bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 8
Acts 8
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
1
ਸਾਊਲ ਸਤੀਫ਼ਨੁਸ ਦੇ ਕਤਲ ਨਾਲ ਸਹਿਮਤ ਸੀ । ਉਸ ਦਿਨ ਤੋਂ ਯਰੂਸ਼ਲਮ ਦੀ ਕਲੀਸਿਯਾ ਉੱਤੇ ਭਾਰੀ ਅੱਤਿਆਚਾਰ ਸ਼ੁਰੂ ਹੋ ਗਿਆ । ਇਸ ਕਾਰਨ ਰਸੂਲਾਂ ਨੂੰ ਛੱਡ ਕੇ ਸਾਰੇ ਵਿਸ਼ਵਾਸੀ ਯਹੂਦਿਯਾ ਅਤੇ ਸਾਮਰਿਯਾ ਵਿੱਚ ਤਿੱਤਰ-ਬਿੱਤਰ ਹੋ ਗਏ ।
2
ਕੁਝ ਸ਼ਰਧਾਲੂ ਲੋਕਾਂ ਨੇ ਸਤੀਫ਼ਨੁਸ ਨੂੰ ਦਫ਼ਨਾਇਆ ਅਤੇ ਉਸ ਦੇ ਲਈ ਬਹੁਤ ਵਿਰਲਾਪ ਕੀਤਾ ।
3
ਪਰ ਸਾਊਲ ਕਲੀਸਿਯਾ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਉਹ ਘਰ ਘਰ ਜਾ ਕੇ ਆਦਮੀਆਂ ਅਤੇ ਔਰਤਾਂ ਨੂੰ ਬਾਹਰ ਖਿੱਚ ਕੇ ਕੈਦ ਵਿੱਚ ਬੰਦ ਕਰ ਰਿਹਾ ਸੀ ।
4
ਜਿਹੜੇ ਲੋਕ ਤਿੱਤਰ-ਬਿੱਤਰ ਹੋ ਗਏ ਸਨ, ਉਹ ਜਿੱਥੇ ਵੀ ਗਏ, ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਲੱਗੇ ।
5
ਇਸ ਤਰ੍ਹਾਂ ਫ਼ਿਲਿੱਪੁਸ ਸਾਮਰਿਯਾ ਦੇ ਸ਼ਹਿਰ ਵਿੱਚ ਗਿਆ ਅਤੇ ਉੱਥੇ ਉਹਨਾਂ ਵਿੱਚ ਮਸੀਹ ਦਾ ਪ੍ਰਚਾਰ ਕਰਨ ਲੱਗਾ ।
6
ਲੋਕਾਂ ਨੇ ਬੜੇ ਪਿਆਰ ਨਾਲ ਉਸ ਦੇ ਵਚਨ ਸੁਣੇ । ਉਹਨਾਂ ਸਾਰਿਆਂ ਨੇ ਇੱਕ ਮਨ ਹੋ ਕੇ ਫ਼ਿਲਿੱਪੁਸ ਨੂੰ ਸੁਣਿਆ ਅਤੇ ਉਸ ਦੇ ਦੁਆਰਾ ਕੀਤੇ ਗਏ ਚਮਤਕਾਰ ਦੇਖੇ ।
7
ਬਹੁਤ ਸਾਰੇ ਲੋਕਾਂ ਵਿੱਚੋਂ ਅਸ਼ੁੱਧ ਆਤਮਾਵਾਂ ਉੱਚੀ ਆਵਾਜ਼ ਨਾਲ ਚੀਕਦੀਆਂ ਹੋਈਆਂ ਨਿਕਲੀਆਂ ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਹੋ ਗਏ ।
8
ਇਸ ਤਰ੍ਹਾਂ ਉਸ ਸ਼ਹਿਰ ਵਿੱਚ ਖ਼ੁਸ਼ੀ ਦੀ ਲਹਿਰ ਉੱਠ ਪਈ ।
9
ਉਸ ਸ਼ਹਿਰ ਵਿੱਚ ਸ਼ਮਊਨ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਜਾਦੂ ਦੇ ਕੰਮ ਦਿਖਾ ਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਹੁੰਦਾ ਸੀ । ਉਹ ਆਪਣੇ ਆਪ ਨੂੰ ਕੋਈ ਮਹਾਨ ਮਨੁੱਖ ਦੱਸਦਾ ਸੀ ।
10
ਇਸ ਲਈ ਹਰ ਕੋਈ, ਛੋਟੇ ਤੋਂ ਵੱਡੇ ਤੱਕ ਉਸ ਦਾ ਇਹ ਕਹਿ ਕੇ ਆਦਰ ਕਰਦਾ ਸੀ, “ਇਹ ਆਦਮੀ ਪਰਮੇਸ਼ਰ ਦੀ ਉਹ ਸਮਰੱਥਾ ਹੈ ਜਿਹੜੀ ‘ਮਹਾਂ-ਸਮਰੱਥਾ’ ਅਖਵਾਉਂਦੀ ਹੈ ।”
11
ਉਹ ਉਸ ਨੂੰ ਬਹੁਤ ਮੰਨਦੇ ਸਨ ਕਿਉਂਕਿ ਉਸ ਨੇ ਬਹੁਤ ਸਮੇਂ ਤੋਂ ਉਹਨਾਂ ਨੂੰ ਜਾਦੂ ਦੇ ਕੰਮ ਦਿਖਾ ਕੇ ਹੈਰਾਨ ਕੀਤਾ ਹੋਇਆ ਸੀ ।
12
ਪਰ ਜਦੋਂ ਲੋਕਾਂ ਨੇ ਫ਼ਿਲਿੱਪੁਸ ਦੇ ਉਪਦੇਸ਼ ਵਿੱਚ ਵਿਸ਼ਵਾਸ ਕੀਤਾ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰ ਰਿਹਾ ਸੀ ਤਾਂ ਆਦਮੀਆਂ ਅਤੇ ਔਰਤਾਂ ਨੇ ਬਪਤਿਸਮਾ ਲਿਆ ।
13
ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ ਫ਼ਿਲਿੱਪੁਸ ਦੇ ਨਾਲ ਰਹਿਣ ਲੱਗਾ । ਉਹ ਚਮਤਕਾਰ ਅਤੇ ਮਹਾਨ ਸ਼ਕਤੀਸ਼ਾਲੀ ਕੰਮ ਹੁੰਦੇ ਦੇਖ ਕੇ ਹੈਰਾਨ ਸੀ ।
14
ਜਦੋਂ ਯਰੂਸ਼ਲਮ ਵਿੱਚ ਰਸੂਲਾਂ ਨੇ ਸੁਣਿਆਂ ਕਿ ਸਾਮਰਿਯਾ ਦੇ ਲੋਕਾਂ ਨੇ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰ ਲਿਆ ਹੈ ਤਾਂ ਉਹਨਾਂ ਨੇ ਪਤਰਸ ਅਤੇ ਯੂਹੰਨਾ ਨੂੰ ਉਹਨਾਂ ਦੇ ਕੋਲ ਭੇਜਿਆ ।
15
ਉਹ ਦੋਵੇਂ ਗਏ ਅਤੇ ਉਹਨਾਂ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪ੍ਰਾਪਤ ਕਰਨ ।
16
ਕਿਉਂਕਿ ਪਵਿੱਤਰ ਆਤਮਾ ਅਜੇ ਤੱਕ ਉਹਨਾਂ ਵਿੱਚੋਂ ਕਿਸੇ ਉੱਤੇ ਨਹੀਂ ਉਤਰਿਆ ਸੀ । ਉਹਨਾਂ ਨੇ ਤਾਂ ਕੇਵਲ ਯਿਸੂ ਮਸੀਹ ਦੇ ਨਾਮ ਵਿੱਚ ਹੀ ਬਪਤਿਸਮਾ ਲਿਆ ਸੀ ।
17
ਇਸ ਲਈ ਪਤਰਸ ਅਤੇ ਯੂਹੰਨਾ ਨੇ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ ।
18
ਜਦੋਂ ਸ਼ਮਊਨ ਨੇ ਦੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਮਿਲਦਾ ਹੈ ਤਾਂ ਉਹ ਉਹਨਾਂ ਕੋਲ ਪੈਸੇ ਲੈ ਕੇ ਆਇਆ
19
ਅਤੇ ਕਹਿਣ ਲੱਗਾ, “ਮੈਨੂੰ ਵੀ ਇਹ ਸਮਰੱਥਾ ਦਿਓ ਕਿ ਜਿਸ ਕਿਸੇ ਉੱਤੇ ਮੈਂ ਹੱਥ ਰੱਖਾਂ, ਉਹ ਪਵਿੱਤਰ ਆਤਮਾ ਪ੍ਰਾਪਤ ਕਰੇ ।”
20
ਪਰ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਤੇਰਾ ਅਤੇ ਤੇਰੇ ਪੈਸਿਆਂ ਦਾ ਨਾਸ਼ ਹੋਵੇ ਕਿਉਂਕਿ ਤੂੰ ਪਰਮੇਸ਼ਰ ਦੇ ਵਰਦਾਨ ਨੂੰ ਪੈਸਿਆਂ ਨਾਲ ਮੁੱਲ ਲੈਣ ਲਈ ਸੋਚਿਆ!
21
ਤੇਰਾ ਸਾਡੇ ਇਸ ਕੰਮ ਵਿੱਚ ਕੋਈ ਹਿੱਸਾ ਨਹੀਂ ਹੈ ਕਿਉਂਕਿ ਪਰਮੇਸ਼ਰ ਦੇ ਸਾਹਮਣੇ ਤੇਰਾ ਦਿਲ ਸਾਫ਼ ਨਹੀਂ ਹੈ ।
22
ਇਸ ਲਈ ਆਪਣੀ ਬੁਰਾਈ ਤੋਂ ਤੋਬਾ ਕਰ ਅਤੇ ਪ੍ਰਭੂ ਅੱਗੇ ਪ੍ਰਾਰਥਨਾ ਕਰ ਕਿ ਸ਼ਾਇਦ ਤੇਰੇ ਦਿਲ ਵਿੱਚ ਇਸ ਤਰ੍ਹਾਂ ਦਾ ਸੋਚਣਾ ਮਾਫ਼ ਕੀਤਾ ਜਾਵੇ ।
23
ਕਿਉਂਕਿ ਮੈਂ ਦੇਖ ਰਿਹਾ ਹਾਂ ਕਿ ਜ਼ਹਿਰ ਵਰਗੀ ਕੁੜੱਤਣ ਤੇਰੇ ਅੰਦਰ ਹੈ ਅਤੇ ਪਾਪ ਦੇ ਬੰਧਨ ਵਿੱਚ ਤੂੰ ਜਕੜਿਆ ਹੋਇਆ ਹੈਂ ।”
24
ਤਦ ਸ਼ਮਊਨ ਨੇ ਕਿਹਾ, “ਤੁਸੀਂ ਲੋਕ ਹੀ ਮੇਰੇ ਲਈ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ ਕਿ ਜੋ ਕੁਝ ਤੁਸੀਂ ਕਿਹਾ ਹੈ ਉਹ ਮੇਰੇ ਉੱਤੇ ਨਾ ਵਾਪਰੇ ।”
25
ਜਦੋਂ ਉਹ ਗਵਾਹੀ ਦੇ ਚੁੱਕੇ ਅਤੇ ਪ੍ਰਭੂ ਦਾ ਵਚਨ ਸੁਣਾ ਚੁੱਕੇ ਤਾਂ ਯਰੂਸ਼ਲਮ ਨੂੰ ਵਾਪਸ ਚਲੇ ਗਏ । ਰਾਹ ਵਿੱਚ ਉਹਨਾਂ ਨੇ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਸ਼ੁਭ ਸਮਾਚਾਰ ਸੁਣਾਇਆ ।
26
ਪ੍ਰਭੂ ਦੇ ਇੱਕ ਸਵਰਗਦੂਤ ਨੇ ਫ਼ਿਲਿੱਪੁਸ ਨੂੰ ਕਿਹਾ, “ਉੱਠ ਅਤੇ ਦੱਖਣ ਵੱਲ ਯਰੂਸ਼ਲਮ ਤੋਂ ਗਾਜ਼ਾ ਜਾਣ ਵਾਲੀ ਸੜਕ ਉੱਤੇ ਜਾ ।” (ਇਹ ਸੜਕ ਵੀਰਾਨ ਹੋ ਚੁੱਕੀ ਹੈ ।)
27
ਫ਼ਿਲਿੱਪੁਸ ਉੱਠਿਆ ਅਤੇ ਚੱਲ ਪਿਆ । ਤਾਂ ਦੇਖੋ ਇੱਕ ਈਥੋਪੀਆ ਨਿਵਾਸੀ ਜੋ ਈਥੋਪੀਆ ਦੀ ਰਾਣੀ ਕੰਦਾਕੇ ਦਾ ਇੱਕ ਵੱਡਾ ਅਫ਼ਸਰ ਸੀ ਅਤੇ ਉਸ ਦੇ ਸਾਰੇ ਖ਼ਜਾਨੇ ਦਾ ਅਧਿਕਾਰੀ ਸੀ, ਅਰਾਧਨਾ ਦੇ ਲਈ ਯਰੂਸ਼ਲਮ ਆਇਆ ਸੀ ।
28
ਹੁਣ ਉਹ ਵਾਪਸ ਜਾ ਰਿਹਾ ਸੀ, ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੁਸਤਕ ਪੜ੍ਹ ਰਿਹਾ ਸੀ ।
29
ਪਵਿੱਤਰ ਆਤਮਾ ਨੇ ਫ਼ਿਲਿੱਪੁਸ ਨੂੰ ਕਿਹਾ, “ਅੱਗੇ ਵੱਧ ਅਤੇ ਇਸ ਰੱਥ ਦੇ ਨਾਲ ਹੋ ਜਾ ।”
30
ਫ਼ਿਲਿੱਪੁਸ ਉਸ ਵੱਲ ਦੌੜਿਆ ਅਤੇ ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦੇ ਸੁਣਿਆ । ਤਦ ਫ਼ਿਲਿੱਪੁਸ ਨੇ ਉਸ ਤੋਂ ਪੁੱਛਿਆ, “ਜੋ ਤੁਸੀਂ ਪੜ੍ਹ ਰਹੇ ਹੋ, ਕੀ ਸਮਝਦੇ ਵੀ ਹੋ?”
31
ਉਸ ਨੇ ਉੱਤਰ ਦਿੱਤਾ, “ਜਦੋਂ ਤੱਕ ਕੋਈ ਮੈਨੂੰ ਨਾ ਸਮਝਾਏ, ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ?” ਫਿਰ ਉਸ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ ਕਿ ਉਹ ਉੱਪਰ ਆ ਕੇ ਉਸ ਦੇ ਨਾਲ ਰੱਥ ਵਿੱਚ ਬੈਠੇ ।
32
ਪਵਿੱਤਰ-ਗ੍ਰੰਥ ਵਿੱਚੋਂ ਜੋ ਪ੍ਰਸੰਗ ਉਹ ਪੜ੍ਹ ਰਿਹਾ ਸੀ, ਉਹ ਇਹ ਸੀ: “ਜਿਵੇਂ ਭੇਡ ਕੱਟੇ ਜਾਣ ਦੇ ਸਮੇਂ, ਅਤੇ ਲੇਲਾ ਉੱਨ ਕਤਰਨ ਦੇ ਸਮੇਂ, ਚੁੱਪ ਰਹਿੰਦੇ ਹਨ, ਉਸੇ ਤਰ੍ਹਾਂ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ ।
33
ਉਹ ਤੁੱਛ ਜਾਣਿਆ ਗਿਆ ਅਤੇ ਨਿਆਂ ਤੋਂ ਵਾਂਝਾ ਰੱਖਿਆ ਗਿਆ । ਉਸ ਦੀ ਵੰਸਾਵਲੀ ਦਾ ਵਰਣਨ ਕੌਣ ਕਰੇਗਾ? ਕਿਉਂਕਿ ਉਸ ਦਾ ਜੀਵਨ ਧਰਤੀ ਉੱਤੋਂ ਸਮਾਪਤ ਕੀਤਾ ਜਾ ਰਿਹਾ ਹੈ ।”
34
ਅਫ਼ਸਰ ਨੇ ਫ਼ਿਲਿੱਪੁਸ ਤੋਂ ਪੁੱਛਿਆ, “ਕਿਰਪਾ ਕਰ ਕੇ ਮੈਨੂੰ ਦੱਸੋ ਕਿ ਨਬੀ ਕਿਸ ਦੇ ਬਾਰੇ ਕਹਿ ਰਿਹਾ ਹੈ? ਆਪਣੇ ਬਾਰੇ ਜਾਂ ਕਿਸੇ ਹੋਰ ਦੇ?”
35
ਤਦ ਫ਼ਿਲਿੱਪੁਸ ਨੇ ਕਹਿਣਾ ਸ਼ੁਰੂ ਕੀਤਾ ਅਤੇ ਪਵਿੱਤਰ-ਗ੍ਰੰਥ ਦੇ ਇਸ ਪ੍ਰਸੰਗ ਤੋਂ ਸ਼ੁਰੂ ਕਰ ਕੇ, ਉਸ ਨੇ ਉਸ ਨੂੰ ਯਿਸੂ ਦਾ ਸ਼ੁਭ ਸਮਾਚਾਰ ਸੁਣਾਇਆ ।
36
ਚੱਲਦੇ ਚੱਲਦੇ ਉਹ ਰਾਹ ਵਿੱਚ ਇੱਕ ਅਜਿਹੀ ਥਾਂ ਤੇ ਪਹੁੰਚੇ ਜਿੱਥੇ ਪਾਣੀ ਸੀ । ਅਫ਼ਸਰ ਨੇ ਕਿਹਾ, “ਦੇਖੋ ਇੱਥੇ ਪਾਣੀ ਹੈ ਹੁਣ ਮੇਰੇ ਬਪਤਿਸਮਾ ਲੈਣ ਵਿੱਚ ਕੀ ਰੁਕਾਵਟ ਹੈ?” [
37
ਫ਼ਿਲਿੱਪੁਸ ਨੇ ਕਿਹਾ, “ਜੇਕਰ ਤੂੰ ਆਪਣੇ ਸਾਰੇ ਦਿਲ ਦੇ ਨਾਲ ਵਿਸ਼ਵਾਸ ਕਰਦਾ ਹੈਂ ਕਿ ਯਿਸੂ ਮਸੀਹ ਪਰਮੇਸ਼ਰ ਦੇ ਪੁੱਤਰ ਹਨ ਤਾਂ ਇਹ ਹੋ ਸਕਦਾ ਹੈ ।”]
38
ਅਫ਼ਸਰ ਨੇ ਰੱਥ ਨੂੰ ਰੋਕਣ ਦਾ ਹੁਕਮ ਦਿੱਤਾ । ਫਿਰ ਉਹ ਦੋਵੇਂ ਫ਼ਿਲਿੱਪੁਸ ਅਤੇ ਅਫ਼ਸਰ ਪਾਣੀ ਵਿੱਚ ਉਤਰੇ ਅਤੇ ਫ਼ਿਲਿੱਪੁਸ ਨੇ ਉਸ ਨੂੰ ਬਪਤਿਸਮਾ ਦਿੱਤਾ ।
39
ਜਦੋਂ ਉਹ ਪਾਣੀ ਵਿੱਚੋਂ ਨਿਕਲ ਕੇ ਉੱਪਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿੱਪੁਸ ਨੂੰ ਚੁੱਕ ਕੇ ਲੈ ਗਿਆ । ਅਫ਼ਸਰ ਨੇ ਉਸ ਨੂੰ ਫਿਰ ਨਾ ਦੇਖਿਆ ਅਤੇ ਉਹ ਅਨੰਦ ਮਨਾਉਂਦਾ ਹੋਇਆ ਆਪਣੇ ਰਾਹ ਚਲਾ ਗਿਆ ।
40
ਉੱਧਰ ਫ਼ਿਲਿੱਪੁਸ ਅਸਦੇਦ ਵਿੱਚ ਦਿਖਾਈ ਦਿੱਤਾ ਅਤੇ ਕੈਸਰਿਆ ਪਹੁੰਚਣ ਤੱਕ ਸ਼ਹਿਰ ਸ਼ਹਿਰ ਵਿੱਚ ਸ਼ੁਭ ਸਮਾਚਾਰ ਸੁਣਾਉਂਦਾ ਗਿਆ ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28