bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 13
Acts 13
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
1
ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਜਿਹਨਾਂ ਵਿੱਚ ਬਰਨਾਬਾਸ, ਸ਼ਮਊਨ ਜੋ ‘ਕਾਲਾ’ ਅਖਵਾਉਂਦਾ ਸੀ, ਕੁਰੇਨ ਦਾ ਰਹਿਣ ਵਾਲਾ ਲੁਕਿਯੁਸ, ਮਨਾਹੇਨ ਜਿਸ ਦਾ ਪਾਲਨ-ਪੋਸ਼ਣ ਰਾਜਾ ਹੇਰੋਦੇਸ ਦੇ ਨਾਲ ਹੋਇਆ ਸੀ ਅਤੇ ਸਾਊਲ ਸਨ ।
2
ਜਦੋਂ ਉਹ ਪ੍ਰਭੂ ਦੀ ਭਗਤੀ ਕਰ ਰਹੇ ਅਤੇ ਵਰਤ ਰੱਖ ਰਹੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸਾਊਲ ਨੂੰ ਉਸ ਕੰਮ ਦੇ ਲਈ ਵੱਖਰੇ ਰੱਖੋ ਜਿਸ ਦੇ ਲਈ ਮੈਂ ਉਹਨਾਂ ਨੂੰ ਸੱਦਿਆ ਹੈ ।”
3
ਇਸ ਲਈ ਉਹਨਾਂ ਨੇ ਵਰਤ ਰੱਖ ਕੇ ਬਰਨਾਬਾਸ ਅਤੇ ਸਾਊਲ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਦੋਨਾਂ ਨੂੰ ਵਿਦਾ ਕੀਤਾ ।
4
ਬਰਨਾਬਾਸ ਅਤੇ ਸਾਊਲ ਪਵਿੱਤਰ ਆਤਮਾ ਦੇ ਭੇਜੇ ਹੋਏ ਸਿਲੂਕਿਯਾ ਪਹੁੰਚੇ ।
5
ਉੱਥੇ ਉਹ ਜਹਾਜ਼ ਤੇ ਚੜ੍ਹ ਕੇ ਕੁਪਰੁਸ ਵੱਲ ਗਏ ਅਤੇ ਸਲਮੀਸ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਪਰਮੇਸ਼ਰ ਦਾ ਵਚਨ ਸੁਣਾਇਆ । ਯੂਹੰਨਾ (ਮਰਕੁਸ) ਉਹਨਾਂ ਦਾ ਮਦਦਗਾਰ ਸੀ ।
6
ਪੂਰੇ ਟਾਪੂ ਦੀ ਯਾਤਰਾ ਕਰ ਕੇ ਉਹ ਪਾਫ਼ੁਸ ਪਹੁੰਚੇ । ਉੱਥੇ ਉਹਨਾਂ ਦੀ ਮੁਲਾਕਾਤ ਇੱਕ ਬਾਰ-ਯਿਸੂ ਨਾਂ ਦੇ ਜਾਦੂਗਰ ਨਾਲ ਹੋਈ । ਉਹ ਇੱਕ ਯਹੂਦੀ ਸੀ ਅਤੇ ਉਹ ਝੂਠਾ ਨਬੀ ਸੀ ।
7
ਉਹ ਰਾਜਪਾਲ ਸਰਗੀਉਸ ਪੌਲੂਸ ਦੇ ਨਾਲ ਸੀ ਜੋ ਇੱਕ ਸਮਝਦਾਰ ਆਦਮੀ ਸੀ । ਉਸ ਨੇ ਬਰਨਾਬਾਸ ਅਤੇ ਸਾਊਲ ਨੂੰ ਸੱਦ ਕੇ ਪਰਮੇਸ਼ਰ ਦਾ ਵਚਨ ਸੁਣਨ ਦੀ ਇੱਛਾ ਪ੍ਰਗਟ ਕੀਤੀ ।
8
ਪਰ ਏਲੀਮਸ ਜਾਦੂਗਰ ਨੇ (ਯੂਨਾਨੀ ਭਾਸ਼ਾ ਵਿੱਚ ਉਸ ਦਾ ਨਾਂ) ਉਹਨਾਂ ਦਾ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ ।
9
ਤਦ ਸਾਊਲ ਨੇ ਜੋ ਪੌਲੂਸ ਵੀ ਅਖਵਾਉਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਸ ਵੱਲ ਬੜੇ ਧਿਆਨ ਨਾਲ ਦੇਖਦੇ ਹੋਏ ਉਸ ਨੂੰ ਕਿਹਾ,
10
“ਹੇ ਸਭ ਕਪਟ ਅਤੇ ਬੁਰਾਈਆਂ ਦੀ ਜੜ੍ਹ, ਸ਼ੈਤਾਨ ਦੀ ਸੰਤਾਨ, ਸਾਰੀ ਨੇਕੀ ਦੇ ਵੈਰੀ, ਕੀ ਤੂੰ ਪਰਮੇਸ਼ਰ ਦੇ ਸਿੱਧੇ ਰਾਹਾਂ ਨੂੰ ਟੇਢੇ ਬਣਾਉਣ ਤੋਂ ਨਹੀਂ ਟਲੇਂਗਾ?
11
ਹੁਣ ਦੇਖ, ਪ੍ਰਭੂ ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ । ਤੂੰ ਅੰਨ੍ਹਾ ਹੋ ਜਾਵੇਂਗਾ ਅਤੇ ਕੁਝ ਦੇਰ ਤੱਕ ਸੂਰਜ ਦਾ ਪ੍ਰਕਾਸ਼ ਨਹੀਂ ਦੇਖ ਸਕੇਂਗਾ ।” ਉਸੇ ਸਮੇਂ ਉਸ ਦੀਆਂ ਅੱਖਾਂ ਸਾਹਮਣੇ ਧੁੰਧਲਾਪਨ ਅਤੇ ਅੰਧਕਾਰ ਛਾ ਗਿਆ ਅਤੇ ਉਹ ਇਧਰ-ਉਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਲੈ ਜਾਵੇ ।
12
ਰਾਜਪਾਲ ਨੇ ਇਹ ਦੇਖ ਕੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੇ ਬਾਰੇ ਦਿੱਤੀ ਸਿੱਖਿਆ ਤੋਂ ਹੈਰਾਨ ਰਹਿ ਗਿਆ ।
13
ਪੌਲੂਸ ਅਤੇ ਉਸ ਦੇ ਸਾਥੀ ਪਾਫ਼ੁਸ ਤੋਂ ਸਮੁੰਦਰੀ ਜਹਾਜ਼ ਦੁਆਰਾ ਪਰਗਾ ਵਿੱਚ ਆਏ ਜੋ ਪਮਫ਼ਿਲਿਯਾ ਦਾ ਇੱਕ ਸ਼ਹਿਰ ਹੈ । ਪਰ ਯੂਹੰਨਾ ਜਿਸ ਦਾ ਉਪਨਾਮ ਮਰਕੁਸ ਸੀ ਉਹਨਾਂ ਨੂੰ ਉੱਥੇ ਛੱਡ ਕੇ ਵਾਪਸ ਯਰੂਸ਼ਲਮ ਚਲਾ ਗਿਆ ।
14
ਫਿਰ ਉਹ ਪਰਗਾ ਤੋਂ ਚਲ ਕੇ ਅੰਤਾਕਿਯਾ, ਜੋ ਪਿਸਿਦਿਯਾ ਵਿੱਚ ਹੈ ਆਏ ਅਤੇ ਸਬਤ ਦੇ ਦਿਨ ਜਾ ਕੇ ਪ੍ਰਾਰਥਨਾ ਘਰ ਵਿੱਚ ਬੈਠ ਗਏ ।
15
ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚੋਂ ਪੜ੍ਹਨ ਤੋਂ ਬਾਅਦ ਪ੍ਰਾਰਥਨਾ ਘਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸੁਨੇਹਾ ਭੇਜਿਆ, “ਭਰਾਵੋ, ਜੇਕਰ ਲੋਕਾਂ ਦੇ ਉਤਸ਼ਾਹ ਲਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹੋ ।”
16
ਤਦ ਪੌਲੂਸ ਉੱਠਿਆ ਅਤੇ ਉਹਨਾਂ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਾਉਂਦੇ ਹੋਏ ਕਿਹਾ, “ਇਸਰਾਏਲੀ ਭਰਾਵੋ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲੇ ਸੱਜਣੋ,
17
ਸੁਣੋ, ਇਸਰਾਏਲੀ ਲੋਕਾਂ ਦੇ ਪਰਮੇਸ਼ਰ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਵਿੱਚ ਪਰਵਾਸ ਦੇ ਸਮੇਂ ਉਹਨਾਂ ਨੂੰ ਵੱਡੀ ਕੌਮ ਬਣਾਇਆ । ਫਿਰ ਪਰਮੇਸ਼ਰ ਉਹਨਾਂ ਨੂੰ ਆਪਣੀ ਸਮਰੱਥਾ ਨਾਲ ਬਾਹਰ ਕੱਢ ਲਿਆਏ
18
ਅਤੇ ਚਾਲੀ ਸਾਲ ਤੱਕ ਵਿਰਾਨੇ ਵਿੱਚ ਪਰਮੇਸ਼ਰ ਉਹਨਾਂ ਨੂੰ ਸਹਿੰਦੇ ਰਹੇ ।
19
ਫਿਰ ਉਹਨਾਂ ਨੇ ਕਨਾਨ ਦੇਸ਼ ਵਿੱਚ ਸੱਤ ਕੌਮਾਂ ਨੂੰ ਨਾਸ਼ ਕਰ ਕੇ
20
ਕੋਈ ਸਾਢੇ ਚਾਰ ਸੌ ਸਾਲ ਦੇ ਬਾਅਦ ਉਹਨਾਂ ਦੀ ਜ਼ਮੀਨ ਇਸਰਾਏਲ ਨੂੰ ਦੇ ਦਿੱਤੀ । “ਇਸ ਦੇ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਸਮੂਏਲ ਨਬੀ ਦੇ ਸਮੇਂ ਤੱਕ ਨਿਆਈਂ ਦਿੱਤੇ ।
21
ਫਿਰ ਲੋਕਾਂ ਨੇ ਰਾਜਾ ਦੀ ਮੰਗ ਕੀਤੀ । ਤਦ ਪਰਮੇਸ਼ਰ ਨੇ ਉਹਨਾਂ ਨੂੰ ਕੀਸ਼ ਦਾ ਪੁੱਤਰ ਸਾਊਲ ਦਿੱਤਾ ਜੋ ਬਿਨਯਾਮੀਨ ਦੀ ਕੁਲ ਵਿੱਚੋਂ ਸੀ, ਉਹ ਚਾਲੀ ਸਾਲ ਤੱਕ ਉਹਨਾਂ ਦਾ ਰਾਜਾ ਰਿਹਾ ।
22
ਫਿਰ ਉਸ ਨੂੰ ਹਟਾ ਕੇ ਪਰਮੇਸ਼ਰ ਨੇ ਦਾਊਦ ਨੂੰ ਉਹਨਾਂ ਦਾ ਰਾਜਾ ਨਿਯੁਕਤ ਕੀਤਾ । ਉਸ ਦੇ ਬਾਰੇ ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ, ‘ਮੈਨੂੰ ਇੱਕ ਮਨੁੱਖ ਯੱਸੀ ਦਾ ਪੁੱਤਰ ਦਾਊਦ ਮਿਲ ਗਿਆ ਹੈ, ਉਹ ਮੇਰੇ ਦਿਲ ਦੇ ਅਨੁਸਾਰ ਹੈ, ਉਹ ਮੇਰੀਆਂ ਸਭ ਇੱਛਾਵਾਂ ਪੂਰੀਆਂ ਕਰੇਗਾ ।’
23
ਇਸੇ ਦੀ ਕੁਲ ਵਿੱਚੋਂ ਪਰਮੇਸ਼ਰ ਨੇ ਆਪਣੇ ਵਾਅਦੇ ਦੇ ਅਨੁਸਾਰ ਇਸਰਾਏਲ ਦੇ ਲਈ ਮੁਕਤੀਦਾਤਾ ਯਿਸੂ ਨੂੰ ਨਿਯੁਕਤ ਕੀਤਾ ।
24
ਯਿਸੂ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਲੋਕਾਂ ਲਈ ਯੂਹੰਨਾ ਨੇ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ ।
25
ਜਦੋਂ ਯੂਹੰਨਾ ਆਪਣੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਦੇ ਅੰਤਮ ਸਮੇਂ ਤੇ ਸੀ ਤਾਂ ਉਸ ਨੇ ਕਿਹਾ: ‘ਤੁਸੀਂ ਮੇਰੇ ਬਾਰੇ ਜੋ ਸੋਚਦੇ ਹੋ, ਮੈਂ ਉਹ ਨਹੀਂ ਹਾਂ । ਪਰ ਦੇਖੋ, ਜਿਹੜੇ ਮੇਰੇ ਬਾਅਦ ਆ ਰਹੇ ਹਨ, ਮੈਂ ਉਹਨਾਂ ਦੇ ਪੈਰਾਂ ਦੀ ਜੁੱਤੀ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ ।’
26
“ਭਰਾਵੋ, ਅਬਰਾਹਾਮ ਦੇ ਵੰਸ ਦੇ ਲੋਕੋ, ਅਤੇ ਤੁਸੀਂ ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਹੋ, ਮੁਕਤੀ ਦਾ ਇਹ ਸ਼ੁਭ ਸਮਾਚਾਰ ਸਾਡੇ ਲਈ ਭੇਜਿਆ ਗਿਆ ਹੈ ।
27
ਪਰ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਹਨਾਂ ਦੇ ਆਗੂਆਂ ਨੇ ਯਿਸੂ ਨੂੰ ਨਾ ਪਛਾਣਿਆ ਅਤੇ ਨਾ ਹੀ ਉਹਨਾਂ ਨੇ ਨਬੀਆਂ ਦੇ ਵਚਨਾਂ ਨੂੰ ਸਮਝਿਆ । ਪਰ ਫਿਰ ਵੀ ਉਹਨਾਂ ਨੇ ਯਿਸੂ ਨੂੰ ਸਜ਼ਾ ਦੇ ਕੇ ਨਬੀਆਂ ਦੇ ਵਚਨਾਂ ਨੂੰ ਪੂਰਾ ਕੀਤਾ, ਜਿਹਨਾਂ ਨੂੰ ਹਰ ਸਬਤ ਪੜ੍ਹਿਆ ਜਾਂਦਾ ਹੈ ।
28
ਭਾਵੇਂ ਉਹਨਾਂ ਨੂੰ ਯਿਸੂ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੋਈ ਦੋਸ਼ ਨਾ ਲੱਭਾ ਪਰ ਫਿਰ ਵੀ ਪਿਲਾਤੁਸ ਤੋਂ ਮੰਗ ਕੀਤੀ ਕਿ ਯਿਸੂ ਨੂੰ ਮਾਰ ਦਿੱਤਾ ਜਾਵੇ ।
29
ਜਦੋਂ ਉਹ ਸਭ ਜੋ ਕੁਝ ਯਿਸੂ ਦੇ ਬਾਰੇ ਲਿਖਿਆ ਹੋਇਆ ਸੀ, ਪੂਰਾ ਕਰ ਚੁੱਕੇ ਤਾਂ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੋਂ ਉਤਾਰ ਕੇ ਕਬਰ ਵਿੱਚ ਰੱਖ ਦਿੱਤਾ ।
30
ਪਰ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਫਿਰ ਜਿਊਂਦਾ ਕਰ ਦਿੱਤਾ ।
31
ਯਿਸੂ ਬਹੁਤ ਦਿਨਾਂ ਤੱਕ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਨਾਲ ਗਲੀਲ ਤੋਂ ਯਰੂਸ਼ਲਮ ਆਏ ਸਨ, ਦਰਸ਼ਨ ਦਿੰਦੇ ਰਹੇ । ਉਹ ਹੀ ਲੋਕ ਹੁਣ ਲੋਕਾਂ ਦੇ ਸਾਹਮਣੇ ਉਹਨਾਂ ਦੇ ਗਵਾਹ ਹਨ ।
32
ਅਸੀਂ ਤੁਹਾਨੂੰ ਇਹ ਸ਼ੁਭ ਸਮਾਚਾਰ ਸੁਣਾਉਂਦੇ ਹਾਂ ਕਿ ਸਾਡੇ ਪੁਰਖਿਆਂ ਨਾਲ ਕੀਤੇ ਵਾਅਦੇ ਨੂੰ,
33
ਪਰਮੇਸ਼ਰ ਨੇ ਉਹਨਾਂ ਦੀ ਸੰਤਾਨ ਦੇ ਲਈ ਯਿਸੂ ਨੂੰ ਜਿਊਂਦਾ ਕਰ ਕੇ ਪੂਰਾ ਕੀਤਾ, ਜਿਸ ਤਰ੍ਹਾਂ ਦੂਜੇ ਭਜਨ ਵਿੱਚ ਲਿਖਿਆ ਹੋਇਆ ਹੈ: ‘ਤੂੰ ਮੇਰਾ ਪੁੱਤਰ ਹੈਂ, ਮੈਂ ਤੈਨੂੰ ਅੱਜ ਜਨਮ ਦਿੱਤਾ ਹੈ ।’
34
ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਕਿ ਉਹ ਕਦੀ ਨਾ ਸੜੇ, ਇਸ ਬਾਰੇ ਪਰਮੇਸ਼ਰ ਨੇ ਕਿਹਾ, ‘ਮੈਂ ਤੈਨੂੰ ਪਵਿੱਤਰ ਅਤੇ ਅਟੁੱਟ ਅਸੀਸਾਂ ਦੇਵਾਂਗਾ, ਜਿਸ ਦਾ ਵਾਅਦਾ ਮੈਂ ਦਾਊਦ ਨਾਲ ਕੀਤਾ ਸੀ ।’
35
ਉਹਨਾਂ ਨੇ ਕਿਸੇ ਹੋਰ ਭਜਨ ਵਿੱਚ ਠੀਕ ਹੀ ਕਿਹਾ ਹੈ, ‘ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਤੱਕ ਨਹੀਂ ਪਹੁੰਚਣ ਦੇਵੇਂਗਾ ।’
36
“ਦਾਊਦ ਤਾਂ ਆਪਣੇ ਸਮੇਂ ਵਿੱਚ ਪਰਮੇਸ਼ਰ ਦਾ ਉਦੇਸ਼ ਪੂਰਾ ਕਰ ਕੇ ਹਮੇਸ਼ਾ ਦੀ ਨੀਂਦ ਸੌਂ ਗਿਆ ਅਤੇ ਆਪਣੇ ਪੁਰਖਿਆਂ ਦੇ ਕੋਲ ਚਲਾ ਗਿਆ ਅਤੇ ਸੜ ਗਿਆ ।
37
ਪਰ ਜਿਸ ਨੂੰ ਪਰਮੇਸ਼ਰ ਨੇ ਜਿਊਂਦਾ ਕੀਤਾ, ਉਹ ਸੜਨ ਤੱਕ ਨਾ ਪਹੁੰਚਿਆ ।
38
ਇਸ ਲਈ ਹੇ ਇਸਰਾਏਲੀਓ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਿਸੂ ਦੇ ਦੁਆਰਾ ਹੀ ਪਾਪਾਂ ਦੀ ਮਾਫ਼ੀ ਦਾ ਉਪਦੇਸ਼ ਸੁਣਾਇਆ ਜਾ ਰਿਹਾ ਹੈ । ਮੂਸਾ ਦੀ ਵਿਵਸਥਾ ਜਿਹਨਾਂ ਚੀਜ਼ਾਂ ਤੋਂ ਮੁਕਤ ਨਾ ਕਰ ਸਕੀ
39
ਉਹਨਾਂ ਤੋਂ ਹੀ ਹਰ ਕੋਈ ਯਿਸੂ ਵਿੱਚ ਵਿਸ਼ਵਾਸ ਕਰਨ ਵਾਲਾ ਮੁਕਤ ਹੁੰਦਾ ਹੈ ।
40
ਇਸ ਲਈ ਸਾਵਧਾਨ ਰਹੋ, ਕਿਤੇ ਨਬੀਆਂ ਦਾ ਇਹ ਵਚਨ ਤੁਹਾਡੇ ਰਾਹੀਂ ਪੂਰਾ ਨਾ ਹੋ ਜਾਵੇ:
41
‘ਹੇ ਤੁੱਛ ਜਾਨਣ ਵਾਲਿਓ, ਦੇਖੋ, ਹੈਰਾਨ ਹੋਵੋ ਅਤੇ ਨਾਸ਼ ਹੋ ਜਾਓ! ਕਿਉਂਕਿ ਮੈਂ ਤੁਹਾਡੇ ਸਮੇਂ ਵਿੱਚ ਇਹ ਕੰਮ ਕਰ ਰਿਹਾ ਹਾਂ, ਜਿਸ ਉੱਤੇ ਕਿਸੇ ਦੇ ਦੱਸਣ ਤੇ ਵੀ ਤੁਸੀਂ ਵਿਸ਼ਵਾਸ ਨਹੀਂ ਕਰੋਗੇ!’”
42
ਜਦੋਂ ਪੌਲੂਸ ਅਤੇ ਬਰਨਾਬਾਸ ਪ੍ਰਾਰਥਨਾ ਘਰ ਨੂੰ ਛੱਡ ਕੇ ਜਾ ਰਹੇ ਸਨ, ਤਾਂ ਲੋਕਾਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਅਗਲੇ ਸਬਤ ਨੂੰ ਇਹ ਹੀ ਗੱਲਾਂ ਉਹਨਾਂ ਨੂੰ ਫਿਰ ਸੁਣਾਉਣ ।
43
ਫਿਰ ਜਦੋਂ ਸਭਾ ਖ਼ਤਮ ਹੋ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਪਰਾਈਆਂ ਕੌਮਾਂ ਵਿੱਚੋਂ ਬਣੇ ਯਹੂਦੀ ਸ਼ਰਧਾਲੂ ਪੌਲੂਸ ਅਤੇ ਬਰਨਾਬਾਸ ਦੇ ਪਿੱਛੇ ਗਏ । ਉਹਨਾਂ ਦੋਨਾਂ ਨੇ ਉਹਨਾਂ ਲੋਕਾਂ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਨੂੰ ਉਤਸ਼ਾਹ ਦਿੱਤਾ ਕਿ ਪਰਮੇਸ਼ਰ ਦੀ ਕਿਰਪਾ ਉੱਤੇ ਭਰੋਸਾ ਰੱਖੋ ।
44
ਅਗਲੇ ਸਬਤ ਨੂੰ ਲਗਭਗ ਸਾਰਾ ਸ਼ਹਿਰ ਪਰਮੇਸ਼ਰ ਦਾ ਵਚਨ ਸੁਣਨ ਲਈ ਇਕੱਠਾ ਹੋ ਗਿਆ ।
45
ਜਦੋਂ ਯਹੂਦੀਆਂ ਨੇ ਇਸ ਭੀੜ ਨੂੰ ਦੇਖਿਆ ਤਾਂ ਉਹ ਈਰਖਾ ਨਾਲ ਭਰ ਗਏ ਅਤੇ ਪੌਲੂਸ ਦੀ ਨਿੰਦਾ ਕਰ ਕੇ ਉਸ ਦਾ ਵਿਰੋਧ ਕਰਨ ਲੱਗੇ ।
46
ਤਦ ਪੌਲੂਸ ਅਤੇ ਬਰਨਾਬਾਸ ਨੇ ਨਿਡਰ ਹੋ ਕਿ ਕਿਹਾ, “ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ ਪਰ ਜਦੋਂ ਤੁਸੀਂ ਉਸ ਨੂੰ ਰੱਦਦੇ ਅਤੇ ਆਪਣੇ ਆਪ ਨੂੰ ਅਨੰਤ ਜੀਵਨ ਦੇ ਯੋਗ ਨਹੀਂ ਸਮਝਦੇ ਤਾਂ ਅਸੀਂ ਪਰਾਈਆਂ ਕੌਮਾਂ ਦੇ ਵੱਲ ਜਾਂਦੇ ਹਾਂ
47
ਕਿਉਂਕਿ ਪ੍ਰਭੂ ਨੇ ਸਾਨੂੰ ਇਸੇ ਤਰ੍ਹਾਂ ਹੁਕਮ ਦਿੱਤਾ ਹੈ: “‘ਮੈਂ ਤੁਹਾਨੂੰ ਪਰਾਈਆਂ ਕੌਮਾਂ ਦੇ ਲਈ ਚਾਨਣ ਨਿਯੁਕਤ ਕੀਤਾ ਹੈ ਕਿ ਤੁਸੀਂ ਧਰਤੀ ਦੀ ਅੰਤਮ ਹੱਦ ਤੱਕ ਮੁਕਤੀ ਦਾ ਸੰਦੇਸ਼ ਦੇਵੋ ।’”
48
ਇਹ ਸੁਣ ਕੇ ਪਰਾਈਆਂ ਕੌਮਾਂ ਖ਼ੁਸ਼ ਹੋ ਗਈਆਂ ਅਤੇ ਪ੍ਰਭੂ ਦੇ ਵਚਨ ਦੀ ਵਡਿਆਈ ਕਰਨ ਲੱਗੀਆਂ । ਉਹਨਾਂ ਵਿੱਚੋਂ ਜਿਹੜੇ ਅਨੰਤ ਜੀਵਨ ਦੇ ਲਈ ਨਿਯੁਕਤ ਕੀਤੇ ਗਏ ਸਨ, ਉਹਨਾਂ ਨੇ ਵਿਸ਼ਵਾਸ ਕੀਤਾ ।
49
ਇਸ ਤਰ੍ਹਾਂ ਪ੍ਰਭੂ ਦਾ ਵਚਨ ਸਾਰੇ ਇਲਾਕੇ ਵਿੱਚ ਫੈਲ ਗਿਆ ।
50
ਪਰ ਯਹੂਦੀਆਂ ਨੇ ਪ੍ਰਭਾਵਸ਼ਾਲੀ ਸ਼ਰਧਾਲੂ ਔਰਤਾਂ ਅਤੇ ਸ਼ਹਿਰ ਦੇ ਆਗੂਆਂ ਨੂੰ ਭੜਕਾਇਆ ਅਤੇ ਪੌਲੂਸ ਅਤੇ ਬਰਨਾਬਾਸ ਦੇ ਵਿਰੁੱਧ ਦੰਗਾ ਖੜ੍ਹਾ ਕਰ ਕੇ ਉਹਨਾਂ ਨੂੰ ਆਪਣੀਆਂ ਹੱਦਾਂ ਤੋਂ ਬਾਹਰ ਕੱਢ ਦਿੱਤਾ ।
51
ਉਹ ਦੋਵੇਂ ਉਹਨਾਂ ਦੇ ਵਿਰੁੱਧ ਆਪਣੇ ਪੈਰਾਂ ਦਾ ਘੱਟਾ ਝਾੜ ਕੇ ਇਕੋਨਿਯੁਮ ਵੱਲ ਚਲੇ ਗਏ ।
52
ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੁੰਦੇ ਰਹੇ ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28