bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 18
Acts 18
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
1
ਇਸ ਦੇ ਬਾਅਦ ਪੌਲੂਸ ਅਥੇਨੇ ਤੋਂ ਵਿਦਾ ਹੋ ਕੇ ਕੁਰਿੰਥੁਸ ਵਿੱਚ ਆਇਆ ।
2
ਉੱਥੇ ਉਹ ਇੱਕ ਅਕੂਲਾ ਨਾਂ ਦੇ ਯਹੂਦੀ ਨੂੰ ਮਿਲਿਆ ਜਿਸ ਦਾ ਜਨਮ ਸਥਾਨ ਪੁੰਤੁਸ ਸੀ । ਉਹ ਆਪਣੀ ਪਤਨੀ ਪ੍ਰਿਸਕਿੱਲਾ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਇਤਾਲੀਯਾ ਤੋਂ ਆਇਆ ਸੀ, ਕਿਉਂਕਿ ਸਮਰਾਟ ਕਲੋਦਿਯੁਸ ਨੇ ਸਭ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ । ਪੌਲੂਸ ਉਹਨਾਂ ਕੋਲ ਆਇਆ
3
ਕਿਉਂਕਿ ਉਹਨਾਂ ਦਾ ਪੇਸ਼ਾ ਉਸ ਨਾਲ ਮਿਲਦਾ ਸੀ । ਉਹ ਉਹਨਾਂ ਦੇ ਨਾਲ ਰਿਹਾ ਅਤੇ ਕੰਮ ਕਰਨ ਲੱਗਾ । ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ ।
4
ਉਹ ਹਰ ਸਬਤ ਵਾਲੇ ਦਿਨ ਪ੍ਰਾਰਥਨਾ ਘਰ ਵਿੱਚ ਯਹੂਦੀਆਂ ਅਤੇ ਯੂਨਾਨੀਆਂ ਨਾਲ ਵਿਵਾਦ ਕਰਦਾ ਅਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ।
5
ਫਿਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆ ਗਏ ਤਾਂ ਪੌਲੂਸ ਆਪਣਾ ਸਾਰਾ ਸਮਾਂ ਵਚਨ ਦੇ ਪ੍ਰਚਾਰ ਵਿੱਚ ਲਾਉਣ ਲੱਗਾ ਅਤੇ ਯਹੂਦੀਆਂ ਦੇ ਸਾਹਮਣੇ ਗਵਾਹੀ ਦੇਣ ਲੱਗਾ ਕਿ ਯਿਸੂ ਹੀ ‘ ਮਸੀਹ ’ ਹਨ ।
6
ਪਰ ਜਦੋਂ ਉਹ ਲੋਕ ਉਸ ਦਾ ਵਿਰੋਧ ਕਰਨ ਲੱਗੇ ਅਤੇ ਨਿੰਦਾ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜੇ ਅਤੇ ਕਿਹਾ, “ਹੁਣ ਜੇਕਰ ਤੁਸੀਂ ਨਾਸ਼ ਹੋਵੋ ਤਾਂ ਇਸ ਦਾ ਦੋਸ਼ ਤੁਹਾਡੇ ਆਪਣੇ ਸਿਰ! ਮੈਂ ਆਪਣਾ ਕਰਤੱਵ ਪੂਰਾ ਕੀਤਾ ਹੈ । ਮੈਂ ਹੁਣ ਪਰਾਈਆਂ ਕੌਮਾਂ ਕੋਲ ਜਾਵਾਂਗਾ ।”
7
ਪੌਲੂਸ ਉੱਥੋਂ ਚੱਲ ਕੇ ਪਰਮੇਸ਼ਰ ਦੇ ਇੱਕ ਭਗਤ ਜਿਸ ਦਾ ਨਾਂ ਤੀਤੁਸ ਯੂਸਤੁਸ ਸੀ, ਦੇ ਘਰ ਗਿਆ । ਉਸ ਦਾ ਘਰ ਪ੍ਰਾਰਥਨਾ ਘਰ ਦੇ ਕੋਲ ਸੀ ।
8
ਪ੍ਰਾਰਥਨਾ ਘਰ ਦੇ ਅਧਿਕਾਰੀ ਕਰਿਸਪੁਸ ਨੇ ਆਪਣੇ ਸਾਰੇ ਪਰਿਵਾਰ ਸਮੇਤ ਪ੍ਰਭੂ ਵਿੱਚ ਵਿਸ਼ਵਾਸ ਕੀਤਾ ਅਤੇ ਬਹੁਤ ਸਾਰੇ ਕੁਰਿੰਥੁਸ ਦੇ ਰਹਿਣ ਵਾਲਿਆਂ ਨੇ ਸੁਣਿਆ ਅਤੇ ਵਿਸ਼ਵਾਸ ਕਰ ਕੇ ਬਪਤਿਸਮਾ ਲਿਆ ।
9
ਫਿਰ ਪ੍ਰਭੂ ਨੇ ਇੱਕ ਰਾਤ ਪੌਲੂਸ ਨੂੰ ਦਰਸ਼ਨ ਦੇ ਕੇ ਕਿਹਾ, “ਨਾ ਡਰ, ਪ੍ਰਚਾਰ ਕਰਦਾ ਜਾ ਅਤੇ ਚੁੱਪ ਨਾ ਰਹਿ
10
ਕਿਉਂਕਿ ਮੈਂ ਤੇਰੇ ਨਾਲ ਹਾਂ । ਕੋਈ ਆਦਮੀ ਤੇਰੇ ਉੱਤੇ ਹਮਲਾ ਕਰ ਕੇ ਤੇਰਾ ਨੁਕਸਾਨ ਨਹੀਂ ਕਰ ਸਕੇਗਾ ਕਿਉਂਕਿ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਭਗਤ ਹਨ ।”
11
ਪੌਲੂਸ ਡੇਢ ਸਾਲ ਤੱਕ ਉੱਥੇ ਰਿਹਾ ਅਤੇ ਪਰਮੇਸ਼ਰ ਦਾ ਵਚਨ ਸੁਣਾਉਂਦਾ ਰਿਹਾ ।
12
ਜਦੋਂ ਗੱਲੀਓ ਅਖਾਯਾ ਦੇ ਇਲਾਕੇ ਦਾ ਰਾਜਪਾਲ ਸੀ, ਉਸ ਸਮੇਂ ਯਹੂਦੀਆਂ ਨੇ ਏਕਾ ਕਰ ਕੇ ਪੌਲੂਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਫੜ ਕੇ ਅਦਾਲਤ ਵਿੱਚ ਲੈ ਗਏ ।
13
ਉਹ ਕਹਿਣ ਲੱਗੇ, “ਇਹ ਲੋਕਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਇਹੋ ਜਿਹਾ ਢੰਗ ਸਿਖਾਉਂਦਾ ਹੈ ਜੋ ਵਿਵਸਥਾ ਦੇ ਵਿਰੁੱਧ ਹੈ ।”
14
ਪੌਲੂਸ ਅਜੇ ਬੋਲਣ ਹੀ ਲੱਗਾ ਸੀ ਕਿ ਗੱਲੀਓ ਨੇ ਯਹੂਦੀਆਂ ਨੂੰ ਕਿਹਾ, “ਯਹੂਦੀ ਲੋਕੋ, ਜੇਕਰ ਇਹ ਕੋਈ ਗੰਭੀਰ ਅਪਰਾਧ ਜਾਂ ਸ਼ਰਾਰਤ ਦੀ ਗੱਲ ਹੁੰਦੀ ਤਾਂ ਇਹ ਠੀਕ ਸੀ ਕਿ ਮੈਂ ਤੁਹਾਡੀ ਸੁਣਦਾ ।
15
ਪਰ ਜੇਕਰ ਇਹ ਝਗੜਾ ਸ਼ਬਦਾਂ, ਨਾਂਵਾਂ ਅਤੇ ਤੁਹਾਡੀ ਵਿਵਸਥਾ ਦੇ ਬਾਰੇ ਹੈ ਤਾਂ ਤੁਸੀਂ ਜਾਣੋ! ਮੈਂ ਇਸ ਦਾ ਨਿਆਂ ਨਹੀਂ ਕਰਨਾ ਚਾਹੁੰਦਾ ।”
16
ਫਿਰ ਉਸ ਨੇ ਉਹਨਾਂ ਸਾਰਿਆਂ ਨੂੰ ਅਦਾਲਤ ਵਿੱਚੋਂ ਬਾਹਰ ਕੱਢ ਦਿੱਤਾ ।
17
ਤਦ ਉਹਨਾਂ ਸਾਰਿਆਂ ਨੇ ਪ੍ਰਾਰਥਨਾ ਘਰ ਦੇ ਅਧਿਕਾਰੀ ਸੋਸਥਨੇਸ ਨੂੰ ਫੜ ਕੇ ਅਦਾਲਤ ਦੇ ਸਾਹਮਣੇ ਹੀ ਬਹੁਤ ਕੁੱਟਿਆ ਪਰ ਗੱਲੀਓ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ।
18
ਇਸ ਦੇ ਬਾਅਦ ਪੌਲੂਸ ਉੱਥੇ ਬਹੁਤ ਦਿਨਾਂ ਤੱਕ ਰਿਹਾ । ਫਿਰ ਭਰਾਵਾਂ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਦੁਆਰਾ ਪ੍ਰਿਸਕਿੱਲਾ ਅਤੇ ਅਕੂਲਾ ਦੇ ਨਾਲ ਸੀਰੀਯਾ ਵੱਲ ਚੱਲ ਪਿਆ । ਉਸ ਨੇ ਕੰਖਾਰਿਯਾ ਵਿੱਚ ਆਪਣਾ ਸਿਰ ਮੁਨਵਾ ਲਿਆ ਕਿਉਂਕਿ ਉਸ ਨੇ ਸੁੱਖਣਾ ਸੁੱਖੀ ਹੋਈ ਸੀ ।
19
ਅਫ਼ਸੁਸ ਪਹੁੰਚ ਕੇ ਪੌਲੂਸ ਨੇ ਉਹਨਾਂ ਨੂੰ ਉੱਥੇ ਛੱਡ ਦਿੱਤਾ ਅਤੇ ਆਪ ਪ੍ਰਾਰਥਨਾ ਘਰ ਵਿੱਚ ਜਾ ਕੇ ਯਹੂਦੀਆਂ ਨਾਲ ਵਿਵਾਦ ਕਰਨ ਲੱਗਾ ।
20
ਜਦੋਂ ਉਹਨਾਂ ਨੇ ਉਸ ਨੂੰ ਕੁਝ ਹੋਰ ਦਿਨ ਰਹਿਣ ਲਈ ਕਿਹਾ ਤਾਂ ਉਸ ਨੇ ਸਵੀਕਾਰ ਨਾ ਕੀਤਾ
21
ਅਤੇ ਇਹ ਕਹਿ ਕੇ ਵਿਦਾ ਲਈ, “ਜੇਕਰ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਫਿਰ ਤੁਹਾਡੇ ਕੋਲ ਆਵਾਂਗਾ ।” ਫਿਰ ਉਸ ਨੇ ਅਫ਼ਸੁਸ ਤੋਂ ਸਮੁੰਦਰੀ ਜਹਾਜ਼ ਦੁਆਰਾ ਯਾਤਰਾ ਸ਼ੁਰੂ ਕੀਤੀ ।
22
ਜਦੋਂ ਉਹ ਕੈਸਰਿਯਾ ਪਹੁੰਚਿਆ ਤਾਂ ਉੱਥੋਂ ਫਿਰ ਯਰੂਸ਼ਲਮ ਨੂੰ ਗਿਆ ਅਤੇ ਕਲੀਸਿਯਾ ਨੂੰ ਨਮਸਕਾਰ ਕੀਤਾ ਅਤੇ ਫਿਰ ਅੰਤਾਕਿਯਾ ਨੂੰ ਚਲਾ ਗਿਆ ।
23
ਉੱਥੇ ਕੁਝ ਦਿਨ ਰਹਿ ਕੇ ਉਹ ਵਿਦਾ ਹੋਇਆ ਅਤੇ ਸ਼ਹਿਰ ਸ਼ਹਿਰ ਫਿਰ ਕੇ ਗਲਾਤਿਯਾ ਅਤੇ ਫ਼ਰੂਗਿਯਾ ਦੇ ਇਲਾਕੇ ਦਾ ਦੌਰਾ ਕਰਦਾ ਹੋਇਆ ਸਾਰੇ ਚੇਲਿਆਂ ਨੂੰ ਵਿਸ਼ਵਾਸ ਵਿੱਚ ਪੱਕਾ ਕਰਦਾ ਰਿਹਾ ।
24
ਅਪੁੱਲੋਸ ਨਾਂ ਦਾ ਯਹੂਦੀ ਜਿਸ ਦਾ ਜਨਮ ਸਥਾਨ ਸਿਕੰਦਰਿਯਾ ਸੀ, ਅਫ਼ਸੁਸ ਵਿੱਚ ਆਇਆ । ਉਹ ਇੱਕ ਚੰਗਾ ਬੋਲਣ ਵਾਲਾ ਅਤੇ ਪਵਿੱਤਰ-ਗ੍ਰੰਥ ਦਾ ਗਿਆਨੀ ਸੀ ।
25
ਉਸ ਨੇ ‘ਪ੍ਰਭੂ ਦੇ ਰਾਹ’ ਦੀ ਸਿੱਖਿਆ ਲਈ ਸੀ । ਉਹ ਯਿਸੂ ਦੇ ਬਾਰੇ ਬਹੁਤ ਉਤਸ਼ਾਹ ਦੇ ਨਾਲ ਠੀਕ ਠੀਕ ਸੁਣਾਉਂਦਾ ਅਤੇ ਸਿਖਾਉਂਦਾ ਸੀ, ਭਾਵੇਂ ਉਹ ਕੇਵਲ ਯੂਹੰਨਾ ਦੇ ਬਪਤਿਸਮਾ ਤੋਂ ਹੀ ਜਾਣੂ ਸੀ ।
26
ਉਹ ਪ੍ਰਾਰਥਨਾ ਘਰ ਵਿੱਚ ਨਿਡਰ ਹੋ ਕੇ ਬੋਲਣ ਲੱਗਾ । ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਸ ਨੂੰ ਸੁਣਿਆ ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਹੋਰ ਚੰਗੀ ਤਰ੍ਹਾਂ ‘ਪਰਮੇਸ਼ਰ ਦੇ ਰਾਹ’ ਬਾਰੇ ਦੱਸਿਆ ।
27
ਅਪੁੱਲੋਸ ਦੀ ਇੱਛਾ ਸੀ ਕਿ ਉਹ ਸਮੁੰਦਰ ਦੇ ਪਾਰ ਅਖਾਯਾ ਨੂੰ ਜਾਵੇ । ਭਰਾਵਾਂ ਨੇ ਇਸ ਬਾਰੇ ਉਸ ਨੂੰ ਉਤਸ਼ਾਹ ਦਿੱਤਾ ਅਤੇ ਚੇਲਿਆਂ ਨੂੰ ਲਿਖਿਆ ਕਿ ਉਸ ਦਾ ਸੁਆਗਤ ਕਰਨ । ਉੱਥੇ ਪਹੁੰਚ ਕੇ ਉਸ ਨੇ ਉਹਨਾਂ ਲੋਕਾਂ ਦੀ ਬੜੀ ਮਦਦ ਕੀਤੀ ਜੋ ਕਿਰਪਾ ਦੁਆਰਾ ਵਿਸ਼ਵਾਸੀ ਬਣ ਚੁੱਕੇ ਸਨ ।
28
20 ਉਸ ਨੇ ਯਹੂਦੀਆਂ ਦਾ ਸਾਰਿਆਂ ਦੇ ਸਾਹਮਣੇ ਬਹੁਤ ਜ਼ੋਰ ਨਾਲ ਖੰਡਨ ਕਰਦੇ ਹੋਏ ਪਵਿੱਤਰ-ਗ੍ਰੰਥ ਵਿੱਚੋਂ ਸਿੱਧ ਕੀਤਾ ਕਿ ਯਿਸੂ ਹੀ ‘ ਮਸੀਹ ’ ਹਨ ।
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28