bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 28
Acts 28
Punjabi Standard Bible (Punjabi Standard Bible) 2023
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
1
ਜਦੋਂ ਅਸੀਂ ਸੁਰੱਖਿਅਤ ਪਹੁੰਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਉਸ ਟਾਪੂ ਦਾ ਨਾਂ ਮਾਲਟਾ ਹੈ।
2
ਉੱਥੋਂ ਦੇ ਲੋਕਾਂ ਨੇ ਸਾਡੇ ਪ੍ਰਤੀ ਬਹੁਤ ਦਇਆ ਵਿਖਾਈ ਅਤੇ ਅੱਗ ਬਾਲ ਕੇ ਸਾਡਾ ਸਭ ਦਾ ਸੁਆਗਤ ਕੀਤਾ, ਕਿਉਂਕਿ ਵਰਖਾ ਹੋਣ ਕਰਕੇ ਠੰਡ ਹੋ ਗਈ ਸੀ।
3
ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਅੱਗ 'ਤੇ ਰੱਖੀਆਂ ਤਾਂ ਸੇਕ ਦੇ ਕਾਰਨ ਇੱਕ ਸੱਪ ਨਿੱਕਲ ਕੇ ਉਸ ਦੇ ਹੱਥ ਨੂੰ ਚਿੰਬੜ ਗਿਆ।
4
ਜਦੋਂ ਉੱਥੋਂ ਦੇ ਲੋਕਾਂ ਨੇ ਉਸ ਜੀਵ ਨੂੰ ਪੌਲੁਸ ਦੇ ਹੱਥ ਨਾਲ ਲਟਕਦੇ ਵੇਖਿਆ ਤਾਂ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਜ਼ਰੂਰ ਇਹ ਵਿਅਕਤੀ ਹੱਤਿਆਰਾ ਹੈ; ਭਾਵੇਂ ਇਹ ਸਮੁੰਦਰ ਵਿੱਚੋਂ ਬਚ ਨਿੱਕਲਿਆ, ਪਰ ਨਿਆਂ ਨੇ ਇਸ ਨੂੰ ਜੀਉਂਦਾ ਨਹੀਂ ਛੱਡਿਆ।”
5
ਤਦ ਪੌਲੁਸ ਨੇ ਉਸ ਜੀਵ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਪੌਲੁਸ ਦਾ ਕੋਈ ਨੁਕਸਾਨ ਨਾ ਹੋਇਆ।
6
ਉਹ ਉਡੀਕ ਰਹੇ ਸਨ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਡਿੱਗ ਕੇ ਮਰ ਜਾਵੇਗਾ। ਉਹ ਕਾਫੀ ਦੇਰ ਉਡੀਕਦੇ ਰਹੇ ਅਤੇ ਜਦੋਂ ਵੇਖਿਆ ਕਿ ਉਸ ਦਾ ਕੋਈ ਵਿਗਾੜ ਨਹੀਂ ਹੋਇਆ ਤਾਂ ਉਨ੍ਹਾਂ ਦੀ ਸੋਚ ਬਦਲ ਗਈ ਅਤੇ ਉਹ ਕਹਿਣ ਲੱਗੇ, “ਇਹ ਤਾਂ ਕੋਈ ਦੇਵਤਾ ਹੈ।”
7
ਉਸ ਸਥਾਨ ਦੇ ਨੇੜੇ ਹੀ ਟਾਪੂ ਦੇ ਪ੍ਰਧਾਨ ਪੁਬਲਿਯੁਸ ਦੀ ਜ਼ਮੀਨ ਸੀ। ਉਸ ਨੇ ਸਾਡਾ ਸੁਆਗਤ ਕੀਤਾ ਅਤੇ ਤਿੰਨ ਦਿਨ ਸਾਡੀ ਪਰਾਹੁਣਚਾਰੀ ਕੀਤੀ।
8
ਫਿਰ ਇਸ ਤਰ੍ਹਾਂ ਹੋਇਆ ਕਿ ਪੁਬਲਿਯੁਸ ਦਾ ਪਿਤਾ ਬੁਖਾਰ ਅਤੇ ਮਰੋੜ ਨਾਲ ਪੀੜਿਤ ਸੀ ਅਤੇ ਬਿਸਤਰੇ 'ਤੇ ਪਿਆ ਸੀ। ਪੌਲੁਸ ਨੇ ਉਸ ਦੇ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ।
9
ਇਸ ਘਟਨਾ ਤੋਂ ਬਾਅਦ ਟਾਪੂ ਦੇ ਹੋਰ ਬਿਮਾਰ ਵੀ ਉਸ ਦੇ ਕੋਲ ਆ ਕੇ ਚੰਗੇ ਹੋਣ ਲੱਗੇ।
10
ਸੋ ਉਨ੍ਹਾਂ ਨੇ ਸਾਡਾ ਬਹੁਤ ਆਦਰ ਕੀਤਾ ਅਤੇ ਜਦੋਂ ਅਸੀਂ ਉੱਥੋਂ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੇ ਜ਼ਰੂਰਤ ਦੀਆਂ ਚੀਜ਼ਾਂ ਜਹਾਜ਼ 'ਤੇ ਲੱਦ ਦਿੱਤੀਆਂ।
11
ਤਿੰਨ ਮਹੀਨੇ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ 'ਤੇ ਸਵਾਰ ਹੋ ਕੇ ਚੱਲ ਪਏ ਜੋ ਸਰਦੀਆਂ ਵਿੱਚ ਇਸੇ ਟਾਪੂ 'ਤੇ ਖੜ੍ਹਾ ਸੀ ਅਤੇ ਜਿਸ 'ਤੇ ਦੇਉਸਕੂਰੀ ਦਾ ਨਿਸ਼ਾਨ ਸੀ।
12
ਸੈਰਾਕੁਸ ਵਿੱਚ ਲੰਗਰ ਸੁੱਟ ਕੇ ਅਸੀਂ ਤਿੰਨ ਦਿਨ ਉੱਥੇ ਰਹੇ।
13
ਫਿਰ ਉੱਥੋਂ ਘੁੰਮ ਕੇ ਰੇਗਿਯੁਨ ਪਹੁੰਚੇ ਅਤੇ ਇੱਕ ਦਿਨ ਬਾਅਦ ਜਦੋਂ ਦੱਖਣੀ ਹਵਾ ਚੱਲੀ ਤਾਂ ਪਤਿਯੁਲੇ ਆ ਗਏ।
14
ਉੱਥੇ ਸਾਨੂੰ ਕੁਝ ਭਾਈ ਮਿਲੇ ਅਤੇ ਉਨ੍ਹਾਂ ਸਾਨੂੰ ਬੇਨਤੀ ਕੀਤੀ ਕਿ ਅਸੀਂ ਸੱਤ ਦਿਨ ਉਨ੍ਹਾਂ ਕੋਲ ਰਹੀਏ। ਸੋ ਇਸ ਤਰ੍ਹਾਂ ਅਸੀਂ ਰੋਮ ਪਹੁੰਚੇ।
15
ਜਦੋਂ ਉੱਥੋਂ ਦੇ ਭਾਈਆਂ ਨੇ ਸਾਡੇ ਬਾਰੇ ਸੁਣਿਆ ਤਾਂ ਸਾਨੂੰ ਮਿਲਣ ਲਈ ਅੱਪੀਫੋਰੁਮ ਅਤੇ ਤਿੰਨ ਸਰਾਵਾਂ ਤੱਕ ਆਏ। ਉਨ੍ਹਾਂ ਨੂੰ ਵੇਖ ਕੇ ਪੌਲੁਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।
16
ਜਦੋਂ ਅਸੀਂ ਰੋਮ ਵਿੱਚ ਪ੍ਰਵੇਸ਼ ਕੀਤਾ ਤਾਂ ਪੌਲੁਸ ਨੂੰ ਇੱਕ ਸਿਪਾਹੀ ਦੀ ਨਿਗਰਾਨੀ ਹੇਠ ਅਲੱਗ ਰਹਿਣ ਦੀ ਅਨੁਮਤੀ ਦਿੱਤੀ ਗਈ।
17
ਫਿਰ ਇਸ ਤਰ੍ਹਾਂ ਹੋਇਆ ਕਿ ਤਿੰਨਾਂ ਦਿਨਾਂ ਬਾਅਦ ਪੌਲੁਸ ਨੇ ਯਹੂਦੀਆਂ ਦੇ ਆਗੂਆਂ ਨੂੰ ਆਪਣੇ ਕੋਲ ਸੱਦਿਆ ਅਤੇ ਜਦੋਂ ਉਹ ਇਕੱਠੇ ਹੋਏ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਭਾਈਓ, ਮੈਂ ਆਪਣੇ ਲੋਕਾਂ ਜਾਂ ਆਪਣੇ ਪੁਰਖਿਆਂ ਦੀਆਂ ਰੀਤਾਂ ਦੇ ਖਿਲਾਫ ਕੁਝ ਨਹੀਂ ਕੀਤਾ, ਪਰ ਤਾਂ ਵੀ ਮੈਨੂੰ ਯਰੂਸ਼ਲਮ ਤੋਂ ਕੈਦ ਕਰਕੇ ਰੋਮੀਆਂ ਦੇ ਹੱਥ ਸੌਂਪ ਦਿੱਤਾ ਗਿਆ।
18
ਉਨ੍ਹਾਂ ਮੇਰੀ ਜਾਂਚ-ਪੜਤਾਲ ਕਰਕੇ ਮੈਨੂੰ ਛੱਡ ਦੇਣਾ ਚਾਹਿਆ, ਕਿਉਂਕਿ ਮੇਰੇ ਵਿੱਚ ਮੌਤ ਦੇ ਲਾਇਕ ਕੋਈ ਦੋਸ਼ ਨਾ ਲੱਭਾ।
19
ਪਰ ਜਦੋਂ ਯਹੂਦੀਆਂ ਨੇ ਵਿਰੋਧ ਕੀਤਾ ਤਾਂ ਮੈਨੂੰ ਮਜ਼ਬੂਰ ਹੋ ਕੇ ਕੈਸਰ ਨੂੰ ਅਪੀਲ ਕਰਨੀ ਪਈ; ਇਸ ਕਰਕੇ ਨਹੀਂ ਕਿ ਮੈਂ ਆਪਣੀ ਕੌਮ 'ਤੇ ਕੋਈ ਦੋਸ਼ ਲਾਉਣਾ ਸੀ।
20
ਮੈਂ ਇਸੇ ਕਰਕੇ ਤੁਹਾਨੂੰ ਸੱਦਿਆ ਕਿ ਤੁਹਾਨੂੰ ਮਿਲਾਂ ਅਤੇ ਗੱਲ ਕਰਾਂ, ਕਿਉਂਕਿ ਮੈਂ ਇਸਰਾਏਲ ਦੀ ਆਸ ਦੇ ਕਾਰਨ ਹੀ ਇਸ ਜ਼ੰਜੀਰ ਵਿੱਚ ਜਕੜਿਆ ਹੋਇਆ ਹਾਂ।”
21
ਤਦ ਉਨ੍ਹਾਂ ਉਸ ਨੂੰ ਕਿਹਾ, “ਸਾਨੂੰ ਯਹੂਦਿਯਾ ਤੋਂ ਤੇਰੇ ਵਿਖੇ ਨਾ ਕੋਈ ਚਿੱਠੀ ਮਿਲੀ ਅਤੇ ਨਾ ਹੀ ਭਾਈਆਂ ਵਿੱਚੋਂ ਕਿਸੇ ਨੇ ਆ ਕੇ ਤੇਰੇ ਵਿਖੇ ਕੁਝ ਬੁਰਾ ਦੱਸਿਆ ਜਾਂ ਬੋਲਿਆ।
22
ਪਰ ਅਸੀਂ ਤੇਰੇ ਤੋਂ ਸੁਣਨਾ ਚਾਹੁੰਦੇ ਹਾਂ ਕਿ ਤੂੰ ਕੀ ਸੋਚਦਾ ਹੈਂ, ਕਿਉਂਕਿ ਇਸ ਪੰਥ ਦੇ ਬਾਰੇ ਸਾਨੂੰ ਇਹ ਪਤਾ ਹੈ ਕਿ ਹਰ ਥਾਂ ਇਸ ਦਾ ਵਿਰੋਧ ਹੋ ਰਿਹਾ ਹੈ।”
23
ਫਿਰ ਉਨ੍ਹਾਂ ਉਸ ਦੇ ਲਈ ਇੱਕ ਦਿਨ ਨਿਯੁਕਤ ਕੀਤਾ ਅਤੇ ਬਹੁਤ ਲੋਕ ਉਸ ਦੇ ਠਹਿਰਨ ਦੇ ਸਥਾਨ 'ਤੇ ਉਸ ਕੋਲ ਆਏ। ਉਹ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਨੂੰ ਪਰਮੇਸ਼ਰ ਦੇ ਰਾਜ ਦੀ ਗਵਾਹੀ ਦਿੰਦਾ ਅਤੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚੋਂ ਯਿਸੂ ਦੇ ਵਿਖੇ ਸਮਝਾਉਂਦਾ ਰਿਹਾ।
24
ਕੁਝ ਲੋਕਾਂ ਨੇ ਤਾਂ ਉਸ ਦੀਆਂ ਕਹੀਆਂ ਗੱਲਾਂ ਨੂੰ ਮੰਨ ਲਿਆ, ਪਰ ਕੁਝ ਨੇ ਵਿਸ਼ਵਾਸ ਨਾ ਕੀਤਾ।
25
ਜਦੋਂ ਉਹ ਆਪਸ ਵਿੱਚ ਸਹਿਮਤ ਨਾ ਹੋਏ ਤਾਂ ਪੌਲੁਸ ਦੇ ਇਹ ਗੱਲ ਕਹਿਣ ਤੋਂ ਬਾਅਦ ਉਹ ਉੱਥੋਂ ਜਾਣ ਲੱਗੇ, “ਪਵਿੱਤਰ ਆਤਮਾ ਨੇ ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪੁਰਖਿਆਂ ਨੂੰ ਠੀਕ ਹੀ ਕਿਹਾ:
26
ਇਨ੍ਹਾਂ ਲੋਕਾਂ ਕੋਲ ਜਾ ਅਤੇ ਕਹਿ, ‘ਤੁਸੀਂ ਸੁਣਦੇ ਤਾਂ ਰਹੋਗੇ ਪਰ ਸਮਝੋਗੇ ਨਹੀਂ, ਤੁਸੀਂ ਵੇਖਦੇ ਤਾਂ ਰਹੋਗੇ ਪਰ ਬੁੱਝੋਗੇ ਨਹੀਂ;
27
ਕਿਉਂਕਿ ਇਨ੍ਹਾਂ ਲੋਕਾਂ ਦਾ ਮਨ ਮੋਟਾ ਹੋ ਗਿਆ ਹੈ; ਇਹ ਕੰਨਾਂ ਤੋਂ ਉੱਚਾ ਸੁਣਦੇ ਹਨ ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਅੱਖਾਂ ਨਾਲ ਵੇਖਣ, ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ ਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’
28
“ਇਸ ਕਰਕੇ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਕੋਲ ਭੇਜੀ ਗਈ ਹੈ ਅਤੇ ਉਹ ਜ਼ਰੂਰ ਸੁਣਨਗੇ।”
29
ਜਦੋਂ ਉਸ ਨੇ ਇਹ ਗੱਲਾਂ ਕਹੀਆਂ ਤਾਂ ਯਹੂਦੀ ਆਪਸ ਵਿੱਚ ਬਹੁਤ ਬਹਿਸ ਕਰਦੇ ਹੋਏ ਉੱਥੋਂ ਚਲੇ ਗਏ।
30
ਪੌਲੁਸ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਰਿਹਾ ਅਤੇ ਜਿਹੜੇ ਉਸ ਕੋਲ ਆਉਂਦੇ ਸਨ ਉਨ੍ਹਾਂ ਸਭਨਾਂ ਦਾ ਸੁਆਗਤ ਕਰਦਾ
31
ਅਤੇ ਬਿਨਾਂ ਕਿਸੇ ਰੋਕ ਟੋਕ ਦੇ ਪੂਰੀ ਦਲੇਰੀ ਨਾਲ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਸਿਖਾਉਂਦਾ ਸੀ।
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28