bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 26
Acts 26
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
1
ਰਾਜਾ ਅਗ੍ਰਿੱਪਾ ਨੇ ਪੌਲੂਸ ਨੂੰ ਕਿਹਾ, “ਤੈਨੂੰ ਆਪਣੀ ਸਫ਼ਾਈ ਪੇਸ਼ ਕਰਨ ਦੀ ਆਗਿਆ ਹੈ ।” ਤਦ ਪੌਲੂਸ ਨੇ ਆਪਣੇ ਹੱਥ ਨਾਲ ਇਸ਼ਾਰਾ ਕਰਦੇ ਹੋਏ ਆਪਣੀ ਸਫ਼ਾਈ ਵਿੱਚ ਕਹਿਣਾ ਸ਼ੁਰੂ ਕੀਤਾ:
2
“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਅੱਜ ਮੈਨੂੰ ਤੁਹਾਡੇ ਸਾਹਮਣੇ ਉਹਨਾਂ ਗੱਲਾਂ ਦੀ ਸਫ਼ਾਈ ਵਿੱਚ ਕੁਝ ਕਹਿਣ ਦਾ ਮੌਕਾ ਮਿਲਿਆ ਹੈ ਜਿਹਨਾਂ ਦਾ ਦੋਸ਼ ਯਹੂਦੀ ਮੇਰੇ ਉੱਤੇ ਲਾਉਂਦੇ ਹਨ ।
3
ਕਿਉਂਕਿ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਰਸਮਾਂ ਅਤੇ ਵਿਵਾਦਾਂ ਤੋਂ ਜਾਣੂ ਹੋ ਇਸ ਲਈ ਮੇਰੀ ਬੇਨਤੀ ਹੈ ਕਿ ਮੇਰੀ ਗੱਲ ਧੀਰਜ ਨਾਲ ਸੁਣਨ ਦੀ ਕਿਰਪਾ ਕਰਨਾ ।
4
“ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ, ਮੇਰਾ ਜੀਵਨ ਯਰੂਸ਼ਲਮ ਵਿੱਚ ਮੇਰੇ ਆਪਣੇ ਲੋਕਾਂ ਦੇ ਵਿਚਕਾਰ ਹੀ ਬੀਤਿਆ ਹੈ ।
5
ਇਹ ਸਾਰੇ ਯਹੂਦੀ ਜਾਣਦੇ ਹਨ, ਜੇਕਰ ਇਹ ਚਾਹੁਣ ਤਾਂ ਗਵਾਹੀ ਦੇ ਸਕਦੇ ਹਨ ਕਿ ਮੈਂ ਆਪਣੇ ਧਰਮ ਦੇ ਸਾਰਿਆਂ ਤੋਂ ਕੱਟੜ ਫ਼ਰੀਸੀ ਮੱਤ ਦੇ ਅਨੁਸਾਰ ਠੀਕ ਜੀਵਨ ਗੁਜ਼ਾਰਿਆ ਹੈ ।
6
ਹੁਣ ਮੈਂ ਇੱਥੇ ਅਦਾਲਤ ਵਿੱਚ ਇਸ ਲਈ ਖੜ੍ਹਾ ਹਾਂ ਕਿਉਂਕਿ ਮੈਨੂੰ ਉਸ ਵਾਅਦੇ ਦੀ ਆਸ ਹੈ ਜੋ ਪਰਮੇਸ਼ਰ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ ।
7
ਇਸ ਆਸ ਦੇ ਪੂਰੇ ਹੋਣ ਲਈ ਸਾਡੇ ਬਾਰ੍ਹਾਂ ਕਬੀਲੇ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਦੇ ਹਨ । ਹੇ ਰਾਜਾ, ਇਸੇ ਆਸ ਦੇ ਕਾਰਨ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ ।
8
ਫਿਰ ਤੁਹਾਨੂੰ ਕਿਸੇ ਨੂੰ ਵੀ ਇਹ ਗੱਲ ਅਨਹੋਣੀ ਕਿਉਂ ਲੱਗਦੀ ਹੈ ਕਿ ਪਰਮੇਸ਼ਰ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ?
9
“ਮੈਂ ਆਪ ਸੋਚਦਾ ਸੀ ਕਿ ਨਾਸਰਤ ਦੇ ਰਹਿਣ ਵਾਲੇ ਯਿਸੂ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ ।
10
ਮੈਂ ਯਰੂਸ਼ਲਮ ਵਿੱਚ ਇਸ ਤਰ੍ਹਾਂ ਕੀਤਾ ਵੀ । ਮੈਂ ਮਹਾਂ-ਪੁਰੋਹਿਤਾਂ ਤੋਂ ਅਧਿਕਾਰ ਪੱਤਰ ਲੈ ਕੇ ਬਹੁਤ ਸਾਰੇ ਭਗਤਾਂ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਅਤੇ ਜਦੋਂ ਉਹਨਾਂ ਨੂੰ ਕਤਲ ਕੀਤਾ ਗਿਆ ਤਾਂ ਮੈਂ ਇਸ ਨਾਲ ਸਹਿਮਤ ਸੀ ।
11
ਮੈਂ ਬਹੁਤ ਵਾਰੀ ਉਹਨਾਂ ਨੂੰ ਪ੍ਰਾਰਥਨਾ ਘਰਾਂ ਵਿੱਚ ਸਜ਼ਾ ਦੇ ਦੇ ਕੇ ਮਜਬੂਰ ਕੀਤਾ ਕਿ ਉਹ ਯਿਸੂ ਦਾ ਇਨਕਾਰ ਕਰਨ । ਮੈਂ ਕ੍ਰੋਧ ਵਿੱਚ ਇੰਨਾਂ ਪਾਗਲ ਹੋ ਗਿਆ ਸੀ ਕਿ ਮੈਂ ਉਹਨਾਂ ਉੱਤੇ ਅੱਤਿਆਚਾਰ ਕਰਨ ਦੇ ਲਈ ਵਿਦੇਸ਼ਾਂ ਦੇ ਸ਼ਹਿਰਾਂ ਵਿੱਚ ਵੀ ਗਿਆ ।
12
“ਇਸੇ ਕੰਮ ਲਈ ਮੈਂ ਮਹਾਂ-ਪੁਰੋਹਿਤਾਂ ਦੇ ਅਧਿਕਾਰ ਅਤੇ ਆਗਿਆ ਨਾਲ ਦਮਿਸ਼ਕ ਸ਼ਹਿਰ ਨੂੰ ਜਾ ਰਿਹਾ ਸੀ ।
13
ਤਦ ਹੇ ਰਾਜਾ, ਦੁਪਹਿਰ ਦੇ ਸਮੇਂ ਰਾਹ ਵਿੱਚ ਅਕਾਸ਼ ਤੋਂ ਇੱਕ ਚਾਨਣ ਜੋ ਸੂਰਜ ਤੋਂ ਵੀ ਜ਼ਿਆਦਾ ਚਮਕਦਾਰ ਸੀ, ਮੈਨੂੰ ਅਤੇ ਮੇਰੇ ਨਾਲ ਦੇ ਯਾਤਰੀਆਂ ਨੂੰ ਚਾਰੇ ਪਾਸੇ ਚਮਕਦਾ ਦਿਖਾਈ ਦਿੱਤਾ ।
14
ਫਿਰ ਜਦੋਂ ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਤਾਂ ਮੈਂ ਇੱਕ ਆਵਾਜ਼ ਇਬਰਾਨੀ ਭਾਸ਼ਾ ਵਿੱਚ ਇਹ ਕਹਿੰਦੀ ਸੁਣੀ, ‘ਸਾਊਲ! ਸਾਊਲ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? ਪ੍ਰੈਣ ਨੂੰ ਠੋਕਰ ਮਾਰਨ ਨਾਲ ਤੈਨੂੰ ਆਪ ਹੀ ਸੱਟ ਲੱਗੇਗੀ’ ।
15
ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਪ੍ਰਭੂ ਨੇ ਕਿਹਾ ‘ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾ ਰਿਹਾ ਹੈਂ ।
16
ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਕਿਉਂਕਿ ਮੈਂ ਤੈਨੂੰ ਇਸ ਲਈ ਦਰਸ਼ਨ ਦਿੱਤਾ ਹੈ ਕਿ ਜੋ ਕੁਝ ਤੂੰ ਅੱਜ ਦੇਖਿਆ ਹੈ ਅਤੇ ਜੋ ਕੁਝ ਮੈਂ ਤੈਨੂੰ ਅੱਗੇ ਦਿਖਾਵਾਂਗਾ, ਉਸ ਸਭ ਦੇ ਲਈ ਤੈਨੂੰ ਆਪਣਾ ਸੇਵਕ ਅਤੇ ਗਵਾਹ ਨਿਯੁਕਤ ਕਰਾਂ ।
17
ਮੈਂ ਇਹਨਾਂ ਲੋਕਾਂ ਤੋਂ ਤੇਰੀ ਰੱਖਿਆ ਕਰਾਂਗਾ ਅਤੇ ਉਹਨਾਂ ਪਰਾਈਆਂ ਕੌਮਾਂ ਤੋਂ ਵੀ ਜਿਹਨਾਂ ਦੇ ਕੋਲ ਮੈਂ ਤੈਨੂੰ ਭੇਜ ਰਿਹਾ ਹਾਂ ।
18
ਤਾਂ ਜੋ ਤੂੰ ਉਹਨਾਂ ਦੀਆਂ ਅੱਖਾਂ ਖੋਲ੍ਹੇਂ ਅਤੇ ਹਨੇਰੇ ਤੋਂ ਚਾਨਣ ਵੱਲ ਅਤੇ ਸ਼ੈਤਾਨ ਦੇ ਅਧਿਕਾਰ ਹੇਠੋਂ ਪਰਮੇਸ਼ਰ ਵੱਲ ਮੋੜੇਂ ਕਿ ਉਹ ਮੇਰੇ ਵਿੱਚ ਵਿਸ਼ਵਾਸ ਦੁਆਰਾ ਆਪਣੇ ਪਾਪਾਂ ਤੋਂ ਮਾਫ਼ੀ ਪ੍ਰਾਪਤ ਕਰਨ; ਅਤੇ ਉਹਨਾਂ ਲੋਕਾਂ ਵਿੱਚ ਆਪਣੀ ਥਾਂ ਪ੍ਰਾਪਤ ਕਰਨ ਜਿਹੜੇ ਮੇਰੇ ਵਿੱਚ ਵਿਸ਼ਵਾਸ ਕਰਨ ਦੁਆਰਾ ਪਵਿੱਤਰ ਹੋਏ ਹਨ ।’”
19
“ਇਸ ਲਈ ਹੇ ਰਾਜਾ ਅਗ੍ਰਿੱਪਾ, ਮੈਂ ਇਸ ਸਵਰਗੀ ਦਰਸ਼ਨ ਦੀ ਉਲੰਘਣਾ ਨਾ ਕੀਤੀ ।
20
ਮੈਂ ਪਹਿਲਾਂ ਦਮਿਸ਼ਕ ਅਤੇ ਯਰੂਸ਼ਲਮ ਵਿੱਚ ਪ੍ਰਚਾਰ ਕੀਤਾ । ਇਸ ਦੇ ਬਾਅਦ ਸਾਰੇ ਯਹੂਦਿਯਾ ਦੇਸ਼ ਵਿੱਚ ਅਤੇ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕੀਤਾ ਕਿ ਤੋਬਾ ਦੇ ਯੋਗ ਕੰਮ ਕਰੋ ।
21
ਇਹ ਹੀ ਕਾਰਨ ਹੈ ਕਿ ਯਹੂਦੀਆਂ ਨੇ ਹੈਕਲ ਵਿੱਚ ਮੈਨੂੰ ਫੜਿਆ ਅਤੇ ਮਾਰਨ ਦੀ ਕੋਸ਼ਿਸ਼ ਕੀਤੀ ।
22
ਪਰ ਪਰਮੇਸ਼ਰ ਦੀ ਮਦਦ ਨਾਲ ਮੈਂ ਅਜੇ ਵੀ ਇੱਥੇ ਖੜ੍ਹਾ ਹਾਂ ਅਤੇ ਛੋਟੇ-ਵੱਡੇ ਸਾਰਿਆਂ ਦੇ ਸਾਹਮਣੇ ਗਵਾਹੀ ਦੇ ਰਿਹਾ ਹਾਂ । ਜਿਹਨਾਂ ਗੱਲਾਂ ਦੇ ਹੋਣ ਬਾਰੇ ਨਬੀਆਂ ਅਤੇ ਮੂਸਾ ਨੇ ਭਵਿੱਖਬਾਣੀ ਕੀਤੀ ਸੀ, ਉਹਨਾਂ ਤੋਂ ਸਿਵਾਏ ਮੈਂ ਕੁਝ ਨਹੀਂ ਕਹਿੰਦਾ ।
23
ਮਸੀਹ ਦਾ ਦੁੱਖ ਸਹਿਣਾ ਜ਼ਰੂਰੀ ਸੀ ਤਾਂ ਜੋ ਉਹ ਸਾਰਿਆਂ ਤੋਂ ਪਹਿਲਾਂ ਮੁਰਦਿਆਂ ਵਿੱਚੋਂ ਜਿਊਂਦਾ ਹੋ ਕੇ ਆਪਣੇ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਚਾਨਣ ਦਾ ਸੰਦੇਸ਼ ਦੇਣ ।”
24
ਜਦੋਂ ਪੌਲੂਸ ਇਸ ਤਰ੍ਹਾਂ ਸਫ਼ਾਈ ਪੇਸ਼ ਕਰ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਆਵਾਜ਼ ਨਾਲ ਕਿਹਾ, “ਪੌਲੂਸ, ਤੂੰ ਪਾਗਲ ਹੈਂ! ਤੇਰਾ ਜ਼ਿਆਦਾ ਗਿਆਨ ਹੀ ਤੈਨੂੰ ਪਾਗਲ ਕਰਦਾ ਜਾ ਰਿਹਾ ਹੈ!”
25
ਪੌਲੂਸ ਨੇ ਉੱਤਰ ਦਿੱਤਾ, “ਮਾਨਯੋਗ ਫ਼ੇਸਤੁਸ, ਮੈਂ ਪਾਗਲ ਨਹੀਂ ਹਾਂ! ਮੇਰੇ ਸ਼ਬਦ ਸੱਚੇ ਅਤੇ ਸੂਝ ਵਾਲੇ ਹਨ ।
26
ਮਹਾਰਾਜ ਇਸ ਵਿਸ਼ੇ ਨੂੰ ਜਾਣਦੇ ਹਨ, ਉਹਨਾਂ ਦੇ ਸਾਹਮਣੇ ਹੀ ਮੈਂ ਬੇਧੜਕ ਹੋ ਕੇ ਕਹਿ ਰਿਹਾ ਹਾਂ । ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਤੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ ਕਿਉਂਕਿ ਇਹ ਘਟਨਾ ਕਿਸੇ ਗੁਪਤ ਥਾਂ ਉੱਤੇ ਨਹੀਂ ਵਾਪਰੀ ।
27
ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਉੱਤੇ ਵਿਸ਼ਵਾਸ ਰੱਖਦੇ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਰੱਖਦੇ ਹੋ!”
28
ਤਦ ਅਗ੍ਰਿੱਪਾ ਨੇ ਪੌਲੂਸ ਨੂੰ ਕਿਹਾ, “ਕੀ ਤੂੰ ਇਸ ਥੋੜ੍ਹੇ ਸਮੇਂ ਵਿੱਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈਂ?”
29
ਪੌਲੂਸ ਨੇ ਉੱਤਰ ਦਿੱਤਾ, “ਥੋੜ੍ਹਾ ਸਮਾਂ ਹੋਵੇ ਜਾਂ ਬਹੁਤਾ, ਮੈਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਨਾ ਕੇਵਲ ਤੁਸੀਂ ਸਗੋਂ ਇਹ ਸਾਰੇ ਜਿਹੜੇ ਅੱਜ ਮੇਰਾ ਵਚਨ ਸੁਣ ਰਹੇ ਹਨ, ਮੇਰੇ ਵਰਗੇ ਹੋ ਜਾਣ ਪਰ ਬਗ਼ੈਰ ਇਹਨਾਂ ਬੇੜੀਆਂ ਦੇ ।”
30
ਤਦ ਰਾਜਾ, ਰਾਜਪਾਲ, ਬਰਨੀਕੇ ਅਤੇ ਉਹਨਾਂ ਦੇ ਨਾਲ ਬੈਠੇ ਹੋਏ ਲੋਕ ਖੜ੍ਹੇ ਹੋ ਗਏ ।
31
ਉਹ ਵੱਖਰੇ ਹੋ ਕੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ, “ਇਸ ਆਦਮੀ ਨੇ ਮੌਤ ਦੀ ਸਜ਼ਾ ਜਾਂ ਕੈਦ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ ।”
32
ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਜੇਕਰ ਇਸ ਆਦਮੀ ਨੇ ਕੈਸਰ ਅੱਗੇ ਅਪੀਲ ਨਾ ਕੀਤੀ ਹੁੰਦੀ ਤਾਂ ਇਹ ਮੁਕਤ ਹੋ ਸਕਦਾ ਸੀ ।”
← Chapter 25
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 27 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28