bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Acts 14
Acts 14
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
1
ਇਕੋਨਿਯਮ ਸ਼ਹਿਰ ਵਿਖੇ ਪੌਲੁਸ ਅਤੇ ਬਰਨਬਾਸ ਹਮੇਸ਼ਾ ਦੀ ਤਰ੍ਹਾਂ ਯਹੂਦੀ ਦੇ ਪ੍ਰਾਰਥਨਾ ਸਥਾਨਾਂ ਵਿੱਚ ਗਏ। ਉੱਥੇ ਉਹ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਬੋਲੇ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀਆਂ ਨੇ ਵਿਸ਼ਵਾਸ ਕੀਤਾ।
2
ਪਰ ਜਿਨ੍ਹਾਂ ਯਹੂਦੀਆਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਹੋਰ ਗ਼ੈਰ-ਯਹੂਦੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਨੇ ਭਰਾਵਾਂ ਦੇ ਮਨਾਂ ਵਿਰੁੱਧ ਜ਼ਹਿਰ ਘੋਲਿਆ।
3
ਇਸ ਲਈ ਪੌਲੁਸ ਅਤੇ ਬਰਨਬਾਸ ਨੇ ਉੱਥੇ ਕਾਫ਼ੀ ਸਮਾਂ ਬਿਤਾਇਆ, ਪ੍ਰਭੂ ਲਈ ਦਲੇਰੀ ਨਾਲ ਬੋਲਦੇ ਰਹੇ, ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ।
4
ਸ਼ਹਿਰ ਦੇ ਲੋਕ ਵੰਡੇ ਹੋਏ ਸਨ; ਕੁਝ ਯਹੂਦੀਆਂ ਦਾ ਸਾਥ ਦਿੰਦੇ ਸਨ, ਅਤੇ ਕੁਝ ਰਸੂਲਾਂ ਦੇ ਨਾਲ ਸਨ।
5
ਜਦੋਂ ਗ਼ੈਰ-ਯਹੂਦੀਆਂ ਦੇ ਲੋਕਾਂ ਅਤੇ ਯਹੂਦੀਆਂ ਨੇ, ਆਪਣੇ ਆਗੂਆਂ ਦੇ ਨਾਲ, ਪੌਲੁਸ ਅਤੇ ਬਰਨਬਾਸ ਦੀ ਬੇਇੱਜ਼ਤੀ ਅਤੇ ਉਨ੍ਹਾਂ ਨੂੰ ਪੱਥਰ ਮਾਰਨ ਦੀ ਸਾਜਿਸ਼ ਬਣਾਈ ਸੀ।
6
ਪਰ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ਅਤੇ ਉਹ ਲੀਕਾਓਨੀਆ ਖੇਤਰ ਦੇ ਸ਼ਹਿਰਾਂ ਲੁਸਤ੍ਰਾ ਅਤੇ ਦਰਬੇ ਅਤੇ ਆਸ-ਪਾਸ ਦੇ ਦੇਸ਼ ਨੂੰ ਭੱਜ ਗਏ।
7
ਜਿੱਥੇ ਉਹ ਲਗਾਤਾਰ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।
8
ਲੁਸਤ੍ਰਾ ਸ਼ਹਿਰ ਵਿੱਚ ਇੱਕ ਆਦਮੀ ਬੈਠਾ ਹੋਇਆ ਸੀ ਜੋ ਲੰਗੜਾ ਸੀ। ਉਹ ਜਨਮ ਤੋਂ ਹੀ ਇਸ ਤਰ੍ਹਾਂ ਸੀ ਅਤੇ ਉਸਨੇ ਕਦੇ ਤੁਰ ਨਹੀਂ ਸੀ ਵੇਖਿਆ।
9
ਉਸਨੇ ਸੁਣਿਆ ਜਿਵੇਂ ਪੌਲੁਸ ਪ੍ਰਭੂ ਯਿਸ਼ੂ ਬਾਰੇ ਬੋਲ ਰਿਹਾ ਸੀ। ਪੌਲੁਸ ਨੇ ਉਸ ਵੱਲ ਸਿੱਧਾ ਵੇਖਿਆ, ਉਸਨੇ ਵੇਖਿਆ ਕਿ ਉਸਨੂੰ ਚੰਗਾ ਹੋਣ ਦਾ ਵਿਸ਼ਵਾਸ ਹੈ।
10
ਪੌਲੁਸ ਨੇ ਉਸਨੂੰ ਬੁਲਾਇਆ ਤੇ ਕਿਹਾਂ, “ਆਪਣੇ ਪੈਰਾਂ ਉੱਤੇ ਖੜਾ ਹੋ ਜਾ!” ਉਸੇ ਵੇਲੇ, ਉਹ ਆਦਮੀ ਕੁੱਦਣ ਅਤੇ ਤੁਰਨ ਲੱਗ ਪਿਆ।
11
ਜਦੋਂ ਭੀੜ ਨੇ ਪੌਲੁਸ ਦੇ ਕੰਮ ਨੂੰ ਵੇਖਿਆ, ਤਾਂ ਉਹ ਲੀਕਾਓਨੀਆ ਭਾਸ਼ਾ ਵਿੱਚ ਉੱਚੀ ਬੋਲੇ, “ਦੇਵਤੇ ਮਨੁੱਖਾਂ ਦੇ ਰੂਪ ਵਿੱਚ ਸਾਡੇ ਕੋਲ ਆਏ ਹਨ।”
12
ਬਰਨਬਾਸ ਨੂੰ ਉਨ੍ਹਾਂ ਨੇ ਜ਼ੀਅਸ ਬੁਲਾਇਆ, ਅਤੇ ਪੌਲੁਸ ਨੂੰ ਉਨ੍ਹਾਂ ਨੇ ਹਰਮੇਸ ਬੁਲਾਇਆ ਕਿਉਂਕਿ ਉਹ ਮੁੱਖ ਵਕਤਾ ਸੀ।
13
ਜ਼ੀਅਸ ਦਾ ਪੁਜਾਰੀ, ਜਿਸਦਾ ਹੈਕਲ ਬਿਲਕੁਲ ਸ਼ਹਿਰ ਦੇ ਬਿਲਕੁਲ ਬਾਹਰ ਸੀ, ਉਹ ਸ਼ਹਿਰ ਦੇ ਦਰਵਾਜ਼ੇ ਬਲਦਾਂ ਦੇ ਗਲੇ ਦੁਆਲੇ ਫੁੱਲ ਮਾਲਾਵਾਂ ਲੈ ਕੇ ਆਇਆ ਕਿਉਂਕਿ ਉਸਦੇ ਨਾਲ ਭੀੜ ਉਨ੍ਹਾਂ ਦੇ ਲਈ ਬਲੀ ਚੜ੍ਹਾਉਣ ਚਾਉਂਦੀ ਸੀ।
14
ਪਰ ਜਦੋਂ ਰਸੂਲ ਬਰਨਬਾਸ ਅਤੇ ਪੌਲੁਸ ਨੇ ਇਹ ਸੁਣਿਆ, ਤਾਂ ਉਨ੍ਹਾਂ ਨੇ ਵਿਰੋਧ ਵਿੱਚ ਆਪਣੇ ਕੱਪੜੇ ਪਾੜੇ ਅਤੇ ਭੀੜ ਵਿੱਚੋਂ ਭੱਜੇ ਨਿਕਲੇ, ਅਤੇ ਚੀਕਦੇ ਹੋਏ ਬੋਲੇ:
15
“ਦੋਸਤੋ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਅਸੀਂ ਵੀ ਕੇਵਲ ਤੁਹਾਡੇ ਵਾਂਗ, ਮਨੁੱਖ ਹਾਂ। ਅਸੀਂ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਲੈ ਕੇ ਆਏ ਹਾਂ, ਤੁਹਾਨੂੰ ਇਹ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਵਰ ਵੱਲ ਮੁੜ੍ਹਨ ਲਈ ਆਖ ਰਹੇ ਹਾਂ, ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ।
16
ਅਤੀਤ ਵਿੱਚ, ਉਸਨੇ ਸਾਰਿਆਂ ਕੌਮਾਂ ਨੂੰ ਆਪੋ-ਆਪਣੇ ਰਾਹ ਚੱਲਣ ਦਿੱਤਾ।
17
ਫਿਰ ਵੀ ਪਰਮੇਸ਼ਵਰ ਨੇ ਆਪਣੇ ਆਪ ਨੂੰ ਬਿਨਾਂ ਕਿਸੇ ਗਵਾਹੀ ਦੇ ਨਹੀਂ ਛੱਡਿਆ: ਉਸਨੇ ਤੁਹਾਨੂੰ ਅਕਾਸ਼ ਤੋਂ ਬਾਰਸ਼ ਅਤੇ ਹਰ ਮੌਸਮ ਵਿੱਚ ਫਸਲਾਂ ਦੇ ਕੇ ਦਯਾ ਕੀਤੀ ਹੈ; ਉਹ ਤੁਹਾਨੂੰ ਬਹੁਤ ਸਾਰਾ ਭੋਜਨ ਦਿੰਦਾ ਹੈ ਅਤੇ ਤੁਹਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ।”
18
ਇਨ੍ਹਾਂ ਸ਼ਬਦਾਂ ਦੇ ਨਾਲ ਵੀ, ਭੀੜ ਨੂੰ ਬਲੀ ਚੜ੍ਹਾਉਣ ਤੋਂ ਰੋਕਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਆਈ।
19
ਫਿਰ ਕੁਝ ਯਹੂਦੀ ਅੰਤਾਕਿਆ ਅਤੇ ਇਕੋਨਿਯਮ ਤੋਂ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਜਿੱਤ ਲਿਆ। ਉਨ੍ਹਾਂ ਨੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸਨੂੰ ਸ਼ਹਿਰੋਂ ਬਾਹਰ ਘਸੀਟ ਕੇ ਲੈ ਆਏ, ਤੇ ਸੋਚਿਆ ਕਿ ਉਹ ਮਰ ਗਿਆ ਹੈ।
20
ਜਦੋਂ ਚੇਲੇ ਉਸਦੇ ਆਸ-ਪਾਸ ਇਕੱਠੇ ਹੋਏ, ਤਾਂ ਉਹ ਉੱਠਿਆ ਅਤੇ ਵਾਪਸ ਸ਼ਹਿਰ ਨੂੰ ਚਲਿਆ ਗਿਆ। ਅਗਲੇ ਦਿਨ ਉਹ ਅਤੇ ਬਰਨਬਾਸ ਦਰਬੇ ਸ਼ਹਿਰ ਲਈ ਰਵਾਨਾ ਹੋ ਗਏ।
21
ਪੌਲੁਸ ਅਤੇ ਬਰਨਬਾਸ ਨੇ ਉਸ ਸ਼ਹਿਰ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਚੇਲੇ ਬਣਾਏ। ਫੇਰ ਉਹ ਲੁਸਤ੍ਰਾ, ਇਕੋਨਿਯਮ ਅਤੇ ਅੰਤਾਕਿਆ ਨੂੰ ਪਰਤੇ,
22
ਚੇਲਿਆਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਪ੍ਰਤੀ ਸੱਚੇ ਰਹਿਣ ਲਈ ਉਤਸ਼ਾਹਿਤ ਕੀਤਾ। “ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਲਈ ਬਹੁਤ ਸਾਰਿਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਵੇਗਾ,” ਉਨ੍ਹਾਂ ਨੇ ਕਿਹਾ।
23
ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਲਈ ਹਰੇਕ ਕਲੀਸਿਆ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਅਤੇ, ਪ੍ਰਾਰਥਨਾ ਅਤੇ ਵਰਤ ਨਾਲ, ਉਨ੍ਹਾਂ ਨੂੰ ਪ੍ਰਭੂ ਦੇ ਹੱਥੀਂ ਸੌਂਪ ਦਿੱਤਾ, ਜਿਸ ਉੱਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ।
24
ਪਿਸਿਦਿਯਾ ਖੇਤਰ ਵਿੱਚੋਂ ਲੰਘਣ ਤੋਂ ਬਾਅਦ, ਉਹ ਪੈਮਫੀਲੀਆ ਖੇਤਰ ਵਿੱਚ ਆਏ,
25
ਅਤੇ ਜਦੋਂ ਉਹ ਪਰਗਾ ਸ਼ਹਿਰ ਵਿੱਚ ਬਚਨ ਸੁਣਾ ਚੁੱਕੇ, ਤਾਂ ਫਿਰ ਉਹ ਹੇਠਾਂ ਅਟਾਲੀਆ ਸ਼ਹਿਰ ਚਲੇ ਗਏ।
26
ਅਟਾਲੀਆ ਜਹਾਜ਼ ਤੇ ਚੜ੍ਹ ਕੇ ਅੰਤਾਕਿਆ ਨੂੰ ਚੱਲੇ ਆਏ, ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਪਰਮੇਸ਼ਵਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ।
27
ਉੱਥੇ ਪਹੁੰਚਣ ਤੇ, ਉਨ੍ਹਾਂ ਨੇ ਕਲੀਸਿਆ ਨੂੰ ਇੱਕਠੇ ਕੀਤਾ ਅਤੇ ਉਨ੍ਹਾਂ ਸਭ ਨੂੰ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ ਅਤੇ ਕਿਵੇਂ ਉਸ ਨੇ ਗ਼ੈਰ-ਯਹੂਦੀਆਂ ਲਈ ਨਿਹਚਾ ਦਾ ਦਰਵਾਜ਼ਾ ਖੋਲ੍ਹਿਆ ਸੀ।
28
ਅਤੇ ਉੱਥੇ ਉਹ ਕਈ ਮਹੀਨਿਆਂ ਤੱਕ ਚੇਲਿਆਂ ਦੇ ਨਾਲ ਰਹੇ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28