bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 23
Acts 23
Punjabi Standard Bible (Punjabi Standard Bible) 2023
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
1
ਪੌਲੁਸ ਨੇ ਗੌਹ ਨਾਲ ਮਹਾਂਸਭਾ ਵੱਲ ਵੇਖਿਆ ਅਤੇ ਕਿਹਾ, “ਹੇ ਭਾਈਓ, ਮੈਂ ਅੱਜ ਦੇ ਦਿਨ ਤੱਕ ਪਰਮੇਸ਼ਰ ਦੇ ਸਨਮੁੱਖ ਆਪਣਾ ਜੀਵਨ ਪੂਰੀ ਤਰ੍ਹਾਂ ਸ਼ੁੱਧ ਵਿਵੇਕ ਨਾਲ ਬਿਤਾਇਆ ਹੈ।”
2
ਇਸ ਗੱਲ 'ਤੇ ਮਹਾਂਯਾਜਕ ਹਨਾਨਿਯਾਹ ਨੇ ਉਨ੍ਹਾਂ ਨੂੰ ਜਿਹੜੇ ਉਸ ਦੇ ਕੋਲ ਖੜ੍ਹੇ ਸਨ ਹੁਕਮ ਦਿੱਤਾ ਕਿ ਇਸ ਦੇ ਮੂੰਹ 'ਤੇ ਮਾਰੋ।
3
ਤਦ ਪੌਲੁਸ ਨੇ ਉਸ ਨੂੰ ਕਿਹਾ, “ਹੇ ਚੂਨਾ ਫਿਰੀ ਕੰਧ, ਪਰਮੇਸ਼ਰ ਤੈਨੂੰ ਮਾਰੇਗਾ! ਤੂੰ ਬਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਬੈਠਾ ਹੈਂ ਅਤੇ ਬਿਵਸਥਾ ਦੇ ਵਿਰੁੱਧ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ?”
4
ਪਰ ਜਿਹੜੇ ਕੋਲ ਖੜ੍ਹੇ ਸਨ ਉਨ੍ਹਾਂ ਨੇ ਕਿਹਾ, “ਤੂੰ ਪਰਮੇਸ਼ਰ ਦੇ ਮਹਾਂਯਾਜਕ ਨੂੰ ਬੁਰਾ-ਭਲਾ ਕਹਿੰਦਾ ਹੈਂ?”
5
ਪੌਲੁਸ ਨੇ ਕਿਹਾ, “ਭਾਈਓ, ਮੈਨੂੰ ਪਤਾ ਨਹੀਂ ਸੀ ਕਿ ਇਹ ਮਹਾਂਯਾਜਕ ਹੈ, ਕਿਉਂਕਿ ਲਿਖਿਆ ਹੈ: ‘ਤੂੰ ਆਪਣੇ ਲੋਕਾਂ ਦੇ ਪ੍ਰਧਾਨ ਨੂੰ ਬੁਰਾ ਨਾ ਕਹਿ’।”
6
ਜਦੋਂ ਪੌਲੁਸ ਨੇ ਜਾਣਿਆ ਕਿ ਉਨ੍ਹਾਂ ਵਿੱਚੋਂ ਇੱਕ ਦਲ ਸਦੂਕੀਆਂ ਦਾ ਅਤੇ ਦੂਜਾ ਫ਼ਰੀਸੀਆਂ ਦਾ ਹੈ, ਤਾਂ ਉਸ ਨੇ ਮਹਾਂਸਭਾ ਵਿੱਚ ਪੁਕਾਰ ਕੇ ਕਿਹਾ, “ਹੇ ਭਾਈਓ, ਮੈਂ ਫ਼ਰੀਸੀ ਹਾਂ ਅਤੇ ਫ਼ਰੀਸੀਆਂ ਦੇ ਵੰਸ਼ ਦਾ ਹਾਂ! ਮੁਰਦਿਆਂ ਦੇ ਪੁਨਰ-ਉਥਾਨ ਦੀ ਆਸ ਦੇ ਵਿਖੇ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।”
7
ਜਦੋਂ ਉਸ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋ ਗਿਆ ਅਤੇ ਲੋਕਾਂ ਵਿੱਚ ਫੁੱਟ ਪੈ ਗਈ,
8
ਕਿਉਂਕਿ ਸਦੂਕੀ ਕਹਿੰਦੇ ਹਨ ਕਿ ਨਾ ਪੁਨਰ-ਉਥਾਨ ਹੈ, ਨਾ ਸਵਰਗਦੂਤ ਅਤੇ ਨਾ ਹੀ ਆਤਮਾ, ਪਰ ਫ਼ਰੀਸੀ ਇਹ ਸਭ ਮੰਨਦੇ ਹਨ।
9
ਤਦ ਉੱਥੇ ਬਹੁਤ ਰੌਲ਼ਾ ਪੈ ਗਿਆ ਅਤੇ ਫ਼ਰੀਸੀਆਂ ਦੇ ਦਲ ਵਿੱਚੋਂ ਕੁਝ ਸ਼ਾਸਤਰੀ ਖੜ੍ਹੇ ਹੋ ਕੇ ਇਹ ਕਹਿੰਦੇ ਹੋਏ ਝਗੜਾ ਕਰਨ ਲੱਗੇ, “ਸਾਨੂੰ ਇਸ ਵਿਅਕਤੀ ਵਿੱਚ ਕੋਈ ਬੁਰਾਈ ਨਹੀਂ ਦਿਸਦੀ; ਜੇ ਕਿਸੇ ਆਤਮਾ ਜਾਂ ਸਵਰਗਦੂਤ ਨੇ ਉਸ ਨਾਲ ਗੱਲ ਕੀਤੀ ਹੋਵੇ, ਤਾਂ ਫਿਰ ਕੀ?”
10
ਜਦੋਂ ਝਗੜਾ ਬਹੁਤ ਵੱਧ ਗਿਆ ਤਾਂ ਸੈਨਾਪਤੀ ਡਰ ਗਿਆ ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਪੌਲੁਸ ਦੇ ਟੁਕੜੇ-ਟੁਕੜੇ ਕਰ ਦੇਣ। ਇਸ ਲਈ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਹੇਠਾਂ ਜਾਓ ਅਤੇ ਉਸ ਨੂੰ ਉਨ੍ਹਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਛਾਉਣੀ ਵਿੱਚ ਲੈ ਆਓ।
11
ਉਸੇ ਰਾਤ ਪ੍ਰਭੂ ਨੇ ਪੌਲੁਸ ਦੇ ਕੋਲ ਖੜ੍ਹੇ ਹੋ ਕੇ ਕਿਹਾ, “ਹੌਸਲਾ ਰੱਖ! ਕਿਉਂਕਿ ਜਿਸ ਤਰ੍ਹਾਂ ਤੂੰ ਮੇਰੇ ਵਿਖੇ ਯਰੂਸ਼ਲਮ ਵਿੱਚ ਗਵਾਹੀ ਦਿੱਤੀ ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਗਵਾਹੀ ਦੇਣੀ ਪਵੇਗੀ।”
12
ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਇੱਕ ਸਾਜ਼ਸ਼ ਰਚੀ ਅਤੇ ਇਹ ਕਹਿ ਕੇ ਆਪਸ ਵਿੱਚ ਸੌਂਹ ਖਾਧੀ ਕਿ ਜਦੋਂ ਤੱਕ ਅਸੀਂ ਪੌਲੁਸ ਨੂੰ ਮਾਰ ਨਾ ਸੁੱਟੀਏ, ਨਾ ਕੁਝ ਖਾਵਾਂਗੇ ਨਾ ਪੀਵਾਂਗੇ।
13
ਜਿਨ੍ਹਾਂ ਇਹ ਸਾਜ਼ਸ਼ ਰਚੀ ਉਹ ਚਾਲ੍ਹੀਆਂ ਤੋਂ ਵੱਧ ਸਨ।
14
ਇਨ੍ਹਾਂ ਵਿਅਕਤੀਆਂ ਨੇ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਿਹਾ, “ਅਸੀਂ ਆਪਸ ਵਿੱਚ ਸੌਂਹ ਖਾ ਕੇ ਇਹ ਠਾਣਿਆ ਹੈ ਕਿ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਸੁੱਟੀਏ, ਕੁਝ ਨਾ ਚੱਖਾਂਗੇ।
15
ਸੋ ਹੁਣ ਤੁਸੀਂ ਮਹਾਂਸਭਾ ਦੇ ਨਾਲ ਮਿਲ ਕੇ ਸੈਨਾਪਤੀ ਨੂੰ ਕਹੋ ਕਿ ਅਸੀਂ ਉਸ ਦੇ ਵਿਖੇ ਹੋਰ ਵੀ ਚੰਗੀ ਤਰ੍ਹਾਂ ਜਾਂਚ ਕਰਨਾ ਚਾਹੁੰਦੇ ਹਾਂ, ਇਸ ਲਈ ਉਹ ਉਸ ਨੂੰ ਹੇਠਾਂ ਤੁਹਾਡੇ ਕੋਲ ਲਿਆਵੇ ਅਤੇ ਅਸੀਂ ਉਸ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਮਾਰ ਸੁੱਟਣ ਲਈ ਤਿਆਰ ਹੋਵਾਂਗੇ।”
16
ਪਰ ਪੌਲੁਸ ਦੇ ਭਣੇਵੇਂ ਨੇ ਇਹ ਸੁਣ ਲਿਆ ਕਿ ਉਹ ਉਸ ਦੀ ਘਾਤ ਵਿੱਚ ਹਨ। ਤਦ ਉਹ ਛਾਉਣੀ ਵਿੱਚ ਗਿਆ ਅਤੇ ਅੰਦਰ ਜਾ ਕੇ ਪੌਲੁਸ ਨੂੰ ਦੱਸ ਦਿੱਤਾ।
17
ਤਦ ਪੌਲੁਸ ਨੇ ਇੱਕ ਸੂਬੇਦਾਰ ਨੂੰ ਕੋਲ ਬੁਲਾ ਕੇ ਕਿਹਾ, “ਇਸ ਨੌਜਵਾਨ ਨੂੰ ਸੈਨਾਪਤੀ ਕੋਲ ਲੈ ਜਾ, ਕਿਉਂਕਿ ਇਸ ਨੇ ਉਸ ਨੂੰ ਕੁਝ ਦੱਸਣਾ ਹੈ।”
18
ਸੋ ਉਹ ਉਸ ਨੂੰ ਸੈਨਾਪਤੀ ਕੋਲ ਲੈ ਗਿਆ ਅਤੇ ਕਿਹਾ, “ਕੈਦੀ ਪੌਲੁਸ ਨੇ ਮੈਨੂੰ ਕੋਲ ਬੁਲਾ ਕੇ ਇਸ ਨੌਜਵਾਨ ਨੂੰ ਤੁਹਾਡੇ ਕੋਲ ਲਿਆਉਣ ਦੀ ਬੇਨਤੀ ਕੀਤੀ, ਕਿਉਂਕਿ ਇਸ ਨੇ ਤੁਹਾਨੂੰ ਕੁਝ ਦੱਸਣਾ ਹੈ।”
19
ਤਦ ਸੈਨਾਪਤੀ ਉਸ ਲੜਕੇ ਦਾ ਹੱਥ ਫੜ ਕੇ ਉਸ ਨੂੰ ਇੱਕ ਪਾਸੇ ਲੈ ਗਿਆ ਅਤੇ ਪੁੱਛਣ ਲੱਗਾ, “ਉਹ ਕੀ ਹੈ ਜੋ ਤੂੰ ਮੈਨੂੰ ਦੱਸਣਾ ਹੈ?”
20
ਉਸ ਨੇ ਕਿਹਾ, “ਯਹੂਦੀਆਂ ਨੇ ਤੁਹਾਨੂੰ ਇਹ ਬੇਨਤੀ ਕਰਨ ਲਈ ਏਕਾ ਕੀਤਾ ਹੈ ਕਿ ਕੱਲ੍ਹ ਪੌਲੁਸ ਨੂੰ ਮਹਾਂਸਭਾ ਵਿੱਚ ਲਿਆਂਦਾ ਜਾਵੇ ਤਾਂਕਿ ਉਸ ਦੇ ਵਿਖੇ ਹੋਰ ਵੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।
21
ਇਸ ਲਈ ਤੁਸੀਂ ਉਨ੍ਹਾਂ ਦੀ ਨਾ ਮੰਨਣਾ, ਕਿਉਂਕਿ ਉਨ੍ਹਾਂ ਵਿੱਚੋਂ ਚਾਲ੍ਹੀਆਂ ਤੋਂ ਵੱਧ ਵਿਅਕਤੀ ਪੌਲੁਸ ਦੀ ਘਾਤ ਵਿੱਚ ਹਨ ਜਿਨ੍ਹਾਂ ਆਪਸ ਵਿੱਚ ਇਹ ਸੌਂਹ ਖਾਧੀ ਹੈ ਕਿ ਜਦੋਂ ਤੱਕ ਉਹ ਉਸ ਨੂੰ ਮਾਰ ਨਾ ਸੁੱਟਣ, ਨਾ ਕੁਝ ਖਾਣਗੇ ਨਾ ਪੀਣਗੇ। ਸੋ ਹੁਣ ਉਹ ਤੁਹਾਡੇ ਹੁਕਮ ਦੀ ਉਡੀਕ ਵਿੱਚ ਤਿਆਰ ਬੈਠੇ ਹਨ।”
22
ਤਦ ਸੈਨਾਪਤੀ ਨੇ ਉਸ ਨੌਜਵਾਨ ਨੂੰ ਇਹ ਹੁਕਮ ਦੇ ਕੇ ਭੇਜ ਦਿੱਤਾ ਕਿ ਜੋ ਗੱਲਾਂ ਤੂੰ ਮੈਨੂੰ ਦੱਸੀਆਂ ਹਨ ਉਹ ਕਿਸੇ ਨੂੰ ਨਾ ਦੱਸੀਂ।
23
ਫਿਰ ਉਸ ਨੇ ਦੋ ਸੂਬੇਦਾਰਾਂ ਨੂੰ ਕੋਲ ਬੁਲਾ ਕੇ ਕਿਹਾ, “ਰਾਤ ਦੇ ਨੌਂ ਵਜੇ ਤੱਕ ਕੈਸਰਿਯਾ ਨੂੰ ਜਾਣ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਨੇਜਾ ਚਲਾਉਣ ਵਾਲੇ ਦੋ ਸੌ ਆਦਮੀਆਂ ਨੂੰ ਤਿਆਰ ਕਰੋ।
24
ਅਸਵਾਰੀ ਤਿਆਰ ਰੱਖੋ ਤਾਂਕਿ ਪੌਲੁਸ ਨੂੰ ਬਿਠਾ ਕੇ ਰਾਜਪਾਲ ਫ਼ੇਲਿਕਸ ਕੋਲ ਸੁਰੱਖਿਅਤ ਪਹੁੰਚਾਇਆ ਜਾ ਸਕੇ।”
25
ਫਿਰ ਉਸ ਨੇ ਇਸ ਤਰ੍ਹਾਂ ਦੀ ਇੱਕ ਚਿੱਠੀ ਲਿਖੀ:
26
“ਕਲੌਦਿਯੁਸ ਲੁਸਿਯਸ ਵੱਲੋਂ ਸਤਿਕਾਰਯੋਗ ਰਾਜਪਾਲ ਫ਼ੇਲਿਕਸ ਨੂੰ ਨਮਸਕਾਰ!
27
ਯਹੂਦੀਆਂ ਨੇ ਇਸ ਵਿਅਕਤੀ ਨੂੰ ਫੜਿਆ ਅਤੇ ਉਹ ਇਸ ਨੂੰ ਮਾਰਨ ਹੀ ਵਾਲੇ ਸਨ, ਪਰ ਜਦੋਂ ਮੈਂ ਜਾਣਿਆ ਕਿ ਇਹ ਰੋਮੀ ਹੈ ਤਾਂ ਸਿਪਾਹੀਆਂ ਦੇ ਨਾਲ ਜਾ ਕੇ ਇਸ ਨੂੰ ਛੁਡਾ ਲਿਆ।
28
ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਕਿਸ ਕਾਰਨ ਉਸ ਉੱਤੇ ਦੋਸ਼ ਲਾ ਰਹੇ ਸਨ, ਇਸ ਲਈ ਮੈਂ ਇਸ ਨੂੰ ਉਨ੍ਹਾਂ ਦੀ ਮਹਾਂਸਭਾ ਵਿੱਚ ਲੈ ਗਿਆ।
29
ਤਦ ਮੈਨੂੰ ਪਤਾ ਲੱਗਾ ਕਿ ਉਹ ਇਸ ਵਿਅਕਤੀ ਉੱਤੇ ਆਪਣੀ ਬਿਵਸਥਾ ਦੇ ਮਸਲਿਆਂ ਦੇ ਵਿਖੇ ਦੋਸ਼ ਲਾ ਰਹੇ ਹਨ, ਪਰ ਇਹ ਦੋਸ਼ ਮੌਤ ਜਾਂ ਕੈਦ ਕਰਨ ਦੇ ਯੋਗ ਨਹੀਂ ਹੈ।
30
ਜਦੋਂ ਮੈਨੂੰ ਦੱਸਿਆ ਗਿਆ ਕਿ ਇਸ ਵਿਅਕਤੀ ਦੇ ਵਿਰੁੱਧ ਸਾਜ਼ਸ਼ ਰਚੀ ਗਈ ਹੈ ਤਾਂ ਮੈਂ ਇਸ ਨੂੰ ਤੁਰੰਤ ਤੁਹਾਡੇ ਕੋਲ ਭੇਜ ਦਿੱਤਾ ਅਤੇ ਮੁਦਈਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਤੁਹਾਡੇ ਸਾਹਮਣੇ ਇਸ ਉੱਤੇ ਦੋਸ਼ ਲਾਉਣ। ”
31
ਸੋ ਸਿਪਾਹੀਆਂ ਨੇ ਉਸ ਹੁਕਮ ਦੇ ਅਨੁਸਾਰ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ, ਪੌਲੁਸ ਨੂੰ ਲਿਆ ਅਤੇ ਰਾਤੋ-ਰਾਤ ਅੰਤਿਪਤ੍ਰਿਸ ਵਿੱਚ ਪਹੁੰਚਾਇਆ।
32
ਫਿਰ ਅਗਲੇ ਦਿਨ ਘੋੜਸਵਾਰਾਂ ਨੂੰ ਉਸ ਦੇ ਨਾਲ ਜਾਣ ਲਈ ਛੱਡ ਕੇ ਉਹ ਛਾਉਣੀ ਨੂੰ ਮੁੜ ਗਏ।
33
ਕੈਸਰਿਯਾ ਪਹੁੰਚ ਕੇ ਉਨ੍ਹਾਂ ਨੇ ਰਾਜਪਾਲ ਨੂੰ ਉਹ ਚਿੱਠੀ ਦਿੱਤੀ ਅਤੇ ਪੌਲੁਸ ਨੂੰ ਵੀ ਉਸ ਦੇ ਸਾਹਮਣੇ ਹਾਜ਼ਰ ਕੀਤਾ।
34
ਉਸ ਨੇ ਚਿੱਠੀ ਪੜ੍ਹ ਕੇ ਪੁੱਛਿਆ ਕਿ ਉਹ ਕਿਹੜੇ ਪ੍ਰਾਂਤ ਦਾ ਹੈ ਅਤੇ ਇਹ ਜਾਣ ਕੇ ਜੋ ਉਹ ਕਿਲਕਿਯਾ ਦਾ ਹੈ,
35
ਉਸ ਨੇ ਕਿਹਾ, “ਜਦੋਂ ਤੇਰੇ ਮੁਦਈ ਵੀ ਆ ਜਾਣਗੇ ਤਦ ਮੈਂ ਤੇਰੀ ਸੁਣਵਾਈ ਕਰਾਂਗਾ।” ਫਿਰ ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਹੇਰੋਦੇਸ ਦੇ ਰਾਜਭਵਨ ਵਿੱਚ ਪਹਿਰੇ ਹੇਠ ਰੱਖਿਆ ਜਾਵੇ।
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28