bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 4
Acts 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
1
ਪਤਰਸ ਅਤੇ ਯੂਹੰਨਾ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਹੇ ਸਨ ਕਿ ਪੁਰੋਹਿਤ, ਹੈਕਲ ਦੀ ਪੁਲਿਸ ਦਾ ਕਪਤਾਨ ਅਤੇ ਸਦੂਕੀ ਉਹਨਾਂ ਕੋਲ ਆਏ ।
2
ਉਹ ਬਹੁਤ ਗੁੱਸੇ ਹੋਣ ਲੱਗੇ ਕਿਉਂਕਿ ਦੋਵੇਂ ਚੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਯਿਸੂ ਦੀ ਉਦਾਹਰਨ ਦੇ ਕੇ ਮੁਰਦਿਆਂ ਦੇ ਫਿਰ ਜੀਅ ਉੱਠਣ ਦੇ ਬਾਰੇ ਪ੍ਰਚਾਰ ਕਰ ਰਹੇ ਸਨ ।
3
ਇਸ ਲਈ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਗਰਿਫ਼ਤਾਰ ਕਰ ਕੇ ਹਵਾਲਾਤ ਵਿੱਚ ਅਗਲੇ ਦਿਨ ਤੱਕ ਬੰਦ ਕਰ ਦਿੱਤਾ ਕਿਉਂਕਿ ਸ਼ਾਮ ਹੋ ਗਈ ਸੀ ।
4
ਪਰ ਬਹੁਤ ਸਾਰੇ ਵਚਨ ਸੁਣਨ ਵਾਲਿਆਂ ਨੇ ਵਿਸ਼ਵਾਸ ਕੀਤਾ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਤੱਕ ਹੋ ਗਈ ।
5
ਅਗਲੇ ਦਿਨ ਉਹਨਾਂ ਦੇ ਅਧਿਕਾਰੀ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਯਰੂਸ਼ਲਮ ਵਿੱਚ ਇਕੱਠੇ ਹੋਏ ।
6
ਉੱਥੇ ਮਹਾਂ-ਪੁਰੋਹਿਤ ਹੱਨਾ, ਕਾਇਫ਼ਾ, ਯੂਹੰਨਾ, ਸਿਕੰਦਰ ਅਤੇ ਪੁਰੋਹਿਤ ਘਰਾਣੇ ਦੇ ਸਾਰੇ ਲੋਕ ਹਾਜ਼ਰ ਸਨ ।
7
ਫਿਰ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਵਿਚਕਾਰ ਖੜ੍ਹਾ ਕਰ ਕੇ ਪੁੱਛਿਆ, “ਇਹ ਕੰਮ ਤੁਸੀਂ ਕਿਸ ਦੀ ਸਮਰੱਥਾ ਜਾਂ ਕਿਸ ਦੇ ਨਾਮ ਨਾਲ ਕੀਤਾ ਹੈ?”
8
ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਨਾਂ ਨੂੰ ਉੱਤਰ ਦਿੱਤਾ, “ਲੋਕਾਂ ਦੇ ਅਧਿਕਾਰੀਓ ਅਤੇ ਬਜ਼ੁਰਗ ਆਗੂਓ,
9
ਜੇਕਰ ਅੱਜ ਸਾਡੇ ਕੋਲੋਂ ਇੱਕ ਲੰਗੜੇ ਆਦਮੀ ਦੇ ਨਾਲ ਕੀਤੀ ਭਲਾਈ ਦੇ ਕੰਮ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ,
10
ਤਾਂ ਤੁਸੀਂ ਸਾਰੇ ਅਤੇ ਇਸਰਾਏਲ ਦੇ ਸਾਰੇ ਲੋਕ ਵੀ ਜਾਣੋ ਕਿ ਜਿਹਨਾਂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ, ਉਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ, ਉਸੇ ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਦਮੀ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ ।
11
‘ਯਿਸੂ ਹੀ ਉਹ ਪੱਥਰ ਹੈ ਜਿਸ ਨੂੰ ਤੁਸੀਂ ਰਾਜਾਂ ਨੇ ਨਿਕੰਮਾ ਸਮਝਿਆ ਪਰ ਉਹ ਹੀ ਕੋਣੇ ਦਾ ਪੱਥਰ ਬਣ ਗਿਆ ਹੈ’ ।
12
ਕਿਸੇ ਹੋਰ ਦੁਆਰਾ ਮੁਕਤੀ ਨਹੀਂ ਕਿਉਂਕਿ ਸਵਰਗ ਦੇ ਹੇਠਾਂ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ । ਇਸ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ ।”
13
ਉਹ ਲੋਕ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਦੇਖ ਕੇ ਅਤੇ ਇਹ ਜਾਣ ਕੇ ਕਿ ਉਹ ਅਨਪੜ੍ਹ ਅਤੇ ਸਧਾਰਨ ਮਨੁੱਖ ਹਨ, ਹੈਰਾਨ ਰਹਿ ਗਏ । ਪਰ ਫਿਰ ਉਹਨਾਂ ਨੂੰ ਪਛਾਣ ਗਏ ਕਿ ਇਹ ਯਿਸੂ ਦੇ ਨਾਲ ਰਹਿ ਚੁੱਕੇ ਹਨ ।
14
ਪਰ ਉਸ ਚੰਗੇ ਹੋ ਗਏ ਆਦਮੀ ਨੂੰ ਦੋਨਾਂ ਚੇਲਿਆਂ ਦੇ ਨਾਲ ਖੜ੍ਹਾ ਦੇਖ ਕੇ, ਉਹ ਵਿਰੋਧ ਵਿੱਚ ਕੁਝ ਨਾ ਕਹਿ ਸਕੇ ।
15
ਇਸ ਲਈ ਉਹਨਾਂ ਨੂੰ ਸਭਾ ਵਿੱਚੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਸਲਾਹ-ਮਸ਼ਵਰਾ ਕਰਨ ਲੱਗੇ ।
16
ਉਹ ਆਪਸ ਵਿੱਚ ਕਹਿਣ ਲੱਗੇ, “ਅਸੀਂ ਇਹਨਾਂ ਆਦਮੀਆਂ ਨਾਲ ਕੀ ਕਰੀਏ? ਇਹਨਾਂ ਰਾਹੀਂ ਇੱਕ ਅਨੋਖਾ ਚਮਤਕਾਰ ਦਿਖਾਇਆ ਗਿਆ ਹੈ । ਇਹ ਯਰੂਸ਼ਲਮ ਦੇ ਸਾਰੇ ਨਿਵਾਸੀ ਜਾਣਦੇ ਹਨ ਅਤੇ ਅਸੀਂ ਵੀ ਇਸ ਦਾ ਇਨਕਾਰ ਨਹੀਂ ਕਰ ਸਕਦੇ ।
17
ਪਰ ਫਿਰ ਵੀ ਇਹ ਗੱਲ ਲੋਕਾਂ ਵਿੱਚ ਹੋਰ ਨਾ ਫੈਲੇ ਇਸ ਲਈ ਇਹਨਾਂ ਨੂੰ ਡਰਾਇਆ ਧਮਕਾਇਆ ਜਾਵੇ ਕਿ ਇਸ ਨਾਮ ਦੀ ਅੱਗੇ ਤੋਂ ਕਿਸੇ ਆਦਮੀ ਨਾਲ ਚਰਚਾ ਨਾ ਕਰਨ ।”
18
ਇਸ ਲਈ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਸੱਦਿਆ ਅਤੇ ਉਹਨਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਯਿਸੂ ਦਾ ਨਾਮ ਲੈ ਕੇ ਨਾ ਕੋਈ ਚਰਚਾ ਕਰਨ ਅਤੇ ਨਾ ਹੀ ਸਿੱਖਿਆ ਦੇਣ ।
19
ਪਰ ਪਤਰਸ ਅਤੇ ਯੂਹੰਨਾ ਨੇ ਉੱਤਰ ਦਿੱਤਾ, “ਤੁਸੀਂ ਹੀ ਫ਼ੈਸਲਾ ਕਰੋ ਕਿ ਪਰਮੇਸ਼ਰ ਦੇ ਸਾਹਮਣੇ ਕੀ ਠੀਕ ਹੋਵੇਗਾ; ਤੁਹਾਡੀ ਇਹ ਗੱਲ ਮੰਨਣਾ ਜਾਂ ਪਰਮੇਸ਼ਰ ਦੀ?
20
ਦੂਜਾ ਸਾਡੇ ਲਈ ਇਹ ਵੀ ਅਸੰਭਵ ਹੈ ਕਿ ਜੋ ਕੁਝ ਅਸੀਂ ਦੇਖਿਆ ਅਤੇ ਸੁਣਿਆ ਹੈ, ਉਹ ਨਾ ਕਹੀਏ ।”
21
ਪਰ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਫਿਰ ਹੋਰ ਧਮਕੀਆਂ ਦੇ ਕੇ ਛੱਡ ਦਿੱਤਾ । ਲੋਕਾਂ ਦੇ ਕਾਰਨ ਸਭਾ ਉਹਨਾਂ ਵਿੱਚ ਸਜ਼ਾ ਦੇ ਲਾਇਕ ਕੋਈ ਦੋਸ਼ ਨਾ ਲੱਭ ਸਕੀ । ਸਾਰੇ ਲੋਕ ਇਸ ਘਟਨਾ ਦੇ ਕਾਰਨ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ ।
22
ਉਹ ਆਦਮੀ ਜੋ ਇਸ ਚਮਤਕਾਰ ਦੇ ਰਾਹੀਂ ਚੰਗਾ ਹੋਇਆ ਸੀ, ਉਸ ਦੀ ਉਮਰ ਚਾਲੀ ਸਾਲ ਤੋਂ ਵੱਧ ਸੀ ।
23
ਪਤਰਸ ਅਤੇ ਯੂਹੰਨਾ ਰਿਹਾ ਹੋ ਕੇ ਆਪਣੇ ਸਾਥੀਆਂ ਕੋਲ ਵਾਪਸ ਗਏ ਅਤੇ ਜੋ ਕੁਝ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਕਿਹਾ ਸੀ, ਉਹਨਾਂ ਨੂੰ ਦੱਸਿਆ ।
24
ਜਦੋਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਨੇ ਇੱਕ ਮਨ ਹੋ ਕੇ ਪ੍ਰਾਰਥਨਾ ਕੀਤੀ, “ਹੇ ਮਾਲਕ, ਤੁਸੀਂ ਸਵਰਗ, ਧਰਤੀ, ਸਮੁੰਦਰ ਅਤੇ ਸਭ ਜੋ ਇਸ ਵਿੱਚ ਹੈ, ਦੇ ਸਿਰਜਨਹਾਰ ਹੋ ।
25
ਤੁਸੀਂ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਪੁਰਖੇ, ਆਪਣੇ ਦਾਸ ਦਾਊਦ ਦੇ ਰਾਹੀਂ ਕਿਹਾ ਹੈ: ‘ਪਰਾਈਆਂ ਕੌਮਾਂ ਕਿਉਂ ਕ੍ਰੋਧਿਤ ਹੋਈਆਂ? ਅਤੇ ਲੋਕਾਂ ਨੇ ਕਿਉਂ ਵਿਅਰਥ ਸੋਚਾਂ ਸੋਚੀਆਂ?
26
ਧਰਤੀ ਦੇ ਰਾਜਾ ਉੱਠ ਖੜ੍ਹੇ ਹੋਏ, ਅਤੇ ਅਧਿਕਾਰੀ ਲੋਕ, ਪ੍ਰਭੂ ਅਤੇ ਉਹਨਾਂ ਦੇ ਮਸੀਹ ਦੇ ਵਿਰੁੱਧ ਇਕੱਠੇ ਹੋਏ ।’
27
“ਸੱਚਮੁੱਚ ਤੁਹਾਡੇ ਪਵਿੱਤਰ ਦਾਸ ਯਿਸੂ ਦੇ ਵਿਰੁੱਧ ਜਿਹਨਾਂ ਦਾ ਮਸਹ ਤੁਸੀਂ ਕੀਤਾ ਸੀ, ਇਸ ਸ਼ਹਿਰ ਵਿੱਚ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ
28
ਕਿ ਉਹ ਜੋ ਕੁਝ ਤੁਹਾਡੀ ਸਮਰੱਥਾ ਅਤੇ ਮਰਜ਼ੀ ਦੁਆਰਾ ਪਹਿਲਾਂ ਹੀ ਨਿਸ਼ਚਿਤ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ।
29
ਹੁਣ, ਹੇ ਪ੍ਰਭੂ, ਉਹਨਾਂ ਦੀਆਂ ਧਮਕੀਆਂ ਨੂੰ ਦੇਖੋ ਅਤੇ ਆਪਣੇ ਦਾਸਾਂ ਨੂੰ ਵਰਦਾਨ ਦਿਓ ਕਿ ਉਹ ਤੁਹਾਡਾ ਵਚਨ ਪੂਰੀ ਦਲੇਰੀ ਨਾਲ ਸੁਣਾਉਣ ।
30
ਚੰਗਾ ਕਰਨ ਦੇ ਲਈ ਆਪਣਾ ਹੱਥ ਵਧਾਓ ਕਿ ਤੁਹਾਡੇ ਪਵਿੱਤਰ ਦਾਸ ਯਿਸੂ ਦੇ ਨਾਮ ਦੁਆਰਾ ਚਿੰਨ੍ਹ ਅਤੇ ਚਮਤਕਾਰ ਹੋਣ ।”
31
ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਈ । ਫਿਰ ਉਹ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਬੜੀ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਂਦੇ ਰਹੇ ।
32
ਸਾਰੇ ਵਿਸ਼ਵਾਸੀ ਇੱਕ ਦਿਲ ਅਤੇ ਇੱਕ ਜਾਨ ਸਨ । ਉਹਨਾਂ ਵਿੱਚੋਂ ਕੋਈ ਵੀ ਆਪਣੇ ਧਨ-ਮਾਲ ਨੂੰ ਆਪਣਾ ਨਹੀਂ ਸਮਝਦਾ ਸੀ । ਉਹਨਾਂ ਦੀਆਂ ਸਭ ਚੀਜ਼ਾਂ ਸਾਂਝੀਆਂ ਸਨ ।
33
ਰਸੂਲ ਬੜੀ ਸਮਰੱਥਾ ਨਾਲ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਪਰਮੇਸ਼ਰ ਦੀ ਮਹਾਨ ਕਿਰਪਾ ਉਹਨਾਂ ਸਾਰਿਆਂ ਦੇ ਉੱਤੇ ਸੀ ।
34
ਉਹਨਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਥੁੜ ਨਹੀਂ ਸੀ ਕਿਉਂਕਿ ਜਿਹਨਾਂ ਕੋਲ ਖੇਤ ਅਤੇ ਘਰ ਸਨ, ਉਹ ਉਹਨਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਚੀਜ਼ਾਂ ਦਾ ਧੰਨ ਲਿਆਉਂਦੇ
35
ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਸਨ । ਫਿਰ ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਵੰਡ ਦਿੱਤਾ ਜਾਂਦਾ ਸੀ ।
36
ਇਸੇ ਤਰ੍ਹਾਂ ਯੂਸਫ਼ ਜੋ ਕੁਪਰੂਸ ਦਾ ਰਹਿਣ ਵਾਲਾ ਇੱਕ ਲੇਵੀ ਸੀ ਜਿਸ ਦਾ ਉਪਨਾਮ ਰਸੂਲਾਂ ਨੇ ਬਰਨਬਾਸ (ਭਾਵ ਉਤਸ਼ਾਹ ਦਾ ਪੁੱਤਰ) ਰੱਖਿਆ ਸੀ,
37
ਉਸ ਕੋਲ ਜ਼ਮੀਨ ਸੀ । ਉਸ ਨੇ ਉਹ ਵੇਚੀ ਅਤੇ ਧੰਨ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28