bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 22
Acts 22
Punjabi Standard Bible (Punjabi Standard Bible) 2023
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
1
“ਹੇ ਭਾਈਓ ਅਤੇ ਪਿਤਾਓ, ਹੁਣ ਮੇਰਾ ਪੱਖ ਸੁਣੋ ਜੋ ਮੈਂ ਤੁਹਾਡੇ ਅੱਗੇ ਰੱਖਦਾ ਹਾਂ।”
2
ਜਦੋਂ ਉਨ੍ਹਾਂ ਸੁਣਿਆ ਕਿ ਉਹ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨੂੰ ਸੰਬੋਧਤ ਕਰ ਰਿਹਾ ਹੈ ਤਾਂ ਉਹ ਹੋਰ ਵੀ ਸ਼ਾਂਤ ਹੋ ਗਏ। ਤਦ ਉਸ ਨੇ ਕਿਹਾ,
3
“ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਕਿਯਾ ਦੇ ਤਰਸੁਸ ਵਿੱਚ ਪੈਦਾ ਹੋਇਆ, ਪਰ ਮੇਰਾ ਪਾਲਣ-ਪੋਸ਼ਣ ਇਸੇ ਨਗਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਹੋਇਆ ਅਤੇ ਮੈਂ ਖਰਾਈ ਨਾਲ ਸਾਡੇ ਪੁਰਖਿਆਂ ਦੀ ਬਿਵਸਥਾ ਦੀ ਸਿੱਖਿਆ ਪਾਈ ਅਤੇ ਪਰਮੇਸ਼ਰ ਲਈ ਇਸੇ ਤਰ੍ਹਾਂ ਅਣਖੀ ਸੀ ਜਿਵੇਂ ਅੱਜ ਤੁਸੀਂ ਹੋ।
4
ਮੈਂ ਇਸ ਪੰਥ ਦੇ ਆਦਮੀਆਂ ਅਤੇ ਔਰਤਾਂ, ਦੋਹਾਂ ਨੂੰ ਬੰਨ੍ਹ ਕੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਮੌਤ ਤੱਕ ਸਤਾਇਆ,
5
ਜਿਵੇਂ ਕਿ ਮਹਾਂਯਾਜਕ ਅਤੇ ਬਜ਼ੁਰਗਾਂ ਦੀ ਸਾਰੀ ਸਭਾ ਵੀ ਮੇਰੀ ਗਵਾਹ ਹੈ ਜਿਨ੍ਹਾਂ ਕੋਲੋਂ ਭਾਈਆਂ ਲਈ ਚਿੱਠੀਆਂ ਲੈ ਕੇ ਮੈਂ ਦੰਮਿਸਕ ਨੂੰ ਜਾ ਰਿਹਾ ਸੀ ਕਿ ਜਿਹੜੇ ਉੱਥੇ ਹਨ ਉਨ੍ਹਾਂ ਨੂੰ ਵੀ ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵਾਂ ਤਾਂਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।
6
“ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਜਾਂਦੇ-ਜਾਂਦੇ ਦੰਮਿਸਕ ਦੇ ਨੇੜੇ ਪਹੁੰਚਿਆ ਤਾਂ ਲਗਭਗ ਦੁਪਹਿਰ ਦੇ ਸਮੇਂ ਅਚਾਨਕ ਅਕਾਸ਼ ਤੋਂ ਇੱਕ ਤੇਜ ਰੋਸ਼ਨੀ ਮੇਰੇ ਦੁਆਲੇ ਚਮਕੀ।
7
ਮੈਂ ਜ਼ਮੀਨ 'ਤੇ ਡਿੱਗ ਪਿਆ ਅਤੇ ਇੱਕ ਅਵਾਜ਼ ਮੈਨੂੰ ਇਹ ਕਹਿੰਦਿਆਂ ਸੁਣਾਈ ਦਿੱਤੀ, ‘ਸੌਲੁਸ, ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ’?
8
ਮੈਂ ਉੱਤਰ ਦਿੱਤਾ, ‘ਪ੍ਰਭੂ ਜੀ ਤੂੰ ਕੌਣ ਹੈਂ’? ਉਸ ਨੇ ਮੈਨੂੰ ਕਿਹਾ, ‘ਮੈਂ ਯਿਸੂ ਨਾਸਰੀ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ’।
9
ਜੋ ਮੇਰੇ ਨਾਲ ਸਨ ਉਨ੍ਹਾਂ ਨੇ ਰੋਸ਼ਨੀ ਤਾਂ ਵੇਖੀ, ਪਰ ਜਿਹੜਾ ਮੇਰੇ ਨਾਲ ਬੋਲਦਾ ਸੀ ਉਸ ਦੀ ਅਵਾਜ਼ ਨਾ ਸੁਣੀ।
10
ਫਿਰ ਮੈਂ ਕਿਹਾ, ‘ਪ੍ਰਭੂ ਮੈਂ ਕੀ ਕਰਾਂ’? ਪ੍ਰਭੂ ਨੇ ਮੈਨੂੰ ਕਿਹਾ, ‘ਉੱਠ ਅਤੇ ਦੰਮਿਸਕ ਵਿੱਚ ਜਾ ਅਤੇ ਜੋ ਤੇਰੇ ਕਰਨ ਲਈ ਠਹਿਰਾਇਆ ਗਿਆ ਹੈ ਉਹ ਸਭ ਉੱਥੇ ਤੈਨੂੰ ਦੱਸਿਆ ਜਾਵੇਗਾ’।
11
ਮੈਨੂੰ ਉਸ ਰੋਸ਼ਨੀ ਦੀ ਚਮਕ ਕਰਕੇ ਵਿਖਾਈ ਨਹੀਂ ਦੇ ਰਿਹਾ ਸੀ, ਇਸ ਲਈ ਜਿਹੜੇ ਮੇਰੇ ਨਾਲ ਸਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਦੰਮਿਸਕ ਵਿੱਚ ਆਇਆ।
12
ਤਦ ਹਨਾਨਿਯਾਹ ਨਾਮਕ ਇੱਕ ਵਿਅਕਤੀ ਜਿਹੜਾ ਬਿਵਸਥਾ ਦਾ ਭਗਤ ਸੀ ਅਤੇ ਉੱਥੇ ਰਹਿਣ ਵਾਲੇ ਸਭ ਯਹੂਦੀਆਂ ਵਿੱਚ ਨੇਕਨਾਮ ਸੀ,
13
ਮੇਰੇ ਕੋਲ ਆਇਆ ਅਤੇ ਕੋਲ ਖੜ੍ਹੇ ਹੋ ਕੇ ਮੈਨੂੰ ਕਿਹਾ, ‘ਭਾਈ ਸੌਲੁਸ, ਸੁਜਾਖਾ ਹੋ ਜਾ’! ਅਤੇ ਮੈਂ ਉਸੇ ਵੇਲੇ ਉਸ ਵੱਲ ਉਤਾਂਹ ਵੇਖਿਆ।
14
ਫਿਰ ਉਸ ਨੇ ਕਿਹਾ, ‘ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਤੈਨੂੰ ਠਹਿਰਾਇਆ ਹੈ ਕਿ ਤੂੰ ਉਸ ਦੀ ਇੱਛਾ ਨੂੰ ਜਾਣੇਂ ਅਤੇ ਉਸ ਧਰਮੀ ਨੂੰ ਵੇਖੇਂ ਅਤੇ ਉਸ ਦੇ ਮੂੰਹ ਦਾ ਸ਼ਬਦ ਸੁਣੇਂ,
15
ਕਿਉਂਕਿ ਤੂੰ ਉਸ ਦੇ ਲਈ ਸਭ ਮਨੁੱਖਾਂ ਸਾਹਮਣੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ।
16
ਸੋ ਹੁਣ ਤੂੰ ਦੇਰ ਕਿਉਂ ਕਰਦਾ ਹੈਂ? ਉੱਠ, ਬਪਤਿਸਮਾ ਲੈ ਅਤੇ ਉਸ ਦਾ ਨਾਮ ਲੈ ਕੇ ਆਪਣੇ ਪਾਪਾਂ ਨੂੰ ਧੋ ਸੁੱਟ’!
17
“ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁੱਧ ਹੋ ਗਿਆ
18
ਅਤੇ ਵੇਖਿਆ ਕਿ ਉਹ ਮੈਨੂੰ ਕਹਿ ਰਿਹਾ ਸੀ, ‘ਛੇਤੀ ਕਰ ਅਤੇ ਯਰੂਸ਼ਲਮ ਤੋਂ ਨਿੱਕਲ ਜਾ, ਕਿਉਂਕਿ ਉਹ ਮੇਰੇ ਵਿਖੇ ਤੇਰੀ ਗਵਾਹੀ ਸਵੀਕਾਰ ਨਹੀਂ ਕਰਨਗੇ’।
19
ਮੈਂ ਕਿਹਾ, ‘ਪ੍ਰਭੂ, ਉਹ ਆਪ ਜਾਣਦੇ ਹਨ ਕਿ ਮੈਂ ਸਭਾ-ਘਰਾਂ ਵਿੱਚ ਜਾ-ਜਾ ਕੇ ਤੇਰੇ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਕੈਦ ਕਰਦਾ ਅਤੇ ਮਾਰਦਾ ਸੀ
20
ਅਤੇ ਜਦੋਂ ਤੇਰੇ ਗਵਾਹ ਇਸਤੀਫ਼ਾਨ ਦਾ ਲਹੂ ਵਹਾਇਆ ਜਾ ਰਿਹਾ ਸੀ ਤਾਂ ਮੈਂ ਵੀ ਉੱਥੇ ਖੜ੍ਹਾ ਇਸ ਵਿੱਚ ਸਹਿਮਤ ਸੀ ਅਤੇ ਉਸ ਨੂੰ ਮਾਰਨ ਵਾਲਿਆਂ ਦੇ ਵਸਤਰਾਂ ਦੀ ਰਾਖੀ ਕਰ ਰਿਹਾ ਸੀ’।
21
ਫਿਰ ਉਸ ਨੇ ਮੈਨੂੰ ਕਿਹਾ, ‘ਜਾ, ਕਿਉਂਕਿ ਮੈਂ ਤੈਨੂੰ ਦੂਰ-ਦੂਰ ਪਰਾਈਆਂ ਕੌਮਾਂ ਕੋਲ ਭੇਜਾਂਗਾ’।”
22
ਇਸ ਗੱਲ ਤੱਕ ਤਾਂ ਉਹ ਉਸ ਦੀ ਸੁਣਦੇ ਰਹੇ, ਪਰ ਫਿਰ ਉੱਚੀ ਅਵਾਜ਼ ਵਿੱਚ ਕਹਿਣ ਲੱਗੇ, “ਅਜਿਹੇ ਵਿਅਕਤੀ ਨੂੰ ਧਰਤੀ ਉੱਤੋਂ ਮਿਟਾ ਦਿਓ, ਕਿਉਂਕਿ ਇਸ ਦਾ ਜੀਉਂਦਾ ਰਹਿਣਾ ਯੋਗ ਨਹੀਂ!”
23
ਜਦੋਂ ਉਹ ਚੀਕ-ਚੀਕ ਕੇ ਆਪਣੇ ਕੱਪੜੇ ਉਛਾਲਣ ਅਤੇ ਹਵਾ ਵਿੱਚ ਧੂੜ ਉਡਾਉਣ ਲੱਗੇ
24
ਤਾਂ ਸੈਨਾਪਤੀ ਨੇ ਉਸ ਨੂੰ ਛਾਉਣੀ ਵਿੱਚ ਲਿਜਾਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਸ ਨੂੰ ਕੋਰੜੇ ਮਾਰ ਕੇ ਪੁੱਛਗਿੱਛ ਕੀਤੀ ਜਾਵੇ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਸ ਕਰਕੇ ਉਸ ਉੱਤੇ ਇਸ ਤਰ੍ਹਾਂ ਚੀਕ ਰਹੇ ਸਨ।
25
ਜਦੋਂ ਉਨ੍ਹਾਂ ਉਸ ਨੂੰ ਰੱਸੀਆਂ ਨਾਲ ਖਿੱਚ ਕੇ ਬੰਨ੍ਹਿਆ ਤਾਂ ਪੌਲੁਸ ਨੇ ਕੋਲ ਖੜ੍ਹੇ ਸੂਬੇਦਾਰ ਨੂੰ ਕਿਹਾ, “ਕੀ ਤੇਰੇ ਲਈ ਇੱਕ ਰੋਮੀ ਵਿਅਕਤੀ ਨੂੰ ਬਿਨਾਂ ਉਸ ਦਾ ਦੋਸ਼ ਸਾਬਤ ਹੋਏ ਕੋਰੜੇ ਮਾਰਨਾ ਸਹੀ ਹੈ?”
26
ਜਦੋਂ ਸੂਬੇਦਾਰ ਨੇ ਇਹ ਸੁਣਿਆ ਤਾਂ ਸੈਨਾਪਤੀ ਦੇ ਕੋਲ ਜਾ ਕੇ ਕਿਹਾ, “ਇਹ ਤੁਸੀਂ ਕੀ ਕਰਨ ਲੱਗੇ ਹੋ? ਇਹ ਵਿਅਕਤੀ ਤਾਂ ਰੋਮੀ ਹੈ!”
27
ਤਦ ਸੈਨਾਪਤੀ ਨੇ ਪੌਲੁਸ ਕੋਲ ਜਾ ਕੇ ਉਸ ਨੂੰ ਕਿਹਾ, “ਮੈਨੂੰ ਦੱਸ, ਕੀ ਤੂੰ ਰੋਮੀ ਹੈਂ?” ਉਸ ਨੇ ਕਿਹਾ, “ਹਾਂ।”
28
ਸੈਨਾਪਤੀ ਨੇ ਕਿਹਾ, “ਮੈਂ ਬਹੁਤ ਪੈਸਾ ਦੇ ਕੇ ਇਹ ਨਾਗਰਿਕਤਾ ਹਾਸਲ ਕੀਤੀ ਹੈ।” ਪੌਲੁਸ ਨੇ ਕਿਹਾ, “ਪਰ ਮੈਂ ਤਾਂ ਇੱਥੋਂ ਦਾ ਜੰਮ-ਪਲ਼ ਹਾਂ।”
29
ਤਦ ਉਹ ਜਿਹੜੇ ਉਸ ਤੋਂ ਪੁੱਛਗਿੱਛ ਕਰਨ ਲੱਗੇ ਸਨ ਤੁਰੰਤ ਉਸ ਕੋਲੋਂ ਪਿਛਾਂਹ ਹਟ ਗਏ ਅਤੇ ਸੈਨਾਪਤੀ ਵੀ ਇਹ ਜਾਣ ਕੇ ਜੋ ਉਹ ਇੱਕ ਰੋਮੀ ਹੈ, ਡਰ ਗਿਆ; ਕਿਉਂਕਿ ਉਸ ਨੇ ਹੀ ਉਸ ਨੂੰ ਕੈਦ ਕੀਤਾ ਸੀ।
30
ਅਗਲੇ ਦਿਨ ਉਸ ਨੇ ਇਹ ਪਤਾ ਲਾਉਣ ਦੀ ਇੱਛਾ ਨਾਲ ਕਿ ਯਹੂਦੀ ਉਸ ਉੱਤੇ ਦੋਸ਼ ਕਿਉਂ ਲਾਉਂਦੇ ਹਨ, ਉਸ ਦੇ ਬੰਧਨ ਖੋਲ੍ਹ ਦਿੱਤੇ ਅਤੇ ਪ੍ਰਧਾਨ ਯਾਜਕਾਂ ਅਤੇ ਸਾਰੀ ਮਹਾਂਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ। ਫਿਰ ਉਸ ਨੇ ਪੌਲੁਸ ਨੂੰ ਹੇਠਾਂ ਲਿਆ ਕੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਕੀਤਾ।
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28