bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 4
Acts 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
1
ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ ਤਾਂ ਯਾਜਕ ਅਤੇ ਹੈਕਲ ਦਾ ਸੁਰੱਖਿਆ ਅਧਿਕਾਰੀ ਅਤੇ ਸਦੂਕੀ ਉਨ੍ਹਾਂ ਦੇ ਕੋਲ ਆਏ।
2
ਉਹ ਬਹੁਤ ਗੁੱਸੇ ਵਿੱਚ ਸਨ, ਕਿਉਂਕਿ ਇਹ ਲੋਕਾਂ ਨੂੰ ਸਿੱਖਿਆ ਦਿੰਦੇ ਅਤੇ ਯਿਸੂ ਦਾ ਉਦਾਹਰਣ ਦੇ ਕੇ ਮੁਰਦਿਆਂ ਦੇ ਪੁਨਰ-ਉਥਾਨ ਦਾ ਪ੍ਰਚਾਰ ਕਰਦੇ ਸਨ।
3
ਤਦ ਉਨ੍ਹਾਂ ਨੇ ਉਨ੍ਹਾਂ ਨੂੰ ਫੜ ਕੇ ਅਗਲੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂਕਿ ਸ਼ਾਮ ਹੋ ਚੁੱਕੀ ਸੀ।
4
ਪਰ ਵਚਨ ਸੁਣਨ ਵਾਲਿਆਂ ਵਿੱਚੋਂ ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਆਦਮੀਆਂ ਦੀ ਗਿਣਤੀ ਲਗਭਗ ਪੰਜ ਹਜ਼ਾਰ ਹੋ ਗਈ।
5
ਫਿਰ ਇਸ ਤਰ੍ਹਾਂ ਹੋਇਆ ਕਿ ਅਗਲੇ ਦਿਨ ਉਨ੍ਹਾਂ ਦੇ ਪ੍ਰਧਾਨ, ਬਜ਼ੁਰਗ ਅਤੇ ਸ਼ਾਸਤਰੀ ਯਰੂਸ਼ਲਮ ਵਿੱਚ ਇਕੱਠੇ ਹੋਏ
6
ਅਤੇ ਅੰਨਾਸ ਮਹਾਂਯਾਜਕ, ਕਯਾਫ਼ਾ, ਯੂਹੰਨਾ, ਸਿਕੰਦਰ ਅਤੇ ਜਿੰਨੇ ਮਹਾਂਯਾਜਕ ਦੇ ਘਰਾਣੇ ਵਿੱਚੋਂ ਸਨ, ਸਭ ਉੱਥੇ ਸਨ।
7
ਉਹ ਉਨ੍ਹਾਂ ਨੂੰ ਵਿਚਕਾਰ ਖੜ੍ਹਾ ਕਰਕੇ ਪੁੱਛਣ ਲੱਗੇ, “ਤੁਸੀਂ ਇਹ ਕੰਮ ਕਿਸ ਸ਼ਕਤੀ ਜਾਂ ਕਿਸ ਨਾਮ ਨਾਲ ਕੀਤਾ?”
8
ਤਦ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਹੇ ਕੌਮ ਦੇ ਪ੍ਰਧਾਨੋ ਅਤੇ ਬਜ਼ੁਰਗੋ,
9
ਜੇ ਅੱਜ ਇੱਕ ਅਪਾਹਜ ਵਿਅਕਤੀ ਨਾਲ ਕੀਤੀ ਗਈ ਭਲਾਈ ਦੇ ਕਰਕੇ ਸਾਡੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ
10
ਤਾਂ ਤੁਸੀਂ ਸਾਰੇ ਅਤੇ ਇਸਰਾਏਲ ਦੇ ਸਭ ਲੋਕ ਇਹ ਜਾਣ ਲੈਣ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਜਿਸ ਨੂੰ ਤੁਸੀਂ ਸਲੀਬ 'ਤੇ ਚੜ੍ਹਾਇਆ ਅਤੇ ਜਿਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾਇਆ, ਉਸੇ ਦੇ ਦੁਆਰਾ ਇਹ ਤੁਹਾਡੇ ਸਾਹਮਣੇ ਤੰਦਰੁਸਤ ਖੜ੍ਹਾ ਹੈ।
11
ਇਹ ਉਹੀ ਪੱਥਰ ਹੈ ਜਿਸ ਨੂੰ ਤੁਸੀਂ ਰਾਜ ਮਿਸਤਰੀਆਂ ਨੇ ਰੱਦਿਆ, ਪਰ ਇਹ ਕੋਨੇ ਦਾ ਮੁੱਖ ਪੱਥਰ ਹੋ ਗਿਆ ।
12
“ਕਿਸੇ ਦੂਜੇ ਤੋਂ ਮੁਕਤੀ ਨਹੀਂ, ਕਿਉਂਕਿ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।”
13
ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਕਿ ਉਹ ਅਨਪੜ੍ਹ ਅਤੇ ਸਧਾਰਨ ਮਨੁੱਖ ਹਨ ਤਾਂ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਪਛਾਣ ਲਿਆ ਕਿ ਉਹ ਯਿਸੂ ਦੇ ਨਾਲ ਸਨ।
14
ਫਿਰ ਉਹ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਨ੍ਹਾਂ ਦੇ ਨਾਲ ਖੜ੍ਹਾ ਵੇਖ ਕੇ ਉਸ ਦੇ ਵਿਰੁੱਧ ਕੁਝ ਨਾ ਕਹਿ ਸਕੇ।
15
ਤਦ ਉਨ੍ਹਾਂ ਨੂੰ ਮਹਾਂਸਭਾ ਵਿੱਚੋਂ ਬਾਹਰ ਜਾਣ ਦਾ ਹੁਕਮ ਦੇ ਕੇ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ
16
ਅਤੇ ਕਿਹਾ, “ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਨ੍ਹਾਂ ਦੇ ਰਾਹੀਂ ਤਾਂ ਇੱਕ ਪਰਤੱਖ ਚਿੰਨ੍ਹ ਵਿਖਾਇਆ ਗਿਆ ਹੈ ਜੋ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ।
17
ਪਰ ਕਿਤੇ ਅਜਿਹਾ ਨਾ ਹੋਵੇ ਕਿ ਇਹ ਗੱਲ ਲੋਕਾਂ ਵਿੱਚ ਹੋਰ ਜ਼ਿਆਦਾ ਫੈਲ ਜਾਵੇ, ਇਸ ਲਈ ਅਸੀਂ ਇਨ੍ਹਾਂ ਨੂੰ ਦਬਕਾਈਏ ਕਿ ਅੱਗੇ ਤੋਂ ਕਿਸੇ ਮਨੁੱਖ ਨਾਲ ਇਸ ਨਾਮ ਦੀ ਚਰਚਾ ਨਾ ਕਰਨ।”
18
ਤਦ ਉਨ੍ਹਾਂ ਨੇ ਉਨ੍ਹਾਂ ਨੂੰ ਬੁਲਾ ਕੇ ਹਿਦਾਇਤ ਕੀਤੀ ਕਿ ਯਿਸੂ ਦੇ ਨਾਮ ਵਿੱਚ ਬਿਲਕੁਲ ਨਾ ਬੋਲਣਾ ਅਤੇ ਨਾ ਹੀ ਸਿੱਖਿਆ ਦੇਣਾ।
19
ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਕੀ ਪਰਮੇਸ਼ਰ ਦੇ ਸਾਹਮਣੇ ਇਹ ਠੀਕ ਹੈ ਕਿ ਅਸੀਂ ਪਰਮੇਸ਼ਰ ਦੀ ਬਜਾਇ ਤੁਹਾਡੀ ਸੁਣੀਏ? ਤੁਸੀਂ ਆਪ ਹੀ ਫੈਸਲਾ ਕਰੋ,
20
ਕਿਉਂਕਿ ਸਾਥੋਂ ਇਹ ਨਹੀਂ ਹੋ ਸਕਦਾ ਕਿ ਜੋ ਅਸੀਂ ਵੇਖਿਆ ਅਤੇ ਸੁਣਿਆ ਉਹ ਨਾ ਦੱਸੀਏ।”
21
ਤਦ ਉਨ੍ਹਾਂ ਨੇ ਉਨ੍ਹਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਰਕੇ ਉਨ੍ਹਾਂ ਨੂੰ ਕੋਈ ਕਾਰਨ ਨਾ ਮਿਲਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਸਜ਼ਾ ਦੇਣ; ਇਸ ਲਈ ਕਿ ਜੋ ਹੋਇਆ ਸੀ ਉਸ ਦੇ ਕਰਕੇ ਸਭ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ।
22
ਕਿਉਂਕਿ ਜਿਸ ਮਨੁੱਖ ਉੱਤੇ ਇਹ ਚੰਗਾਈ ਦਾ ਚਿੰਨ੍ਹ ਵਿਖਾਇਆ ਗਿਆ ਸੀ ਉਹ ਚਾਲ੍ਹੀਆਂ ਸਾਲਾਂ ਤੋਂ ਉੱਤੇ ਦਾ ਸੀ।
23
ਜਦੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਆਪਣੇ ਸਾਥੀਆਂ ਕੋਲ ਆਏ ਅਤੇ ਜੋ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਕਿਹਾ, ਦੱਸ ਦਿੱਤਾ।
24
ਇਹ ਸੁਣ ਕੇ ਉਨ੍ਹਾਂ ਨੇ ਇੱਕ ਮਨ ਨਾਲ ਉੱਚੀ ਅਵਾਜ਼ ਵਿੱਚ ਪਰਮੇਸ਼ਰ ਨੂੰ ਕਿਹਾ, “ਹੇ ਸੁਆਮੀ, ਤੂੰ ਹੀ ਹੈਂ ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਉਹ ਸਭ ਜੋ ਇਨ੍ਹਾਂ ਦੇ ਵਿੱਚ ਹੈ, ਸਿਰਜਿਆ ਹੈ।
25
ਤੂੰ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਪੁਰਖੇ ਆਪਣੇ ਸੇਵਕ ਦਾਊਦ ਦੇ ਮੂੰਹੋਂ ਕਿਹਾ: ਪਰਾਈਆਂ ਕੌਮਾਂ ਨੇ ਕਿਉਂ ਸ਼ੋਰ ਮਚਾਇਆ ਅਤੇ ਲੋਕਾਂ ਨੇ ਕਿਉਂ ਵਿਅਰਥ ਗੱਲਾਂ ਸੋਚੀਆਂ?
26
ਪ੍ਰਭੂ ਅਤੇ ਉਸ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜ੍ਹੇ ਹੋਏ ਅਤੇ ਪ੍ਰਧਾਨ ਆਪਸ ਵਿੱਚ ਇਕੱਠੇ ਹੋਏ।
27
“ਕਿਉਂਕਿ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਦੋਵੇਂ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਤੇਰੇ ਪਵਿੱਤਰ ਦਾਸ ਯਿਸੂ ਦੇ ਵਿਰੁੱਧ ਜਿਸ ਨੂੰ ਤੂੰ ਮਸਹ ਕੀਤਾ ਸੱਚਮੁੱਚ ਇਸੇ ਨਗਰ ਵਿੱਚ ਇਕੱਠੇ ਹੋਏ,
28
ਤਾਂਕਿ ਉਹੀ ਕਰਨ ਜੋ ਤੇਰੇ ਹੱਥ ਨੇ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਤੋਂ ਠਹਿਰਾਇਆ ਹੋਇਆ ਸੀ।
29
ਹੁਣ ਹੇ ਪ੍ਰਭੂ, ਉਨ੍ਹਾਂ ਦੀਆਂ ਧਮਕੀਆਂ ਵੱਲ ਵੇਖ ਅਤੇ ਆਪਣੇ ਦਾਸਾਂ ਨੂੰ ਇਹ ਬਖਸ਼ ਕਿ ਉਹ ਪੂਰੀ ਦਲੇਰੀ ਨਾਲ ਤੇਰਾ ਵਚਨ ਸੁਣਾਉਣ।
30
ਜਦੋਂ ਤੂੰ ਚੰਗਾਈ ਲਈ ਆਪਣਾ ਹੱਥ ਅੱਗੇ ਵਧਾਵੇਂ ਤਾਂ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਤੋਂ ਚਿੰਨ੍ਹ ਅਤੇ ਅਚਰਜ ਕੰਮ ਹੋਣ।”
31
ਜਦੋਂ ਉਹ ਪ੍ਰਾਰਥਨਾ ਕਰ ਹਟੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਸਨ, ਹਿੱਲ ਗਿਆ ਅਤੇ ਉਹ ਸਭ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ ਤੇ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਣ ਲੱਗੇ।
32
ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਤੇ ਕੋਈ ਵੀ ਆਪਣੀ ਸੰਪਤੀ ਨੂੰ ਆਪਣੀ ਨਹੀਂ ਸਮਝਦਾ ਸੀ, ਸਗੋਂ ਉਨ੍ਹਾਂ ਵਿੱਚ ਸਭ ਕੁਝ ਸਾਂਝਾ ਸੀ।
33
ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ। ਉਨ੍ਹਾਂ ਸਭਨਾਂ ਦੇ ਉੱਤੇ ਵੱਡੀ ਕਿਰਪਾ ਸੀ।
34
ਉਨ੍ਹਾਂ ਵਿੱਚ ਕਿਸੇ ਨੂੰ ਕੋਈ ਥੁੜ੍ਹ ਨਹੀਂ ਸੀ, ਕਿਉਂਕਿ ਜਿਹੜੇ ਜ਼ਮੀਨਾਂ ਜਾਂ ਘਰਾਂ ਦੇ ਮਾਲਕ ਸਨ, ਉਹ ਇਨ੍ਹਾਂ ਨੂੰ ਵੇਚਦੇ ਅਤੇ ਵਿਕੀਆਂ ਹੋਈਆਂ ਚੀਜ਼ਾਂ ਦਾ ਮੁੱਲ ਲਿਆ ਕੇ
35
ਰਸੂਲਾਂ ਦੇ ਚਰਨਾਂ 'ਤੇ ਰੱਖ ਦਿੰਦੇ ਸਨ ਅਤੇ ਉਹ ਹਰੇਕ ਨੂੰ ਜਿਹੀ ਜਿਸ ਦੀ ਜ਼ਰੂਰਤ ਹੁੰਦੀ ਸੀ, ਵੰਡ ਦਿੰਦੇ ਸਨ।
36
ਯੂਸੁਫ਼ ਜਿਸ ਨੂੰ ਰਸੂਲਾਂ ਵੱਲੋਂ ਬਰਨਬਾਸ ਨਾਮ ਦਿੱਤਾ ਗਿਆ ਸੀ ਅਤੇ ਜਿਸ ਦਾ ਅਰਥ ਹੈ “ਦਿਲਾਸੇ ਦਾ ਪੁੱਤਰ”, ਉਹ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ।
37
ਉਸ ਦਾ ਇੱਕ ਖੇਤ ਸੀ ਅਤੇ ਉਸ ਨੇ ਇਸ ਨੂੰ ਵੇਚਿਆ ਅਤੇ ਪੈਸਾ ਲਿਆ ਕੇ ਰਸੂਲਾਂ ਦੇ ਚਰਨਾਂ 'ਤੇ ਰੱਖ ਦਿੱਤਾ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28