bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 14
Acts 14
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
1
ਇਸੇ ਤਰ੍ਹਾਂ ਇਕੋਨਿਯੁਮ ਵਿੱਚ ਵੀ ਹੋਇਆ । ਪੌਲੂਸ ਅਤੇ ਬਰਨਾਬਾਸ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ ਅਤੇ ਅਜਿਹੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕੀਤਾ ਕਿ ਇੱਕ ਵੱਡੀ ਗਿਣਤੀ ਵਿੱਚ ਯਹੂਦੀਆਂ ਅਤੇ ਯੂਨਾਨੀਆਂ ਨੇ ਵਿਸ਼ਵਾਸ ਕੀਤਾ ।
2
ਪਰ ਜਿਹਨਾਂ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ ਸੀ, ਉਹਨਾਂ ਨੇ ਪਰਾਈਆਂ ਕੌਮਾਂ ਨੂੰ ਭੜਕਾਇਆ ਅਤੇ ਚੇਲਿਆਂ ਦੇ ਵਿਰੁੱਧ ਕਰ ਦਿੱਤਾ ।
3
ਪਰ ਉਹ ਬਹੁਤ ਦਿਨਾਂ ਤੱਕ ਉੱਥੇ ਰਹੇ ਅਤੇ ਨਿਡਰ ਹੋ ਕੇ ਪ੍ਰਭੂ ਦਾ ਪ੍ਰਚਾਰ ਕਰਦੇ ਰਹੇ । ਪ੍ਰਭੂ ਨੇ ਵੀ ਉਹਨਾਂ ਦੁਆਰਾ ਚਮਤਕਾਰ ਅਤੇ ਚਿੰਨ੍ਹ ਦਿਖਾ ਕੇ ਆਪਣੇ ਕਿਰਪਾ ਵਾਲੇ ਵਚਨ ਨੂੰ ਸੱਚਾ ਸਿੱਧ ਕੀਤਾ ।
4
ਇਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਫੁੱਟ ਪੈ ਗਈ, ਕੁਝ ਯਹੂਦੀਆਂ ਵੱਲ ਹੋ ਗਏ ਅਤੇ ਕੁਝ ਰਸੂਲਾਂ ਵੱਲ ।
5
ਫਿਰ ਜਦੋਂ ਪਰਾਈਆਂ ਕੌਮਾਂ ਅਤੇ ਯਹੂਦੀਆਂ ਨੇ ਆਪਣੇ ਆਗੂਆਂ ਨਾਲ ਮਿਲ ਕੇ ਉਹਨਾਂ ਦੇ ਨਾਲ ਬੁਰਾ ਸਲੂਕ ਅਤੇ ਪਥਰਾਓ ਕਰਨ ਦੀ ਕੋਸ਼ਿਸ਼ ਕੀਤੀ
6
ਤਦ ਉਹ ਇਹ ਸਭ ਜਾਣ ਕੇ ਲੂਕਾਉਨਿਯਾਂ ਦੇ ਸ਼ਹਿਰਾਂ ਲੁਸਤ੍ਰਾ, ਦਰਬੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਵੱਲ ਚਲੇ ਗਏ ਅਤੇ
7
ਉੱਥੇ ਸ਼ੁਭ ਸਮਾਚਾਰ ਸੁਣਾਉਂਦੇ ਰਹੇ ।
8
ਲੁਸਤ੍ਰਾ ਵਿੱਚ ਇੱਕ ਅਪਾਹਜ ਆਦਮੀ ਬੈਠਾ ਹੋਇਆ ਸੀ । ਉਹ ਜਨਮ ਤੋਂ ਹੀ ਲੰਗੜਾ ਸੀ ਅਤੇ ਕਦੀ ਤੁਰਿਆ ਨਹੀਂ ਸੀ ।
9
ਉਹ ਪੌਲੂਸ ਦੇ ਵਚਨ ਸੁਣ ਰਿਹਾ ਸੀ । ਪੌਲੂਸ ਨੇ ਉਸ ਵੱਲ ਨੀਝ ਲਾ ਕੇ ਦੇਖਿਆ ਅਤੇ ਇਹ ਜਾਣ ਕੇ ਕਿ ਉਸ ਵਿੱਚ ਚੰਗਾ ਹੋਣ ਦੇ ਯੋਗ ਵਿਸ਼ਵਾਸ ਹੈ,
10
ਉਸ ਨੂੰ ਉੱਚੀ ਆਵਾਜ਼ ਨਾਲ ਕਿਹਾ, “ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ ਜਾ!” ਉਹ ਉੱਛਲ ਪਿਆ ਅਤੇ ਤੁਰਨ ਲੱਗ ਪਿਆ ।
11
ਪੌਲੂਸ ਦਾ ਇਹ ਕੰਮ ਦੇਖ ਕੇ ਭੀੜ ਲੁਕਾਉਨਿਯਾ ਭਾਸ਼ਾ ਵਿੱਚ ਉੱਚੀ ਆਵਾਜ਼ ਨਾਲ ਕਹਿਣ ਲੱਗੀ, “ਦੇਵਤਾ ਲੋਕ ਮਨੁੱਖ ਦਾ ਰੂਪ ਧਾਰ ਕੇ ਸਾਡੇ ਵਿੱਚ ਆ ਗਏ ਹਨ!”
12
ਉਹਨਾਂ ਨੇ ਬਰਨਾਬਾਸ ਨੂੰ ਜ਼ਯੂਸ ਦੇਵਤਾ ਅਤੇ ਪੌਲੂਸ ਨੂੰ ਹਿਰਮੇਸ ਦੇਵਤਾ ਕਿਹਾ ਕਿਉਂਕਿ ਪੌਲੂਸ ਪ੍ਰਮੁੱਖ ਬੋਲਣ ਵਾਲਾ ਸੀ ।
13
ਜ਼ਯੂਸ ਦੇਵਤਾ ਦਾ ਪੁਜਾਰੀ ਵੀ ਜਿਸ ਦਾ ਮੰਦਰ ਸ਼ਹਿਰ ਦੇ ਸਾਹਮਣੇ ਸੀ, ਭੀੜ ਦੇ ਨਾਲ ਮਿਲ ਕੇ ਬਲਦ ਅਤੇ ਫੁੱਲਾਂ ਦੇ ਹਾਰ ਫਾਟਕ ਤੇ ਲੈ ਕੇ ਆਇਆ । ਉਹ ਬਲੀਦਾਨ ਕਰਨਾ ਚਾਹੁੰਦੇ ਸਨ ।
14
ਪਰ ਜਦੋਂ ਪ੍ਰਮੁੱਖ ਚੇਲਿਆਂ ਭਾਵ ਬਰਨਾਬਾਸ ਅਤੇ ਪੌਲੂਸ ਨੇ ਇਹ ਸੁਣਿਆ ਤਾਂ ਉਹਨਾਂ ਨੇ ਆਪਣੇ ਕੱਪੜੇ ਪਾੜੇ ਅਤੇ ਭੀੜ ਵੱਲ ਦੌੜੇ ਅਤੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਹਿਣ ਲੱਗੇ,
15
“ਤੁਸੀਂ ਲੋਕ ਇਹ ਕੀ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਰਗੇ ਦੁੱਖ ਸੁੱਖ ਭੋਗਣ ਵਾਲੇ ਮਨੁੱਖ ਹਾਂ । ਅਸੀਂ ਤੁਹਾਨੂੰ ਸ਼ੁਭ ਸਮਾਚਾਰ ਦਿੰਦੇ ਹਾਂ ਕਿ ਇਹਨਾਂ ਵਿਅਰਥ ਚੀਜ਼ਾਂ ਤੋਂ ਮੂੰਹ ਮੋੜੋ ਅਤੇ ਜਿਊਂਦੇ ਪਰਮੇਸ਼ਰ ਉੱਤੇ ਵਿਸ਼ਵਾਸ ਕਰੋ ਜੋ ਅਕਾਸ਼, ਧਰਤੀ, ਸਮੁੰਦਰ ਅਤੇ ਜੋ ਕੁਝ ਉਸ ਵਿੱਚ ਹੈ, ਸਭ ਨੂੰ ਬਣਾਉਣ ਵਾਲੇ ਹਨ ।
16
ਉਹਨਾਂ ਨੇ ਪੁਰਾਣੇ ਸਮੇਂ ਵਿੱਚ ਸਾਰੀਆਂ ਕੌਮਾਂ ਨੂੰ ਆਪਣੇ ਰਾਹ ਉੱਤੇ ਚੱਲਣ ਦਿੱਤਾ ।
17
ਪਰ ਉਹ ਆਪਣੀ ਹੋਂਦ ਬਾਰੇ ਸਬੂਤ ਦਿੰਦੇ ਰਹੇ । ਉਹ ਤੁਹਾਨੂੰ ਅਕਾਸ਼ ਤੋਂ ਮੀਂਹ ਅਤੇ ਫਲਦਾਰ ਰੁੱਤਾਂ ਦਿੰਦੇ ਹਨ, ਉਹ ਤੁਹਾਨੂੰ ਭੋਜਨ ਨਾਲ ਰਜਾਉਂਦੇ ਅਤੇ ਤੁਹਾਡੇ ਮਨਾਂ ਵਿੱਚ ਖ਼ੁਸ਼ੀ ਦਿੰਦੇ ਹਨ ।”
18
ਇਹ ਕਹਿਣ ਦੇ ਬਾਅਦ ਵੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਭੀੜ ਨੂੰ ਬਲੀਦਾਨ ਕਰਨ ਤੋਂ ਰੋਕਿਆ ।
19
ਤਦ ਕੁਝ ਯਹੂਦੀ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਆਏ । ਉਹਨਾਂ ਨੇ ਲੋਕਾਂ ਨੂੰ ਆਪਣੇ ਵੱਲ ਕਰ ਕੇ ਪੌਲੂਸ ਨੂੰ ਪਥਰਾਓ ਕੀਤਾ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਸ਼ਹਿਰ ਤੋਂ ਬਾਹਰ ਖਿੱਚ ਕੇ ਲੈ ਗਏ ।
20
ਪਰ ਜਦੋਂ ਚੇਲੇ ਉਸ ਦੇ ਚਾਰੋਂ ਪਾਸੇ ਇਕੱਠੇ ਹੋ ਗਏ ਤਦ ਪੌਲੂਸ ਉੱਠ ਕੇ ਖੜ੍ਹਾ ਹੋ ਗਿਆ ਅਤੇ ਵਾਪਸ ਸ਼ਹਿਰ ਵਿੱਚ ਚਲਾ ਗਿਆ । ਫਿਰ ਦੂਜੇ ਦਿਨ ਬਰਨਾਬਾਸ ਦੇ ਨਾਲ ਦਰਬੇ ਨੂੰ ਚਲਾ ਗਿਆ ।
21
ਪੌਲੂਸ ਅਤੇ ਬਰਨਾਬਾਸ ਨੇ ਦਰਬੇ ਵਿੱਚ ਸ਼ੁਭ ਸਮਾਚਾਰ ਸੁਣਾਇਆ ਅਤੇ ਬਹੁਤ ਸਾਰੇ ਚੇਲੇ ਬਣਾ ਕੇ ਉਹ ਲੁਸਤ੍ਰਾ, ਇਕੋਨਿਯੁਮ ਅਤੇ ਅੰਤਾਕਿਯਾ ਨੂੰ ਵਾਪਸ ਆ ਗਏ ।
22
ਉਹ ਚੇਲਿਆਂ ਦੇ ਮਨਾਂ ਨੂੰ ਮਜ਼ਬੂਤ ਕਰਦੇ ਅਤੇ ਉਹਨਾਂ ਨੂੰ ਵਿਸ਼ਵਾਸ ਵਿੱਚ ਪੱਕੇ ਰਹਿਣ ਲਈ ਉਤਸ਼ਾਹ ਦਿੰਦੇ ਸਨ । ਉਹ ਕਹਿੰਦੇ ਸਨ, “ਸਾਡੇ ਲਈ ਜ਼ਰੂਰੀ ਹੈ ਕੀ ਅਸੀਂ ਬਹੁਤ ਸਾਰੇ ਦੁੱਖ ਸਹਿ ਕੇ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਈਏ ।”
23
ਉਹਨਾਂ ਨੇ ਹਰ ਕਲੀਸਿਯਾ ਦੇ ਲਈ ਪ੍ਰਾਰਥਨਾ ਅਤੇ ਵਰਤ ਰੱਖ ਕੇ ਬਜ਼ੁਰਗ ਆਗੂ ਨਿਯੁਕਤ ਕੀਤੇ ਅਤੇ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਜਿਹਨਾਂ ਵਿੱਚ ਉਹ ਵਿਸ਼ਵਾਸ ਰੱਖਦੇ ਸਨ ਅਰਪਿਤ ਕੀਤਾ ।
24
ਫਿਰ ਉਹ ਪਿਸਿਦਿਯਾ ਹੁੰਦੇ ਹੋਏ ਪਮਫ਼ਿਲਿਯਾ ਵਿੱਚ ਆਏ
25
ਅਤੇ ਪਰਗਾ ਵਿੱਚ ਸ਼ੁਭ ਸਮਾਚਾਰ ਸੁਣਾ ਕੇ ਇਤਾਲਿਯਾ ਵਿੱਚ ਜਾ ਪਹੁੰਚੇ ।
26
ਉੱਥੋਂ ਉਹ ਸਮੁੰਦਰੀ ਜਹਾਜ਼ ਦੁਆਰਾ ਅੰਤਾਕਿਯਾ ਪਹੁੰਚੇ ਜਿੱਥੋਂ ਉਹ ਉਸ ਕੰਮ ਦੇ ਲਈ ਪਰਮੇਸ਼ਰ ਦੀ ਕਿਰਪਾ ਵਿੱਚ ਸੌਂਪੇ ਗਏ ਸਨ, ਜਿਸ ਨੂੰ ਹੁਣ ਉਹਨਾਂ ਨੇ ਪੂਰਾ ਕੀਤਾ ਸੀ ।
27
ਅੰਤਾਕਿਯਾ ਵਿੱਚ ਪਹੁੰਚ ਕੇ ਉਹਨਾਂ ਨੇ ਕਲੀਸਿਯਾ ਨੂੰ ਇਕੱਠਾ ਕੀਤਾ ਅਤੇ ਦੱਸਿਆ ਕਿ ਪਰਮੇਸ਼ਰ ਨੇ ਉਹਨਾਂ ਨਾਲ ਕਿਸ ਤਰ੍ਹਾਂ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ ।
28
ਉੱਥੇ ਉਹ ਚੇਲਿਆਂ ਨਾਲ ਬਹੁਤ ਦਿਨਾਂ ਤੱਕ ਰਹੇ ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28