bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 12
Acts 12
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
1
ਇਹਨਾਂ ਦਿਨਾਂ ਵਿੱਚ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਉੱਤੇ ਅੱਤਿਆਚਾਰ ਕਰਨ ਦੇ ਲਈ ਹੱਥ ਚੁੱਕਿਆ ।
2
ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਕਤਲ ਕਰਵਾ ਦਿੱਤਾ ।
3
ਜਦੋਂ ਉਸ ਨੇ ਇਹ ਦੇਖਿਆ ਕਿ ਇਸ ਤੋਂ ਯਹੂਦੀ ਖ਼ੁਸ਼ ਹੋਏ ਹਨ ਤਾਂ ਉਸ ਨੇ ਪਤਰਸ ਨੂੰ ਵੀ ਗਰਿਫ਼ਤਾਰ ਕਰ ਲਿਆ (ਇਹ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਦਿਨਾਂ ਵਿੱਚ ਹੋਇਆ) ।
4
ਪਤਰਸ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਸੁਰੱਖਿਆ ਲਈ ਚਾਰ ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਨਿਯੁਕਤ ਕਰ ਦਿੱਤੀਆਂ । ਹੇਰੋਦੇਸ ਦੀ ਯੋਜਨਾ ਸੀ ਕਿ ਉਹ ਪਤਰਸ ਨੂੰ ਯਹੂਦੀ ਲੋਕਾਂ ਦੇ ਸਾਹਮਣੇ ਪਸਾਹ ਦੇ ਤਿਉਹਾਰ ਦੇ ਬਾਅਦ ਪੇਸ਼ ਕਰੇ ।
5
ਪਤਰਸ ਹਵਾਲਾਤ ਵਿੱਚ ਬੰਦ ਸੀ ਪਰ ਕਲੀਸਿਯਾ ਉਸ ਦੇ ਲਈ ਗੰਭੀਰਤਾ ਨਾਲ ਪ੍ਰਾਰਥਨਾ ਕਰਨ ਵਿੱਚ ਲੱਗੀ ਹੋਈ ਸੀ ।
6
ਜਦੋਂ ਹੇਰੋਦੇਸ ਪਤਰਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਾਲਾ ਸੀ, ਉਸ ਰਾਤ ਤੋਂ ਪਹਿਲਾਂ ਪਤਰਸ ਦੋ ਸਿਪਾਹੀਆਂ ਦੇ ਵਿਚਕਾਰ ਜ਼ੰਜੀਰਾਂ ਨਾਲ ਬੰਨ੍ਹਿਆ ਹੋਇਆ ਸੌਂ ਰਿਹਾ ਸੀ । ਹਵਾਲਾਤ ਦੇ ਦਰਵਾਜ਼ੇ ਤੇ ਪਹਿਰੇਦਾਰ ਪਹਿਰਾ ਦੇ ਰਹੇ ਸਨ ।
7
ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਉੱਥੇ ਆ ਕੇ ਖੜ੍ਹਾ ਹੋ ਗਿਆ ਅਤੇ ਕੋਠੜੀ ਚਾਨਣ ਨਾਲ ਭਰ ਗਈ । ਸਵਰਗਦੂਤ ਨੇ ਪਤਰਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਅਤੇ ਉਸ ਨੂੰ ਜਗਾ ਕੇ ਕਿਹਾ, “ਛੇਤੀ ਕਰ, ਉੱਠ!” ਉਸੇ ਸਮੇਂ ਪਤਰਸ ਦੀਆਂ ਹੱਥਕੜੀਆਂ ਖੁੱਲ੍ਹ ਕੇ ਡਿੱਗ ਪਈਆਂ ।
8
ਫਿਰ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣਾ ਕਮਰਬੰਦ ਕੱਸ ਅਤੇ ਜੁੱਤੀ ਪਾ ਲੈ ।” ਪਤਰਸ ਨੇ ਇਸੇ ਤਰ੍ਹਾਂ ਕੀਤਾ । ਫਿਰ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ ਆ ਜਾ ।”
9
ਪਤਰਸ ਉਸ ਦੇ ਪਿੱਛੇ ਪਿੱਛੇ ਬਾਹਰ ਆਇਆ । ਪਰ ਉਹ ਨਹੀਂ ਜਾਣਦਾ ਸੀ ਕਿ ਜੋ ਕੁਝ ਸਵਰਗਦੂਤ ਕਰ ਰਿਹਾ ਹੈ, ਸੱਚ ਹੈ । ਉਹ ਸੋਚ ਰਿਹਾ ਸੀ ਕਿ ਉਹ ਕੋਈ ਸੁਪਨਾ ਦੇਖ ਰਿਹਾ ਹੈ ।
10
ਪਰ ਉਹ ਪਹਿਲੇ ਅਤੇ ਦੂਜੇ ਪਹਿਰੇਦਾਰਾਂ ਨੂੰ ਪਾਰ ਕਰ ਕੇ ਉਸ ਲੋਹੇ ਦੇ ਫਾਟਕ ਤੇ ਪਹੁੰਚੇ ਜਿੱਥੋਂ ਰਾਹ ਸ਼ਹਿਰ ਵੱਲ ਜਾਂਦਾ ਸੀ । ਫਾਟਕ ਉਹਨਾਂ ਦੇ ਲਈ ਆਪਣੇ ਆਪ ਖੁੱਲ੍ਹ ਗਿਆ । ਉਹ ਬਾਹਰ ਨਿਕਲ ਕੇ ਇੱਕ ਗਲੀ ਤੱਕ ਗਏ ਸਨ ਕਿ ਅਚਾਨਕ ਸਵਰਗਦੂਤ ਪਤਰਸ ਨੂੰ ਛੱਡ ਕੇ ਚਲਾ ਗਿਆ ।
11
ਜਦੋਂ ਪਤਰਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, “ਹੁਣ ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪ੍ਰਭੂ ਨੇ ਆਪਣੇ ਸਵਰਗਦੂਤ ਨੂੰ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥਾਂ ਤੋਂ ਬਚਾ ਲਿਆ ਹੈ ਅਤੇ ਇਸ ਤਰ੍ਹਾਂ ਯਹੂਦੀਆਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ।”
12
ਪਤਰਸ ਸਾਰੇ ਹਾਲਾਤ ਨੂੰ ਸਮਝਦੇ ਹੋਏ ਯੂਹੰਨਾ ਜੋ ਮਰਕੁਸ ਅਖਵਾਉਂਦਾ ਸੀ, ਦੀ ਮਾਂ ਮਰੀਅਮ ਦੇ ਘਰ ਆਇਆ । ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ ।
13
ਜਦੋਂ ਪਤਰਸ ਨੇ ਦਰਵਾਜ਼ਾ ਖੜਕਾਇਆ ਤਾਂ ਰੋਦੇ ਨਾਂ ਦੀ ਦਾਸੀ ਦੇਖਣ ਆਈ ।
14
ਉਸ ਨੇ ਪਤਰਸ ਦੀ ਆਵਾਜ਼ ਪਛਾਣ ਲਈ ਅਤੇ ਉਹ ਖ਼ੁਸ਼ੀ ਦੇ ਨਾਲ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਅੰਦਰ ਦੌੜ ਗਈ ਅਤੇ ਕਹਿਣ ਲੱਗੀ, “ਪਤਰਸ ਦਰਵਾਜ਼ੇ ਤੇ ਹੈ!”
15
ਲੋਕਾਂ ਨੇ ਉਸ ਨੂੰ ਕਿਹਾ, “ਤੂੰ ਕਮਲੀ ਹੈਂ ।” ਪਰ ਜਦੋਂ ਉਸ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਹ ਸੱਚ ਹੈ ਤਦ ਉਹਨਾਂ ਨੇ ਕਿਹਾ, “ਉਸ ਦਾ ਸਵਰਗਦੂਤ ਹੋਵੇਗਾ ।”
16
ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ । ਅੰਤ ਵਿੱਚ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਦੇਖ ਕੇ ਹੈਰਾਨ ਹੋ ਗਏ ।
17
ਪਤਰਸ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਅਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪ੍ਰਭੂ ਉਸ ਨੂੰ ਹਵਾਲਾਤ ਵਿੱਚੋਂ ਬਾਹਰ ਲੈ ਆਏ । ਫਿਰ ਉਸ ਨੇ ਕਿਹਾ, “ਯਾਕੂਬ ਅਤੇ ਦੂਜੇ ਭਰਾਵਾਂ ਨੂੰ ਇਹ ਗੱਲ ਦੱਸ ਦੇਣਾ ।” ਫਿਰ ਪਤਰਸ ਬਾਹਰ ਆਇਆ ਅਤੇ ਕਿਸੇ ਦੂਜੀ ਥਾਂ ਤੇ ਚਲਾ ਗਿਆ ।
18
ਜਦੋਂ ਦਿਨ ਚੜ੍ਹਿਆ ਤਾਂ ਪਹਿਰੇਦਾਰ ਬਹੁਤ ਘਬਰਾ ਗਏ ਕਿ ਪਤਰਸ ਨੂੰ ਕੀ ਹੋਇਆ ਹੈ?
19
ਹੇਰੋਦੇਸ ਨੇ ਪਤਰਸ ਦੀ ਬਹੁਤ ਖੋਜ ਕੀਤੀ ਪਰ ਕੁਝ ਪਤਾ ਨਾ ਲੱਗਾ । ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ ਅਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ । ਇਸ ਦੇ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਆ ਵਿੱਚ ਜਾ ਕੇ ਰਹਿਣ ਲੱਗਾ ।
20
ਹੇਰੋਦੇਸ ਸੂਰ ਅਤੇ ਸੈਦਾ ਦੇ ਰਹਿਣ ਵਾਲਿਆਂ ਨਾਲ ਬਹੁਤ ਨਾਰਾਜ਼ ਹੋਇਆ । ਇਸ ਲਈ ਉਹ ਸਾਰੇ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜਾ ਦੇ ਮਹਿਲ ਦੇ ਸਰਦਾਰ ਬਲਾਸਤੁਸ ਨੂੰ ਆਪਣੇ ਵੱਲ ਕਰ ਕੇ ਉਸ ਕੋਲ ਸੁਲਾਹ ਦਾ ਸੁਝਾਅ ਪੇਸ਼ ਕੀਤਾ ਕਿਉਂਕਿ ਉਹਨਾਂ ਦੀ ਖ਼ੁਰਾਕ ਰਾਜਾ ਦੇ ਦੇਸ਼ ਤੇ ਨਿਰਭਰ ਸੀ ।
21
ਇੱਕ ਨਿਯੁਕਤ ਕੀਤੇ ਹੋਏ ਦਿਨ, ਹੇਰੋਦੇਸ ਨੇ ਸ਼ਾਹੀ ਕੱਪੜੇ ਪਾਏ ਅਤੇ ਲੋਕਾਂ ਅੱਗੇ ਭਾਸ਼ਣ ਦਿੱਤਾ ।
22
ਤਦ ਲੋਕਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਹ ਆਦਮੀ ਦੀ ਆਵਾਜ਼ ਨਹੀਂ ਸਗੋਂ ਪਰਮੇਸ਼ਰ ਦੀ ਹੈ ।”
23
ਉਸੇ ਸਮੇਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਹੇਰੋਦੇਸ ਉੱਤੇ ਵਾਰ ਕੀਤਾ ਕਿਉਂਕਿ ਉਸ ਨੇ ਪਰਮੇਸ਼ਰ ਦੀ ਵਡਿਆਈ ਨਹੀਂ ਕੀਤੀ ਸੀ ਅਤੇ ਉਹ ਕੀੜੇ ਪੈ ਕੇ ਮਰ ਗਿਆ ।
24
ਪਰਮੇਸ਼ਰ ਦਾ ਵਚਨ ਵੱਧਦਾ ਅਤੇ ਫੈਲਦਾ ਗਿਆ ।
25
ਫਿਰ ਬਰਨਾਬਾਸ ਅਤੇ ਸਾਊਲ ਆਪਣੀ ਸੇਵਾ ਦਾ ਕੰਮ ਪੂਰਾ ਕਰ ਕੇ ਯਰੂਸ਼ਲਮ ਤੋਂ ਵਾਪਸ ਆਏ । ਉਹ ਆਪਣੇ ਨਾਲ ਯੂਹੰਨਾ ਨੂੰ ਵੀ ਲੈ ਆਏ ਜਿਸ ਦਾ ਉਪਨਾਮ ਮਰਕੁਸ ਸੀ ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28