bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 14
Acts 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
1
ਇਕੋਨਿਯੁਮ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਇਕੱਠੇ ਯਹੂਦੀਆਂ ਦੇ ਇੱਕ ਸਭਾ-ਘਰ ਵਿੱਚ ਗਏ ਅਤੇ ਇਸ ਤਰ੍ਹਾਂ ਵਚਨ ਸੁਣਾਇਆ ਕਿ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ।
2
ਪਰ ਜਿਨ੍ਹਾਂ ਯਹੂਦੀਆਂ ਨੇ ਵਿਸ਼ਵਾਸ ਨਾ ਕੀਤਾ ਉਨ੍ਹਾਂ ਨੇ ਪਰਾਈਆਂ ਕੌਮਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਮਨਾਂ ਵਿੱਚ ਭਾਈਆਂ ਦੇ ਵਿਰੁੱਧ ਕੜਵਾਹਟ ਭਰ ਦਿੱਤੀ।
3
ਸੋ ਪੌਲੁਸ ਅਤੇ ਬਰਨਬਾਸ ਬਹੁਤ ਦਿਨਾਂ ਤੱਕ ਉੱਥੇ ਰਹੇ ਅਤੇ ਪ੍ਰਭੂ ਦੇ ਆਸਰੇ ਦਲੇਰੀ ਨਾਲ ਪ੍ਰਚਾਰ ਕਰਦੇ ਰਹੇ। ਪ੍ਰਭੂ ਉਨ੍ਹਾਂ ਦੇ ਹੱਥੀਂ ਚਿੰਨ੍ਹ ਅਤੇ ਅਚੰਭੇ ਵਿਖਾ ਕੇ ਆਪਣੀ ਕਿਰਪਾ ਦੇ ਵਚਨ ਦੀ ਗਵਾਹੀ ਦਿੰਦਾ ਸੀ।
4
ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕੁਝ ਯਹੂਦੀਆਂ ਵੱਲ ਅਤੇ ਕੁਝ ਰਸੂਲਾਂ ਵੱਲ ਹੋ ਗਏ।
5
ਜਦੋਂ ਪਰਾਈਆਂ ਕੌਮਾਂ ਅਤੇ ਯਹੂਦੀਆਂ ਨੇ ਆਪਣੇ ਪ੍ਰਧਾਨਾਂ ਨਾਲ ਮਿਲ ਕੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਅਤੇ ਪਥਰਾਓ ਕਰਨ ਦਾ ਯਤਨ ਕੀਤਾ
6
ਤਾਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਹ ਲੁਕਾਉਨਿਯਾ ਦੇ ਲੁਸਤ੍ਰਾ ਅਤੇ ਦਰਬੇ ਨਾਮਕ ਨਗਰਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭੱਜ ਗਏ
7
ਅਤੇ ਉੱਥੇ ਖੁਸ਼ਖ਼ਬਰੀ ਸੁਣਾਉਣ ਲੱਗੇ।
8
ਲੁਸਤ੍ਰਾ ਵਿੱਚ ਇੱਕ ਮਨੁੱਖ ਸੀ ਜਿਹੜਾ ਪੈਰਾਂ ਤੋਂ ਨਿਰਬਲ ਸੀ ਅਤੇ ਆਪਣੀ ਮਾਂ ਦੀ ਕੁੱਖੋਂ ਹੀ ਲੰਗੜਾ ਸੀ ਤੇ ਕਦੇ ਨਹੀਂ ਤੁਰਿਆ ਸੀ।
9
ਉਹ ਪੌਲੁਸ ਨੂੰ ਬੋਲਦੇ ਸੁਣ ਰਿਹਾ ਸੀ। ਤਦ ਪੌਲੁਸ ਨੇ ਗੌਹ ਨਾਲ ਉਸ ਵੱਲ ਤੱਕਿਆ ਅਤੇ ਇਹ ਵੇਖ ਕੇ ਜੋ ਉਸ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ,
10
ਉੱਚੀ ਅਵਾਜ਼ ਵਿੱਚ ਉਸ ਨੂੰ ਕਿਹਾ, “ਆਪਣੇ ਪੈਰਾਂ 'ਤੇ ਸਿੱਧਾ ਖੜ੍ਹਾ ਹੋ ਜਾ!” ਤਦ ਉਹ ਉੱਛਲ ਕੇ ਖੜ੍ਹਾ ਹੋ ਗਿਆ ਅਤੇ ਤੁਰਨ-ਫਿਰਨ ਲੱਗ ਪਿਆ।
11
ਜਦੋਂ ਲੋਕਾਂ ਨੇ ਇਸ ਕੰਮ ਨੂੰ ਵੇਖਿਆ ਜੋ ਪੌਲੁਸ ਨੇ ਕੀਤਾ ਸੀ ਤਾਂ ਉਹ ਉੱਚੀ ਅਵਾਜ਼ ਵਿੱਚ ਲੁਕਾਉਨਿਯਾ ਦੀ ਭਾਸ਼ਾ ਵਿੱਚ ਕਹਿਣ ਲੱਗੇ, “ਦੇਵਤੇ ਮਨੁੱਖਾਂ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰ ਆਏ ਹਨ।”
12
ਉਹ ਬਰਨਬਾਸ ਨੂੰ ਦਿਔਸ ਅਤੇ ਪੌਲੁਸ ਨੂੰ ਹਰਮੇਸ ਕਹਿਣ ਲੱਗੇ, ਕਿਉਂਕਿ ਪੌਲੁਸ ਬੋਲਣ ਵਿੱਚ ਮੋਹਰੀ ਸੀ।
13
ਦਿਔਸ ਦਾ ਮੰਦਰ ਜੋ ਕਿ ਨਗਰ ਦੇ ਸਾਹਮਣੇ ਸੀ ਉੱਥੋਂ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕ 'ਤੇ ਆਇਆ ਅਤੇ ਉਹ ਲੋਕਾਂ ਨਾਲ ਮਿਲ ਕੇ ਬਲੀਦਾਨ ਚੜ੍ਹਾਉਣਾ ਚਾਹੁੰਦਾ ਸੀ।
14
ਪਰ ਜਦੋਂ ਰਸੂਲਾਂ ਅਰਥਾਤ ਬਰਨਬਾਸ ਅਤੇ ਪੌਲੁਸ ਨੇ ਇਹ ਸੁਣਿਆ ਤਾਂ ਆਪਣੇ ਕੱਪੜੇ ਪਾੜੇ ਅਤੇ ਪੁਕਾਰਦੇ ਹੋਏ ਦੌੜ ਕੇ ਭੀੜ ਵਿੱਚ ਗਏ
15
ਅਤੇ ਕਿਹਾ, “ਲੋਕੋ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਰਗੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ਖ਼ਬਰੀ ਸੁਣਾਉਂਦੇ ਹਾਂ ਕਿ ਇਨ੍ਹਾਂ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਰ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਭ ਚੀਜ਼ਾਂ ਨੂੰ ਬਣਾਇਆ;
16
ਉਸ ਨੇ ਬੀਤੇ ਸਮਿਆਂ ਵਿੱਚ ਸਭ ਕੌਮਾਂ ਨੂੰ ਆਪਣੇ-ਆਪਣੇ ਰਾਹਾਂ 'ਤੇ ਚੱਲਣ ਦਿੱਤਾ।
17
ਫਿਰ ਵੀ ਉਸ ਨੇ ਆਪਣੇ ਆਪ ਨੂੰ ਬਿਨਾਂ ਸਬੂਤ ਦੇ ਨਾ ਛੱਡਿਆ, ਸਗੋਂ ਭਲਾਈ ਕਰਦਾ ਰਿਹਾ ਅਤੇ ਤੁਹਾਨੂੰ ਅਕਾਸ਼ ਤੋਂ ਵਰਖਾ ਅਤੇ ਫਲਦਾਰ ਰੁੱਤਾਂ ਦੇ ਕੇ ਤੁਹਾਡੇ ਮਨਾਂ ਨੂੰ ਅਨੰਦ ਅਤੇ ਭੋਜਨ ਨਾਲ ਤ੍ਰਿਪਤ ਕਰਦਾ ਰਿਹਾ।”
18
ਇਹ ਗੱਲਾਂ ਕਹਿ ਕੇ ਉਨ੍ਹਾਂ ਬੜੀ ਮੁਸ਼ਕਲ ਨਾਲ ਭੀੜ ਨੂੰ ਉਨ੍ਹਾਂ ਦੇ ਸਾਹਮਣੇ ਬਲੀਦਾਨ ਚੜ੍ਹਾਉਣ ਤੋਂ ਰੋਕਿਆ।
19
ਫਿਰ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਕੁਝ ਯਹੂਦੀ ਆਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਉਕਸਾ ਕੇ ਪੌਲੁਸ ਨੂੰ ਪਥਰਾਓ ਕੀਤਾ ਅਤੇ ਉਸ ਨੂੰ ਮਰਿਆ ਸਮਝ ਕੇ ਘਸੀਟਦੇ ਹੋਏ ਨਗਰ ਤੋਂ ਬਾਹਰ ਲੈ ਗਏ।
20
ਪਰ ਜਦੋਂ ਚੇਲੇ ਉਸ ਦੇ ਆਲੇ-ਦੁਆਲੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਗਿਆ ਅਤੇ ਅਗਲੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਚਲਾ ਗਿਆ।
21
ਉਸ ਨਗਰ ਵਿੱਚ ਖੁਸ਼ਖ਼ਬਰੀ ਸੁਣਾਉਣ ਅਤੇ ਬਹੁਤ ਸਾਰੇ ਚੇਲੇ ਬਣਾਉਣ ਤੋਂ ਬਾਅਦ ਉਹ ਲੁਸਤ੍ਰਾ, ਇਕੋਨਿਯੁਮ ਅਤੇ ਅੰਤਾਕਿਯਾ ਨੂੰ ਮੁੜ ਗਏ।
22
ਉਹ ਚੇਲਿਆਂ ਦੇ ਮਨਾਂ ਨੂੰ ਦ੍ਰਿੜ੍ਹ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਇਹ ਕਿ ਸਾਨੂੰ ਬਹੁਤ ਕਸ਼ਟ ਝੱਲਦੇ ਹੋਏ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਜ਼ਰੂਰੀ ਹੈ।
23
ਫਿਰ ਉਨ੍ਹਾਂ ਨੇ ਹਰ ਕਲੀਸਿਯਾ ਵਿੱਚ ਬਜ਼ੁਰਗ ਠਹਿਰਾਏ ਅਤੇ ਵਰਤ ਸਹਿਤ ਪ੍ਰਾਰਥਨਾ ਕਰਕੇ ਉਨ੍ਹਾਂ ਨੂੰ ਪ੍ਰਭੂ ਦੇ ਹੱਥ ਸੌਂਪਿਆ ਜਿਸ 'ਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ।
24
ਫਿਰ ਪਿਸਿਦਿਯਾ ਵਿੱਚੋਂ ਦੀ ਹੁੰਦੇ ਹੋਏ ਉਹ ਪਮਫ਼ੁਲਿਯਾ ਆਏ
25
ਅਤੇ ਪਰਗਾ ਵਿੱਚ ਵਚਨ ਸੁਣਾ ਕੇ ਅੱਤਲਿਯਾ ਨੂੰ ਚਲੇ ਗਏ।
26
ਉੱਥੋਂ ਉਹ ਸਮੁੰਦਰ ਦੇ ਰਸਤੇ ਅੰਤਾਕਿਯਾ ਨੂੰ ਗਏ, ਜਿੱਥੇ ਉਨ੍ਹਾਂ ਨੂੰ ਉਸ ਕੰਮ ਦੇ ਲਈ ਪਰਮੇਸ਼ਰ ਦੀ ਕਿਰਪਾ ਵਿੱਚ ਸੌਂਪਿਆ ਗਿਆ ਸੀ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਸੀ।
27
ਜਦੋਂ ਉਹ ਅੰਤਾਕਿਯਾ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੀ ਕਰਕੇ ਦੱਸਣ ਲੱਗੇ ਕਿ ਪਰਮੇਸ਼ਰ ਨੇ ਸਾਡੇ ਰਾਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਇਹ ਵੀ ਕਿ ਪਰਮੇਸ਼ਰ ਨੇ ਪਰਾਈਆਂ ਕੌਮਾਂ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ।
28
ਫਿਰ ਉਹ ਉੱਥੇ ਬਹੁਤ ਸਮਾਂ ਚੇਲਿਆਂ ਦੇ ਨਾਲ ਰਹੇ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28