bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 17
Acts 17
Punjabi Standard Bible (Punjabi Standard Bible) 2023
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
1
ਫਿਰ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਵਿੱਚੋਂ ਦੀ ਹੋ ਕੇ ਥੱਸਲੁਨੀਕੇ ਨੂੰ ਆਏ ਜਿੱਥੇ ਯਹੂਦੀਆਂ ਦਾ ਇੱਕ ਸਭਾ-ਘਰ ਸੀ।
2
ਪੌਲੁਸ ਆਪਣੀ ਰੀਤ ਅਨੁਸਾਰ ਉਨ੍ਹਾਂ ਕੋਲ ਸਭਾ-ਘਰ ਵਿੱਚ ਗਿਆ ਅਤੇ ਤਿੰਨ ਹਫ਼ਤੇ ਹਰ ਸਬਤ 'ਤੇ ਉਨ੍ਹਾਂ ਨਾਲ ਲਿਖਤਾਂ ਵਿੱਚੋਂ ਤਰਕ-ਵਿਤਰਕ ਕਰਦਾ ਰਿਹਾ।
3
ਉਹ ਅਰਥ ਖੋਲ੍ਹ-ਖੋਲ੍ਹ ਕੇ ਉਨ੍ਹਾਂ ਨੂੰ ਸਮਝਾਉਂਦਾ ਰਿਹਾ ਕਿ ਮਸੀਹ ਦਾ ਦੁੱਖ ਝੱਲਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ ਅਤੇ “ਉਹ ਯਿਸੂ ਜਿਸ ਦਾ ਮੈਂ ਤੁਹਾਨੂੰ ਪ੍ਰਚਾਰ ਕਰਦਾ ਹਾਂ, ਉਹੀ ਮਸੀਹ ਹੈ।”
4
ਉਨ੍ਹਾਂ ਵਿੱਚੋਂ ਕਈ ਯਹੂਦੀਆਂ ਨੇ ਮੰਨ ਲਿਆ ਅਤੇ ਵੱਡੀ ਗਿਣਤੀ ਵਿੱਚ ਯੂਨਾਨੀ ਭਗਤ ਅਤੇ ਬਹੁਤ ਸਾਰੀਆਂ ਪਤਵੰਤੀਆਂ ਔਰਤਾਂ ਵੀ ਪੌਲੁਸ ਅਤੇ ਸੀਲਾਸ ਨਾਲ ਮਿਲ ਗਈਆਂ।
5
ਪਰ ਯਹੂਦੀਆਂ ਨੇ ਈਰਖਾ ਨਾਲ ਭਰ ਕੇ ਬਜ਼ਾਰ ਦੇ ਅਵਾਰਾ ਲੋਕਾਂ ਵਿੱਚੋਂ ਕੁਝ ਵਿਅਕਤੀਆਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਭੀੜ ਇਕੱਠੀ ਕਰਕੇ ਨਗਰ ਵਿੱਚ ਗੜਬੜੀ ਫੈਲਾਉਣ ਲੱਗੇ ਅਤੇ ਯਾਸੋਨ ਦੇ ਘਰ 'ਤੇ ਹਮਲਾ ਕਰਕੇ ਪੌਲੁਸ ਅਤੇ ਸੀਲਾਸ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹਿਆ।
6
ਪਰ ਜਦੋਂ ਉਹ ਨਾ ਮਿਲੇ ਤਾਂ ਉਹ ਯਾਸੋਨ ਅਤੇ ਕੁਝ ਭਾਈਆਂ ਨੂੰ ਘਸੀਟ ਕੇ ਨਗਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਚੀਕਦੇ ਹੋਏ ਕਹਿਣ ਲੱਗੇ, “ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਉਲਟਾ ਦਿੱਤਾ ਹੈ ਉਹ ਇੱਥੇ ਵੀ ਆ ਗਏ ਹਨ
7
ਅਤੇ ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਰੱਖਿਆ ਹੈ। ਇਹ ਸਭ ਕੈਸਰ ਦੇ ਹੁਕਮਾਂ ਦਾ ਇਹ ਕਹਿੰਦੇ ਹੋਏ ਵਿਰੋਧ ਕਰਦੇ ਹਨ ਕਿ ਯਿਸੂ ਨਾਮ ਦਾ ਕੋਈ ਦੂਜਾ ਰਾਜਾ ਹੈ।”
8
ਇਹ ਗੱਲਾਂ ਸੁਣਾ ਕੇ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦੇ ਅਧਿਕਾਰੀਆਂ ਨੂੰ ਘਬਰਾ ਦਿੱਤਾ।
9
ਤਦ ਉਨ੍ਹਾਂ ਨੇ ਯਾਸੋਨ ਅਤੇ ਬਾਕੀਆਂ ਕੋਲੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
10
ਰਾਤ ਹੁੰਦਿਆਂ ਹੀ ਤੁਰੰਤ ਭਾਈਆਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਭੇਜ ਦਿੱਤਾ ਅਤੇ ਉੱਥੇ ਪਹੁੰਚ ਕੇ ਉਹ ਯਹੂਦੀਆਂ ਦੇ ਸਭਾ-ਘਰ ਵਿੱਚ ਗਏ।
11
ਇਹ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਚੰਗੇ ਸਨ ਅਤੇ ਉਨ੍ਹਾਂ ਨੇ ਵੱਡੀ ਚਾਹ ਨਾਲ ਵਚਨ ਨੂੰ ਸਵੀਕਾਰ ਕੀਤਾ। ਉਹ ਹਰ ਰੋਜ਼ ਲਿਖਤਾਂ ਵਿੱਚ ਖੋਜਦੇ ਰਹੇ ਕਿ ਭਲਾ ਇਹ ਗੱਲਾਂ ਇਸੇ ਤਰ੍ਹਾਂ ਹਨ।
12
ਸੋ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਅਤੇ ਅਨੇਕਾਂ ਪਤਵੰਤੀਆਂ ਯੂਨਾਨੀ ਔਰਤਾਂ ਅਤੇ ਮਰਦਾਂ ਨੇ ਵੀ ਵਿਸ਼ਵਾਸ ਕੀਤਾ।
13
ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਬਰਿਯਾ ਵਿੱਚ ਵੀ ਪੌਲੁਸ ਦੁਆਰਾ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕੀਤਾ ਗਿਆ ਹੈ ਤਾਂ ਉਹ ਉੱਥੇ ਵੀ ਆ ਕੇ ਲੋਕਾਂ ਨੂੰ ਭੜਕਾਉਣ ਲੱਗੇ।
14
ਤਦ ਭਾਈਆਂ ਨੇ ਤੁਰੰਤ ਪੌਲੁਸ ਨੂੰ ਭੇਜ ਦਿੱਤਾ ਕਿ ਉਹ ਸਮੁੰਦਰ ਦੇ ਕੰਢੇ ਚਲਾ ਜਾਵੇ, ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ।
15
ਪੌਲੁਸ ਨੂੰ ਲਿਜਾਣ ਵਾਲੇ ਭਾਈਆਂ ਨੇ ਉਸ ਨੂੰ ਅਥੇਨੈ ਤੱਕ ਪਹੁੰਚਾਇਆ ਅਤੇ ਸੀਲਾਸ ਅਤੇ ਤਿਮੋਥਿਉਸ ਦੇ ਲਈ ਇਹ ਆਗਿਆ ਲੈ ਕੇ ਵਿਦਾ ਹੋਏ ਕਿ ਉਹ ਛੇਤੀ ਉਸ ਕੋਲ ਆ ਜਾਣ।
16
ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਨੂੰ ਉਡੀਕ ਰਿਹਾ ਸੀ ਤਾਂ ਨਗਰ ਨੂੰ ਮੂਰਤੀਆਂ ਨਾਲ ਭਰਿਆ ਵੇਖ ਕੇ ਉਹ ਆਪਣੀ ਆਤਮਾ ਵਿੱਚ ਜਲ ਉੱਠਿਆ।
17
ਇਸ ਲਈ ਉਹ ਸਭਾ-ਘਰ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਨਾਲ ਅਤੇ ਹਰ ਦਿਨ ਬਜ਼ਾਰ ਵਿੱਚ ਮਿਲਣ ਵਾਲਿਆਂ ਨਾਲ ਤਰਕ-ਵਿਤਰਕ ਕਰਦਾ ਸੀ।
18
ਤਦ ਕੁਝ ਅਪਿਕੂਰੀ ਅਤੇ ਸਤੋਇਕੀ ਵਿਦਵਾਨ ਉਸ ਦੇ ਨਾਲ ਬਹਿਸ ਕਰਨ ਲੱਗੇ ਅਤੇ ਕਈਆਂ ਨੇ ਕਿਹਾ, “ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ?” ਅਤੇ ਕਈ ਕਹਿਣ ਲੱਗੇ, “ਉਹ ਓਪਰੇ ਦੇਵਤਿਆਂ ਦਾ ਪ੍ਰਚਾਰਕ ਲੱਗਦਾ ਹੈ।” ਇਸ ਲਈ ਕਿ ਉਹ ਯਿਸੂ ਅਤੇ ਪੁਨਰ-ਉਥਾਨ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ।
19
ਫਿਰ ਉਹ ਪੌਲੁਸ ਨੂੰ ਫੜ ਕੇ ਅਰਿਯੁਪਗੁਸ ਦੀ ਸਭਾ ਵਿੱਚ ਲੈ ਗਏ ਅਤੇ ਕਿਹਾ, “ਕੀ ਅਸੀਂ ਜਾਣ ਸਕਦੇ ਹਾਂ ਕਿ ਇਹ ਨਵੀਂ ਸਿੱਖਿਆ ਜਿਹੜੀ ਤੂੰ ਦਿੰਦਾ ਹੈਂ, ਕੀ ਹੈ?
20
ਕਿਉਂਕਿ ਸਾਨੂੰ ਤੇਰੇ ਤੋਂ ਕੁਝ ਅਨੋਖੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਇਸ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ।”
21
ਸਭ ਅਥੇਨੀ ਅਤੇ ਉੱਥੇ ਰਹਿਣ ਵਾਲੇ ਪਰਦੇਸੀ ਨਵੀਆਂ-ਨਵੀਆਂ ਗੱਲਾਂ ਕਹਿਣ ਜਾਂ ਸੁਣਨ ਤੋਂ ਇਲਾਵਾ ਹੋਰ ਕਿਸੇ ਗੱਲ ਵਿੱਚ ਆਪਣਾ ਸਮਾਂ ਬਤੀਤ ਨਹੀਂ ਕਰਦੇ ਸਨ।
22
ਸੋ ਪੌਲੁਸ ਨੇ ਅਰਿਯੁਪਗੁਸ ਦੀ ਸਭਾ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਅਥੇਨੀ ਲੋਕੋ, ਮੈਂ ਵੇਖਦਾ ਹਾਂ ਕਿ ਤੁਸੀਂ ਹਰ ਗੱਲ ਵਿੱਚ ਬਹੁਤ ਧਾਰਮਿਕ ਹੋ।
23
ਕਿਉਂਕਿ ਘੁੰਮਦੇ-ਫਿਰਦੇ ਜਦੋਂ ਮੈਂ ਤੁਹਾਡੀਆਂ ਪੂਜਾ ਦੀਆਂ ਵਸਤਾਂ ਨੂੰ ਗੌਹ ਨਾਲ ਵੇਖ ਰਿਹਾ ਸੀ ਤਾਂ ਮੈਨੂੰ ਇੱਕ ਵੇਦੀ ਵੀ ਦਿਸੀ ਜਿਸ ਉੱਤੇ ਲਿਖਿਆ ਸੀ, ‘ਅਣਜਾਣੇ ਦੇਵਤੇ ਲਈ’। ਇਸ ਲਈ ਜਿਸ ਦੀ ਤੁਸੀਂ ਬਿਨਾਂ ਜਾਣੇ ਪੂਜਾ ਕਰਦੇ ਹੋ, ਮੈਂ ਉਸੇ ਦੇ ਵਿਖੇ ਤੁਹਾਨੂੰ ਦੱਸਦਾ ਹਾਂ।
24
ਪਰਮੇਸ਼ਰ ਨੇ ਹੀ ਸੰਸਾਰ ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਬਣਾਇਆ। ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਵੱਸਦਾ,
25
ਨਾ ਹੀ ਉਹ ਇਸ ਕਰਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਥੁੜ੍ਹ ਹੈ; ਉਹੀ ਸਾਰਿਆਂ ਨੂੰ ਜੀਵਨ ਅਤੇ ਸਾਹ ਅਤੇ ਸਭ ਕੁਝ ਦਿੰਦਾ ਹੈ।
26
ਉਸ ਨੇ ਇੱਕ ਤੋਂ ਹੀ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ 'ਤੇ ਵੱਸਣ ਲਈ ਬਣਾਇਆ ਅਤੇ ਉਨ੍ਹਾਂ ਦੇ ਸਮੇਂ ਤੈਅ ਕੀਤੇ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ
27
ਤਾਂਕਿ ਉਹ ਪਰਮੇਸ਼ਰ ਨੂੰ ਖੋਜਣ, ਹੋ ਸਕਦਾ ਹੈ ਕਿ ਉਸ ਨੂੰ ਟੋਹ ਕੇ ਲੱਭ ਲੈਣ; ਹਾਲਾਂਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਹੈ।
28
ਕਿਉਂਕਿ ਉਸੇ ਵਿੱਚ ਅਸੀਂ ਜੀਉਂਦੇ, ਤੁਰਦੇ-ਫਿਰਦੇ ਅਤੇ ਹੋਂਦ ਵਿੱਚ ਹਾਂ ਜਿਵੇਂ ਕਿ ਤੁਹਾਡੇ ਕੁਝ ਕਵੀਆਂ ਨੇ ਵੀ ਕਿਹਾ ਹੈ, ‘ਅਸੀਂ ਵੀ ਉਸੇ ਦੀ ਸੰਤਾਨ ਹਾਂ’।
29
ਇਸ ਲਈ ਪਰਮੇਸ਼ਰ ਦੀ ਸੰਤਾਨ ਹੋ ਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਰ ਸੋਨੇ, ਚਾਂਦੀ ਜਾਂ ਪੱਥਰ ਦੇ ਸਮਾਨ ਹੈ ਜਿਸ ਨੂੰ ਮਨੁੱਖ ਦੀ ਕਾਰੀਗਰੀ ਅਤੇ ਕਲਪਨਾ ਨੇ ਘੜਿਆ ਹੈ।
30
ਇਸ ਲਈ ਪਰਮੇਸ਼ਰ ਅਣਜਾਣਪੁਣੇ ਦੇ ਸਮਿਆਂ ਨੂੰ ਅਣਦੇਖਾ ਕਰਕੇ, ਹੁਣ ਹਰ ਥਾਂ ਸਭ ਮਨੁੱਖਾਂ ਨੂੰ ਤੋਬਾ ਕਰਨ ਦਾ ਹੁਕਮ ਦਿੰਦਾ ਹੈ,
31
ਕਿਉਂਕਿ ਉਸ ਨੇ ਇੱਕ ਦਿਨ ਠਹਿਰਾਇਆ ਹੈ ਜਦੋਂ ਉਹ ਉਸ ਮਨੁੱਖ ਦੇ ਦੁਆਰਾ ਜਿਸ ਨੂੰ ਉਸ ਨੇ ਨਿਯੁਕਤ ਕੀਤਾ ਹੈ, ਧਾਰਮਿਕਤਾ ਸਹਿਤ ਸੰਸਾਰ ਦਾ ਨਿਆਂ ਕਰੇਗਾ ਅਤੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਕੇ ਉਸ ਨੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।”
32
ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਪੁਨਰ-ਉਥਾਨ ਬਾਰੇ ਸੁਣਿਆ ਤਾਂ ਕੁਝ ਉਸ ਦਾ ਮਖੌਲ ਉਡਾਉਣ ਲੱਗੇ, ਪਰ ਕਈਆਂ ਨੇ ਕਿਹਾ, “ਅਸੀਂ ਇਸ ਬਾਰੇ ਤੇਰੇ ਤੋਂ ਦੁਬਾਰਾ ਸੁਣਾਂਗੇ।”
33
ਸੋ ਪੌਲੁਸ ਉਨ੍ਹਾਂ ਦੇ ਕੋਲੋਂ ਚਲਾ ਗਿਆ।
34
ਪਰ ਕੁਝ ਵਿਅਕਤੀ ਉਸ ਨਾਲ ਮਿਲ ਗਏ ਅਤੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ, ਜਿਨ੍ਹਾਂ ਵਿੱਚ ਅਰਿਯੁਪਗੀ ਦਿਯਾਨੁਸਿਯੁਸ, ਦਾਮਰਿਸ ਨਾਮਕ ਇੱਕ ਔਰਤ ਅਤੇ ਉਨ੍ਹਾਂ ਦੇ ਨਾਲ ਕਈ ਹੋਰ ਲੋਕ ਸਨ।
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28