bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 16
Acts 16
Punjabi Standard Bible (Punjabi Standard Bible) 2023
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 17 →
1
ਫਿਰ ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ ਅਤੇ ਵੇਖੋ, ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ ਜਿਹੜਾ ਇੱਕ ਯਹੂਦੀ ਵਿਸ਼ਵਾਸਣ ਦਾ ਪੁੱਤਰ ਸੀ ਅਤੇ ਉਸ ਦਾ ਪਿਤਾ ਯੂਨਾਨੀ ਸੀ।
2
ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਭਾਈਆਂ ਵਿੱਚ ਨੇਕਨਾਮ ਸੀ।
3
ਪੌਲੁਸ ਉਸ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੇ ਉਨ੍ਹਾਂ ਥਾਵਾਂ 'ਤੇ ਰਹਿੰਦੇ ਯਹੂਦੀਆਂ ਦੇ ਕਰਕੇ ਉਸ ਨੂੰ ਲਿਜਾ ਕੇ ਉਸ ਦੀ ਸੁੰਨਤ ਕਰਵਾਈ, ਕਿਉਂਕਿ ਉਹ ਸਭ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ।
4
ਉਹ ਨਗਰ-ਨਗਰ ਲੰਘਦੇ ਹੋਏ ਯਰੂਸ਼ਲਮ ਵਿਚਲੇ ਰਸੂਲਾਂ ਅਤੇ ਬਜ਼ੁਰਗਾਂ ਵੱਲੋਂ ਲਏ ਗਏ ਫੈਸਲੇ ਉਨ੍ਹਾਂ ਨੂੰ ਸੌਂਪਦੇ ਗਏ ਕਿ ਉਹ ਇਨ੍ਹਾਂ ਦੀ ਪਾਲਣਾ ਕਰਨ।
5
ਇਸ ਤਰ੍ਹਾਂ ਕਲੀਸਿਆਵਾਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੁੰਦੀਆਂ ਅਤੇ ਦਿਨੋ-ਦਿਨ ਗਿਣਤੀ ਵਿੱਚ ਵਧਦੀਆਂ ਗਈਆਂ।
6
ਉਹ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚੋਂ ਦੀ ਹੋ ਕੇ ਗਏ, ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ ਵਿੱਚ ਵਚਨ ਸੁਣਾਉਣ ਤੋਂ ਮਨ੍ਹਾ ਕੀਤਾ।
7
ਉਨ੍ਹਾਂ ਨੇ ਮੁਸਿਯਾ ਪਹੁੰਚ ਕੇ ਬਿਥੁਨਿਯਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਉੱਥੇ ਨਾ ਜਾਣ ਦਿੱਤਾ।
8
ਤਦ ਉਹ ਮੁਸਿਯਾ ਵਿੱਚੋਂ ਲੰਘ ਕੇ ਤ੍ਰੋਆਸ ਵਿੱਚ ਆਏ।
9
ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਇਹ ਕਹਿ ਕੇ ਉਸ ਦੀ ਮਿੰਨਤ ਕਰ ਰਿਹਾ ਹੈ, “ਮਕਦੂਨਿਯਾ ਆ ਕੇ ਸਾਡੀ ਸਹਾਇਤਾ ਕਰ!”
10
ਜਦੋਂ ਉਸ ਨੇ ਇਹ ਦਰਸ਼ਨ ਵੇਖਿਆ ਤਾਂ ਅਸੀਂ ਤੁਰੰਤ ਮਕਦੂਨਿਯਾ ਜਾਣਾ ਚਾਹਿਆ, ਕਿਉਂਕਿ ਸਾਨੂੰ ਯਕੀਨ ਹੋ ਗਿਆ ਸੀ ਕਿ ਪਰਮੇਸ਼ਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਸੁਣਾਉਣ ਲਈ ਬੁਲਾਇਆ ਹੈ।
11
ਸੋ ਅਸੀਂ ਤ੍ਰੋਆਸ ਤੋਂ ਸਮੁੰਦਰ ਦੇ ਰਸਤੇ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਦਿਨ ਨਿਯਾਪੁਲਿਸ
12
ਅਤੇ ਉੱਥੋਂ ਫ਼ਿਲਿੱਪੈ ਪਹੁੰਚੇ ਜੋ ਕਿ ਮਕਦੂਨਿਯਾ ਪ੍ਰਾਂਤ ਦਾ ਇੱਕ ਪ੍ਰਮੁੱਖ ਨਗਰ ਅਤੇ ਰੋਮੀਆਂ ਦੀ ਬਸਤੀ ਹੈ। ਅਸੀਂ ਕੁਝ ਦਿਨ ਇਸੇ ਨਗਰ ਵਿੱਚ ਰਹੇ।
13
ਫਿਰ ਸਬਤ ਦੇ ਦਿਨ ਅਸੀਂ ਇਹ ਸੋਚ ਕੇ ਫਾਟਕ ਤੋਂ ਬਾਹਰ ਨਦੀ ਦੇ ਕਿਨਾਰੇ ਗਏ ਕਿ ਉੱਥੇ ਪ੍ਰਾਰਥਨਾ ਕਰਨ ਲਈ ਥਾਂ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕਰਨ ਲੱਗੇ ਜਿਹੜੀਆਂ ਉੱਥੇ ਇਕੱਠੀਆਂ ਸਨ।
14
ਉੱਥੇ ਥੁਆਤੀਰਾ ਨਗਰ ਦੀ ਲੁਦਿਯਾ ਨਾਮਕ ਇੱਕ ਔਰਤ ਸੁਣ ਰਹੀ ਸੀ ਜਿਹੜੀ ਬੈਂਗਣੀ ਵਸਤਰ ਵੇਚਣ ਵਾਲੀ ਅਤੇ ਪਰਮੇਸ਼ਰ ਦੀ ਭਗਤਣ ਸੀ। ਪ੍ਰਭੂ ਨੇ ਉਸ ਦੇ ਮਨ ਨੂੰ ਖੋਲ੍ਹਿਆ ਕਿ ਉਹ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ।
15
ਜਦੋਂ ਉਸ ਨੇ ਆਪਣੇ ਘਰਾਣੇ ਸਮੇਤ ਬਪਤਿਸਮਾ ਲਿਆ ਤਾਂ ਉਸ ਨੇ ਸਾਨੂੰ ਇਹ ਕਹਿ ਕੇ ਬੇਨਤੀ ਕੀਤੀ, “ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਮੰਨਦੇ ਹੋ ਤਾਂ ਆ ਕੇ ਮੇਰੇ ਘਰ ਵਿੱਚ ਰਹੋ।” ਸੋ ਉਸ ਨੇ ਸਾਨੂੰ ਮਜ਼ਬੂਰ ਕਰ ਦਿੱਤਾ।
16
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਥਾਂ ਨੂੰ ਜਾ ਰਹੇ ਸੀ ਤਾਂ ਸਾਨੂੰ ਇੱਕ ਦਾਸੀ ਮਿਲੀ ਜਿਸ ਵਿੱਚ ਭੇਤ ਬੁੱਝਣ ਦੀ ਆਤਮਾ ਸੀ। ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਕਮਾਈ ਕਰ ਲਿਆਉਂਦੀ ਸੀ।
17
ਉਹ ਸਾਡੇ ਅਤੇ ਪੌਲੁਸ ਦੇ ਪਿੱਛੇ-ਪਿੱਛੇ ਆਉਂਦੀ ਅਤੇ ਚੀਕ-ਚੀਕ ਕੇ ਕਹਿੰਦੀ ਸੀ, “ਇਹ ਮਨੁੱਖ ਅੱਤ ਮਹਾਨ ਪਰਮੇਸ਼ਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ।”
18
ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ। ਆਖਰ ਪੌਲੁਸ ਅੱਕ ਗਿਆ ਅਤੇ ਪਿੱਛੇ ਮੁੜ ਕੇ ਉਸ ਆਤਮਾ ਨੂੰ ਕਿਹਾ, “ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦਾ ਹਾਂ ਕਿ ਇਸ ਵਿੱਚੋਂ ਨਿੱਕਲ ਜਾ!” ਉਹ ਉਸੇ ਸਮੇਂ ਉਸ ਵਿੱਚੋਂ ਨਿੱਕਲ ਗਈ।
19
ਜਦੋਂ ਉਸ ਦੇ ਮਾਲਕਾਂ ਨੇ ਵੇਖਿਆ ਕਿ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜਿਆ ਅਤੇ ਘਸੀਟਦੇ ਹੋਏ ਬਜ਼ਾਰ ਵਿੱਚ ਅਧਿਕਾਰੀਆਂ ਦੇ ਸਾਹਮਣੇ ਲੈ ਗਏ
20
ਅਤੇ ਮੁੱਖ ਨਿਆਂਕਾਰਾਂ ਦੇ ਸਾਹਮਣੇ ਲਿਆ ਕੇ ਕਿਹਾ, “ਇਹ ਮਨੁੱਖ ਯਹੂਦੀ ਹਨ ਅਤੇ ਸਾਡੇ ਨਗਰ ਵਿੱਚ ਬਹੁਤ ਗੜਬੜੀ ਫੈਲਾ ਰਹੇ ਹਨ
21
ਅਤੇ ਅਜਿਹੀਆਂ ਰੀਤਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਮੰਨਣਾ ਅਤੇ ਪੂਰਾ ਕਰਨਾ ਸਾਡੇ ਰੋਮੀਆਂ ਲਈ ਯੋਗ ਨਹੀਂ।”
22
ਤਦ ਭੀੜ ਇਕੱਠੀ ਹੋ ਕੇ ਉਨ੍ਹਾਂ ਦੇ ਵਿਰੁੱਧ ਉੱਠੀ ਅਤੇ ਮੁੱਖ ਨਿਆਂਕਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ।
23
ਬਹੁਤ ਮਾਰਨ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਕੈਦਖ਼ਾਨੇ ਵਿੱਚ ਸੁੱਟ ਦਿੱਤਾ ਅਤੇ ਦਰੋਗੇ ਨੂੰ ਸਾਵਧਾਨੀ ਨਾਲ ਉਨ੍ਹਾਂ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ।
24
ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੀ ਕੋਠੜੀ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰ ਕਾਠ ਵਿੱਚ ਜਕੜ ਦਿੱਤੇ।
25
ਲਗਭਗ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦੇ ਭਜਨ ਗਾ ਰਹੇ ਸਨ ਤੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ।
26
ਤਦ ਅਚਾਨਕ ਇੱਕ ਵੱਡਾ ਭੁਚਾਲ ਆਇਆ, ਇੱਥੋਂ ਤੱਕ ਕਿ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਤੁਰੰਤ ਸਾਰੇ ਦਰਵਾਜ਼ੇ ਖੁੱਲ੍ਹ ਗਏ ਤੇ ਸਭਨਾਂ ਦੀਆਂ ਜ਼ੰਜੀਰਾਂ ਵੀ ਖੁੱਲ੍ਹ ਗਈਆਂ।
27
ਤਦ ਦਰੋਗਾ ਜਾਗ ਉੱਠਿਆ ਅਤੇ ਜਦੋਂ ਉਸ ਨੇ ਕੈਦਖ਼ਾਨੇ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਇਹ ਸੋਚ ਕੇ ਕਿ ਕੈਦੀ ਭੱਜ ਗਏ ਹਨ, ਤਲਵਾਰ ਕੱਢ ਕੇ ਆਪਣੇ ਆਪ ਨੂੰ ਮਾਰਨਾ ਚਾਹਿਆ।
28
ਪਰ ਪੌਲੁਸ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ।”
29
ਤਦ ਉਹ ਮਸ਼ਾਲਾਂ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਦੇ ਸਾਹਮਣੇ ਡਿੱਗ ਪਿਆ।
30
ਫਿਰ ਉਸ ਨੇ ਉਨ੍ਹਾਂ ਨੂੰ ਬਾਹਰ ਲਿਜਾ ਕੇ ਕਿਹਾ, “ਮਹਾਂਪੁਰਖੋ, ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਮੈਂ ਬਚਾਇਆ ਜਾਵਾਂ?”
31
ਉਨ੍ਹਾਂ ਨੇ ਕਿਹਾ, “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ।”
32
ਫਿਰ ਉਨ੍ਹਾਂ ਉਸ ਨੂੰ ਅਤੇ ਉਸ ਦੇ ਘਰ ਦੇ ਸਭ ਲੋਕਾਂ ਨੂੰ ਪ੍ਰਭੂ ਦਾ ਵਚਨ ਸੁਣਾਇਆ।
33
ਤਦ ਉਸ ਨੇ ਰਾਤ ਦੇ ਉਸੇ ਸਮੇਂ ਉਨ੍ਹਾਂ ਨੂੰ ਲਿਜਾ ਕੇ ਉਨ੍ਹਾਂ ਦੇ ਜ਼ਖਮ ਧੋਤੇ ਅਤੇ ਤੁਰੰਤ ਉਸ ਨੇ ਅਤੇ ਉਸ ਦੇ ਸਾਰੇ ਘਰਾਣੇ ਨੇ ਬਪਤਿਸਮਾ ਲਿਆ।
34
ਫਿਰ ਉਸ ਨੇ ਉਨ੍ਹਾਂ ਨੂੰ ਘਰ ਲਿਜਾ ਕੇ ਉਨ੍ਹਾਂ ਅੱਗੇ ਭੋਜਨ ਪਰੋਸਿਆ ਅਤੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਉੱਤੇ ਵਿਸ਼ਵਾਸ ਕਰਕੇ ਖੁਸ਼ੀ ਮਨਾਈ।
35
ਜਦੋਂ ਦਿਨ ਚੜ੍ਹਿਆ ਤਾਂ ਮੁੱਖ ਨਿਆਂਕਾਰਾਂ ਨੇ ਸਿਪਾਹੀਆਂ ਰਾਹੀਂ ਸੁਨੇਹਾ ਭੇਜਿਆ, “ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ।”
36
ਦਰੋਗੇ ਨੇ ਇਹ ਗੱਲਾਂ ਪੌਲੁਸ ਨੂੰ ਦੱਸੀਆਂ ਕਿ ਮੁੱਖ ਨਿਆਂਕਾਰਾਂ ਨੇ ਸੁਨੇਹਾ ਭੇਜਿਆ ਹੈ ਕਿ ਤੁਹਾਨੂੰ ਛੱਡ ਦਿੱਤਾ ਜਾਵੇ; ਸੋ ਹੁਣ ਨਿੱਕਲ ਕੇ ਸ਼ਾਂਤੀ ਨਾਲ ਚਲੇ ਜਾਓ।
37
ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਨੇ ਸਾਨੂੰ ਜੋ ਰੋਮੀ ਹਾਂ, ਦੋਸ਼ੀ ਸਾਬਤ ਕੀਤੇ ਬਿਨਾਂ ਸਭ ਦੇ ਸਾਹਮਣੇ ਮਾਰਿਆ-ਕੁੱਟਿਆ ਅਤੇ ਕੈਦਖ਼ਾਨੇ ਵਿੱਚ ਪਾਇਆ। ਕੀ ਹੁਣ ਉਹ ਸਾਨੂੰ ਚੁੱਪ-ਚਪੀਤੇ ਬਾਹਰ ਕੱਢ ਰਹੇ ਹਨ? ਇਸ ਤਰ੍ਹਾਂ ਨਹੀਂ ਹੋਣਾ, ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਲੈ ਕੇ ਜਾਣ।”
38
ਤਦ ਸਿਪਾਹੀਆਂ ਨੇ ਇਹ ਗੱਲਾਂ ਮੁੱਖ ਨਿਆਂਕਾਰਾਂ ਨੂੰ ਦੱਸੀਆਂ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਇਹ ਰੋਮੀ ਹਨ ਤਾਂ ਉਹ ਡਰ ਗਏ।
39
ਤਦ ਉਨ੍ਹਾਂ ਨੇ ਆ ਕੇ ਉਨ੍ਹਾਂ ਨੂੰ ਮਨਾਇਆ ਅਤੇ ਕੈਦਖ਼ਾਨੇ ਤੋਂ ਬਾਹਰ ਲਿਆ ਕੇ ਬੇਨਤੀ ਕੀਤੀ ਕਿ ਉਹ ਨਗਰ ਵਿੱਚੋਂ ਚਲੇ ਜਾਣ।
40
ਕੈਦਖ਼ਾਨੇ ਵਿੱਚੋਂ ਨਿੱਕਲਣ ਤੋਂ ਬਾਅਦ ਉਹ ਲੁਦਿਯਾ ਦੇ ਘਰ ਗਏ ਅਤੇ ਭਾਈਆਂ ਨੂੰ ਮਿਲ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਅੱਗੇ ਚਲੇ ਗਏ।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 17 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28