bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 15
Acts 15
Punjabi Standard Bible (Punjabi Standard Bible) 2023
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 16 →
1
ਫਿਰ ਕੁਝ ਲੋਕ ਯਹੂਦਿਯਾ ਤੋਂ ਆ ਕੇ ਭਾਈਆਂ ਨੂੰ ਇਹ ਸਿੱਖਿਆ ਦੇਣ ਲੱਗੇ: “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਹੋਵੇ ਤਾਂ ਤੁਸੀਂ ਮੁਕਤੀ ਨਹੀਂ ਪਾ ਸਕਦੇ।”
2
ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਝਗੜਾ ਅਤੇ ਬਹਿਸ ਹੋਈ ਤਾਂ ਪੌਲੁਸ, ਬਰਨਬਾਸ ਅਤੇ ਉਨ੍ਹਾਂ ਵਿੱਚੋਂ ਕੁਝ ਹੋਰਾਂ ਨੂੰ ਨਿਯੁਕਤ ਕੀਤਾ ਗਿਆ ਕਿ ਇਸ ਮਸਲੇ ਬਾਰੇ ਰਸੂਲਾਂ ਅਤੇ ਬਜ਼ੁਰਗਾਂ ਕੋਲ ਯਰੂਸ਼ਲਮ ਨੂੰ ਜਾਣ।
3
ਸੋ ਕਲੀਸਿਯਾ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਫੈਨੀਕੇ ਅਤੇ ਸਾਮਰਿਯਾ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦੇ ਮਨ ਪਰਿਵਰਤਨ ਬਾਰੇ ਦੱਸਦੇ ਗਏ, ਜਿਸ ਤੋਂ ਸਭ ਭਾਈ ਬਹੁਤ ਅਨੰਦ ਹੋਏ।
4
ਜਦੋਂ ਉਹ ਯਰੂਸ਼ਲਮ ਪਹੁੰਚੇ ਤਾਂ ਕਲੀਸਿਯਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਦੱਸਿਆ ਕਿ ਪਰਮੇਸ਼ਰ ਨੇ ਸਾਡੇ ਰਾਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ।
5
ਪਰ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਕੁਝ ਉੱਠ ਕੇ ਕਹਿਣ ਲੱਗੇ, “ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਬਿਵਸਥਾ ਨੂੰ ਮੰਨਣ ਦਾ ਹੁਕਮ ਦੇਣਾ ਜ਼ਰੂਰੀ ਹੈ।”
6
ਤਦ ਰਸੂਲ ਅਤੇ ਬਜ਼ੁਰਗ ਇਸ ਮਸਲੇ 'ਤੇ ਵਿਚਾਰ ਕਰਨ ਲਈ ਇਕੱਠੇ ਹੋਏ।
7
ਬਹੁਤ ਵਾਦ-ਵਿਵਾਦ ਹੋਣ ਤੋਂ ਬਾਅਦ ਪਤਰਸ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ, “ਹੇ ਭਾਈਓ, ਤੁਸੀਂ ਜਾਣਦੇ ਹੋ ਕਿ ਬਹੁਤ ਦਿਨ ਪਹਿਲਾਂ ਪਰਮੇਸ਼ਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਕਿ ਪਰਾਈਆਂ ਕੌਮਾਂ ਮੇਰੇ ਮੂੰਹ ਤੋਂ ਖੁਸ਼ਖ਼ਬਰੀ ਦਾ ਵਚਨ ਸੁਣਨ ਅਤੇ ਵਿਸ਼ਵਾਸ ਕਰਨ।
8
ਪਰਮੇਸ਼ਰ ਨੇ ਜਿਹੜਾ ਮਨਾਂ ਦਾ ਜਾਣਨ ਵਾਲਾ ਹੈ, ਉਨ੍ਹਾਂ ਨੂੰ ਵੀ ਸਾਡੇ ਵਾਂਗ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ
9
ਅਤੇ ਵਿਸ਼ਵਾਸ ਦੇ ਰਾਹੀਂ ਉਨ੍ਹਾਂ ਦੇ ਮਨਾਂ ਨੂੰ ਸ਼ੁੱਧ ਕਰਕੇ ਸਾਡੇ ਅਤੇ ਉਨ੍ਹਾਂ ਦੇ ਵਿਚਕਾਰ ਕੋਈ ਭਿੰਨ-ਭੇਦ ਨਾ ਰੱਖਿਆ।
10
ਸੋ ਹੁਣ ਤੁਸੀਂ ਪਰਮੇਸ਼ਰ ਨੂੰ ਕਿਉਂ ਪਰਖਦੇ ਹੋ ਕਿ ਚੇਲਿਆਂ ਦੀ ਧੌਣ 'ਤੇ ਇਹ ਜੂਲਾ ਰੱਖੋ ਜਿਹੜਾ ਨਾ ਸਾਡੇ ਪੁਰਖੇ ਅਤੇ ਨਾ ਹੀ ਅਸੀਂ ਚੁੱਕ ਸਕੇ?
11
ਪਰ ਸਾਡਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਅਸੀਂ ਪ੍ਰਭੂ ਯਿਸੂ ਦੀ ਕਿਰਪਾ ਨਾਲ ਬਚਾਏ ਜਾਂਦੇ ਹਾਂ, ਉਸੇ ਤਰ੍ਹਾਂ ਉਹ ਵੀ ਬਚਾਏ ਜਾਣਗੇ।”
12
ਤਦ ਸਭ ਲੋਕ ਚੁੱਪਚਾਪ ਹੋ ਕੇ ਪੌਲੁਸ ਅਤੇ ਬਰਨਬਾਸ ਦੀ ਗੱਲ ਸੁਣਨ ਲੱਗੇ ਕਿ ਪਰਮੇਸ਼ਰ ਨੇ ਉਨ੍ਹਾਂ ਦੇ ਰਾਹੀਂ ਪਰਾਈਆਂ ਕੌਮਾਂ ਵਿੱਚ ਕਿੰਨੇ ਵੱਡੇ-ਵੱਡੇ ਚਿੰਨ੍ਹ ਅਤੇ ਅਦਭੁਤ ਕੰਮ ਕੀਤੇ।
13
ਜਦੋਂ ਉਹ ਬੋਲ ਹਟੇ ਤਾਂ ਯਾਕੂਬ ਨੇ ਕਿਹਾ, “ਹੇ ਭਾਈਓ, ਮੇਰੀ ਗੱਲ ਸੁਣੋ!
14
ਸ਼ਮਊਨ ਨੇ ਦੱਸਿਆ ਕਿ ਕਿਵੇਂ ਪਰਮੇਸ਼ਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਦ੍ਰਿਸ਼ਟੀ ਕੀਤੀ ਤਾਂਕਿ ਉਨ੍ਹਾਂ ਵਿੱਚੋਂ ਆਪਣੇ ਨਾਮ ਦੇ ਲਈ ਇੱਕ ਪਰਜਾ ਨੂੰ ਚੁਣੇ।
15
ਨਬੀਆਂ ਦੇ ਵਚਨ ਵੀ ਇਸ ਦੇ ਨਾਲ ਮੇਲ ਖਾਂਦੇ ਹਨ, ਜਿਵੇਂ ਲਿਖਿਆ ਹੈ:
16
‘ਇਸ ਤੋਂ ਬਾਅਦ ਮੈਂ ਵਾਪਸ ਆਵਾਂਗਾ ਅਤੇ ਦਾਊਦ ਦੇ ਡਿੱਗੇ ਹੋਏ ਤੰਬੂ ਨੂੰ ਫਿਰ ਤੋਂ ਬਣਾਵਾਂਗਾ ਅਤੇ ਇਸ ਦੇ ਖੰਡਰਾਂ ਨੂੰ ਫਿਰ ਤੋਂ ਉਸਾਰਾਂਗਾ ਤੇ ਇਸ ਨੂੰ ਫਿਰ ਤੋਂ ਖੜ੍ਹਾ ਕਰਾਂਗਾ
17
ਤਾਂਕਿ ਬਾਕੀ ਰਹਿੰਦੇ ਲੋਕ ਅਤੇ ਸਭ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੀਆਂ ਸਦਾਉਂਦੀਆਂ ਹਨ, ਪ੍ਰਭੂ ਦੀ ਖੋਜ ਕਰਨ।
18
ਇਹ ਉਹੀ ਪ੍ਰਭੂ ਕਹਿੰਦਾ ਹੈ ਜਿਹੜਾ ਮੁੱਢ ਤੋਂ ਇਨ੍ਹਾਂ ਗੱਲਾਂ ਨੂੰ ਪਰਗਟ ਕਰਦਾ ਆਇਆ ਹੈ’।
19
“ਇਸ ਲਈ ਮੇਰਾ ਵਿਚਾਰ ਹੈ ਕਿ ਅਸੀਂ ਉਨ੍ਹਾਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਪਰਮੇਸ਼ਰ ਦੀ ਵੱਲ ਮੁੜ ਰਹੇ ਹਨ, ਤੰਗ ਨਾ ਕਰੀਏ।
20
ਸਗੋਂ ਉਨ੍ਹਾਂ ਨੂੰ ਲਿਖ ਭੇਜੀਏ ਕਿ ਉਹ ਮੂਰਤੀਆਂ ਦੀ ਭ੍ਰਿਸ਼ਟਤਾ ਅਤੇ ਵਿਭਚਾਰ ਅਤੇ ਲਹੂ ਤੋਂ ਅਤੇ ਗਲ਼ ਘੁੱਟੇ ਜੀਵ ਦੇ ਮਾਸ ਤੋਂ ਦੂਰ ਰਹਿਣ।
21
ਕਿਉਂਕਿ ਪ੍ਰਾਚੀਨ ਕਾਲ ਤੋਂ ਹਰ ਨਗਰ ਵਿੱਚ ਮੂਸਾ ਦੀ ਬਿਵਸਥਾ ਦਾ ਪ੍ਰਚਾਰ ਕਰਨ ਵਾਲੇ ਹੁੰਦੇ ਆਏ ਹਨ ਅਤੇ ਇਹ ਹਰ ਸਬਤ ਦੇ ਦਿਨ ਸਭਾ-ਘਰਾਂ ਵਿੱਚ ਪੜ੍ਹੀ ਜਾਂਦੀ ਹੈ।”
22
ਤਦ ਸਾਰੀ ਕਲੀਸਿਯਾ ਸਮੇਤ ਰਸੂਲਾਂ ਅਤੇ ਬਜ਼ੁਰਗਾਂ ਨੂੰ ਚੰਗਾ ਲੱਗਾ ਕਿ ਆਪਣੇ ਵਿੱਚੋਂ ਕੁਝ ਵਿਅਕਤੀਆਂ ਅਰਥਾਤ ਯਹੂਦਾ ਜੋ ਬਰਸੱਬਾਸ ਕਹਾਉਂਦਾ ਹੈ ਅਤੇ ਸੀਲਾਸ ਨੂੰ ਜਿਹੜੇ ਭਾਈਆਂ ਵਿੱਚ ਮੋਹਰੀ ਸਨ, ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜਣ।
23
ਉਨ੍ਹਾਂ ਨੇ ਉਨ੍ਹਾਂ ਦੇ ਹੱਥ ਇਹ ਲਿਖ ਭੇਜਿਆ: “ਰਸੂਲਾਂ ਅਤੇ ਬਜ਼ੁਰਗ ਭਾਈਆਂ ਵੱਲੋਂ ਅੰਤਾਕਿਯਾ ਅਤੇ ਸੁਰਿਯਾ ਅਤੇ ਕਿਲਕਿਯਾ ਵਿਚਲੇ ਉਨ੍ਹਾਂ ਭਾਈਆਂ ਨੂੰ ਸਲਾਮ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹਨ।
24
ਅਸੀਂ ਸੁਣਿਆ ਹੈ ਕਿ ਸਾਡੇ ਵਿੱਚੋਂ ਕੁਝ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਕੋਈ ਆਗਿਆ ਨਹੀਂ ਦਿੱਤੀ, ਉੱਥੇ ਆ ਕੇ ਆਪਣੀਆਂ ਗੱਲਾਂ ਨਾਲ ਤੁਹਾਨੂੰ ਘਬਰਾ ਦਿੱਤਾ ਅਤੇ ਤੁਹਾਡੇ ਮਨਾਂ ਨੂੰ ਡਾਵਾਂਡੋਲ ਕਰ ਦਿੱਤਾ ਹੈ।
25
ਇਸ ਲਈ ਅਸੀਂ ਇੱਕ ਮਨ ਹੋ ਕੇ ਇਹ ਠੀਕ ਸਮਝਿਆ ਕਿ ਕੁਝ ਵਿਅਕਤੀਆਂ ਨੂੰ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ ਤੁਹਾਡੇ ਕੋਲ ਭੇਜੀਏ
26
ਅਰਥਾਤ ਉਨ੍ਹਾਂ ਨੂੰ ਜਿਨ੍ਹਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਖਾਤਰ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਇਆ ਹੈ।
27
ਇਸ ਲਈ ਅਸੀਂ ਯਹੂਦਾ ਅਤੇ ਸੀਲਾਸ ਨੂੰ ਭੇਜਿਆ ਹੈ ਅਤੇ ਉਹ ਆਪ ਆਪਣੇ ਮੂੰਹੋਂ ਇਹ ਗੱਲਾਂ ਦੱਸਣਗੇ।
28
ਕਿਉਂਕਿ ਪਵਿੱਤਰ ਆਤਮਾ ਨੂੰ ਅਤੇ ਸਾਨੂੰ ਇਹ ਚੰਗਾ ਲੱਗਾ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਇਲਾਵਾ ਤੁਹਾਡੇ ਉੱਤੇ ਹੋਰ ਬੋਝ ਨਾ ਪਾਈਏ
29
ਕਿ ਤੁਸੀਂ ਮੂਰਤੀਆਂ ਦੇ ਚੜ੍ਹਾਵਿਆਂ ਅਤੇ ਲਹੂ ਅਤੇ ਗਲ਼ ਘੁੱਟੇ ਜੀਵਾਂ ਦੇ ਮਾਸ ਅਤੇ ਵਿਭਚਾਰ ਤੋਂ ਦੂਰ ਰਹੋ; ਆਪਣੇ ਆਪ ਨੂੰ ਇਨ੍ਹਾਂ ਤੋਂ ਦੂਰ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਸਲਾਮ!”
30
ਫਿਰ ਉਹ ਵਿਦਾ ਹੋ ਕੇ ਅੰਤਾਕਿਯਾ ਨੂੰ ਗਏ ਅਤੇ ਸੰਗਤ ਨੂੰ ਇਕੱਠੀ ਕਰਕੇ ਉਹ ਚਿੱਠੀ ਉਨ੍ਹਾਂ ਨੂੰ ਦਿੱਤੀ।
31
ਉਹ ਇਸ ਨੂੰ ਪੜ੍ਹ ਕੇ ਇਸ ਤੋਂ ਮਿਲੇ ਉਤਸ਼ਾਹ ਤੋਂ ਪ੍ਰਸੰਨ ਹੋਏ।
32
ਯਹੂਦਾ ਅਤੇ ਸੀਲਾਸ ਨੇ ਜੋ ਆਪ ਵੀ ਨਬੀ ਸਨ, ਬਹੁਤ ਸਾਰੇ ਵਚਨਾਂ ਨਾਲ ਭਾਈਆਂ ਨੂੰ ਉਤਸ਼ਾਹਿਤ ਅਤੇ ਦ੍ਰਿੜ੍ਹ ਕੀਤਾ।
33
ਫਿਰ ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਉਹ ਸ਼ਾਂਤੀ ਨਾਲ ਭਾਈਆਂ ਕੋਲੋਂ ਵਿਦਾ ਹੋਏ ਕਿ ਆਪਣੇ ਭੇਜਣ ਵਾਲਿਆਂ ਕੋਲ ਵਾਪਸ ਜਾਣ,
34
[ਪਰ ਸੀਲਾਸ ਨੇ ਉੱਥੇ ਹੀ ਰੁਕਣਾ ਠੀਕ ਸਮਝਿਆ।]
35
ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਹੀ ਰੁਕੇ ਰਹੇ ਅਤੇ ਹੋਰ ਬਹੁਤ ਸਾਰਿਆਂ ਨਾਲ ਮਿਲ ਕੇ ਪ੍ਰਭੂ ਦਾ ਵਚਨ ਸਿਖਾਉਂਦੇ ਅਤੇ ਪ੍ਰਚਾਰ ਕਰਦੇ ਰਹੇ।
36
ਫਿਰ ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਅਸੀਂ ਉਸ ਹਰੇਕ ਨਗਰ ਵਿੱਚ ਜਿੱਥੇ ਪ੍ਰਭੂ ਦਾ ਵਚਨ ਸੁਣਾਇਆ ਸੀ, ਭਾਈਆਂ ਕੋਲ ਵਾਪਸ ਜਾਈਏ ਅਤੇ ਵੇਖੀਏ ਕਿ ਉਹ ਕਿਵੇਂ ਹਨ।”
37
ਬਰਨਬਾਸ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਕਹਾਉਂਦਾ ਹੈ, ਨਾਲ ਲਿਜਾਣਾ ਚਾਹੁੰਦਾ ਸੀ।
38
ਪਰ ਪੌਲੁਸ ਨੇ ਉਸ ਨੂੰ ਨਾਲ ਲਿਜਾਣਾ ਯੋਗ ਨਾ ਸਮਝਿਆ, ਕਿਉਂਕਿ ਉਸ ਨੇ ਪਮਫ਼ੁਲਿਯਾ ਵਿੱਚ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਸੇਵਾ ਦੇ ਕੰਮ 'ਤੇ ਨਹੀਂ ਗਿਆ ਸੀ।
39
ਤਦ ਉਨ੍ਹਾਂ ਵਿੱਚ ਐਨਾ ਵੱਡਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਲੈ ਕੇ ਸਮੁੰਦਰ ਦੇ ਰਸਤੇ ਕੁਪਰੁਸ ਨੂੰ ਚਲਾ ਗਿਆ।
40
ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਭਾਈਆਂ ਵੱਲੋਂ ਪ੍ਰਭੂ ਦੀ ਕਿਰਪਾ ਵਿੱਚ ਸੌਂਪੇ ਜਾ ਕੇ ਉੱਥੋਂ ਵਿਦਾ ਹੋਇਆ
41
ਅਤੇ ਸੁਰਿਯਾ ਅਤੇ ਕਿਲਕਿਯਾ ਵਿੱਚੋਂ ਲੰਘਦਾ ਹੋਇਆ ਕਲੀਸਿਆਵਾਂ ਨੂੰ ਦ੍ਰਿੜ੍ਹ ਕਰਦਾ ਗਿਆ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28