bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 27
Acts 27
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
1
ਜਦੋਂ ਇਹ ਫ਼ੈਸਲਾ ਹੋ ਗਿਆ ਕਿ ਅਸੀਂ ਸਮੁੰਦਰੀ ਜਹਾਜ਼ ਦੁਆਰਾ ਇਤਾਲਿਯਾ ਨੂੰ ਜਾਵਾਂਗੇ ਤਾਂ ਪੌਲੂਸ ਅਤੇ ਦੂਜੇ ਕਈ ਕੈਦੀਆਂ ਨੂੰ ਯੂਲਿਉਸ ਨਾਂ ਦੇ ਫ਼ੌਜੀ ਅਫ਼ਸਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ । ਉਸ ਦਾ ਸੰਬੰਧ ਸ਼ਾਹੀ ਸੈਨਾ ਨਾਲ ਸੀ ।
2
ਫਿਰ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਸਮੁੰਦਰੀ ਜਹਾਜ਼ ਉੱਤੇ ਚੜ੍ਹ ਗਏ ਜੋ ਏਸ਼ੀਆ ਦੇ ਸਮੁੰਦਰੀ ਕੰਢਿਆਂ ਦੀਆਂ ਬੰਦਰਗਾਹਾਂ ਤੋਂ ਹੁੰਦਾ ਹੋਇਆ ਜਾਣ ਵਾਲਾ ਸੀ ਅਤੇ ਉਸ ਦੇ ਲੰਗਰ ਖੋਲ੍ਹ ਦਿੱਤੇ ਗਏ । ਥੱਸਲੁਨੀਕੇ ਦਾ ਰਹਿਣ ਵਾਲਾ ਅਰਿਸਤਰਖੁਸ ਨਾਂ ਦਾ ਇੱਕ ਮਕਦੂਨੀ ਵੀ ਸਾਡੇ ਨਾਲ ਸੀ ।
3
ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਪਹੁੰਚੇ । ਇੱਥੇ ਯੂਲਿਉਸ ਨੇ ਪੌਲੂਸ ਨਾਲ ਬਹੁਤ ਚੰਗਾ ਵਰਤਾਅ ਕੀਤਾ ਅਤੇ ਉਸ ਨੂੰ ਆਪਣੇ ਮਿੱਤਰਾਂ ਕੋਲ ਜਾਣ ਅਤੇ ਉਹਨਾਂ ਦੀ ਮਦਦ ਸਵੀਕਾਰ ਕਰਨ ਦੀ ਆਗਿਆ ਦੇ ਦਿੱਤੀ ।
4
ਉੱਥੋਂ ਯਾਤਰਾ ਸ਼ੁਰੂ ਕਰ ਕੇ ਅਸੀਂ ਕੁਪਰੁਸ ਦੇ ਨਾਲ ਨਾਲ ਚੱਲ ਪਏ ਕਿਉਂਕਿ ਹਵਾ ਸਾਡੇ ਵਿਰੁੱਧ ਸੀ ।
5
ਫਿਰ ਅਸੀਂ ਕਿਲਕਿਯਾ ਅਤੇ ਪੰਮਫ਼ੁਲਿਯਾ ਦੇ ਨੇੜੇ ਦੇ ਸਮੁੰਦਰੀ ਇਲਾਕਿਆਂ ਵਿੱਚੋਂ ਦੀ ਹੁੰਦੇ ਹੋਏ ਲੁਕਿਆ ਦੇ ਸ਼ਹਿਰ ਮੂਰਾ ਵਿੱਚ ਪਹੁੰਚੇ ।
6
ਉੱਥੇ ਅਫ਼ਸਰ ਨੂੰ ਸਿਕੰਦਰਰਿਯਾ ਦਾ ਇੱਕ ਜਹਾਜ਼ ਜੋ ਇਤਾਲਿਯਾ ਨੂੰ ਜਾ ਰਿਹਾ ਸੀ ਮਿਲ ਗਿਆ । ਉਸ ਨੇ ਸਾਨੂੰ ਉਸ ਉੱਤੇ ਚੜ੍ਹਾ ਦਿੱਤਾ ।
7
ਅਸੀਂ ਕਈ ਦਿਨਾਂ ਤੱਕ ਹੌਲੀ ਹੌਲੀ ਜਲ ਯਾਤਰਾ ਕਰਦੇ ਹੋਏ ਮੁਸ਼ਕਲ ਨਾਲ ਕਲੀਦੁਸ ਦੇ ਸਾਹਮਣੇ ਪਹੁੰਚ ਗਏ । ਹਵਾ ਅਜੇ ਵੀ ਸਾਨੂੰ ਅੱਗੇ ਵੱਧਣ ਤੋਂ ਰੋਕ ਰਹੀ ਸੀ । ਇਸ ਲਈ ਅਸੀਂ ਸਲਮੋਨੇ ਦੇ ਅੱਗੋਂ ਦੀ ਕਰੇਤ ਦੇ ਓਹਲੇ ਹੋ ਕੇ ਯਾਤਰਾ ਕਰਨ ਲੱਗੇ ।
8
ਮੁਸ਼ਕਲ ਨਾਲ ਉਸ ਦੇ ਕੰਢੇ ਕੰਢੇ ਯਾਤਰਾ ਕਰਦੇ ਹੋਏ ਅਸੀਂ “ਸੁੰਦਰ ਘਾਟ” ਨਾਂ ਦੀ ਥਾਂ ਉੱਤੇ ਪਹੁੰਚ ਗਏ । ਇੱਥੋਂ ਲਸਾਯਾ ਸ਼ਹਿਰ ਨੇੜੇ ਹੀ ਸੀ ।
9
ਹੁਣ ਤੱਕ ਕਾਫ਼ੀ ਸਮਾਂ ਗੁਜ਼ਰ ਚੁੱਕਾ ਸੀ, ਇੱਥੋਂ ਤੱਕ ਕਿ ਵਰਤ ਦੇ ਦਿਨ ਵੀ ਪੂਰੇ ਹੋ ਚੁੱਕੇ ਸਨ । ਇਸ ਲਈ ਜਲ ਯਾਤਰਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ । ਤਦ ਪੌਲੂਸ ਨੇ ਲੋਕਾਂ ਨੂੰ ਸਲਾਹ ਦਿੱਤੀ
10
ਅਤੇ ਕਿਹਾ, “ਭਰਾਵੋ, ਮੈਂ ਦੇਖ ਰਿਹਾ ਹਾਂ ਕਿ ਸਾਨੂੰ ਇਸ ਜਲ ਯਾਤਰਾ ਵਿੱਚ ਨਾ ਕੇਵਲ ਮਾਲ ਅਤੇ ਜਹਾਜ਼ ਦਾ ਸਗੋਂ ਜਾਨਾਂ ਦਾ ਵੀ ਨੁਕਸਾਨ ਉਠਾਉਣਾ ਪਵੇਗਾ ।”
11
ਪਰ ਫ਼ੌਜੀ ਅਫ਼ਸਰ ਨੇ ਜਹਾਜ਼ ਦੇ ਕਪਤਾਨ ਅਤੇ ਮਾਲਕ ਦੀ ਗੱਲ ਮੰਨੀ ਅਤੇ ਪੌਲੂਸ ਦੀ ਗੱਲ ਉੱਤੇ ਧਿਆਨ ਨਾ ਦਿੱਤਾ ।
12
ਇਹ ਬੰਦਰਗਾਹ ਸਿਆਲ ਦੀ ਰੁੱਤ ਕੱਟਣ ਦੇ ਲਈ ਠੀਕ ਨਹੀਂ ਸੀ । ਇਸ ਲਈ ਜ਼ਿਆਦਾ ਲੋਕਾਂ ਦੀ ਇਹ ਰਾਏ ਹੋਈ ਕਿ ਇੱਥੋਂ ਚੱਲਿਆ ਜਾਵੇ ਅਤੇ ਕਿਸੇ ਤਰ੍ਹਾਂ ਫ਼ੇਨੀਕੁਸ ਪਹੁੰਚ ਕੇ ਸਿਆਲ ਦੀ ਰੁੱਤ ਬਿਤਾਈ ਜਾਵੇ । ਇਹ ਕਰੇਤ ਦੀ ਇੱਕ ਬੰਦਰਗਾਹ ਹੈ ਜਿਸ ਦਾ ਮੂੰਹ ਦੱਖਣ-ਪੱਛਮ ਅਤੇ ਉੱਤਰ-ਪੱਛਮ ਵੱਲ ਹੈ ।
13
ਜਦੋਂ ਦੱਖਣ ਵੱਲੋਂ ਹਲਕੀ-ਹਲਕੀ ਹਵਾ ਚੱਲਣ ਲੱਗੀ ਤਾਂ ਉਹਨਾਂ ਨੇ ਸੋਚਿਆ ਕਿ ਸਾਡਾ ਉਦੇਸ਼ ਪੂਰਾ ਹੋ ਰਿਹਾ ਹੈ । ਇਸ ਲਈ ਉਹਨਾਂ ਨੇ ਲੰਗਰ ਚੁੱਕਿਆ ਅਤੇ ਕਰੇਤ ਦੇ ਕੰਢੇ ਦੇ ਨਾਲ ਨਾਲ ਚੱਲਣ ਲੱਗ ਪਏ ।
14
ਪਰ ਥੋੜ੍ਹੇ ਸਮੇਂ ਦੇ ਬਾਅਦ ਹੀ ਕੰਢੇ ਵਾਲੇ ਪਾਸਿਓਂ ‘ਯੂਰਕੂਲੇਨ’ ਨਾਂ ਦਾ ਇੱਕ ਵੱਡਾ ਤੂਫ਼ਾਨ ਆ ਗਿਆ ।
15
ਫਿਰ ਜਦੋਂ ਜਹਾਜ਼ ਉਸ ਵਿੱਚ ਫਸ ਗਿਆ ਅਤੇ ਉਸ ਦਾ ਟਾਕਰਾ ਨਾ ਕਰ ਸਕਿਆ ਤਾਂ ਅਸੀਂ ਉਸ ਵਿੱਚ ਵਹਿਣ ਦਿੱਤਾ ।
16
ਕੌਦਾ ਨਾਂ ਦੇ ਇੱਕ ਟਾਪੂ ਦੇ ਓਹਲੇ ਜਾਂਦੇ ਹੋਇਆਂ ਅਸੀਂ ਮੁਸ਼ਕਲ ਨਾਲ ਡੌਂਗੀ ਨੂੰ ਕਾਬੂ ਵਿੱਚ ਕੀਤਾ ।
17
ਉਸ ਨੂੰ ਕਾਬੂ ਕਰ ਕੇ ਮਲਾਹਾਂ ਨੇ ਜਹਾਜ਼ ਨੂੰ ਹੇਠੋਂ ਮਜ਼ਬੂਤੀ ਨਾਲ ਬੰਨ੍ਹਿਆਂ ਅਤੇ ਸੁਰਤਿਸ ਦੀ ਬਰੇਤੀ ਵਿੱਚ ਫਸ ਜਾਣ ਦੇ ਡਰ ਤੋਂ ਪਾਲ ਲਾਹ ਕੇ ਐਵੇਂ ਹੀ ਵਹਿਣ ਦਿੱਤਾ ।
18
ਤੂਫ਼ਾਨ ਅਜੇ ਵੀ ਜ਼ੋਰਾਂ ਤੇ ਸੀ ਅਤੇ ਅਸੀਂ ਵਹਿੰਦੇ ਜਾ ਰਹੇ ਸੀ । ਇਸ ਲਈ ਅਗਲੇ ਦਿਨ ਉਹਨਾਂ ਨੇ ਮਾਲ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ।
19
ਫਿਰ ਤੀਜੇ ਦਿਨ ਉਹਨਾਂ ਨੇ ਆਪਣੇ ਹੱਥਾਂ ਨਾਲ ਜਹਾਜ਼ ਦਾ ਸਮਾਨ ਵੀ ਸੁੱਟ ਦਿੱਤਾ ।
20
ਬਹੁਤ ਦਿਨਾਂ ਤੱਕ ਸਾਨੂੰ ਸੂਰਜ ਅਤੇ ਤਾਰਿਆਂ ਦੇ ਦਰਸ਼ਨ ਨਾ ਹੋਏ । ਹਨੇਰੀ ਦਾ ਜ਼ੋਰ ਵੀ ਉਸੇ ਤਰ੍ਹਾਂ ਹੀ ਰਿਹਾ । ਸਾਨੂੰ ਆਪਣੇ ਬਚਾਅ ਦੀ ਕੋਈ ਉਮੀਦ ਨਾ ਰਹੀ ।
21
ਲੋਕਾਂ ਨੇ ਕਈ ਦਿਨਾਂ ਤੋਂ ਭੋਜਨ ਨਹੀਂ ਕੀਤਾ ਸੀ । ਇਸ ਲਈ ਪੌਲੂਸ ਨੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਭਰਾਵੋ, ਚੰਗਾ ਹੁੰਦਾ ਕਿ ਤੁਸੀਂ ਮੇਰੀ ਗੱਲ ਉੱਤੇ ਧਿਆਨ ਦਿੰਦੇ ਅਤੇ ਕਰੇਤ ਤੋਂ ਲੰਗਰ ਨਾ ਚੁੱਕਦੇ ਤਾਂ ਅਸੀਂ ਇਸ ਸਾਰੇ ਨੁਕਸਾਨ ਤੋਂ ਬਚੇ ਰਹਿੰਦੇ!
22
ਪਰ ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਧੀਰਜ ਰੱਖੋ! ਤੁਹਾਡੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਵੇਗੀ, ਕੇਵਲ ਜਹਾਜ਼ ਨਾਸ਼ ਹੋ ਜਾਵੇਗਾ ।
23
ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਹਨਾਂ ਦੀ ਮੈਂ ਭਗਤੀ ਕਰਦਾ ਹਾਂ, ਉਹਨਾਂ ਦੇ ਸਵਰਗ ਦੂਤ ਨੇ ਕੱਲ ਰਾਤ ਮੇਰੇ ਕੋਲ ਖੜ੍ਹੇ ਹੋ ਕੇ ਕਿਹਾ ਹੈ,
24
‘ਪੌਲੂਸ ਨਾ ਡਰ! ਤੂੰ ਜ਼ਰੂਰ ਕੈਸਰ ਦੇ ਸਾਹਮਣੇ ਖੜ੍ਹਾ ਹੋਵੇਂਗਾ ਅਤੇ ਦੇਖ ਪਰਮੇਸ਼ਰ ਨੇ ਤੇਰੇ ਸਭ ਸਾਥੀ ਯਾਤਰੀਆਂ ਨੂੰ ਤੇਰੀ ਖ਼ਾਤਰ ਬਚਾ ਦਿੱਤਾ ਹੈ ।’
25
ਇਸ ਕਾਰਨ ਭਰਾਵੋ, ਧੀਰਜ ਰੱਖੋ! ਮੇਰਾ ਪਰਮੇਸ਼ਰ ਵਿੱਚ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਹੈ, ਠੀਕ ਉਸੇ ਤਰ੍ਹਾਂ ਹੋਵੇਗਾ ।
26
ਅਸੀਂ ਜ਼ਰੂਰ ਕਿਸੇ ਛੋਟੇ ਟਾਪੂ ਉੱਤੇ ਪਹੁੰਚ ਜਾਵਾਂਗੇ ।”
27
ਜਦੋਂ ਚੌਦਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਸਾਗਰ ਵਿੱਚ ਇੱਧਰ ਉੱਧਰ ਭਟਕ ਰਹੇ ਸੀ ਤਦ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਜ਼ਮੀਨ ਦੇ ਕੋਲ ਪਹੁੰਚ ਰਹੇ ਹਾਂ ।
28
ਉਹਨਾਂ ਨੇ ਥਾਹ ਲਾਈ ਤਾਂ ਪਾਣੀ ਇੱਕ ਸੌ ਪੰਝੀ ਫੁੱਟ ਡੂੰਘਾ ਨਿਕਲਿਆ । ਥੋੜ੍ਹਾ ਅੱਗੇ ਜਾ ਕੇ ਫਿਰ ਪਾਣੀ ਦੀ ਗਹਿਰਾਈ ਨੂੰ ਨਾਪਿਆ ਤਾਂ ਨੱਬੇ ਫੁੱਟ ਡੂੰਘਾ ਨਿਕਲਿਆ ।
29
ਫਿਰ ਇਸ ਡਰ ਨਾਲ ਕਿ ਕਿਤੇ ਜਹਾਜ਼ ਚਟਾਨਾਂ ਵਿੱਚ ਨਾ ਜਾ ਫਸੇ, ਉਹਨਾਂ ਨੇ ਜਹਾਜ਼ ਦੇ ਪਿੱਛਲੇ ਪਾਸੇ ਚਾਰ ਲੰਗਰ ਸੁੱਟੇ ਅਤੇ ਸਵੇਰ ਹੋਣ ਦੀ ਉਡੀਕ ਕਰਨ ਲੱਗੇ ।
30
ਪਰ ਮਲਾਹ ਜਹਾਜ਼ ਵਿੱਚੋਂ ਬਚ ਨਿਕਲਣ ਦਾ ਵਿਚਾਰ ਕਰ ਰਹੇ ਸਨ । ਇਸ ਲਈ ਉਹ ਅਗਲੇ ਪਾਸੇ ਲੰਗਰ ਸੁੱਟਣ ਦੇ ਬਹਾਨੇ, ਡੌਂਗੀ ਨੂੰ ਸਮੁੰਦਰ ਵਿੱਚ ਲਾਹ ਚੁੱਕੇ ਸਨ ।
31
ਇਸ ਲਈ ਪੌਲੂਸ ਨੇ ਫ਼ੌਜੀ ਅਫ਼ਸਰ ਨੂੰ ਅਤੇ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਲਾਹ ਜਹਾਜ਼ ਵਿੱਚ ਨਾ ਰਹੇ, ਤਾਂ ਤੁਸੀਂ ਲੋਕ ਵੀ ਬਚ ਨਹੀਂ ਸਕੋਗੇ ।”
32
ਤਦ ਸਿਪਾਹੀਆਂ ਨੇ ਰੱਸੇ ਕੱਟ ਕੇ ਡੌਂਗੀ ਛੱਡ ਦਿੱਤੀ ।
33
ਦਿਨ ਚੜ੍ਹਣ ਤੋਂ ਪਹਿਲਾਂ ਹੀ ਪੌਲੂਸ ਨੇ ਉਹਨਾਂ ਸਾਰਿਆਂ ਨੂੰ ਭੋਜਨ ਕਰਨ ਦੇ ਲਈ ਬੇਨਤੀ ਕੀਤੀ, “ਅੱਜ ਤੁਹਾਨੂੰ ਦੁਬਿਧਾ ਵਿੱਚ ਪਏ ਹੋਏ ਚੌਦਾਂ ਦਿਨ ਹੋ ਗਏ ਹਨ ਅਤੇ ਇਸ ਸਮੇਂ ਵਿੱਚ ਤੁਸੀਂ ਅੰਨ ਦਾ ਇੱਕ ਦਾਣਾ ਵੀ ਮੂੰਹ ਵਿੱਚ ਨਹੀਂ ਪਾਇਆ ।
34
ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਊਂਦੇ ਰਹਿਣ ਦੇ ਲਈ ਭੋਜਨ ਖਾਓ । ਤੁਹਾਡੇ ਵਿੱਚੋਂ ਕਿਸੇ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਵੇਗਾ ।”
35
ਇਹ ਕਹਿ ਕੇ ਉਸ ਨੇ ਰੋਟੀ ਲਈ ਅਤੇ ਸਾਰਿਆਂ ਦੇ ਸਾਹਮਣੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਖਾਣ ਲੱਗਾ ।
36
ਤਦ ਉਹਨਾਂ ਸਾਰਿਆਂ ਨੂੰ ਹੌਸਲਾ ਹੋਇਆ ਅਤੇ ਉਹ ਵੀ ਭੋਜਨ ਕਰਨ ਲੱਗੇ ।
37
ਜਹਾਜ਼ ਵਿੱਚ ਅਸੀਂ ਸਾਰੇ ਦੋ ਸੌ ਛਿਹੱਤਰ ਜਣੇ ਸੀ ।
38
ਚੰਗੀ ਤਰ੍ਹਾਂ ਭੋਜਨ ਖਾਣ ਦੇ ਬਾਅਦ ਲੋਕਾਂ ਨੇ ਸਮੁੰਦਰ ਵਿੱਚ ਕਣਕ ਸੁੱਟ ਕੇ ਜਹਾਜ਼ ਦਾ ਭਾਰ ਹੌਲਾ ਕੀਤਾ ।
39
ਜਦੋਂ ਦਿਨ ਚੜ੍ਹਿਆ ਤਾਂ ਉਹ ਉਸ ਥਾਂ ਨੂੰ ਨਾ ਪਛਾਣ ਸਕੇ ਪਰ ਉਹਨਾਂ ਨੇ ਇੱਕ ਖਾੜੀ ਦੇਖੀ ਜਿਸ ਦਾ ਕੰਢਾ ਰੇਤਲਾ ਸੀ । ਉਹਨਾਂ ਨੇ ਵਿਚਾਰ ਕੀਤਾ ਕਿ ਜੇਕਰ ਹੋ ਸਕੇ ਤਾਂ ਜਹਾਜ਼ ਨੂੰ ਇਸ ਵਿੱਚ ਲਾ ਦਿੱਤਾ ਜਾਵੇ ।
40
ਉਹਨਾਂ ਨੇ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ ਅਤੇ ਨਾਲ ਹੀ ਪਤਵਾਰਾਂ ਦੇ ਰੱਸੇ ਢਿੱਲੇ ਕਰ ਦਿੱਤੇ । ਫਿਰ ਉਹ ਹਵਾ ਦੇ ਸਾਹਮਣੇ ਪਾਲ ਚੜ੍ਹਾ ਕੇ ਕੰਢੇ ਦੇ ਵੱਲ ਚੱਲ ਪਏ ।
41
ਪਰ ਜਹਾਜ਼ ਬਰੇਤੀ ਵਿੱਚ ਜਾ ਕੇ ਫਸ ਗਿਆ, ਜਿਸ ਨਾਲ ਜਹਾਜ਼ ਦਾ ਅਗਲਾ ਹਿੱਸਾ ਅਟਕ ਗਿਆ ਅਤੇ ਪਿਛਲਾ ਹਿੱਸਾ ਲਹਿਰਾਂ ਦੀ ਮਾਰ ਨਾਲ ਟੁੱਟਣਾ ਸ਼ੁਰੂ ਹੋ ਗਿਆ ।
42
ਸਿਪਾਹੀਆਂ ਨੇ ਸਲਾਹ ਕੀਤੀ ਕਿ ਕੈਦੀਆਂ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਤੈਰ ਕੇ ਫ਼ਰਾਰ ਨਾ ਹੋ ਜਾਵੇ ।
43
ਪਰ ਫ਼ੌਜੀ ਅਫ਼ਸਰ ਨੇ ਪੌਲੂਸ ਦੀ ਜਾਨ ਬਚਾਉਣ ਲਈ ਉਹਨਾਂ ਦੀ ਵਿਉਂਤ ਰੋਕ ਦਿੱਤੀ । ਉਸ ਨੇ ਹੁਕਮ ਦਿੱਤਾ ਕਿ ਜਿਹੜੇ ਤੈਰ ਸਕਦੇ ਹਨ, ਉਹ ਛਾਲਾਂ ਮਾਰ ਕੇ ਅਤੇ ਤੈਰ ਕੇ ਕੰਢੇ ਉੱਤੇ ਚਲੇ ਜਾਣ ।
44
ਬਾਕੀ ਲੋਕ ਲੱਕੜੀ ਦੇ ਫੱਟਿਆਂ ਅਤੇ ਜਹਾਜ਼ ਦੀਆਂ ਟੁੱਟੀਆਂ ਚੀਜ਼ਾਂ ਦੇ ਸਹਾਰੇ ਜਾਣ । ਇਸ ਤਰ੍ਹਾਂ ਅਸੀਂ ਸਾਰੇ ਕੰਢੇ ਉੱਤੇ ਸਹੀ ਸਲਾਮਤ ਪਹੁੰਚ ਗਏ ।
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28