bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 26
Acts 26
Punjabi Standard Bible (Punjabi Standard Bible) 2023
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
1
ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੈਨੂੰ ਆਪਣੇ ਵਿਖੇ ਬੋਲਣ ਦੀ ਅਨੁਮਤੀ ਹੈ।” ਤਦ ਪੌਲੁਸ ਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਬਚਾਅ ਵਿੱਚ ਕਿਹਾ;
2
“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਅੱਜ ਮੈਂ ਹਰ ਉਸ ਗੱਲ ਦੇ ਵਿਖੇ ਜਿਸ ਦਾ ਯਹੂਦੀ ਮੇਰੇ ਉੱਤੇ ਦੋਸ਼ ਲਾ ਰਹੇ ਹਨ, ਤੁਹਾਡੇ ਸਾਹਮਣੇ ਆਪਣਾ ਪੱਖ ਰੱਖ ਰਿਹਾ ਹਾਂ,
3
ਖਾਸ ਕਰਕੇ ਇਸ ਲਈ ਕਿਉਂਕਿ ਤੁਸੀਂ ਯਹੂਦੀਆਂ ਦੀਆਂ ਸਭ ਰੀਤਾਂ ਅਤੇ ਮਸਲਿਆਂ ਦੇ ਮਾਹਰ ਹੋ। ਸੋ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਧੀਰਜ ਸਹਿਤ ਮੇਰੀ ਗੱਲ ਸੁਣਨਾ।
4
“ਸਾਰੇ ਯਹੂਦੀ ਜਾਣਦੇ ਹਨ ਕਿ ਮੇਰਾ ਚਾਲ-ਚਲਣ ਮੇਰੀ ਜਵਾਨੀ ਤੋਂ ਅਰਥਾਤ ਸ਼ੁਰੂ ਤੋਂ ਹੀ ਆਪਣੇ ਲੋਕਾਂ ਵਿੱਚ ਅਤੇ ਯਰੂਸ਼ਲਮ ਵਿੱਚ ਕਿਹੋ ਜਿਹਾ ਰਿਹਾ ਹੈ।
5
ਉਹ ਸ਼ੁਰੂ ਤੋਂ ਮੈਨੂੰ ਜਾਣਦੇ ਹਨ ਅਤੇ ਜੇ ਚਾਹੁਣ ਤਾਂ ਗਵਾਹੀ ਦੇ ਸਕਦੇ ਹਨ ਕਿ ਮੈਂ ਇੱਕ ਫ਼ਰੀਸੀ ਦੇ ਰੂਪ ਵਿੱਚ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਦੇ ਅਨੁਸਾਰ ਆਪਣਾ ਜੀਵਨ ਬਿਤਾਇਆ।
6
ਹੁਣ ਉਸ ਵਾਇਦੇ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ਰ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।
7
ਸਾਡੀਆਂ ਬਾਰਾਂ ਗੋਤਾਂ ਉਸੇ ਵਾਇਦੇ ਨੂੰ ਪ੍ਰਾਪਤ ਕਰਨ ਦੀ ਆਸ ਵਿੱਚ ਦਿਨ-ਰਾਤ ਪਰਮੇਸ਼ਰ ਦੀ ਉਪਾਸਨਾ ਕਰਦੀਆਂ ਹਨ; ਹੇ ਰਾਜਾ, ਇਸੇ ਆਸ ਦੇ ਵਿਖੇ ਯਹੂਦੀਆਂ ਵੱਲੋਂ ਮੇਰੇ ਉੱਤੇ ਦੋਸ਼ ਲਾਇਆ ਜਾ ਰਿਹਾ ਹੈ।
8
ਤੁਸੀਂ ਯਹੂਦੀ ਇਸ ਗੱਲ ਨੂੰ ਵਿਸ਼ਵਾਸ ਕਰਨ ਯੋਗ ਕਿਉਂ ਨਹੀਂ ਸਮਝਦੇ ਕਿ ਪਰਮੇਸ਼ਰ ਮੁਰਦਿਆਂ ਨੂੰ ਜਿਵਾਉਂਦਾ ਹੈ?
9
ਮੈਂ ਤਾਂ ਆਪ ਸੋਚਦਾ ਸੀ ਕਿ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ
10
ਅਤੇ ਮੈਂ ਯਰੂਸ਼ਲਮ ਵਿੱਚ ਇਹੋ ਕੀਤਾ। ਮੈਂ ਪ੍ਰਧਾਨ ਯਾਜਕਾਂ ਤੋਂ ਅਧਿਕਾਰ ਪ੍ਰਾਪਤ ਕਰਕੇ ਬਹੁਤ ਸਾਰੇ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕਰਦਾ ਅਤੇ ਉਨ੍ਹਾਂ ਦੇ ਮਾਰੇ ਜਾਣ ਵਿੱਚ ਸਹਿਮਤ ਹੁੰਦਾ ਸੀ।
11
ਮੈਂ ਹਰੇਕ ਸਭਾ-ਘਰ ਵਿੱਚ ਉਨ੍ਹਾਂ ਨੂੰ ਮਾਰਦਾ ਕੁੱਟਦਾ ਹੋਇਆ ਯਿਸੂ ਦੀ ਨਿੰਦਾ ਕਰਨ ਲਈ ਮਜ਼ਬੂਰ ਕਰਦਾ ਸੀ ਅਤੇ ਉਨ੍ਹਾਂ ਦੇ ਵਿਰੁੱਧ ਕ੍ਰੋਧ ਨਾਲ ਭਰ ਕੇ ਬਾਹਰਲੇ ਨਗਰਾਂ ਤੱਕ ਵੀ ਉਨ੍ਹਾਂ ਨੂੰ ਸਤਾਉਂਦਾ ਸੀ।
12
“ਇਸੇ ਸੰਬੰਧ ਵਿੱਚ ਜਦੋਂ ਮੈਂ ਪ੍ਰਧਾਨ ਯਾਜਕਾਂ ਤੋਂ ਅਧਿਕਾਰ ਅਤੇ ਆਗਿਆ ਪਾ ਕੇ ਦੰਮਿਸਕ ਨੂੰ ਜਾ ਰਿਹਾ ਸੀ
13
ਤਾਂ ਹੇ ਰਾਜਾ, ਦੁਪਹਿਰ ਦੇ ਸਮੇਂ ਮੈਂ ਰਾਹ ਵਿੱਚ ਅਕਾਸ਼ ਤੋਂ ਸੂਰਜ ਨਾਲੋਂ ਵੀ ਤੇਜ਼ ਇੱਕ ਰੋਸ਼ਨੀ ਆਪਣੇ ਅਤੇ ਆਪਣੇ ਨਾਲ ਸਫ਼ਰ ਕਰਨ ਵਾਲਿਆਂ ਦੁਆਲੇ ਚਮਕਦੀ ਵੇਖੀ।
14
ਅਸੀਂ ਸਭ ਜ਼ਮੀਨ 'ਤੇ ਡਿੱਗ ਪਏ ਅਤੇ ਮੈਂ ਇਬਰਾਨੀ ਭਾਸ਼ਾ ਵਿੱਚ ਇੱਕ ਅਵਾਜ਼ ਇਹ ਕਹਿੰਦੇ ਸੁਣੀ, ‘ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨਾ ਤੇਰੇ ਲਈ ਔਖਾ ਹੈ’।
15
ਮੈਂ ਕਿਹਾ, ‘ਪ੍ਰਭੂ ਜੀ, ਤੂੰ ਕੌਣ ਹੈਂ’? ਪ੍ਰਭੂ ਨੇ ਕਿਹਾ, ‘ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ।
16
ਪਰ ਉੱਠ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ, ਕਿਉਂਕਿ ਮੈਂ ਤੇਰੇ ਉੱਤੇ ਇਸ ਲਈ ਪਰਗਟ ਹੋਇਆ ਕਿ ਤੈਨੂੰ ਉਨ੍ਹਾਂ ਗੱਲਾਂ ਦਾ ਸੇਵਕ ਅਤੇ ਗਵਾਹ ਠਹਿਰਾਵਾਂ ਜਿਹੜੀਆਂ ਤੂੰ ਵੇਖੀਆਂ ਅਤੇ ਜਿਹੜੀਆਂ ਮੈਂ ਤੇਰੇ ਉੱਤੇ ਪਰਗਟ ਕਰਾਂਗਾ।
17
ਮੈਂ ਤੈਨੂੰ ਤੇਰੇ ਲੋਕਾਂ ਕੋਲੋਂ ਅਤੇ ਪਰਾਈਆਂ ਕੌਮਾਂ ਕੋਲੋਂ ਛੁਡਾਵਾਂਗਾ ਜਿਨ੍ਹਾਂ ਕੋਲ ਮੈਂ ਤੈਨੂੰ ਭੇਜ ਰਿਹਾ ਹਾਂ
18
ਕਿ ਤੂੰ ਉਨ੍ਹਾਂ ਦੀਆਂ ਅੱਖਾਂ ਖੋਲ੍ਹੇਂ ਅਤੇ ਉਹ ਹਨੇਰੇ ਤੋਂ ਚਾਨਣ ਵੱਲ ਅਤੇ ਸ਼ੈਤਾਨ ਦੇ ਅਧਿਕਾਰ ਤੋਂ ਪਰਮੇਸ਼ਰ ਵੱਲ ਮੁੜਨ, ਤਾਂਕਿ ਉਹ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਲੋਕਾਂ ਦੇ ਨਾਲ ਮਿਰਾਸ ਨੂੰ ਪ੍ਰਾਪਤ ਕਰਨ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਨ ਦੁਆਰਾ ਪਵਿੱਤਰ ਕੀਤੇ ਗਏ ਹਨ’।
19
“ਸੋ ਹੇ ਰਾਜਾ ਅਗ੍ਰਿੱਪਾ, ਮੈਂ ਇਸ ਸਵਰਗੀ ਦਰਸ਼ਨ ਦੀ ਅਣਆਗਿਆਕਾਰੀ ਨਹੀਂ ਕੀਤੀ,
20
ਸਗੋਂ ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ, ਫਿਰ ਯਰੂਸ਼ਲਮ ਅਤੇ ਯਹੂਦਿਯਾ ਦੇ ਸਾਰੇ ਇਲਾਕੇ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਇਹੋ ਪ੍ਰਚਾਰ ਕਰਦਾ ਰਿਹਾ ਕਿ ਉਹ ਤੋਬਾ ਕਰਨ, ਪਰਮੇਸ਼ਰ ਦੀ ਵੱਲ ਮੁੜਨ ਅਤੇ ਤੋਬਾ ਦੇ ਯੋਗ ਕੰਮ ਕਰਨ।
21
ਇਨ੍ਹਾਂ ਗੱਲਾਂ ਦੇ ਕਾਰਨ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ।
22
ਪਰ ਮੈਂ ਪਰਮੇਸ਼ਰ ਦੀ ਸਹਾਇਤਾ ਪਾ ਕੇ ਅੱਜ ਤੱਕ ਖੜ੍ਹਾ ਹਾਂ ਅਤੇ ਛੋਟੇ ਵੱਡੇ ਸਭਨਾਂ ਦੇ ਸਾਹਮਣੇ ਗਵਾਹੀ ਦਿੰਦਾ ਹੋਇਆ ਉਨ੍ਹਾਂ ਗੱਲਾਂ ਤੋਂ ਇਲਾਵਾ ਕੁਝ ਨਹੀਂ ਕਹਿੰਦਾ ਜਿਹੜੀਆਂ ਮੂਸਾ ਅਤੇ ਨਬੀਆਂ ਨੇ ਵੀ ਦੱਸੀਆਂ ਕਿ ਉਹ ਹੋਣ ਵਾਲੀਆਂ ਹਨ
23
ਅਰਥਾਤ ਮਸੀਹ ਦੁੱਖ ਝੱਲੇਗਾ ਅਤੇ ਮੁਰਦਿਆਂ ਵਿੱਚੋਂ ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਹੋ ਕੇ ਆਪਣੇ ਲੋਕਾਂ ਅਤੇ ਪਰਾਈਆਂ ਕੌਮਾਂ, ਦੋਹਾਂ ਵਿੱਚ ਚਾਨਣ ਦਾ ਪ੍ਰਚਾਰ ਕਰੇਗਾ।”
24
ਜਦੋਂ ਪੌਲੁਸ ਨੇ ਆਪਣਾ ਪੱਖ ਰੱਖਦੇ ਹੋਏ ਇਹ ਗੱਲਾਂ ਕਹੀਆਂ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਵਿੱਚ ਕਿਹਾ, “ਪੌਲੁਸ ਤੂੰ ਕਮਲਾ ਹੈਂ! ਤੇਰੀ ਬਹੁਤੀ ਵਿੱਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ!”
25
ਪੌਲੁਸ ਨੇ ਕਿਹਾ, “ਹੇ ਸਤਿਕਾਰਯੋਗ ਫ਼ੇਸਤੁਸ, ਮੈਂ ਕਮਲਾ ਨਹੀਂ ਹਾਂ, ਸਗੋਂ ਮੈਂ ਤਾਂ ਸਚਾਈ ਅਤੇ ਸਮਝ ਦੀਆਂ ਗੱਲਾਂ ਕਹਿ ਰਿਹਾ ਹਾਂ।
26
ਕਿਉਂਕਿ ਰਾਜਾ ਵੀ, ਜਿਸ ਦੇ ਸਾਹਮਣੇ ਮੈਂ ਦਲੇਰੀ ਨਾਲ ਬੋਲ ਰਿਹਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁਕੀ ਹੋਈ ਨਹੀਂ ਹੈ, ਕਿਉਂ ਜੋ ਇਹ ਘਟਨਾ ਕਿਸੇ ਕੋਨੇ ਵਿੱਚ ਨਹੀਂ ਹੋਈ।
27
ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਉੱਤੇ ਵਿਸ਼ਵਾਸ ਕਰਦੇ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ।”
28
ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੂੰ ਮੈਨੂੰ ਥੋੜ੍ਹੇ ਹੀ ਚਿਰ ਵਿੱਚ ਮਸੀਹੀ ਬਣਾ ਦੇਣਾ ਚਾਹੁੰਦਾ ਹੈਂ!”
29
ਪੌਲੁਸ ਨੇ ਕਿਹਾ, “ਪਰਮੇਸ਼ਰ ਅੱਗੇ ਮੇਰੀ ਪ੍ਰਾਰਥਨਾ ਹੈ ਕਿ ਚਾਹੇ ਥੋੜ੍ਹੇ ਜਾਂ ਬਹੁਤੇ ਚਿਰ ਵਿੱਚ, ਕੇਵਲ ਤੁਸੀਂ ਹੀ ਨਹੀਂ, ਸਗੋਂ ਸਭ ਲੋਕ ਜਿਹੜੇ ਅੱਜ ਮੇਰੀ ਗੱਲ ਸੁਣ ਰਹੇ ਹਨ ਜਿਹਾ ਮੈਂ ਹਾਂ ਉਹੋ ਜਿਹੇ ਬਣ ਜਾਣ, ਬਸ ਇਨ੍ਹਾਂ ਜ਼ੰਜੀਰਾਂ ਤੋਂ ਬਿਨਾਂ।”
30
ਤਦ ਰਾਜਾ, ਰਾਜਪਾਲ ਅਤੇ ਬਰਨੀਕੇ ਤੇ ਉਨ੍ਹਾਂ ਦੇ ਨਾਲ ਬੈਠੇ ਸਭ ਲੋਕ ਉੱਠੇ
31
ਅਤੇ ਪਰੇ ਜਾ ਕੇ ਆਪਸ ਵਿੱਚ ਕਹਿਣ ਲੱਗੇ, “ਇਸ ਮਨੁੱਖ ਨੇ ਮੌਤ ਦੀ ਸਜ਼ਾ ਜਾਂ ਕੈਦ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ।”
32
ਤਦ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਜੇ ਇਸ ਮਨੁੱਖ ਨੇ ਕੈਸਰ ਨੂੰ ਅਪੀਲ ਨਾ ਕੀਤੀ ਹੁੰਦੀ ਤਾਂ ਇਸ ਨੂੰ ਰਿਹਾਅ ਕੀਤਾ ਜਾ ਸਕਦਾ ਸੀ।”
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28