bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 8
Acts 8
Punjabi Standard Bible (Punjabi Standard Bible) 2023
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
1
ਸੌਲੁਸ ਉਸ ਦੀ ਹੱਤਿਆ ਵਿੱਚ ਸਹਿਮਤ ਸੀ। ਉਸੇ ਦਿਨ ਯਰੂਸ਼ਲਮ ਵਿੱਚ ਕਲੀਸਿਯਾ ਉੱਤੇ ਇੱਕ ਵੱਡਾ ਸਤਾਓ ਸ਼ੁਰੂ ਹੋ ਗਿਆ ਅਤੇ ਰਸੂਲਾਂ ਤੋਂ ਇਲਾਵਾ ਸਭ ਲੋਕ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿੱਚ ਖਿੰਡ ਗਏ।
2
ਭਗਤ ਲੋਕਾਂ ਨੇ ਇਸਤੀਫ਼ਾਨ ਨੂੰ ਦਫ਼ਨਾਇਆ ਅਤੇ ਉਸ ਦੇ ਲਈ ਵੱਡਾ ਵਿਰਲਾਪ ਕੀਤਾ।
3
ਸੌਲੁਸ ਕਲੀਸਿਯਾ ਦਾ ਨਾਸ ਕਰਦਾ ਅਤੇ ਘਰ-ਘਰ ਜਾ ਕੇ ਆਦਮੀਆਂ ਅਤੇ ਔਰਤਾਂ ਨੂੰ ਧੂਹ-ਧੂਹ ਕੇ ਕੈਦਖ਼ਾਨੇ ਵਿੱਚ ਪਾਉਂਦਾ ਸੀ।
4
ਪਰ ਜਿਹੜੇ ਖਿੰਡ ਗਏ ਸਨ ਉਹ ਥਾਂ-ਥਾਂ ਖੁਸ਼ਖ਼ਬਰੀ ਸੁਣਾਉਂਦੇ ਫਿਰੇ।
5
ਫ਼ਿਲਿੱਪੁਸ ਸਾਮਰਿਯਾ ਦੇ ਨਗਰ ਵਿੱਚ ਜਾ ਕੇ ਉਨ੍ਹਾਂ ਨੂੰ ਮਸੀਹ ਦਾ ਪ੍ਰਚਾਰ ਕਰਨ ਲੱਗਾ
6
ਜਦੋਂ ਲੋਕਾਂ ਨੇ ਉਹ ਚਿੰਨ੍ਹ ਵੇਖੇ ਅਤੇ ਸੁਣੇ ਜਿਹੜੇ ਉਹ ਵਿਖਾਉਂਦਾ ਸੀ ਤਾਂ ਇੱਕ ਮਨ ਹੋ ਕੇ ਫ਼ਿਲਿੱਪੁਸ ਦੀਆਂ ਗੱਲਾਂ ਉੱਤੇ ਚਿੱਤ ਲਾਇਆ,
7
ਕਿਉਂਕਿ ਬਹੁਤ ਸਨ ਜਿਨ੍ਹਾਂ ਵਿੱਚੋਂ ਭ੍ਰਿਸ਼ਟ ਆਤਮਾਵਾਂ ਉੱਚੀ ਅਵਾਜ਼ ਨਾਲ ਚੀਕਦੀਆਂ ਹੋਈਆਂ ਨਿੱਕਲੀਆਂ ਸਨ ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ ਸਨ।
8
ਸੋ ਉਸ ਨਗਰ ਵਿੱਚ ਵੱਡਾ ਅਨੰਦ ਛਾ ਗਿਆ।
9
ਉੱਥੇ ਸ਼ਮਊਨ ਨਾਮਕ ਇੱਕ ਮਨੁੱਖ ਸੀ ਜਿਹੜਾ ਪਹਿਲਾਂ ਨਗਰ ਵਿੱਚ ਜਾਦੂ-ਟੂਣਾ ਕਰਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਹੁੰਦਾ ਸੀ ਅਤੇ ਆਪਣੇ ਆਪ ਨੂੰ ਮਹਾਨ ਦੱਸਦਾ ਸੀ।
10
ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਉਸ ਦੀ ਵੱਲ ਚਿੱਤ ਲਾਉਂਦੇ ਅਤੇ ਕਹਿੰਦੇ ਸਨ, “ਇਹ ਮਨੁੱਖ ਪਰਮੇਸ਼ਰ ਦੀ ਉਹ ਸ਼ਕਤੀ ਹੈ ਜਿਹੜੀ ਮਹਾਨ ਕਹਾਉਂਦੀ ਹੈ।”
11
ਉਹ ਉਸ ਦੀ ਵੱਲ ਇਸ ਕਰਕੇ ਚਿੱਤ ਲਾਉਂਦੇ ਸਨ, ਕਿਉਂਕਿ ਉਹ ਲੰਮੇ ਸਮੇਂ ਤੋਂ ਜਾਦੂ-ਟੂਣੇ ਨਾਲ ਉਨ੍ਹਾਂ ਨੂੰ ਹੈਰਾਨ ਕਰਦਾ ਆ ਰਿਹਾ ਸੀ।
12
ਪਰ ਜਦੋਂ ਉਨ੍ਹਾਂ ਨੇ ਫ਼ਿਲਿੱਪੁਸ 'ਤੇ ਵਿਸ਼ਵਾਸ ਕੀਤਾ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ।
13
ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ ਫ਼ਿਲਿੱਪੁਸ ਦੇ ਨਾਲ ਰਹਿਣ ਲੱਗਾ। ਉਹ ਚਿੰਨ੍ਹ ਅਤੇ ਵੱਡੇ-ਵੱਡੇ ਚਮਤਕਾਰ ਹੁੰਦੇ ਵੇਖ ਕੇ ਹੈਰਾਨ ਹੁੰਦਾ ਸੀ।
14
ਜਦੋਂ ਯਰੂਸ਼ਲਮ ਵਿੱਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰ ਲਿਆ ਹੈ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਕੋਲ ਭੇਜਿਆ।
15
ਉਨ੍ਹਾਂ ਨੇ ਜਾ ਕੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪਾਉਣ,
16
ਕਿਉਂਕਿ ਉਹ ਅਜੇ ਤੱਕ ਉਨ੍ਹਾਂ ਵਿੱਚੋਂ ਕਿਸੇ 'ਤੇ ਨਹੀਂ ਉੱਤਰਿਆ ਸੀ ਅਤੇ ਉਨ੍ਹਾਂ ਨੇ ਕੇਵਲ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਹੀ ਲਿਆ ਸੀ।
17
ਤਦ ਰਸੂਲਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੇ ਪਵਿੱਤਰ ਆਤਮਾ ਪਾਇਆ।
18
ਜਦੋਂ ਸ਼ਮਊਨ ਨੇ ਇਹ ਵੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਹ ਪੈਸਾ ਲੈ ਕੇ ਉਨ੍ਹਾਂ ਕੋਲ ਆਇਆ
19
ਅਤੇ ਕਿਹਾ, “ਮੈਨੂੰ ਵੀ ਇਹ ਸ਼ਕਤੀ ਦਿਓ ਕਿ ਜਿਸ ਉੱਤੇ ਵੀ ਹੱਥ ਰੱਖਾਂ ਉਹ ਪਵਿੱਤਰ ਆਤਮਾ ਪਾਵੇ।”
20
ਪਰ ਪਤਰਸ ਨੇ ਉਸ ਨੂੰ ਕਿਹਾ, “ਤੇਰਾ ਪੈਸਾ ਤੇਰੇ ਨਾਲ ਨਾਸ ਹੋਵੇ, ਕਿਉਂਕਿ ਤੂੰ ਪਰਮੇਸ਼ਰ ਦੇ ਵਰਦਾਨ ਨੂੰ ਪੈਸੇ ਨਾਲ ਖਰੀਦਣ ਬਾਰੇ ਸੋਚਿਆ।
21
ਇਸ ਗੱਲ ਵਿੱਚ ਨਾ ਤੇਰਾ ਕੋਈ ਹਿੱਸਾ ਅਤੇ ਨਾ ਹੀ ਸਾਂਝ ਹੈ, ਕਿਉਂਕਿ ਤੇਰਾ ਮਨ ਪਰਮੇਸ਼ਰ ਦੇ ਸਨਮੁੱਖ ਸਿੱਧਾ ਨਹੀਂ ਹੈ।
22
ਇਸ ਲਈ ਆਪਣੀ ਇਸ ਬੁਰਾਈ ਤੋਂ ਤੋਬਾ ਕਰ ਅਤੇ ਪ੍ਰਭੂ ਅੱਗੇ ਪ੍ਰਾਰਥਨਾ ਕਰ, ਹੋ ਸਕਦਾ ਹੈ ਕਿ ਤੇਰੇ ਮਨ ਦਾ ਵਿਚਾਰ ਤੈਨੂੰ ਮਾਫ਼ ਕੀਤਾ ਜਾਵੇ;
23
ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਕੁਧਰਮ ਦੇ ਬੰਧਨ ਵਿੱਚ ਹੈਂ।”
24
ਸ਼ਮਊਨ ਨੇ ਉੱਤਰ ਦਿੱਤਾ, “ਪ੍ਰਭੂ ਅੱਗੇ ਮੇਰੇ ਲਈ ਪ੍ਰਾਰਥਨਾ ਕਰੋ ਕਿ ਜੋ ਤੁਸੀਂ ਕਿਹਾ ਹੈ ਉਸ ਵਿੱਚੋਂ ਕੁਝ ਵੀ ਮੇਰੇ ਉੱਤੇ ਨਾ ਆ ਪਵੇ।”
25
ਇਸ ਤਰ੍ਹਾਂ ਰਸੂਲ ਗਵਾਹੀ ਦੇਣ ਅਤੇ ਪ੍ਰਭੂ ਦਾ ਵਚਨ ਸੁਣਾਉਣ ਤੋਂ ਬਾਅਦ ਯਰੂਸ਼ਲਮ ਨੂੰ ਵਾਪਸ ਜਾਂਦੇ ਹੋਏ ਸਾਮਰੀਆਂ ਦੇ ਬਹੁਤ ਸਾਰੇ ਪਿੰਡਾਂ ਵਿੱਚ ਖੁਸ਼ਖ਼ਬਰੀ ਸੁਣਾਉਂਦੇ ਗਏ।
26
ਫਿਰ ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿੱਪੁਸ ਨੂੰ ਕਿਹਾ, “ਉੱਠ ਅਤੇ ਦੱਖਣ ਵੱਲ ਉਸ ਰਾਹ 'ਤੇ ਜਾ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ; ਉਹ ਉਜਾੜ ਹੈ।”
27
ਸੋ ਉਹ ਉੱਠ ਕੇ ਚੱਲ ਪਿਆ ਅਤੇ ਵੇਖੋ, ਇਥੋਪੀਆ ਦੇਸ ਦਾ ਇੱਕ ਵਿਅਕਤੀ ਜਿਹੜਾ ਖੋਜਾ ਅਤੇ ਇਥੋਪੀਆ ਦੀ ਰਾਣੀ ਕੰਦਾਕੇ ਦਾ ਉੱਚ-ਅਧਿਕਾਰੀ ਤੇ ਉਸ ਦੇ ਸਾਰੇ ਖਜ਼ਾਨੇ ਦਾ ਪ੍ਰਧਾਨ ਸੀ, ਅਰਾਧਨਾ ਕਰਨ ਲਈ ਯਰੂਸ਼ਲਮ ਆਇਆ ਹੋਇਆ ਸੀ।
28
ਉਹ ਵਾਪਸ ਜਾ ਰਿਹਾ ਸੀ ਅਤੇ ਆਪਣੇ ਰੱਥ ਵਿੱਚ ਬੈਠਾ ਯਸਾਯਾਹ ਨਬੀ ਦੀ ਪੁਸਤਕ ਪੜ੍ਹ ਰਿਹਾ ਸੀ।
29
ਤਦ ਆਤਮਾ ਨੇ ਫ਼ਿਲਿੱਪੁਸ ਨੂੰ ਕਿਹਾ, “ਅੱਗੇ ਵਧਕੇ ਉਸ ਰੱਥ ਨਾਲ ਜਾ ਮਿਲ।”
30
ਸੋ ਫ਼ਿਲਿੱਪੁਸ ਦੌੜਿਆ ਅਤੇ ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦੇ ਸੁਣਿਆ ਅਤੇ ਕਿਹਾ, “ਜੋ ਤੂੰ ਪੜ੍ਹਦਾ ਹੈਂ, ਕੀ ਉਹ ਤੈਨੂੰ ਸਮਝ ਵੀ ਆ ਰਿਹਾ ਹੈ?”
31
ਉਸ ਨੇ ਉੱਤਰ ਦਿੱਤਾ, “ਜਦੋਂ ਤੱਕ ਕੋਈ ਮੈਨੂੰ ਨਾ ਸਮਝਾਏ ਮੈਂ ਕਿਵੇਂ ਸਮਝ ਸਕਦਾ ਹਾਂ?” ਤਦ ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ ਕਿ ਉਹ ਚੜ੍ਹ ਕੇ ਉਸ ਦੇ ਨਾਲ ਬੈਠੇ।
32
ਲਿਖਤ ਦਾ ਜਿਹੜਾ ਹਿੱਸਾ ਉਹ ਪੜ੍ਹ ਰਿਹਾ ਸੀ ਉਹ ਇਹ ਸੀ: ਉਸ ਨੂੰ ਭੇਡ ਵਾਂਗ ਕੱਟੇ ਜਾਣ ਲਈ ਲਿਜਾਇਆ ਗਿਆ ਅਤੇ ਜਿਸ ਤਰ੍ਹਾਂ ਲੇਲਾ ਉੱਨ ਕਤਰਨ ਵਾਲੇ ਦੇ ਸਾਹਮਣੇ ਚੁੱਪ ਰਹਿੰਦਾ ਹੈ ਉਸੇ ਤਰ੍ਹਾਂ ਉਸ ਨੇ ਵੀ ਆਪਣਾ ਮੂੰਹ ਨਾ ਖੋਲ੍ਹਿਆ।
33
ਉਸ ਦੀ ਅਧੀਨਗੀ ਵਿੱਚ ਉਸ ਨੂੰ ਨਿਆਂ ਤੋਂ ਵਾਂਝਿਆਂ ਕੀਤਾ ਗਿਆ। ਉਸ ਦੀ ਪੀੜ੍ਹੀ ਦਾ ਵਰਣਨ ਕੌਣ ਕਰੇਗਾ? ਕਿਉਂਕਿ ਧਰਤੀ ਉੱਤੋਂ ਉਸ ਦਾ ਜੀਵਨ ਲੈ ਲਿਆ ਜਾਂਦਾ ਹੈ।
34
ਖੋਜੇ ਨੇ ਫ਼ਿਲਿੱਪੁਸ ਨੂੰ ਕਿਹਾ, “ਮੈਂ ਤੈਨੂੰ ਬੇਨਤੀ ਕਰਦਾ ਹਾਂ, ਮੈਨੂੰ ਦੱਸ ਕਿ ਨਬੀ ਇਹ ਕਿਸ ਦੇ ਬਾਰੇ ਕਹਿੰਦਾ ਹੈ? ਆਪਣੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ?”
35
ਤਦ ਫ਼ਿਲਿੱਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਇਸ ਲਿਖਤ ਤੋਂ ਸ਼ੁਰੂ ਕਰਕੇ ਉਸ ਨੂੰ ਯਿਸੂ ਦੀ ਖੁਸ਼ਖ਼ਬਰੀ ਸੁਣਾਈ।
36
ਰਾਹ ਵਿੱਚ ਜਾਂਦੇ-ਜਾਂਦੇ ਉਹ ਇੱਕ ਸਥਾਨ 'ਤੇ ਪਹੁੰਚੇ ਜਿੱਥੇ ਪਾਣੀ ਸੀ। ਤਦ ਖੋਜੇ ਨੇ ਕਿਹਾ, “ਵੇਖ, ਇੱਥੇ ਪਾਣੀ ਹੈ; ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?”
37
[ਫ਼ਿਲਿੱਪੁਸ ਨੇ ਕਿਹਾ, “ਜੇ ਤੂੰ ਪੂਰੇ ਦਿਲ ਤੋਂ ਵਿਸ਼ਵਾਸ ਕਰਦਾ ਹੈਂ ਤਾਂ ਤੂੰ ਲੈ ਸਕਦਾ ਹੈਂ।” ਉਸ ਨੇ ਉੱਤਰ ਦਿੱਤਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ।”]
38
ਫਿਰ ਉਸ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਦਿੱਤਾ ਅਤੇ ਫ਼ਿਲਿੱਪੁਸ ਤੇ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਉਸ ਨੇ ਖੋਜੇ ਨੂੰ ਬਪਤਿਸਮਾ ਦਿੱਤਾ।
39
ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿੱਪੁਸ ਨੂੰ ਉੱਥੋਂ ਲੈ ਗਿਆ ਅਤੇ ਖੋਜੇ ਨੇ ਉਸ ਨੂੰ ਫਿਰ ਨਾ ਵੇਖਿਆ। ਤਦ ਉਹ ਅਨੰਦ ਕਰਦਾ ਹੋਇਆ ਆਪਣੇ ਰਾਹ ਚਲਾ ਗਿਆ।
40
ਪਰ ਫ਼ਿਲਿੱਪੁਸ ਨੇ ਆਪਣੇ ਆਪ ਨੂੰ ਅਜ਼ੋਤੁਸ ਵਿੱਚ ਪਾਇਆ ਅਤੇ ਉਹ ਕੈਸਰਿਯਾ ਪਹੁੰਚਣ ਤੱਕ ਲੰਘਦਾ ਹੋਇਆ ਸਭ ਨਗਰਾਂ ਵਿੱਚ ਖੁਸ਼ਖ਼ਬਰੀ ਸੁਣਾਉਂਦਾ ਗਿਆ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28