bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 9
Acts 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
1
ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਧਮਕਾਉਂਦਾ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੀ ਧੁਨ ਵਿੱਚ ਸੀ। ਉਹ ਮਹਾਂਯਾਜਕ ਕੋਲ ਗਿਆ
2
ਉਸ ਕੋਲੋਂ ਦੰਮਿਸਕ ਦੇ ਸਭਾ-ਘਰਾਂ ਲਈ ਚਿੱਠੀਆਂ ਮੰਗੀਆਂ ਕਿ ਇਸ ਪੰਥ ਦੇ ਜੋ ਵੀ ਉਸ ਨੂੰ ਮਿਲਣ, ਭਾਵੇਂ ਆਦਮੀ ਜਾਂ ਔਰਤਾਂ, ਉਨ੍ਹਾਂ ਨੂੰ ਬੰਨ੍ਹ ਕੇ ਯਰੂਸ਼ਲਮ ਲਿਆਵੇ।
3
ਜਦੋਂ ਉਹ ਜਾ ਰਿਹਾ ਸੀ ਤਾਂ ਇਸ ਤਰ੍ਹਾਂ ਹੋਇਆ ਕਿ ਉਹ ਦੰਮਿਸਕ ਦੇ ਨੇੜੇ ਪਹੁੰਚਿਆ ਅਤੇ ਅਚਾਨਕ ਉਸ ਦੇ ਦੁਆਲੇ ਅਕਾਸ਼ ਤੋਂ ਇੱਕ ਚਾਨਣ ਚਮਕਿਆ
4
ਅਤੇ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਨੂੰ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?”
5
ਉਸ ਨੇ ਕਿਹਾ, “ਪ੍ਰਭੂ ਜੀ, ਤੂੰ ਕੌਣ ਹੈਂ?” ਉਸ ਨੇ ਕਿਹਾ, “ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ।
6
ਪਰ ਹੁਣ ਉੱਠ ਅਤੇ ਨਗਰ ਵਿੱਚ ਜਾ ਅਤੇ ਜੋ ਕੁਝ ਤੂੰ ਕਰਨਾ ਹੈ ਤੈਨੂੰ ਦੱਸਿਆ ਜਾਵੇਗਾ।”
7
ਜਿਹੜੇ ਵਿਅਕਤੀ ਉਸ ਦੇ ਨਾਲ ਯਾਤਰਾ ਕਰ ਰਹੇ ਸਨ ਉਹ ਗੁੰਮ-ਸੁੰਮ ਖੜ੍ਹੇ ਰਹੇ, ਕਿਉਂਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਾ।
8
ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਕੁਝ ਨਾ ਦਿਸਿਆ ਅਤੇ ਉਹ ਉਸ ਦਾ ਹੱਥ ਫੜ ਕੇ ਉਸ ਨੂੰ ਦੰਮਿਸਕ ਵਿੱਚ ਲਿਆਏ।
9
ਉਹ ਤਿੰਨਾਂ ਦਿਨਾਂ ਤੱਕ ਵੇਖ ਨਾ ਸਕਿਆ ਅਤੇ ਨਾ ਉਸ ਨੇ ਕੁਝ ਖਾਧਾ ਅਤੇ ਨਾ ਪੀਤਾ।
10
ਦੰਮਿਸਕ ਵਿੱਚ ਹਨਾਨਿਯਾਹ ਨਾਮ ਇੱਕ ਚੇਲਾ ਸੀ ਅਤੇ ਪ੍ਰਭੂ ਨੇ ਦਰਸ਼ਨ ਵਿੱਚ ਉਸ ਨੂੰ ਕਿਹਾ, “ਹੇ ਹਨਾਨਿਯਾਹ!” ਉਸ ਨੇ ਕਿਹਾ, “ਪ੍ਰਭੂ ਜੀ, ਵੇਖ ਮੈਂ ਹਾਜ਼ਰ ਹਾਂ।”
11
ਤਦ ਪ੍ਰਭੂ ਨੇ ਉਸ ਨੂੰ ਕਿਹਾ, “ਉੱਠ ਅਤੇ ਉਸ ਗਲੀ ਵਿੱਚ ਜਾ ਜਿਹੜੀ ਯੁਥੁਸ ਕਹਾਉਂਦੀ ਹੈ ਅਤੇ ਯਹੂਦਾ ਦੇ ਘਰ ਤਰਸੁਸ ਵਾਸੀ ਸੌਲੁਸ ਨਾਮਕ ਵਿਅਕਤੀ ਬਾਰੇ ਪੁੱਛ; ਕਿਉਂਕਿ ਵੇਖ, ਉਹ ਪ੍ਰਾਰਥਨਾ ਕਰ ਰਿਹਾ ਹੈ।
12
ਉਸ ਨੇ ਦਰਸ਼ਨ ਵਿੱਚ ਹਨਾਨਿਯਾਹ ਨਾਮਕ ਇੱਕ ਵਿਅਕਤੀ ਨੂੰ ਅੰਦਰ ਆਉਂਦੇ ਅਤੇ ਉਸ ਉੱਤੇ ਹੱਥ ਰੱਖਦੇ ਵੇਖਿਆ ਹੈ ਤਾਂਕਿ ਉਹ ਫੇਰ ਤੋਂ ਵੇਖ ਸਕੇ।”
13
ਪਰ ਹਨਾਨਿਯਾਹ ਨੇ ਉੱਤਰ ਦਿੱਤਾ, “ਹੇ ਪ੍ਰਭੂ, ਮੈਂ ਬਹੁਤਿਆਂ ਕੋਲੋਂ ਇਸ ਵਿਅਕਤੀ ਬਾਰੇ ਸੁਣਿਆ ਹੈ ਕਿ ਇਸ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕਿੰਨਾ ਬੁਰਾ ਕੀਤਾ ਹੈ;
14
ਅਤੇ ਉਸ ਨੂੰ ਪ੍ਰਧਾਨ ਯਾਜਕਾਂ ਵੱਲੋਂ ਇੱਥੇ ਵੀ ਇਹ ਅਧਿਕਾਰ ਮਿਲਿਆ ਹੈ ਕਿ ਸਭਨਾਂ ਨੂੰ ਜਿਹੜੇ ਤੇਰਾ ਨਾਮ ਲੈਂਦੇ ਹਨ, ਬੰਨ੍ਹ ਲਵੇ।”
15
ਪਰ ਪ੍ਰਭੂ ਨੇ ਉਸ ਨੂੰ ਕਿਹਾ, “ਜਾ, ਕਿਉਂਕਿ ਉਹ ਮੇਰੇ ਲਈ ਚੁਣਿਆ ਹੋਇਆ ਪਾਤਰ ਹੈ ਕਿ ਮੇਰੇ ਨਾਮ ਨੂੰ ਪਰਾਈਆਂ ਕੌਮਾਂ, ਰਾਜਿਆਂ ਅਤੇ ਇਸਰਾਏਲ ਦੀ ਸੰਤਾਨ ਦੇ ਅੱਗੇ ਲੈ ਕੇ ਜਾਵੇ।
16
ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਕਿ ਮੇਰੇ ਨਾਮ ਦੀ ਖਾਤਰ ਉਸ ਨੂੰ ਕਿੰਨਾ ਦੁੱਖ ਝੱਲਣਾ ਪਵੇਗਾ।”
17
ਤਦ ਹਨਾਨਿਯਾਹ ਨੇ ਜਾ ਕੇ ਉਸ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਉੱਤੇ ਹੱਥ ਰੱਖ ਕੇ ਕਿਹਾ, “ਭਾਈ ਸੌਲੁਸ, ਮੈਨੂੰ ਪ੍ਰਭੂ ਅਰਥਾਤ ਯਿਸੂ ਨੇ ਭੇਜਿਆ ਹੈ ਜਿਸ ਨੇ ਉਸ ਰਾਹ ਵਿੱਚ ਜਿੱਧਰੋਂ ਤੂੰ ਆਇਆ ਸੀ, ਤੈਨੂੰ ਦਰਸ਼ਨ ਦਿੱਤਾ ਤਾਂਕਿ ਤੂੰ ਫੇਰ ਤੋਂ ਵੇਖ ਸਕੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।”
18
ਤੁਰੰਤ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫੇਰ ਤੋਂ ਵੇਖਣ ਲੱਗਾ। ਤਦ ਉਸ ਨੇ ਉੱਠ ਕੇ ਬਪਤਿਸਮਾ ਲਿਆ
19
ਅਤੇ ਭੋਜਨ ਖਾ ਕੇ ਬਲ ਪ੍ਰਾਪਤ ਕੀਤਾ। ਫਿਰ ਉਹ ਕੁਝ ਦਿਨ ਦੰਮਿਸਕ ਵਿੱਚ ਚੇਲਿਆਂ ਦੇ ਨਾਲ ਰਿਹਾ
20
ਅਤੇ ਛੇਤੀ ਹੀ ਸਭਾ-ਘਰਾਂ ਵਿੱਚ ਯਿਸੂ ਦਾ ਪ੍ਰਚਾਰ ਕਰਨ ਲੱਗਾ ਕਿ ਉਹ ਪਰਮੇਸ਼ਰ ਦਾ ਪੁੱਤਰ ਹੈ।
21
ਸਭ ਸੁਣਨ ਵਾਲੇ ਹੈਰਾਨ ਹੋ ਕੇ ਕਹਿੰਦੇ ਸਨ, “ਕੀ ਇਹ ਉਹੋ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਇੱਥੇ ਇਸੇ ਲਈ ਆਇਆ ਸੀ ਕਿ ਉਨ੍ਹਾਂ ਨੂੰ ਬੰਨ੍ਹ ਕੇ ਪ੍ਰਧਾਨ ਯਾਜਕਾਂ ਕੋਲ ਲੈ ਜਾਵੇ?”
22
ਪਰ ਸੌਲੁਸ ਹੋਰ ਵੀ ਬਲ ਪਾਉਂਦਾ ਗਿਆ ਅਤੇ ਇਹ ਸਾਬਤ ਕਰਦਾ ਹੋਇਆ ਕਿ ਯਿਸੂ ਹੀ ਮਸੀਹ ਹੈ, ਦੰਮਿਸਕ ਵਿੱਚ ਰਹਿਣ ਵਾਲੇ ਯਹੂਦੀਆਂ ਦਾ ਮੂੰਹ ਬੰਦ ਕਰਦਾ ਰਿਹਾ।
23
ਜਦੋਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਸ ਨੂੰ ਮਾਰ ਸੁੱਟਣ ਦੀ ਵਿਉਂਤ ਬਣਾਈ,
24
ਪਰ ਸੌਲੁਸ ਨੂੰ ਉਨ੍ਹਾਂ ਦੀ ਸਾਜ਼ਸ਼ ਦਾ ਪਤਾ ਲੱਗ ਗਿਆ। ਉਹ ਉਸ ਨੂੰ ਮਾਰ ਸੁੱਟਣ ਲਈ ਰਾਤ-ਦਿਨ ਫਾਟਕਾਂ ਦੀ ਵੀ ਨਿਗਰਾਨੀ ਕਰ ਰਹੇ ਸਨ।
25
ਤਦ ਚੇਲਿਆਂ ਨੇ ਰਾਤ ਦੇ ਸਮੇਂ ਉਸ ਨੂੰ ਲਿਜਾ ਕੇ ਇੱਕ ਟੋਕਰੇ ਵਿੱਚ ਬਿਠਾਇਆ ਅਤੇ ਸਫੀਲ ਰਾਹੀਂ ਹੇਠਾਂ ਉਤਾਰ ਦਿੱਤਾ।
26
ਉਹ ਯਰੂਸ਼ਲਮ ਵਿੱਚ ਆ ਕੇ ਚੇਲਿਆਂ ਵਿੱਚ ਰਲਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਸਭ ਉਸ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਵੀ ਚੇਲਾ ਹੈ।
27
ਤਦ ਬਰਨਬਾਸ ਉਸ ਨੂੰ ਲੈ ਕੇ ਰਸੂਲਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਰਾਹ ਵਿੱਚ ਪ੍ਰਭੂ ਨੂੰ ਵੇਖਿਆ ਅਤੇ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਅਤੇ ਕਿਵੇਂ ਉਸ ਨੇ ਦੰਮਿਸਕ ਵਿੱਚ ਦਲੇਰੀ ਨਾਲ ਯਿਸੂ ਦੇ ਨਾਮ ਦਾ ਪ੍ਰਚਾਰ ਕੀਤਾ।
28
ਸੋ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ-ਜਾਂਦਾ ਅਤੇ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਦਾ ਰਿਹਾ।
29
ਉਹ ਯੂਨਾਨੀ-ਯਹੂਦੀਆਂ ਨਾਲ ਚਰਚਾ ਅਤੇ ਵਾਦ-ਵਿਵਾਦ ਕਰਦਾ ਸੀ, ਪਰ ਉਹ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਵਿੱਚ ਸਨ।
30
ਜਦੋਂ ਭਾਈਆਂ ਨੂੰ ਇਹ ਪਤਾ ਲੱਗਾ ਤਾਂ ਉਹ ਉਸ ਨੂੰ ਕੈਸਰਿਯਾ ਲੈ ਗਏ ਅਤੇ ਉੱਥੋਂ ਤਰਸੁਸ ਨੂੰ ਭੇਜ ਦਿੱਤਾ।
31
ਸੋ ਇਸ ਤਰ੍ਹਾਂ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸ਼ਾਂਤੀ ਪਾਈ ਅਤੇ ਉੱਸਰਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੀ ਤਸੱਲੀ ਵਿੱਚ ਉੱਨਤੀ ਕਰਦੀ ਗਈ।
32
ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਜਗ੍ਹਾ-ਜਗ੍ਹਾ ਹੁੰਦਾ ਹੋਇਆ ਲੁੱਦਾ ਵਿੱਚ ਰਹਿਣ ਵਾਲੇ ਸੰਤਾਂ ਕੋਲ ਵੀ ਆਇਆ।
33
ਉੱਥੇ ਐਨਿਯਾਸ ਨਾਮਕ ਇੱਕ ਵਿਅਕਤੀ ਉਸ ਨੂੰ ਮਿਲਿਆ ਜਿਹੜਾ ਅਧਰੰਗੀ ਸੀ ਅਤੇ ਅੱਠਾਂ ਸਾਲਾਂ ਤੋਂ ਮੰਜੀ 'ਤੇ ਪਿਆ ਸੀ।
34
ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ। ਉੱਠ ਅਤੇ ਆਪਣਾ ਬਿਸਤਰਾ ਠੀਕ ਕਰ!” ਤਦ ਉਹ ਤੁਰੰਤ ਉੱਠ ਖੜ੍ਹਾ ਹੋਇਆ।
35
ਲੁੱਦਾ ਅਤੇ ਸ਼ਰੋਨ ਦੇ ਸਭ ਰਹਿਣ ਵਾਲੇ ਉਸ ਨੂੰ ਵੇਖ ਕੇ ਪ੍ਰਭੂ ਦੀ ਵੱਲ ਫਿਰੇ।
36
ਯਾੱਪਾ ਵਿੱਚ ਤਬਿਥਾ ਅਰਥਾਤ ਦੋਰਕਸ ਨਾਮਕ ਇੱਕ ਚੇਲੀ ਸੀ; ਉਹ ਲਗਾਤਾਰ ਭਲੇ ਕੰਮਾਂ ਅਤੇ ਦਾਨ ਦੇਣ ਵਿੱਚ ਲੱਗੀ ਰਹਿੰਦੀ ਸੀ।
37
ਫਿਰ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਉਹ ਬਿਮਾਰ ਹੋ ਕੇ ਮਰ ਗਈ ਅਤੇ ਉਨ੍ਹਾਂ ਉਸ ਨੂੰ ਨੁਹਾ ਕੇ ਚੁਬਾਰੇ ਵਿੱਚ ਰੱਖ ਦਿੱਤਾ।
38
ਲੁੱਦਾ ਯਾੱਪਾ ਦੇ ਨੇੜੇ ਸੀ ਅਤੇ ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਉੱਥੇ ਹੈ ਤਾਂ ਦੋ ਵਿਅਕਤੀਆਂ ਨੂੰ ਇਹ ਬੇਨਤੀ ਕਰਨ ਲਈ ਉਸ ਕੋਲ ਭੇਜਿਆ ਕਿ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰ।
39
ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਚੱਲ ਪਿਆ ਅਤੇ ਜਦੋਂ ਉੱਥੇ ਪਹੁੰਚਿਆ ਤਾਂ ਉਹ ਉਸ ਨੂੰ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਵਾਂ ਰੋਂਦੀਆਂ ਹੋਈਆਂ ਉਸ ਦੇ ਕੋਲ ਖੜ੍ਹੀਆਂ ਉਸ ਨੂੰ ਉਹ ਕੁੜਤੇ ਅਤੇ ਕੱਪੜੇ ਵਿਖਾਉਣ ਲੱਗੀਆਂ ਜਿਹੜੇ ਦੋਰਕਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਬਣਾਏ ਸਨ।
40
ਪਰ ਪਤਰਸ ਨੇ ਸਾਰਿਆਂ ਨੂੰ ਬਾਹਰ ਭੇਜ ਦਿੱਤਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਫਿਰ ਉਸ ਨੇ ਲਾਸ਼ ਵੱਲ ਮੁੜ ਕੇ ਕਿਹਾ, “ਤਬਿਥਾ ਉੱਠ!” ਤਦ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ।
41
ਪਤਰਸ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਸੰਤਾਂ ਅਤੇ ਵਿਧਵਾਵਾਂ ਨੂੰ ਸੱਦ ਕੇ ਉਸ ਨੂੰ ਜੀਉਂਦੀ ਸੌਂਪ ਦਿੱਤਾ।
42
ਇਹ ਗੱਲ ਸਾਰੇ ਯਾੱਪਾ ਵਿੱਚ ਫੈਲ ਗਈ ਅਤੇ ਬਹੁਤਿਆਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ।
43
ਪਤਰਸ ਬਹੁਤ ਦਿਨਾਂ ਤੱਕ ਯਾੱਪਾ ਵਿੱਚ ਸ਼ਮਊਨ ਨਾਮਕ ਇੱਕ ਖਟੀਕ ਦੇ ਕੋਲ ਰਿਹਾ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28