bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Acts 21
Acts 21
Punjabi Standard Bible (Punjabi Standard Bible) 2023
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
1
ਫਿਰ ਇਸ ਤਰ੍ਹਾਂ ਹੋਇਆ ਕਿ ਅਸੀਂ ਉਨ੍ਹਾਂ ਤੋਂ ਵਿਦਾ ਲੈ ਕੇ ਸਮੁੰਦਰ ਦੇ ਰਸਤੇ ਸਿੱਧੇ ਕੋਸ ਨੂੰ ਆਏ ਅਤੇ ਅਗਲੇ ਦਿਨ ਰੋਦੁਸ ਅਤੇ ਉੱਥੋਂ ਪਾਤਰਾ ਨੂੰ ਗਏ।
2
ਉੱਥੇ ਅਸੀਂ ਫ਼ੈਨੀਕੇ ਨੂੰ ਪਾਰ ਜਾਣ ਵਾਲਾ ਇੱਕ ਜਹਾਜ਼ ਵੇਖਿਆ ਅਤੇ ਉਸ ਉੱਤੇ ਸਵਾਰ ਹੋ ਕੇ ਚੱਲ ਪਏ।
3
ਜਦੋਂ ਕੁਪਰੁਸ ਵਿਖਾਈ ਦਿੱਤਾ ਤਾਂ ਇਸ ਨੂੰ ਖੱਬੇ ਛੱਡ ਕੇ ਸੁਰਿਯਾ ਨੂੰ ਜਾਂਦੇ ਹੋਏ ਅਸੀਂ ਸੂਰ ਵਿੱਚ ਉੱਤਰੇ, ਕਿਉਂਕਿ ਉੱਥੇ ਜਹਾਜ਼ ਤੋਂ ਮਾਲ ਉਤਾਰਿਆ ਜਾਣਾ ਸੀ।
4
ਉੱਥੇ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉਨ੍ਹਾਂ ਦੇ ਕੋਲ ਠਹਿਰੇ। ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨਾ ਜਾਵੇ।
5
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਦਿਨ ਪੂਰੇ ਹੋ ਗਏ ਤਾਂ ਅਸੀਂ ਉੱਥੋਂ ਨਿੱਕਲੇ ਅਤੇ ਉਹ ਸਾਰੇ ਔਰਤਾਂ ਅਤੇ ਬੱਚਿਆਂ ਸਮੇਤ ਨਗਰ ਦੇ ਬਾਹਰ ਤੱਕ ਸਾਡੇ ਨਾਲ ਆਏ ਅਤੇ ਅਸੀਂ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।
6
ਫਿਰ ਇੱਕ ਦੂਜੇ ਤੋਂ ਵਿਦਾ ਲੈ ਕੇ ਅਸੀਂ ਜਹਾਜ਼ 'ਤੇ ਚੜ੍ਹ ਗਏ ਅਤੇ ਉਹ ਆਪੋ-ਆਪਣੇ ਘਰਾਂ ਨੂੰ ਮੁੜ ਗਏ।
7
ਤਦ ਅਸੀਂ ਸੂਰ ਤੋਂ ਸਮੁੰਦਰੀ ਸਫ਼ਰ ਪੂਰਾ ਕਰਕੇ ਤੁਲਮਾਇਸ ਪਹੁੰਚੇ ਅਤੇ ਭਾਈਆਂ ਨੂੰ ਸਲਾਮ ਕੀਤਾ ਅਤੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।
8
ਅਗਲੇ ਦਿਨ ਉੱਥੋਂ ਨਿੱਕਲ ਕੇ ਅਸੀਂ ਕੈਸਰਿਯਾ ਵਿੱਚ ਆਏ ਅਤੇ ਖੁਸ਼ਖ਼ਬਰੀ-ਪ੍ਰਚਾਰਕ ਫ਼ਿਲਿੱਪੁਸ ਦੇ ਘਰ ਗਏ ਜਿਹੜਾ ਸੱਤਾਂ ਵਿੱਚੋਂ ਇੱਕ ਸੀ ਅਤੇ ਉਸ ਦੇ ਨਾਲ ਰਹੇ।
9
ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਭਵਿੱਖਬਾਣੀ ਕਰਦੀਆਂ ਸਨ।
10
ਜਦੋਂ ਸਾਨੂੰ ਉੱਥੇ ਰਹਿੰਦਿਆਂ ਬਹੁਤ ਦਿਨ ਹੋ ਗਏ ਤਾਂ ਯਹੂਦਿਯਾ ਤੋਂ ਆਗਬੁਸ ਨਾਮਕ ਇੱਕ ਨਬੀ ਉੱਥੇ ਆਇਆ।
11
ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰਬੰਦ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, “ਪਵਿੱਤਰ ਆਤਮਾ ਕਹਿੰਦਾ ਹੈ, ‘ਜਿਸ ਵਿਅਕਤੀ ਦਾ ਇਹ ਕਮਰਬੰਦ ਹੈ, ਉਸ ਨੂੰ ਯਰੂਸ਼ਲਮ ਵਿੱਚ ਯਹੂਦੀ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ’।”
12
ਜਦੋਂ ਅਸੀਂ ਇਹ ਗੱਲਾਂ ਸੁਣੀਆਂ ਤਾਂ ਅਸੀਂ ਅਤੇ ਉੱਥੋਂ ਦੇ ਲੋਕ ਪੌਲੁਸ ਦੀ ਮਿੰਨਤ ਕਰਨ ਲੱਗੇ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ।
13
ਪਰ ਪੌਲੁਸ ਨੇ ਉੱਤਰ ਦਿੱਤਾ, “ਤੁਸੀਂ ਇਹ ਕੀ ਕਰਦੇ ਹੋ ਜੋ ਰੋ-ਰੋ ਕੇ ਮੇਰਾ ਦਿਲ ਤੋੜਦੇ ਹੋ? ਕਿਉਂਕਿ ਮੈਂ ਯਰੂਸ਼ਲਮ ਵਿੱਚ ਕੇਵਲ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਪ੍ਰਭੂ ਯਿਸੂ ਦੇ ਨਾਮ ਦੀ ਖਾਤਰ ਮਰਨ ਲਈ ਵੀ ਤਿਆਰ ਹਾਂ।”
14
ਜਦੋਂ ਉਹ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਹੋ ਗਏ, “ਪ੍ਰਭੂ ਦੀ ਇੱਛਾ ਪੂਰੀ ਹੋਵੇ।”
15
ਇਨ੍ਹਾਂ ਦਿਨਾਂ ਤੋਂ ਬਾਅਦ ਅਸੀਂ ਤਿਆਰੀ ਕੀਤੀ ਅਤੇ ਯਰੂਸ਼ਲਮ ਨੂੰ ਚੱਲ ਪਏ।
16
ਕੈਸਰਿਯਾ ਤੋਂ ਵੀ ਕੁਝ ਚੇਲੇ ਸਾਡੇ ਨਾਲ ਹੋ ਤੁਰੇ ਅਤੇ ਸਾਨੂੰ ਮਨਾਸੋਨ ਨਾਮਕ ਇੱਕ ਕੁਪਰੁਸੀ ਦੇ ਘਰ ਜਿਹੜਾ ਪੁਰਾਣਾ ਚੇਲਾ ਸੀ, ਲੈ ਗਏ ਜਿਸ ਦੇ ਕੋਲ ਅਸੀਂ ਠਹਿਰਨਾ ਸੀ।
17
ਜਦੋਂ ਅਸੀਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਭਾਈਆਂ ਨੇ ਬੜੀ ਖੁਸ਼ੀ ਨਾਲ ਸਾਡਾ ਸੁਆਗਤ ਕੀਤਾ।
18
ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਦੇ ਕੋਲ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ।
19
ਤਦ ਉਸ ਨੇ ਉਨ੍ਹਾਂ ਨੂੰ ਸਲਾਮ ਕੀਤਾ ਅਤੇ ਜਿਹੜੇ ਕੰਮ ਪਰਮੇਸ਼ਰ ਨੇ ਉਸ ਦੀ ਸੇਵਕਾਈ ਦੇ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤੇ ਸਨ, ਇੱਕ-ਇੱਕ ਕਰਕੇ ਉਨ੍ਹਾਂ ਨੂੰ ਦੱਸਣ ਲੱਗਾ।
20
ਇਹ ਸੁਣ ਕੇ ਉਨ੍ਹਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, “ਭਾਈ, ਤੂੰ ਵੇਖਦਾ ਹੈਂ ਕਿ ਯਹੂਦੀਆਂ ਵਿੱਚੋਂ ਕਿੰਨੇ ਹਜ਼ਾਰਾਂ ਹਨ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਅਤੇ ਉਹ ਸਭ ਬਿਵਸਥਾ ਲਈ ਅਣਖ ਰੱਖਦੇ ਹਨ।
21
ਉਨ੍ਹਾਂ ਨੂੰ ਤੇਰੇ ਬਾਰੇ ਇਹ ਦੱਸਿਆ ਗਿਆ ਹੈ ਕਿ ਤੂੰ ਸਭ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਰਹਿੰਦੇ ਹਨ ਇਹ ਕਹਿੰਦੇ ਹੋਏ ਮੂਸਾ ਦੀ ਬਿਵਸਥਾ ਨੂੰ ਤਿਆਗ ਦੇਣ ਦੀ ਸਿੱਖਿਆ ਦਿੰਦਾ ਹੈਂ ਕਿ ਨਾ ਆਪਣੇ ਬੱਚਿਆਂ ਦੀ ਸੁੰਨਤ ਕਰਵਾਓ ਅਤੇ ਨਾ ਹੀ ਰੀਤਾਂ ਉੱਤੇ ਚੱਲੋ।
22
ਸੋ ਕੀ ਕੀਤਾ ਜਾਵੇ? ਉਹ ਜ਼ਰੂਰ ਸੁਣਨਗੇ ਕਿ ਤੂੰ ਆਇਆ ਹੈਂ।
23
ਇਸ ਲਈ ਤੂੰ ਉਹ ਕਰ ਜੋ ਅਸੀਂ ਤੈਨੂੰ ਕਹਿੰਦੇ ਹਾਂ। ਸਾਡੇ ਕੋਲ ਚਾਰ ਵਿਅਕਤੀ ਹਨ ਜਿਨ੍ਹਾਂ ਆਪਣੇ ਲਈ ਮੰਨਤ ਮੰਨੀ ਹੈ।
24
ਤੂੰ ਉਨ੍ਹਾਂ ਨੂੰ ਲੈ ਜਾ ਅਤੇ ਆਪਣੇ ਆਪ ਨੂੰ ਉਨ੍ਹਾਂ ਸਮੇਤ ਸ਼ੁੱਧ ਕਰ ਅਤੇ ਉਨ੍ਹਾਂ ਲਈ ਖਰਚਾ ਕਰ ਕਿ ਉਹ ਆਪਣੇ ਸਿਰ ਮੁਨਾਉਣ। ਤਦ ਸਾਰੇ ਜਾਣ ਲੈਣਗੇ ਕਿ ਜੋ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਗਿਆ ਹੈ ਅਜਿਹਾ ਕੁਝ ਨਹੀਂ ਹੈ, ਸਗੋਂ ਤੂੰ ਤਾਂ ਆਪ ਬਿਵਸਥਾ ਨੂੰ ਮੰਨਦਾ ਅਤੇ ਇਸ ਦੇ ਅਨੁਸਾਰ ਚੱਲਦਾ ਹੈਂ।
25
ਪਰ ਜਿਨ੍ਹਾਂ ਪਰਾਈਆਂ ਕੌਮਾਂ ਨੇ ਵਿਸ਼ਵਾਸ ਕੀਤਾ ਹੈ ਉਨ੍ਹਾਂ ਦੇ ਵਿਖੇ ਅਸੀਂ ਫੈਸਲਾ ਕਰਕੇ ਲਿਖ ਭੇਜਿਆ ਹੈ ਕਿ ਉਹ ਮੂਰਤੀਆਂ ਦੇ ਚੜ੍ਹਾਵੇ ਅਤੇ ਲਹੂ ਅਤੇ ਗਲ਼ ਘੁੱਟੇ ਜੀਵ ਦੇ ਮਾਸ ਅਤੇ ਵਿਭਚਾਰ ਤੋਂ ਦੂਰ ਰਹਿਣ।”
26
ਤਦ ਪੌਲੁਸ ਨੇ ਉਨ੍ਹਾਂ ਵਿਅਕਤੀਆਂ ਨੂੰ ਲਿਆ ਅਤੇ ਅਗਲੇ ਦਿਨ ਉਨ੍ਹਾਂ ਸਮੇਤ ਸ਼ੁੱਧ ਹੋ ਕੇ ਹੈਕਲ ਵਿੱਚ ਗਿਆ ਅਤੇ ਜਦੋਂ ਤੱਕ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਅਰਥਾਤ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਬਲੀਦਾਨ ਚੜ੍ਹਾਉਣ ਦੇ ਦਿਨ ਪੂਰੇ ਨਾ ਹੋਏ, ਯਾਜਕਾਂ ਨੂੰ ਇਸ ਦੀ ਸੂਚਨਾ ਦਿੰਦਾ ਰਿਹਾ।
27
ਜਦੋਂ ਸੱਤ ਦਿਨ ਪੂਰੇ ਹੋਣ ਵਾਲੇ ਸਨ ਤਾਂ ਅਸਿਯਾ ਦੇ ਕੁਝ ਯਹੂਦੀਆਂ ਨੇ ਉਸ ਨੂੰ ਹੈਕਲ ਵਿੱਚ ਵੇਖ ਕੇ ਸਭ ਲੋਕਾਂ ਨੂੰ ਉਕਸਾਇਆ ਅਤੇ ਉਨ੍ਹਾਂ ਉਸ ਉੱਤੇ ਹੱਥ ਪਾਏ।
28
ਉਨ੍ਹਾਂ ਪੁਕਾਰ ਕੇ ਕਿਹਾ, “ਇਸਰਾਏਲੀ ਲੋਕੋ, ਸਹਾਇਤਾ ਕਰੋ! ਇਹ ਉਹੀ ਵਿਅਕਤੀ ਹੈ ਜਿਹੜਾ ਹਰ ਥਾਂ ਹਰ ਕਿਸੇ ਨੂੰ ਸਾਡੇ ਲੋਕਾਂ ਅਤੇ ਬਿਵਸਥਾ ਅਤੇ ਇਸ ਸਥਾਨ ਦੇ ਵਿਰੁੱਧ ਸਿਖਾਉਂਦਾ ਹੈ। ਇੱਥੋਂ ਤੱਕ ਕਿ ਇਸ ਨੇ ਯੂਨਾਨੀਆਂ ਨੂੰ ਵੀ ਹੈਕਲ ਵਿੱਚ ਲਿਆ ਕੇ ਇਸ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ ਹੈ।”
29
ਉਨ੍ਹਾਂ ਇਹ ਇਸ ਲਈ ਕਿਹਾ ਸੀ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਫ਼ਸੁਸ ਵਾਸੀ ਤ੍ਰੋਫ਼ਿਮੁਸ ਨੂੰ ਉਸ ਦੇ ਨਾਲ ਨਗਰ ਵਿੱਚ ਵੇਖਿਆ ਸੀ ਅਤੇ ਉਹ ਸਮਝ ਰਹੇ ਸਨ ਕਿ ਪੌਲੁਸ ਉਸ ਨੂੰ ਹੈਕਲ ਵਿੱਚ ਲਿਆਇਆ ਸੀ।
30
ਤਦ ਸਾਰਾ ਨਗਰ ਭੜਕ ਉੱਠਿਆ ਅਤੇ ਸਭ ਲੋਕ ਦੌੜ ਕੇ ਇਕੱਠੇ ਹੋ ਗਏ। ਉਨ੍ਹਾਂ ਪੌਲੁਸ ਨੂੰ ਫੜਿਆ ਅਤੇ ਘਸੀਟਦੇ ਹੋਏ ਹੈਕਲ ਤੋਂ ਬਾਹਰ ਲੈ ਗਏ ਅਤੇ ਤੁਰੰਤ ਦਰਵਾਜ਼ੇ ਬੰਦ ਕਰ ਦਿੱਤੇ ਗਏ।
31
ਜਦੋਂ ਉਨ੍ਹਾਂ ਉਸ ਨੂੰ ਮਾਰ ਸੁੱਟਣਾ ਚਾਹਿਆ ਤਾਂ ਸੈਨਾ ਦਲ ਦੇ ਸੈਨਾਪਤੀ ਕੋਲ ਇਹ ਖ਼ਬਰ ਪਹੁੰਚੀ ਕਿ ਸਾਰੇ ਯਰੂਸ਼ਲਮ ਵਿੱਚ ਖਲਬਲੀ ਮੱਚੀ ਹੋਈ ਹੈ।
32
ਉਹ ਤੁਰੰਤ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਨਾਲ ਲੈ ਕੇ ਹੇਠਾਂ ਉਨ੍ਹਾਂ ਵੱਲ ਦੌੜਿਆ। ਜਦੋਂ ਲੋਕਾਂ ਨੇ ਸੈਨਾਪਤੀ ਅਤੇ ਸਿਪਾਹੀਆਂ ਨੂੰ ਵੇਖਿਆ ਤਾਂ ਪੌਲੁਸ ਨੂੰ ਮਾਰਨ ਤੋਂ ਹਟ ਗਏ।
33
ਤਦ ਸੈਨਾਪਤੀ ਨੇ ਕੋਲ ਆ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਦੋ ਜ਼ੰਜੀਰਾਂ ਨਾਲ ਬੰਨ੍ਹਣ ਦਾ ਹੁਕਮ ਦਿੱਤਾ ਅਤੇ ਪੁੱਛਣ ਲੱਗਾ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ।
34
ਪਰ ਭੀੜ ਵਿੱਚੋਂ ਕੋਈ ਕੁਝ ਅਤੇ ਕੋਈ ਕੁਝ ਕਹਿ ਰਿਹਾ ਸੀ; ਜਦੋਂ ਰੌਲ਼ੇ ਦੇ ਕਾਰਨ ਸੂਬੇਦਾਰ ਨੂੰ ਸਹੀ ਗੱਲ ਦਾ ਪਤਾ ਨਾ ਲੱਗ ਸਕਿਆ ਤਾਂ ਉਸ ਨੇ ਪੌਲੁਸ ਨੂੰ ਛਾਉਣੀ ਵਿੱਚ ਲਿਜਾਣ ਦਾ ਹੁਕਮ ਦਿੱਤਾ।
35
ਜਦੋਂ ਪੌਲੁਸ ਪੌੜੀਆਂ 'ਤੇ ਪਹੁੰਚਿਆ ਤਾਂ ਭੀੜ ਦੇ ਹਿੰਸਕ ਹੋਣ ਕਰਕੇ ਸਿਪਾਹੀਆਂ ਨੂੰ ਉਸ ਨੂੰ ਚੁੱਕ ਕੇ ਲਿਜਾਣਾ ਪਿਆ,
36
ਕਿਉਂਕਿ ਲੋਕਾਂ ਦੀ ਭੀੜ ਇਹ ਰੌਲ਼ਾ ਪਾਉਂਦੀ ਹੋਈ ਪਿੱਛੇ-ਪਿੱਛੇ ਆ ਰਹੀ ਸੀ, “ਇਸ ਨੂੰ ਮਾਰ ਸੁੱਟੋ!”
37
ਜਦੋਂ ਉਹ ਪੌਲੁਸ ਨੂੰ ਛਾਉਣੀ ਦੇ ਅੰਦਰ ਲਿਜਾਣ ਲੱਗੇ ਤਾਂ ਉਸ ਨੇ ਸੈਨਾਪਤੀ ਨੂੰ ਕਿਹਾ, “ਜੇ ਆਗਿਆ ਹੋਵੇ ਤਾਂ ਮੈਂ ਤੈਨੂੰ ਕੁਝ ਕਹਾਂ?” ਉਸ ਨੇ ਕਿਹਾ, “ਕੀ ਤੂੰ ਯੂਨਾਨੀ ਭਾਸ਼ਾ ਜਾਣਦਾ ਹੈਂ?
38
ਕੀ ਤੂੰ ਉਹੋ ਮਿਸਰੀ ਨਹੀਂ ਹੈਂ ਜਿਹੜਾ ਕੁਝ ਦਿਨ ਪਹਿਲਾਂ ਬਗਾਵਤ ਕਰਵਾ ਕੇ ਚਾਰ ਹਜ਼ਾਰ ਹਥਿਆਰਬੰਦ ਵਿਅਕਤੀਆਂ ਨੂੰ ਉਜਾੜ ਵਿੱਚ ਲੈ ਗਿਆ ਸੀ?”
39
ਪੌਲੁਸ ਨੇ ਕਿਹਾ, “ਮੈਂ ਇੱਕ ਯਹੂਦੀ ਹਾਂ ਜਿਹੜਾ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ ਜੋ ਕੋਈ ਮਮੂਲੀ ਨਗਰ ਨਹੀਂ ਹੈ। ਹੁਣ ਮੈਂ ਤੈਨੂੰ ਬੇਨਤੀ ਕਰਦਾ ਕਿ ਮੈਨੂੰ ਲੋਕਾਂ ਨਾਲ ਗੱਲ ਕਰਨ ਦੀ ਅਨੁਮਤੀ ਦੇ।”
40
ਉਸ ਨੇ ਅਨੁਮਤੀ ਦੇ ਦਿੱਤੀ ਅਤੇ ਪੌਲੁਸ ਨੇ ਪੌੜੀਆਂ 'ਤੇ ਖੜ੍ਹੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ। ਜਦੋਂ ਸਭ ਬਿਲਕੁਲ ਸ਼ਾਂਤ ਹੋ ਗਏ ਤਾਂ ਉਸ ਨੇ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ,
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28