bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 19
Acts 19
Punjabi Standard Bible (Punjabi Standard Bible) 2023
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 20 →
1
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੁਸ ਉਤਲੇ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਅਫ਼ਸੁਸ ਨੂੰ ਆਇਆ ਅਤੇ ਉੱਥੇ ਉਸ ਨੂੰ ਕੁਝ ਚੇਲੇ ਮਿਲੇ।
2
ਉਸ ਨੇ ਉਨ੍ਹਾਂ ਨੂੰ ਪੁੱਛਿਆ, “ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਅਸੀਂ ਤਾਂ ਸੁਣਿਆ ਵੀ ਨਹੀਂ ਕਿ ਪਵਿੱਤਰ ਆਤਮਾ ਹੁੰਦਾ ਹੈ!”
3
ਤਦ ਉਸ ਨੇ ਕਿਹਾ, “ਤਾਂ ਫਿਰ ਤੁਸੀਂ ਕਿਸ ਦਾ ਬਪਤਿਸਮਾ ਲਿਆ?” ਉਨ੍ਹਾਂ ਕਿਹਾ, “ਯੂਹੰਨਾ ਦਾ ਬਪਤਿਸਮਾ।”
4
ਪੌਲੁਸ ਨੇ ਕਿਹਾ, “ਯੂਹੰਨਾ ਨੇ ਇਹ ਕਹਿੰਦੇ ਹੋਏ ਲੋਕਾਂ ਨੂੰ ਤੋਬਾ ਦਾ ਬਪਤਿਸਮਾ ਦਿੱਤਾ ਕਿ ਉਹ ਉਸ ਉੱਤੇ ਜਿਹੜਾ ਉਸ ਤੋਂ ਬਾਅਦ ਆਉਣ ਵਾਲਾ ਹੈ, ਵਿਸ਼ਵਾਸ ਕਰਨ ਅਰਥਾਤ ਯਿਸੂ ਉੱਤੇ।”
5
ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ।
6
ਫਿਰ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਤੇ ਉੱਤਰ ਆਇਆ ਅਤੇ ਉਹ ਗੈਰ-ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ।
7
ਉਹ ਸਾਰੇ ਲਗਭਗ ਬਾਰਾਂ ਵਿਅਕਤੀ ਸਨ।
8
ਉਹ ਸਭਾ-ਘਰ ਵਿੱਚ ਜਾ ਕੇ ਪਰਮੇਸ਼ਰ ਦੇ ਰਾਜ ਵਿਖੇ ਤਰਕ-ਵਿਤਰਕ ਕਰਦਾ ਅਤੇ ਲੋਕਾਂ ਨੂੰ ਸਮਝਾਉਂਦਾ ਹੋਇਆ ਤਿੰਨ ਮਹੀਨੇ ਦਲੇਰੀ ਨਾਲ ਬੋਲਦਾ ਰਿਹਾ।
9
ਪਰ ਜਦੋਂ ਕਈਆਂ ਨੇ ਕਠੋਰ ਹੋ ਕੇ ਉਸ ਦੀ ਨਾ ਮੰਨੀ ਅਤੇ ਲੋਕਾਂ ਦੇ ਸਾਹਮਣੇ ਇਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਹ ਉਨ੍ਹਾਂ ਤੋਂ ਪਿਛਾਂਹ ਹਟ ਗਿਆ ਅਤੇ ਚੇਲਿਆਂ ਨੂੰ ਅਲੱਗ ਕਰਕੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਹਰ ਰੋਜ਼ ਤਰਕ-ਵਿਤਰਕ ਕਰਦਾ ਰਿਹਾ।
10
ਦੋ ਸਾਲ ਤੱਕ ਇਹੋ ਹੁੰਦਾ ਰਿਹਾ, ਇੱਥੋਂ ਤੱਕ ਕਿ ਅਸਿਯਾ ਦੇ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਵਚਨ ਸੁਣ ਲਿਆ।
11
ਪਰਮੇਸ਼ਰ ਪੌਲੁਸ ਦੇ ਹੱਥੀਂ ਅਨੋਖੇ ਚਮਤਕਾਰ ਕਰਦਾ ਸੀ,
12
ਇੱਥੋਂ ਤੱਕ ਕਿ ਰੁਮਾਲ ਅਤੇ ਪਰਨੇ ਉਸ ਦੇ ਸਰੀਰ ਨੂੰ ਛੁਹਾ ਕੇ ਬਿਮਾਰਾਂ ਉੱਤੇ ਪਾਉਣ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ।
13
ਤਦ ਇੱਧਰ-ਉੱਧਰ ਫਿਰ ਕੇ ਝਾੜ-ਫੂਕ ਕਰਨ ਵਾਲੇ ਕੁਝ ਯਹੂਦੀਆਂ ਨੇ ਵੀ ਉਨ੍ਹਾਂ ਉੱਤੇ ਜਿਨ੍ਹਾਂ ਵਿੱਚ ਦੁਸ਼ਟ ਆਤਮਾਵਾਂ ਸਨ ਪ੍ਰਭੂ ਯਿਸੂ ਦਾ ਨਾਮ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, “ਮੈਂ ਤੁਹਾਨੂੰ ਯਿਸੂ ਦੇ ਨਾਮ ਵਿੱਚ ਜਿਸ ਦਾ ਪੌਲੁਸ ਪ੍ਰਚਾਰ ਕਰਦਾ ਹੈ, ਹੁਕਮ ਦਿੰਦਾ ਹਾਂ।”
14
ਸਕੇਵਾ ਨਾਮਕ ਇੱਕ ਯਹੂਦੀ ਪ੍ਰਧਾਨ ਯਾਜਕ ਦੇ ਸੱਤ ਪੁੱਤਰ ਵੀ ਇਹੋ ਕਰ ਰਹੇ ਸਨ।
15
ਪਰ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਯਿਸੂ ਨੂੰ ਤਾਂ ਮੈਂ ਜਾਣਦੀ ਹਾਂ ਅਤੇ ਪੌਲੁਸ ਦਾ ਵੀ ਮੈਨੂੰ ਪਤਾ ਹੈ, ਪਰ ਤੁਸੀਂ ਕੌਣ ਹੋ?”
16
ਤਦ ਉਹ ਮਨੁੱਖ ਜਿਸ ਵਿੱਚ ਦੁਸ਼ਟ ਆਤਮਾ ਸੀ ਉਨ੍ਹਾਂ ਉੱਤੇ ਟੁੱਟ ਪਈ ਅਤੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਕਰਕੇ ਉਨ੍ਹਾਂ ਉੱਤੇ ਅਜਿਹੀ ਪਰਬਲ ਹੋਈ ਕਿ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।
17
ਇਹ ਗੱਲ ਅਫ਼ਸੁਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੂੰ ਵੀ ਪਤਾ ਲੱਗੀ ਅਤੇ ਉਨ੍ਹਾਂ ਸਭਨਾਂ ਉੱਤੇ ਭੈ ਛਾ ਗਿਆ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਵਡਿਆਈ ਹੋਈ।
18
ਜਿਨ੍ਹਾਂ ਨੇ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆ ਕੇ ਆਪਣੇ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ।
19
ਅਤੇ ਜਾਦੂ-ਟੂਣਾ ਕਰਨ ਵਾਲਿਆਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਪੁਸਤਕਾਂ ਇਕੱਠੀਆਂ ਕਰਕੇ ਸਭ ਦੇ ਸਾਹਮਣੇ ਸਾੜ ਦਿੱਤੀਆਂ ਅਤੇ ਜਦੋਂ ਇਨ੍ਹਾਂ ਦਾ ਮੁੱਲ ਜੋੜਿਆ ਗਿਆ ਤਾਂ ਇਹ ਪੰਜਾਹ ਹਜ਼ਾਰ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਹੋਇਆ।
20
ਇਸ ਤਰ੍ਹਾਂ ਪ੍ਰਭੂ ਦਾ ਵਚਨ ਸ਼ਕਤੀਸ਼ਾਲੀ ਢੰਗ ਨਾਲ ਵਧਦਾ ਅਤੇ ਪਰਬਲ ਹੁੰਦਾ ਗਿਆ।
21
ਜਦੋਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਆਪਣੇ ਮਨ ਵਿੱਚ ਠਾਣਿਆ ਕਿ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ, “ਉੱਥੇ ਪਹੁੰਚਣ ਤੋਂ ਬਾਅਦ ਮੈਨੂੰ ਰੋਮ ਵੀ ਵੇਖਣਾ ਚਾਹੀਦਾ ਹੈ।”
22
ਸੋ ਉਸ ਨੇ ਆਪਣੇ ਦੋ ਸਹਾਇਕਾਂ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਭੇਜ ਦਿੱਤਾ ਅਤੇ ਆਪ ਕੁਝ ਸਮੇਂ ਲਈ ਅਸਿਯਾ ਵਿੱਚ ਰੁਕਿਆ ਰਿਹਾ।
23
ਉਸੇ ਸਮੇਂ ਦੌਰਾਨ ਇਸ ਪੰਥ ਦੇ ਵਿਖੇ ਉੱਥੇ ਬਹੁਤ ਖਲਬਲੀ ਮੱਚ ਗਈ।
24
ਕਿਉਂਕਿ ਦੇਮੇਤ੍ਰਿਯੁਸ ਨਾਮਕ ਇੱਕ ਸੁਨਿਆਰਾ ਅਰਤਿਮਿਸ ਦੇ ਚਾਂਦੀ ਦੇ ਮੰਦਰ ਬਣਵਾ ਕੇ ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।
25
ਉਸ ਨੇ ਉਨ੍ਹਾਂ ਨੂੰ ਅਤੇ ਇਹੋ ਕੰਮ ਕਰਨ ਵਾਲੇ ਹੋਰ ਕਾਰੀਗਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕਿਹਾ, “ਮਿੱਤਰੋ, ਤੁਸੀਂ ਜਾਣਦੇ ਹੋ ਕਿ ਇਸ ਕਿੱਤੇ ਕਰਕੇ ਸਾਨੂੰ ਬਹੁਤ ਕਮਾਈ ਹੁੰਦੀ ਹੈ।
26
ਤੁਸੀਂ ਵੇਖਦੇ ਅਤੇ ਸੁਣਦੇ ਹੋ ਕਿ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ, ਸਗੋਂ ਲਗਭਗ ਸਾਰੇ ਅਸਿਯਾ ਵਿੱਚ ਬਹੁਤ ਲੋਕਾਂ ਨੂੰ ਸਮਝਾ-ਬੁਝਾ ਕੇ ਕੁਰਾਹੇ ਪਾਇਆ ਹੈ ਅਤੇ ਕਹਿੰਦਾ ਹੈ ਕਿ ਜੋ ਹੱਥਾਂ ਦੇ ਬਣਾਏ ਹਨ ਉਹ ਦੇਵਤੇ ਨਹੀਂ ਹਨ।
27
ਇਸ ਨਾਲ ਨਾ ਕੇਵਲ ਸਾਡੇ ਕਿੱਤੇ ਦੇ ਬਦਨਾਮ ਹੋਣ ਦਾ ਖ਼ਤਰਾ ਹੈ, ਸਗੋਂ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਨੂੰ ਵੀ ਮਹੱਤਵਹੀਣ ਸਮਝਿਆ ਜਾਵੇਗਾ ਅਤੇ ਜਿਸ ਨੂੰ ਸਾਰਾ ਅਸਿਯਾ ਅਤੇ ਸੰਸਾਰ ਪੂਜਦਾ ਹੈ ਉਸ ਦੀ ਮਹਾਨਤਾ ਵੀ ਖ਼ਤਮ ਹੋ ਜਾਵੇਗੀ।”
28
ਇਹ ਸੁਣ ਕੇ ਉਹ ਕ੍ਰੋਧ ਨਾਲ ਭਰ ਗਏ ਅਤੇ ਚੀਕ-ਚੀਕ ਕੇ ਕਹਿਣ ਲੱਗੇ, “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”
29
ਤਦ ਸਾਰੇ ਨਗਰ ਵਿੱਚ ਗੜਬੜੀ ਫੈਲ ਗਈ ਅਤੇ ਲੋਕ ਪੌਲੁਸ ਦੇ ਸੰਗੀ ਯਾਤਰੀ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਸਨ, ਫੜ ਕੇ ਇਕੱਠੇ ਤੇਜੀ ਨਾਲ ਦੌੜਦੇ ਹੋਏ ਰੰਗਸ਼ਾਲਾ ਵਿੱਚ ਗਏ।
30
ਜਦੋਂ ਪੌਲੁਸ ਨੇ ਲੋਕਾਂ ਦੇ ਕੋਲ ਅੰਦਰ ਜਾਣਾ ਚਾਹਿਆ ਤਾਂ ਚੇਲਿਆਂ ਨੇ ਉਸ ਨੂੰ ਨਾ ਜਾਣ ਦਿੱਤਾ।
31
ਅਸਿਯਾ ਦੇ ਕੁਝ ਅਧਿਕਾਰੀਆਂ ਨੇ ਵੀ ਜੋ ਉਸ ਦੇ ਮਿੱਤਰ ਸਨ, ਸੁਨੇਹਾ ਭੇਜ ਕੇ ਉਸ ਨੂੰ ਬੇਨਤੀ ਕੀਤੀ ਕਿ ਉਹ ਰੰਗਸ਼ਾਲਾ ਵਿੱਚ ਨਾ ਜਾਵੇ।
32
ਉੱਥੇ ਕੋਈ ਕੁਝ ਰੌਲ਼ਾ ਪਾ ਰਿਹਾ ਸੀ ਅਤੇ ਕੋਈ ਕੁਝ, ਕਿਉਂਕਿ ਸਭਾ ਵਿੱਚ ਖਲਬਲੀ ਮੱਚੀ ਹੋਈ ਸੀ ਅਤੇ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਇਕੱਠੇ ਕਿਉਂ ਹੋਏ ਸਨ।
33
ਤਦ ਭੀੜ ਵਿੱਚੋਂ ਕੁਝ ਲੋਕਾਂ ਨੇ ਸਿਕੰਦਰ ਨੂੰ ਜਿਸ ਨੂੰ ਯਹੂਦੀਆਂ ਨੇ ਖੜ੍ਹਾ ਕੀਤਾ ਸੀ, ਸਾਹਮਣੇ ਕੀਤਾ ਅਤੇ ਸਿਕੰਦਰ ਨੇ ਹੱਥ ਨਾਲ ਇਸ਼ਾਰਾ ਕਰਕੇ ਲੋਕਾਂ ਦੇ ਸਾਹਮਣੇ ਆਪਣਾ ਪੱਖ ਰੱਖਣਾ ਚਾਹਿਆ।
34
ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਯਹੂਦੀ ਹੈ ਤਾਂ ਲਗਭਗ ਦੋ ਘੰਟੇ ਤੱਕ ਸਾਰੇ ਇੱਕੋ ਅਵਾਜ਼ ਵਿੱਚ ਚੀਕਦੇ ਰਹੇ, “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”
35
ਤਦ ਨਗਰ ਦੇ ਪ੍ਰਬੰਧਕ ਨੇ ਲੋਕਾਂ ਨੂੰ ਸ਼ਾਂਤ ਕਰਕੇ ਕਿਹਾ, “ਅਫ਼ਸੀ ਲੋਕੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਨਗਰ ਮਹਾਨ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਾਦਾਰ ਹੈ।
36
ਸੋ ਜਦੋਂ ਇਨ੍ਹਾਂ ਗੱਲਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਤਾਂ ਚਾਹੀਦਾ ਹੈ ਕਿ ਤੁਸੀਂ ਸ਼ਾਂਤ ਹੋ ਜਾਓ ਅਤੇ ਬਿਨਾਂ ਸੋਚੇ-ਸਮਝੇ ਕੁਝ ਨਾ ਕਰੋ।
37
ਕਿਉਂਕਿ ਤੁਸੀਂ ਜਿਨ੍ਹਾਂ ਮਨੁੱਖਾਂ ਨੂੰ ਲਿਆਏ ਹੋ ਉਹ ਨਾ ਤਾਂ ਮੰਦਰ ਦੇ ਲੁਟੇਰੇ ਹਨ ਅਤੇ ਨਾ ਹੀ ਸਾਡੀ ਦੇਵੀ ਦੀ ਨਿੰਦਾ ਕਰਦੇ ਹਨ।
38
ਇਸ ਲਈ ਜੇ ਦੇਮੇਤ੍ਰਿਯੁਸ ਅਤੇ ਉਸ ਦੇ ਨਾਲ ਦੇ ਕਾਰੀਗਰਾਂ ਨੂੰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਰਾਜਪਾਲ ਵੀ ਹਨ, ਉੱਥੇ ਉਹ ਇੱਕ ਦੂਜੇ 'ਤੇ ਦੋਸ਼ ਲਾਉਣ।
39
ਪਰ ਜੇ ਤੁਸੀਂ ਕੁਝ ਹੋਰ ਚਾਹੁੰਦੇ ਹੋ ਤਾਂ ਇਸ ਦਾ ਫੈਸਲਾ ਕਾਨੂੰਨੀ ਸਭਾ ਵਿੱਚ ਕੀਤਾ ਜਾਵੇਗਾ।
40
ਕਿਉਂਕਿ ਅੱਜ ਦੇ ਵਿਦਰੋਹ ਕਰਕੇ ਸਾਡੇ ਉੱਤੇ ਦੋਸ਼ ਲੱਗਣ ਦਾ ਖ਼ਤਰਾ ਹੈ ਅਤੇ ਸਾਡੇ ਕੋਲ ਕੋਈ ਕਾਰਨ ਵੀ ਨਹੀਂ ਹੈ ਜੋ ਅਸੀਂ ਇਸ ਹੁੱਲੜ ਦੇ ਸੰਬੰਧ ਵਿੱਚ ਦੱਸ ਸਕੀਏ।”
41
ਤਦ ਇਹ ਗੱਲਾਂ ਕਹਿ ਕੇ ਉਸ ਨੇ ਸਭਾ ਬਰਖਾਸਤ ਕਰ ਦਿੱਤੀ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28