bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 25
Acts 25
Punjabi Standard Bible (Punjabi Standard Bible) 2023
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
1
ਫ਼ੇਸਤੁਸ ਉਸ ਪ੍ਰਾਂਤ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਬਾਅਦ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ।
2
ਤਦ ਪ੍ਰਧਾਨ ਯਾਜਕਾਂ ਅਤੇ ਯਹੂਦੀਆਂ ਦੇ ਆਗੂਆਂ ਨੇ ਪੌਲੁਸ ਦੇ ਵਿਰੁੱਧ ਫ਼ੇਸਤੁਸ ਸਾਹਮਣੇ ਦੋਸ਼ ਲਾਏ
3
ਅਤੇ ਉਸ ਦੀ ਮਿੰਨਤ ਕਰਨ ਲੱਗੇ ਕਿ ਉਹ ਕਿਰਪਾ ਕਰਕੇ ਪੌਲੁਸ ਨੂੰ ਯਰੂਸ਼ਲਮ ਵਿੱਚ ਬੁਲਾਵੇ; ਕਿਉਂਕਿ ਉਨ੍ਹਾਂ ਨੇ ਉਸ ਨੂੰ ਰਾਹ ਵਿੱਚ ਹੀ ਮਾਰ ਸੁੱਟਣ ਦੀ ਸਾਜ਼ਸ਼ ਰਚੀ ਸੀ।
4
ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਕੈਸਰਿਯਾ ਵਿੱਚ ਹੀ ਪਹਿਰੇ ਹੇਠ ਹੈ ਅਤੇ ਮੈਂ ਆਪ ਛੇਤੀ ਉੱਥੇ ਜਾਣ ਵਾਲਾ ਹਾਂ।”
5
ਉਸ ਨੇ ਕਿਹਾ, “ਤੁਹਾਡੇ ਵਿੱਚੋਂ ਜਿਹੜੇ ਪ੍ਰਮੁੱਖ ਵਿਅਕਤੀ ਹਨ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਦੀ ਕੋਈ ਗਲਤੀ ਹੈ ਤਾਂ ਉਸ 'ਤੇ ਦੋਸ਼ ਲਾਉਣ।”
6
ਫਿਰ ਉਨ੍ਹਾਂ ਕੋਲ ਅੱਠ ਜਾਂ ਦਸ ਦਿਨ ਰੁਕ ਕੇ ਉਹ ਕੈਸਰਿਯਾ ਆ ਗਿਆ ਅਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ।
7
ਜਦੋਂ ਪੌਲੁਸ ਆਇਆ ਤਾਂ ਉਹ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਗਏ ਅਤੇ ਬਹੁਤ ਸਾਰੇ ਗੰਭੀਰ ਦੋਸ਼ ਲਾਉਣ ਲੱਗੇ ਜਿਨ੍ਹਾਂ ਨੂੰ ਉਹ ਸਾਬਤ ਨਾ ਕਰ ਸਕੇ।
8
ਪਰ ਪੌਲੁਸ ਨੇ ਆਪਣੇ ਬਚਾਅ ਵਿੱਚ ਕਿਹਾ, “ਮੈਂ ਨਾ ਯਹੂਦੀਆਂ ਦੀ ਬਿਵਸਥਾ ਦੇ ਵਿਰੁੱਧ, ਨਾ ਹੈਕਲ ਦੇ ਵਿਰੁੱਧ ਅਤੇ ਨਾ ਹੀ ਕੈਸਰ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ।”
9
ਤਦ ਫ਼ੇਸਤੁਸ ਨੇ ਯਹੂਦੀਆਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਪੌਲੁਸ ਨੂੰ ਕਿਹਾ, “ਕੀ ਤੂੰ ਚਾਹੁੰਦਾ ਹੈਂ ਕਿ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਕੀਤਾ ਜਾਵੇ?”
10
ਪੌਲੁਸ ਨੇ ਕਿਹਾ, “ਮੈਂ ਕੈਸਰ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹਾ ਹਾਂ, ਮੇਰਾ ਨਿਆਂ ਇੱਥੇ ਹੀ ਹੋਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਬੁਰਾ ਨਹੀਂ ਕੀਤਾ ਜਿਵੇਂ ਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ।
11
ਜੇ ਮੈਂ ਕੁਝ ਗਲਤ ਕੀਤਾ ਹੈ ਅਤੇ ਮੌਤ ਦੇ ਯੋਗ ਕੋਈ ਕੰਮ ਕੀਤਾ ਹੈ ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਦਾ, ਪਰ ਜੇ ਅਜਿਹੀ ਕੋਈ ਗੱਲ ਹੈ ਹੀ ਨਹੀਂ ਜਿਸ ਦਾ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕੋਈ ਮੈਨੂੰ ਇਨ੍ਹਾਂ ਦੇ ਹਵਾਲੇ ਨਹੀਂ ਕਰ ਸਕਦਾ। ਮੈਂ ਕੈਸਰ ਨੂੰ ਅਪੀਲ ਕਰਦਾ ਹਾਂ।”
12
ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਕਰਕੇ ਉੱਤਰ ਦਿੱਤਾ, “ਤੂੰ ਕੈਸਰ ਨੂੰ ਅਪੀਲ ਕੀਤੀ ਹੈ, ਤੂੰ ਕੈਸਰ ਕੋਲ ਜਾਵੇਂਗਾ।”
13
ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਕੇ, ਫ਼ੇਸਤੁਸ ਦਾ ਸੁਆਗਤ ਕਰਨ ਲਈ ਕੈਸਰਿਯਾ ਵਿੱਚ ਆਏ।
14
ਜਦੋਂ ਉਨ੍ਹਾਂ ਨੂੰ ਉੱਥੇ ਠਹਿਰੇ ਹੋਏ ਕਈ ਦਿਨ ਹੋ ਗਏ ਤਾਂ ਫ਼ੇਸਤੁਸ ਨੇ ਰਾਜੇ ਨੂੰ ਪੌਲੁਸ ਦੇ ਬਾਰੇ ਦੱਸਦੇ ਹੋਏ ਕਿਹਾ, “ਫ਼ੇਲਿਕਸ ਇੱਕ ਕੈਦੀ ਨੂੰ ਪਿੱਛੇ ਛੱਡ ਗਿਆ ਹੈ।
15
ਜਦੋਂ ਮੈਂ ਯਰੂਸ਼ਲਮ ਵਿੱਚ ਸੀ ਤਾਂ ਪ੍ਰਧਾਨ ਯਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਮੈਨੂੰ ਉਸ ਬਾਰੇ ਦੱਸਿਆ ਅਤੇ ਉਸ ਦੇ ਵਿਰੁੱਧ ਸਜ਼ਾ ਦੀ ਮੰਗ ਕੀਤੀ।
16
ਪਰ ਮੈਂ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਰੋਮੀਆਂ ਦਾ ਇਹ ਦਸਤੂਰ ਨਹੀਂ ਹੈ ਕਿ ਕਿਸੇ ਅਪਰਾਧੀ ਨੂੰ ਪਹਿਲਾਂ ਹੀ ਸਜ਼ਾ ਦੇ ਲਈ ਹਵਾਲੇ ਕਰਨ, ਜਦੋਂ ਤੱਕ ਕਿ ਉਹ ਉਸ ਨੂੰ ਮੁਦਈਆਂ ਦੇ ਸਾਹਮਣੇ ਆ ਕੇ ਦੋਸ਼ਾਂ ਦੇ ਵਿਖੇ ਆਪਣਾ ਪੱਖ ਰੱਖਣ ਦਾ ਮੌਕਾ ਨਾ ਦੇਣ।”
17
ਸੋ ਜਦੋਂ ਉਹ ਇੱਥੇ ਇਕੱਠੇ ਹੋਏ ਤਾਂ ਮੈਂ ਬਿਨਾਂ ਕੋਈ ਦੇਰੀ ਕੀਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਉਸ ਮਨੁੱਖ ਨੂੰ ਲਿਆਉਣ ਦਾ ਹੁਕਮ ਦਿੱਤਾ।
18
ਪਰ ਉਸ ਦੇ ਮੁਦਈਆਂ ਨੇ ਖੜ੍ਹੇ ਹੋ ਕੇ ਉਸ 'ਤੇ ਅਜਿਹੀ ਕਿਸੇ ਬੁਰਾਈ ਦਾ ਦੋਸ਼ ਨਾ ਲਾਇਆ ਜਿਹੜੀ ਮੈਂ ਸੋਚ ਰਿਹਾ ਸੀ,
19
ਸਗੋਂ ਇਸ ਦੇ ਨਾਲ ਉਨ੍ਹਾਂ ਦਾ ਝਗੜਾ ਆਪਣੇ ਧਰਮ ਦੇ ਵਿਖੇ ਅਤੇ ਕਿਸੇ ਯਿਸੂ ਦੇ ਬਾਰੇ ਸੀ ਜਿਹੜਾ ਮਰ ਗਿਆ ਸੀ ਅਤੇ ਪੌਲੁਸ ਉਸ ਨੂੰ ਜੀਉਂਦਾ ਦੱਸ ਰਿਹਾ ਸੀ।
20
ਜਦੋਂ ਮੈਂ ਦੁਬਿਧਾ ਵਿੱਚ ਸੀ ਕਿ ਇਨ੍ਹਾਂ ਗੱਲਾਂ ਦੀ ਜਾਂਚ-ਪੜਤਾਲ ਕਿਵੇਂ ਕਰਾਂ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਹੋਵੇ।
21
ਪਰ ਜਦੋਂ ਪੌਲੁਸ ਨੇ ਅਪੀਲ ਕੀਤੀ ਕਿ ਉਸ ਨੂੰ ਪਾਤਸ਼ਾਹ ਦੇ ਫੈਸਲੇ ਤੱਕ ਇੱਥੇ ਹੀ ਰੱਖਿਆ ਜਾਵੇ ਤਾਂ ਮੈਂ ਹੁਕਮ ਦਿੱਤਾ ਕਿ ਜਦੋਂ ਤੱਕ ਮੈਂ ਉਸ ਨੂੰ ਕੈਸਰ ਕੋਲ ਨਾ ਭੇਜਾਂ, ਉਸ ਨੂੰ ਪਹਿਰੇ ਹੇਠ ਰੱਖਿਆ ਜਾਵੇ।
22
ਤਦ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਦੀਆਂ ਗੱਲਾਂ ਸੁਣਨਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਤੂੰ ਕੱਲ੍ਹ ਸੁਣ ਲਵੀਂ।”
23
ਅਗਲੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੀ ਧੂਮਧਾਮ ਨਾਲ ਆਏ ਅਤੇ ਸੈਨਾਪਤੀਆਂ ਅਤੇ ਨਗਰ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਦਰਬਾਰ ਵਿੱਚ ਪ੍ਰਵੇਸ਼ ਕੀਤਾ। ਤਦ ਫ਼ੇਸਤੁਸ ਨੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ।
24
ਫ਼ੇਸਤੁਸ ਨੇ ਕਿਹਾ, “ਹੇ ਰਾਜਾ ਅਗ੍ਰਿੱਪਾ ਅਤੇ ਸਾਡੇ ਨਾਲ ਹਾਜ਼ਰ ਸਭ ਲੋਕੋ, ਤੁਸੀਂ ਇਸ ਵਿਅਕਤੀ ਨੂੰ ਵੇਖਦੇ ਹੋ ਜਿਸ ਬਾਰੇ ਸਾਰੇ ਯਹੂਦੀ ਲੋਕਾਂ ਨੇ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਚੀਕ-ਚੀਕ ਕੇ ਮੈਨੂੰ ਅਪੀਲ ਕੀਤੀ ਕਿ ਹੁਣ ਇਸ ਦਾ ਜੀਉਂਦੇ ਰਹਿਣਾ ਯੋਗ ਨਹੀਂ।
25
ਪਰ ਮੈਂ ਜਾਣ ਲਿਆ ਕਿ ਇਸ ਨੇ ਮੌਤ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ, ਪਰ ਜਦੋਂ ਇਸ ਨੇ ਆਪ ਪਾਤਸ਼ਾਹ ਨੂੰ ਅਪੀਲ ਕੀਤੀ ਤਾਂ ਮੈਂ ਇਸ ਨੂੰ ਭੇਜਣ ਦਾ ਫੈਸਲਾ ਕੀਤਾ।
26
ਮੇਰੇ ਕੋਲ ਇਸ ਦੇ ਵਿਖੇ ਮਹਾਰਾਜ ਨੂੰ ਲਿਖਣ ਲਈ ਕੋਈ ਨਿਸ਼ਚਿਤ ਗੱਲ ਨਹੀਂ ਹੈ, ਇਸ ਲਈ ਮੈਂ ਇਸ ਨੂੰ ਤੁਹਾਡੇ ਸਭ ਦੇ ਅਤੇ ਹੇ ਰਾਜਾ ਅਗ੍ਰਿੱਪਾ, ਖਾਸ ਕਰਕੇ ਤੇਰੇ ਸਾਹਮਣੇ ਲਿਆਂਦਾ ਹੈ ਤਾਂਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਮੇਰੇ ਕੋਲ ਲਿਖਣ ਲਈ ਕੁਝ ਹੋਵੇ;
27
ਕਿਉਂਕਿ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਕਿਸੇ ਕੈਦੀ ਨੂੰ ਭੇਜਾਂ, ਪਰ ਉਸ 'ਤੇ ਲੱਗੇ ਦੋਸ਼ਾਂ ਦਾ ਵੇਰਵਾ ਨਾ ਦੇਵਾਂ।”
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28