bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 7
Acts 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
1
ਫਿਰ ਮਹਾਂਯਾਜਕ ਨੇ ਕਿਹਾ, “ਕੀ ਇਹ ਗੱਲਾਂ ਸੱਚ ਹਨ?”
2
ਇਸਤੀਫ਼ਾਨ ਨੇ ਕਿਹਾ, “ਹੇ ਭਾਈਓ ਅਤੇ ਬਜ਼ੁਰਗੋ, ਸੁਣੋ: ਤੇਜ ਦਾ ਪਰਮੇਸ਼ਰ ਸਾਡੇ ਪੁਰਖੇ ਅਬਰਾਹਾਮ ਉੱਤੇ ਜਦੋਂ ਉਹ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਮਸੋਪੋਤਾਮਿਯਾ ਵਿੱਚ ਸੀ, ਪਰਗਟ ਹੋਇਆ।
3
ਅਤੇ ਉਸ ਨੂੰ ਕਿਹਾ, ‘ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਨਿੱਕਲ ਕੇ ਉਸ ਦੇਸ ਨੂੰ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ’।
4
ਤਦ ਉਹ ਕਲਦੀਆਂ ਦੇ ਦੇਸ ਵਿੱਚੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ; ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਮੇਸ਼ਰ ਨੇ ਉਸ ਨੂੰ ਉੱਥੋਂ ਇਸ ਦੇਸ ਵਿੱਚ ਵਸਾ ਦਿੱਤਾ ਜਿਸ ਵਿੱਚ ਹੁਣ ਤੁਸੀਂ ਰਹਿੰਦੇ ਹੋ।
5
ਉਸ ਨੇ ਉਸ ਨੂੰ ਇਸ ਦੇਸ ਵਿੱਚ ਨਾ ਕੋਈ ਮਿਰਾਸ ਅਤੇ ਨਾ ਹੀ ਪੈਰ ਰੱਖਣ ਦੀ ਥਾਂ ਦਿੱਤੀ, ਪਰ ਇਹ ਵਾਇਦਾ ਕੀਤਾ ਕਿ ਮੈਂ ਇਹ ਦੇਸ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਅੰਸ ਨੂੰ ਮਲਕੀਅਤ ਦੇ ਤੌਰ 'ਤੇ ਦਿਆਂਗਾ, ਜਦਕਿ ਉਸ ਦੀ ਅਜੇ ਕੋਈ ਸੰਤਾਨ ਨਹੀਂ ਸੀ।
6
ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ ਕਿ ਤੇਰੀ ਅੰਸ ਪਰਾਏ ਦੇਸ ਵਿੱਚ ਪਰਦੇਸੀ ਹੋਵੇਗੀ ਅਤੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਨਗੇ।
7
ਫਿਰ ਪਰਮੇਸ਼ਰ ਨੇ ਕਿਹਾ, ‘ਮੈਂ ਉਸ ਕੌਮ ਨੂੰ ਦੰਡ ਦਿਆਂਗਾ ਜਿਸ ਦੇ ਉਹ ਗੁਲਾਮ ਹੋਣਗੇ ਅਤੇ ਇਸ ਤੋਂ ਬਾਅਦ ਉਹ ਨਿੱਕਲ ਆਉਣਗੇ ਅਤੇ ਇਸ ਥਾਂ 'ਤੇ ਮੇਰੀ ਉਪਾਸਨਾ ਕਰਨਗੇ’।
8
ਪਰਮੇਸ਼ਰ ਨੇ ਅਬਰਾਹਾਮ ਨਾਲ ਸੁੰਨਤ ਦਾ ਨੇਮ ਬੰਨ੍ਹਿਆ। ਸੋ ਇਸ ਤਰ੍ਹਾਂ ਉਸ ਤੋਂ ਇਸਹਾਕ ਪੈਦਾ ਹੋਇਆ ਅਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ। ਫਿਰ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰਾਂ ਕੁਲਪਤੀ ਪੈਦਾ ਹੋਏ।
9
“ਕੁਲਪਤੀਆਂ ਨੇ ਯੂਸੁਫ਼ ਨਾਲ ਈਰਖਾ ਕਰਕੇ ਉਸ ਨੂੰ ਮਿਸਰ ਜਾਣ ਵਾਲਿਆਂ ਦੇ ਹੱਥ ਵੇਚ ਦਿੱਤਾ, ਪਰ ਪਰਮੇਸ਼ਰ ਉਸ ਦੇ ਨਾਲ ਸੀ
10
ਅਤੇ ਉਸ ਦੇ ਸਾਰੇ ਕਸ਼ਟਾਂ ਤੋਂ ਉਸ ਨੂੰ ਛੁਡਾਇਆ। ਉਸ ਨੇ ਉਸ ਨੂੰ ਮਿਸਰ ਦੇ ਰਾਜੇ ਫ਼ਿਰਊਨ ਦੇ ਸਾਹਮਣੇ ਕਿਰਪਾ ਅਤੇ ਬੁੱਧ ਬਖਸ਼ੀ ਅਤੇ ਫ਼ਿਰਊਨ ਨੇ ਉਸ ਨੂੰ ਮਿਸਰ ਅਤੇ ਆਪਣੇ ਸਾਰੇ ਘਰਾਣੇ ਉੱਤੇ ਹਾਕਮ ਠਹਿਰਾਇਆ।
11
ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਅਤੇ ਵੱਡਾ ਕਸ਼ਟ ਆਇਆ ਅਤੇ ਸਾਡੇ ਪੁਰਖਿਆਂ ਨੂੰ ਭੋਜਨ ਨਹੀਂ ਮਿਲਦਾ ਸੀ।
12
ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਸਾਡੇ ਪੁਰਖਿਆਂ ਨੂੰ ਪਹਿਲੀ ਵਾਰ ਉੱਥੇ ਭੇਜਿਆ।
13
ਦੂਜੀ ਵਾਰ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ ਅਤੇ ਫ਼ਿਰਊਨ ਨੂੰ ਵੀ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ।
14
ਫਿਰ ਯੂਸੁਫ਼ ਨੇ ਸੰਦੇਸ਼ ਭੇਜ ਕੇ ਆਪਣੇ ਪਿਤਾ ਯਾਕੂਬ ਅਤੇ ਸਾਰੇ ਪਰਿਵਾਰ ਨੂੰ ਜੋ ਪੰਝੱਤਰ ਜਣੇ ਸਨ, ਬੁਲਾ ਲਿਆ।
15
ਸੋ ਯਾਕੂਬ ਮਿਸਰ ਵਿੱਚ ਗਿਆ; ਉਹ ਅਤੇ ਸਾਡੇ ਪੁਰਖੇ ਉੱਥੇ ਹੀ ਮਰ ਗਏ
16
ਅਤੇ ਉਨ੍ਹਾਂ ਦੇ ਮ੍ਰਿਤਕ ਸਰੀਰ ਸ਼ਕਮ ਵਿੱਚ ਲਿਆਂਦੇ ਗਏ ਤੇ ਉਸ ਕਬਰਸਤਾਨ ਵਿੱਚ ਰੱਖੇ ਗਏ ਜਿਸ ਨੂੰ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ ਕੇ ਖਰੀਦਿਆ ਸੀ।
17
“ਪਰ ਜਿਵੇਂ ਜਿਵੇਂ ਉਸ ਵਾਇਦੇ ਦਾ ਸਮਾਂ ਨੇੜੇ ਆਉਂਦਾ ਗਿਆ ਜੋ ਪਰਮੇਸ਼ਰ ਨੇ ਅਬਰਾਹਾਮ ਨਾਲ ਕੀਤਾ ਸੀ ਤਾਂ ਮਿਸਰ ਵਿੱਚ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਗਈ।
18
ਫਿਰ ਮਿਸਰ ਵਿੱਚ ਇੱਕ ਹੋਰ ਰਾਜਾ ਹੋਇਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ।
19
ਉਸ ਨੇ ਸਾਡੀ ਕੌਮ ਨਾਲ ਚਲਾਕੀ ਕਰਕੇ ਸਾਡੇ ਪੁਰਖਿਆਂ ਉੱਤੇ ਅਜਿਹਾ ਅੱਤਿਆਚਾਰ ਕੀਤਾ ਕਿ ਉਨ੍ਹਾਂ ਨੂੰ ਆਪਣੇ ਨਵਜਾਤ ਬੱਚਿਆਂ ਨੂੰ ਬਾਹਰ ਸੁੱਟਣਾ ਪਿਆ ਤਾਂਕਿ ਉਹ ਜੀਉਂਦੇ ਨਾ ਰਹਿਣ।
20
ਉਸੇ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ਰ ਨੂੰ ਬਹੁਤ ਪਿਆਰਾ ਸੀ। ਤਿੰਨ ਮਹੀਨੇ ਉਸ ਦਾ ਪਾਲਣ-ਪੋਸ਼ਣ ਉਸ ਦੇ ਪਿਤਾ ਦੇ ਘਰ ਵਿੱਚ ਹੋਇਆ
21
ਅਤੇ ਜਦੋਂ ਉਸ ਨੂੰ ਬਾਹਰ ਛੱਡ ਦਿੱਤਾ ਗਿਆ ਤਾਂ ਫ਼ਿਰਊਨ ਦੀ ਬੇਟੀ ਨੇ ਉਸ ਨੂੰ ਲਿਆ ਅਤੇ ਆਪਣਾ ਪੁੱਤਰ ਕਰਕੇ ਪਾਲਿਆ।
22
ਮੂਸਾ ਨੂੰ ਮਿਸਰੀਆਂ ਦੀ ਸਾਰੀ ਵਿੱਦਿਆ ਸਿਖਾਈ ਗਈ ਅਤੇ ਉਹ ਆਪਣੀ ਕਥਨੀ ਅਤੇ ਕਰਨੀ ਵਿੱਚ ਸਮਰੱਥ ਸੀ।
23
“ਪਰ ਜਦੋਂ ਉਹ ਚਾਲ੍ਹੀਆਂ ਸਾਲਾਂ ਦਾ ਹੋਇਆ ਤਾਂ ਉਸ ਦੇ ਦਿਲ ਵਿੱਚ ਆਇਆ ਕਿ ਆਪਣੇ ਇਸਰਾਏਲੀ ਭਾਈਆਂ ਦੀ ਸੁੱਧ ਲਵੇ।
24
ਤਦ ਇੱਕ ਨਾਲ ਅਨਿਆਂ ਹੁੰਦਾ ਵੇਖ ਕੇ ਉਸ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਸਤਾਏ ਹੋਏ ਦਾ ਬਦਲਾ ਲਿਆ।
25
ਉਸ ਨੇ ਸੋਚਿਆ ਕਿ ਉਸ ਦੇ ਭਾਈ ਸਮਝਣਗੇ ਕਿ ਪਰਮੇਸ਼ਰ ਉਸ ਦੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇ ਰਿਹਾ ਹੈ, ਪਰ ਉਹ ਨਾ ਸਮਝੇ।
26
ਫਿਰ ਅਗਲੇ ਦਿਨ ਉਸ ਨੇ ਉਨ੍ਹਾਂ ਨੂੰ ਆਪਸ ਵਿੱਚ ਲੜਦੇ ਵੇਖਿਆ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਸਮਝੌਤਾ ਕਰਾਉਣ ਲੱਗਾ, ‘ਮਿੱਤਰੋ, ਤੁਸੀਂ ਤਾਂ ਭਾਈ-ਭਾਈ ਹੋ, ਫਿਰ ਇੱਕ ਦੂਜੇ ਨੂੰ ਕਿਉਂ ਮਾਰਦੇ ਹੋ’?
27
ਪਰ ਜਿਹੜਾ ਆਪਣੇ ਗੁਆਂਢੀ ਨੂੰ ਮਾਰ ਰਿਹਾ ਸੀ ਉਸ ਨੇ ਮੂਸਾ ਨੂੰ ਧੱਕਾ ਦੇ ਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਪ੍ਰਧਾਨ ਅਤੇ ਨਿਆਂਕਾਰ ਠਹਿਰਾਇਆ?
28
ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈਂ, ਜਿਵੇਂ ਕੱਲ੍ਹ ਤੂੰ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ’?
29
ਇਹ ਸੁਣ ਕੇ ਮੂਸਾ ਦੌੜ ਗਿਆ ਅਤੇ ਮਿਦਯਾਨ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਲੱਗਾ ਜਿੱਥੇ ਉਸ ਦੇ ਦੋ ਪੁੱਤਰ ਹੋਏ।
30
“ਜਦੋਂ ਚਾਲੀ ਸਾਲ ਬੀਤ ਗਏ ਤਾਂ ਸੀਨਈ ਪਹਾੜ ਦੀ ਉਜਾੜ ਵਿੱਚ ਬਲਦੀ ਹੋਈ ਝਾੜੀ ਦੀ ਲਾਟ ਵਿੱਚੋਂ ਇੱਕ ਸਵਰਗਦੂਤ ਉਸ 'ਤੇ ਪਰਗਟ ਹੋਇਆ।
31
ਇਹ ਦ੍ਰਿਸ਼ ਵੇਖ ਕੇ ਮੂਸਾ ਹੈਰਾਨ ਰਹਿ ਗਿਆ ਅਤੇ ਜਦੋਂ ਧਿਆਨ ਨਾਲ ਵੇਖਣ ਲਈ ਕੋਲ ਗਿਆ ਤਾਂ ਪ੍ਰਭੂ ਦੀ ਇਹ ਅਵਾਜ਼ ਆਈ,
32
‘ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ਰ ਹਾਂ; ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ’। ਤਦ ਮੂਸਾ ਕੰਬ ਉੱਠਿਆ ਅਤੇ ਉਸ ਨੇ ਵੇਖਣ ਦਾ ਹੌਸਲਾ ਨਾ ਕੀਤਾ।
33
ਤਦ ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ, ਕਿਉਂਕਿ ਜਿਸ ਥਾਂ ਉੱਤੇ ਤੂੰ ਖੜ੍ਹਾ ਹੈਂ ਉਹ ਪਵਿੱਤਰ ਧਰਤੀ ਹੈ।
34
ਮੈਂ ਮਿਸਰ ਵਿੱਚ ਆਪਣੇ ਲੋਕਾਂ ਦੇ ਕਸ਼ਟ ਨੂੰ ਵੇਖਿਆ ਅਤੇ ਉਨ੍ਹਾਂ ਦੇ ਹਉਕਿਆਂ ਨੂੰ ਸੁਣਿਆ ਹੈ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਉੱਤਰਿਆ ਹਾਂ। ਸੋ ਹੁਣ ਆ, ਤਾਂਕਿ ਮੈਂ ਤੈਨੂੰ ਮਿਸਰ ਨੂੰ ਭੇਜਾਂ’।
35
ਇਹ ਉਹੀ ਮੂਸਾ ਹੈ ਜਿਸ ਨੂੰ ਉਨ੍ਹਾਂ ਇਹ ਕਹਿ ਕੇ ਰੱਦਿਆ, ‘ਕਿਸ ਨੇ ਤੈਨੂੰ ਸਾਡੇ ਉੱਤੇ ਪ੍ਰਧਾਨ ਅਤੇ ਨਿਆਂਕਾਰ ਠਹਿਰਾਇਆ’? ਉਸੇ ਨੂੰ ਪਰਮੇਸ਼ਰ ਨੇ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਉਸ ਸਵਰਗਦੂਤ ਦੇ ਦੁਆਰਾ ਭੇਜਿਆ ਜਿਸ ਨੇ ਉਸ ਨੂੰ ਝਾੜੀ ਵਿੱਚ ਦਰਸ਼ਨ ਦਿੱਤਾ ਸੀ।
36
ਇਹੋ ਮਨੁੱਖ ਮਿਸਰ ਦੇਸ ਅਤੇ ਲਾਲ ਸਮੁੰਦਰ ਅਤੇ ਉਜਾੜ ਵਿੱਚ ਚਾਲ੍ਹੀਆਂ ਸਾਲਾਂ ਤੱਕ ਅਚਰਜ ਕੰਮ ਅਤੇ ਚਿੰਨ੍ਹ ਵਿਖਾ ਕੇ ਉਨ੍ਹਾਂ ਨੂੰ ਕੱਢ ਲਿਆਇਆ।
37
“ਇਹ ਉਹੀ ਮੂਸਾ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ, ‘ਪਰਮੇਸ਼ਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ’।
38
ਇਹੋ ਹੈ ਜਿਹੜਾ ਉਜਾੜ ਵਿੱਚ ਮੰਡਲੀ ਦੇ ਵਿਚਕਾਰ ਸਾਡੇ ਪੁਰਖਿਆਂ ਦੇ ਨਾਲ ਸੀ ਅਤੇ ਜਿਸ ਨਾਲ ਸੀਨਈ ਦੇ ਪਹਾੜ ਉੱਤੇ ਸਵਰਗਦੂਤ ਨੇ ਗੱਲ ਕੀਤੀ। ਉਸ ਨੇ ਸਾਨੂੰ ਦੇਣ ਲਈ ਜੀਉਂਦੇ ਵਚਨ ਪ੍ਰਾਪਤ ਕੀਤੇ।
39
ਪਰ ਸਾਡੇ ਪੁਰਖਿਆਂ ਨੇ ਉਸ ਦੇ ਅਧੀਨ ਹੋਣਾ ਨਾ ਚਾਹਿਆ, ਸਗੋਂ ਉਸ ਨੂੰ ਠੁਕਰਾ ਕੇ ਆਪਣੇ ਦਿਲਾਂ ਨੂੰ ਮਿਸਰ ਵੱਲ ਫੇਰਿਆ।
40
ਉਨ੍ਹਾਂ ਨੇ ਹਾਰੂਨ ਨੂੰ ਕਿਹਾ, ‘ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ-ਅੱਗੇ ਚੱਲਣ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਇਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਉਸ ਦਾ ਕੀ ਬਣਿਆ’।
41
ਤਦ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਦੀ ਮੂਰਤੀ ਦੇ ਸਾਹਮਣੇ ਬਲੀਦਾਨ ਚੜ੍ਹਾਇਆ ਅਤੇ ਆਪਣੇ ਹੱਥਾਂ ਦੇ ਉਸ ਕੰਮ 'ਤੇ ਅਨੰਦ ਮਨਾਇਆ।
42
ਪਰ ਪਰਮੇਸ਼ਰ ਨੇ ਉਨ੍ਹਾਂ ਤੋਂ ਮੂੰਹ ਫੇਰ ਲਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾ ਨੂੰ ਪੂਜਣ ਲਈ ਛੱਡ ਦਿੱਤਾ, ਜਿਵੇਂ ਕਿ ਨਬੀਆਂ ਦੀ ਪੁਸਤਕ ਵਿੱਚ ਲਿਖਿਆ ਹੈ: ‘ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਚਾਲੀ ਸਾਲ ਉਜਾੜ ਵਿੱਚ ਪਸ਼ੂ ਬਲੀਆਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?
43
ਨਹੀਂ! ਤੁਸੀਂ ਮੋਲੋਖ ਦੇ ਤੰਬੂ ਅਤੇ ਆਪਣੇ ਦੇਵਤੇ ਰਿਫ਼ਾਨ ਦੇ ਤਾਰੇ ਨੂੰ ਅਰਥਾਤ ਉਨ੍ਹਾਂ ਮੂਰਤਾਂ ਨੂੰ ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ, ਚੁੱਕੀ ਫਿਰਦੇ ਰਹੇ। ਇਸ ਲਈ ਮੈਂ ਤੁਹਾਨੂੰ ਬਾਬੁਲ ਤੋਂ ਪਰੇ ਲਿਜਾ ਕੇ ਵਸਾਵਾਂਗਾ’।
44
ਉਜਾੜ ਵਿੱਚ ਸਾਡੇ ਪੁਰਖਿਆਂ ਕੋਲ ਗਵਾਹੀ ਦਾ ਤੰਬੂ ਸੀ ਅਤੇ ਇਹ ਉਸੇ ਤਰ੍ਹਾਂ ਸੀ ਜਿਵੇਂ ਮੂਸਾ ਨਾਲ ਬੋਲਣ ਵਾਲੇ ਨੇ ਆਗਿਆ ਦਿੱਤੀ ਸੀ ਕਿ ਉਹ ਇਸ ਨੂੰ ਉਸ ਨਮੂਨੇ ਦੇ ਅਨੁਸਾਰ ਬਣਾਵੇ ਜੋ ਉਸ ਨੇ ਵੇਖਿਆ ਸੀ।
45
ਇਸੇ ਤੰਬੂ ਨੂੰ ਸਾਡੇ ਪੁਰਖੇ ਵਿਰਸੇ ਵਿੱਚ ਪ੍ਰਾਪਤ ਕਰਕੇ ਯਹੋਸ਼ੁਆ ਦੇ ਨਾਲ ਉਸ ਸਮੇਂ ਲਿਆਏ ਜਦੋਂ ਉਨ੍ਹਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਸਾਡੇ ਪੁਰਖਿਆਂ ਦੇ ਸਾਹਮਣਿਓਂ ਕੱਢ ਦਿੱਤਾ ਸੀ ਅਤੇ ਇਹ ਦਾਊਦ ਦੇ ਸਮੇਂ ਤੱਕ ਰਿਹਾ।
46
ਦਾਊਦ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਅਤੇ ਉਸ ਨੇ ਆਗਿਆ ਮੰਗੀ ਕਿ ਉਹ ਯਾਕੂਬ ਦੇ ਪਰਮੇਸ਼ਰ ਲਈ ਇੱਕ ਨਿਵਾਸ ਸਥਾਨ ਬਣਾਵੇ।
47
ਪਰ ਉਹ ਨਿਵਾਸ ਸਥਾਨ ਸੁਲੇਮਾਨ ਨੇ ਉਸ ਦੇ ਲਈ ਬਣਾਇਆ।
48
ਪਰ ਅੱਤ ਮਹਾਨ ਹੱਥਾਂ ਦੇ ਬਣਾਏ ਹੋਏ ਸਥਾਨਾਂ ਵਿੱਚ ਨਹੀਂ ਵੱਸਦਾ, ਜਿਵੇਂ ਕਿ ਨਬੀ ਕਹਿੰਦਾ ਹੈ:
49
‘ਪ੍ਰਭੂ ਕਹਿੰਦਾ ਹੈ, “ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਫਿਰ ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਨਿਵਾਸ ਸਥਾਨ ਬਣਾਓਗੇ ਜਾਂ ਮੇਰੇ ਅਰਾਮ ਦਾ ਥਾਂ ਕਿਹੜਾ ਹੈ?
50
ਕੀ ਇਹ ਸਭ ਵਸਤਾਂ ਮੇਰੇ ਹੀ ਹੱਥ ਨੇ ਨਹੀਂ ਬਣਾਈਆਂ”?’
51
“ਹੇ ਹਠੀਓ ਅਤੇ ਮਨ ਅਤੇ ਕੰਨਾਂ ਦੇ ਅਸੁੰਨਤੀਓ, ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਹੋ; ਤੁਸੀਂ ਵੀ ਆਪਣੇ ਪੁਰਖਿਆਂ ਵਰਗੇ ਹੋ।
52
ਨਬੀਆਂ ਵਿੱਚੋਂ ਕਿਸ ਨੂੰ ਤੁਹਾਡੇ ਪੁਰਖਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਅਗੇਤੀ ਖ਼ਬਰ ਦੇਣ ਵਾਲਿਆਂ ਨੂੰ ਮਾਰ ਸੁੱਟਿਆ ਜਿਸ ਦੇ ਹੁਣ ਤੁਸੀਂ ਵਿਸ਼ਵਾਸਘਾਤੀ ਅਤੇ ਕਾਤਲ ਹੋਏ।
53
ਤੁਸੀਂ ਉਹ ਹੋ ਜਿਨ੍ਹਾਂ ਨੇ ਸਵਰਗਦੂਤਾਂ ਦੇ ਦੁਆਰਾ ਠਹਿਰਾਈ ਗਈ ਬਿਵਸਥਾ ਨੂੰ ਪ੍ਰਾਪਤ ਤਾਂ ਕੀਤਾ, ਪਰ ਇਸ ਦੀ ਪਾਲਣਾ ਨਾ ਕੀਤੀ।”
54
ਇਹ ਗੱਲਾਂ ਸੁਣਦੇ ਹੀ ਉਨ੍ਹਾਂ ਦੇ ਮਨ ਗੁੱਸੇ ਨਾਲ ਬਲ ਉੱਠੇ ਅਤੇ ਉਹ ਉਸ ਉੱਤੇ ਦੰਦ ਪੀਹਣ ਲੱਗੇ।
55
ਪਰ ਇਸਤੀਫ਼ਾਨ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਤਾਂਹ ਅਕਾਸ਼ ਵੱਲ ਤੱਕਿਆ ਅਤੇ ਪਰਮੇਸ਼ਰ ਦੇ ਤੇਜ ਅਤੇ ਯਿਸੂ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹਾ ਵੇਖਿਆ
56
ਅਤੇ ਕਿਹਾ, “ਵੇਖੋ, ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ।”
57
ਤਦ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਚੀਕ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇਕੱਠੇ ਉਸ ਉੱਤੇ ਟੁੱਟ ਪਏ
58
ਅਤੇ ਉਸ ਨੂੰ ਨਗਰ ਤੋਂ ਬਾਹਰ ਕੱਢ ਕੇ ਪਥਰਾਓ ਕੀਤਾ ਅਤੇ ਗਵਾਹਾਂ ਨੇ ਆਪਣੇ ਵਸਤਰ ਲਾਹ ਕੇ ਸੌਲੁਸ ਨਾਮਕ ਇੱਕ ਨੌਜਵਾਨ ਦੇ ਪੈਰਾਂ ਕੋਲ ਰੱਖ ਦਿੱਤੇ।
59
ਉਹ ਇਸਤੀਫ਼ਾਨ ਨੂੰ ਪਥਰਾਓ ਕਰ ਰਹੇ ਸਨ, ਪਰ ਉਹ ਇਹ ਕਹਿ ਕੇ ਪ੍ਰਾਰਥਨਾ ਕਰਦਾ ਰਿਹਾ, “ਹੇ ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰ।”
60
ਫਿਰ ਉਸ ਨੇ ਗੋਡੇ ਟੇਕ ਕੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਪ੍ਰਭੂ, ਇਹ ਪਾਪ ਤੂੰ ਉਨ੍ਹਾਂ ਦੇ ਜਿੰਮੇ ਨਾ ਲਾ!” ਅਤੇ ਇਹ ਕਹਿ ਕੇ ਉਹ ਸੌਂ ਗਿਆ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28