bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 19
Acts 19
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 20 →
1
ਜਿਸ ਸਮੇਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੂਸ ਸਮੁੰਦਰੀ ਕੰਢੇ ਦੇ ਇਲਾਕਿਆਂ ਦਾ ਦੌਰਾ ਕਰਦਾ ਹੋਇਆ ਅਫ਼ਸੁਸ ਵਿੱਚ ਆਇਆ । ਉੱਥੇ ਉਸ ਨੂੰ ਕੁਝ ਚੇਲੇ ਮਿਲੇ
2
ਜਿਹਨਾਂ ਨੂੰ ਉਸ ਨੇ ਪੁੱਛਿਆ, “ਜਦੋਂ ਤੁਸੀਂ ਵਿਸ਼ਵਾਸ ਕੀਤਾ, ਕੀ ਉਸ ਸਮੇਂ ਤੁਹਾਨੂੰ ਪਵਿੱਤਰ ਆਤਮਾ ਮਿਲਿਆ?” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਤਾਂ ਇਹ ਵੀ ਨਹੀਂ ਸੁਣਿਆ ਕਿ ਪਵਿੱਤਰ ਆਤਮਾ ਹੁੰਦਾ ਵੀ ਹੈ ।”
3
ਫਿਰ ਪੌਲੂਸ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿਸ ਦਾ ਬਪਤਿਸਮਾ ਲਿਆ ਹੈ?” ਉਹਨਾਂ ਨੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ।”
4
ਤਦ ਪੌਲੂਸ ਨੇ ਉਹਨਾਂ ਨੂੰ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲਾ ਤੋਬਾ ਦਾ ਬਪਤਿਸਮਾ ਦਿੰਦਾ ਸੀ । ਉਸ ਨੇ ਇਸਰਾਏਲੀ ਲੋਕਾਂ ਨੂੰ ਦੱਸਿਆ ਸੀ ਕਿ ਮੇਰੇ ਬਾਅਦ ਆਉਣ ਵਾਲੇ ਭਾਵ ਯਿਸੂ ਵਿੱਚ ਵਿਸ਼ਵਾਸ ਕਰਨ ।”
5
ਇਹ ਸੁਣ ਕੇ ਉਹਨਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ ।
6
ਜਦੋਂ ਪੌਲੂਸ ਨੇ ਉਹਨਾਂ ਉੱਤੇ ਹੱਥ ਰੱਖੇ ਤਦ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਿਆ ਅਤੇ ਉਹ ਅਣਜਾਣ ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ ।
7
ਉਹ ਸਾਰੇ ਕੋਈ ਬਾਰ੍ਹਾਂ ਆਦਮੀ ਸਨ ।
8
ਇਸ ਦੇ ਬਾਅਦ ਪੌਲੂਸ ਪ੍ਰਾਰਥਨਾ ਘਰ ਵਿੱਚ ਗਿਆ ਅਤੇ ਤਿੰਨ ਮਹੀਨੇ ਤੱਕ ਪਰਮੇਸ਼ਰ ਦੇ ਰਾਜ ਦੇ ਬਾਰੇ ਨਿਡਰ ਹੋ ਕੇ ਬਹਿਸ ਕਰਦਾ ਅਤੇ ਸਮਝਾਉਂਦਾ ਰਿਹਾ ।
9
ਪਰ ਜਦੋਂ ਕੁਝ ਲੋਕਾਂ ਨੇ ਦਿਲ ਦੀ ਕਠੋਰਤਾ ਦੇ ਕਾਰਨ ਵਿਸ਼ਵਾਸ ਨਾ ਕੀਤਾ ਅਤੇ ਸਾਰਿਆਂ ਦੇ ਸਾਹਮਣੇ ‘ਪ੍ਰਭੂ ਦੇ ਰਾਹ’ ਦੇ ਬਾਰੇ ਬੁਰੀਆਂ ਗੱਲਾਂ ਕਹੀਆਂ ਤਦ ਪੌਲੂਸ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਚੇਲਿਆਂ ਨੂੰ ਵੀ ਉਹਨਾਂ ਤੋਂ ਵੱਖਰਾ ਕਰ ਦਿੱਤਾ । ਇਸ ਦੇ ਬਾਅਦ ਉਹ ਤੁੰਰਨੁਸ ਦੀ ਪਾਠਸ਼ਾਲਾ ਵਿੱਚ ਹਰ ਰੋਜ਼ ਬਹਿਸ ਕਰਨ ਲੱਗਾ ।
10
ਇਸ ਤਰ੍ਹਾਂ ਦੋ ਸਾਲਾਂ ਤੱਕ ਹੁੰਦਾ ਰਿਹਾ, ਇੱਥੋਂ ਤੱਕ ਕਿ ਏਸ਼ੀਆ ਦੇ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਵਚਨ ਸੁਣ ਲਿਆ ।
11
ਪਰਮੇਸ਼ਰ ਨੇ ਪੌਲੂਸ ਦੇ ਰਾਹੀਂ ਅਨੋਖੇ ਚਮਤਕਾਰ ਕੀਤੇ ।
12
ਇੱਥੋਂ ਤੱਕ ਕਿ ਉਸ ਦੇ ਸਰੀਰ ਨਾਲ ਛੁਹਾਏ ਹੋਏ ਰੁਮਾਲ ਅਤੇ ਪਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾਵਾਂ ਨਿਕਲ ਜਾਂਦੀਆਂ ਸਨ ।
13
ਕੁਝ ਯਹੂਦੀ ਜਿਹੜੇ ਇੱਧਰ ਉੱਧਰ ਫਿਰ ਕੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਦਾ ਕੰਮ ਕਰਦੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹਨਾਂ ਲੋਕਾਂ ਵਿੱਚ ਅਸ਼ੁੱਧ ਆਤਮਾਵਾਂ ਸਨ, ਉਹਨਾਂ ਉੱਤੇ ਪ੍ਰਭੂ ਯਿਸੂ ਦਾ ਨਾਮ ਵਰਤਣ । ਉਹ ਕਹਿੰਦੇ ਸਨ, “ਮੈਂ ਯਿਸੂ ਦੇ ਨਾਮ ਵਿੱਚ ਜਿਸ ਦਾ ਪ੍ਰਚਾਰ ਪੌਲੂਸ ਕਰਦਾ ਹੈ, ਤੈਨੂੰ ਹੁਕਮ ਦਿੰਦਾ ਹਾਂ ।”
14
ਸਕੇਵਾ ਨਾਂ ਦੇ ਯਹੂਦੀ ਮਹਾਂ-ਪੁਰੋਹਿਤ ਦੇ ਸੱਤ ਪੁੱਤਰ ਸਨ ਜਿਹੜੇ ਇਸ ਤਰ੍ਹਾਂ ਕਰਦੇ ਸਨ ।
15
ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, “ਯਿਸੂ ਨੂੰ ਮੈਂ ਜਾਣਦੀ ਹਾਂ, ਪੌਲੂਸ ਨੂੰ ਵੀ ਪਛਾਣਦੀ ਹਾਂ ਪਰ ਤੁਸੀਂ ਕੌਣ ਹੋ?”
16
ਫਿਰ ਜਿਸ ਆਦਮੀ ਵਿੱਚ ਅਸ਼ੁੱਧ ਆਤਮਾ ਸੀ, ਉਸ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ । ਉਹ ਨੰਗੇ ਅਤੇ ਜ਼ਖ਼ਮੀ ਹਾਲਤ ਵਿੱਚ ਉਸ ਘਰ ਵਿੱਚੋਂ ਬਾਹਰ ਦੌੜ ਗਏ ।
17
ਅਫ਼ਸੁਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ । ਉਹਨਾਂ ਸਾਰਿਆਂ ਉੱਤੇ ਡਰ ਛਾ ਗਿਆ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਬੜੀ ਵਡਿਆਈ ਹੋਈ ।
18
ਜਿਹਨਾਂ ਨੇ ਵਿਸ਼ਵਾਸ ਕੀਤਾ, ਉਹਨਾਂ ਵਿੱਚੋਂ ਬਹੁਤਿਆਂ ਨੇ ਆਪਣੇ ਬੁਰੇ ਕੰਮਾਂ ਨੂੰ ਖੁੱਲੇਆਮ ਸਵੀਕਾਰ ਕੀਤਾ ।
19
ਬਹੁਤ ਸਾਰੇ ਜਾਦੂ ਟੂਣੇ ਕਰਨ ਵਾਲਿਆਂ ਨੇ ਆਪਣੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਭ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਅੱਗ ਲਾ ਦਿੱਤੀ । ਜਦੋਂ ਉਹਨਾਂ ਦਾ ਮੁੱਲ ਜੋੜਿਆ ਗਿਆ ਤਾਂ ਉਹ ਲਗਭਗ ਪੰਜਾਹ ਹਜ਼ਾਰ ਚਾਂਦੀ ਦੇ ਸਿੱਕੇ ਹੋਇਆ ।
20
ਇਸ ਤਰ੍ਹਾਂ ਪ੍ਰਭੂ ਦਾ ਵਚਨ ਬਹੁਤ ਜ਼ੋਰ ਨਾਲ ਫੈਲਦਾ ਅਤੇ ਮਜ਼ਬੂਤ ਹੁੰਦਾ ਗਿਆ ।
21
ਇਹ ਸਭ ਹੋਣ ਦੇ ਬਾਅਦ, ਪੌਲੂਸ ਨੇ ਇਰਾਦਾ ਕੀਤਾ ਅਤੇ ਕਿਹਾ, “ਮੈਂ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਜਾਵਾਂਗਾ ਅਤੇ ਉੱਥੇ ਪਹੁੰਚਣ ਦੇ ਬਾਅਦ ਰੋਮ ਵੀ ਜ਼ਰੂਰ ਜਾਵਾਂਗਾ ।”
22
ਇਸ ਲਈ ਉਸ ਨੇ ਆਪਣੇ ਦੋਨਾਂ ਮਦਦਗਾਰਾਂ ਤਿਮੋਥਿਉਸ ਅਤੇ ਇਸਰਤੁਸ ਨੂੰ ਮਕਦੂਨਿਯਾ ਨੂੰ ਭੇਜ ਦਿੱਤਾ ਅਤੇ ਆਪ ਏਸ਼ੀਆ ਵਿੱਚ ਕੁਝ ਹੋਰ ਸਮੇਂ ਲਈ ਠਹਿਰ ਗਿਆ ।
23
ਇਹਨਾਂ ਦਿਨਾਂ ਵਿੱਚ ‘ਪ੍ਰਭੂ ਦੇ ਰਾਹ’ ਦੇ ਕਾਰਨ ਬਹੁਤ ਹਲਚਲ ਮਚ ਗਈ ।
24
ਦੇਮੇਤ੍ਰਿਯੁਸ ਨਾਂ ਦਾ ਇੱਕ ਸੁਨਿਆਰ ਜੋ ਅਰਤਿਮਿਸ ਦੀ ਦੇਵੀ ਦੇ ਮੰਦਰ ਦੀਆਂ ਮੂਰਤੀਆਂ ਬਣਾਉਂਦਾ ਸੀ ਅਤੇ ਉਸ ਦੇ ਕਾਰੋਬਾਰ ਤੋਂ ਕਾਰੀਗਰਾਂ ਨੂੰ ਬਹੁਤ ਲਾਭ ਹੁੰਦਾ ਸੀ ।
25
ਉਸ ਨੇ ਇਹਨਾਂ ਕਾਰੀਗਰਾਂ ਅਤੇ ਹੋਰ ਇਸੇ ਕਾਰੋਬਾਰ ਕਰਨ ਵਾਲਿਆਂ ਨੂੰ ਇਕੱਠਾ ਕਰ ਕੇ ਕਿਹਾ, “ਮਿੱਤਰੋ ਤੁਸੀਂ ਜਾਣਦੇ ਹੋ ਕਿ ਇਸ ਕਾਰੋਬਾਰ ਤੋਂ ਸਾਨੂੰ ਕਿੰਨਾ ਲਾਭ ਹੁੰਦਾ ਹੈ ।
26
ਪਰ ਹੁਣ ਤੁਸੀਂ ਦੇਖ ਅਤੇ ਸੁਣ ਰਹੇ ਹੋ ਕਿ ਇਸ ਪੌਲੂਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਸਾਰੇ ਏਸ਼ੀਆ ਦੇ ਇਲਾਕੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਕਹਿ ਕੇ ਉਲਟੇ ਰਾਹ ਪਾ ਦਿੱਤਾ ਹੈ ਕਿ ਹੱਥਾਂ ਦੇ ਬਣੇ ਦੇਵਤਾ, ਦੇਵਤਾ ਨਹੀਂ ਹਨ ।
27
ਇਸ ਕਾਰਨ ਕੇਵਲ ਸਾਡੇ ਕਾਰੋਬਾਰ ਨੂੰ ਹੀ ਧੱਕਾ ਨਹੀਂ ਲੱਗੇਗਾ ਸਗੋਂ ਇਹ ਵੀ ਕਿ ਮਹਾਨ ਦੇਵੀ ਅਰਤਿਮਿਸ ਦੀ ਮਹਾਨਤਾ ਖ਼ਤਮ ਹੋ ਜਾਵੇਗੀ, ਜਿਸ ਦੀ ਪੂਜਾ ਨਾ ਕੇਵਲ ਸਾਰਾ ਏਸ਼ੀਆ ਸਗੋਂ ਸਾਰਾ ਸੰਸਾਰ ਕਰਦਾ ਹੈ ।”
28
ਇਹ ਸੁਣ ਕੇ ਲੋਕ ਗੁੱਸੇ ਵਿੱਚ ਆ ਕੇ ਰੌਲਾ ਪਾਉਣ ਲੱਗੇ, “ਅਫ਼ਸੁਸ ਦੀ ਦੇਵੀ ਅਰਤਿਮਿਸ ਮਹਾਨ ਹੈ!”
29
ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ । ਲੋਕਾਂ ਨੇ ਪੌਲੂਸ ਦੇ ਨਾਲ ਯਾਤਰਾ ਕਰਨ ਵਾਲੇ ਦੋ ਸਾਥੀਆਂ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਰਹਿਣ ਵਾਲੇ ਸਨ ਘਸੀਟ ਕੇ ਨਾਟਸ਼ਾਲਾ ਵੱਲ ਲੈ ਗਏ ।
30
ਪੌਲੂਸ ਲੋਕਾਂ ਦੇ ਸਾਹਮਣੇ ਅੰਦਰ ਜਾਣਾ ਚਾਹੁੰਦਾ ਸੀ ਪਰ ਚੇਲਿਆਂ ਨੇ ਉਸ ਨੂੰ ਨਾ ਜਾਣ ਦਿੱਤਾ ।
31
ਏਸ਼ੀਆ ਦੇ ਕਈ ਅਧਿਕਾਰੀਆਂ ਨੇ ਵੀ ਜਿਹੜੇ ਪੌਲੂਸ ਦੇ ਮਿੱਤਰ ਸਨ ਉਸ ਨੂੰ ਸੁਨੇਹਾ ਭੇਜਿਆ ਅਤੇ ਬੇਨਤੀ ਕੀਤੀ ਕਿ ਉਹ ਨਾਟਸ਼ਾਲਾ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੇ ।
32
ਪਰ ਉੱਧਰ ਸਾਰੀ ਸਭਾ ਵਿੱਚ ਹਲਚਲ ਮਚੀ ਹੋਈ ਸੀ । ਕੋਈ ਕੁਝ ਰੌਲਾ ਪਾ ਰਿਹਾ ਸੀ ਅਤੇ ਕੋਈ ਕੁਝ । ਬਹੁਤ ਲੋਕ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਉਹ ਕਿਉਂ ਇਕੱਠੇ ਹੋਏ ਹਨ ।
33
ਤਦ ਕੁਝ ਲੋਕਾਂ ਨੇ ਸੋਚਿਆ ਕਿ ਸਿਕੰਦਰ ਜ਼ਿਮੇਵਾਰ ਹੈ ਕਿਉਂਕਿ ਯਹੂਦੀ ਉਸ ਨੂੰ ਅੱਗੇ ਕਰ ਰਹੇ ਸਨ । ਸਿਕੰਦਰ ਨੇ ਲੋਕਾਂ ਨੂੰ ਹੱਥ ਦਾ ਇਸ਼ਾਰਾ ਕੀਤਾ ਅਤੇ ਆਪਣੇ ਹੱਕ ਵਿੱਚ ਲੋਕਾਂ ਨੂੰ ਕੁਝ ਕਹਿਣਾ ਚਾਹਿਆ ।
34
ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਯਹੂਦੀ ਹੈ ਤਾਂ ਕੋਈ ਦੋ ਘੰਟੇ ਤੱਕ ਉਹ ਲਗਾਤਾਰ ਉੱਚੀ-ਉੱਚੀ ਰੌਲਾ ਪਾਉਂਦੇ ਰਹੇ, “ਅਫ਼ਸੁਸ ਦੀ ਦੇਵੀ ਅਰਤਿਮਿਸ ਮਹਾਨ ਹੈ!”
35
ਫਿਰ ਸ਼ਹਿਰ ਦੇ ਪ੍ਰਬੰਧਕ ਨੇ ਭੀੜ ਨੂੰ ਚੁੱਪ ਕਰਾਉਂਦੇ ਹੋਏ ਕਿਹਾ, “ਅਫ਼ਸੁਸ ਦੇ ਨਿਵਾਸੀ ਭਰਾਵੋ! ਕੌਣ ਨਹੀਂ ਜਾਣਦਾ ਕਿ ਅਫ਼ਸੁਸ ਸ਼ਹਿਰ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਕ ਹੈ?
36
ਇਹਨਾਂ ਗੱਲਾਂ ਨੂੰ ਕੋਈ ਝੂਠਾ ਸਿੱਧ ਨਹੀਂ ਕਰ ਸਕਦਾ । ਇਸ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਸੋਚੇ ਸਮਝੇ ਕੁਝ ਨਹੀਂ ਕਰਨਾ ਚਾਹੀਦਾ ।
37
ਤੁਸੀਂ ਇਹਨਾਂ ਆਦਮੀਆਂ ਨੂੰ ਇੱਥੇ ਲਿਆਏ ਹੋ ਜਿਹਨਾਂ ਨੇ ਨਾ ਤਾਂ ਮੰਦਰ ਦੀ ਚੋਰੀ ਕੀਤੀ ਹੈ ਅਤੇ ਨਾ ਹੀ ਸਾਡੀ ਦੇਵੀ ਦਾ ਅਪਮਾਨ ।
38
ਜੇਕਰ ਦੇਮੇਤ੍ਰਿਯੁਸ ਅਤੇ ਉਸ ਦੇ ਕਾਰੀਗਰਾਂ ਦਾ ਕਿਸੇ ਨਾਲ ਕੋਈ ਝਗੜਾ ਹੈ ਤਾਂ ਅਦਾਲਤ ਖੁੱਲ੍ਹੀ ਹੈ ਅਤੇ ਰਾਜਪਾਲ ਵੀ ਹੈ । ਉਹ ਇੱਕ ਦੂਜੇ ਉੱਤੇ ਮੁਕੱਦਮਾ ਚਲਾ ਸਕਦੇ ਹਨ ।
39
ਪਰ ਜੇਕਰ ਤੁਸੀਂ ਕੁਝ ਹੋਰ ਚਾਹੁੰਦੇ ਹੋ ਤਾਂ ਇਸ ਦਾ ਫ਼ੈਸਲਾ ਅਦਾਲਤ ਵਿੱਚ ਕੀਤਾ ਜਾਵੇ ।
40
ਸਾਨੂੰ ਡਰ ਹੈ ਕਿ ਅੱਜ ਦੇ ਇਸ ਦੰਗੇ ਦਾ ਦੋਸ਼ ਸਾਡੇ ਸਿਰ ਨਾ ਮੜ੍ਹਿਆ ਜਾਵੇ । ਕਿਉਂਕਿ ਅਸੀਂ ਇਸ ਦੰਗੇ ਦਾ ਕੋਈ ਠੀਕ ਕਾਰਨ ਨਹੀਂ ਦੱਸ ਸਕਾਂਗੇ ।”
41
ਇਹ ਕਹਿ ਕੇ ਉਸ ਨੇ ਸਭਾ ਸਮਾਪਤ ਕਰ ਦਿੱਤੀ ।
← Chapter 18
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 20 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28