bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 5
Acts 5
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 6 →
1
ਹਨਾਨਿਯਾ ਨਾਂ ਦੇ ਇੱਕ ਆਦਮੀ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਕੁਝ ਜਾਇਦਾਦ ਵੇਚੀ ।
2
ਉਸ ਨੇ ਆਪਣੀ ਪਤਨੀ ਦੀ ਸਲਾਹ ਨਾਲ ਧੰਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਿਆ ਅਤੇ ਕੁਝ ਹਿੱਸਾ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ ।
3
ਤਦ ਪਤਰਸ ਨੇ ਕਿਹਾ, “ਹਨਾਨਿਯਾ, ਤੇਰੇ ਦਿਲ ਵਿੱਚ ਸ਼ੈਤਾਨ ਕਿਉਂ ਆਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਜਾਇਦਾਦ ਦੇ ਧੰਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਵੇਂ?
4
ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ? ਅਤੇ ਵਿਕਣ ਤੋਂ ਬਾਅਦ ਇਸ ਦਾ ਧੰਨ ਤੇਰੇ ਅਧਿਕਾਰ ਵਿੱਚ ਨਹੀਂ ਸੀ? ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਦਿਲ ਵਿੱਚ ਕਿਉਂ ਕੀਤਾ? ਤੂੰ ਮਨੁੱਖਾਂ ਦੇ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਨਾਲ ਝੂਠ ਬੋਲਿਆ ਹੈ!”
5
ਇਹ ਸੁਣਦੇ ਸਾਰ ਹੀ ਹਨਾਨਿਯਾ ਡਿੱਗ ਪਿਆ ਅਤੇ ਉਹ ਮਰ ਗਿਆ । ਸਾਰੇ ਸੁਣਨ ਵਾਲੇ ਬਹੁਤ ਡਰ ਗਏ ।
6
ਕੁਝ ਨੌਜਵਾਨਾਂ ਨੇ ਉੱਠ ਕੇ ਉਸ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਹਰ ਲੈ ਜਾ ਕੇ ਉਸ ਨੂੰ ਦਫ਼ਨਾ ਦਿੱਤਾ ।
7
ਲਗਭਗ ਤਿੰਨ ਘੰਟੇ ਦੇ ਬਾਅਦ ਉਸ ਦੀ ਪਤਨੀ ਜਿਹੜੀ ਇਸ ਘਟਨਾ ਨੂੰ ਨਹੀਂ ਜਾਣਦੀ ਸੀ, ਅੰਦਰ ਆਈ ।
8
ਪਤਰਸ ਨੇ ਉਸ ਤੋਂ ਪੁੱਛਿਆ, “ਮੈਨੂੰ ਦੱਸ, ਕੀ ਤੁਸੀਂ ਇਹ ਜਾਇਦਾਦ ਇੰਨੇ ਨੂੰ ਹੀ ਵੇਚੀ ਸੀ?” ਉਸ ਨੇ ਉੱਤਰ ਦਿੱਤਾ, “ਜੀ ਹਾਂ, ਇੰਨੇ ਨੂੰ ਹੀ ।”
9
ਪਤਰਸ ਨੇ ਉਸ ਨੂੰ ਕਿਹਾ, “ਤੁਸੀਂ ਦੋਨਾਂ ਨੇ ਪ੍ਰਭੂ ਦੇ ਪਵਿੱਤਰ ਆਤਮਾ ਨੂੰ ਪਰਖਣ ਦਾ ਏਕਾ ਕਿਉਂ ਕੀਤਾ? ਦੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲੇ ਬਾਹਰ ਦਰਵਾਜ਼ੇ ਤੇ ਹਨ ਅਤੇ ਉਹ ਤੈਨੂੰ ਵੀ ਲੈ ਜਾਣਗੇ ।”
10
ਉਹ ਇਕਦਮ ਪਤਰਸ ਦੇ ਚਰਨਾਂ ਉੱਤੇ ਡਿੱਗ ਪਈ ਅਤੇ ਉਹ ਮਰ ਗਈ । ਨੌਜਵਾਨਾਂ ਨੇ ਅੰਦਰ ਆ ਕੇ ਉਸ ਨੂੰ ਮਰੀ ਹੋਈ ਦੇਖਿਆ ਅਤੇ ਬਾਹਰ ਲੈ ਜਾ ਕੇ ਉਸ ਦੇ ਪਤੀ ਦੇ ਕੋਲ ਉਸ ਨੂੰ ਵੀ ਦਫ਼ਨਾ ਦਿੱਤਾ ।
11
ਤਦ ਸਾਰੀ ਕਲੀਸਿਯਾ ਅਤੇ ਜਿੰਨਿਆਂ ਨੇ ਇਹ ਸੁਣਿਆ, ਉਹਨਾਂ ਉੱਤੇ ਬਹੁਤ ਡਰ ਛਾ ਗਿਆ ।
12
ਰਸੂਲਾਂ ਦੇ ਰਾਹੀਂ ਲੋਕਾਂ ਵਿੱਚ ਬਹੁਤ ਸਾਰੇ ਚਿੰਨ੍ਹ ਅਤੇ ਚਮਤਕਾਰ ਹੋ ਰਹੇ ਸਨ । ਉਹ ਸਾਰੇ ਮਿਲ ਕੇ ਸੁਲੇਮਾਨ ਦੇ ਵਰਾਂਡੇ ਵਿੱਚ ਇਕੱਠੇ ਹੁੰਦੇ ਸਨ ।
13
ਹੋਰ ਕੋਈ ਉਹਨਾਂ ਵਿੱਚ ਜਾਣ ਦਾ ਹੌਸਲਾ ਨਹੀਂ ਕਰਦਾ ਸੀ ਭਾਵੇਂ ਲੋਕ ਉਹਨਾਂ ਦੀ ਵਡਿਆਈ ਕਰਦੇ ਸਨ ।
14
ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਆਦਮੀ ਜਿਹੜੇ ਪ੍ਰਭੂ ਵਿੱਚ ਵਿਸ਼ਵਾਸ ਕਰਦੇ ਸਨ, ਉਹਨਾਂ ਵਿੱਚ ਲਗਾਤਾਰ ਸ਼ਾਮਲ ਕੀਤੇ ਜਾਂਦੇ ਸਨ ।
15
ਇੱਥੋਂ ਤੱਕ ਕਿ ਲੋਕ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਉੱਤੇ ਬਾਹਰ ਗਲੀਆਂ ਵਿੱਚ ਲੰਮੇ ਪਾ ਦਿੰਦੇ ਸਨ ਕਿ ਜਦੋਂ ਪਤਰਸ ਲੰਘੇ ਤਾਂ ਉਸ ਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ ।
16
ਯਰੂਸ਼ਲਮ ਦੇ ਨੇੜੇ ਦੇ ਸ਼ਹਿਰਾਂ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪਣੇ ਰੋਗੀਆਂ ਅਤੇ ਅਸ਼ੁੱਧ ਆਤਮਾਵਾਂ ਨਾਲ ਪੀੜਤਾਂ ਨੂੰ ਲਿਆਉਂਦੇ ਅਤੇ ਸਾਰੇ ਚੰਗੇ ਕੀਤੇ ਜਾਂਦੇ ਸਨ ।
17
ਤਦ ਮਹਾਂ-ਪੁਰੋਹਿਤ, ਉਸ ਦੇ ਸਾਰੇ ਸਾਥੀ ਅਤੇ ਸਦੂਕੀ ਦਲ ਦੇ ਲੋਕ ਈਰਖਾ ਨਾਲ ਭਰ ਗਏ ।
18
ਉਹਨਾਂ ਨੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਬੰਦ ਕਰ ਦਿੱਤਾ ।
19
ਪਰ ਰਾਤ ਦੇ ਸਮੇਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ,
20
“ਜਾਓ, ਹੈਕਲ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਇਸ ਨਵੇਂ ਜੀਵਨ ਬਾਰੇ ਸਭ ਕੁਝ ਦੱਸੋ ।”
21
ਉਹਨਾਂ ਨੇ ਇਹ ਸੁਣਿਆ ਅਤੇ ਸਵੇਰ ਹੁੰਦੇ ਹੀ ਉਹ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਜਦੋਂ ਮਹਾਂ-ਪੁਰੋਹਿਤ ਅਤੇ ਉਸ ਦੇ ਸਾਥੀ ਆਏ ਤਾਂ ਉਹਨਾਂ ਨੇ ਸਭਾ ਭਾਵ ਇਸਰਾਏਲ ਦੇ ਸਾਰੇ ਬਜ਼ੁਰਗ ਆਗੂਆਂ ਨੂੰ ਸੱਦਿਆ ਅਤੇ ਹਵਾਲਾਤ ਵਿੱਚ ਹੁਕਮ ਭੇਜਿਆ ਕਿ ਰਸੂਲਾਂ ਨੂੰ ਲਿਆਇਆ ਜਾਵੇ ।
22
ਪਰ ਜਦੋਂ ਸੇਵਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਰਸੂਲ ਉੱਥੇ ਨਾ ਮਿਲੇ । ਇਸ ਲਈ ਉਹਨਾਂ ਨੇ ਵਾਪਸ ਆ ਕੇ ਸਮਾਚਾਰ ਦਿੱਤਾ,
23
“ਅਸੀਂ ਹਵਾਲਾਤ ਨੂੰ ਬੜੀ ਚੰਗੀ ਤਰ੍ਹਾਂ ਬੰਦ ਦੇਖਿਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ੇ ਉੱਤੇ ਖੜ੍ਹੇ ਦੇਖਿਆ ਪਰ ਜਦੋਂ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਕਿਸੇ ਨੂੰ ਅੰਦਰ ਨਾ ਦੇਖਿਆ ।”
24
ਜਦੋਂ ਹੈਕਲ ਦੀ ਪੁਲਿਸ ਦੇ ਕਪਤਾਨ ਅਤੇ ਮਹਾਂ-ਪੁਰੋਹਿਤਾਂ ਨੇ ਇਹ ਸੁਣਿਆ ਤਾਂ ਉਹ ਹੈਰਾਨੀ ਵਿੱਚ ਪੈ ਗਏ ਕਿ ਉਹਨਾਂ ਨਾਲ ਕੀ ਹੋਇਆ ਹੈ ।
25
ਤਦ ਕਿਸੇ ਨੇ ਆ ਕੇ ਉਹਨਾਂ ਨੂੰ ਸਮਾਚਾਰ ਦਿੱਤਾ, “ਜਿਹਨਾਂ ਆਦਮੀਆਂ ਨੂੰ ਤੁਸੀਂ ਹਵਾਲਾਤ ਵਿੱਚ ਬੰਦ ਕੀਤਾ ਸੀ, ਉਹ ਹੈਕਲ ਵਿੱਚ ਖੜ੍ਹੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ ।”
26
ਇਸ ਲਈ ਕਪਤਾਨ ਕੁਝ ਸੇਵਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਲੈ ਕੇ ਆਇਆ ਪਰ ਜ਼ਬਰਦਸਤੀ ਨਹੀਂ ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਉਹਨਾਂ ਨੂੰ ਪਥਰਾਓ ਨਾ ਕਰਨ ।
27
ਉਹਨਾਂ ਨੇ ਰਸੂਲਾਂ ਨੂੰ ਲਿਆ ਕੇ ਸਭਾ ਦੇ ਸਾਹਮਣੇ ਪੇਸ਼ ਕਰ ਦਿੱਤਾ । ਮਹਾਂ-ਪੁਰੋਹਿਤ ਨੇ ਉਹਨਾਂ ਤੋਂ ਪੁੱਛਿਆ,
28
“ਕੀ ਅਸੀਂ ਤੁਹਾਨੂੰ ਸਖ਼ਤ ਮਨਾਹੀ ਨਹੀਂ ਕੀਤੀ ਸੀ ਕਿ ਇਸ ਨਾਮ ਦੀ ਸਿੱਖਿਆ ਨਾ ਦੇਣਾ? ਪਰ ਤੁਸੀਂ ਸਾਰਾ ਯਰੂਸ਼ਲਮ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਉੱਤੇ ਮੜ੍ਹਨਾ ਚਾਹੁੰਦੇ ਹੋ ।”
29
ਪਤਰਸ ਅਤੇ ਦੂਜੇ ਰਸੂਲਾਂ ਨੇ ਉੱਤਰ ਦਿੱਤਾ, “ਸਾਡੇ ਲਈ ਮਨੁੱਖਾਂ ਨਾਲੋਂ ਪਰਮੇਸ਼ਰ ਦਾ ਹੁਕਮ ਮੰਨਣਾ ਜ਼ਰੂਰੀ ਹੈ ।
30
ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਦਿੱਤਾ ਜਿਹਨਾਂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ ਸੀ ।
31
ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸੱਜੇ ਹੱਥ ਨਾਲ ਹਾਕਮ ਅਤੇ ਮੁਕਤੀਦਾਤਾ ਦਾ ਉੱਚਾ ਅਹੁਦਾ ਦਿੱਤਾ ਕਿ ਉਹ ਇਸਰਾਏਲ ਕੌਮ ਨੂੰ ਤੋਬਾ ਕਰਨ ਦਾ ਮੌਕਾ ਅਤੇ ਪਾਪਾਂ ਤੋਂ ਮਾਫ਼ੀ ਦੇਣ ।
32
ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜਿਸ ਨੂੰ ਪਰਮੇਸ਼ਰ ਨੇ ਆਪਣਾ ਹੁਕਮ ਮੰਨਣ ਵਾਲਿਆਂ ਨੂੰ ਦਿੱਤਾ ਹੈ ।”
33
ਪਰ ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਗੁੱਸੇ ਨਾਲ ਭਰ ਗਏ ਅਤੇ ਰਸੂਲਾਂ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ ।
34
ਪਰ ਗਮਲੀਏਲ ਨਾਂ ਦਾ ਇੱਕ ਫ਼ਰੀਸੀ, ਜੋ ਵਿਵਸਥਾ ਦਾ ਸਿੱਖਿਅਕ ਸੀ ਅਤੇ ਸਾਰੇ ਲੋਕਾਂ ਵਿੱਚ ਉਸ ਦਾ ਆਦਰ ਸੀ, ਸਭਾ ਵਿੱਚ ਖੜ੍ਹਾ ਹੋਇਆ ਅਤੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਭੇਜਣ ਲਈ ਕਿਹਾ ।
35
ਉਸ ਨੇ ਸਭਾ ਦੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਸਾਵਧਾਨ ਰਹੋ ਕਿ ਤੁਸੀਂ ਇਹਨਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ ।
36
ਕੁਝ ਸਮਾਂ ਪਹਿਲੇ ਥਿਊਦਾਸ ਉੱਠਿਆ ਸੀ ਜਿਹੜਾ ਕਹਿੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਕੋਈ ਚਾਰ ਸੌ ਆਦਮੀ ਉਸ ਦੇ ਪਿੱਛੇ ਲੱਗ ਗਏ । ਪਰ ਉਹ ਮਾਰਿਆ ਗਿਆ, ਬਾਅਦ ਵਿੱਚ ਉਸ ਦੇ ਸਾਥੀ ਵੀ ਤਿੱਤਰ-ਬਿੱਤਰ ਹੋ ਗਏ ਅਤੇ ਕੁਝ ਵੀ ਨਾ ਬਣਿਆ ।
37
ਇਸ ਦੇ ਬਾਅਦ ਜਨਗਣਨਾ ਦੇ ਦਿਨਾਂ ਵਿੱਚ ਗਲੀਲ ਨਿਵਾਸੀ ਯਹੂਦਾ ਉੱਠਿਆ ਅਤੇ ਆਪਣੇ ਅੰਦੋਲਨ ਰਾਹੀਂ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ । ਪਰ ਉਹ ਵੀ ਮਾਰਿਆ ਗਿਆ ਅਤੇ ਉਸ ਦੇ ਪਿੱਛੇ ਚੱਲਣ ਵਾਲੇ ਵੀ ਤਿੱਤਰ-ਬਿੱਤਰ ਹੋ ਗਏ ।
38
ਇਸ ਲਈ ਇਸ ਮਾਮਲੇ ਵਿੱਚ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹਨਾਂ ਆਦਮੀਆਂ ਤੋਂ ਦੂਰ ਹੀ ਰਹੋ ਅਤੇ ਇਹਨਾਂ ਨੂੰ ਛੱਡ ਦਿਓ । ਕਿਉਂਕਿ ਜੇਕਰ ਇਹ ਯੋਜਨਾ ਜਾਂ ਕੰਮ ਆਦਮੀਆਂ ਵੱਲੋਂ ਹੈ ਤਾਂ ਇਹ ਆਪ ਹੀ ਖ਼ਤਮ ਹੋ ਜਾਵੇਗਾ ।
39
ਪਰ ਜੇਕਰ ਪਰਮੇਸ਼ਰ ਵੱਲੋਂ ਹੈ ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ । ਸਗੋਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਵਿਰੁੱਧ ਲੜਦੇ ਦੇਖੋ ।” ਉਹਨਾਂ ਨੇ ਇਹ ਗੱਲ ਮੰਨ ਲਈ ।
40
ਉਹਨਾਂ ਨੇ ਰਸੂਲਾਂ ਨੂੰ ਸੱਦਿਆ, ਉਹਨਾਂ ਨੂੰ ਕੁਟਵਾਇਆ ਅਤੇ ਇਹ ਹੁਕਮ ਦੇ ਕੇ ਕਿ ਯਿਸੂ ਦਾ ਨਾਮ ਲੈ ਕੇ ਫਿਰ ਚਰਚਾ ਨਾ ਕਰਨਾ, ਉਹਨਾਂ ਨੂੰ ਛੱਡ ਦਿੱਤਾ ।
41
ਪਰ ਰਸੂਲ ਸਭਾ ਦੇ ਸਾਹਮਣਿਓ ਖ਼ੁਸ਼ ਹੋ ਕੇ ਚਲੇ ਗਏ ਕਿ ਉਹਨਾਂ ਨੂੰ ਇਸ ‘ ਨਾਮ ’ ਦੇ ਲਈ ਅਪਮਾਨਿਤ ਹੋਣ ਦਾ ਮਾਣ ਮਿਲਿਆ ਹੈ ।
42
ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਜਾ ਕੇ ਲਗਾਤਾਰ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਰਹੇ ਕਿ ਯਿਸੂ ਹੀ ‘ ਮਸੀਹ ’ ਹਨ ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 6 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28