bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 25
Acts 25
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
1
ਆਪਣੇ ਪ੍ਰਾਂਤ ਵਿੱਚ ਪਹੁੰਚਣ ਦੇ ਤਿੰਨ ਦਿਨਾਂ ਬਾਅਦ ਫ਼ੇਸਤੁਸ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ ।
2
ਉੱਥੇ ਮਹਾਂ-ਪੁਰੋਹਿਤਾਂ ਅਤੇ ਯਹੂਦੀਆਂ ਦੇ ਪ੍ਰਮੁੱਖ ਆਦਮੀਆਂ ਨੇ ਪੌਲੂਸ ਦਾ ਮੁਕੱਦਮਾ ਉਸ ਅੱਗੇ ਰੱਖਿਆ ਅਤੇ ਬੇਨਤੀ ਕੀਤੀ,
3
“ਤੁਸੀਂ ਉਸ ਨੂੰ ਯਰੂਸ਼ਲਮ ਵਾਪਸ ਲੈ ਆਓ ਤਾਂ ਤੁਹਾਡੀ ਬਹੁਤ ਕਿਰਪਾ ਹੋਵੇਗੀ ।” ਕਿਉਂਕਿ ਉਹਨਾਂ ਲੋਕਾਂ ਨੇ ਪੌਲੂਸ ਨੂੰ ਰਾਹ ਵਿੱਚ ਹੀ ਕਤਲ ਕਰਨ ਦੀ ਵਿਉਂਤ ਬਣਾਈ ਸੀ ।
4
ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੂਸ ਕੈਸਰਿਯਾ ਵਿੱਚ ਕੈਦ ਹੈ ਅਤੇ ਮੈਂ ਉੱਥੇ ਛੇਤੀ ਹੀ ਜਾਣ ਵਾਲਾ ਹਾਂ ।
5
ਇਸ ਲਈ ਤੁਹਾਡੇ ਵਿੱਚੋਂ ਜਿਹੜੇ ਮੁਖੀਆ ਹਨ, ਉਹ ਮੇਰੇ ਨਾਲ ਚੱਲਣ ਅਤੇ ਜੇਕਰ ਉਹ ਦੋਸ਼ੀ ਹੈ ਤਾਂ ਉਸ ਉੱਤੇ ਮੁਕੱਦਮਾ ਚਲਾਉਣ ।”
6
ਫ਼ੇਸਤੁਸ ਉਹਨਾਂ ਨਾਲ ਕੋਈ ਅੱਠ ਜਾਂ ਦਸ ਦਿਨ ਰਿਹਾ ਅਤੇ ਫਿਰ ਕੈਸਰਿਯਾ ਨੂੰ ਚਲਾ ਗਿਆ । ਦੂਜੇ ਦਿਨ ਉਸ ਨੇ ਨਿਆਂ ਗੱਦੀ ਉੱਤੇ ਬੈਠ ਕੇ ਪੌਲੂਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ।
7
ਜਦੋਂ ਪੌਲੂਸ ਉੱਥੇ ਆ ਗਿਆ ਤਾਂ ਯਰੂਸ਼ਲਮ ਤੋਂ ਆਏ ਹੋਏ ਯਹੂਦੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਉੱਤੇ ਬਹੁਤ ਗੰਭੀਰ ਦੋਸ਼ ਲਾਉਣ ਲੱਗੇ ਜਿਹਨਾਂ ਨੂੰ ਉਹ ਸੱਚਾ ਸਿੱਧ ਨਾ ਕਰ ਸਕੇ ।
8
ਪੌਲੂਸ ਨੇ ਆਪਣੀ ਸਫ਼ਾਈ ਵਿੱਚ ਕਿਹਾ, “ਮੈਂ ਨਾਂ ਤਾਂ ਯਹੂਦੀਆਂ ਦੀ ਵਿਵਸਥਾ, ਨਾ ਹੈਕਲ, ਅਤੇ ਨਾ ਕੈਸਰ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ ।”
9
ਫ਼ੇਸਤੁਸ ਨੇ ਯਹੂਦੀਆਂ ਨੂੰ ਖ਼ੁਸ਼ ਕਰਨ ਦੇ ਲਈ ਪੌਲੂਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਕਿ ਉੱਥੇ ਮੇਰੇ ਸਾਹਮਣੇ ਇਹਨਾਂ ਗੱਲਾਂ ਦੇ ਸੰਬੰਧ ਵਿੱਚ ਤੇਰਾ ਨਿਆਂ ਕੀਤਾ ਜਾਵੇ?”
10
ਪੌਲੂਸ ਨੇ ਉੱਤਰ ਦਿੱਤਾ, “ਮੈਂ ਕੈਸਰ ਦੀ ਨਿਆਂ ਗੱਦੀ ਦੇ ਸਾਹਮਣੇ ਖੜ੍ਹਾ ਹਾਂ, ਮੇਰਾ ਨਿਆਂ ਇੱਥੇ ਹੀ ਹੋਣਾ ਚਾਹੀਦਾ ਹੈ । ਮੈਂ ਯਹੂਦੀਆਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਿਸ ਨੂੰ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ।
11
ਪਰ ਜੇਕਰ ਮੈਂ ਅਪਰਾਧ ਕੀਤਾ ਹੈ ਅਤੇ ਮੈਂ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਕੀਤਾ ਹੈ ਤਾਂ ਮੈਂ ਮਰਨ ਤੋਂ ਨਹੀਂ ਡਰਦਾ । ਪਰ ਜੇਕਰ ਇਹਨਾਂ ਦੁਆਰਾ ਮੇਰੇ ਉੱਤੇ ਲਾਏ ਹੋਏ ਦੋਸ਼ ਝੂਠੇ ਹਨ ਤਾਂ ਮੈਨੂੰ ਕੋਈ ਉਹਨਾਂ ਦੇ ਹੱਥਾਂ ਵਿੱਚ ਨਹੀਂ ਸੌਂਪ ਸਕਦਾ । ਮੈਂ ਕੈਸਰ ਅੱਗੇ ਅਪੀਲ ਕਰਦਾ ਹਾਂ ।”
12
ਫਿਰ ਫ਼ੇਸਤੁਸ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰ ਕੇ ਉੱਤਰ ਦਿੱਤਾ, “ਤੂੰ ਕੈਸਰ ਅੱਗੇ ਅਪੀਲ ਕੀਤੀ ਹੈ, ਇਸ ਲਈ ਤੂੰ ਕੈਸਰ ਦੇ ਕੋਲ ਹੀ ਜਾਵੇਂਗਾ ।”
13
ਕੁਝ ਦਿਨਾਂ ਦੇ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਕੇ, ਫ਼ੇਸਤੁਸ ਦਾ ਸੁਆਗਤ ਕਰਨ ਲਈ ਕੈਸਰਿਯਾ ਆਏ ।
14
ਉਹ ਕਈ ਦਿਨਾਂ ਤੱਕ ਉੱਥੇ ਠਹਿਰੇ । ਫ਼ੇਸਤੁਸ ਨੇ ਰਾਜਾ ਨੂੰ ਪੌਲੂਸ ਦੇ ਬਾਰੇ ਦੱਸਿਆ ਅਤੇ ਕਿਹਾ, “ਫ਼ੇਲਿਕਸ ਇੱਕ ਆਦਮੀ ਨੂੰ ਕੈਦੀ ਛੱਡ ਗਿਆ ਹੈ ।
15
ਜਦੋਂ ਮੈਂ ਯਰੂਸ਼ਲਮ ਨੂੰ ਗਿਆ ਤਾਂ ਉੱਥੇ ਯਹੂਦੀਆਂ ਦੇ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਮੈਨੂੰ ਉਸ ਦੇ ਬਾਰੇ ਦੱਸਿਆ ਅਤੇ ਮੈਨੂੰ ਕਿਹਾ ਕਿ ਉਸ ਨੂੰ ਸਜ਼ਾ ਦੇਵਾਂ ।
16
ਪਰ ਮੈਂ ਉਹਨਾਂ ਨੂੰ ਉੱਤਰ ਦਿੱਤਾ ਕਿ ਰੋਮੀਆਂ ਦਾ ਇਹ ਕਾਨੂੰਨ ਨਹੀਂ ਹੈ ਕਿ ਅਪਰਾਧੀ ਨੂੰ ਦੋਸ਼ ਲਾਉਣ ਵਾਲਿਆਂ ਦੇ ਆਹਮੋ ਸਾਹਮਣੇ ਹੋਣ ਤੋਂ ਪਹਿਲਾਂ ਸਜ਼ਾ ਦਿੱਤੀ ਜਾਵੇ ਅਤੇ ਆਪਣੇ ਅਪਰਾਧ ਦੀ ਸਫ਼ਾਈ ਪੇਸ਼ ਕਰਨ ਦਾ ਮੌਕਾ ਨਾ ਦਿੱਤਾ ਜਾਵੇ ।
17
ਜਦੋਂ ਉਹ ਸਾਰੇ ਇੱਥੇ ਆਏ ਤਾਂ ਮੈਂ ਬਿਨਾਂ ਦੇਰ ਕੀਤੇ ਅਗਲੇ ਹੀ ਦਿਨ ਨਿਆਂ ਗੱਦੀ ਉੱਤੇ ਬੈਠ ਗਿਆ ਅਤੇ ਉਸ ਆਦਮੀ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ।
18
ਪਰ ਜਦੋਂ ਉਸ ਦੇ ਦੋਸ਼ ਲਾਉਣ ਵਾਲੇ ਖੜ੍ਹੇ ਹੋਏ ਤਾਂ ਉਹਨਾਂ ਨੇ ਉਸ ਉੱਤੇ ਕੋਈ ਗੰਭੀਰ ਦੋਸ਼ ਨਾ ਲਾਏ ਜੋ ਮੈਂ ਸੋਚ ਰਿਹਾ ਸੀ ।
19
ਉਹਨਾਂ ਦਾ ਝਗੜਾ ਆਪਣੇ ਧਾਰਮਿਕ ਮਾਮਲਿਆਂ ਸੰਬੰਧੀ ਸੀ ਅਤੇ ਕਿਸੇ ਯਿਸੂ ਨਾਮ ਦੇ ਆਦਮੀ ਬਾਰੇ ਵੀ ਜੋ ਮਰ ਚੁੱਕਾ ਹੈ ਪਰ ਪੌਲੂਸ ਦਾ ਦਾਅਵਾ ਹੈ ਕਿ ਉਹ ਜਿਊਂਦਾ ਹੈ ।
20
ਇਹ ਮੇਰੀ ਸਮਝ ਵਿੱਚ ਨਾ ਆਇਆ ਕਿ ਇਹਨਾਂ ਗੱਲਾਂ ਦੀ ਜਾਂਚ ਪੜਤਾਲ ਕਿਸ ਤਰ੍ਹਾਂ ਕੀਤੀ ਜਾਵੇ, ਇਸ ਲਈ ਮੈਂ ਪੌਲੂਸ ਤੋਂ ਪੁੱਛਿਆ ਕਿ ਕੀ ਤੂੰ ਯਰੂਸ਼ਲਮ ਨੂੰ ਜਾਣਾ ਚਾਹੇਂਗਾ ਕਿ ਉੱਥੇ ਇਸ ਬਾਰੇ ਤੇਰਾ ਨਿਆਂ ਕੀਤਾ ਜਾਵੇ ।
21
ਪਰ ਜਦੋਂ ਪੌਲੂਸ ਨੇ ਅਪੀਲ ਕੀਤੀ ਕਿ ਉਸ ਨੂੰ ਪਹਿਰੇ ਹੇਠ ਰੱਖਿਆ ਜਾਵੇ ਅਤੇ ਕੈਸਰ ਨੂੰ ਉਸ ਦਾ ਫ਼ੈਸਲਾ ਕਰਨ ਦਿੱਤਾ ਜਾਵੇ । ਇਸ ਲਈ ਮੈਂ ਹੁਕਮ ਦਿੱਤਾ ਕਿ ਜਦੋਂ ਤੱਕ ਮੈਂ ਉਸ ਨੂੰ ਕੈਸਰ ਦੇ ਕੋਲ ਨਹੀਂ ਭੇਜਦਾ, ਉਹ ਪਹਿਰੇ ਹੇਠ ਰਹੇ ।”
22
ਤਦ ਰਾਜਾ ਅਗ੍ਰਿੱਪਾ ਨੇ ਕਿਹਾ, “ਮੈਂ ਵੀ ਉਸ ਆਦਮੀ ਕੋਲੋਂ ਸੁਣਨਾ ਚਾਹੁੰਦਾ ਹਾਂ ।” ਫ਼ੇਸਤੁਸ ਨੇ ਕਿਹਾ, “ਕੱਲ੍ਹ ਤੁਸੀਂ ਉਸ ਨੂੰ ਸੁਣ ਸਕਦੇ ਹੋ ।”
23
ਇਸ ਲਈ ਦੂਜੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੇ ਠਾਠ-ਬਾਠ ਨਾਲ ਆਏ ਅਤੇ ਸੈਨਾਪਤੀਆਂ, ਸ਼ਹਿਰ ਦੇ ਪ੍ਰਮੁੱਖ ਆਦਮੀਆਂ ਨਾਲ ਸਭਾ ਭਵਨ ਵਿੱਚ ਪ੍ਰਵੇਸ਼ ਕੀਤਾ । ਫਿਰ ਫ਼ੇਸਤੁਸ ਨੇ ਹੁਕਮ ਦਿੱਤਾ ਅਤੇ ਪੌਲੂਸ ਨੂੰ ਪੇਸ਼ ਕੀਤਾ ਗਿਆ ।
24
ਤਦ ਫ਼ੇਸਤੁਸ ਨੇ ਕਿਹਾ, “ਰਾਜਾ ਅਗ੍ਰਿੱਪਾ ਅਤੇ ਸਾਰੇ ਮੌਜੂਦ ਸੱਜਣੋ, ਇਸ ਆਦਮੀ ਨੂੰ ਦੇਖੋ, ਜਿਸ ਦੇ ਵਿਰੁੱਧ ਸਾਰੇ ਯਹੂਦੀਆਂ ਨੇ ਇੱਥੇ ਅਤੇ ਯਰੂਸ਼ਲਮ ਵਿੱਚ ਮੇਰੇ ਕੋਲ ਬੇਨਤੀਆਂ ਕੀਤੀਆਂ ਹਨ । ਇਹ ਰੌਲਾ ਪਾਉਂਦੇ ਹਨ ਕਿ ਇਹ ਜਿਊਂਦਾ ਰਹਿਣ ਦੇ ਯੋਗ ਨਹੀਂ ਹੈ ।
25
ਪਰ ਮੈਨੂੰ ਇਸ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੁਝ ਅਜਿਹਾ ਨਹੀਂ ਲੱਭਿਆ ਜੋ ਇਸ ਨੇ ਕੀਤਾ ਹੋਵੇ । ਪਰ ਜਦੋਂ ਇਸ ਨੇ ਆਪ ਹੀ ਕੈਸਰ ਅੱਗੇ ਜਾਣ ਦੀ ਅਪੀਲ ਕੀਤੀ ਹੈ ਤਾਂ ਮੈਂ ਇਸ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ ।
26
ਮੇਰੇ ਕੋਲ ਇਸ ਦੇ ਬਾਰੇ ਕੈਸਰ ਨੂੰ ਲਿਖਣ ਲਈ ਕੋਈ ਠੋਸ ਗੱਲ ਨਹੀਂ ਹੈ । ਰਾਜਾ ਅਗ੍ਰਿੱਪਾ, ਇਸ ਲਈ ਮੈਂ ਤੁਹਾਡੇ ਸਾਹਮਣੇ ਇਸ ਆਦਮੀ ਨੂੰ ਪੇਸ਼ ਕੀਤਾ ਹੈ ਕਿ ਇਸ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਮੈਨੂੰ ਕੁਝ ਲਿਖਣ ਦੇ ਲਈ ਮਿਲ ਜਾਵੇ ।
27
ਕਿਉਂਕਿ ਮੈਨੂੰ ਇਹ ਗੱਲ ਠੀਕ ਨਹੀਂ ਲਗਦੀ ਕਿ ਕਿਸੇ ਕੈਦੀ ਨੂੰ ਉਸ ਦੇ ਵਿਰੁੱਧ ਦੋਸ਼ਾਂ ਨੂੰ ਦੱਸੇ ਬਿਨਾਂ ਭੇਜਿਆ ਜਾਵੇ ।”
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28