bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 7
Acts 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
1
ਮਹਾਂ-ਪੁਰੋਹਿਤ ਨੇ ਪੁੱਛਿਆ, “ਕੀ ਇਹ ਸਭ ਸੱਚ ਹੈ?”
2
ਸਤੀਫ਼ਨੁਸ ਨੇ ਉੱਤਰ ਦਿੱਤਾ, “ਭਰਾਵੋ ਅਤੇ ਬਜ਼ੁਰਗੋ, ਸੁਣੋ, ਤੇਜਵਾਨ ਪਰਮੇਸ਼ਰ ਨੇ ਸਾਡੇ ਪੁਰਖੇ ਅਬਰਾਹਾਮ ਨੂੰ ਦਰਸ਼ਨ ਦਿੱਤਾ । ਉਹ ਉਸ ਸਮੇਂ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਮੈਸੋਪੋਤਾਮੀਆ ਵਿੱਚ ਰਹਿੰਦਾ ਸੀ ।
3
ਪਰਮੇਸ਼ਰ ਨੇ ਉਸ ਨੂੰ ਕਿਹਾ, ‘ਤੂੰ ਆਪਣੇ ਦੇਸ਼ ਅਤੇ ਸੰਬੰਧੀਆਂ ਵਿੱਚੋਂ ਨਿਕਲ ਕੇ ਉਸ ਦੇਸ਼ ਵਿੱਚ ਜਾ ਜਿਹੜਾ ਮੈਂ ਤੈਨੂੰ ਦਿਖਾਵਾਂਗਾ ।’
4
ਫਿਰ ਉਹ ਕਸਦੀਆ ਦੇ ਦੇਸ਼ ਵਿੱਚੋਂ ਨਿਕਲ ਕੇ ਹਾਰਾਨ ਵਿੱਚ ਜਾ ਵਸਿਆ । ਅਬਰਾਹਾਮ ਦੇ ਪਿਤਾ ਦੀ ਮੌਤ ਦੇ ਬਾਅਦ ਪਰਮੇਸ਼ਰ ਉਸ ਨੂੰ ਇੱਥੇ ਲੈ ਆਏ, ਜਿੱਥੇ ਹੁਣ ਤੁਸੀਂ ਰਹਿ ਰਹੇ ਹੋ ।
5
ਇੱਥੇ ਪਰਮੇਸ਼ਰ ਨੇ ਉਸ ਨੂੰ ਕੋਈ ਵਿਰਾਸਤ ਨਾ ਦਿੱਤੀ ਇੱਥੋਂ ਤੱਕ ਕਿ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ । ਪਰ ਪਰਮੇਸ਼ਰ ਨੇ ਉਸ ਨਾਲ ਵਾਅਦਾ ਕੀਤਾ, ‘ਮੈਂ ਇਹ ਦੇਸ਼ ਤੈਨੂੰ ਦੇਵਾਂਗਾ ਅਤੇ ਤੇਰੇ ਬਾਅਦ ਤੇਰੇ ਵੰਸ ਦੇ ਅਧਿਕਾਰ ਵਿੱਚ ਕਰ ਦੇਵਾਂਗਾ ।’ ਭਾਵੇਂ ਉਸ ਸਮੇਂ ਅਬਰਾਹਾਮ ਦੀ ਕੋਈ ਸੰਤਾਨ ਨਹੀਂ ਸੀ ।
6
ਪਰਮੇਸ਼ਰ ਨੇ ਉਸ ਨੂੰ ਕਿਹਾ, ‘ਤੇਰੀ ਸੰਤਾਨ ਪਰਾਏ ਦੇਸ਼ ਵਿੱਚ ਪਰਵਾਸ ਕਰੇਗੀ । ਉਹ ਲੋਕ ਉਹਨਾਂ ਨੂੰ ਗ਼ੁਲਾਮੀ ਵਿੱਚ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਹਨਾਂ ਉੱਤੇ ਅੱਤਿਆਚਾਰ ਕਰਨਗੇ ।’
7
ਫਿਰ ਪਰਮੇਸ਼ਰ ਨੇ ਕਿਹਾ, ‘ਜਿਸ ਕੌਮ ਦੇ ਉਹ ਦਾਸ ਹੋਣਗੇ, ਉਸ ਨੂੰ ਮੈਂ ਸਜ਼ਾ ਦੇਵਾਂਗਾ । ਇਸ ਦੇ ਬਾਅਦ ਉਹ ਬਾਹਰ ਨਿਕਲ ਆਉਣਗੇ ਅਤੇ ਇਸ ਥਾਂ ਤੇ ਮੇਰੀ ਅਰਾਧਨਾ ਕਰਨਗੇ ।’
8
ਪਰਮੇਸ਼ਰ ਨੇ ਉਸ ਨਾਲ ਨੇਮ ਬੰਨ੍ਹਿਆ ਜੋ ਸੁੰਨਤ ਦੀ ਰੀਤ ਦੁਆਰਾ ਮੋਹਰ ਕੀਤਾ ਗਿਆ । ਇਸੇ ਹਾਲਤ ਵਿੱਚ ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ ਅਤੇ ਉਸ ਦੀ ਸੁੰਨਤ ਅਠਵੇਂ ਦਿਨ ਕੀਤੀ ਗਈ । ਇਸ ਤਰ੍ਹਾਂ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰ੍ਹਾਂ ਪੁਰਖੇ ਪੈਦਾ ਹੋਏ ।
9
“ਸਾਡੇ ਪੁਰਖਿਆਂ ਨੇ ਈਰਖਾ ਕਰ ਕੇ ਯੂਸਫ਼ ਨੂੰ ਮਿਸਰ ਵਿੱਚ ਗ਼ੁਲਾਮ ਬਣਨ ਲਈ ਵੇਚ ਦਿੱਤਾ ਸੀ । ਪਰ ਪਰਮੇਸ਼ਰ ਉਸ ਦੇ ਨਾਲ ਸਨ ਅਤੇ
10
ਉਹਨਾਂ ਨੇ ਯੂਸਫ਼ ਨੂੰ ਸਾਰੀਆਂ ਬਿਪਤਾਵਾਂ ਤੋਂ ਬਚਾਇਆ । ਪਰਮੇਸ਼ਰ ਨੇ ਉਸ ਨੂੰ ਮਿਸਰ ਦੇ ਰਾਜਾ ਫ਼ਿਰਾਊਨ ਦੇ ਸਾਹਮਣੇ ਕਿਰਪਾ ਅਤੇ ਬੁੱਧੀ ਦਿੱਤੀ ਅਤੇ ਫ਼ਿਰਾਊਨ ਨੇ ਉਸ ਨੂੰ ਸਾਰੇ ਮਿਸਰ ਦਾ ਅਤੇ ਆਪਣੇ ਘਰ ਦਾ ਅਧਿਕਾਰੀ ਨਿਯੁਕਤ ਕੀਤਾ ।
11
ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪੈ ਗਿਆ ਜਿਸ ਕਾਰਨ ਵੱਡੀ ਬਿਪਤਾ ਆ ਗਈ । ਸਾਡੇ ਪੁਰਖਿਆਂ ਕੋਲ ਅਨਾਜ ਨਾ ਰਿਹਾ ।
12
ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਸਾਡੇ ਪੁਰਖਿਆਂ ਨੂੰ ਪਹਿਲੀ ਵਾਰ ਉੱਥੇ ਭੇਜਿਆ ।
13
ਦੂਜੀ ਯਾਤਰਾ ਦੇ ਸਮੇਂ ਯੂਸਫ਼ ਆਪਣੇ ਭਰਾਵਾਂ ਤੇ ਪ੍ਰਗਟ ਹੋ ਗਿਆ ਅਤੇ ਫ਼ਿਰਾਊਨ ਨੂੰ ਵੀ ਯੂਸਫ਼ ਦੇ ਪਰਿਵਾਰ ਦਾ ਪਤਾ ਲੱਗ ਗਿਆ ।
14
ਫਿਰ ਯੂਸਫ਼ ਨੇ ਆਪਣੇ ਪਿਤਾ ਯਾਕੂਬ ਅਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਜੋ ਪੰਝੱਤਰ ਲੋਕ ਸਨ, ਮਿਸਰ ਵਿੱਚ ਬੁਲਾ ਲਿਆ ।
15
ਤਦ ਯਾਕੂਬ ਮਿਸਰ ਨੂੰ ਗਿਆ । ਉੱਥੇ ਉਹ ਮਰ ਗਿਆ ਅਤੇ ਸਾਡੇ ਪੁਰਖੇ ਵੀ ਮਰ ਗਏ ।
16
ਉਹ ਸ਼ਕਮ ਵਿੱਚ ਲਿਆਂਦੇ ਗਏ ਅਤੇ ਉਸ ਕਬਰ ਵਿੱਚ ਰੱਖੇ ਗਏ ਜਿਸ ਨੂੰ ਅਬਰਾਹਾਮ ਨੇ ਪੈਸੇ ਦੇ ਕੇ ਸ਼ਕਮ ਨਿਵਾਸੀ ਹਮੋਰ ਦੀ ਸੰਤਾਨ ਤੋਂ ਮੁੱਲ ਲਿਆ ਸੀ ।
17
“ਇਸ ਦੇ ਬਾਅਦ ਜਿਵੇਂ ਪਰਮੇਸ਼ਰ ਦੇ ਅਬਰਾਹਾਮ ਨਾਲ ਕੀਤੇ ਵਾਅਦੇ ਦੇ ਪੂਰਾ ਹੋਣ ਦਾ ਸਮਾਂ ਨੇੜੇ ਆਉਂਦਾ ਗਿਆ, ਮਿਸਰ ਵਿੱਚ ਸਾਡੇ ਲੋਕਾਂ ਦੀ ਗਿਣਤੀ ਵੀ ਵੱਧਦੀ ਗਈ ।
18
ਫਿਰ ਮਿਸਰ ਵਿੱਚ ਇੱਕ ਹੋਰ ਰਾਜਾ ਰਾਜ ਕਰਨ ਲੱਗਾ ਜਿਹੜਾ ਯੂਸਫ਼ ਨੂੰ ਨਹੀਂ ਜਾਣਦਾ ਸੀ ।
19
ਉਸ ਨੇ ਸਾਡੀ ਕੌਮ ਨਾਲ ਧੋਖਾ ਕੀਤਾ ਅਤੇ ਸਾਡੇ ਪੁਰਖਿਆਂ ਉੱਤੇ ਅੱਤਿਆਚਾਰ ਕੀਤਾ ਕਿ ਉਹ ਆਪਣੇ ਨਵਜੰਮੇ ਬਾਲਕ ਬਾਹਰ ਰੱਖ ਦੇਣ ਕਿ ਉਹ ਜਿਊਂਦੇ ਨਾ ਰਹਿਣ ।
20
ਇਸੇ ਸਮੇਂ ਵਿੱਚ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਇੱਕ ਸੋਹਣਾ ਬੱਚਾ ਸੀ । ਤਿੰਨ ਮਹੀਨੇ ਤੱਕ ਉਸ ਦਾ ਪਾਲਨ ਪੋਸ਼ਣ ਆਪਣੇ ਪਿਤਾ ਦੇ ਘਰ ਵਿੱਚ ਹੀ ਹੋਇਆ ।
21
ਫਿਰ ਜਦੋਂ ਉਹ ਘਰ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਫ਼ਿਰਾਊਨ ਦੀ ਪੁੱਤਰੀ ਨੇ ਉਸ ਨੂੰ ਗੋਦ ਲੈ ਲਿਆ ਅਤੇ ਆਪਣਾ ਪੁੱਤਰ ਕਰ ਕੇ ਉਸ ਦੀ ਪਾਲਣਾ ਕੀਤੀ ।
22
ਫਿਰ ਮੂਸਾ ਨੂੰ ਮਿਸਰੀਆਂ ਦੀ ਸਾਰੀ ਵਿਦਿਆ ਦਿੱਤੀ ਗਈ ਅਤੇ ਉਹ ਆਪਣੇ ਵਚਨਾਂ ਅਤੇ ਕੰਮਾਂ ਵਿੱਚ ਸ਼ਕਤੀਸ਼ਾਲੀ ਨਿਕਲਿਆ ।
23
“ਜਦੋਂ ਮੂਸਾ ਚਾਲੀ ਸਾਲ ਦਾ ਹੋਇਆ ਤਾਂ ਉਸ ਦੇ ਦਿਲ ਵਿੱਚ ਆਇਆ ਕਿ ਉਹ ਆਪਣੇ ਇਸਰਾਏਲੀ ਭਰਾਵਾਂ ਨੂੰ ਮਿਲੇ ।
24
ਉਸ ਨੇ ਉਹਨਾਂ ਵਿੱਚੋਂ ਕਿਸੇ ਇਸਰਾਏਲੀ ਉੱਤੇ ਇੱਕ ਮਿਸਰੀ ਦੇ ਰਾਹੀਂ ਅੱਤਿਆਚਾਰ ਹੁੰਦਾ ਦੇਖਿਆ । ਮੂਸਾ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਦਾ ਬਦਲਾ ਲਿਆ । (
25
ਉਸ ਦਾ ਵਿਚਾਰ ਸੀ ਕਿ ਉਸ ਦੇ ਇਸਰਾਏਲੀ ਲੋਕ ਸਮਝ ਜਾਣਗੇ ਕਿ ਪਰਮੇਸ਼ਰ ਉਸ ਦੇ ਦੁਆਰਾ ਉਹਨਾਂ ਨੂੰ ਮੁਕਤ ਕਰਨਗੇ ਪਰ ਉਹ ਨਾ ਸਮਝੇ ।)
26
ਦੂਜੇ ਦਿਨ ਜਦੋਂ ਮੂਸਾ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਦੇਖਿਆ ਤਾਂ ਉਹਨਾਂ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੇ ਕਿਹਾ, ‘ਮਿੱਤਰੋ, ਤੁਸੀਂ ਤਾਂ ਭਰਾ-ਭਰਾ ਹੋ, ਇੱਕ ਦੂਜੇ ਨਾਲ ਬੁਰਾ ਵਰਤਾਅ ਕਿਉਂ ਕਰਦੇ ਹੋ?’
27
ਤਦ ਉਸ ਨੇ ਜੋ ਦੂਜੇ ਨਾਲ ਬੁਰਾ ਵਰਤਾਅ ਕਰ ਰਿਹਾ ਸੀ, ਮੂਸਾ ਨੂੰ ਇੱਕ ਪਾਸੇ ਧੱਕਾ ਦੇ ਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਅਧਿਕਾਰੀ ਅਤੇ ਜੱਜ ਨਿਯੁਕਤ ਕੀਤਾ ਹੈ?
28
ਕੱਲ੍ਹ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਜਾਨੋਂ ਮਾਰਿਆ ਸੀ, ਕੀ ਮੈਨੂੰ ਵੀ ਮਾਰਨਾ ਚਾਹੁੰਦਾ ਹੈਂ?’
29
ਇਹ ਗੱਲ ਸੁਣ ਕੇ ਮੂਸਾ ਉੱਥੋਂ ਭੱਜ ਗਿਆ ਅਤੇ ਮਿਦਯਾਨ ਦੇਸ਼ ਵਿੱਚ ਪਰਦੇਸੀ ਬਣ ਕੇ ਰਹਿਣ ਲੱਗਾ । ਉੱਥੇ ਉਸ ਦੇ ਦੋ ਪੁੱਤਰ ਪੈਦਾ ਹੋਏ ।
30
ਜਦੋਂ ਚਾਲੀ ਸਾਲ ਹੋ ਗਏ ਤਾਂ ਸੀਨਈ ਪਹਾੜ ਦੇ ਉਜਾੜ ਵਿੱਚ ਬਲਦੀ ਝਾੜੀ ਦੀ ਅੱਗ ਵਿੱਚ ਮੂਸਾ ਨੂੰ ਇੱਕ ਸਵਰਗਦੂਤ ਨੇ ਦਰਸ਼ਨ ਦਿੱਤਾ ।
31
ਇਹ ਨਜ਼ਾਰਾ ਦੇਖ ਕੇ ਮੂਸਾ ਹੈਰਾਨ ਹੋ ਗਿਆ ਅਤੇ ਜਦੋਂ ਦੇਖਣ ਦੇ ਲਈ ਕੋਲ ਗਿਆ ਤਾਂ ਉਸ ਨੂੰ ਪ੍ਰਭੂ ਦੀ ਆਵਾਜ਼ ਸੁਣਾਈ ਦਿੱਤੀ
32
‘ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ਰ ਹਾਂ ਭਾਵ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ ।’ ਮੂਸਾ ਡਰ ਨਾਲ ਕੰਬਣ ਲੱਗਾ ਅਤੇ ਉਸ ਦਾ ਉਸ ਪਾਸੇ ਦੇਖਣ ਦਾ ਹੌਸਲਾ ਨਾ ਪਿਆ ।
33
ਫਿਰ ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ ਕਿਉਂਕਿ ਜਿਸ ਥਾਂ ਉੱਤੇ ਤੂੰ ਖੜ੍ਹਾ ਹੈਂ, ਉਹ ਪਵਿੱਤਰ ਧਰਤੀ ਹੈ ।
34
ਮੈਂ ਮਿਸਰ ਦੇਸ਼ ਵਿੱਚ ਆਪਣੇ ਲੋਕਾਂ ਦੀ ਬੁਰੀ ਹਾਲਤ ਦੇਖੀ ਹੈ । ਮੈਂ ਉਹਨਾਂ ਦਾ ਕੁਰਲਾਣਾ ਸੁਣਿਆ ਹੈ ਅਤੇ ਉਹਨਾਂ ਨੂੰ ਬਚਾਉਣ ਲਈ ਉਤਰ ਆਇਆ ਹਾਂ । ਹੁਣ ਆ, ਮੈਂ ਤੈਨੂੰ ਮਿਸਰ ਦੇਸ਼ ਵਿੱਚ ਵਾਪਸ ਭੇਜਾਂਗਾ ।’
35
“ਜਿਸ ਮੂਸਾ ਨੂੰ ਉਹਨਾਂ ਨੇ ਇਹ ਕਹਿ ਕੇ ਰੱਦ ਦਿੱਤਾ ਸੀ, ‘ਤੈਨੂੰ ਕਿਸ ਨੇ ਅਧਿਕਾਰੀ ਅਤੇ ਜੱਜ ਨਿਯੁਕਤ ਕੀਤਾ ਹੈ?’ ਉਸੇ ਨੂੰ ਪਰਮੇਸ਼ਰ ਨੇ ਉਸ ਸਵਰਗਦੂਤ ਦੁਆਰਾ ਜੋ ਝਾੜੀ ਵਿੱਚ ਦਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਭੇਜਿਆ ।
36
ਉਹ ਮਿਸਰ ਦੇਸ਼ ਵਿੱਚੋਂ ਲਾਲ ਸਾਗਰ ਅਤੇ ਉਜਾੜ ਵਿੱਚ, ਚਾਲੀ ਸਾਲ ਤੱਕ ਚਿੰਨ੍ਹ ਅਤੇ ਚਮਤਕਾਰ ਦਿਖਾ ਕੇ ਉਹਨਾਂ ਨੂੰ ਕੱਢ ਲਿਆਇਆ ।
37
ਇਹ ਉਹ ਹੀ ਮੂਸਾ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ ਸੀ, ‘ਪਰਮੇਸ਼ਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਇੱਕ ਨਬੀ ਪੈਦਾ ਕਰਨਗੇ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪੈਦਾ ਕੀਤਾ ਹੈ ।’
38
ਇਹ ਉਹ ਹੀ ਹੈ ਜੋ ਉਜਾੜ ਵਿੱਚ ਇਸਰਾਏਲੀ ਲੋਕਾਂ ਦੀ ਕਲੀਸਿਯਾ ਵਿੱਚ ਸਾਡੇ ਪੁਰਖਿਆਂ ਦੇ ਨਾਲ ਅਤੇ ਉਸ ਸਵਰਗਦੂਤ ਦੇ ਨਾਲ ਸੀ ਜਿਸ ਨੇ ਸੀਨਈ ਪਹਾੜ ਉੱਤੇ ਉਸ ਨਾਲ ਗੱਲਾਂ ਕੀਤੀਆਂ ਸਨ । ਉਸੇ ਨੂੰ ਜਿਊਂਦੇ ਵਚਨ ਮਿਲੇ ਕਿ ਤੁਹਾਨੂੰ ਦੇਵੇ ।
39
“ਪਰ ਸਾਡੇ ਪੁਰਖਿਆਂ ਨੇ ਮੂਸਾ ਨੂੰ ਮੰਨਣ ਤੋਂ ਇਨਕਾਰ ਕੀਤਾ, ਇਸ ਲਈ ਉਸ ਨੂੰ ਰੱਦ ਦਿੱਤਾ ਅਤੇ ਆਪਣਾ ਦਿਲ ਫਿਰ ਮਿਸਰ ਦੇ ਵੱਲ ਲਾਇਆ ।
40
ਉਹਨਾਂ ਨੇ ਹਾਰੂਨ ਨੂੰ ਕਿਹਾ, ‘ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂਕਿ ਇਸ ਮੂਸਾ ਨਾਲ ਪਤਾ ਨਹੀਂ ਕੀ ਹੋਇਆ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ ।’
41
ਉਹਨਾਂ ਦਿਨਾਂ ਵਿੱਚ ਉਹਨਾਂ ਨੇ ਇੱਕ ਵੱਛੇ ਦੀ ਮੂਰਤੀ ਬਣਾਈ ਅਤੇ ਉਸ ਦੇ ਸਾਹਮਣੇ ਬਲੀਦਾਨ ਚੜ੍ਹਾਏ ਅਤੇ ਆਪਣੇ ਹੱਥਾਂ ਦੀ ਕਿਰਤ ਦੇ ਲਈ ਖ਼ੁਸ਼ੀ ਮਨਾਉਣ ਲੱਗੇ ।
42
ਇਸ ਲਈ ਪਰਮੇਸ਼ਰ ਨੇ ਵੀ ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਉਹਨਾਂ ਨੂੰ ਅਕਾਸ਼ੀ ਤਾਰਿਆਂ ਨੂੰ ਪੂਜਣ ਲਈ ਛੱਡ ਦਿੱਤਾ, ਜਿਸ ਤਰ੍ਹਾਂ ਨਬੀਆਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: ‘ਹੇ ਇਸਰਾਏਲੀਓ, ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲ ਤੱਕ ਮੈਨੂੰ ਬਲੀਦਾਨ ਅਤੇ ਚੜ੍ਹਾਵੇ ਚੜ੍ਹਾਏ?
43
ਨਹੀਂ, ਤੁਸੀਂ ਤਾਂ ਮੋਲਕ ਦੇਵਤਾ ਦੇ ਤੰਬੂ ਨੂੰ, ਅਤੇ ਆਪਣੇ ਰਿਫ਼ਾਨ ਦੇਵਤਾ ਦੇ ਤਾਰੇ ਨੂੰ, ਭਾਵ ਉਹਨਾਂ ਮੂਰਤੀਆਂ ਨੂੰ, ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ ਸਨ, ਆਪਣੇ ਨਾਲ ਲਈ ਫਿਰੇ । ਤੁਹਾਨੂੰ ਮੈਂ ਬਾਬਲ ਦੇ ਦੂਜੇ ਪਾਰ ਦੇਸ਼ ਨਿਕਾਲਾ ਦੇਵਾਂਗਾ ।’
44
“ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪੁਰਖਿਆਂ ਦੇ ਨਾਲ ਸੀ । ਇਹ ਪਰਮੇਸ਼ਰ ਦੀ ਮੂਸਾ ਨੂੰ ਦੱਸੀ ਉਦਾਹਰਨ ਅਨੁਸਾਰ ਬਣਾਇਆ ਗਿਆ ਸੀ ਜਿਸ ਤਰ੍ਹਾਂ ਦੀ ਉਦਾਹਰਨ ਮੂਸਾ ਨੇ ਦੇਖੀ ਸੀ ।
45
ਉਸੇ ਤੰਬੂ ਨੂੰ ਸਾਡੇ ਪੁਰਖਿਆਂ ਨੇ ਆਪਣੇ ਪੁਰਖਿਆਂ ਤੋਂ ਪ੍ਰਾਪਤ ਕਰ ਕੇ, ਯਹੋਸ਼ੁਆ ਦੀ ਅਗਵਾਈ ਵਿੱਚ ਲਿਆਂਦਾ ਜਦੋਂ ਉਹਨਾਂ ਨੇ ਕੌਮਾਂ ਉੱਤੇ ਅਧਿਕਾਰ ਕੀਤਾ ਜਿਹਨਾਂ ਨੂੰ ਪਰਮੇਸ਼ਰ ਨੇ ਸਾਡੇ ਪੁਰਖਿਆਂ ਦੇ ਸਾਹਮਣਿਓਂ ਭਜਾ ਦਿੱਤਾ ਸੀ ਅਤੇ ਇਹ ਦਾਊਦ ਦੇ ਸਮੇਂ ਤੱਕ ਰਿਹਾ ।
46
ਦਾਊਦ ਉੱਤੇ ਪਰਮੇਸ਼ਰ ਦੀ ਕਿਰਪਾ ਸੀ ਅਤੇ ਉਸ ਨੇ ਯਾਕੂਬ ਦੇ ਪਰਮੇਸ਼ਰ ਲਈ ਘਰ ਬਣਾਉਣ ਦੀ ਆਗਿਆ ਮੰਗੀ ।
47
ਪਰ ਇਹ ਸੁਲੇਮਾਨ ਸੀ ਜਿਸ ਨੇ ਇਹ ਘਰ ਬਣਾਇਆ ।
48
“ਪਰ ਪਰਮ ਪ੍ਰਧਾਨ ਪਰਮੇਸ਼ਰ ਹੱਥਾਂ ਦੇ ਬਣਾਏ ਘਰਾਂ ਵਿੱਚ ਨਹੀਂ ਰਹਿੰਦੇ; ਜਿਸ ਤਰ੍ਹਾਂ ਨਬੀ ਨੇ ਕਿਹਾ ਹੈ,
49
‘ਪ੍ਰਭੂ ਕਹਿੰਦੇ ਹਨ: ਸਵਰਗ ਮੇਰਾ ਸਿੰਘਾਸਣ ਹੈ, ਅਤੇ ਧਰਤੀ ਮੇਰੇ ਪੈਰਾਂ ਦੀ ਚੌਂਕੀ । ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਘਰ ਬਣਾਓਗੇ? ਜਾਂ ਮੇਰੇ ਅਰਾਮ ਕਰਨ ਲਈ ਥਾਂ ਕਿੱਥੇ ਹੋਵੇਗੀ?
50
ਕੀ ਇਹ ਸਭ ਮੇਰੇ ਹੱਥਾਂ ਦੀਆਂ ਰਚਨਾਵਾਂ ਨਹੀਂ ਹਨ?’
51
“ਹੇ ਜ਼ਿੱਦੀ ਮਨਾਂ ਅਤੇ ਕੰਨਾਂ ਦੇ ਅਸੁੰਨਤ ਲੋਕੋ! ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕੀਤਾ ਹੈ! ਜਿਸ ਤਰ੍ਹਾਂ ਦੇ ਤੁਹਾਡੇ ਪੁਰਖੇ ਸਨ, ਉਸੇ ਤਰ੍ਹਾਂ ਦੇ ਤੁਸੀਂ ਵੀ ਹੋ ।
52
ਕਿਹੜਾ ਨਬੀ ਸੀ ਜਿਸ ਨੂੰ ਤੁਹਾਡੇ ਪੁਰਖਿਆਂ ਨੇ ਨਹੀਂ ਸਤਾਇਆ? ਉਹਨਾਂ ਨੇ ਇੱਕ ਨੇਕ ਪੁਰਖ ਦੇ ਆਉਣ ਬਾਰੇ ਭਵਿੱਖਬਾਣੀ ਕਰਨ ਵਾਲਿਆਂ ਦਾ ਕਤਲ ਕੀਤਾ ਸੀ ਅਤੇ ਹੁਣ ਤੁਸੀਂ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਸ ਨੂੰ ਮਾਰ ਦਿੱਤਾ ।
53
ਤੁਸੀਂ ਉਹ ਹੀ ਹੋ ਜਿਹਨਾਂ ਨੂੰ ਪਰਮੇਸ਼ਰ ਦੀ ਵਿਵਸਥਾ ਸਵਰਗਦੂਤਾਂ ਰਾਹੀਂ ਮਿਲੀ ਪਰ ਤੁਸੀਂ ਉਸ ਦੀ ਪਾਲਣਾ ਨਾ ਕੀਤੀ ।”
54
ਜਦੋਂ ਉਹਨਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਹਨਾਂ ਦੇ ਦਿਲ ਗੁੱਸੇ ਨਾਲ ਭਰ ਗਏ ਅਤੇ ਉਹ ਸਤੀਫ਼ਨੁਸ ਉੱਤੇ ਦੰਦ ਪੀਹਣ ਲੱਗੇ ।
55
ਪਰ ਸਤੀਫ਼ਨੁਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉੱਪਰ ਸਵਰਗ ਵੱਲ ਦੇਖਿਆ ਅਤੇ ਪਰਮੇਸ਼ਰ ਦਾ ਪ੍ਰਤਾਪ ਦੇਖਿਆ ਅਤੇ ਪ੍ਰਭੂ ਯਿਸੂ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜੇ ਦੇਖਿਆ ।
56
ਉਸ ਨੇ ਕਿਹਾ, “ਦੇਖੋ, ਮੈਂ ਸਵਰਗ ਨੂੰ ਖੁੱਲ੍ਹੇ ਹੋਏ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹੇ ਦੇਖ ਰਿਹਾ ਹਾਂ ।”
57
ਤਦ ਲੋਕਾਂ ਨੇ ਉੱਚੀ ਆਵਾਜ਼ ਨਾਲ ਚੀਕਦੇ ਹੋਏ ਆਪਣੇ ਕੰਨ ਬੰਦ ਕਰ ਲਏ ਅਤੇ ਸਾਰੇ ਇਕੱਠੇ ਹੋ ਕੇ ਸਤੀਫ਼ਨੁਸ ਉੱਤੇ ਟੁੱਟ ਪਏ ।
58
ਉਹ ਉਸ ਨੂੰ ਸ਼ਹਿਰ ਤੋਂ ਬਾਹਰ ਖਿੱਚ ਕੇ ਲੈ ਗਏ ਅਤੇ ਉਸ ਨੂੰ ਪਥਰਾਓ ਕਰਨ ਲੱਗੇ । ਗਵਾਹਾਂ ਨੇ ਆਪਣੇ ਕੱਪੜੇ ਸਾਊਲ ਨਾਂ ਦੇ ਇੱਕ ਜਵਾਨ ਦੇ ਪੈਰਾਂ ਦੇ ਕੋਲ ਰੱਖ ਦਿੱਤੇ ਸਨ ।
59
ਉਹ ਸਤੀਫ਼ਨੁਸ ਨੂੰ ਪਥਰਾਓ ਕਰਦੇ ਰਹੇ ਪਰ ਉਸ ਨੇ ਪ੍ਰਾਰਥਨਾ ਕੀਤੀ, “ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰੋ ।”
60
ਫਿਰ ਅੰਤ ਵਿੱਚ ਉਸ ਨੇ ਗੋਡੇ ਟੇਕ ਕੇ ਉੱਚੀ ਆਵਾਜ਼ ਨਾਲ ਕਿਹਾ, “ਪ੍ਰਭੂ ਜੀ, ਇਹ ਪਾਪ ਇਹਨਾਂ ਉੱਤੇ ਨਾ ਲਾਉਣਾ!” ਇਹ ਕਹਿ ਕੇ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28