bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 3
Acts 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 4 →
1
ਪਤਰਸ ਅਤੇ ਯੂਹੰਨਾ ਦਿਨ ਦੇ ਤਿੰਨ ਵਜੇ ਪ੍ਰਾਰਥਨਾ ਦੇ ਸਮੇਂ ਹੈਕਲ ਨੂੰ ਜਾ ਰਹੇ ਸਨ
2
ਅਤੇ ਲੋਕ ਇੱਕ ਜਨਮ ਦੇ ਲੰਗੜੇ ਨੂੰ ਲਿਜਾ ਰਹੇ ਸਨ ਜਿਸ ਨੂੰ ਉਹ ਹਰ ਰੋਜ਼ ਹੈਕਲ ਦੇ ਦਰਵਾਜ਼ੇ ਕੋਲ ਜੋ “ਸੁੰਦਰ” ਕਹਾਉਂਦਾ ਹੈ, ਬਿਠਾ ਦਿੰਦੇ ਸਨ ਤਾਂਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ।
3
ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦੇ ਵੇਖਿਆ ਤਾਂ ਉਨ੍ਹਾਂ ਤੋਂ ਭੀਖ ਮੰਗਣ ਲੱਗਾ।
4
ਪਰ ਪਤਰਸ ਨੇ ਯੂਹੰਨਾ ਦੇ ਨਾਲ ਉਸ ਵੱਲ ਗੌਹ ਨਾਲ ਵੇਖ ਕੇ ਕਿਹਾ, “ਸਾਡੀ ਵੱਲ ਵੇਖ!”
5
ਤਦ ਉਹ ਉਨ੍ਹਾਂ ਤੋਂ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਤੱਕਣ ਲੱਗਾ।
6
ਪਰ ਪਤਰਸ ਨੇ ਕਿਹਾ, “ਸੋਨਾ ਅਤੇ ਚਾਂਦੀ ਤਾਂ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਉਹ ਮੈਂ ਤੈਨੂੰ ਦਿੰਦਾ ਹਾਂ; ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਉੱਠ ਅਤੇ ਚੱਲ-ਫਿਰ!”
7
ਤਦ ਉਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਤੁਰੰਤ ਉਸ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਤਾਕਤ ਆ ਗਈ।
8
ਉਹ ਕੁੱਦ ਕੇ ਖੜ੍ਹਾ ਹੋ ਗਿਆ ਤੇ ਚੱਲਣ- ਫਿਰਨ ਲੱਗਾ ਅਤੇ ਚੱਲਦਾ ਅਤੇ ਕੁੱਦਦਾ ਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਨ੍ਹਾਂ ਦੇ ਨਾਲ ਹੈਕਲ ਵਿੱਚ ਗਿਆ।
9
ਸਭ ਲੋਕਾਂ ਨੇ ਉਸ ਨੂੰ ਚੱਲਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਵੇਖਿਆ
10
ਅਤੇ ਉਸ ਨੂੰ ਪਛਾਣ ਲਿਆ ਕਿ ਇਹ ਉਹੋ ਹੈ ਜਿਹੜਾ ਹੈਕਲ ਦੇ “ਸੁੰਦਰ ਫਾਟਕ” 'ਤੇ ਬੈਠਾ ਭੀਖ ਮੰਗਦਾ ਹੁੰਦਾ ਸੀ ਅਤੇ ਜੋ ਉਸ ਨਾਲ ਵਾਪਰਿਆ ਸੀ ਉਹ ਉਸ ਤੋਂ ਬਹੁਤ ਹੈਰਾਨ ਅਤੇ ਅਚਰਜ ਹੋਏ।
11
ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਫੜਿਆ ਹੋਇਆ ਸੀ ਤਾਂ ਸਭ ਲੋਕ ਬਹੁਤ ਹੈਰਾਨ ਹੋ ਕੇ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਕਹਾਉਂਦਾ ਹੈ, ਉਨ੍ਹਾਂ ਕੋਲ ਦੌੜੇ ਆਏ।
12
ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਸ 'ਤੇ ਹੈਰਾਨ ਕਿਉਂ ਹੁੰਦੇ ਹੋ? ਜਾਂ ਸਾਡੇ ਵੱਲ ਗੌਹ ਨਾਲ ਕਿਉਂ ਵੇਖ ਰਹੇ ਹੋ ਜਿਵੇਂ ਕਿ ਅਸੀਂ ਇਸ ਨੂੰ ਆਪਣੀ ਸ਼ਕਤੀ ਜਾਂ ਭਗਤੀ ਨਾਲ ਤੁਰਨ ਯੋਗ ਕੀਤਾ ਹੋਵੇ?
13
ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ਰ ਅਰਥਾਤ ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਆਪਣੇ ਸੇਵਕ ਯਿਸੂ ਨੂੰ ਮਹਿਮਾ ਦਿੱਤੀ ਜਿਸ ਨੂੰ ਤੁਸੀਂ ਫੜਵਾਇਆ ਅਤੇ ਜਦੋਂ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ ਤਾਂ ਤੁਸੀਂ ਉਸ ਦੇ ਸਾਹਮਣੇ ਇਨਕਾਰ ਕਰ ਦਿੱਤਾ।
14
ਤੁਸੀਂ ਉਸ ਪਵਿੱਤਰ ਅਤੇ ਧਰਮੀ ਦਾ ਇਨਕਾਰ ਕੀਤਾ ਅਤੇ ਮੰਗ ਕੀਤੀ ਕਿ ਇੱਕ ਕਾਤਲ ਨੂੰ ਤੁਹਾਡੇ ਲਈ ਰਿਹਾ ਕੀਤਾ ਜਾਵੇ,
15
ਪਰ ਤੁਸੀਂ ਜੀਵਨ ਦੇ ਕਰਤਾ ਨੂੰ ਮਾਰ ਸੁੱਟਿਆ ਜਿਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾਇਆ; ਜਿਸ ਦੇ ਅਸੀਂ ਗਵਾਹ ਹਾਂ।
16
ਉਸ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ ਉਸ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ, ਤਕੜਾ ਕੀਤਾ ਅਤੇ ਉਸੇ ਵਿਸ਼ਵਾਸ ਨੇ ਜੋ ਉਸ ਦੇ ਦੁਆਰਾ ਹੈ, ਇਸ ਮਨੁੱਖ ਨੂੰ ਤੁਹਾਡੇ ਸਭ ਦੇ ਸਾਹਮਣੇ ਪੂਰੀ ਤੰਦਰੁਸਤੀ ਦਿੱਤੀ।
17
ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਕਿ ਤੁਸੀਂ ਇਹ ਅਣਜਾਣਪੁਣੇ ਵਿੱਚ ਕੀਤਾ ਜਿਵੇਂ ਕਿ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ।
18
ਪਰ ਜਿਹੜੀਆਂ ਗੱਲਾਂ ਪਰਮੇਸ਼ਰ ਨੇ ਸਭ ਨਬੀਆਂ ਦੇ ਮੂੰਹੋਂ ਅਗੇਤੀਆਂ ਹੀ ਕਹੀਆਂ ਸਨ ਕਿ ਉਸ ਦਾ ਮਸੀਹ ਦੁੱਖ ਝੱਲੇਗਾ, ਉਸ ਨੇ ਇਸ ਤਰ੍ਹਾਂ ਪੂਰੀਆਂ ਕੀਤੀਆਂ।
19
ਇਸ ਲਈ ਤੋਬਾ ਕਰੋ ਅਤੇ ਮੁੜੋ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ
20
ਅਤੇ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ਅਤੇ ਉਹ ਤੁਹਾਡੇ ਲਈ ਪਹਿਲਾਂ ਤੋਂ ਠਹਿਰਾਏ ਗਏ ਮਸੀਹ ਅਰਥਾਤ ਯਿਸੂ ਨੂੰ ਭੇਜੇ।
21
ਜ਼ਰੂਰ ਹੈ ਜੋ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹੇ ਜਦੋਂ ਤੱਕ ਉਨ੍ਹਾਂ ਸਭਨਾਂ ਗੱਲਾਂ ਦੀ ਮੁੜ ਬਹਾਲੀ ਨਾ ਹੋ ਜਾਵੇ ਜਿਨ੍ਹਾਂ ਦੇ ਵਿਖੇ ਪਰਮੇਸ਼ਰ ਨੇ ਮੁੱਢ ਤੋਂ ਹੀ ਆਪਣੇ ਪਵਿੱਤਰ ਨਬੀਆਂ ਦੇ ਮੂੰਹੋਂ ਕਿਹਾ ਸੀ।
22
ਮੂਸਾ ਨੇ ਕਿਹਾ, ‘ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ; ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸ ਦੀ ਸੁਣਨਾ
23
ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਹੜਾ ਮਨੁੱਖ ਉਸ ਨਬੀ ਦੀ ਨਾ ਸੁਣੇ ਉਹ ਲੋਕਾਂ ਵਿੱਚੋਂ ਨਾਸ ਕੀਤਾ ਜਾਵੇਗਾ’।
24
ਸਮੂਏਲ ਤੋਂ ਲੈ ਕੇ ਉਸ ਤੋਂ ਬਾਅਦ ਦੇ ਸਾਰੇ ਜਿੰਨੇ ਵੀ ਨਬੀਆਂ ਨੇ ਭਵਿੱਖਬਾਣੀ ਕੀਤੀ, ਉਨ੍ਹਾਂ ਸਭਨਾਂ ਨੇ ਇਨ੍ਹਾਂ ਦਿਨਾਂ ਦੀ ਖ਼ਬਰ ਦਿੱਤੀ।
25
ਤੁਸੀਂ ਨਬੀਆਂ ਦੀ ਅਤੇ ਉਸ ਨੇਮ ਦੀ ਸੰਤਾਨ ਹੋ ਜਿਹੜਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਇਹ ਕਹਿੰਦੇ ਹੋਏ ਅਬਰਾਹਾਮ ਨਾਲ ਬੰਨ੍ਹਿਆ, ‘ਤੇਰੀ ਅੰਸ ਦੇ ਦੁਆਰਾ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ’।
26
ਪਰਮੇਸ਼ਰ ਨੇ ਆਪਣੇ ਸੇਵਕ ਨੂੰ ਖੜ੍ਹਾ ਕੀਤਾ ਅਤੇ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਬਦੀਆਂ ਤੋਂ ਮੋੜ ਕੇ ਬਰਕਤ ਦੇਵੇ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28