bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 18
Acts 18
Punjabi Standard Bible (Punjabi Standard Bible) 2023
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
1
ਇਸ ਤੋਂ ਬਾਅਦ ਪੌਲੁਸ ਅਥੇਨੈ ਤੋਂ ਨਿੱਕਲ ਕੇ ਕੁਰਿੰਥੁਸ ਵਿੱਚ ਆਇਆ
2
ਅਤੇ ਉਸ ਨੂੰ ਅਕੂਲਾ ਨਾਮਕ ਇੱਕ ਯਹੂਦੀ ਮਿਲਿਆ ਜੋ ਪੁੰਤੁਸ ਦਾ ਜੰਮ-ਪਲ਼ ਸੀ। ਉਹ ਕੁਝ ਚਿਰ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਸੀ, ਕਿਉਂਕਿ ਕਲੌਦਿਯੁਸ ਨੇ ਸਭ ਯਹੂਦੀਆਂ ਨੂੰ ਰੋਮ ਵਿੱਚੋਂ ਨਿੱਕਲ ਜਾਣ ਦਾ ਹੁਕਮ ਦਿੱਤਾ ਸੀ। ਸੋ ਪੌਲੁਸ ਉਨ੍ਹਾਂ ਕੋਲ ਗਿਆ
3
ਅਤੇ ਉਨ੍ਹਾਂ ਦਾ ਕਿੱਤਾ ਇੱਕੋ ਜਿਹਾ ਹੋਣ ਕਰਕੇ ਉਹ ਉਨ੍ਹਾਂ ਦੇ ਨਾਲ ਰਹਿਣ ਅਤੇ ਕੰਮ ਕਰਨ ਲੱਗਾ, ਕਿਉਂਕਿ ਕਿੱਤੇ ਤੋਂ ਉਹ ਤੰਬੂ ਬਣਾਉਣ ਵਾਲੇ ਸਨ।
4
ਉਹ ਹਰ ਸਬਤ ਦੇ ਦਿਨ ਸਭਾ-ਘਰ ਵਿੱਚ ਤਰਕ-ਵਿਤਰਕ ਕਰਦਾ ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਂਦਾ ਸੀ।
5
ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਾਂ ਪੌਲੁਸ ਵਚਨ ਸੁਣਾਉਣ ਵਿੱਚ ਰੁੱਝਾ ਹੋਇਆ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ।
6
ਪਰ ਜਦੋਂ ਯਹੂਦੀ ਵਿਰੋਧ ਅਤੇ ਨਿੰਦਾ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਲਹੂ ਤੁਹਾਡੇ ਸਿਰ ਹੋਵੇ; ਮੈਂ ਨਿਰਦੋਸ਼ ਹਾਂ! ਹੁਣ ਤੋਂ ਮੈਂ ਪਰਾਈਆਂ ਕੌਮਾਂ ਕੋਲ ਜਾਵਾਂਗਾ।”
7
ਫਿਰ ਉੱਥੋਂ ਚੱਲ ਕੇ ਉਹ ਤੀਤੁਸ ਯੂਸਤੁਸ ਨਾਮਕ ਇੱਕ ਵਿਅਕਤੀ ਦੇ ਘਰ ਗਿਆ ਜਿਹੜਾ ਪਰਮੇਸ਼ਰ ਦਾ ਭਗਤ ਸੀ ਅਤੇ ਜਿਸ ਦਾ ਘਰ ਸਭਾ-ਘਰ ਦੇ ਨਾਲ ਲੱਗਦਾ ਸੀ।
8
ਤਦ ਸਭਾ-ਘਰ ਦੇ ਆਗੂ ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਮੇਤ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਸੁਣ ਕੇ ਬਹੁਤ ਸਾਰੇ ਕੁਰਿੰਥੀ ਵੀ ਵਿਸ਼ਵਾਸ ਕਰਨ ਅਤੇ ਬਪਤਿਸਮਾ ਲੈਣ ਲੱਗੇ।
9
ਫਿਰ ਪ੍ਰਭੂ ਨੇ ਰਾਤ ਦੇ ਸਮੇਂ ਇੱਕ ਦਰਸ਼ਨ ਦੇ ਰਾਹੀਂ ਪੌਲੁਸ ਨੂੰ ਕਿਹਾ, “ਨਾ ਡਰ, ਸਗੋਂ ਬੋਲਦਾ ਰਹਿ ਅਤੇ ਚੁੱਪ ਨਾ ਹੋ,
10
ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਕੋਈ ਵੀ ਤੈਨੂੰ ਨੁਕਸਾਨ ਪਹੁੰਚਾਉਣ ਲਈ ਤੇਰੇ ਉੱਤੇ ਹਮਲਾ ਨਹੀਂ ਕਰੇਗਾ, ਕਿਉਂ ਜੋ ਇਸ ਨਗਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।”
11
ਸੋ ਪੌਲੁਸ ਡੇਢ ਸਾਲ ਉੱਥੇ ਰਹਿ ਕੇ ਉਨ੍ਹਾਂ ਦੇ ਵਿਚਕਾਰ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦਿੰਦਾ ਰਿਹਾ।
12
ਪਰ ਜਦੋਂ ਗਾਲੀਓ ਅਖਾਯਾ ਦਾ ਰਾਜਪਾਲ ਸੀ ਤਾਂ ਯਹੂਦੀ ਇੱਕ ਮਨ ਹੋ ਕੇ ਪੌਲੁਸ ਦੇ ਵਿਰੁੱਧ ਉੱਠ ਖੜ੍ਹੇ ਹੋਏ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ
13
ਅਤੇ ਕਿਹਾ, “ਇਹ ਵਿਅਕਤੀ ਲੋਕਾਂ ਨੂੰ ਬਿਵਸਥਾ ਦੇ ਉਲਟ ਹੋਰ ਢੰਗ ਨਾਲ ਪਰਮੇਸ਼ਰ ਦੀ ਉਪਾਸਨਾ ਕਰਨਾ ਸਿਖਾਉਂਦਾ ਹੈ।”
14
ਜਦੋਂ ਪੌਲੁਸ ਬੋਲਣ ਹੀ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਕਿਹਾ, “ਯਹੂਦੀਓ, ਜੇ ਇਹ ਕੋਈ ਗਲਤ ਕੰਮ ਜਾਂ ਗੰਭੀਰ ਅਪਰਾਧ ਹੁੰਦਾ ਤਾਂ ਮੈਂ ਤੁਹਾਡੀ ਸੁਣ ਵੀ ਲੈਂਦਾ,
15
ਪਰ ਜੇ ਇਹ ਵਿਵਾਦ ਸ਼ਬਦਾਂ, ਨਾਵਾਂ ਅਤੇ ਤੁਹਾਡੇ ਬਿਵਸਥਾ ਦੇ ਬਾਰੇ ਹੈ ਤਾਂ ਤੁਸੀਂ ਆਪੇ ਨਜਿੱਠੋ; ਮੈਂ ਇਨ੍ਹਾਂ ਗੱਲਾਂ ਦਾ ਨਿਆਂਕਾਰ ਨਹੀਂ ਬਣਨਾ ਚਾਹੁੰਦਾ।”
16
ਸੋ ਉਸ ਨੇ ਉਨ੍ਹਾਂ ਨੂੰ ਅਦਾਲਤ ਵਿੱਚੋਂ ਬਾਹਰ ਕੱਢ ਦਿੱਤਾ।
17
ਤਦ ਸਾਰੇ ਲੋਕਾਂ ਨੇ ਸਭਾ-ਘਰ ਦੇ ਆਗੂ ਸੋਸਥਨੇਸ ਨੂੰ ਫੜ ਕੇ ਨਿਆਂ ਆਸਣ ਦੇ ਸਾਹਮਣੇ ਹੀ ਕੁੱਟਿਆ, ਪਰ ਗਾਲੀਓ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ।
18
ਬਹੁਤ ਦਿਨਾਂ ਤੱਕ ਉੱਥੇ ਰਹਿਣ ਤੋਂ ਬਾਅਦ ਪੌਲੁਸ ਭਾਈਆਂ ਕੋਲੋਂ ਵਿਦਾ ਹੋਇਆ ਅਤੇ ਪ੍ਰਿਸਕਿੱਲਾ ਅਤੇ ਅਕੂਲਾ ਨਾਲ ਸਮੁੰਦਰ ਦੇ ਰਸਤੇ ਸੁਰਿਯਾ ਨੂੰ ਚੱਲ ਪਿਆ। ਉਸ ਨੇ ਕੰਖਰਿਯਾ ਵਿੱਚ ਆਪਣਾ ਸਿਰ ਮੁਨਾਇਆ, ਕਿਉਂਕਿ ਉਸ ਨੇ ਮੰਨਤ ਮੰਨੀ ਸੀ।
19
ਫਿਰ ਉਹ ਅਫ਼ਸੁਸ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਉੱਥੇ ਛੱਡ ਕੇ ਉਹ ਆਪ ਸਭਾ-ਘਰ ਵਿੱਚ ਗਿਆ ਅਤੇ ਯਹੂਦੀਆਂ ਨਾਲ ਤਰਕ-ਵਿਤਰਕ ਕਰਨ ਲੱਗਾ।
20
ਤਦ ਉਨ੍ਹਾਂ ਉਸ ਨੂੰ ਕੁਝ ਹੋਰ ਸਮਾਂ ਰੁਕਣ ਲਈ ਬੇਨਤੀ ਕੀਤੀ, ਪਰ ਉਹ ਰਾਜ਼ੀ ਨਾ ਹੋਇਆ
21
ਅਤੇ ਇਹ ਕਹਿ ਕੇ ਉਨ੍ਹਾਂ ਤੋਂ ਵਿਦਾ ਲਈ, “ਜੇ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫੇਰ ਆਵਾਂਗਾ।” ਫਿਰ ਉਹ ਸਮੁੰਦਰ ਦੇ ਰਸਤੇ ਅਫ਼ਸੁਸ ਤੋਂ ਚੱਲ ਪਿਆ
22
ਅਤੇ ਕੈਸਰਿਯਾ ਵਿੱਚ ਉੱਤਰ ਕੇ ਯਰੂਸ਼ਲਮ ਨੂੰ ਗਿਆ ਤੇ ਕਲੀਸਿਯਾ ਨੂੰ ਸਲਾਮ ਕਹਿ ਕੇ ਅੰਤਾਕਿਯਾ ਨੂੰ ਚਲਾ ਗਿਆ।
23
ਫਿਰ ਕੁਝ ਸਮਾਂ ਉੱਥੇ ਰਹਿ ਕੇ ਉਹ ਉੱਥੋਂ ਚਲਾ ਗਿਆ ਅਤੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਇਲਾਕੇ ਵਿੱਚੋਂ ਦੀ ਲੰਘਦਾ ਹੋਇਆ ਸਭ ਚੇਲਿਆਂ ਨੂੰ ਦ੍ਰਿੜ੍ਹ ਕਰਦਾ ਗਿਆ।
24
ਤਦ ਅਪੁੱਲੋਸ ਨਾਮਕ ਇੱਕ ਯਹੂਦੀ ਜਿਹੜਾ ਸਿਕੰਦਰਿਯਾ ਦਾ ਜੰਮ-ਪਲ਼ ਅਤੇ ਪ੍ਰਭਾਵਸ਼ਾਲੀ ਬੁਲਾਰਾ ਸੀ, ਅਫ਼ਸੁਸ ਵਿੱਚ ਆਇਆ। ਉਹ ਲਿਖਤਾਂ ਦਾ ਮਾਹਰ ਸੀ।
25
ਉਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਆਤਮਾ ਵਿੱਚ ਸਰਗਰਮ ਹੋ ਕੇ ਯਿਸੂ ਦੇ ਵਿਖੇ ਠੀਕ-ਠੀਕ ਸਿਖਾਉਂਦਾ ਅਤੇ ਦੱਸਦਾ ਸੀ, ਪਰ ਉਹ ਕੇਵਲ ਯੂਹੰਨਾ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ।
26
ਉਹ ਦਲੇਰੀ ਨਾਲ ਸਭਾ-ਘਰ ਵਿੱਚ ਬੋਲਣ ਲੱਗਾ ਅਤੇ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਸ ਦੀਆਂ ਗੱਲਾਂ ਸੁਣੀਆਂ ਤਾਂ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ਰ ਦਾ ਰਾਹ ਹੋਰ ਵੀ ਚੰਗੀ ਤਰ੍ਹਾਂ ਸਮਝਾਇਆ।
27
ਫਿਰ ਜਦੋਂ ਉਸ ਨੇ ਅਖਾਯਾ ਨੂੰ ਜਾਣਾ ਚਾਹਿਆ ਤਾਂ ਭਾਈਆਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਚੇਲਿਆਂ ਨੂੰ ਲਿਖਿਆ ਕਿ ਉਸ ਦਾ ਸੁਆਗਤ ਕਰਨ। ਉੱਥੇ ਪਹੁੰਚ ਕੇ ਉਸ ਨੇ ਉਨ੍ਹਾਂ ਦੀ ਜਿਹੜੇ ਕਿਰਪਾ ਦੇ ਰਾਹੀਂ ਵਿਸ਼ਵਾਸ ਵਿੱਚ ਆਏ ਸਨ, ਬਹੁਤ ਸਹਾਇਤਾ ਕੀਤੀ।
28
ਕਿਉਂਕਿ ਉਹ ਲਿਖਤਾਂ ਵਿੱਚੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਹੀ ਮਸੀਹ ਹੈ, ਬੜੇ ਜ਼ੋਰ ਨਾਲ ਸਭ ਦੇ ਸਾਹਮਣੇ ਯਹੂਦੀਆਂ ਨੂੰ ਨਿਰਉੱਤਰ ਕਰਦਾ ਸੀ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28