ਸੀਆਂ ਸ਼ਹਿਰ ਵਿੱਚ ਪੌਲੁਸ ਨਾਲ ਵੇਖਿਆ ਸੀ ਅਤੇ ਮੰਨਿਆ ਸੀ ਕਿ ਪੌਲੁਸ ਉਸਨੂੰ ਹੈਕਲ ਵਿੱਚ ਲਿਆਇਆ ਹੈ।
30
ਸਾਰੇ ਯੇਰੂਸ਼ਲੇਮ ਸ਼ਹਿਰ ਵਿੱਚ ਰੌਲਾ ਪੈ ਗਿਆ, ਅਤੇ ਲੋਕ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਨੇ ਪੌਲੁਸ ਨੂੰ ਫੜ੍ਹ ਲਿਆ ਅਤੇ ਉਸਨੂੰ ਹੈਕਲ ਤੋਂ ਬਾਹਰ ਖਿੱਚ ਲਿਆਏ ਅਤੇ ਉਸੇ ਵੇਲੇ ਦਰਵਾਜ਼ੇ ਬੰਦ ਕਰ ਦਿੱਤੇ ਗਏ।
31
ਜਦੋਂ ਉਹ ਉਸਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਰੋਮੀ ਫ਼ੌਜਾਂ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਯੇਰੂਸ਼ਲੇਮ ਦੇ ਪੂਰੇ ਸ਼ਹਿਰ ਵਿੱਚ ਰੌਲਾ-ਰੱਪਾ ਪੈ ਗਿਆ।
32
ਉਹ ਤੁਰੰਤ ਹੀ ਕੁਝ ਸੂਬੇਦਾਰਾਂ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਭੀੜ ਵੱਲ ਭੱਜੇ। ਜਦੋਂ ਦੰਗਾਕਾਰੀਆਂ ਨੇ ਸੈਨਾਪਤੀ ਅਤੇ ਉਸਦੇ ਸਿਪਾਹੀਆਂ ਨੂੰ ਵੇਖਿਆ ਤਾਂ ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।
33
ਤਦ ਸੈਨਾਪਤੀ ਨੇੜੇ ਆਇਆ ਅਤੇ ਪੌਲੁਸ ਨੂੰ ਗਰਿਫ਼ਤਾਰ ਕਰ ਲਿਆ ਅਤੇ ਉਸਨੂੰ ਦੋ ਜੰਜ਼ੀਰਾਂ ਨਾਲ ਬੰਨ੍ਹਣ ਦਾ ਆਦੇਸ਼ ਦਿੱਤਾ। ਫਿਰ ਉਸਨੇ ਪੁੱਛਿਆ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ।
34
ਭੀੜ ਵਿੱਚੋਂ ਲੋਕ ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ। ਰੌਲੇ ਦੇ ਕਾਰਨ ਸੈਨਾਪਤੀ ਸੱਚਾਈ ਦੀ ਪਹਿਚਾਣ ਨਾ ਕਰ ਸਕਿਆ, ਇਸ ਲਈ ਉਸਨੇ ਮੁਕੱਰਰ ਕੀਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ।
35
ਜਦੋਂ ਪੌਲੁਸ ਪੌੜੀਆਂ ਚੜ੍ਹਿਆ, ਭੀੜ ਦੀ ਹਿੰਸਾ ਇੰਨੀ ਜ਼ਿਆਦਾ ਸੀ ਕਿ ਉਸਨੂੰ ਸਿਪਾਹੀਆਂ ਦੁਆਰਾ ਚੁੱਕਣਾ ਪਿਆ।
36
ਭੀੜ ਜਿਹੜੀ ਉਸਦੇ ਮਗਰ ਲੱਗੀ ਸੀ ਉਨ੍ਹਾਂ ਉੱਚੀ ਪੁਕਾਰ ਕੇ ਕਹਿ, “ਉਸ ਨੂੰ ਮਾਰ ਦਿਓ।”
37
ਜਿਵੇਂ ਹੀ ਸਿਪਾਹੀ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾ ਰਹੇ ਸਨ, ਉਸਨੇ ਸੈਨਾਪਤੀ ਨੂੰ ਪੁੱਛਿਆ, “ਕੀ ਮੈਂ ਤੁਹਾਨੂੰ ਕੁਝ ਦੱਸ ਸਕਦਾ ਹਾਂ?” “ਕੀ ਤੁਸੀਂ ਯੂਨਾਨੀ ਬੋਲਦੇ ਹੋ?” ਉਸਨੇ ਜਵਾਬ ਦਿੱਤਾ।
38
“ਕੀ ਤੁਸੀਂ ਉਹ ਮਿਸਰੀ ਹੋ ਜਿਸਨੇ ਕੁਝ ਸਮੇਂ ਪਹਿਲਾਂ ਬਗਾਵਤ ਸ਼ੁਰੂ ਕੀਤੀ ਸੀ ਅਤੇ ਚਾਰ ਹਜ਼ਾਰ ਅੱਤਵਾਦੀਆਂ ਨੂੰ ਉਜਾੜ ਵਿੱਚ ਲੈ ਕੇ ਗਿਆ ਸੀ?”
39
ਪੌਲੁਸ ਨੇ ਜਵਾਬ ਦਿੱਤਾ, “ਮੈਂ ਇੱਕ ਯਹੂਦੀ ਹਾਂ, ਅਤੇ ਕਿਲਕਿਆ ਪ੍ਰਾਂਤ ਦੇ ਤਰਸੁਸ ਸ਼ਹਿਰ ਦਾ ਰਹਿਣ ਵਾਲਾ ਹਾਂ, ਨਾ ਕਿ ਕਿਸੇ ਆਮ ਸ਼ਹਿਰ ਦਾ ਨਾਗਰਿਕ ਹਾਂ। ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਗੱਲ ਕਰਨ ਦਿਓ।”
40
ਸੈਨਾਪਤੀ ਦੀ ਇਜਾਜ਼ਤ ਮਿਲਣ ਤੋਂ ਬਾਅਦ, ਪੌਲੁਸ ਪੌੜੀਆਂ ਉੱਤੇ ਖੜ੍ਹਾ ਹੋ ਗਿਆ ਅਤੇ ਭੀੜ ਨੂੰ ਇਸ਼ਾਰਾ ਕੀਤਾ। ਜਦੋਂ ਉਹ ਸਾਰੇ ਚੁੱਪ ਹੋ ਗਏ, ਤਾਂ ਉਸਨੇ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨੂੰ ਕਿਹਾ:
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28