bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 2
Acts 2
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 3 →
1
ਇਹ ਪੰਤੇਕੁਸਤ ਦੇ ਤਿਉਹਾਰ ਦਾ ਦਿਨ ਸੀ । ਉਹ ਸਾਰੇ ਇੱਕ ਥਾਂ ਤੇ ਇਕੱਠੇ ਸਨ ।
2
ਅਚਾਨਕ ਅਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਜਿਸ ਘਰ ਵਿੱਚ ਉਹ ਬੈਠੇ ਹੋਏ ਸਨ ਉਹ ਸਾਰਾ ਘਰ ਗੂੰਜ ਉੱਠਿਆ ।
3
ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਉੱਤੇ ਆ ਠਹਿਰੀਆਂ ।
4
ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਣਜਾਣ ਭਾਸ਼ਾਵਾਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਯੋਗਤਾ ਦਿੱਤੀ ਸੀ ।
5
ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਯਹੂਦੀ ਸ਼ਰਧਾਲੂ ਯਰੂਸ਼ਲਮ ਵਿੱਚ ਆਏ ਹੋਏ ਸਨ ।
6
ਜਦੋਂ ਇਹ ਆਵਾਜ਼ ਆਈ ਤਾਂ ਭੀੜ ਇਕੱਠੀ ਹੋ ਗਈ । ਲੋਕ ਘਬਰਾ ਗਏ ਕਿਉਂਕਿ ਹਰ ਕੋਈ ਉਹਨਾਂ ਨੂੰ ਆਪਣੀ ਹੀ ਭਾਸ਼ਾ ਵਿੱਚ ਬੋਲਦੇ ਸੁਣ ਰਿਹਾ ਸੀ ।
7
ਸਾਰੇ ਲੋਕ ਹੈਰਾਨ ਸਨ ਅਤੇ ਉਹ ਘਬਰਾ ਕੇ ਕਹਿਣ ਲੱਗੇ: “ਕੀ ਇਹ ਸਾਰੇ ਜਿਹੜੇ ਬੋਲ ਰਹੇ ਹਨ, ਗਲੀਲ ਨਿਵਾਸੀ ਨਹੀਂ ਹਨ?
8
ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ?
9
ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ, ਮੈਸੋਪੋਤਾਮਿਆ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਏਸ਼ੀਆ,
10
ਫਰੂਗਿਯਾ, ਪੁਮਫ਼ਲਿਯਾ, ਮਿਸਰ, ਕੁਰੈਨ ਦੇ ਨੇੜੇ ਲਿਬੀਆ ਦੇ ਰਹਿਣ ਵਾਲੇ, ਰੋਮੀ ਪ੍ਰਵਾਸੀ;
11
ਯਹੂਦੀ ਅਤੇ ਦੂਜੇ ਜਿਹਨਾਂ ਨੇ ਯਹੂਦੀ ਵਿਸ਼ਵਾਸ ਨੂੰ ਸਵੀਕਾਰ ਕੀਤਾ ਹੈ, ਕਰੇਤ ਅਤੇ ਅਰਬ ਦੇ ਰਹਿਣ ਵਾਲੇ ਹਾਂ, ਅਸੀਂ ਸਾਰੇ ਉਹਨਾਂ ਨੂੰ ਆਪਣੀ ਆਪਣੀ ਭਾਸ਼ਾ ਵਿੱਚ ਪਰਮੇਸ਼ਰ ਦੇ ਮਹਾਨ ਕੰਮਾਂ ਬਾਰੇ ਬਿਆਨ ਕਰਦੇ ਸੁਣ ਰਹੇ ਹਾਂ ।”
12
ਉਹ ਸਾਰੇ ਹੈਰਾਨ ਸਨ ਅਤੇ ਘਬਰਾਏ ਹੋਏ ਇੱਕ ਦੂਜੇ ਤੋਂ ਪੁੱਛਣ ਲੱਗੇ, “ਇਸ ਦਾ ਕੀ ਅਰਥ ਹੋ ਸਕਦਾ ਹੈ?”
13
ਪਰ ਕੁਝ ਦੂਜੇ ਲੋਕ ਉਹਨਾਂ ਨੂੰ ਮਖ਼ੌਲ ਕਰਦੇ ਹੋਏ ਕਹਿਣ ਲੱਗੇ: “ਇਹ ਤਾਂ ਤਾਜ਼ੀ ਮੈ ਪੀ ਕੇ ਮਸਤ ਹੋ ਚੁੱਕੇ ਹਨ ।”
14
ਤਦ ਪਤਰਸ ਨੇ ਦੂਜੇ ਗਿਆਰਾਂ ਰਸੂਲਾਂ ਦੇ ਨਾਲ ਖੜ੍ਹੇ ਹੋ ਕੇ ਉੱਚੀ ਆਵਾਜ਼ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ: “ਯਹੂਦੀ ਭਰਾਵੋ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਮੇਰੇ ਕੋਲ ਤੁਹਾਡੇ ਲਈ ਇੱਕ ਸੰਦੇਸ਼ ਹੈ, ਮੇਰੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ ।
15
ਇਹ ਲੋਕ ਨਸ਼ੇ ਵਿੱਚ ਨਹੀਂ ਹਨ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਅਜੇ ਤਾਂ ਸਵੇਰ ਦੇ ਨੌਂ ਹੀ ਵਜੇ ਹਨ ।
16
ਅਸਲ ਵਿੱਚ ਇਹ ਉਹ ਗੱਲ ਹੈ ਜਿਹੜੀ ਯੋਏਲ ਨਬੀ ਨੇ ਕਹੀ ਸੀ:
17
‘ਪਰਮੇਸ਼ਰ ਨੇ ਕਿਹਾ: ਅੰਤ ਦੇ ਦਿਨਾਂ ਵਿੱਚ ਮੈਂ ਇਸ ਤਰ੍ਹਾਂ ਕਰਾਂਗਾ, ਮੈਂ ਆਪਣਾ ਆਤਮਾ ਸਭ ਲੋਕਾਂ ਉੱਤੇ ਡੋਲ੍ਹਾਂਗਾ, ਤੁਹਾਡੇ ਪੁੱਤਰ ਅਤੇ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਨੌਜਵਾਨ ਦਰਸ਼ਨ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਪਨੇ ਦੇਖਣਗੇ ।
18
ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਉਹਨਾਂ ਦਿਨਾਂ ਵਿੱਚ ਆਪਣਾ ਆਤਮਾ ਡੋਲ੍ਹਾਂਗਾ ਅਤੇ ਉਹ ਭਵਿੱਖਬਾਣੀ ਕਰਨਗੇ ।
19
ਮੈਂ ਉੱਪਰ ਅਕਾਸ਼ ਦੇ ਵਿੱਚ ਚਮਤਕਾਰ ਅਤੇ ਥੱਲੇ ਜ਼ਮੀਨ ਦੇ ਉੱਤੇ ਚਿੰਨ੍ਹ ਜਿਵੇਂ ਲਹੂ, ਅੱਗ ਅਤੇ ਧੂਏਂ ਦੇ ਬੱਦਲ ਦਿਖਾਵਾਂਗਾ ।
20
ਪ੍ਰਭੂ ਦੇ ਮਹਾਨ ਅਤੇ ਮਹਿਮਾ ਵਾਲੇ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਅਤੇ ਚੰਦ ਲਹੂ ਦੀ ਤਰ੍ਹਾਂ ਲਾਲ ਹੋ ਜਾਵੇਗਾ ।
21
ਅਤੇ ਜੋ ਕੋਈ ਪ੍ਰਭੂ ਦਾ ਨਾਮ ਲਵੇਗਾ ਉਹ ਮੁਕਤੀ ਪਾਵੇਗਾ ।’
22
“ਹੇ ਇਸਰਾਏਲੀਓ, ਇਹ ਗੱਲ ਸੁਣੋ: ਪਰਮੇਸ਼ਰ ਨੇ ਨਾਸਰਤ ਦੇ ਰਹਿਣ ਵਾਲੇ ਯਿਸੂ ਨਾਮ ਦੇ ਮਨੁੱਖ ਨੂੰ ਸ਼ਕਤੀਸ਼ਾਲੀ ਕੰਮਾਂ, ਚਮਤਕਾਰਾਂ, ਅਤੇ ਚਿੰਨ੍ਹਾਂ ਦੇ ਦੁਆਰਾ ਤੁਹਾਡੇ ਸਾਹਮਣੇ ਸਿੱਧ ਕੀਤਾ ਜੋ ਪਰਮੇਸ਼ਰ ਨੇ ਯਿਸੂ ਦੇ ਰਾਹੀਂ ਤੁਹਾਡੇ ਵਿਚਕਾਰ ਕੀਤੇ ਸਨ ਅਤੇ ਤੁਸੀਂ ਆਪ ਇਹ ਜਾਣਦੇ ਹੋ ।
23
ਯਿਸੂ ਪਰਮੇਸ਼ਰ ਦੀ ਨਿਸ਼ਚਿਤ ਯੋਜਨਾ ਅਤੇ ਪਹਿਲਾਂ ਤੋਂ ਮਿੱਥੇ ਗਿਆਨ ਦੇ ਅਨੁਸਾਰ ਫੜਵਾਏ ਗਏ ਅਤੇ ਤੁਸੀਂ ਉਹਨਾਂ ਨੂੰ ਪਰਾਈਆਂ ਕੌਮਾਂ ਦੇ ਦੁਆਰਾ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ ।
24
ਪਰਮੇਸ਼ਰ ਨੇ ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਮੌਤ ਦੇ ਵੱਸ ਤੋਂ ਮੁਕਤ ਕਰ ਦਿੱਤਾ ਕਿਉਂਕਿ ਇਹ ਸੰਭਵ ਨਹੀਂ ਸੀ ਕਿ ਮੌਤ ਉਹਨਾਂ ਨੂੰ ਆਪਣੇ ਵੱਸ ਵਿੱਚ ਰੱਖੇ ।
25
ਦਾਊਦ ਨੇ ਉਹਨਾਂ ਦੇ ਬਾਰੇ ਕਿਹਾ: ‘ਮੈਂ ਪ੍ਰਭੂ ਨੂੰ ਹਮੇਸ਼ਾਂ ਆਪਣੇ ਸਾਹਮਣੇ ਦੇਖਦਾ ਰਿਹਾ, ਕਿਉਂਕਿ ਉਹ ਮੇਰੇ ਸੱਜੇ ਪਾਸੇ ਹਨ ਕਿ ਮੈਂ ਡਿੱਗ ਨਾ ਜਾਵਾਂ ।
26
ਇਸ ਕਾਰਨ ਮੇਰਾ ਦਿਲ ਪ੍ਰਸੰਨ ਹੋਇਆ ਅਤੇ ਮੇਰੀ ਜੀਭ ਖ਼ੁਸ਼ ਹੋਈ, ਹੁਣ ਮੇਰਾ ਸਰੀਰ ਆਸ ਵਿੱਚ ਜੀਵੇਗਾ ।
27
ਕਿਉਂਕਿ ਤੁਸੀਂ ਮੇਰੇ ਪ੍ਰਾਣ ਨੂੰ ਪਤਾਲ ਵਿੱਚ ਨਹੀਂ ਛੱਡੋਗੇ, ਅਤੇ ਨਾ ਹੀ ਤੁਸੀਂ ਆਪਣੇ ਪਵਿੱਤਰ ਪੁਰਖ ਨੂੰ ਸੜਨ ਦੇਵੋਗੇ ।
28
ਤੁਸੀਂ ਮੈਨੂੰ ਜੀਵਨ ਦਾ ਰਾਹ ਦਿਖਾਇਆ ਹੈ ਅਤੇ ਤੁਸੀਂ ਆਪਣੇ ਦਰਸ਼ਨ ਦੇ ਦੁਆਰਾ ਮੈਨੂੰ ਅਨੰਦ ਨਾਲ ਭਰੋਗੇ ।’
29
“ਹੇ ਇਸਰਾਏਲੀਓ, ਮੈਂ ਆਪਣੇ ਪੁਰਖੇ ਦਾਊਦ ਦੇ ਬਾਰੇ ਸਾਫ਼ ਸਾਫ਼ ਕਹਿ ਸਕਦਾ ਹਾਂ ਕਿ ਉਹ ਮਰ ਗਿਆ, ਦੱਬਿਆ ਗਿਆ ਅਤੇ ਉਸ ਦੀ ਕਬਰ ਅੱਜ ਤੱਕ ਸਾਡੇ ਵਿੱਚ ਹੈ ।
30
ਉਹ ਨਬੀ ਸੀ, ਇਸੇ ਲਈ ਉਸ ਨੇ ਇਹ ਜਾਣਦੇ ਹੋਏ ਕਿ ਪਰਮੇਸ਼ਰ ਨੇ ਉਸ ਨਾਲ ਸੌਂਹ ਖਾਧੀ ਹੈ: ‘ਤੇਰੀ ਕੁਲ ਵਿੱਚੋਂ ਇੱਕ ਮਨੁੱਖ ਨੂੰ ਤੇਰੀ ਰਾਜ ਗੱਦੀ ਉੱਤੇ ਵਿਰਾਜਮਾਨ ਕਰਾਂਗਾ ।’
31
ਉਸ ਨੇ ਪਹਿਲਾਂ ਹੀ ਜਾਣਦੇ ਹੋਇਆਂ ਮਸੀਹ ਦੇ ਮੁਰਦਿਆਂ ਵਿੱਚੋਂ ਫਿਰ ਜੀਅ ਉੱਠਣ ਬਾਰੇ ਕਿਹਾ: ‘ਨਾ ਤਾਂ ਉਹ ਪਤਾਲ ਵਿੱਚ ਛੱਡਿਆ ਗਿਆ, ਅਤੇ ਨਾ ਹੀ ਉਸ ਦਾ ਸਰੀਰ ਸੜਿਆ ।’
32
“ਇਸੇ ਯਿਸੂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਜਿਹਨਾਂ ਦੇ ਅਸੀਂ ਸਾਰੇ ਗਵਾਹ ਹਾਂ ।
33
ਇਸ ਤਰ੍ਹਾਂ ਉਹ ਪਰਮੇਸ਼ਰ ਦੇ ਸੱਜੇ ਹੱਥ ਵੱਲ ਉੱਚੇ ਕੀਤੇ ਗਏ ਅਤੇ ਉਹਨਾਂ ਨੇ ਪਵਿੱਤਰ ਆਤਮਾ ਪ੍ਰਾਪਤ ਕਰ ਕੇ ਜਿਸ ਦਾ ਪਿਤਾ ਨੇ ਵਚਨ ਦਿੱਤਾ ਸੀ, ਸਾਡੇ ਉੱਤੇ ਡੋਲ੍ਹ ਦਿੱਤਾ ਜੋ ਤੁਸੀਂ ਦੇਖ ਅਤੇ ਸੁਣ ਰਹੇ ਹੋ ।
34
ਦਾਊਦ ਆਪ ਤਾਂ ਸਵਰਗ ਵਿੱਚ ਨਹੀਂ ਗਿਆ ਸੀ ਪਰ ਉਸ ਨੇ ਆਪ ਕਿਹਾ, ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਮੇਰੇ ਸੱਜੇ ਹੱਥ ਬੈਠ,
35
ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ।’
36
“ਇਸ ਲਈ ਸਾਰੀ ਇਸਰਾਏਲ ਕੌਮ ਪੂਰੀ ਤਰ੍ਹਾਂ ਜਾਣ ਲਵੇ ਕਿ ਜਿਸ ਯਿਸੂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ, ਉਹਨਾਂ ਨੂੰ ਪਰਮੇਸ਼ਰ ਨੇ ਪ੍ਰਭੂ ਅਤੇ ਮਸੀਹ ਬਣਾ ਦਿੱਤਾ ।”
37
ਇਹ ਸੁਣ ਕੇ ਉਹਨਾਂ ਦੇ ਦਿਲ ਵਿੰਨੇ ਗਏ । ਇਸ ਲਈ ਉਹਨਾਂ ਨੇ ਪਤਰਸ ਅਤੇ ਦੂਜੇ ਰਸੂਲਾਂ ਤੋਂ ਪੁੱਛਿਆ, “ਭਰਾਵੋ, ਅਸੀਂ ਕੀ ਕਰੀਏ?”
38
ਪਤਰਸ ਨੇ ਉਹਨਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਤੋਬਾ ਕਰੇ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤਾਂ ਜੋ ਤੁਹਾਡੇ ਪਾਪ ਮਾਫ਼ ਹੋ ਜਾਣ ਅਤੇ ਤੁਹਾਨੂੰ ਪਵਿੱਤਰ ਆਤਮਾ ਵਰਦਾਨ ਦੇ ਤੌਰ ਤੇ ਮਿਲੇਗਾ ।
39
ਕਿਉਂਕਿ ਇਹ ਵਾਅਦਾ ਤੁਹਾਡੇ, ਤੁਹਾਡੇ ਬੱਚਿਆਂ, ਅਤੇ ਸਾਰੇ ਜਿਹੜੇ ਦੂਰ ਹਨ, ਦੇ ਲਈ ਹੈ ਅਤੇ ਉਹਨਾਂ ਲਈ ਜਿਹਨਾਂ ਨੂੰ ਸਾਡੇ ਪ੍ਰਭੂ ਪਰਮੇਸ਼ਰ ਆਪਣੇ ਕੋਲ ਸੱਦਣਗੇ ।”
40
ਹੋਰ ਵੀ ਬਹੁਤ ਸਾਰੀਆਂ ਗੱਲਾਂ ਦੁਆਰਾ ਪਤਰਸ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਅਤੇ ਉਹਨਾਂ ਨੂੰ ਇਹ ਕਹਿੰਦੇ ਹੋਏ ਉਤਸ਼ਾਹ ਦਿੱਤਾ, “ਆਪਣੇ ਆਪ ਨੂੰ ਇਸ ਦੁਸ਼ਟ ਪੀੜ੍ਹੀ ਤੋਂ ਬਚਾਓ ।”
41
ਜਿਹਨਾਂ ਲੋਕਾਂ ਨੇ ਪਤਰਸ ਦੇ ਉਪਦੇਸ਼ ਨੂੰ ਸਵੀਕਾਰ ਕੀਤਾ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ । ਉਸ ਦਿਨ ਕੋਈ ਤਿੰਨ ਹਜ਼ਾਰ ਲੋਕ ਉਹਨਾਂ ਵਿੱਚ ਆ ਮਿਲੇ ।
42
ਉਹ ਸਭ ਬੜੀ ਸ਼ਰਧਾ ਨਾਲ ਰਸੂਲਾਂ ਤੋਂ ਸਿੱਖਿਆ ਲੈਂਦੇ, ਸਾਂਝਾ ਜੀਵਨ ਗੁਜ਼ਾਰਦੇ, ਇਕੱਠੇ ਹੋ ਕੇ ਖਾਂਦੇ ਅਤੇ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ ।
43
ਸਭ ਲੋਕ ਬਹੁਤ ਭੈ ਨਾਲ ਭਰੇ ਹੋਏ ਸਨ ਕਿਉਂਕਿ ਰਸੂਲਾਂ ਦੁਆਰਾ ਬਹੁਤ ਚਮਤਕਾਰ ਅਤੇ ਚਿੰਨ੍ਹ ਹੁੰਦੇ ਸਨ ।
44
ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਉਹਨਾਂ ਦਾ ਸਭ ਕੁਝ ਸਾਂਝਾ ਸੀ ।
45
ਉਹ ਆਪਣੀ ਜਾਇਦਾਦ ਅਤੇ ਜੋ ਕੁਝ ਉਹਨਾਂ ਕੋਲ ਹੁੰਦਾ ਸੀ, ਵੇਚ ਦਿੰਦੇ ਅਤੇ ਹਰ ਇੱਕ ਨੂੰ ਲੋੜ ਅਨੁਸਾਰ ਵੰਡ ਦਿੰਦੇ ਸਨ ।
46
ਹਰ ਦਿਨ ਉਹ ਇੱਕ ਮਨ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ, ਖ਼ੁਸ਼ੀ ਅਤੇ ਸੱਚੇ ਮਨ ਨਾਲ ਘਰਾਂ ਵਿੱਚ ਭੋਜਨ ਕਰਦੇ ਸਨ ।
47
ਉਹ ਪਰਮੇਸ਼ਰ ਦੀ ਮਹਿਮਾ ਕਰਦੇ ਅਤੇ ਉੁਹ ਲੋਕਾਂ ਨੂੰ ਪਿਆਰੇ ਸਨ । ਪ੍ਰਭੂ ਪਰਮੇਸ਼ਰ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੂੰ ਹਰ ਦਿਨ ਉਹਨਾਂ ਵਿੱਚ ਸ਼ਾਮਿਲ ਕਰ ਦਿੰਦੇ ਸਨ ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 3 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28