bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 21
Acts 21
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
1
ਅਸੀਂ ਉਹਨਾਂ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਦੁਆਰਾ ਸਿੱਧੇ ਕੋਸ ਆਏ । ਅਗਲੇ ਦਿਨ ਰੋਦੁਸ ਅਤੇ ਫਿਰ ਪਾਤਰਾ ਪਹੁੰਚੇ ।
2
ਉੱਥੋਂ ਅਗਲੇ ਦਿਨ ਫ਼ਨੀਕੇ ਨੂੰ ਜਾਣ ਵਾਲੇ ਸਮੁੰਦਰੀ ਜਹਾਜ਼ ਵਿੱਚ ਚੜ੍ਹ ਗਏ ਅਤੇ ਅੱਗੇ ਵਧੇ ।
3
ਸਾਨੂੰ ਕੁਪਰੁਸ ਦਿਖਾਈ ਦਿੱਤਾ ਪਰ ਉਸ ਨੂੰ ਅਸੀਂ ਆਪਣੇ ਖੱਬੇ ਪਾਸੇ ਛੱਡ ਕੇ ਸੀਰੀਯਾ ਵੱਲ ਵਧੇ ਅਤੇ ਸੂਰ ਵਿੱਚ ਪਹੁੰਚੇ ਕਿਉਂਕਿ ਉੱਥੇ ਜਹਾਜ਼ ਦਾ ਮਾਲ ਉਤਾਰਿਆ ਜਾਣਾ ਸੀ ।
4
ਸਾਨੂੰ ਉੱਥੇ ਕੁਝ ਚੇਲੇ ਮਿਲ ਗਏ ਅਤੇ ਅਸੀਂ ਸੱਤ ਦਿਨ ਤੱਕ ਉਹਨਾਂ ਦੇ ਨਾਲ ਰਹੇ । ਉਹਨਾਂ ਨੇ ਪਵਿੱਤਰ ਆਤਮਾ ਦੁਆਰਾ ਪੌਲੂਸ ਨੂੰ ਕਿਹਾ ਕਿ ਉਹ ਯਰੂਸ਼ਲਮ ਵਿੱਚ ਨਾ ਜਾਵੇ ।
5
ਫਿਰ ਜਦੋਂ ਸਾਡੇ ਉੱਥੇ ਰਹਿਣ ਦੇ ਦਿਨ ਪੂਰੇ ਹੋ ਗਏ ਅਤੇ ਅਸੀਂ ਆਪਣੀ ਯਾਤਰਾ ਜਾਰੀ ਕੀਤੀ ਤਦ ਸਾਰੇ ਚੇਲੇ, ਔਰਤਾਂ ਅਤੇ ਬੱਚਿਆਂ ਸਮੇਤ ਸਾਨੂੰ ਸ਼ਹਿਰ ਦੇ ਬਾਹਰ ਤੱਕ ਛੱਡਣ ਆਏ । ਅਸੀਂ ਸਮੁੰਦਰ ਦੇ ਕੰਢੇ ਉੱਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ
6
ਅਤੇ ਫਿਰ ਇੱਕ ਦੂਜੇ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਵਿੱਚ ਚੜ੍ਹ ਗਏ ਅਤੇ ਉਹ ਵਾਪਸ ਆਪਣੇ ਘਰਾਂ ਨੂੰ ਚਲੇ ਗਏ ।
7
ਅਸੀਂ ਸੂਰ ਤੋਂ ਆਪਣੀ ਸਮੁੰਦਰੀ ਯਾਤਰਾ ਪੂਰੀ ਕਰ ਕੇ ਤੁਲਾਮਾਇਸ ਵਿੱਚ ਪਹੁੰਚੇ ਅਤੇ ਭਰਾਵਾਂ ਨੂੰ ਪਰਨਾਮ ਕਰ ਕੇ ਇੱਕ ਦਿਨ ਦੇ ਲਈ ਅਸੀਂ ਉਹਨਾਂ ਕੋਲ ਠਹਿਰੇ ।
8
ਉੱਥੋਂ ਚੱਲ ਕੇ ਅਸੀਂ ਅਗਲੇ ਦਿਨ ਕੈਸਰਿਯਾ ਪਹੁੰਚੇ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰਕ ਫ਼ਿਲਿੱਪੁਸ ਦੇ ਕੋਲ ਜਾ ਠਹਿਰੇ ਜੋ ਸੱਤਾਂ ਵਿੱਚੋਂ ਇੱਕ ਸੀ ।
9
ਉਸ ਦੀਆਂ ਚਾਰ ਕੁਆਰੀਆਂ ਪੁੱਤਰੀਆਂ ਸਨ, ਜਿਹੜੀਆਂ ਭਵਿੱਖਬਾਣੀ ਕਰਦੀਆਂ ਸਨ ।
10
ਅਸੀਂ ਉੱਥੇ ਕਈ ਦਿਨਾਂ ਤੱਕ ਠਹਿਰੇ । ਉਹਨਾਂ ਦਿਨਾਂ ਵਿੱਚ ਅਗਬੁਸ ਨਾਂ ਦਾ ਨਬੀ ਯਹੂਦਿਯਾ ਤੋਂ ਉੱਥੇ ਆਇਆ ।
11
ਜਦੋਂ ਉਹ ਸਾਨੂੰ ਮਿਲਣ ਆਇਆ ਤਾਂ ਉਸ ਨੇ ਪੌਲੂਸ ਦਾ ਕਮਰਬੰਦ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ, “ਪਵਿੱਤਰ ਆਤਮਾ ਦਾ ਕਹਿਣਾ ਹੈ ਕਿ ਜਿਸ ਆਦਮੀ ਦਾ ਇਹ ਕਮਰਬੰਦ ਹੈ, ਉਸ ਨੂੰ ਯਰੂਸ਼ਲਮ ਵਿੱਚ ਯਹੂਦੀ ਲੋਕ ਇਸੇ ਤਰ੍ਹਾਂ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਸੌਂਪ ਦੇਣਗੇ ।”
12
ਜਦੋਂ ਅਸੀਂ ਇਹ ਸੁਣਿਆ ਤਾਂ ਅਸੀਂ ਅਤੇ ਉੱਥੋਂ ਦੇ ਲੋਕਾਂ ਨੇ ਪੌਲੂਸ ਅੱਗੇ ਬੇਨਤੀ ਕੀਤੀ ਕਿ ਉਹ ਯਰੂਸ਼ਲਮ ਵਿੱਚ ਨਾ ਜਾਵੇ ।
13
ਪਰ ਉਸ ਨੇ ਉੱਤਰ ਦਿੱਤਾ, “ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਰੋ ਰੋ ਕੇ ਮੇਰਾ ਦਿਲ ਕਿਉਂ ਦੁਖੀ ਕਰ ਰਹੇ ਹੋ? ਮੈਂ ਤਾਂ ਪ੍ਰਭੂ ਯਿਸੂ ਦੇ ਲਈ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਦੇ ਲਈ ਹੀ ਨਹੀਂ ਸਗੋਂ ਮਰਨ ਦੇ ਲਈ ਵੀ ਤਿਆਰ ਹਾਂ ।”
14
ਜਦੋਂ ਅਸੀਂ ਉਸ ਨੂੰ ਮਨਾ ਨਾ ਸਕੇ ਤਾਂ ਇਹ ਕਹਿ ਕੇ ਚੁੱਪ ਹੋ ਗਏ, “ਪ੍ਰਭੂ ਦੀ ਇੱਛਾ ਪੂਰੀ ਹੋਵੇ ।”
15
ਇਹਨਾਂ ਦਿਨਾਂ ਦੇ ਬਾਅਦ ਅਸੀਂ ਤਿਆਰੀ ਕੀਤੀ ਅਤੇ ਯਰੂਸ਼ਲਮ ਵੱਲ ਚੱਲ ਪਏ ।
16
ਕੁਝ ਚੇਲੇ ਕੈਸਰਿਯਾ ਤੋਂ ਵੀ ਸਾਡੇ ਨਾਲ ਆਏ ਅਤੇ ਉਹ ਸਾਨੂੰ ਕੁਪਰੁਸ ਦੇ ਰਹਿਣ ਵਾਲੇ ਮਨਾਸੋਨ ਦੇ ਘਰ ਲੈ ਗਏ ਜਿੱਥੇ ਅਸੀਂ ਠਹਿਰਨਾ ਸੀ । ਉਹ ਪਹਿਲੇ ਚੇਲਿਆਂ ਵਿੱਚੋਂ ਇੱਕ ਸੀ ।
17
ਜਦੋਂ ਅਸੀਂ ਯਰੂਸ਼ਲਮ ਪਹੁੰਚੇ ਤਾਂ ਭਰਾਵਾਂ ਨੇ ਬੜੀ ਖ਼ੁਸ਼ੀ ਨਾਲ ਸਾਡਾ ਸੁਆਗਤ ਕੀਤਾ ।
18
ਦੂਜੇ ਦਿਨ ਪੌਲੂਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ ਜਿੱਥੇ ਸਭ ਬਜ਼ੁਰਗ ਆਗੂ ਇਕੱਠੇ ਸਨ ।
19
ਪੌਲੂਸ ਨੇ ਉਹਨਾਂ ਨੂੰ ਨਮਸਕਾਰ ਕੀਤਾ ਅਤੇ ਪਰਮੇਸ਼ਰ ਨੇ ਉਸ ਦੀ ਸੇਵਾ ਦੇ ਰਾਹੀਂ ਜੋ ਕੁਝ ਪਰਾਈਆਂ ਕੌਮਾਂ ਵਿੱਚ ਕੀਤਾ ਸੀ, ਸਭ ਇੱਕ-ਇੱਕ ਕਰ ਕੇ ਉਹਨਾਂ ਨੂੰ ਦੱਸਿਆ ।
20
ਉਹਨਾਂ ਨੇ ਇਹ ਸੁਣ ਕੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, “ਭਰਾਵਾ, ਤੂੰ ਦੇਖਦਾ ਹੀ ਹੈਂ ਕਿ ਯਹੂਦੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਸ਼ਵਾਸੀ ਬਣ ਗਏ ਹਨ ਅਤੇ ਉਹ ਵਿਵਸਥਾ ਦੇ ਲਈ ਬੜੇ ਜੋਸ਼ੀਲੇ ਹਨ ।
21
ਉਹਨਾਂ ਨੂੰ ਦੱਸਿਆ ਗਿਆ ਹੈ ਕਿ ਤੂੰ ਪਰਾਈਆਂ ਕੌਮਾਂ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਨੂੰ ਸਿੱਖਿਆ ਦਿੰਦਾ ਹੈਂ ਕਿ ਮੂਸਾ ਦੀ ਵਿਵਸਥਾ ਨੂੰ ਤਿਆਗ ਦੇਵੋ ਭਾਵ ਆਪਣੇ ਬੱਚਿਆਂ ਦੀ ਸੁੰਨਤ ਨਾ ਕਰਵਾਓ ਅਤੇ ਉਹਨਾਂ ਦੀਆਂ ਧਾਰਮਕ ਰੀਤਾਂ ਉੱਤੇ ਨਾ ਚੱਲੋ ।”
22
ਇਹ ਜ਼ਰੂਰੀ ਹੈ ਕਿ ਉਹ ਸੁਣਨਗੇ ਕਿ ਤੂੰ ਇੱਥੇ ਆ ਪਹੁੰਚਿਆ ਹੈਂ । ਫਿਰ ਹੁਣ ਕੀ ਕੀਤਾ ਜਾਵੇ?
23
ਇਸ ਲਈ ਜੋ ਕੁਝ ਅਸੀਂ ਕਹਿੰਦੇ ਹਾਂ, ਕਰ । ਇੱਥੇ ਚਾਰ ਆਦਮੀ ਹਨ ਜਿਹਨਾਂ ਨੇ ਸੁੱਖਣਾ ਸੁੱਖੀ ਹੋਈ ਹੈ ।
24
ਤੂੰ ਉਹਨਾਂ ਨੂੰ ਆਪਣੇ ਨਾਲ ਲੈ ਅਤੇ ਉਹਨਾਂ ਦੇ ਨਾਲ ਮਿਲ ਕੇ ਆਪਣਾ ਸ਼ੁੱਧੀਕਰਨ ਕਰ । ਉਹਨਾਂ ਨੂੰ ਖ਼ਰਚਾ ਦੇ ਕਿ ਉਹ ਆਪਣੇ ਸਿਰ ਮੁੰਨਵਾਉਣ । ਇਸ ਤਰ੍ਹਾਂ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੇਰੇ ਬਾਰੇ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਹੈ, ਸਭ ਝੂਠ ਹੈ ਅਤੇ ਤੂੰ ਆਪ ਵਿਵਸਥਾ ਦਾ ਮੰਨਣ ਵਾਲਾ ਅਤੇ ਉਸ ਉੱਤੇ ਚੱਲਣ ਵਾਲਾ ਹੈਂ ।
25
ਬਾਕੀ ਰਹੀ ਪਰਾਈਆਂ ਕੌਮਾਂ ਬਾਰੇ ਜਿਹਨਾਂ ਨੇ ਵਿਸ਼ਵਾਸ ਕਰ ਲਿਆ ਹੈ । ਇਸ ਸੰਬੰਧ ਵਿੱਚ ਅਸੀਂ ਆਪਣਾ ਫ਼ੈਸਲਾ ਉਹਨਾਂ ਨੂੰ ਭੇਜ ਦਿੱਤਾ ਹੈ ਕਿ ਉਹ ਮੂਰਤੀਆਂ ਅੱਗੇ ਚੜ੍ਹਾਏ ਭੋਜਨ ਤੋਂ, ਲਹੂ ਤੋਂ, ਗਲ ਘੁੱਟੇ ਹੋਏ ਪਸ਼ੂਆਂ ਦੇ ਮਾਸ ਤੋਂ ਅਤੇ ਵਿਭਚਾਰ ਤੋਂ ਆਪਣੇ ਆਪ ਨੂੰ ਬਚਾਏ ਰੱਖਣ ।
26
ਫਿਰ ਦੂਜੇ ਦਿਨ ਪੌਲੂਸ ਨੇ ਉਹਨਾਂ ਆਦਮੀਆਂ ਨੂੰ ਲਿਆ ਅਤੇ ਉਹਨਾਂ ਦੇ ਨਾਲ ਸ਼ੁੱਧ ਹੋ ਕੇ ਹੈਕਲ ਵਿੱਚ ਗਿਆ ਅਤੇ ਸੂਚਨਾ ਦਿੱਤੀ ਕਿ ਸ਼ੁੱਧੀਕਰਨ ਦੇ ਦਿਨ ਕਦੋਂ ਪੂਰੇ ਹੋਣਗੇ ਅਤੇ ਉਹਨਾਂ ਵਿੱਚੋਂ ਹਰ ਇੱਕ ਦੇ ਲਈ ਕਦੋਂ ਬਲੀਦਾਨ ਚੜ੍ਹਾਇਆ ਜਾਵੇਗਾ ।
27
ਜਦੋਂ ਸੱਤ ਦਿਨ ਪੂਰੇ ਹੋਣ ਵਾਲੇ ਸਨ ਤਾਂ ਏਸ਼ੀਆ ਦੇ ਕੁਝ ਯਹੂਦੀਆਂ ਨੇ ਪੌਲੂਸ ਨੂੰ ਹੈਕਲ ਵਿੱਚ ਦੇਖਿਆ । ਉਹਨਾਂ ਨੇ ਸਾਰੀ ਭੀੜ ਨੂੰ ਭੜਕਾਇਆ ਅਤੇ ਪੌਲੂਸ ਨੂੰ ਫੜ ਲਿਆ ।
28
ਫਿਰ ਉਹ ਉੱਚੀ-ਉੱਚੀ ਰੌਲਾ ਪਾ ਕੇ ਕਹਿਣ ਲੱਗੇ, “ਇਸਰਾਏਲੀ ਮਿੱਤਰੋ! ਮਦਦ ਕਰੋ! ਇਹ ਹੀ ਉਹ ਆਦਮੀ ਹੈ ਜੋ ਹਰ ਥਾਂ ਉੱਤੇ ਸਾਰਿਆਂ ਨੂੰ ਸਾਡੇ ਲੋਕਾਂ, ਸਾਡੀ ਵਿਵਸਥਾ ਅਤੇ ਸਾਡੇ ਇਸ ਹੈਕਲ ਦੇ ਵਿਰੁੱਧ ਸਿੱਖਿਆ ਦਿੰਦਾ ਹੈ । ਕੇਵਲ ਇਹ ਹੀ ਨਹੀਂ ਸਗੋਂ ਇਸ ਨੇ ਪਰਾਈਆਂ ਕੌਮਾਂ ਨੂੰ ਹੈਕਲ ਵਿੱਚ ਲਿਆ ਕੇ ਇਸ ਪਵਿੱਤਰ ਥਾਂ ਨੂੰ ਭ੍ਰਿਸ਼ਟ ਕਰ ਦਿੱਤਾ ਹੈ!”
29
(ਕਿਉਂਕਿ ਉਹ ਲੋਕ ਪੌਲੂਸ ਦੇ ਨਾਲ ਅਫ਼ਸੁਸ ਦੇ ਰਹਿਣ ਵਾਲੇ ਤ੍ਰੋਫਿਮੁਸ ਨੂੰ ਸ਼ਹਿਰ ਵਿੱਚ ਦੇਖ ਚੁੱਕੇ ਸਨ । ਇਸ ਲਈ ਉਹਨਾਂ ਸਮਝਿਆ ਕਿ ਪੌਲੂਸ ਉਸ ਨੂੰ ਹੈਕਲ ਵਿੱਚ ਲਿਆਇਆ ਹੈ ।)
30
ਸਾਰੇ ਸ਼ਹਿਰ ਵਿੱਚ ਖਲਬਲੀ ਮਚ ਗਈ ਅਤੇ ਲੋਕਾਂ ਦੀ ਇੱਕ ਭੀੜ ਇਕੱਠੀ ਹੋ ਗਈ । ਉਹ ਪੌਲੂਸ ਨੂੰ ਫੜ ਕੇ ਹੈਕਲ ਤੋਂ ਬਾਹਰ ਘਸੀਟ ਕੇ ਲੈ ਗਏ ਅਤੇ ਹੈਕਲ ਦਾ ਦਰਵਾਜ਼ਾ ਇਕਦਮ ਬੰਦ ਕਰ ਦਿੱਤਾ ਗਿਆ ।
31
ਲੋਕ ਪੌਲੂਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ । ਜਦੋਂ ਰੋਮੀ ਫ਼ੌਜ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਸਾਰੇ ਯਰੂਸ਼ਲਮ ਵਿੱਚ ਦੰਗਾ ਹੋ ਰਿਹਾ ਹੈ
32
ਤਾਂ ਇਕਦਮ ਉਹ ਕੁਝ ਅਫ਼ਸਰਾਂ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਭੀੜ ਵੱਲ ਦੌੜਿਆ । ਜਦੋਂ ਲੋਕਾਂ ਨੇ ਸੈਨਾਪਤੀ ਅਤੇ ਫ਼ੌਜੀ ਅਫ਼ਸਰਾਂ ਨੂੰ ਦੇਖਿਆ ਤਾਂ ਉਹਨਾਂ ਨੇ ਪੌਲੂਸ ਨੂੰ ਮਾਰਨਾ ਕੁੱਟਣਾ ਬੰਦ ਕਰ ਦਿੱਤਾ ।
33
ਸੈਨਾਪਤੀ ਨੇ ਨੇੜੇ ਆ ਕੇ ਪੌਲੂਸ ਨੂੰ ਗਰਿਫ਼ਤਾਰ ਕਰ ਲਿਆ ਅਤੇ ਹੁਕਮ ਦਿੱਤਾ ਕਿ ਉਹ ਦੋ ਬੇੜੀਆਂ ਨਾਲ ਬੰਨ੍ਹਿਆ ਜਾਵੇ ।
34
ਤਦ ਉਸ ਨੇ ਪੁੱਛਿਆ, “ਇਹ ਕੌਣ ਹੈ? ਇਸ ਨੇ ਕੀ ਕੀਤਾ ਹੈ?” ਭੀੜ ਵਿੱਚੋਂ ਕੋਈ ਕੁਝ ਰੌਲਾ ਪਾ ਰਿਹਾ ਸੀ, ਕੋਈ ਕੁਝ ਪਰ ਰੌਲੇ ਦੇ ਕਾਰਨ ਉਹ ਕੁਝ ਠੀਕ ਨਾ ਸਮਝ ਸਕਿਆ । ਇਸ ਲਈ ਉਸ ਨੇ ਪੌਲੂਸ ਨੂੰ ਕਿਲੇ ਵਿੱਚ ਲੈ ਜਾਣ ਦਾ ਹੁਕਮ ਦਿੱਤਾ ।
35
ਜਦੋਂ ਪੌਲੂਸ ਪੌੜੀਆਂ ਉੱਤੇ ਪਹੁੰਚਿਆ ਤਾਂ ਭੀੜ ਦੇ ਹਿੰਸਕ ਵਿਚਾਰਾਂ ਦੇ ਕਾਰਨ ਸਿਪਾਹੀਆਂ ਨੂੰ ਪੌਲੂਸ ਨੂੰ ਚੁੱਕ ਕੇ ਲੈ ਜਾਣਾ ਪਿਆ ।
36
ਕਿਉਂਕਿ ਭੀੜ ਉਹਨਾਂ ਦਾ ਪਿੱਛਾ ਕਰ ਰਹੀ ਸੀ ਅਤੇ ਉੱਚੀ ਉੱਚੀ ਪੁਕਾਰ ਕੇ ਕਹਿ ਰਹੀ ਸੀ, “ਇਸ ਨੂੰ ਜਾਨੋਂ ਮਾਰ ਦੇਵੋ!”
37
ਜਦੋਂ ਉਹ ਪੌਲੂਸ ਨੂੰ ਕਿਲੇ ਦੇ ਅੰਦਰ ਲੈ ਜਾਣ ਹੀ ਵਾਲੇ ਸਨ ਤਾਂ ਪੌਲੂਸ ਨੇ ਸੈਨਾਪਤੀ ਨੂੰ ਕਿਹਾ, “ਕੀ ਮੈਂ ਤੁਹਾਡੇ ਅੱਗੇ ਕੋਈ ਬੇਨਤੀ ਕਰ ਸਕਦਾ ਹਾਂ?” ਫਿਰ ਉਸ ਨੇ ਕਿਹਾ, “ਕੀ ਤੂੰ ਯੂਨਾਨੀ ਜਾਣਦਾ ਹੈਂ?
38
ਕੀ ਤੂੰ ਉਹ ਮਿਸਰ ਦਾ ਰਹਿਣ ਵਾਲਾ ਨਹੀਂ ਹੈਂ, ਜਿਸ ਨੇ ਕੁਝ ਦਿਨ ਪਹਿਲਾਂ ਬਗਾਵਤ ਕੀਤੀ ਸੀ ਅਤੇ ਚਾਰ ਹਜ਼ਾਰ ਹਥਿਆਰਬੰਦ ਆਦਮੀਆਂ ਨੂੰ ਵਿਰਾਨੇ ਵਿੱਚ ਲੈ ਗਿਆ ਸੀ?”
39
ਪੌਲੂਸ ਨੇ ਉੱਤਰ ਦਿੱਤਾ, “ਮੈਂ ਯਹੂਦੀ ਹਾਂ ਅਤੇ ਕਿਲਕਿਯਾ ਦੇ ਤਰਸ਼ੀਸ਼ ਦਾ ਰਹਿਣ ਵਾਲਾ ਹਾਂ ਮੈਂ ਕਿਸੇ ਮਾਮੂਲੀ ਸ਼ਹਿਰ ਦਾ ਰਹਿਣ ਵਾਲਾ ਨਹੀਂ ਹਾਂ, ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੈਨੂੰ ਇਹਨਾਂ ਲੋਕਾਂ ਨਾਲ ਗੱਲ ਬਾਤ ਕਰਨ ਦੀ ਆਗਿਆ ਦਿਓ ।”
40
ਜਦੋਂ ਉਸ ਨੇ ਆਗਿਆ ਦੇ ਦਿੱਤੀ ਤਾਂ ਪੌਲੂਸ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ । ਜਦੋਂ ਉਹ ਚੁੱਪ ਹੋ ਗਏ ਤਾਂ ਉਹ ਇਬਰਾਨੀ ਭਾਸ਼ਾ ਵਿੱਚ ਕਹਿਣ ਲੱਗਾ:
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28