bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 20
Acts 20
Punjabi Standard Bible (Punjabi Standard Bible) 2023
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
1
ਰੌਲ਼ਾ ਖ਼ਤਮ ਹੋਣ ਤੋਂ ਬਾਅਦ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਵਿਦਾ ਲੈ ਕੇ ਮਕਦੂਨਿਯਾ ਜਾਣ ਲਈ ਚੱਲ ਪਿਆ।
2
ਉਹ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਗਿਆ ਅਤੇ ਯੂਨਾਨ ਨੂੰ ਆਇਆ।
3
ਫਿਰ ਤਿੰਨ ਮਹੀਨੇ ਉੱਥੇ ਰਹਿਣ ਤੋਂ ਬਾਅਦ ਜਦੋਂ ਉਹ ਸਮੁੰਦਰ ਦੇ ਰਸਤੇ ਸੁਰਿਯਾ ਨੂੰ ਜਾਣ ਵਾਲਾ ਸੀ ਤਾਂ ਯਹੂਦੀਆਂ ਨੇ ਉਸ ਦੇ ਵਿਰੁੱਧ ਸਾਜ਼ਸ਼ ਰਚੀ; ਇਸ ਕਰਕੇ ਉਸ ਨੇ ਮਕਦੂਨਿਯਾ ਰਾਹੀਂ ਵਾਪਸ ਜਾਣ ਦਾ ਮਨ ਬਣਾਇਆ।
4
ਬਰਿਯਾ ਨਿਵਾਸੀ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕੀਆਂ ਤੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਦਾ ਗਾਯੁਸ ਅਤੇ ਤਿਮੋਥਿਉਸ ਅਤੇ ਅਸਿਯਾ ਦੇ ਤੁਖਿਕੁਸ ਅਤੇ ਤ੍ਰੋਫ਼ਿਮੁਸ ਉਸ ਦੇ ਨਾਲ ਗਏ;
5
ਅਤੇ ਇਹ ਅੱਗੇ ਜਾ ਕੇ ਤ੍ਰੋਆਸ ਵਿੱਚ ਸਾਡੀ ਉਡੀਕ ਕਰ ਰਹੇ ਸਨ।
6
ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਦਿਨਾਂ ਤੋਂ ਬਾਅਦ ਅਸੀਂ ਫ਼ਿਲਿੱਪੈ ਤੋਂ ਸਮੁੰਦਰ ਦੇ ਰਸਤੇ ਚੱਲ ਪਏ ਅਤੇ ਪੰਜਾਂ ਦਿਨਾਂ ਵਿੱਚ ਉਨ੍ਹਾਂ ਕੋਲ ਤ੍ਰੋਆਸ ਵਿੱਚ ਪਹੁੰਚੇ, ਜਿੱਥੇ ਅਸੀਂ ਸੱਤ ਦਿਨ ਠਹਿਰੇ।
7
ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਉਨ੍ਹਾਂ ਨੂੰ ਵਚਨ ਸੁਣਾਉਣ ਲੱਗਾ ਕਿਉਂਕਿ ਅਗਲੇ ਦਿਨ ਉਸ ਨੇ ਜਾਣਾ ਸੀ। ਉਹ ਅੱਧੀ ਰਾਤ ਤੱਕ ਵਚਨ ਸੁਣਾਉਂਦਾ ਰਿਹਾ।
8
ਉਸ ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸੀ, ਬਹੁਤ ਸਾਰੇ ਦੀਵੇ ਬਲਦੇ ਸਨ।
9
ਤਦ ਯੂਤਖੁਸ ਨਾਮਕ ਇੱਕ ਨੌਜਵਾਨ ਖਿੜਕੀ ਵਿੱਚ ਬੈਠਾ ਹੋਇਆ ਸੀ ਅਤੇ ਜਦੋਂ ਪੌਲੁਸ ਦੇਰ ਤੱਕ ਵਚਨ ਸਣਾਉਂਦਾ ਰਿਹਾ ਤਾਂ ਉਹ ਗੂੜ੍ਹੀ ਨੀਂਦ ਨਾਲ ਉਂਘਲਾਉਣ ਲੱਗਾ ਅਤੇ ਉਂਘਲਾਉਣ ਕਰਕੇ ਤੀਜੀ ਮੰਜਲ ਤੋਂ ਡਿੱਗ ਪਿਆ ਅਤੇ ਉਨ੍ਹਾਂ ਉਸ ਨੂੰ ਮਰਿਆ ਹੋਇਆ ਚੁੱਕਿਆ।
10
ਪਰ ਪੌਲੁਸ ਹੇਠਾਂ ਉੱਤਰਿਆ ਅਤੇ ਉਸ ਉੱਤੇ ਝੁਕ ਕੇ ਉਸ ਨੂੰ ਗਲ਼ ਨਾਲ ਲਾਇਆ ਅਤੇ ਕਹਿਣ ਲੱਗਾ, “ਘਬਰਾਓ ਨਾ, ਕਿਉਂਕਿ ਉਸ ਵਿੱਚ ਜਾਨ ਹੈ।”
11
ਫਿਰ ਉਸ ਨੇ ਉੱਤੇ ਜਾ ਕੇ ਰੋਟੀ ਤੋੜੀ ਅਤੇ ਖਾਣ ਤੋਂ ਬਾਅਦ ਐਨੀ ਦੇਰ ਤੱਕ ਗੱਲਾਂ ਕਰਦਾ ਰਿਹਾ ਕਿ ਦਿਨ ਚੜ੍ਹ ਗਿਆ। ਫਿਰ ਉਹ ਉੱਥੋਂ ਚਲਾ ਗਿਆ।
12
ਤਦ ਉਹ ਉਸ ਨੌਜਵਾਨ ਨੂੰ ਜੀਉਂਦਾ ਘਰ ਲੈ ਆਏ ਅਤੇ ਉਨ੍ਹਾਂ ਨੂੰ ਬਹੁਤ ਤਸੱਲੀ ਮਿਲੀ।
13
ਅਸੀਂ ਪਹਿਲਾਂ ਹੀ ਇਹ ਸੋਚ ਕੇ ਜਹਾਜ਼ ਦੁਆਰਾ ਸਮੁੰਦਰ ਦੇ ਰਸਤੇ ਅੱਸੁਸ ਨੂੰ ਗਏ ਕਿ ਉੱਥੋਂ ਪੌਲੁਸ ਨੂੰ ਲੈ ਲਵਾਂਗੇ, ਕਿਉਂਕਿ ਉਸ ਨੇ ਆਪ ਪੈਦਲ ਜਾਣ ਦੀ ਇੱਛਾ ਨਾਲ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਸੀ।
14
ਜਦੋਂ ਉਹ ਸਾਨੂੰ ਅੱਸੁਸ ਵਿੱਚ ਮਿਲਿਆ ਤਾਂ ਅਸੀਂ ਉਸ ਨੂੰ ਨਾਲ ਲੈ ਕੇ ਮਿਤੁਲੇਨੇ ਨੂੰ ਆਏ।
15
ਅਗਲੇ ਦਿਨ ਅਸੀਂ ਉੱਥੋਂ ਸਮੁੰਦਰ ਦੇ ਰਸਤੇ ਖੀਓਸ ਦੇ ਸਾਹਮਣੇ ਪਹੁੰਚੇ ਅਤੇ ਦੂਜੇ ਦਿਨ ਸਾਮੁਸ ਨੂੰ ਆ ਗਏ ਅਤੇ ਫਿਰ ਉਸ ਤੋਂ ਅਗਲੇ ਦਿਨ ਮਿਲੇਤੁਸ ਵਿੱਚ ਆਏ।
16
ਕਿਉਂਕਿ ਪੌਲੁਸ ਨੇ ਅਫ਼ਸੁਸ ਦੇ ਕੋਲੋਂ ਦੀ ਅੱਗੇ ਲੰਘ ਜਾਣ ਦਾ ਫੈਸਲਾ ਕੀਤਾ ਸੀ ਤਾਂਕਿ ਉਸ ਨੂੰ ਅਸਿਯਾ ਵਿੱਚ ਸਮਾਂ ਨਾ ਬਿਤਾਉਣਾ ਪਵੇ। ਉਹ ਇਸ ਕਰਕੇ ਛੇਤੀ ਕਰ ਰਿਹਾ ਸੀ ਕਿ ਜੇ ਹੋ ਸਕੇ ਤਾਂ ਪੰਤੇਕੁਸਤ ਦੇ ਦਿਨ ਉਹ ਯਰੂਸ਼ਲਮ ਵਿੱਚ ਹੋਵੇ।
17
ਉਸ ਨੇ ਮਿਲੇਤੁਸ ਤੋਂ ਅਫ਼ਸੁਸ ਵਿੱਚ ਸੁਨੇਹਾ ਭੇਜ ਕੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਇਆ
18
ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਪਹਿਲੇ ਦਿਨ ਤੋਂ ਜਦੋਂ ਦਾ ਮੈਂ ਅਸਿਯਾ ਵਿੱਚ ਪੈਰ ਰੱਖਿਆ, ਹਰ ਸਮੇਂ ਕਿਸ ਤਰ੍ਹਾਂ ਤੁਹਾਡੇ ਨਾਲ ਰਿਹਾ
19
ਅਰਥਾਤ ਪੂਰੀ ਦੀਨਤਾ ਨਾਲ ਅਤੇ ਹੰਝੂ ਵਹਾ-ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਵੀ ਜਿਹੜੇ ਯਹੂਦੀਆਂ ਦੀਆਂ ਸਾਜ਼ਸ਼ਾਂ ਦੇ ਕਾਰਨ ਮੇਰੇ ਉੱਤੇ ਆ ਪਏ, ਮੈਂ ਪ੍ਰਭੂ ਦੀ ਸੇਵਾ ਕਰਦਾ ਰਿਹਾ
20
ਅਤੇ ਕਿਵੇਂ ਮੈਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਲਾਭ ਦੀਆਂ ਸਨ ਤੁਹਾਨੂੰ ਦੱਸਣ ਤੋਂ ਨਾ ਝਿਜਕਿਆ, ਸਗੋਂ ਸਭ ਦੇ ਸਾਹਮਣੇ ਅਤੇ ਘਰ-ਘਰ ਤੁਹਾਨੂੰ ਸਿੱਖਿਆ ਦਿੱਤੀ।
21
ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਹਾਂ ਨੂੰ ਪਰਮੇਸ਼ਰ ਦੇ ਸਾਹਮਣੇ ਤੋਬਾ ਕਰਨ ਅਤੇ ਸਾਡੇ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਵਿਖੇ ਗਵਾਹੀ ਦਿੰਦਾ ਰਿਹਾ।
22
ਹੁਣ ਵੇਖੋ, ਮੈਂ ਆਤਮਾ ਦਾ ਬੱਝਾ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਨਹੀਂ ਜਾਣਦਾ ਕਿ ਉੱਥੇ ਮੇਰੇ ਨਾਲ ਕੀ ਵਾਪਰੇਗਾ;
23
ਬਸ ਐਨਾ ਜਾਣਦਾ ਹਾਂ ਕਿ ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ ਕਿ ਬੰਧਨ ਅਤੇ ਕਸ਼ਟ ਤੇਰੇ ਲਈ ਤਿਆਰ ਹਨ।
24
ਪਰ ਮੈਂ ਕਿਸੇ ਵੀ ਤਰ੍ਹਾਂ ਆਪਣੀ ਜਾਨ ਨੂੰ ਆਪਣੇ ਲਈ ਕੀਮਤੀ ਨਹੀਂ ਸਮਝਦਾ ਤਾਂਕਿ ਆਪਣੀ ਦੌੜ ਅਤੇ ਉਸ ਸੇਵਾ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ਰ ਦੀ ਕਿਰਪਾ ਦੀ ਖੁਸ਼ਖ਼ਬਰੀ ਦੀ ਗਵਾਹੀ ਦੇਣ ਲਈ ਪ੍ਰਭੂ ਯਿਸੂ ਤੋਂ ਪਾਈ।
25
“ਹੁਣ ਵੇਖੋ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪ੍ਰਚਾਰ ਕਰਦਾ ਫਿਰਿਆ, ਫਿਰ ਕਦੇ ਮੇਰਾ ਮੂੰਹ ਨਾ ਵੇਖੋਗੇ।
26
ਇਸ ਲਈ ਅੱਜ ਦੇ ਦਿਨ ਮੈਂ ਤੁਹਾਡੇ ਅੱਗੇ ਗਵਾਹੀ ਦਿੰਦਾ ਹਾਂ ਕਿ ਮੈਂ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ,
27
ਕਿਉਂਕਿ ਮੈਂ ਤੁਹਾਨੂੰ ਪਰਮੇਸ਼ਰ ਦੀ ਸਾਰੀ ਇੱਛਾ ਦੱਸਣ ਤੋਂ ਕਦੇ ਨਹੀਂ ਝਿਜਕਿਆ।
28
ਸੋ ਆਪਣੀ ਅਤੇ ਸਾਰੇ ਝੁੰਡ ਦੀ ਚੌਕਸੀ ਕਰੋ ਜਿਸ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਰਾਨ ਠਹਿਰਾਇਆ ਹੈ ਕਿ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਦੀ ਰਖਵਾਲੀ ਕਰੋ ਜਿਸ ਨੂੰ ਉਸ ਨੇ ਆਪਣੇ ਲਹੂ ਨਾਲ ਖਰੀਦਿਆ ਹੈ।
29
ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜਿਹੜੇ ਝੁੰਡ ਨੂੰ ਨਾ ਛੱਡਣਗੇ।
30
ਤੁਹਾਡੇ ਵਿੱਚੋਂ ਹੀ ਅਜਿਹੇ ਮਨੁੱਖ ਉੱਠਣਗੇ ਜਿਹੜੇ ਚੇਲਿਆਂ ਨੂੰ ਆਪਣੇ ਪਿੱਛੇ ਖਿੱਚਣ ਲਈ ਪੁੱਠੀਆਂ-ਸਿੱਧੀਆਂ ਗੱਲਾਂ ਦੱਸਣਗੇ।
31
ਇਸ ਲਈ ਜਾਗਦੇ ਰਹੋ ਅਤੇ ਯਾਦ ਰੱਖੋ ਕਿ ਮੈਂ ਤਿੰਨ ਸਾਲ ਰਾਤ-ਦਿਨ ਹੰਝੂ ਵਹਾ-ਵਹਾ ਕੇ ਤੁਹਾਡੇ ਵਿੱਚੋਂ ਹਰੇਕ ਨੂੰ ਚਿਤਾਉਣਾ ਨਾ ਛੱਡਿਆ।
32
ਸੋ ਹੁਣ ਮੈਂ ਤੁਹਾਨੂੰ ਪਰਮੇਸ਼ਰ ਅਤੇ ਉਸ ਦੀ ਕਿਰਪਾ ਦੇ ਵਚਨ ਦੇ ਸਪੁਰਦ ਕਰਦਾ ਹਾਂ ਜਿਹੜਾ ਤੁਹਾਡੀ ਉੱਨਤੀ ਕਰ ਸਕਦਾ ਹੈ ਅਤੇ ਸਭ ਪਵਿੱਤਰ ਕੀਤੇ ਲੋਕਾਂ ਦੇ ਨਾਲ ਮਿਰਾਸ ਦੇ ਸਕਦਾ ਹੈ।
33
ਮੈਂ ਕਿਸੇ ਦੇ ਸੋਨੇ, ਚਾਂਦੀ ਜਾਂ ਵਸਤਰਾਂ ਦਾ ਲੋਭ ਨਹੀਂ ਕੀਤਾ।
34
ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ।
35
ਮੈਂ ਤੁਹਾਨੂੰ ਸਭ ਗੱਲਾਂ ਵਿੱਚ ਵਿਖਾਇਆ ਕਿ ਇਸੇ ਤਰ੍ਹਾਂ ਮਿਹਨਤ ਕਰਕੇ ਕਮਜ਼ੋਰਾਂ ਦੀ ਮਦਦ ਕਰਨਾ ਅਤੇ ਪ੍ਰਭੂ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਜੋ ਉਸ ਨੇ ਆਪ ਕਹੇ: ‘ਲੈਣ ਨਾਲੋਂ ਦੇਣਾ ਜ਼ਿਆਦਾ ਮੁਬਾਰਕ ਹੈ’।”
36
ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਗੋਡੇ ਟੇਕ ਕੇ ਉਨ੍ਹਾਂ ਸਭਨਾਂ ਨਾਲ ਪ੍ਰਾਰਥਨਾ ਕੀਤੀ।
37
ਤਦ ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਲੱਗ ਕੇ ਉਸ ਨੂੰ ਚੁੰਮਣ ਲੱਗੇ।
38
ਸਭ ਤੋਂ ਵੱਧ ਉਹ ਇਸ ਗੱਲ ਕਰਕੇ ਉਦਾਸ ਸਨ ਜਿਹੜੀ ਉਸ ਨੇ ਕਹੀ ਸੀ ਕਿ ਤੁਸੀਂ ਮੇਰਾ ਮੂੰਹ ਫਿਰ ਕਦੇ ਨਾ ਵੇਖੋਗੇ। ਤਦ ਉਹ ਉਸ ਦੇ ਨਾਲ ਜਹਾਜ਼ ਤੱਕ ਗਏ।
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28