bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 13
Acts 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
1
ਅੰਤਾਕਿਯਾ ਦੀ ਕਲੀਸਿਯਾ ਵਿੱਚ ਨਬੀ ਅਤੇ ਸਿੱਖਿਅਕ ਸਨ ਅਰਥਾਤ ਬਰਨਬਾਸ ਅਤੇ ਸ਼ਿਮਓਨ ਜਿਹੜਾ ਨੀਗਰ ਕਹਾਉਂਦਾ ਸੀ ਅਤੇ ਲੂਕਿਯੁਸ ਕੁਰੇਨੀ ਅਤੇ ਮਨਏਨ ਜਿਸ ਦਾ ਪਾਲਣ-ਪੋਸ਼ਣ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਦੇ ਨਾਲ ਹੋਇਆ ਸੀ ਅਤੇ ਸੌਲੁਸ।
2
ਜਦੋਂ ਉਹ ਵਰਤ ਰੱਖ ਕੇ ਪ੍ਰਭੂ ਦੀ ਅਰਾਧਨਾ ਕਰ ਰਹੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ, “ਬਰਨਬਾਸ ਅਤੇ ਸੌਲੁਸ ਨੂੰ ਮੇਰੇ ਵਾਸਤੇ ਉਸ ਕੰਮ ਲਈ ਵੱਖਰੇ ਕਰੋ ਜਿਸ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”
3
ਤਦ ਉਨ੍ਹਾਂ ਨੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਵਿਦਾ ਕੀਤਾ।
4
ਸੋ ਪਵਿੱਤਰ ਆਤਮਾ ਵੱਲੋਂ ਭੇਜੇ ਹੋਏ ਉਹ ਸਿਲੂਕਿਯਾ ਗਏ ਅਤੇ ਉੱਥੋਂ ਜਹਾਜ਼ ਦੁਆਰਾ ਕੁਪਰੁਸ ਨੂੰ ਚਲੇ ਗਏ
5
ਅਤੇ ਸਲਮੀਸ ਪਹੁੰਚ ਕੇ ਉਨ੍ਹਾਂ ਨੇ ਯਹੂਦੀਆਂ ਦੇ ਸਭਾ-ਘਰਾਂ ਵਿੱਚ ਪਰਮੇਸ਼ਰ ਦਾ ਵਚਨ ਸੁਣਾਇਆ; ਯੂਹੰਨਾ [ਮਰਕੁਸ] ਵੀ ਸਹਾਇਕ ਦੇ ਤੌਰ 'ਤੇ ਉਨ੍ਹਾਂ ਦੇ ਨਾਲ ਸੀ।
6
ਜਦੋਂ ਉਹ ਪੂਰੇ ਟਾਪੂ ਵਿੱਚੋਂ ਦੀ ਲੰਘਦੇ ਹੋਏ ਪਾਫ਼ੁਸ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਮਕ ਇੱਕ ਯਹੂਦੀ ਮਨੁੱਖ ਮਿਲਿਆ ਜਿਹੜਾ ਜਾਦੂਗਰ ਅਤੇ ਝੂਠਾ ਨਬੀ ਸੀ।
7
ਉਹ ਰਾਜਪਾਲ ਸਰਗੀਉਸ ਪੌਲੁਸ ਦੇ ਨਾਲ ਰਹਿੰਦਾ ਸੀ ਜੋ ਇੱਕ ਬੁੱਧਵਾਨ ਵਿਅਕਤੀ ਸੀ। ਰਾਜਪਾਲ ਨੇ ਬਰਨਬਾਸ ਅਤੇ ਸੌਲੁਸ ਨੂੰ ਕੋਲ ਬੁਲਾ ਕੇ ਪਰਮੇਸ਼ਰ ਦਾ ਵਚਨ ਸੁਣਨਾ ਚਾਹਿਆ।
8
ਪਰ ਇਲਮਾਸ ਜਾਦੂਗਰ, ਕਿਉਂਕਿ ਉਸ ਦੇ ਨਾਮ ਦਾ ਇਹੋ ਅਰਥ ਹੈ; ਉਸ ਨੇ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ।
9
ਤਦ ਸੌਲੁਸ ਨੇ ਜਿਹੜਾ ਪੌਲੁਸ ਵੀ ਕਹਾਉਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਗੌਹ ਨਾਲ ਉਸ ਵੱਲ ਵੇਖਿਆ
10
ਅਤੇ ਕਿਹਾ, “ਓਏ, ਸ਼ੈਤਾਨ ਦੇ ਪੁੱਤਰ! ਤੂੰ ਜਿਹੜਾ ਹਰ ਤਰ੍ਹਾਂ ਦੇ ਛਲ ਅਤੇ ਫਰੇਬ ਨਾਲ ਭਰਿਆ ਹੋਇਆ ਅਤੇ ਸਾਰੀ ਧਾਰਮਿਕਤਾ ਦਾ ਵੈਰੀ ਹੈਂ, ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਢੇ ਕਰਨੋਂ ਨਹੀਂ ਹਟੇਂਗਾ?
11
ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਆ ਪਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਵੇਂਗਾ ਤੇ ਕੁਝ ਚਿਰ ਲਈ ਸੂਰਜ ਨਾ ਵੇਖੇਂਗਾ।” ਉਸੇ ਸਮੇਂ ਉਸ ਉੱਤੇ ਧੁੰਦਲਾਪਣ ਅਤੇ ਹਨੇਰਾ ਛਾ ਗਿਆ ਅਤੇ ਉਹ ਇੱਧਰ-ਉੱਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ।
12
ਜਦੋਂ ਰਾਜਪਾਲ ਨੇ ਇਹ ਜੋ ਹੋਇਆ ਸੀ, ਵੇਖਿਆ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਵਿਸ਼ਵਾਸ ਕੀਤਾ।
13
ਫਿਰ ਪੌਲੁਸ ਅਤੇ ਉਸ ਦੇ ਸਾਥੀ ਪਾਫ਼ੁਸ ਤੋਂ ਸਮੁੰਦਰ ਦੇ ਰਸਤੇ ਪਮਫ਼ੁਲਿਯਾ ਦੇ ਪਰਗਾ ਵਿੱਚ ਆਏ, ਪਰ ਯੂਹੰਨਾ [ਮਰਕੁਸ] ਉਨ੍ਹਾਂ ਨੂੰ ਛੱਡ ਕੇ ਯਰੂਸ਼ਲਮ ਨੂੰ ਮੁੜ ਗਿਆ।
14
ਫਿਰ ਉਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਆਏ ਅਤੇ ਸਬਤ ਦੇ ਦਿਨ ਸਭਾ-ਘਰ ਵਿੱਚ ਜਾ ਕੇ ਬੈਠ ਗਏ।
15
ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਪੜ੍ਹੇ ਜਾਣ ਤੋਂ ਬਾਅਦ ਸਭਾ-ਘਰ ਦੇ ਆਗੂਆਂ ਨੇ ਉਨ੍ਹਾਂ ਕੋਲ ਇਹ ਕਹਿ ਕੇ ਸੁਨੇਹਾ ਭੇਜਿਆ, “ਹੇ ਭਾਈਓ, ਜੇ ਤੁਹਾਡੇ ਕੋਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਵਚਨ ਹੈ ਤਾਂ ਸੁਣਾਓ।”
16
ਤਦ ਪੌਲੁਸ ਉੱਠਿਆ ਅਤੇ ਹੱਥ ਨਾਲ ਇਸ਼ਾਰਾ ਕਰਕੇ ਕਿਹਾ, “ਹੇ ਇਸਰਾਏਲੀਓ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲਿਓ, ਸੁਣੋ।
17
ਇਸ ਇਸਰਾਏਲੀ ਕੌਮ ਦੇ ਪਰਮੇਸ਼ਰ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਦੇਸ ਵਿੱਚ ਪਰਵਾਸ ਦੇ ਸਮੇਂ ਇਸ ਕੌਮ ਨੂੰ ਵਧਾਇਆ ਅਤੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਉਨ੍ਹਾਂ ਨੂੰ ਉੱਥੋਂ ਬਾਹਰ ਕੱਢ ਲਿਆਇਆ।
18
ਇਸ ਤੋਂ ਬਾਅਦ ਚਾਲ੍ਹੀਆਂ ਸਾਲਾਂ ਤੱਕ ਉਜਾੜ ਵਿੱਚ ਉਹ ਉਨ੍ਹਾਂ ਨੂੰ ਸਹਿੰਦਾ ਰਿਹਾ
19
ਅਤੇ ਫਿਰ ਕਨਾਨ ਦੇਸ ਵਿੱਚ ਸੱਤ ਕੌਮਾਂ ਦਾ ਨਾਸ ਕਰਕੇ ਉਨ੍ਹਾਂ ਦਾ ਦੇਸ ਇਨ੍ਹਾਂ ਨੂੰ ਮਿਰਾਸ ਦੇ ਰੂਪ ਵਿੱਚ ਦਿੱਤਾ।
20
ਇਸ ਵਿੱਚ ਲਗਭਗ ਸਾਢੇ ਚਾਰ ਸੌ ਸਾਲ ਲੱਗੇ। ਇਨ੍ਹਾਂ ਗੱਲਾਂ ਤੋਂ ਬਾਅਦ ਉਸ ਨੇ ਸਮੂਏਲ ਨਬੀ ਤੱਕ ਨਿਆਂਕਾਰ ਦਿੱਤੇ।
21
ਫਿਰ ਉਨ੍ਹਾਂ ਨੇ ਰਾਜੇ ਦੀ ਮੰਗ ਕੀਤੀ ਅਤੇ ਪਰਮੇਸ਼ਰ ਨੇ ਬਿਨਯਾਮੀਨ ਦੇ ਗੋਤ ਵਿੱਚੋਂ ਇੱਕ ਮਨੁੱਖ, ਕੀਸ਼ ਦਾ ਪੁੱਤਰ ਸ਼ਾਊਲ ਚਾਲ੍ਹੀਆਂ ਸਾਲਾਂ ਲਈ ਉਨ੍ਹਾਂ ਨੂੰ ਦੇ ਦਿੱਤਾ।
22
ਫਿਰ ਉਸ ਨੂੰ ਹਟਾ ਕੇ ਦਾਊਦ ਨੂੰ ਉਨ੍ਹਾਂ ਲਈ ਰਾਜਾ ਖੜ੍ਹਾ ਕੀਤਾ ਜਿਸ ਦੇ ਵਿਖੇ ਉਸ ਨੇ ਗਵਾਹੀ ਦੇ ਕੇ ਕਿਹਾ, ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨਭਾਉਂਦਾ ਵਿਅਕਤੀ ਪਾਇਆ ਹੈ ਜੋ ਮੇਰੀ ਸਾਰੀ ਇੱਛਾ ਨੂੰ ਪੂਰਾ ਕਰੇਗਾ’।
23
ਉਸੇ ਦੇ ਵੰਸ਼ ਵਿੱਚੋਂ ਪਰਮੇਸ਼ਰ ਨੇ ਵਾਇਦੇ ਦੇ ਅਨੁਸਾਰ ਇਸਰਾਏਲ ਦੇ ਕੋਲ ਇੱਕ ਮੁਕਤੀਦਾਤਾ ਅਰਥਾਤ ਯਿਸੂ ਨੂੰ ਭੇਜਿਆ
24
ਜਿਸ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਭ ਲੋਕਾਂ ਵਿੱਚ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ।
25
ਜਦੋਂ ਯੂਹੰਨਾ ਆਪਣੀ ਦੌੜ ਪੂਰੀ ਕਰਨ ਨੂੰ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਉਹ ਨਹੀਂ ਹਾਂ! ਪਰ ਵੇਖੋ, ਉਹ ਮੇਰੇ ਤੋਂ ਬਾਅਦ ਆਉਂਦਾ ਹੈ ਜਿਸ ਦੇ ਪੈਰਾਂ ਦੀ ਜੁੱਤੀ ਵੀ ਮੈਂ ਉਤਾਰਨ ਦੇ ਯੋਗ ਨਹੀਂ ਹਾਂ’।
26
“ਹੇ ਭਾਈਓ, ਅਬਰਾਹਾਮ ਦੇ ਵੰਸ਼ ਦੇ ਲੋਕੋ ਅਤੇ ਤੁਸੀਂ ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਹੋ, ਇਸ ਮੁਕਤੀ ਦਾ ਵਚਨ ਸਾਡੇ ਕੋਲ ਭੇਜਿਆ ਗਿਆ ਹੈ,
27
ਕਿਉਂਕਿ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਪ੍ਰਧਾਨਾਂ ਨੇ ਨਾ ਉਸ ਨੂੰ ਅਤੇ ਨਾ ਹੀ ਨਬੀਆਂ ਦੀਆਂ ਗੱਲਾਂ ਨੂੰ ਜਾਣਿਆ ਜਿਹੜੀਆਂ ਹਰ ਸਬਤ ਦੇ ਦਿਨ ਪੜ੍ਹੀਆਂ ਜਾਂਦੀਆਂ ਹਨ, ਇਸ ਲਈ ਉਸ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ।
28
ਮੌਤ ਦਾ ਕੋਈ ਕਾਰਨ ਨਾ ਮਿਲਣ 'ਤੇ ਵੀ ਉਨ੍ਹਾਂ ਨੇ ਪਿਲਾਤੁਸ ਤੋਂ ਮੰਗ ਕੀਤੀ ਕਿ ਉਸ ਨੂੰ ਮਾਰ ਦਿੱਤਾ ਜਾਵੇ।
29
ਜਦੋਂ ਉਹ ਉਸ ਦੇ ਵਿਖੇ ਲਿਖੀਆਂ ਸਭ ਗੱਲਾਂ ਨੂੰ ਪੂਰਾ ਕਰ ਚੁੱਕੇ ਤਾਂ ਉਸ ਨੂੰ ਕਾਠ ਤੋਂ ਉਤਾਰ ਕੇ ਕਬਰ ਵਿੱਚ ਰੱਖਿਆ,
30
ਪਰ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ
31
ਅਤੇ ਉਹ ਬਹੁਤ ਦਿਨਾਂ ਤੱਕ ਉਨ੍ਹਾਂ ਨੂੰ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਸ ਦੇ ਨਾਲ ਆਏ ਸਨ, ਵਿਖਾਈ ਦਿੰਦਾ ਰਿਹਾ। ਉਹੀ ਹੁਣ ਲੋਕਾਂ ਦੇ ਸਾਹਮਣੇ ਉਸ ਦੇ ਗਵਾਹ ਹਨ।
32
“ਅਸੀਂ ਤੁਹਾਨੂੰ ਉਸ ਵਾਇਦੇ ਦੀ ਖੁਸ਼ਖ਼ਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪੁਰਖਿਆਂ ਨਾਲ ਕੀਤਾ ਗਿਆ ਸੀ।
33
ਪਰਮੇਸ਼ਰ ਨੇ ਯਿਸੂ ਨੂੰ ਜੀਉਂਦਾ ਕਰਕੇ ਸਾਡੇ ਪੁਰਖਿਆਂ ਦੀ ਸੰਤਾਨ ਅਰਥਾਤ ਸਾਡੇ ਲਈ ਉਸ ਵਾਇਦੇ ਨੂੰ ਪੂਰਾ ਕੀਤਾ, ਜਿਵੇਂ ਕਿ ਦੂਜੇ ਜ਼ਬੂਰ ਵਿੱਚ ਲਿਖਿਆ ਵੀ ਹੈ: ਤੂੰ ਮੇਰਾ ਪੁੱਤਰ ਹੈਂ; ਅੱਜ ਤੂੰ ਮੇਰੇ ਤੋਂ ਜਨਮਿਆ ਹੈਂ।
34
“ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਉਠਾਇਆ ਤਾਂਕਿ ਉਹ ਕਦੇ ਸੜਨ ਨਾ ਵੇਖੇ। ਇਸੇ ਕਰਕੇ ਉਹ ਕਹਿੰਦਾ ਹੈ, ‘ਮੈਂ ਤੁਹਾਨੂੰ ਦਾਊਦ ਵਾਲੀਆਂ ਪਵਿੱਤਰ ਅਤੇ ਅਟੱਲ ਬਰਕਤਾਂ ਦਿਆਂਗਾ’।
35
ਫਿਰ ਉਹ ਇੱਕ ਹੋਰ ਜ਼ਬੂਰ ਵਿੱਚ ਕਹਿੰਦਾ ਹੈ, ‘ਤੂੰ ਆਪਣੇ ਪਵਿੱਤਰ ਜਨ ਦੀ ਦੇਹ ਨੂੰ ਸੜਨ ਨਾ ਵੇਖਣ ਦੇਵੇਂਗਾ’।
36
ਕਿਉਂਕਿ ਦਾਊਦ ਤਾਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਆਪਣੀ ਪੀੜ੍ਹੀ ਦੀ ਸੇਵਾ ਕਰਕੇ ਸੌਂ ਗਿਆ ਅਤੇ ਆਪਣੇ ਪੁਰਖਿਆਂ ਵਿੱਚ ਜਾ ਮਿਲਿਆ ਤੇ ਉਸ ਨੇ ਸੜਨ ਵੇਖੀ,
37
ਪਰ ਜਿਸ ਨੂੰ ਪਰਮੇਸ਼ਰ ਨੇ ਜਿਵਾਇਆ ਉਸ ਨੇ ਸੜਨ ਨਾ ਵੇਖੀ।
38
ਇਸ ਲਈ ਹੇ ਭਾਈਓ, ਤੁਸੀਂ ਇਹ ਜਾਣ ਲਵੋ ਕਿ ਉਸੇ ਦੇ ਰਾਹੀਂ ਤੁਹਾਨੂੰ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਗੱਲਾਂ ਵਿੱਚ ਤੁਸੀਂ ਮੂਸਾ ਦੀ ਬਿਵਸਥਾ ਦੇ ਦੁਆਰਾ ਧਰਮੀ ਨਾ ਠਹਿਰ ਸਕੇ,
39
ਉਨ੍ਹਾਂ ਗੱਲਾਂ ਵਿੱਚ ਹਰੇਕ ਵਿਸ਼ਵਾਸ ਕਰਨ ਵਾਲਾ ਉਸੇ ਦੇ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ।
40
ਇਸ ਲਈ ਸਾਵਧਾਨ ਰਹੋ; ਕਿਤੇ ਨਬੀਆਂ ਦਾ ਕਿਹਾ ਗਿਆ ਤੁਹਾਡੇ ਉੱਤੇ ਨਾ ਆ ਪਵੇ।
41
ਵੇਖੋ ਹੇ ਨਿੰਦਕੋ, ਅਚਰਜ ਹੋਵੋ ਅਤੇ ਨਾਸ ਹੋ ਜਾਓ! ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕੰਮ ਕਰਨ ਵਾਲਾ ਹਾਂ, ਅਜਿਹਾ ਕੰਮ ਕਿ ਜੇ ਕੋਈ ਤੁਹਾਨੂੰ ਦੱਸੇ, ਤਾਂ ਵੀ ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।”
42
ਜਦੋਂ ਪੌਲੁਸ ਅਤੇ ਬਰਨਬਾਸ ਬਾਹਰ ਨਿੱਕਲ ਰਹੇ ਸਨ ਤਾਂ ਲੋਕ ਉਨ੍ਹਾਂ ਨੂੰ ਬੇਨਤੀ ਕਰਨ ਲੱਗੇ ਕਿ ਅਗਲੇ ਸਬਤ ਦੇ ਦਿਨ ਵੀ ਸਾਨੂੰ ਇਹ ਗੱਲਾਂ ਸੁਣਾਈਆਂ ਜਾਣ।
43
ਸਭਾ ਸਮਾਪਤ ਹੋਣ ਤੋਂ ਬਾਅਦ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਪੰਥ ਨੂੰ ਗ੍ਰਹਿਣ ਕਰਨ ਵਾਲੇ ਭਗਤ, ਪੌਲੁਸ ਅਤੇ ਬਰਨਬਾਸ ਦੇ ਪਿੱਛੇ ਹੋ ਤੁਰੇ ਅਤੇ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਪਰਮੇਸ਼ਰ ਦੀ ਕਿਰਪਾ ਵਿੱਚ ਬਣੇ ਰਹੋ।
44
ਅਗਲੇ ਸਬਤ ਦੇ ਦਿਨ ਪ੍ਰਭੂ ਦਾ ਵਚਨ ਸੁਣਨ ਲਈ ਲਗਭਗ ਸਾਰਾ ਨਗਰ ਇਕੱਠਾ ਹੋ ਗਿਆ।
45
ਪਰ ਭੀੜ ਨੂੰ ਵੇਖ ਕੇ ਯਹੂਦੀ ਈਰਖਾ ਨਾਲ ਭਰ ਗਏ ਅਤੇ ਨਿੰਦਾ ਕਰਦੇ ਹੋਏ ਪੌਲੁਸ ਦੀਆਂ ਗੱਲਾਂ ਦਾ ਵਿਰੋਧ ਕਰਨ ਲੱਗੇ।
46
ਤਦ ਪੌਲੁਸ ਅਤੇ ਬਰਨਬਾਸ ਨੇ ਦਲੇਰੀ ਨਾਲ ਕਿਹਾ, “ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ, ਪਰ ਕਿਉਂਕਿ ਤੁਸੀਂ ਇਸ ਨੂੰ ਰੱਦ ਕਰਦੇ ਹੋ ਅਤੇ ਆਪਣੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਠਹਿਰਾਉਂਦੇ; ਇਸ ਕਰਕੇ ਵੇਖੋ, ਅਸੀਂ ਪਰਾਈਆਂ ਕੌਮਾਂ ਵੱਲ ਮੁੜ ਰਹੇ ਹਾਂ,
47
ਕਿਉਂਕਿ ਪ੍ਰਭੂ ਨੇ ਸਾਨੂੰ ਇਹ ਹੁਕਮ ਦਿੱਤਾ ਹੈ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਚਾਨਣ ਠਹਿਰਾਇਆ ਹੈ ਕਿ ਤੂੰ ਧਰਤੀ ਦੇ ਕੰਢੇ ਤੱਕ ਮੁਕਤੀ ਦਾ ਵਸੀਲਾ ਹੋਵੇਂ।”
48
ਇਹ ਸੁਣ ਕੇ ਪਰਾਈਆਂ ਕੌਮਾਂ ਦੇ ਲੋਕ ਅਨੰਦ ਹੋਏ ਅਤੇ ਪ੍ਰਭੂ ਦੇ ਵਚਨ ਦੀ ਪ੍ਰਸ਼ੰਸਾ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ, ਉਨ੍ਹਾਂ ਨੇ ਵਿਸ਼ਵਾਸ ਕੀਤਾ
49
ਅਤੇ ਪ੍ਰਭੂ ਦਾ ਵਚਨ ਸਾਰੇ ਇਲਾਕੇ ਵਿੱਚ ਫੈਲਦਾ ਗਿਆ।
50
ਪਰ ਯਹੂਦੀਆਂ ਨੇ ਪਤਵੰਤੀਆਂ ਭਗਤ ਔਰਤਾਂ ਨੂੰ ਅਤੇ ਨਗਰ ਦੇ ਪ੍ਰਮੁੱਖ ਵਿਅਕਤੀਆਂ ਨੂੰ ਉਕਸਾਇਆ ਅਤੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਦੰਗਾ ਕਰਵਾ ਕੇ ਉਨ੍ਹਾਂ ਨੂੰ ਆਪਣੀਆਂ ਹੱਦਾਂ ਵਿੱਚੋਂ ਬਾਹਰ ਕੱਢ ਦਿੱਤਾ।
51
ਤਦ ਉਹ ਉਨ੍ਹਾਂ ਦੇ ਵਿਰੁੱਧ ਆਪਣੇ ਪੈਰਾਂ ਦੀ ਧੂੜ ਝਾੜ ਕੇ ਇਕੋਨਿਯੁਮ ਨੂੰ ਆ ਗਏ;
52
ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੁੰਦੇ ਗਏ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28