bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 28
Acts 28
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
1
ਫਿਰ ਜਦੋਂ ਅਸੀਂ ਕੰਢੇ ਉੱਤੇ ਪਹੁੰਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਇਸ ਟਾਪੂ ਦਾ ਨਾਂ ਮਾਲਟਾ ਹੈ ।
2
ਇੱਥੋਂ ਦੇ ਲੋਕਾਂ ਨੇ ਸਾਡੇ ਨਾਲ ਮਿੱਤਰਾਂ ਵਾਲਾ ਵਰਤਾਅ ਕੀਤਾ । ਉਹਨਾਂ ਨੇ ਅੱਗ ਬਾਲ੍ਹ ਕੇ ਸਾਡਾ ਸੁਆਗਤ ਕੀਤਾ ਕਿਉਂਕਿ ਮੀਂਹ ਪੈਣ ਲੱਗ ਪਿਆ ਸੀ ਅਤੇ ਠੰਡ ਵੀ ਵੱਧ ਗਈ ਸੀ ।
3
ਜਦੋਂ ਪੌਲੂਸ ਸੁੱਕੀਆਂ ਲੱਕੜੀਆਂ ਦਾ ਗੱਠਾ ਬਣਾ ਕੇ ਅੱਗ ਉੱਤੇ ਰੱਖ ਰਿਹਾ ਸੀ ਤਦ ਸੇਕ ਦੇ ਨਾਲ ਇੱਕ ਸੱਪ ਨਿਕਲ ਆਇਆ ਅਤੇ ਉਸ ਦੇ ਹੱਥ ਨਾਲ ਲਿਪਟ ਗਿਆ ।
4
ਉੱਥੋਂ ਦੇ ਵਸਨੀਕ ਉਸ ਸੱਪ ਨੂੰ ਪੌਲੂਸ ਦੇ ਹੱਥ ਨਾਲ ਲਮਕਦੇ ਦੇਖ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਨਿਰਸੰਦੇਹ, ਇਹ ਕੋਈ ਕਾਤਲ ਹੈ । ਭਾਂਵੇ ਇਹ ਸਮੁੰਦਰ ਵਿੱਚੋਂ ਬਚ ਨਿਕਲਿਆ ਹੈ ਪਰ ਨਿਆਂ ਦਾ ਦੇਵਤਾ ਇਸ ਨੂੰ ਜਿਊਂਦਾ ਨਹੀਂ ਰਹਿਣ ਦੇਵੇਗਾ ।”
5
ਪਰ ਪੌਲੂਸ ਨੇ ਸੱਪ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਿਆ ।
6
ਲੋਕ ਅਜੇ ਵੀ ਸੋਚ ਰਹੇ ਸਨ ਕਿ ਉਹ ਸੁੱਜ ਜਾਵੇਗਾ ਅਤੇ ਅਚਾਨਕ ਡਿੱਗ ਕੇ ਮਰ ਜਾਵੇਗਾ । ਪਰ ਜਦੋਂ ਉਹ ਕਾਫ਼ੀ ਦੇਰ ਤੱਕ ਉਡੀਕਦੇ ਰਹੇ ਅਤੇ ਦੇਖਿਆ ਕਿ ਪੌਲੂਸ ਨੂੰ ਕੁਝ ਨਹੀਂ ਹੋਇਆ ਤਾਂ ਉਹਨਾਂ ਲੋਕਾਂ ਦੇ ਵਿਚਾਰ ਬਦਲ ਗਏ ਅਤੇ ਉਹ ਕਹਿਣ ਲੱਗੇ, “ਇਹ ਕੋਈ ਦੇਵਤਾ ਹੈ!”
7
ਉਸ ਥਾਂ ਦੇ ਨੇੜੇ ਟਾਪੂ ਦੇ ਮੁਖੀਆ ਪੁਬਲਿਯੁਸ ਦੇ ਖੇਤ ਸਨ । ਉਸ ਨੇ ਸਾਡਾ ਸੁਆਗਤ ਕਰ ਕੇ ਤਿੰਨ ਦਿਨਾਂ ਤੱਕ ਪਿਆਰ ਭਾਵ ਨਾਲ ਸਾਡੀ ਸੇਵਾ ਕੀਤੀ ।
8
ਪੁਬਲਿਯੁਸ ਦਾ ਪਿਤਾ ਬੁਖ਼ਾਰ ਅਤੇ ਮਰੋੜਾਂ ਨਾਲ ਬਿਮਾਰ ਸੀ । ਪੌਲੂਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ ।
9
ਜਦੋਂ ਇਹ ਹੋਇਆ ਤਦ ਟਾਪੂ ਦੇ ਦੂਜੇ ਰੋਗੀ ਵੀ ਆ ਕੇ ਚੰਗੇ ਹੋਣ ਲੱਗੇ ।
10
ਉਹਨਾਂ ਨੇ ਸਾਨੂੰ ਬਹੁਤ ਭੇਂਟਾਂ ਦਿੱਤੀਆਂ ਅਤੇ ਜਦੋਂ ਅਸੀਂ ਚੱਲਣ ਲੱਗੇ ਤਾਂ ਸਾਡੀ ਲੋੜ ਦੀਆਂ ਚੀਜ਼ਾਂ ਲਿਆ ਕੇ ਜਹਾਜ਼ ਵਿੱਚ ਰੱਖ ਦਿੱਤੀਆਂ ।
11
ਤਿੰਨ ਮਹੀਨਿਆਂ ਦੇ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਸਮੁੰਦਰੀ ਜਹਾਜ਼ ਵਿੱਚ ਯਾਤਰਾ ਸ਼ੁਰੂ ਕੀਤੀ । ਇਸ ਜਹਾਜ਼ ਦਾ ਨਾਂ ‘ਜੌੜੇ ਦੇਵਤੇ’ ਸੀ ਜਿਸ ਨੇ ਸਿਆਲ ਦੀ ਰੁੱਤ ਟਾਪੂ ਉੱਤੇ ਗੁਜ਼ਾਰੀ ਸੀ ।
12
ਫਿਰ ਅਸੀਂ ਸੈਰਾਕੁਸ ਵਿੱਚ ਜਾ ਪਹੁੰਚੇ ਅਤੇ ਉੱਥੇ ਤਿੰਨ ਦਿਨ ਤੱਕ ਠਹਿਰੇ ।
13
ਉੱਥੋਂ ਚੱਲ ਕੇ ਅਸੀਂ ਕੰਢੇ ਕੰਢੇ ਹੁੰਦੇ ਹੋਏ ਰੇਗਿਯੁਨ ਸ਼ਹਿਰ ਵਿੱਚ ਜਾ ਪਹੁੰਚੇ । ਅਗਲੇ ਦਿਨ ਦੱਖਣ ਵੱਲੋਂ ਹਵਾ ਚੱਲਣ ਲੱਗੀ ਅਤੇ ਦੋ ਦਿਨਾਂ ਬਾਅਦ ਅਸੀਂ ਪਤਿਲੁਯੇ ਵਿੱਚ ਜਾ ਪਹੁੰਚੇ ।
14
ਉੱਥੇ ਵਿਸ਼ਵਾਸੀ ਭਰਾਵਾਂ ਨਾਲ ਸਾਡਾ ਮੇਲ ਹੋਇਆ ਅਤੇ ਉਹਨਾਂ ਦੇ ਕਹਿਣ ਤੇ ਅਸੀਂ ਸੱਤ ਦਿਨ ਉਹਨਾਂ ਕੋਲ ਠਹਿਰੇ । ਇਸ ਤਰ੍ਹਾਂ ਅਸੀਂ ਰੋਮ ਪਹੁੰਚ ਗਏ ।
15
ਇੱਥੇ ਵੀ ਵਿਸ਼ਵਾਸੀ ਭਰਾ ਸਾਡੀ ਚਰਚਾ ਸੁਣ ਕੇ, ਸਾਨੂੰ ਮਿਲਣ ਦੇ ਲਈ ਆਪੀਅਸ ਚੌਂਕ ਅਤੇ ‘ਤਿੰਨ ਸਰਾਂਵਾਂ’ ਨਾਂ ਦੀ ਥਾਂ ਤੱਕ ਮਿਲਣ ਆਏ । ਉਹਨਾਂ ਨੂੰ ਦੇਖ ਕੇ ਪੌਲੂਸ ਖ਼ੁਸ਼ ਹੋਇਆ ਅਤੇ ਪਰਮੇਸ਼ਰ ਨੂੰ ਧੰਨਵਾਦ ਦਿੱਤਾ ।
16
ਜਦੋਂ ਅਸੀਂ ਰੋਮ ਵਿੱਚ ਪਹੁੰਚ ਗਏ ਤਾਂ ਪੌਲੂਸ ਨੂੰ ਆਗਿਆ ਮਿਲ ਗਈ ਕਿ ਇੱਕ ਸਿਪਾਹੀ ਦੇ ਨਾਲ ਜੋ ਉਸ ਦੀ ਸੁਰੱਖਿਆ ਕਰਨ ਦੇ ਲਈ ਸੀ, ਆਪਣੇ ਨਿੱਜੀ ਥਾਂ ਤੇ ਰਹੇ ।
17
ਤਿੰਨ ਦਿਨਾਂ ਦੇ ਬਾਅਦ ਪੌਲੂਸ ਨੇ ਯਹੂਦੀਆਂ ਦੇ ਪ੍ਰਮੁੱਖ ਆਦਮੀਆਂ ਨੂੰ ਸੱਦਿਆ । ਜਦੋਂ ਉਹ ਇਕੱਠੇ ਹੋ ਗਏ ਤਾਂ ਉਸ ਨੇ ਉਹਨਾਂ ਨੂੰ ਕਿਹਾ, “ਹੇ ਇਸਰਾਏਲੀਓ, ਭਾਵੇਂ ਮੈਂ ਆਪਣੀ ਕੌਮ ਦੇ ਪੁਰਖਿਆਂ ਤੋਂ ਮਿਲੀਆਂ ਰਸਮਾਂ ਦੇ ਵਿਰੁੱਧ ਕੁਝ ਨਹੀਂ ਕੀਤਾ ਪਰ ਫਿਰ ਵੀ ਮੈਨੂੰ ਯਰੂਸ਼ਲਮ ਵਿੱਚ ਕੈਦੀ ਬਣਾਇਆ ਗਿਆ ਅਤੇ ਰੋਮੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ ।
18
ਇਹਨਾਂ ਲੋਕਾਂ ਨੇ ਮੇਰੀ ਜਾਂਚ ਕਰ ਕੇ ਮੈਨੂੰ ਛੱਡਣਾ ਚਾਹਿਆ ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਨਹੀਂ ਕੀਤਾ ਸੀ ।
19
ਪਰ ਯਹੂਦੀਆਂ ਦੇ ਵਿਰੋਧ ਤੋਂ ਤੰਗ ਆ ਕੇ ਮੈਂ ਕੈਸਰ ਦੇ ਅੱਗੇ ਅਪੀਲ ਕੀਤੀ, ਇਹ ਇਸ ਲਈ ਨਹੀਂ ਕਿ ਮੈਂ ਆਪਣੇ ਲੋਕਾਂ ਦੇ ਵਿਰੁੱਧ ਕੋਈ ਦੋਸ਼ ਲਾਉਣਾ ਸੀ ।
20
ਇਸੇ ਕਾਰਨ ਮੈਂ ਤੁਹਾਨੂੰ ਸੱਦਿਆ ਹੈ ਕਿ ਤੁਹਾਨੂੰ ਮਿਲਾਂ ਅਤੇ ਤੁਹਾਡੇ ਨਾਲ ਗੱਲਬਾਤ ਕਰਾਂ । ਇਹ ਹੱਥਕੜੀਆਂ ਮੈਂ ਉਸ ਦੇ ਕਾਰਨ ਪਾਈਆਂ ਹਨ ਜਿਸ ਦੀ ਆਸ ਇਸਰਾਏਲ ਦੇ ਲੋਕਾਂ ਨੂੰ ਹੈ ।”
21
ਉਹਨਾਂ ਲੋਕਾਂ ਨੇ ਪੌਲੂਸ ਨੂੰ ਕਿਹਾ, “ਸਾਨੂੰ ਯਹੂਦਿਯਾ ਤੋਂ ਤੁਹਾਡੇ ਸੰਬੰਧ ਵਿੱਚ ਕੋਈ ਪੱਤਰ ਨਹੀਂ ਆਇਆ ਅਤੇ ਨਾ ਹੀ ਉੱਥੋਂ ਦੇ ਭਰਾਵਾਂ ਵਿੱਚੋਂ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ ਜਾਂ ਕੋਈ ਬੁਰੀ ਗੱਲ ਕਹੀ ਹੈ ।
22
ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ ਕਿਉਂਕਿ ਇਸ ਮੱਤ ਦਾ ਹਰ ਥਾਂ ਵਿਰੋਧ ਹੋ ਰਿਹਾ ਹੈ ।”
23
ਉਹਨਾਂ ਨੇ ਪੌਲੂਸ ਦੇ ਲਈ ਇੱਕ ਦਿਨ ਨਿਯੁਕਤ ਕੀਤਾ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਸ ਕੋਲ ਆਏ । ਉਸ ਨੇ ਸਵੇਰ ਤੋਂ ਸ਼ੁਰੂ ਕਰ ਕੇ ਸ਼ਾਮ ਤੱਕ ਪਰਮੇਸ਼ਰ ਦੇ ਰਾਜ ਦੇ ਬਾਰੇ ਉਹਨਾਂ ਨੂੰ ਵੇਰਵੇ ਨਾਲ ਦੱਸਿਆ ਅਤੇ ਯਿਸੂ ਦੇ ਸੰਬੰਧ ਵਿੱਚ ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਵਿੱਚੋਂ ਸਮਝਾਇਆ ।
24
ਕੁਝ ਨੇ ਉਹਨਾਂ ਵਿੱਚੋਂ ਪੌਲੂਸ ਦੇ ਵਚਨਾਂ ਨੂੰ ਮੰਨਿਆ ਪਰ ਕੁਝ ਨੇ ਵਿਸ਼ਵਾਸ ਨਾ ਕੀਤਾ ।
25
ਫਿਰ ਜਦੋਂ ਉਹ ਆਪਸ ਵਿੱਚ ਸਹਿਮਤ ਨਾ ਹੋਏ ਅਤੇ ਉੱਥੋਂ ਜਾਣ ਲੱਗੇ ਤਾਂ ਪੌਲੂਸ ਨੇ ਉਹਨਾਂ ਨੂੰ ਇਹ ਗੱਲ ਕਹੀ, “ਪਵਿੱਤਰ ਆਤਮਾ ਨੇ ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪੁਰਖਿਆਂ ਦੇ ਬਾਰੇ ਠੀਕ ਹੀ ਕਿਹਾ ਹੈ:
26
‘ਜਾ, ਅਤੇ ਇਹਨਾਂ ਲੋਕਾਂ ਨੂੰ ਕਹਿ, ਤੁਸੀਂ ਸੁਣੋਗੇ ਤਾਂ ਸਹੀ ਪਰ ਨਾ ਸਮਝੋਗੇ, ਤੁਸੀਂ ਦੇਖੋਗੇ ਤਾਂ ਸਹੀ ਪਰ ਪਛਾਣ ਨਾ ਸਕੋਗੇ ।
27
ਕਿਉਂਕਿ ਇਹਨਾਂ ਲੋਕਾਂ ਦੇ ਦਿਲ ਸਖ਼ਤ ਹੋ ਗਏ ਹਨ, ਉਹ ਕੰਨਾਂ ਤੋਂ ਉੱਚਾ ਸੁਣਨ ਲੱਗ ਪਏ ਹਨ । ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿ ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਖਾਂ ਦੇ ਨਾਲ ਦੇਖਣ, ਕੰਨਾਂ ਦੇ ਨਾਲ ਸੁਣਨ, ਦਿਲ ਦੇ ਨਾਲ ਸਮਝਣ ਅਤੇ ਮੇਰੇ ਵਲ ਮੁੜਨ, ਪਰਮੇਸ਼ਰ ਕਹਿੰਦੇ ਹਨ । ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।’”
28
“ਇਸ ਲਈ ਤੁਸੀਂ ਜਾਣੋ ਕਿ ਪਰਮੇਸ਼ਰ ਦਾ ਇਹ ਮੁਕਤੀ ਦਾ ਸੰਦੇਸ਼ ਪਰਾਈਆਂ ਕੌਮਾਂ ਨੂੰ ਭੇਜਿਆ ਗਿਆ ਹੈ ਅਤੇ ਉਹ ਸੁਣਨਗੀਆਂ!” [
29
ਉਸ ਦੇ ਇਹ ਕਹਿਣ ਦੇ ਬਾਅਦ ਯਹੂਦੀ ਆਪਸ ਵਿੱਚ ਬਹਿਸ ਕਰਦੇ ਹੋਏ ਉੱਥੋਂ ਚਲੇ ਗਏ ।]
30
ਪੌਲੂਸ ਉੱਥੇ ਪੂਰੇ ਦੋ ਸਾਲ ਤੱਕ ਕਿਰਾਏ ਦੇ ਘਰ ਵਿੱਚ ਰਿਹਾ । ਉਹ ਆਪਣੇ ਕੋਲ ਆਉਣ ਵਾਲਿਆਂ ਦਾ ਸੁਆਗਤ ਕਰਦਾ ਸੀ ।
31
ਉਹ ਖੁੱਲ੍ਹੇਆਮ ਪੂਰੀ ਆਜ਼ਾਦੀ ਨਾਲ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਸਿੱਖਿਆ ਦਿੰਦਾ ਸੀ ।
← Chapter 27
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28