bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 12
Acts 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
1
ਉਸੇ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਉੱਤੇ ਹੱਥ ਪਾਏ
2
ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਮਰਵਾ ਸੁੱਟਿਆ।
3
ਜਦੋਂ ਉਸ ਨੇ ਵੇਖਿਆ ਕਿ ਯਹੂਦੀ ਇਸ ਤੋਂ ਖੁਸ਼ ਹੋਏ ਹਨ ਤਾਂ ਉਸ ਨੇ ਪਤਰਸ ਨੂੰ ਵੀ ਫੜਨ ਦਾ ਫੈਸਲਾ ਕੀਤਾ। ਇਹ ਅਖ਼ਮੀਰੀ ਰੋਟੀ ਦੇ ਦਿਨ ਸਨ।
4
ਤਦ ਉਸ ਨੇ ਪਤਰਸ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਇਸ ਇੱਛਾ ਨਾਲ ਉਸ ਨੂੰ ਚਾਰ-ਚਾਰ ਸਿਪਾਹੀਆਂ ਦੇ ਚਾਰ ਪਹਿਰਿਆਂ ਵਿੱਚ ਰੱਖਿਆ ਤਾਂਕਿ ਪਸਾਹ ਤੋਂ ਬਾਅਦ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਵੇ।
5
ਪਤਰਸ ਨੂੰ ਕੈਦਖ਼ਾਨੇ ਵਿੱਚ ਰੱਖਿਆ ਗਿਆ ਸੀ, ਪਰ ਕਲੀਸਿਯਾ ਉਸ ਦੇ ਲਈ ਮਨ ਲਾ ਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰ ਰਹੀ ਸੀ।
6
ਜਦੋਂ ਹੇਰੋਦੇਸ ਉਸ ਨੂੰ ਬਾਹਰ ਲਿਆਉਣ ਵਾਲਾ ਸੀ ਤਾਂ ਉਸ ਰਾਤ ਪਤਰਸ ਜ਼ੰਜੀਰਾਂ ਨਾਲ ਬੱਝਾ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਹੋਇਆ ਸੀ ਅਤੇ ਦੋ ਪਹਿਰੇਦਾਰ ਕੈਦਖ਼ਾਨੇ ਦੇ ਦਰਵਾਜ਼ੇ 'ਤੇ ਪਹਿਰਾ ਦੇ ਰਹੇ ਸਨ।
7
ਅਤੇ ਵੇਖੋ, ਪ੍ਰਭੂ ਦਾ ਇੱਕ ਦੂਤ ਆ ਖੜ੍ਹਾ ਹੋਇਆ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ। ਤਦ ਦੂਤ ਨੇ ਪਤਰਸ ਦੀ ਵੱਖੀ 'ਤੇ ਹੱਥ ਮਾਰ ਕੇ ਉਸ ਨੂੰ ਉਠਾਇਆ ਅਤੇ ਕਿਹਾ, “ਛੇਤੀ ਉੱਠ!” ਅਤੇ ਉਸ ਦੇ ਹੱਥਾਂ ਤੋਂ ਜ਼ੰਜੀਰਾਂ ਡਿੱਗ ਪਈਆਂ।
8
ਦੂਤ ਨੇ ਉਸ ਨੂੰ ਕਿਹਾ, “ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ।” ਉਸ ਨੇ ਉਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਕਿਹਾ, “ਆਪਣਾ ਚੋਗਾ ਪਹਿਨ ਅਤੇ ਮੇਰੇ ਪਿੱਛੇ ਆ ਜਾ।”
9
ਤਦ ਉਹ ਬਾਹਰ ਨਿੱਕਲ ਕੇ ਉਸ ਦੇ ਪਿੱਛੇ ਤੁਰ ਪਿਆ ਅਤੇ ਨਹੀਂ ਜਾਣਦਾ ਸੀ ਕਿ ਦੂਤ ਜੋ ਕਰ ਰਿਹਾ ਹੈ ਉਹ ਸੱਚ ਹੈ, ਸਗੋਂ ਉਹ ਸੋਚ ਰਿਹਾ ਸੀ ਕਿ ਮੈਂ ਕੋਈ ਦਰਸ਼ਨ ਵੇਖ ਰਿਹਾ ਹਾਂ।
10
ਫਿਰ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਨਿੱਕਲ ਕੇ ਉਸ ਲੋਹੇ ਦੇ ਫਾਟਕ 'ਤੇ ਪਹੁੰਚੇ ਜਿਹੜਾ ਨਗਰ ਵੱਲ ਜਾਂਦਾ ਹੈ। ਉਹ ਫਾਟਕ ਆਪਣੇ ਆਪ ਉਨ੍ਹਾਂ ਦੇ ਲਈ ਖੁੱਲ੍ਹ ਗਿਆ ਅਤੇ ਉਹ ਬਾਹਰ ਨਿੱਕਲ ਕੇ ਇੱਕ ਗਲੀ ਵਿੱਚ ਅੱਗੇ ਵੱਧ ਗਏ। ਉਸੇ ਸਮੇਂ ਸਵਰਗਦੂਤ ਉਸ ਦੇ ਕੋਲੋਂ ਚਲਾ ਗਿਆ।
11
ਤਦ ਪਤਰਸ ਨੇ ਸੁਰਤ ਵਿੱਚ ਆ ਕੇ ਕਿਹਾ, “ਹੁਣ ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪ੍ਰਭੂ ਨੇ ਆਪਣੇ ਦੂਤ ਨੂੰ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਅਤੇ ਯਹੂਦੀ ਲੋਕਾਂ ਦੀਆਂ ਸਭ ਬੁਰੀਆਂ ਆਸਾਂ ਤੋਂ ਛੁਡਾਇਆ ਹੈ।”
12
ਜਦੋਂ ਉਸ ਨੂੰ ਇਹ ਅਹਿਸਾਸ ਹੋਇਆ ਤਾਂ ਉਹ ਯੂਹੰਨਾ ਦੀ ਮਾਤਾ ਮਰਿਯਮ ਦੇ ਘਰ ਆਇਆ, ਉਹ ਯੂਹੰਨਾ ਜਿਹੜਾ ਮਰਕੁਸ ਵੀ ਕਹਾਉਂਦਾ ਹੈ। ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ।
13
ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਰੋਦੇ ਨਾਮਕ ਇੱਕ ਦਾਸੀ ਵੇਖਣ ਲਈ ਆਈ
14
ਅਤੇ ਪਤਰਸ ਦੀ ਅਵਾਜ਼ ਪਛਾਣ ਕੇ ਖੁਸ਼ੀ ਦੇ ਮਾਰੇ ਦਰਵਾਜ਼ਾ ਨਾ ਖੋਲ੍ਹਿਆ, ਸਗੋਂ ਦੌੜ ਕੇ ਅੰਦਰ ਗਈ ਅਤੇ ਦੱਸਿਆ ਕਿ ਪਤਰਸ ਦਰਵਾਜ਼ੇ 'ਤੇ ਖੜ੍ਹਾ ਹੈ।
15
ਉਨ੍ਹਾਂ ਉਸ ਨੂੰ ਕਿਹਾ, “ਤੂੰ ਕਮਲੀ ਹੈਂ!” ਪਰ ਉਹ ਜ਼ੋਰ ਦਿੰਦੀ ਰਹੀ ਕਿ ਇਹ ਸੱਚ ਹੈ। ਤਦ ਉਨ੍ਹਾਂ ਨੇ ਕਿਹਾ ਕਿ ਇਹ ਉਸ ਦਾ ਦੂਤ ਹੋਵੇਗਾ।
16
ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ।
17
ਉਸ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ ਚੁੱਪ ਰਹਿਣ ਅਤੇ ਦੱਸਿਆ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਕੈਦਖ਼ਾਨੇ ਵਿੱਚੋਂ ਬਾਹਰ ਕੱਢਿਆ। ਫਿਰ ਉਸ ਨੇ ਕਿਹਾ, “ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖ਼ਬਰ ਦਿਓ।” ਤਦ ਉਹ ਨਿੱਕਲ ਕੇ ਕਿਸੇ ਹੋਰ ਥਾਂ ਚਲਾ ਗਿਆ।
18
ਜਦੋਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿੱਚ ਵੱਡੀ ਖਲਬਲੀ ਮੱਚ ਗਈ ਕਿ ਪਤਰਸ ਦਾ ਕੀ ਹੋਇਆ?
19
ਤਦ ਹੇਰੋਦੇਸ ਨੇ ਉਸ ਦੀ ਖੋਜ ਕਰਵਾਈ ਅਤੇ ਜਦੋਂ ਉਹ ਨਾ ਲੱਭਾ ਤਾਂ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕਰਕੇ ਉਨ੍ਹਾਂ ਨੂੰ ਮਾਰ ਦੇਣ ਦਾ ਹੁਕਮ ਦਿੱਤਾ। ਫਿਰ ਹੇਰੋਦੇਸ ਯਹੂਦਿਯਾ ਤੋਂ ਆ ਕੇ ਕੈਸਰਿਯਾ ਵਿੱਚ ਰਹਿਣ ਲੱਗਾ।
20
ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਗੁੱਸੇ ਸੀ। ਸੋ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਬਲਾਸਤੁਸ ਨੂੰ ਜਿਹੜਾ ਰਾਜਭਵਨ ਦਾ ਪ੍ਰਬੰਧਕ ਸੀ, ਮਨਾ ਕੇ ਮੇਲ-ਮਿਲਾਪ ਲਈ ਬੇਨਤੀ ਕਰਨ ਲੱਗੇ, ਕਿਉਂਕਿ ਉਨ੍ਹਾਂ ਦੇ ਦੇਸ ਦਾ ਪਾਲਣ-ਪੋਸ਼ਣ ਰਾਜੇ ਦੇ ਦੇਸ ਤੋਂ ਹੁੰਦਾ ਸੀ।
21
ਫਿਰ ਠਹਿਰਾਏ ਹੋਏ ਦਿਨ ਹੇਰੋਦੇਸ ਸ਼ਾਹੀ ਵਸਤਰ ਪਹਿਨ ਕੇ ਨਿਆਂ ਆਸਣ ਉੱਤੇ ਬੈਠਾ ਅਤੇ ਲੋਕਾਂ ਨੂੰ ਭਾਸ਼ਣ ਦੇਣ ਲੱਗਾ।
22
ਲੋਕ ਉੱਚੀ-ਉੱਚੀ ਪੁਕਾਰ ਕੇ ਕਹਿਣ ਲੱਗੇ, “ਇਹ ਤਾਂ ਮਨੁੱਖ ਦੀ ਨਹੀਂ, ਦੇਵਤੇ ਦੀ ਅਵਾਜ਼ ਹੈ!”
23
ਤਦ ਉਸੇ ਸਮੇਂ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਮਾਰਿਆ, ਕਿਉਂਕਿ ਉਸ ਨੇ ਪਰਮੇਸ਼ਰ ਨੂੰ ਵਡਿਆਈ ਨਹੀਂ ਦਿੱਤੀ ਅਤੇ ਉਹ ਕੀੜੇ ਪੈ ਕੇ ਮਰ ਗਿਆ।
24
ਪਰ ਪਰਮੇਸ਼ਰ ਦਾ ਵਚਨ ਵਧਦਾ ਅਤੇ ਫੈਲਦਾ ਗਿਆ।
25
ਬਰਨਬਾਸ ਅਤੇ ਸੌਲੁਸ ਸੇਵਾ ਦਾ ਕੰਮ ਪੂਰਾ ਕਰਕੇ ਅਤੇ ਯੂਹੰਨਾ ਨੂੰ ਜਿਹੜਾ ਮਰਕੁਸ ਕਹਾਉਂਦਾ ਹੈ ਨਾਲ ਲੈ ਕੇ ਯਰੂਸ਼ਲਮ ਨੂੰ ਮੁੜ ਗਏ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28