bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 10
Acts 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
1
ਕੈਸਰਿਯਾ ਵਿੱਚ ਕੁਰਨੇਲਿਯੁਸ ਨਾਮਕ ਇੱਕ ਮਨੁੱਖ ਸੀ ਜਿਹੜਾ ਇਤਾਲਿਯਾਨੀ ਨਾਮਕ ਸੈਨਾ ਦਲ ਦਾ ਸੂਬੇਦਾਰ ਸੀ।
2
ਉਹ ਇੱਕ ਭਗਤ ਜਨ ਸੀ ਅਤੇ ਆਪਣੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਦਾ ਭੈ ਮੰਨਦਾ ਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਲਗਾਤਾਰ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਸੀ।
3
ਦਿਨ ਦੇ ਲਗਭਗ ਤਿੰਨ ਵਜੇ ਉਸ ਨੇ ਦਰਸ਼ਨ ਵਿੱਚ ਸਪਸ਼ਟ ਵੇਖਿਆ ਕਿ ਪਰਮੇਸ਼ਰ ਦਾ ਇੱਕ ਦੂਤ ਉਸ ਕੋਲ ਆਇਆ ਅਤੇ ਉਸ ਨੂੰ ਕਿਹਾ, “ਹੇ ਕੁਰਨੇਲਿਯੁਸ।”
4
ਉਸ ਨੇ ਗੌਹ ਨਾਲ ਉਸ ਵੱਲ ਵੇਖਿਆ ਅਤੇ ਡਰਦੇ ਹੋਏ ਕਿਹਾ, “ਪ੍ਰਭੂ ਜੀ, ਕੀ ਹੈ?” ਦੂਤ ਨੇ ਕਿਹਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਤੇਰੇ ਦਾਨ ਯਾਦਗਾਰੀ ਲਈ ਪਰਮੇਸ਼ਰ ਦੇ ਸਨਮੁੱਖ ਪਹੁੰਚੇ ਹਨ।
5
ਹੁਣ ਕੁਝ ਵਿਅਕਤੀਆਂ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਬੁਲਵਾ ਲੈ।
6
ਉਹ ਕਿਸੇ ਸ਼ਮਊਨ ਖਟੀਕ ਦੇ ਕੋਲ ਠਹਿਰਿਆ ਹੈ ਜਿਸ ਦਾ ਘਰ ਸਮੁੰਦਰ ਦੇ ਕਿਨਾਰੇ ਹੈ।”
7
ਜਦੋਂ ਉਹ ਦੂਤ ਜਿਹੜਾ ਉਸ ਨਾਲ ਗੱਲਾਂ ਕਰਦਾ ਸੀ, ਚਲਾ ਗਿਆ ਤਾਂ ਕੁਰਨੇਲਿਯੁਸ ਨੇ ਆਪਣੇ ਦੋ ਸੇਵਕਾਂ ਅਤੇ ਉਸ ਦੇ ਕੋਲ ਹਾਜ਼ਰ ਰਹਿਣ ਵਾਲੇ ਸਿਪਾਹੀਆਂ ਵਿੱਚੋਂ ਇੱਕ ਭਗਤ ਸਿਪਾਹੀ ਨੂੰ ਬੁਲਾਇਆ
8
ਅਤੇ ਉਨ੍ਹਾਂ ਨੂੰ ਸਭ ਕੁਝ ਸਮਝਾ ਕੇ ਯਾੱਪਾ ਨੂੰ ਭੇਜਿਆ।
9
ਅਗਲੇ ਦਿਨ ਜਦੋਂ ਉਹ ਚੱਲਦੇ-ਚੱਲਦੇ ਨਗਰ ਦੇ ਨੇੜੇ ਪਹੁੰਚੇ ਤਾਂ ਲਗਭਗ ਦੁਪਹਿਰ ਦੇ ਸਮੇਂ ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ।
10
ਤਦ ਉਸ ਨੂੰ ਭੁੱਖ ਲੱਗੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ, ਪਰ ਜਦੋਂ ਉਹ ਭੋਜਨ ਤਿਆਰ ਕਰ ਰਹੇ ਸਨ ਤਾਂ ਉਹ ਬੇਸੁੱਧ ਹੋ ਗਿਆ
11
ਫਿਰ ਉਸ ਨੇ ਵੇਖਿਆ ਕਿ ਅਕਾਸ਼ ਖੁੱਲ੍ਹ ਗਿਆ ਹੈ ਅਤੇ ਵੱਡੀ ਚਾਦਰ ਵਰਗੀ ਇੱਕ ਚੀਜ਼ ਚਾਰਾਂ ਕੋਨਿਆਂ ਤੋਂ ਲਟਕਦੀ ਹੋਈ ਹੇਠਾਂ ਧਰਤੀ 'ਤੇ ਉੱਤਰ ਰਹੀ ਹੈ।
12
ਉਸ ਵਿੱਚ ਸਭ ਤਰ੍ਹਾਂ ਦੇ ਪਸ਼ੂ ਅਤੇ ਧਰਤੀ ਦੇ ਰੀਂਗਣ ਵਾਲੇ ਜੀਵ ਅਤੇ ਅਕਾਸ਼ ਦੇ ਪੰਛੀ ਸਨ।
13
ਫਿਰ ਉਸ ਨੂੰ ਇੱਕ ਅਵਾਜ਼ ਆਈ, “ਪਤਰਸ, ਉੱਠ; ਮਾਰ ਅਤੇ ਖਾ।”
14
ਪਰ ਪਤਰਸ ਨੇ ਕਿਹਾ, “ਹੇ ਪ੍ਰਭੂ, ਬਿਲਕੁਲ ਨਹੀਂ! ਕਿਉਂਕਿ ਮੈਂ ਕਦੇ ਕੋਈ ਅਸ਼ੁੱਧ ਅਤੇ ਭ੍ਰਿਸ਼ਟ ਚੀਜ਼ ਨਹੀਂ ਖਾਧੀ।”
15
ਦੂਜੀ ਵਾਰ ਫੇਰ ਉਸ ਨੂੰ ਅਵਾਜ਼ ਆਈ, “ਜੋ ਪਰਮੇਸ਼ਰ ਨੇ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ।”
16
ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਤੁਰੰਤ ਉਹ ਚੀਜ਼ ਅਕਾਸ਼ 'ਤੇ ਉਠਾ ਲਈ ਗਈ।
17
ਜਦੋਂ ਪਤਰਸ ਇਸ ਦੁਬਿਧਾ ਵਿੱਚ ਸੀ ਕਿ ਜਿਹੜਾ ਦਰਸ਼ਨ ਉਸ ਨੇ ਵੇਖਿਆ ਉਹ ਕੀ ਹੋ ਸਕਦਾ ਹੈ ਤਾਂ ਵੇਖੋ, ਉਹ ਵਿਅਕਤੀ ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਭੇਜਿਆ ਸੀ, ਸ਼ਮਊਨ ਦਾ ਘਰ ਪੁੱਛਦੇ-ਪੁੱਛਦੇ ਦਰਵਾਜ਼ੇ 'ਤੇ ਆ ਖੜ੍ਹੇ ਹੋਏ।
18
ਉਨ੍ਹਾਂ ਨੇ ਅਵਾਜ਼ ਮਾਰ ਕੇ ਪੁੱਛਿਆ, “ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ, ਕੀ ਉਹ ਇੱਥੇ ਹੀ ਠਹਿਰਿਆ ਹੈ?”
19
ਜਦੋਂ ਪਤਰਸ ਅਜੇ ਉਸ ਦਰਸ਼ਨ ਬਾਰੇ ਸੋਚ ਹੀ ਰਿਹਾ ਸੀ ਤਾਂ ਆਤਮਾ ਨੇ ਉਸ ਨੂੰ ਕਿਹਾ, “ਵੇਖ, ਤਿੰਨ ਵਿਅਕਤੀ ਤੈਨੂੰ ਲੱਭ ਰਹੇ ਹਨ।
20
ਸੋ ਉੱਠ; ਹੇਠਾਂ ਉੱਤਰ ਅਤੇ ਬੇਝਿਜਕ ਉਨ੍ਹਾਂ ਦੇ ਨਾਲ ਚਲਾ ਜਾ, ਕਿਉਂਕਿ ਮੈਂ ਹੀ ਉਨ੍ਹਾਂ ਨੂੰ ਭੇਜਿਆ ਹੈ।”
21
ਤਦ ਪਤਰਸ ਉੱਤਰ ਕੇ ਉਨ੍ਹਾਂ ਵਿਅਕਤੀਆਂ ਕੋਲ ਆਇਆ ਅਤੇ ਕਿਹਾ, “ਵੇਖੋ, ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਤੁਹਾਡੇ ਆਉਣ ਦਾ ਕੀ ਕਾਰਨ ਹੈ?”
22
ਉਨ੍ਹਾਂ ਨੇ ਕਿਹਾ, “ਸੂਬੇਦਾਰ ਕੁਰਨੇਲਿਯੁਸ, ਜੋ ਕਿ ਇੱਕ ਧਰਮੀ ਅਤੇ ਪਰਮੇਸ਼ਰ ਦਾ ਭੈ ਮੰਨਣ ਵਾਲਾ ਵਿਅਕਤੀ ਹੈ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ, ਉਸ ਨੂੰ ਇੱਕ ਪਵਿੱਤਰ ਸਵਰਗਦੂਤ ਨੇ ਹੁਕਮ ਦਿੱਤਾ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਵਚਨ ਸੁਣੇ।”
23
ਤਦ ਉਸ ਨੇ ਉਨ੍ਹਾਂ ਨੂੰ ਅੰਦਰ ਸੱਦ ਕੇ ਉਨ੍ਹਾਂ ਦੀ ਆਓ-ਭਗਤ ਕੀਤੀ। ਫਿਰ ਅਗਲੇ ਦਿਨ ਉੱਠ ਕੇ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਯਾੱਪਾ ਦੇ ਭਾਈਆਂ ਵਿੱਚੋਂ ਵੀ ਕੁਝ ਉਸ ਦੇ ਨਾਲ ਗਏ।
24
ਫਿਰ ਅਗਲੇ ਦਿਨ ਉਹ ਕੈਸਰਿਯਾ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਮਿੱਤਰਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।
25
ਜਦੋਂ ਪਤਰਸ ਅੰਦਰ ਆਇਆ ਤਾਂ ਕੁਰਨੇਲਿਯੁਸ ਉਸ ਨੂੰ ਮਿਲਿਆ ਅਤੇ ਉਸ ਦੇ ਪੈਰਾਂ 'ਤੇ ਡਿੱਗ ਕੇ ਉਸ ਨੂੰ ਮੱਥਾ ਟੇਕਿਆ।
26
ਪਰ ਪਤਰਸ ਨੇ ਉਸ ਨੂੰ ਉਠਾ ਕੇ ਕਿਹਾ, “ਉੱਠ, ਖੜ੍ਹਾ ਹੋ! ਮੈਂ ਵੀ ਤਾਂ ਇੱਕ ਮਨੁੱਖ ਹੀ ਹਾਂ।”
27
ਫਿਰ ਉਹ ਉਸ ਨਾਲ ਗੱਲਬਾਤ ਕਰਦੇ ਹੋਏ ਅੰਦਰ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਵੇਖਿਆ।
28
ਤਦ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਇੱਕ ਯਹੂਦੀ ਵਿਅਕਤੀ ਨੂੰ ਕਿਸੇ ਗੈਰ-ਯਹੂਦੀ ਨਾਲ ਮਿਲਣ ਜਾਂ ਉਸ ਦੇ ਕੋਲ ਜਾਣ ਦੀ ਕਿੰਨੀ ਮਨਾਹੀ ਹੈ, ਪਰ ਪਰਮੇਸ਼ਰ ਨੇ ਮੈਨੂੰ ਵਿਖਾਇਆ ਕਿ ਮੈਂ ਕਿਸੇ ਮਨੁੱਖ ਨੂੰ ਅਪਵਿੱਤਰ ਜਾਂ ਅਸ਼ੁੱਧ ਨਾ ਕਹਾਂ।
29
ਇਸ ਲਈ ਮੈਂ ਵੀ ਜਦੋਂ ਮੈਨੂੰ ਬੁਲਾਇਆ ਗਿਆ ਤਾਂ ਬਿਨਾਂ ਇਤਰਾਜ਼ ਕੀਤੇ ਆ ਗਿਆ। ਸੋ ਮੈਂ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਕਿਸ ਲਈ ਬੁਲਾਇਆ?”
30
ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਇਸੇ ਸਮੇਂ ਦੁਪਹਿਰ ਦੇ ਤਿੰਨ ਵਜੇ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੇਖੋ, ਚਮਕੀਲਾ ਵਸਤਰ ਪਹਿਨੀ ਇੱਕ ਵਿਅਕਤੀ ਮੇਰੇ ਸਾਹਮਣੇ ਆ ਖੜ੍ਹਾ ਹੋਇਆ
31
ਅਤੇ ਉਸ ਨੇ ਕਿਹਾ, ‘ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ਰ ਦੇ ਸਨਮੁੱਖ ਯਾਦ ਕੀਤੇ ਗਏ ਹਨ।
32
ਇਸ ਲਈ ਕਿਸੇ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਬੁਲਾ; ਉਹ ਸਮੁੰਦਰ ਦੇ ਕਿਨਾਰੇ ਸ਼ਮਊਨ ਖਟੀਕ ਦੇ ਘਰ ਠਹਿਰਿਆ ਹੋਇਆ ਹੈ’।
33
ਸੋ ਮੈਂ ਤੁਰੰਤ ਤੇਰੇ ਕੋਲ ਆਦਮੀ ਭੇਜੇ ਅਤੇ ਤੂੰ ਇਹ ਚੰਗਾ ਕੀਤਾ ਜੋ ਆ ਗਿਆ। ਇਸ ਲਈ ਹੁਣ ਅਸੀਂ ਸਾਰੇ ਉਹ ਸਭ ਗੱਲਾਂ ਸੁਣਨ ਲਈ ਪਰਮੇਸ਼ਰ ਦੇ ਸਨਮੁੱਖ ਹਾਜ਼ਰ ਹਾਂ ਜਿਨ੍ਹਾਂ ਦੀ ਆਗਿਆ ਤੈਨੂੰ ਪ੍ਰਭੂ ਤੋਂ ਮਿਲੀ ਹੈ।”
34
ਤਦ ਪਤਰਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕਿਹਾ, “ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ,
35
ਸਗੋਂ ਹਰੇਕ ਕੌਮ ਵਿੱਚੋਂ ਜਿਹੜਾ ਉਸ ਤੋਂ ਡਰਦਾ ਅਤੇ ਧਾਰਮਿਕਤਾ ਦੇ ਕੰਮ ਕਰਦਾ ਹੈ, ਉਹ ਉਸ ਨੂੰ ਪਰਵਾਨ ਹੈ।
36
ਤੁਸੀਂ ਉਸ ਵਚਨ ਨੂੰ ਜਾਣਦੇ ਹੋ ਜਿਹੜਾ ਪਰਮੇਸ਼ਰ ਨੇ ਯਿਸੂ ਮਸੀਹ ਦੇ ਰਾਹੀਂ ਜੋ ਸਭ ਦਾ ਪ੍ਰਭੂ ਹੈ ਸ਼ਾਂਤੀ ਦੀ ਖੁਸ਼ਖ਼ਬਰੀ ਸੁਣਾਉਂਦੇ ਹੋਏ ਇਸਰਾਏਲ ਦੀ ਸੰਤਾਨ ਕੋਲ ਭੇਜਿਆ;
37
ਉਹੀ ਵਚਨ ਜਿਹੜਾ ਯੂਹੰਨਾ ਦੇ ਬਪਤਿਸਮੇ ਤੋਂ ਬਾਅਦ ਜਿਸ ਦਾ ਉਸ ਨੇ ਪ੍ਰਚਾਰ ਕੀਤਾ, ਗਲੀਲ ਤੋਂ ਸ਼ੁਰੂ ਹੋ ਕੇ ਸਾਰੇ ਯਹੂਦਿਯਾ ਵਿੱਚ ਫੈਲ ਗਿਆ
38
ਕਿ ਕਿਵੇਂ ਪਰਮੇਸ਼ਰ ਨੇ ਯਿਸੂ ਨਾਸਰੀ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਅਤੇ ਉਹ ਭਲਾਈ ਕਰਦਾ ਅਤੇ ਸ਼ੈਤਾਨ ਦੇ ਸਭ ਸਤਾਏ ਹੋਇਆਂ ਨੂੰ ਚੰਗਾ ਕਰਦਾ ਫਿਰਿਆ, ਕਿਉਂਕਿ ਪਰਮੇਸ਼ਰ ਉਸ ਦੇ ਨਾਲ ਸੀ।
39
ਅਸੀਂ ਉਨ੍ਹਾਂ ਸਭ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਦੇ ਇਲਾਕੇ ਅਤੇ ਯਰੂਸ਼ਲਮ ਵਿੱਚ ਕੀਤੇ, ਪਰ ਉਨ੍ਹਾਂ ਉਸ ਨੂੰ ਕਾਠ ਉੱਤੇ ਲਟਕਾ ਕੇ ਮਾਰ ਸੁੱਟਿਆ।
40
ਉਸੇ ਨੂੰ ਪਰਮੇਸ਼ਰ ਨੇ ਤੀਜੇ ਦਿਨ ਜਿਵਾਇਆ ਅਤੇ ਪਰਗਟ ਹੋਣ ਦਿੱਤਾ,
41
ਪਰ ਸਭਨਾਂ ਲੋਕਾਂ ਉੱਤੇ ਨਹੀਂ, ਸਗੋਂ ਉਨ੍ਹਾਂ ਗਵਾਹਾਂ ਉੱਤੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਅਗੇਤਾ ਚੁਣਿਆ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਉਸ ਨਾਲ ਖਾਧਾ-ਪੀਤਾ।
42
ਉਸ ਨੇ ਸਾਨੂੰ ਇਹ ਆਗਿਆ ਦਿੱਤੀ ਕਿ ਅਸੀਂ ਸਭਨਾਂ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਇਹ ਗਵਾਹੀ ਦੇਈਏ ਕਿ ਇਹ ਉਹੋ ਹੈ ਜਿਸ ਨੂੰ ਪਰਮੇਸ਼ਰ ਨੇ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂਕਾਰ ਠਹਿਰਾਇਆ।
43
ਸਾਰੇ ਨਬੀ ਉਸ ਦੀ ਗਵਾਹੀ ਦਿੰਦੇ ਹਨ ਕਿ ਹਰੇਕ ਜਿਹੜਾ ਉਸ ਉੱਤੇ ਵਿਸ਼ਵਾਸ ਕਰੇਗਾ, ਉਸ ਦੇ ਨਾਮ ਦੁਆਰਾ ਪਾਪਾਂ ਦੀ ਮਾਫ਼ੀ ਪਾਵੇਗਾ।”
44
ਪਤਰਸ ਇਹ ਗੱਲਾਂ ਕਹਿ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਉਨ੍ਹਾਂ ਸਭਨਾਂ ਉੱਤੇ ਜਿਹੜੇ ਇਹ ਵਚਨ ਸੁਣ ਰਹੇ ਸਨ, ਉੱਤਰ ਆਇਆ।
45
ਤਦ ਜਿੰਨੇ ਸੁੰਨਤ ਕੀਤੇ ਹੋਏ ਵਿਸ਼ਵਾਸੀ ਪਤਰਸ ਦੇ ਨਾਲ ਆਏ ਸਨ ਉਹ ਹੈਰਾਨ ਰਹਿ ਗਏ ਕਿ ਪਵਿੱਤਰ ਆਤਮਾ ਦਾ ਦਾਨ ਪਰਾਈਆਂ ਕੌਮਾਂ ਉੱਤੇ ਵੀ ਵਹਾਇਆ ਗਿਆ ਹੈ,
46
ਕਿਉਂਕਿ ਉਹ ਉਨ੍ਹਾਂ ਨੂੰ ਗੈਰ-ਭਾਸ਼ਾਵਾਂ ਵਿੱਚ ਬੋਲਦੇ ਅਤੇ ਪਰਮੇਸ਼ਰ ਦੀ ਉਸਤਤ ਕਰਦੇ ਹੋਏ ਸੁਣ ਰਹੇ ਸਨ। ਤਦ ਪਤਰਸ ਨੇ ਕਿਹਾ,
47
“ਕੀ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹ ਜਿਨ੍ਹਾਂ ਨੇ ਸਾਡੇ ਵਾਂਗ ਹੀ ਪਵਿੱਤਰ ਆਤਮਾ ਪਾਇਆ ਹੈ, ਬਪਤਿਸਮਾ ਨਾ ਲੈਣ?”
48
ਤਦ ਉਸ ਨੇ ਆਗਿਆ ਦਿੱਤੀ ਕਿ ਉਨ੍ਹਾਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਜਾਵੇ। ਫਿਰ ਉਨ੍ਹਾਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰੁਕਣ ਲਈ ਬੇਨਤੀ ਕੀਤੀ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28