bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 11
Acts 11
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
1
ਰਸੂਲਾਂ ਅਤੇ ਯਹੂਦਿਯਾ ਨਿਵਾਸੀ ਭਰਾਵਾਂ ਨੇ ਸੁਣ ਲਿਆ ਸੀ ਕਿ ਪਰਾਈਆਂ ਕੌਮਾਂ ਨੇ ਵੀ ਪਰਮੇਸ਼ਰ ਦਾ ਵਚਨ ਸਵੀਕਾਰ ਕਰ ਲਿਆ ਹੈ ।
2
ਇਸ ਲਈ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਸੁੰਨਤੀ ਵਿਸ਼ਵਾਸੀ ਉਸ ਨਾਲ ਝਗੜਾ ਕਰਨ ਲੱਗੇ ।
3
ਉਹਨਾਂ ਨੇ ਕਿਹਾ, “ਤੂੰ ਅਸੁੰਨਤੀ ਲੋਕਾਂ ਦੇ ਕੋਲ ਗਿਆ ਅਤੇ ਉਹਨਾਂ ਦੇ ਨਾਲ ਭੋਜਨ ਕੀਤਾ ।”
4
ਤਦ ਪਤਰਸ ਨੇ ਸ਼ੁਰੂ ਤੋਂ ਲੈ ਕੇ ਇੱਕ ਇੱਕ ਘਟਨਾ ਉਹਨਾਂ ਨੂੰ ਸੁਣਾਈ,
5
“ਮੈਂ ਯਾਪਾ ਸ਼ਹਿਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਜਦੋਂ ਮੈਂ ਅੰਤਰਲੀਨ ਸੀ ਮੈਨੂੰ ਇੱਕ ਦਰਸ਼ਨ ਹੋਇਆ । ਮੈਂ ਦੇਖਿਆ ਕਿ ਚਾਰਾਂ ਨੁੱਕਰਾਂ ਤੋਂ ਲਟਕਦੀ ਹੋਈ ਲੰਮੀ ਚੌੜੀ ਚਾਦਰ ਵਰਗੀ ਕੋਈ ਚੀਜ਼ ਅਕਾਸ਼ ਤੋਂ ਉਤਰ ਕੇ ਮੇਰੇ ਕੋਲ ਆਈ ।
6
ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਵਿੱਚ ਚੌਪਾਏ, ਜੰਗਲੀ ਜਾਨਵਰ, ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਦਿਖਾਈ ਦਿੱਤੇ ।
7
ਫਿਰ ਮੈਂ ਇੱਕ ਆਵਾਜ਼ ਸੁਣੀ ਜੋ ਮੈਨੂੰ ਇਹ ਕਹਿ ਰਹੀ ਸੀ, ‘ਪਤਰਸ, ਉੱਠ, ਮਾਰ ਅਤੇ ਖਾ!’
8
ਪਰ ਮੈਂ ਉੱਤਰ ਦਿੱਤਾ, ‘ਨਹੀਂ ਪ੍ਰਭੂ ਜੀ, ਮੇਰੇ ਮੂੰਹ ਵਿੱਚ ਅੱਜ ਤੱਕ ਕੋਈ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਗਈ ।’
9
ਆਵਾਜ਼ ਨੇ ਦੂਜੀ ਵਾਰ ਅਕਾਸ਼ ਤੋਂ ਉੱਤਰ ਦਿੱਤਾ, ‘ਜੋ ਪਰਮੇਸ਼ਰ ਨੇ ਸ਼ੁੱਧ ਬਣਾਇਆ ਹੈ, ਉਸ ਨੂੰ ਤੂੰ ਅਸ਼ੁੱਧ ਨਾ ਕਹਿ ।’
10
ਇਸ ਤਰ੍ਹਾਂ ਤਿੰਨ ਵਾਰ ਹੋਇਆ ਅਤੇ ਫਿਰ ਸਭ ਕੁਝ ਅਕਾਸ਼ ਵਿੱਚ ਵਾਪਸ ਚੁੱਕ ਲਿਆ ਗਿਆ ।
11
ਠੀਕ ਉਸੇ ਸਮੇਂ ਤਿੰਨ ਆਦਮੀ ਉਸ ਘਰ ਦੇ ਸਾਹਮਣੇ ਆ ਖੜ੍ਹੇ ਹੋਏ ਜਿੱਥੇ ਮੈਂ ਰਹਿ ਰਿਹਾ ਸੀ । ਉਹ ਕੈਸਰੀਆ ਤੋਂ ਮੇਰੇ ਕੋਲ ਭੇਜੇ ਗਏ ਸਨ ।
12
ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ । ਇਹ ਛੇ ਭਰਾ ਵੀ ਮੇਰੇ ਨਾਲ ਗਏ ਅਤੇ ਅਸੀਂ ਕੁਰਨੇਲਿਯੁਸ ਦੇ ਘਰ ਦੇ ਅੰਦਰ ਗਏ ।
13
ਉਸ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਇੱਕ ਸਵਰਗਦੂਤ ਨੂੰ ਆਪਣੇ ਘਰ ਵਿੱਚ ਖੜ੍ਹਾ ਦੇਖਿਆ ਜਿਸ ਨੇ ਉਸ ਨੂੰ ਕਿਹਾ, ‘ਕਿਸੇ ਨੂੰ ਯਾਪਾ ਭੇਜ ਕੇ ਸ਼ਮਊਨ ਨੂੰ ਜਿਸ ਦਾ ਉਪਨਾਮ ਪਤਰਸ ਹੈ, ਸੱਦ ।
14
ਉਹ ਤੈਨੂੰ ਵਚਨ ਸੁਣਾਏਗਾ ਜਿਸ ਤੋਂ ਤੂੰ ਅਤੇ ਤੇਰਾ ਪਰਿਵਾਰ ਮੁਕਤੀ ਪ੍ਰਾਪਤ ਕਰੇਗਾ ।’
15
ਮੈਂ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰ ਆਇਆ ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ ਉੱਤੇ ਉਤਰਿਆ ਸੀ ।
16
ਉਸ ਸਮੇਂ ਮੈਨੂੰ ਪ੍ਰਭੂ ਦੇ ਕਹੇ ਹੋਏ ਸ਼ਬਦ ਯਾਦ ਆਏ, ‘ਯੂਹੰਨਾ ਨੇ ਤਾਂ ਪਾਣੀ ਦਾ ਬਪਤਿਸਮਾ ਦਿੱਤਾ ਪਰ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਵੋਗੇ ।’
17
ਇਸ ਲਈ ਜੇਕਰ ਪਰਮੇਸ਼ਰ ਨੇ ਉਹਨਾਂ ਨੂੰ ਵੀ ਉਹ ਹੀ ਵਰਦਾਨ ਦਿੱਤਾ ਜਿਹੜਾ ਸਾਨੂੰ ਦਿੱਤਾ ਸੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ ਸੀ ਤਾਂ ਮੈਂ ਕੌਣ ਸੀ ਕਿ ਪਰਮੇਸ਼ਰ ਨੂੰ ਰੋਕਦਾ ।”
18
ਇਹ ਸੁਣ ਕੇ ਉਹ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ, “ਪਰਮੇਸ਼ਰ ਨੇ ਪਰਾਈਆਂ ਕੌਮਾਂ ਨੂੰ ਵੀ ਤੋਬਾ ਕਰਨ ਦਾ ਮੌਕਾ ਅਤੇ ਜੀਵਨ ਦਾ ਵਰਦਾਨ ਦਿੱਤਾ ਹੈ!”
19
ਸਤੀਫ਼ਨੁਸ ਦੇ ਉੱਤੇ ਹੋਏ ਅੱਤਿਆਚਾਰ ਦੇ ਕਾਰਨ ਜਿਹੜੇ ਲੋਕ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ, ਕੁਪਰੁਸ ਅਤੇ ਅੰਤਾਕਿਯਾ ਤੱਕ ਪਹੁੰਚ ਗਏ ਪਰ ਉਹ ਯਹੂਦੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਵਚਨ ਨਹੀਂ ਸੁਣਾਉਂਦੇ ਸਨ ।
20
ਪਰ ਉਹਨਾਂ ਵਿੱਚੋਂ ਜਿਹੜੇ ਕੁਪਰੁਸ ਅਤੇ ਕੁਰੇਨੇ ਦੇ ਰਹਿਣ ਵਾਲੇ ਸਨ, ਜਦੋਂ ਉਹ ਅੰਤਾਕਿਯਾ ਵਿੱਚ ਆਏ ਤਾਂ ਉਹਨਾਂ ਨੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਦਾ ਸ਼ੁਭ ਸਮਾਚਾਰ ਸੁਣਾਇਆ ।
21
ਪ੍ਰਭੂ ਦਾ ਹੱਥ ਉਹਨਾਂ ਉੱਤੇ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਉਹ ਪ੍ਰਭੂ ਦੇ ਵੱਲ ਮੁੜੇ ।
22
ਜਦੋਂ ਇਹਨਾਂ ਦੇ ਬਾਰੇ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਖ਼ਬਰ ਪਹੁੰਚੀ ਤਾਂ ਉਹਨਾਂ ਨੇ ਬਰਨਾਬਾਸ ਨੂੰ ਅੰਤਾਕਿਯਾ ਭੇਜਿਆ ।
23
ਉੱਥੇ ਪਹੁੰਚ ਕੇ ਉਸ ਨੇ ਪਰਮੇਸ਼ਰ ਦੀ ਕਿਰਪਾ ਦਾ ਸਬੂਤ ਦੇਖਿਆ ਅਤੇ ਅਨੰਦ ਮਨਾਇਆ । ਉਸ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਤਨ-ਮਨ ਨਾਲ ਪ੍ਰਭੂ ਨਾਲ ਜੁੜੇ ਰਹਿਣ ।
24
ਬਰਨਾਬਾਸ ਇੱਕ ਭਲਾ ਆਦਮੀ ਸੀ । ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ ਅਤੇ ਬਹੁਤ ਸਾਰੇ ਲੋਕ ਪ੍ਰਭੂ ਦੇ ਕੋਲ ਆ ਮਿਲੇ ।
25
ਫਿਰ ਬਰਨਾਬਾਸ ਸਾਊਲ ਦੀ ਖੋਜ ਵਿੱਚ ਤਰਸ਼ੀਸ਼ ਨੂੰ ਗਿਆ ।
26
ਜਦੋਂ ਉਹ ਉਸ ਨੂੰ ਮਿਲ ਗਿਆ ਤਾਂ ਉਹ ਉਸ ਨੂੰ ਅੰਤਾਕਿਯਾ ਲੈ ਆਇਆ । ਉਹ ਦੋਵੇਂ ਉੱਥੇ ਪੂਰੇ ਇੱਕ ਸਾਲ ਤੱਕ ਕਲੀਸਿਯਾ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ । ਅੰਤਾਕਿਯਾ ਵਿੱਚ ਹੀ ਚੇਲੇ ਪਹਿਲੀ ਵਾਰ ‘ਮਸੀਹੀ’ ਅਖਵਾਏ ।
27
ਉਸ ਸਮੇਂ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਆਏ ।
28
ਉਹਨਾਂ ਵਿੱਚੋਂ ਇੱਕ ਅਗਬੁਸ ਨਾਂ ਦੇ ਨਬੀ ਨੇ ਖੜ੍ਹੇ ਹੋ ਕੇ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਭਵਿੱਖਬਾਣੀ ਕੀਤੀ ਕਿ ਸਾਰੇ ਸੰਸਾਰ ਵਿੱਚ ਭਿਅੰਕਰ ਕਾਲ ਪੈਣ ਵਾਲਾ ਹੈ । (ਇਹ ਕਾਲ ਕੈਲੋਦਿਯੁਸ ਦੇ ਰਾਜ ਵਿੱਚ ਪਿਆ ।)
29
ਚੇਲਿਆਂ ਨੇ ਫ਼ੈਸਲਾ ਕੀਤਾ ਕਿ ਹਰ ਇੱਕ ਆਪਣੀ ਪਹੁੰਚ ਦੇ ਅਨੁਸਾਰ ਯਹੂਦਿਯਾ ਨਿਵਾਸੀ ਭਰਾਵਾਂ ਦੀ ਮਦਦ ਲਈ ਕੁਝ ਭੇਜਣ ।
30
ਉਹਨਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਾਬਾਸ ਅਤੇ ਸਾਊਲ ਦੇ ਹੱਥ ਬਜ਼ੁਰਗ ਆਗੂਆਂ ਦੇ ਕੋਲ ਮਦਦ ਭੇਜੀ ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28