bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 11
Acts 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
1
ਫਿਰ ਰਸੂਲਾਂ ਅਤੇ ਭਾਈਆਂ ਨੇ ਜਿਹੜੇ ਯਹੂਦਿਯਾ ਵਿੱਚ ਸਨ ਸੁਣਿਆ ਕਿ ਪਰਾਈਆਂ ਕੌਮਾਂ ਨੇ ਵੀ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰ ਲਿਆ ਹੈ।
2
ਪਰ ਜਦੋਂ ਪਤਰਸ ਯਰੂਸ਼ਲਮ ਗਿਆ ਤਾਂ ਸੁੰਨਤੀ ਲੋਕ ਉਸ ਨਾਲ ਬਹਿਸਣ ਲੱਗੇ
3
ਅਤੇ ਕਿਹਾ, “ਤੂੰ ਅਸੁੰਨਤੀ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਨਾਲ ਖਾਧਾ।”
4
ਤਦ ਪਤਰਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਤਰਤੀਬਵਾਰ ਦੱਸਣਾ ਸ਼ੁਰੂ ਕੀਤਾ,
5
“ਮੈਂ ਯਾੱਪਾ ਨਗਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਬੇਸੁਧੀ ਵਿੱਚ ਇੱਕ ਦਰਸ਼ਨ ਵੇਖਿਆ ਕਿ ਇੱਕ ਵੱਡੀ ਚਾਦਰ ਵਰਗੀ ਕੋਈ ਚੀਜ਼ ਚਾਰਾਂ ਕੋਨਿਆਂ ਤੋਂ ਲਟਕਦੀ ਹੋਈ ਅਕਾਸ਼ ਤੋਂ ਹੇਠਾਂ ਉੱਤਰ ਕੇ ਮੇਰੇ ਤੱਕ ਆਈ।
6
ਜਦੋਂ ਮੈਂ ਗੌਹ ਨਾਲ ਉਸ ਵਿੱਚ ਵੇਖਿਆ ਤਾਂ ਮੈਨੂੰ ਧਰਤੀ ਦੇ ਪਸ਼ੂ ਅਤੇ ਜੰਗਲੀ ਜਾਨਵਰ ਅਤੇ ਰੀਂਗਣ ਵਾਲੇ ਜੀਵ ਅਤੇ ਅਕਾਸ਼ ਦੇ ਪੰਛੀ ਵਿਖਾਈ ਦਿੱਤੇ।
7
ਫਿਰ ਮੈਂ ਇੱਕ ਅਵਾਜ਼ ਵੀ ਸੁਣੀ ਜੋ ਮੈਨੂੰ ਕਹਿੰਦੀ ਸੀ, ‘ਪਤਰਸ, ਉੱਠ; ਮਾਰ ਅਤੇ ਖਾ’।
8
ਪਰ ਮੈਂ ਕਿਹਾ, ‘ਹੇ ਪ੍ਰਭੂ, ਬਿਲਕੁਲ ਨਹੀਂ! ਕਿਉਂਕਿ ਕੋਈ ਅਸ਼ੁੱਧ ਅਤੇ ਭ੍ਰਿਸ਼ਟ ਵਸਤੂ ਮੇਰੇ ਮੂੰਹ ਵਿੱਚ ਕਦੇ ਨਹੀਂ ਗਈ’।
9
ਦੂਜੀ ਵਾਰ ਫਿਰ ਅਕਾਸ਼ ਤੋਂ ਅਵਾਜ਼ ਆਈ, ‘ਜੋ ਪਰਮੇਸ਼ਰ ਨੇ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ’।
10
ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਸਭ ਕੁਝ ਫੇਰ ਅਕਾਸ਼ ਉੱਤੇ ਉਠਾ ਲਿਆ ਗਿਆ।
11
ਅਤੇ ਵੇਖੋ, ਉਸੇ ਸਮੇਂ ਉਸ ਘਰ ਦੇ ਸਾਹਮਣੇ ਜਿੱਥੇ ਅਸੀਂ ਠਹਿਰੇ ਸੀ, ਤਿੰਨ ਵਿਅਕਤੀ ਖੜ੍ਹੇ ਸਨ ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ।
12
ਤਦ ਆਤਮਾ ਨੇ ਮੈਨੂੰ ਕਿਹਾ ਕਿ ਮੈਂ ਬੇਝਿਜਕ ਉਨ੍ਹਾਂ ਦੇ ਨਾਲ ਚਲਾ ਜਾਵਾਂ। ਮੇਰੇ ਨਾਲ ਇਹ ਛੇ ਭਾਈ ਵੀ ਆਏ ਅਤੇ ਅਸੀਂ ਉਸ ਵਿਅਕਤੀ ਦੇ ਘਰ ਗਏ।
13
ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਇੱਕ ਸਵਰਗਦੂਤ ਨੂੰ ਖੜ੍ਹੇ ਵੇਖਿਆ ਜਿਸ ਨੇ ਉਸ ਨੂੰ ਕਿਹਾ, ‘ਕਿਸੇ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਸੱਦ;
14
ਉਹ ਤੈਨੂੰ ਉਹ ਗੱਲਾਂ ਦੱਸੇਗਾ ਜਿਨ੍ਹਾਂ ਦੁਆਰਾ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ’।
15
ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਪਵਿੱਤਰ ਆਤਮਾ ਉਸੇ ਤਰ੍ਹਾਂ ਉਨ੍ਹਾਂ ਉੱਤੇ ਉੱਤਰਿਆ ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ 'ਤੇ ਉੱਤਰਿਆ ਸੀ।
16
ਤਦ ਮੈਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸ ਨੇ ਕਹੀ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ’।
17
ਇਸ ਲਈ ਜੇ ਪਰਮੇਸ਼ਰ ਨੇ ਉਨ੍ਹਾਂ ਨੂੰ ਵੀ ਉਹੋ ਵਰਦਾਨ ਦਿੱਤਾ ਜੋ ਸਾਨੂੰ ਮਿਲਿਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ, ਤਾਂ ਮੈਂ ਕੌਣ ਸੀ ਜੋ ਪਰਮੇਸ਼ਰ ਨੂੰ ਰੋਕ ਸਕਦਾ?”
18
ਇਹ ਗੱਲਾਂ ਸੁਣ ਕੇ ਉਹ ਚੁੱਪ ਰਹੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਫਿਰ ਤਾਂ ਪਰਮੇਸ਼ਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਦੇ ਲਈ ਤੋਬਾ ਦਾ ਦਾਨ ਬਖਸ਼ਿਆ ਹੈ।”
19
ਤਦ ਜਿਹੜੇ ਲੋਕ ਇਸਤੀਫ਼ਾਨ ਨਾਲ ਹੋਏ ਅੱਤਿਆਚਾਰ ਦੇ ਕਾਰਨ ਖਿੰਡ ਗਏ ਸਨ, ਉਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਯਾ ਚਲੇ ਗਏ; ਪਰ ਉਹ ਯਹੂਦੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਵਚਨ ਨਹੀਂ ਸੁਣਾਉਂਦੇ ਸਨ।
20
ਉਨ੍ਹਾਂ ਵਿੱਚੋਂ ਕੁਝ ਵਿਅਕਤੀ ਕੁਪਰੁਸ ਅਤੇ ਕੁਰੇਨੇ ਤੋਂ ਸਨ ਜਿਹੜੇ ਅੰਤਾਕਿਯਾ ਆ ਕੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਦੀ ਖੁਸ਼ਖ਼ਬਰੀ ਸੁਣਾਉਣ ਲੱਗੇ।
21
ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਵਿਸ਼ਵਾਸ ਕਰਕੇ ਪ੍ਰਭੂ ਦੀ ਵੱਲ ਮੁੜੇ।
22
ਉਨ੍ਹਾਂ ਦੇ ਵਿਖੇ ਇਹ ਖ਼ਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਵੀ ਪਹੁੰਚੀ ਅਤੇ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਜਾਣ ਲਈ ਰਵਾਨਾ ਕੀਤਾ।
23
ਜਦੋਂ ਉਹ ਉੱਥੇ ਪਹੁੰਚਿਆ ਤਾਂ ਪਰਮੇਸ਼ਰ ਦੀ ਕਿਰਪਾ ਨੂੰ ਵੇਖ ਕੇ ਪ੍ਰਸੰਨ ਹੋਇਆ ਅਤੇ ਸਭਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਦਿਲ ਤੋਂ ਪ੍ਰਭੂ ਨਾਲ ਜੁੜੇ ਰਹਿਣ,
24
ਕਿਉਂਕਿ ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਇੱਕ ਭਲਾ ਵਿਅਕਤੀ ਸੀ। ਸੋ ਬਹੁਤ ਸਾਰੇ ਲੋਕ ਪ੍ਰਭੂ ਨਾਲ ਜੁੜ ਗਏ।
25
ਫਿਰ ਉਹ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ
26
ਅਤੇ ਉਸ ਨੂੰ ਲੱਭ ਕੇ ਅੰਤਾਕਿਯਾ ਲੈ ਆਇਆ। ਤਦ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਹੁੰਦੇ ਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਅਤੇ ਚੇਲੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਮਸੀਹੀ ਕਹਾਏ।
27
ਉਨ੍ਹਾਂ ਦਿਨਾਂ ਵਿੱਚ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਆਏ
28
ਅਤੇ ਉਨ੍ਹਾਂ ਵਿੱਚੋਂ ਆਗਬੁਸ ਨਾਮਕ ਇੱਕ ਨਬੀ ਨੇ ਖੜ੍ਹੇ ਹੋ ਕੇ ਆਤਮਾ ਦੇ ਰਾਹੀਂ ਦੱਸਿਆ ਕਿ ਸਾਰੀ ਧਰਤੀ ਉੱਤੇ ਇੱਕ ਵੱਡਾ ਕਾਲ ਪੈਣ ਵਾਲਾ ਹੈ। ਇਹ ਕਲੌਦਿਯੁਸ ਦੇ ਸਮੇਂ ਵਿੱਚ ਪਿਆ।
29
ਸੋ ਚੇਲਿਆਂ ਨੇ ਇਹ ਫੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਯੋਗਤਾ ਅਨੁਸਾਰ ਯਹੂਦਿਯਾ ਵਿੱਚ ਰਹਿਣ ਵਾਲੇ ਭਾਈਆਂ ਲਈ ਮਦਦ ਭੇਜੇ।
30
ਤਦ ਉਨ੍ਹਾਂ ਇਸੇ ਤਰ੍ਹਾਂ ਕੀਤਾ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥ ਬਜ਼ੁਰਗਾਂ ਕੋਲ ਮਦਦ ਭੇਜੀ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28