bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 16
Acts 16
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 17 →
1
ਪੌਲੂਸ ਦਰਬੇ ਅਤੇ ਲੁਸਤ੍ਰਾ ਵਿੱਚ ਪਹੁੰਚਿਆ ਉੱਥੇ ਤਿਮੋਥਿਉਸ ਨਾਂ ਦਾ ਇੱਕ ਚੇਲਾ ਸੀ । ਉਸ ਦੀ ਮਾਂ ਇੱਕ ਯਹੂਦੀ ਵਿਸ਼ਵਾਸਣ ਸੀ ਪਰ ਉਸ ਦਾ ਪਿਤਾ ਯੂਨਾਨੀ ਸੀ ।
2
ਉਸ ਦਾ ਲੁਸਤ੍ਰਾ ਅਤੇ ਇਕੋਨਿਯੁਮ ਦੇ ਭਰਾਵਾਂ ਵਿੱਚ ਬੜਾ ਮਾਣ ਸੀ ।
3
ਪੌਲੂਸ ਚਾਹੁੰਦਾ ਸੀ ਕਿ ਉਹ ਉਸ ਦੇ ਨਾਲ ਚੱਲੇ, ਇਸ ਲਈ ਉਸ ਸਥਾਨ ਦੇ ਯਹੂਦੀਆਂ ਦੇ ਕਾਰਨ ਪੌਲੂਸ ਨੇ ਉਸ ਦੀ ਸੁੰਨਤ ਕੀਤੀ ਕਿਉਂਕਿ ਸਾਰੇ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ ।
4
ਫਿਰ ਉਹ ਸ਼ਹਿਰ ਸ਼ਹਿਰ ਵਿੱਚ ਗਏ ਅਤੇ ਲੋਕਾਂ ਤੱਕ ਉਹਨਾਂ ਹੁਕਮਾਂ ਨੂੰ ਪਹੁੰਚਾਇਆ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਨਿਸ਼ਚਿਤ ਕੀਤੇ ਸਨ ਕਿ ਉਹ ਲੋਕ ਉਹਨਾਂ ਦੀ ਪਾਲਣਾ ਕਰਨ ।
5
ਇਸ ਤਰ੍ਹਾਂ ਕਲੀਸਿਯਾਵਾਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਦੀਆਂ ਅਤੇ ਗਿਣਤੀ ਵਿੱਚ ਹਰ ਰੋਜ਼ ਵੱਧਦੀਆਂ ਗਈਆਂ ।
6
ਕਿਉਂਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਏਸ਼ੀਆ ਵਿੱਚ ਵਚਨ ਦਾ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਸੀ ਇਸ ਲਈ ਉਹ ਫ਼ਰੂਗਿਯਾ ਅਤੇ ਗਲਾਤੀਆ ਦੇ ਇਲਾਕਿਆਂ ਦੇ ਵਿੱਚੋਂ ਦੀ ਹੋ ਕੇ ਗਏ ।
7
ਜਦੋਂ ਉਹ ਮੁਸਿਯਾ ਦੀ ਹੱਦ ਤੇ ਪਹੁੰਚੇ ਤਾਂ ਉਹਨਾਂ ਬਿਥੁਨਿਯਾ ਵਿੱਚ ਜਾਣ ਦੀ ਕੋਸ਼ਿਸ਼ ਕੀਤੀ । ਪਰ ਪ੍ਰਭੂ ਯਿਸੂ ਦੇ ਆਤਮਾ ਨੇ ਉਹਨਾਂ ਨੂੰ ਆਗਿਆ ਨਾ ਦਿੱਤੀ ।
8
ਇਸ ਲਈ ਉਹ ਮੁਸਿਯਾ ਦੇ ਰਾਹੀਂ ਤ੍ਰੋਆਸ ਵਿੱਚ ਆਏ ।
9
ਉੱਥੇ ਪੌਲੂਸ ਨੂੰ ਰਾਤ ਦੇ ਸਮੇਂ ਇੱਕ ਦਰਸ਼ਨ ਹੋਇਆ ਕਿ ਇੱਕ ਮਕਦੂਨਿਯਾ ਨਿਵਾਸੀ ਉੱਥੇ ਖੜ੍ਹਾ ਹੋ ਕੇ ਬੇਨਤੀ ਕਰ ਰਿਹਾ ਹੈ, “ਮਕਦੂਨਿਯਾ ਦੇ ਪਾਰ ਆਓ ਅਤੇ ਸਾਡੀ ਮਦਦ ਕਰੋ!”
10
ਜਦੋਂ ਪੌਲੂਸ ਨੂੰ ਇਹ ਦਰਸ਼ਨ ਹੋਇਆ ਤਦ ਅਸੀਂ ਇਕਦਮ ਮਕਦੂਨਿਯਾ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਅਸੀਂ ਜਾਣ ਗਏ ਸੀ ਕਿ ਪਰਮੇਸ਼ਰ ਸਾਨੂੰ ਉਹਨਾਂ ਲੋਕਾਂ ਵਿੱਚ ਸ਼ੁਭ ਸਮਾਚਾਰ ਸੁਣਾਉਣ ਦੇ ਲਈ ਸੱਦ ਰਹੇ ਹਨ ।
11
ਫਿਰ ਤ੍ਰੋਆਸ ਤੋਂ ਸਮੁੰਦਰੀ ਜਹਾਜ਼ ਦੁਆਰਾ ਅਸੀਂ ਸਿੱਧੇ ਸੁਮਾਤ੍ਰਾ ਤੱਕ ਗਏ ਅਤੇ ਦੂਜੇ ਦਿਨ ਨਿਯਾਪੁਲਿਸ ।
12
ਉੱਥੋਂ ਅੱਗੇ ਅਸੀਂ ਫ਼ਿਲਿੱਪੈ ਪਹੁੰਚੇ ਜੋ ਮਕਦੂਨਿਯਾ ਪ੍ਰਾਂਤ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਰੋਮੀ ਬਸਤੀ ਹੈ ।
13
ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਨਦੀ ਦੇ ਕੰਢੇ ਉੱਤੇ ਗਏ, ਕਿਉਂਕਿ ਸਾਡਾ ਖ਼ਿਆਲ ਸੀ ਕਿ ਉੱਥੇ ਕੋਈ ਪ੍ਰਾਰਥਨਾ ਕਰਨ ਦੀ ਥਾਂ ਹੋਵੇਗੀ । ਅਸੀਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਔਰਤਾਂ ਨਾਲ ਗੱਲਾਂ ਕਰਨ ਲੱਗੇ ।
14
ਉਹਨਾਂ ਵਿੱਚ ਲੁਦਿਯਾ ਨਾਂ ਦੀ ਇੱਕ ਔਰਤ ਸੀ ਜੋ ਥੁਆਤੀਰਾ ਸ਼ਹਿਰ ਦੀ ਰਹਿਣ ਵਾਲੀ ਅਤੇ ਜਾਮਨੀ ਰੰਗ ਦੇ ਕੱਪੜੇ ਵੇਚਣ ਵਾਲੀ ਸੀ । ਉਹ ਪਰਮੇਸ਼ਰ ਨੂੰ ਮੰਨਣ ਵਾਲੀ ਸੀ ਅਤੇ ਇਹ ਸਾਰਾ ਕੁਝ ਸੁਣ ਰਹੀ ਸੀ । ਪ੍ਰਭੂ ਨੇ ਉਸ ਦਾ ਦਿਲ ਖੋਲ੍ਹ ਦਿੱਤਾ ਕਿ ਉਹ ਪੌਲੂਸ ਦੇ ਵਚਨਾਂ ਉੱਤੇ ਧਿਆਨ ਲਾਵੇ ।
15
ਜਦੋਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਬਪਤਿਸਮਾ ਲੈ ਚੁੱਕੀ ਤਾਂ ਉਸ ਨੇ ਉਹਨਾਂ ਅੱਗੇ ਇਹ ਕਹਿ ਕੇ ਬੇਨਤੀ ਕੀਤੀ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਪ੍ਰਭੂ ਦੀ ਵਿਸ਼ਵਾਸਣ ਹਾਂ ਤਾਂ ਚੱਲ ਕੇ ਮੇਰੇ ਘਰ ਰਹੋ ।” ਉਸ ਨੇ ਸਾਨੂੰ ਜਾਣ ਦੇ ਲਈ ਮਜਬੂਰ ਕੀਤਾ ।
16
ਜਦੋਂ ਅਸੀਂ ਪ੍ਰਾਰਥਨਾ ਕਰਨ ਵਾਲੀ ਥਾਂ ਵੱਲ ਜਾ ਰਹੇ ਸੀ ਤਦ ਸਾਨੂੰ ਇੱਕ ਗ਼ੁਲਾਮ ਲੜਕੀ ਮਿਲੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਅਤੇ ਉਹ ਭਵਿੱਖਬਾਣੀ ਦੁਆਰਾ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲੈਂਦੀ ਸੀ ।
17
ਉਹ ਪੌਲੂਸ ਦੇ ਅਤੇ ਸਾਡੇ ਪਿੱਛੇ ਲੱਗ ਗਈ ਅਤੇ ਪੁਕਾਰ ਕੇ ਕਹਿਣ ਲੱਗੀ, “ਇਹ ਲੋਕ ਪਰਮ ਪ੍ਰਧਾਨ ਪਰਮੇਸ਼ਰ ਦੇ ਸੇਵਕ ਹਨ, ਇਹ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ ।”
18
ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ । ਅੰਤ ਵਿੱਚ ਪੌਲੂਸ ਬਹੁਤ ਤੰਗ ਹੋ ਕੇ ਉਸ ਵੱਲ ਮੁੜਿਆ ਅਤੇ ਉਸ ਨੇ ਅਸ਼ੁੱਧ ਆਤਮਾ ਨੂੰ ਕਿਹਾ, “ਯਿਸੂ ਮਸੀਹ ਦੇ ਨਾਮ ਨਾਲ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਉਸ ਵਿੱਚੋਂ ਨਿਕਲ ਜਾ ।” ਅਸ਼ੁੱਧ ਆਤਮਾ ਇਕਦਮ ਉਸ ਵਿੱਚੋਂ ਨਿਕਲ ਗਈ ।
19
ਜਦੋਂ ਉਸ ਦੇ ਮਾਲਕਾਂ ਨੇ ਇਹ ਦੇਖਿਆ ਕਿ ਉਸ ਤੋਂ ਲਾਭ ਦੀ ਆਸ ਖ਼ਤਮ ਹੋ ਗਈ ਹੈ ਤਾਂ ਉਹਨਾਂ ਨੇ ਪੌਲੂਸ ਅਤੇ ਸੀਲਾਸ ਨੂੰ ਫੜ ਲਿਆ ਅਤੇ ਉਹਨਾਂ ਨੂੰ ਘਸੀਟ ਕੇ ਬਜ਼ਾਰ ਦੇ ਚੌਂਕ ਵਿੱਚ ਅਧਿਕਾਰੀਆਂ ਕੋਲ ਲੈ ਗਏ
20
ਅਤੇ ਕਹਿਣ ਲੱਗੇ, “ਇਹ ਆਦਮੀ ਯਹੂਦੀ ਹਨ ਅਤੇ ਸ਼ਹਿਰ ਵਿੱਚ ਦੰਗਾ ਕਰ ਰਹੇ ਹਨ ।
21
ਇਹ ਇਹੋ ਜਿਹੀਆਂ ਰਸਮਾਂ ਬਾਰੇ ਪ੍ਰਚਾਰ ਕਰਦੇ ਹਨ ਜਿਹਨਾਂ ਨੂੰ ਮੰਨਣਾ ਜਾਂ ਕਰਨਾ ਸਾਡੇ ਰੋਮੀਆਂ ਲਈ ਯੋਗ ਨਹੀਂ ਹੈ ।”
22
ਭੀੜ ਵੀ ਉਹਨਾਂ ਦੇ ਵਿਰੁੱਧ ਇਕੱਠੀ ਹੋ ਗਈ । ਨਿਆਂ ਅਧਿਕਾਰੀਆਂ ਨੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਅਤੇ ਉਹਨਾਂ ਨੂੰ ਬੈਂਤਾਂ ਨਾਲ ਮਾਰਨ ਦਾ ਹੁਕਮ ਦਿੱਤਾ ।
23
ਉਹਨਾਂ ਨੇ ਦੋਨਾਂ ਨੂੰ ਬਹੁਤ ਬੁਰੀ ਤਰ੍ਹਾਂ ਬੈਂਤਾਂ ਨਾਲ ਮਾਰਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਜੇਲ੍ਹ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਸਾਵਧਾਨੀ ਨਾਲ ਉਹਨਾਂ ਦੀ ਰਖਵਾਲੀ ਕਰੇ ।
24
ਉਸ ਨੇ ਇਸ ਹੁਕਮ ਦੇ ਅਨੁਸਾਰ ਉਹਨਾਂ ਨੂੰ ਅੰਦਰਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਉਹਨਾਂ ਦੇ ਪੈਰ ਕਾਠ ਵਿੱਚ ਠੋਕ ਦਿੱਤੇ ।
25
ਲਗਭਗ ਅੱਧੀ ਰਾਤ ਨੂੰ ਪੌਲੂਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਭਜਨ ਗਾਉਂਦੇ ਹੋਏ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ ਅਤੇ ਕੈਦੀ ਬਹੁਤ ਧਿਆਨ ਨਾਲ ਸੁਣ ਰਹੇ ਸਨ ।
26
ਅਚਾਨਕ ਇੱਕ ਵੱਡਾ ਭੁਚਾਲ ਆਇਆ ਜਿਸ ਨਾਲ ਜੇਲ੍ਹ ਦੀਆਂ ਨੀਹਾਂ ਤੱਕ ਹਿੱਲ ਗਈਆਂ । ਇਕਦਮ ਸਾਰੇ ਦਰਵਾਜ਼ੇ ਖੁੱਲ੍ਹ ਗਏ ਅਤੇ ਸਭ ਕੈਦੀ ਬੰਧਨਾਂ ਤੋਂ ਮੁਕਤ ਹੋ ਗਏ ।
27
ਦਰੋਗੇ ਦੀ ਜਾਗ ਖੁੱਲ੍ਹ ਗਈ ਅਤੇ ਜਦੋਂ ਉਸ ਨੇ ਦੇਖਿਆ ਕਿ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਹਨ ਤਾਂ ਉਸ ਨੇ ਇਹ ਸੋਚ ਕੇ ਕਿ ਸਾਰੇ ਕੈਦੀ ਫ਼ਰਾਰ ਹੋ ਗਏ ਹਨ, ਤਲਵਾਰ ਕੱਢੀ ਅਤੇ ਆਪਣੇ ਆਪ ਨੂੰ ਮਾਰਨਾ ਚਾਹਿਆ ।
28
ਤਦ ਪੌਲੂਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ!”
29
ਫਿਰ ਦਰੋਗੇ ਨੇ ਦੀਵਾ ਮੰਗਵਾਇਆ ਅਤੇ ਇਕਦਮ ਅੰਦਰ ਗਿਆ । ਉਹ ਕੰਬਦਾ ਹੋਇਆ ਪੌਲੂਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ ।
30
ਫਿਰ ਉਹ ਉਹਨਾਂ ਨੂੰ ਬਾਹਰ ਲੈ ਗਿਆ ਅਤੇ ਪੁੱਛਣ ਲੱਗਾ, “ਸ੍ਰੀਮਾਨ ਜੀ, ਮੁਕਤੀ ਪਾਓਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?”
31
ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਪਰਿਵਾਰ ਮੁਕਤੀ ਪਾਓਗੇ ।”
32
ਤਦ ਉਹਨਾਂ ਨੇ ਉਸ ਨੂੰ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੂੰ ਪ੍ਰਭੂ ਦਾ ਸੰਦੇਸ਼ ਸੁਣਾਇਆ ।
33
ਉਹ ਰਾਤ ਨੂੰ ਉਸੇ ਸਮੇਂ ਉਹਨਾਂ ਨੂੰ ਲੈ ਕੇ ਗਿਆ ਅਤੇ ਉਹਨਾਂ ਦੇ ਜਖ਼ਮ ਧੋਤੇ । ਫਿਰ ਉਸ ਨੇ ਆਪਣੇ ਪਰਿਵਾਰ ਸਮੇਤ ਉਸੇ ਸਮੇਂ ਬਪਤਿਸਮਾ ਲਿਆ ।
34
ਇਸ ਦੇ ਬਾਅਦ ਉਹ ਪੌਲੂਸ ਅਤੇ ਸੀਲਾਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਨਾਂ ਨੂੰ ਭੋਜਨ ਕਰਵਾਇਆ । ਉਹ ਅਤੇ ਉਸ ਦਾ ਪਰਿਵਾਰ ਖ਼ੁਸ਼ ਸਨ ਕਿ ਉਹਨਾਂ ਨੇ ਪਰਮੇਸ਼ਰ ਵਿੱਚ ਵਿਸ਼ਵਾਸ ਕੀਤਾ ਹੈ ।
35
ਅਗਲੀ ਸਵੇਰੇ ਨਿਆਂ ਅਧਿਕਾਰੀਆਂ ਨੇ ਆਪਣੇ ਅਫ਼ਸਰਾਂ ਦੇ ਰਾਹੀਂ ਇਹ ਸੰਦੇਸ਼ ਭੇਜਿਆ, “ਉਹਨਾਂ ਆਦਮੀਆਂ ਨੂੰ ਛੱਡ ਦਿੱਤਾ ਜਾਵੇ ।”
36
ਦਰੋਗੇ ਨੇ ਪੌਲੂਸ ਨੂੰ ਦੱਸਿਆ: “ਨਿਆਂ ਅਧਿਕਾਰੀਆਂ ਨੇ ਤੁਹਾਨੂੰ ਛੱਡ ਦੇਣ ਦਾ ਹੁਕਮ ਭੇਜਿਆ ਹੈ । ਇਸ ਲਈ ਹੁਣ ਬਾਹਰ ਆਓ ਅਤੇ ਸ਼ਾਂਤੀ ਨਾਲ ਜਾਓ ।”
37
ਪਰ ਪੌਲੂਸ ਨੇ ਉਸ ਨੂੰ ਉੱਤਰ ਦਿੱਤਾ, “ਉਹਨਾਂ ਨੇ ਸਾਨੂੰ ਦੋਸ਼ੀ ਸਿੱਧ ਕੀਤੇ ਬਿਨਾਂ ਖੁੱਲ੍ਹੇਆਮ ਮਾਰਿਆ ਹੈ । ਫਿਰ ਸਾਨੂੰ ਰੋਮੀ ਨਾਗਰਿਕ ਹੁੰਦੇ ਹੋਏ ਜੇਲ੍ਹ ਵਿੱਚ ਸੁੱਟ ਦਿੱਤਾ! ਕੀ ਹੁਣ ਉਹ ਸਾਨੂੰ ਚੁੱਪਚਾਪ ਬਾਹਰ ਭੇਜ ਦੇਣਾ ਚਾਹੁੰਦੇ ਹਨ? ਇਸ ਤਰ੍ਹਾਂ ਨਹੀਂ ਹੋ ਸਕਦਾ! ਹੁਣ ਉਹ ਆਪ ਆਉਣ ਅਤੇ ਸਾਨੂੰ ਬਾਹਰ ਲੈ ਜਾਣ ।”
38
ਅਫ਼ਸਰਾਂ ਨੇ ਜਾ ਕੇ ਇਹ ਸਭ ਨਿਆਂ ਅਧਿਕਾਰੀਆਂ ਨੂੰ ਦੱਸਿਆ । ਉਹ ਇਹ ਸੁਣ ਕੇ ਕਿ ਉਹ ਰੋਮੀ ਨਾਗਰਿਕ ਹਨ, ਡਰ ਗਏ ।
39
ਇਸ ਲਈ ਅਧਿਕਾਰੀਆਂ ਨੇ ਆ ਕੇ ਉਹਨਾਂ ਨੂੰ ਮਨਾਇਆ । ਉਹ ਉਹਨਾਂ ਨੂੰ ਬਾਹਰ ਲੈ ਗਏ ਅਤੇ ਬੇਨਤੀ ਕੀਤੀ ਕਿ ਸ਼ਹਿਰ ਤੋਂ ਬਾਹਰ ਚਲੇ ਜਾਓ ।
40
ਉਹ ਜੇਲ੍ਹ ਵਿੱਚੋਂ ਨਿਕਲ ਕੇ ਲੁਦਿਆ ਦੇ ਘਰ ਗਏ, ਜਿੱਥੇ ਉਹ ਭਰਾਵਾਂ ਨੂੰ ਮਿਲੇ ਅਤੇ ਉਹਨਾਂ ਨੂੰ ਉਤਸ਼ਾਹ ਦੇ ਕੇ ਉੱਥੋਂ ਚਲੇ ਗਏ ।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 17 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28