bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 10
Acts 10
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
1
ਕੈਸਰੀਆ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ । ਉਹ ਇਤਾਲੀਯਨ ਪਲਟਨ ਦਾ ਕਪਤਾਨ ਸੀ ।
2
ਉਹ ਅਤੇ ਉਸ ਦਾ ਸਾਰਾ ਪਰਿਵਾਰ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲੇ ਸਨ । ਉਹ ਲੋਕਾਂ ਨੂੰ ਬਹੁਤ ਦਾਨ ਪੁੰਨ ਕਰਦਾ ਅਤੇ ਨਿੱਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਸੀ ।
3
ਇੱਕ ਦਿਨ ਤਿੰਨ ਵਜੇ ਉਸ ਨੂੰ ਇੱਕ ਸਾਫ਼ ਸਾਫ਼ ਦਰਸ਼ਨ ਹੋਇਆ ਜਿਸ ਵਿੱਚ ਉਸ ਨੇ ਪਰਮੇਸ਼ਰ ਦੇ ਇੱਕ ਸਵਰਗਦੂਤ ਨੂੰ ਆਪਣੇ ਕੋਲ ਆਉਂਦੇ ਦੇਖਿਆ ਜਿਸ ਨੇ ਉਸ ਨੂੰ ਕਿਹਾ, “ਕੁਰਨੇਲਿਯੁਸ!”
4
ਉਸ ਨੇ ਸਵਰਗਦੂਤ ਵੱਲ ਨੀਝ ਲਾ ਕੇ ਦੇਖਿਆ ਅਤੇ ਡਰਦੇ ਹੋਏ ਕਿਹਾ, “ਪ੍ਰਭੂ ਜੀ, ਇਹ ਕੀ ਹੈ?” ਸਵਰਗਦੂਤ ਨੇ ਉਸ ਨੂੰ ਕਿਹਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਦਾਨ ਪੁੰਨ ਯਾਦਗਾਰੀ ਦੇ ਲਈ ਪਰਮੇਸ਼ਰ ਤੱਕ ਪਹੁੰਚੇ ਹਨ ।
5
ਹੁਣ ਕੁਝ ਆਦਮੀਆਂ ਨੂੰ ਯਾਪਾ ਭੇਜ ਅਤੇ ਸ਼ਮਊਨ ਨੂੰ ਜਿਸ ਦਾ ਉਪਨਾਮ ਪਤਰਸ ਹੈ, ਸੱਦ ।
6
ਉਹ ਸ਼ਮਊਨ ਚਮੜੇ ਦਾ ਕੰਮ ਕਰਨ ਵਾਲੇ ਦੇ ਕੋਲ ਠਹਿਰਿਆ ਹੋਇਆ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਉੱਤੇ ਹੈ ।”
7
ਜਦੋਂ ਉਹ ਸਵਰਗਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ ਚਲਾ ਗਿਆ ਤਾਂ ਉਸ ਨੇ ਆਪਣੇ ਘਰ ਦੇ ਦੋ ਸੇਵਕਾਂ ਅਤੇ ਇੱਕ ਸ਼ਰਧਾਲੂ ਸਿਪਾਹੀ ਨੂੰ ਸੱਦਿਆ ।
8
ਉਸ ਨੇ ਉਹਨਾਂ ਨੂੰ ਸਭ ਕੁਝ ਸਮਝਾ ਕੇ ਯਾਪਾ ਨੂੰ ਭੇਜਿਆ ।
9
ਅਗਲੇ ਦਿਨ ਜਦੋਂ ਉਹ ਲੋਕ ਯਾਤਰਾ ਕਰਦੇ ਹੋਏ ਸ਼ਹਿਰ ਦੇ ਨੇੜੇ ਪਹੁੰਚ ਰਹੇ ਸਨ ਤਾਂ ਲਗਭਗ ਦੁਪਹਿਰ ਦੇ ਵੇਲੇ ਪਤਰਸ ਪ੍ਰਾਰਥਨਾ ਕਰਨ ਦੇ ਲਈ ਛੱਤ ਉੱਤੇ ਗਿਆ ।
10
ਉਸ ਨੂੰ ਭੁੱਖ ਲੱਗੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ । ਪਰ ਜਦੋਂ ਭੋਜਨ ਅਜੇ ਤਿਆਰ ਹੋ ਰਿਹਾ ਸੀ ਤਾਂ ਪਤਰਸ ਨੂੰ ਅੰਤਰਲੀਨ ਹੋ ਗਿਆ ।
11
ਉਸ ਨੇ ਦੇਖਿਆ ਕਿ ਅਕਾਸ਼ ਖੁੱਲ੍ਹ ਗਿਆ ਹੈ ਅਤੇ ਚਾਰਾਂ ਨੁੱਕਰਾਂ ਤੋਂ ਲਟਕ ਰਹੀ ਲੰਮੀ ਚੌੜੀ ਚਾਦਰ ਵਰਗੀ ਕੋਈ ਚੀਜ਼ ਜ਼ਮੀਨ ਵੱਲ ਉਤਰ ਰਹੀ ਹੈ ।
12
ਉਸ ਵਿੱਚ ਸਭ ਤਰ੍ਹਾਂ ਦੇ ਜਾਨਵਰ, ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਸਨ ।
13
ਫਿਰ ਉਸ ਨੂੰ ਇੱਕ ਆਵਾਜ਼ ਆਈ, “ਪਤਰਸ, ਉੱਠ, ਮਾਰ ਅਤੇ ਖਾ!”
14
ਪਤਰਸ ਨੇ ਉੱਤਰ ਦਿੱਤਾ, “ਨਹੀਂ ਪ੍ਰਭੂ ਜੀ, ਇਹ ਨਹੀਂ ਹੋ ਸਕਦਾ! ਮੈਂ ਕਦੀ ਕੋਈ ਅਪਵਿੱਤਰ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ!”
15
ਤਦ ਉਸ ਨੂੰ ਦੂਜੀ ਵਾਰ ਫਿਰ ਆਵਾਜ਼ ਸੁਣਾਈ ਦਿੱਤੀ, “ਜਿਸ ਨੂੰ ਪਰਮੇਸ਼ਰ ਨੇ ਸ਼ੁੱਧ ਬਣਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ ।”
16
ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਫਿਰ ਉਹ ਚੀਜ਼ ਅਕਾਸ਼ ਵਿੱਚ ਇਕਦਮ ਚੁੱਕ ਲਈ ਗਈ ।
17
ਪਤਰਸ ਅਜੇ ਇਸ ਉਲਝਨ ਵਿੱਚ ਹੀ ਸੀ ਕਿ ਜੋ ਦਰਸ਼ਨ ਉਸ ਨੂੰ ਹੋਇਆ ਹੈ, ਉਸ ਦਾ ਕੀ ਅਰਥ ਹੋ ਸਕਦਾ ਹੈ ਤਾਂ ਇਸ ਦੌਰਾਨ ਕੁਰਨੇਲਿਯੁਸ ਦੇ ਭੇਜੇ ਹੋਏ ਆਦਮੀ ਘਰ ਪੁੱਛਦੇ-ਪੁੱਛਦੇ ਦਰਵਾਜ਼ੇ ਤੇ ਆ ਖੜ੍ਹੇ ਹੋਏ ।
18
ਉਹ ਉੱਚੀ ਆਵਾਜ਼ ਵਿੱਚ ਪੁੱਛਣ ਲੱਗੇ, “ਸ਼ਮਊਨ ਜਿਸ ਦਾ ਉਪਨਾਮ ਪਤਰਸ ਹੈ, ਕੀ ਉਹ ਇੱਥੇ ਹੀ ਠਹਿਰਿਆ ਹੋਇਆ ਹੈ?”
19
ਪਤਰਸ ਅਜੇ ਵੀ ਉਸ ਦਰਸ਼ਨ ਦੇ ਬਾਰੇ ਸੋਚ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, “ਦੇਖ, ਤਿੰਨ ਆਦਮੀ ਤੈਨੂੰ ਲੱਭ ਰਹੇ ਹਨ ।
20
ਉੱਠ, ਹੇਠਾਂ ਉਤਰ ਅਤੇ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ ਕਿਉਂਕਿ ਉਹਨਾਂ ਨੂੰ ਮੈਂ ਹੀ ਭੇਜਿਆ ਹੈ ।”
21
ਪਤਰਸ ਹੇਠਾਂ ਗਿਆ ਅਤੇ ਉਹਨਾਂ ਆਦਮੀਆਂ ਨੂੰ ਕਿਹਾ, “ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ । ਤੁਸੀਂ ਕਿਸ ਕਾਰਨ ਆਏ ਹੋ?”
22
ਉਹਨਾਂ ਨੇ ਉੱਤਰ ਦਿੱਤਾ, “ਕਪਤਾਨ ਕੁਰਨੇਲਿਯੁਸ ਨੇ ਸਾਨੂੰ ਭੇਜਿਆ ਹੈ । ਉਹ ਇੱਕ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਆਦਮੀ ਹੈ । ਉਸ ਨੂੰ ਸਾਰੀ ਯਹੂਦੀ ਕੌਮ ਵੀ ਮੰਨਦੀ ਹੈ । ਉਸ ਨੂੰ ਇੱਕ ਪਵਿੱਤਰ ਸਵਰਗਦੂਤ ਦੇ ਰਾਹੀਂ ਹਿਦਾਇਤ ਮਿਲੀ ਹੈ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਉਪਦੇਸ਼ ਸੁਣੇ ।”
23
ਤਦ ਪਤਰਸ ਉਹਨਾਂ ਆਦਮੀਆਂ ਨੂੰ ਅੰਦਰ ਲੈ ਗਿਆ ਅਤੇ ਉਹਨਾਂ ਦੀ ਸੇਵਾ ਕੀਤੀ । ਅਗਲੇ ਦਿਨ ਉਹ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ । ਕੁਝ ਭਰਾ ਯਾਪਾ ਤੋਂ ਵੀ ਉਹਨਾਂ ਦੇ ਨਾਲ ਗਏ ।
24
ਦੂਜੇ ਦਿਨ ਉਹ ਕੈਸਰੀਆ ਪਹੁੰਚ ਗਿਆ । ਕੁਰਨੇਲਿਯੁਸ ਉਹਨਾਂ ਦੀ ਉਡੀਕ ਕਰ ਰਿਹਾ ਸੀ । ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਿਆ ਹੋਇਆ ਸੀ ।
25
ਜਦੋਂ ਪਤਰਸ ਅੰਦਰ ਗਿਆ ਤਾਂ ਕੁਰਨੇਲਿਯੁਸ ਉਸ ਨੂੰ ਮਿਲਿਆ ਅਤੇ ਪਤਰਸ ਦੇ ਚਰਨਾਂ ਵਿੱਚ ਡਿੱਗ ਕੇ ਉਸ ਨੂੰ ਪਰਨਾਮ ਕੀਤਾ ।
26
ਪਤਰਸ ਨੇ ਉਸ ਨੂੰ ਚੁੱਕਦੇ ਹੋਏ ਕਿਹਾ, “ਉੱਠ, ਮੈਂ ਵੀ ਤਾਂ ਆਦਮੀ ਹੀ ਹਾਂ ।”
27
ਫਿਰ ਪਤਰਸ ਕੁਰਨੇਲਿਯੁਸ ਨਾਲ ਗੱਲਾਂ ਕਰਦਾ ਹੋਇਆ ਅੰਦਰ ਆਇਆ ਅਤੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਦੇਖਿਆ ।
28
ਪਤਰਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪ ਜਾਣਦੇ ਹੋ ਕਿ ਇੱਕ ਯਹੂਦੀ ਦਾ ਕਿਸੇ ਪਰਾਈ ਕੌਮ ਦੇ ਆਦਮੀ ਨਾਲ ਮਿਲਣਾ ਜਾਂ ਘਰ ਜਾਣਾ ਮਨ੍ਹਾ ਹੈ । ਪਰ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤਾ ਹੈ ਕਿ ਕਿਸੇ ਆਦਮੀ ਨੂੰ ਅਪਵਿੱਤਰ ਜਾਂ ਅਸ਼ੁੱਧ ਨਾ ਮੰਨ ।
29
ਇਸੇ ਲਈ ਜਦੋਂ ਮੈਨੂੰ ਸੱਦਿਆ ਗਿਆ ਤਾਂ ਮੈਂ ਬੇਧੜਕ ਹੋ ਕੇ ਆ ਗਿਆ । ਹੁਣ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕਿਉਂ ਸੱਦਿਆ ਹੈ?”
30
ਕੁਰਨੇਲਿਯੁਸ ਨੇ ਉੱਤਰ ਦਿੱਤਾ, “ਚਾਰ ਦਿਨ ਹੋਏ ਜਦੋਂ ਮੈਂ ਇਸੇ ਸਮੇਂ ਆਪਣੇ ਘਰ ਦੀ ਛੱਤ ਉੱਤੇ ਦਿਨ ਦੇ ਕੋਈ ਤਿੰਨ ਵਜੇ ਪ੍ਰਾਰਥਨਾ ਕਰ ਰਿਹਾ ਸੀ ਤਦ ਚਮਕੀਲੇ ਕੱਪੜੇ ਪਾਏ ਹੋਏ ਇੱਕ ਆਦਮੀ ਆ ਕੇ ਮੇਰੇ ਕੋਲ ਖੜ੍ਹਾ ਹੋ ਗਿਆ ।
31
ਉਸ ਨੇ ਕਿਹਾ, ‘ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਪਰਮੇਸ਼ਰ ਨੇ ਸੁਣ ਲਈ ਹੈ ਅਤੇ ਤੇਰੇ ਦਾਨ ਪੁੰਨ ਨੂੰ ਉਹਨਾਂ ਨੇ ਯਾਦ ਕੀਤਾ ਹੈ ।
32
ਇਸ ਲਈ ਕਿਸੇ ਨੂੰ ਯਾਪਾ ਭੇਜ ਕੇ ਸ਼ਮਊਨ ਜਿਸ ਦਾ ਉਪਨਾਮ ਪਤਰਸ ਹੈ, ਸੱਦ ਲਿਆ । ਉਹ ਸਮੁੰਦਰ ਦੇ ਕੰਢੇ ਸ਼ਮਊਨ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਠਹਿਰਿਆ ਹੋਇਆ ਹੈ ਅਤੇ ।’
33
ਮੈਂ ਇਕਦਮ ਤੁਹਾਡੇ ਕੋਲ ਆਦਮੀ ਭੇਜੇ । ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਤੁਸੀਂ ਆ ਗਏ ਹੋ । ਹੁਣ ਅਸੀਂ ਸਾਰੇ ਪਰਮੇਸ਼ਰ ਦੇ ਸਾਹਮਣੇ ਹਾਜ਼ਰ ਹਾਂ ਕਿ ਜੋ ਕੁਝ ਪਰਮੇਸ਼ਰ ਨੇ ਤੁਹਾਨੂੰ ਕਿਹਾ ਹੈ, ਉਸ ਨੂੰ ਸੁਣੀਏ ।”
34
ਫਿਰ ਪਤਰਸ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ: “ਹੁਣ ਮੈਂ ਪੂਰੀ ਤਰ੍ਹਾਂ ਨਾਲ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ ।
35
ਸਗੋਂ ਹਰ ਕੌਮ ਵਿੱਚ ਜੋ ਕੋਈ ਉਹਨਾਂ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ, ਉਸ ਨੂੰ ਉਹ ਸਵੀਕਾਰ ਕਰਦੇ ਹਨ ।
36
ਉਹਨਾਂ ਨੇ ਇਸਰਾਏਲੀਆਂ ਕੋਲ ਸ਼ਾਂਤੀ ਦਾ ਸ਼ੁਭ ਸਮਾਚਾਰ ਯਿਸੂ ਮਸੀਹ ਦੁਆਰਾ ਭੇਜਿਆ । ਉਹ ਹੀ ਸਭ ਮਨੁੱਖਾਂ ਦੇ ਪ੍ਰਭੂ ਹਨ ।
37
ਤੁਸੀਂ ਇਹ ਸਭ ਜਾਣਦੇ ਹੀ ਹੋ ਕਿ ਯੂਹੰਨਾ ਦੇ ਬਪਤਿਸਮੇ ਦੇ ਪ੍ਰਚਾਰ ਦੇ ਬਾਅਦ ਗਲੀਲ ਤੋਂ ਸ਼ੁਰੂ ਕਰ ਕੇ ਯਹੂਦਿਯਾ ਵਿੱਚ ਕੀ ਕੁਝ ਹੋਇਆ ।
38
ਕਿਸ ਪ੍ਰਕਾਰ ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ਪਰਮੇਸ਼ਰ ਨੇ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਭਰਪੂਰ ਕੀਤਾ ਅਤੇ ਉਹ ਹਰ ਥਾਂ ਭਲੇ ਕੰਮ ਕਰਦੇ ਅਤੇ ਉਹ ਸ਼ੈਤਾਨ ਦੇ ਬੰਦੀ ਲੋਕਾਂ ਨੂੰ ਚੰਗਾ ਕਰਦੇ ਰਹੇ ਕਿਉਂਕਿ ਪਰਮੇਸ਼ਰ ਉਹਨਾਂ ਦੇ ਨਾਲ ਸਨ ।
39
ਜੋ ਕੁਝ ਯਿਸੂ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤਾ, ਉਸ ਸਭ ਦੇ ਅਸੀਂ ਗਵਾਹ ਹਾਂ । ਲੋਕਾਂ ਨੇ ਉਹਨਾਂ ਨੂੰ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ ।
40
ਪਰ ਪਰਮੇਸ਼ਰ ਨੇ ਉਹਨਾਂ ਨੂੰ ਤੀਜੇ ਦਿਨ ਫਿਰ ਜਿਊਂਦਾ ਕਰ ਦਿੱਤਾ ਅਤੇ ਪ੍ਰਗਟ ਕੀਤਾ ।
41
ਸਾਰੇ ਲੋਕਾਂ ਉੱਤੇ ਨਹੀਂ ਸਗੋਂ ਗਵਾਹਾਂ ਉੱਤੇ ਹੀ ਜਿਹਨਾਂ ਨੂੰ ਉਹਨਾਂ ਨੇ ਪਹਿਲਾਂ ਹੀ ਨਿਯੁਕਤ ਕੀਤਾ ਸੀ ਭਾਵ ਸਾਨੂੰ, ਜਿਹਨਾਂ ਨੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਉਹਨਾਂ ਨਾਲ ਖਾਧਾ ਪੀਤਾ ।
42
ਫਿਰ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਕਿ ਲੋਕਾਂ ਵਿੱਚ ਪ੍ਰਚਾਰ ਕਰੋ ਅਤੇ ਗਵਾਹੀ ਦੇਵੋ ਕਿ ਇਹ ਉਹ ਹੀ ਹਨ ਜਿਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਅਤੇ ਜਿਊਂਦਿਆਂ ਦਾ ਜੱਜ ਨਿਯੁਕਤ ਕੀਤਾ ਹੈ ।
43
ਯਿਸੂ ਦੇ ਬਾਰੇ ਹੀ ਸਾਰੇ ਨਬੀ ਗਵਾਹੀ ਦਿੰਦੇ ਹਨ ਕਿ ਜੋ ਕੋਈ ਉਹਨਾਂ ਵਿੱਚ ਵਿਸ਼ਵਾਸ ਕਰੇਗਾ, ਉਸ ਨੂੰ ਉਹਨਾਂ ਦੇ ਨਾਮ ਦੁਆਰਾ ਪਾਪਾਂ ਦੀ ਮਾਫ਼ੀ ਮਿਲੇਗੀ ।”
44
ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਉਹਨਾਂ ਸਾਰਿਆਂ ਉੱਤੇ ਜੋ ਵਚਨ ਸੁਣ ਰਹੇ ਸਨ, ਪਵਿੱਤਰ ਆਤਮਾ ਉਤਰ ਆਇਆ ।
45
ਯਹੂਦੀ ਵਿਸ਼ਵਾਸੀ ਜਿਹੜੇ ਯਾਪਾ ਤੋਂ ਪਤਰਸ ਦੇ ਨਾਲ ਆਏ ਸਨ, ਹੈਰਾਨ ਹੋ ਗਏ ਕਿ ਪਵਿੱਤਰ ਆਤਮਾ ਦਾ ਵਰਦਾਨ ਪਰਾਈਆਂ ਕੌਮਾਂ ਨੂੰ ਵੀ ਦਿੱਤਾ ਗਿਆ ਹੈ ।
46
ਯਹੂਦੀ ਵਿਸ਼ਵਾਸੀਆਂ ਨੇ ਉਹਨਾਂ ਲੋਕਾਂ ਨੂੰ ਅਣਜਾਣ ਭਾਸ਼ਾਵਾਂ ਬੋਲਦੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਸੁਣਿਆ । ਤਦ ਪਤਰਸ ਨੇ ਪੁੱਛਿਆ,
47
“ਜਿਹਨਾਂ ਲੋਕਾਂ ਨੇ ਸਾਡੇ ਵਾਂਗ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਕੀ ਉਹਨਾਂ ਨੂੰ ਕੋਈ ਪਾਣੀ ਦਾ ਬਪਤਿਸਮਾ ਲੈਣ ਤੋਂ ਰੋਕ ਸਕਦਾ ਹੈ?”
48
ਇਸ ਲਈ ਪਤਰਸ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ । ਫਿਰ ਉਹਨਾਂ ਨੇ ਪਤਰਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਕੁਝ ਦਿਨ ਹੋਰ ਉਹਨਾਂ ਦੇ ਨਾਲ ਰਹਿਣ ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28