bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 9
Acts 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
1
ਸਾਊਲ ਅਜੇ ਤੱਕ ਪ੍ਰਭੂ ਦੇ ਚੇਲਿਆਂ ਨੂੰ ਪੂਰੀ ਤਰ੍ਹਾਂ ਕਤਲ ਕਰਨ ਦੀਆਂ ਧਮਕੀਆਂ ਦੇਣ ਵਿੱਚ ਲੱਗਾ ਹੋਇਆ ਸੀ । ਉਹ ਮਹਾਂ-ਪੁਰੋਹਿਤ ਕੋਲ ਗਿਆ
2
ਅਤੇ ਦਮਿਸ਼ਕ ਦੇ ਪ੍ਰਾਰਥਨਾ ਘਰਾਂ ਦੇ ਨਾਂ ਚਿੱਠੀਆਂ ਮੰਗੀਆਂ ਕਿ ਜੇਕਰ ਉੱਥੇ ਇਸ ‘ਰਾਹ’ ਦੇ ਮੰਨਣ ਵਾਲੇ ਉਸ ਨੂੰ ਮਿਲਣ, ਆਦਮੀ ਹੋਣ ਜਾਂ ਔਰਤਾਂ, ਉਹਨਾਂ ਨੂੰ ਗਰਿਫ਼ਤਾਰ ਕਰ ਕੇ ਯਰੂਸ਼ਲਮ ਵਿੱਚ ਲਿਆਏ ।
3
ਯਾਤਰਾ ਕਰਦੇ ਹੋਏ ਜਦੋਂ ਉਹ ਦਮਿਸ਼ਕ ਸ਼ਹਿਰ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਅਕਾਸ਼ ਤੋਂ ਇੱਕ ਤੇਜ ਉਸ ਦੇ ਆਲੇ-ਦੁਆਲੇ ਚਮਕਿਆ ।
4
ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਉਸ ਨੇ ਇੱਕ ਆਵਾਜ਼ ਸੁਣੀ ਜਿਹੜੀ ਉਸ ਨੂੰ ਕਹਿ ਰਹੀ ਸੀ, “ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?”
5
ਸਾਊਲ ਨੇ ਪੁੱਛਿਆ, “ਪ੍ਰਭੂ ਜੀ, ਤੁਸੀਂ ਕੌਣ ਹੋ?” ਆਵਾਜ਼ ਨੇ ਕਿਹਾ, “ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ ।
6
ਹੁਣ ਉੱਠ, ਅਤੇ ਸ਼ਹਿਰ ਵਿੱਚ ਜਾ । ਉੱਥੇ ਤੈਨੂੰ ਦੱਸ ਦਿੱਤਾ ਜਾਵੇਗਾ ਕਿ ਤੈਨੂੰ ਕੀ ਕਰਨਾ ਹੋਵੇਗਾ।”
7
ਉਹ ਆਦਮੀ ਜਿਹੜੇ ਸਾਊਲ ਦੇ ਨਾਲ ਯਾਤਰਾ ਕਰ ਰਹੇ ਸਨ, ਹੈਰਾਨ ਖੜ੍ਹੇ ਸਨ । ਉਹਨਾਂ ਨੇ ਆਵਾਜ਼ ਤਾਂ ਸੁਣੀ ਪਰ ਉਹ ਕਿਸੇ ਨੂੰ ਦੇਖ ਨਾ ਸਕੇ ।
8
ਸਾਊਲ ਨੇ ਜ਼ਮੀਨ ਤੋਂ ਉੱਠ ਕੇ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਦੇਖ ਨਾ ਸਕਿਆ । ਇਸ ਲਈ ਲੋਕ ਉਸ ਨੂੰ ਹੱਥ ਤੋਂ ਫੜ ਕੇ ਦਮਿਸ਼ਕ ਵਿੱਚ ਲੈ ਗਏ ।
9
ਤਿੰਨ ਦਿਨ ਤੱਕ ਉਹ ਕੁਝ ਨਾ ਦੇਖ ਸਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ ।
10
ਦਮਿਸ਼ਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਚੇਲਾ ਸੀ । ਪ੍ਰਭੂ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, “ਹਨਾਨਿਯਾਹ!” ਉਸ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ, ਪ੍ਰਭੂ ਜੀ ।”
11
ਪ੍ਰਭੂ ਨੇ ਉਸ ਨੂੰ ਕਿਹਾ, “ਉੱਠ, ਅਤੇ ਉਸ ਗਲੀ ਵਿੱਚ ਜੋ ‘ਸਿੱਧੀ’ ਅਖਵਾਉਂਦੀ ਹੈ, ਜਾ, ਅਤੇ ਯਹੂਦਾ ਦੇ ਘਰ ਵਿੱਚ ਤਰਸ਼ੀਸ਼ ਨਿਵਾਸੀ ਸਾਊਲ ਦਾ ਪਤਾ ਕਰ, ਉਹ ਪ੍ਰਾਰਥਨਾ ਕਰ ਰਿਹਾ ਹੈ ।
12
ਉਸ ਨੇ ਦਰਸ਼ਨ ਦੇਖਿਆ ਹੈ ਕਿ ਹਨਾਨਿਯਾਹ ਨਾਂ ਦੇ ਆਦਮੀ ਨੇ ਅੰਦਰ ਆ ਕੇ ਉਸ ਉੱਤੇ ਹੱਥ ਰੱਖਿਆ ਹੈ ਕਿ ਉਹ ਫਿਰ ਸੁਜਾਖਾ ਹੋ ਜਾਵੇ ।”
13
ਹਨਾਨਿਯਾਹ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਇਸ ਆਦਮੀ ਦੇ ਬਾਰੇ ਬਹੁਤ ਲੋਕਾਂ ਕੋਲੋਂ ਸੁਣਿਆ ਹੈ ਕਿ ਉਸ ਨੇ ਯਰੂਸ਼ਲਮ ਵਿੱਚ ਤੁਹਾਡੇ ਪਵਿੱਤਰ ਭਗਤਾਂ ਨੂੰ ਕਿਸ ਤਰ੍ਹਾਂ ਦੁੱਖ ਦਿੱਤੇ ਹਨ ।
14
ਉਸ ਨੂੰ ਮਹਾਂ-ਪੁਰੋਹਿਤਾਂ ਤੋਂ ਅਧਿਕਾਰ ਮਿਲਿਆ ਹੈ ਕਿ ਇੱਥੇ ਜਿਹੜੇ ਤੁਹਾਡਾ ਨਾਮ ਲੈਂਦੇ ਹਨ, ਉਹਨਾਂ ਨੂੰ ਗਰਿਫ਼ਤਾਰ ਕਰੇ ।”
15
ਪਰ ਪ੍ਰਭੂ ਨੇ ਉਸ ਨੂੰ ਕਿਹਾ, “ਜਾ, ਕਿਉਂਕਿ ਇਹ ਆਦਮੀ ਮੇਰਾ ਚੁਣਿਆ ਹੋਇਆ ਪਾਤਰ ਹੈ । ਉਹ ਮੇਰਾ ਨਾਮ ਪਰਾਈਆਂ ਕੌਮਾਂ, ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਕੋਲ ਲੈ ਜਾਵੇਗਾ ।
16
ਮੈਂ ਉਸ ਨੂੰ ਦੱਸਾਂਗਾ ਕਿ ਉਸ ਨੂੰ ਮੇਰੇ ਨਾਮ ਦੇ ਲਈ ਕਿੰਨਾਂ ਦੁੱਖ ਸਹਿਣਾ ਪਵੇਗਾ ।”
17
ਤਦ ਹਨਾਨਿਯਾਹ ਗਿਆ ਅਤੇ ਘਰ ਦੇ ਅੰਦਰ ਜਾ ਕੇ ਸਾਊਲ ਦੇ ਉੱਤੇ ਹੱਥ ਰੱਖ ਕੇ ਕਿਹਾ, “ਭਰਾ ਸਾਊਲ, ਪ੍ਰਭੂ ਯਿਸੂ ਜਿਹਨਾਂ ਨੇ ਰਾਹ ਵਿੱਚ ਤੈਨੂੰ ਦਰਸ਼ਨ ਦਿੱਤੇ ਸਨ ਮੈਨੂੰ ਭੇਜਿਆ ਹੈ ਕਿ ਤੂੰ ਫਿਰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ ।”
18
ਇਕਦਮ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫਿਰ ਦੇਖਣ ਲੱਗ ਪਿਆ । ਇਸ ਦੇ ਬਾਅਦ ਉਸ ਨੇ ਬਪਤਿਸਮਾ ਲਿਆ
19
ਅਤੇ ਭੋਜਨ ਕਰ ਕੇ ਬਲ ਪ੍ਰਾਪਤ ਕੀਤਾ । ਫਿਰ ਸਾਊਲ ਦਮਿਸ਼ਕ ਵਿੱਚ ਚੇਲਿਆਂ ਦੇ ਨਾਲ ਕੁਝ ਦਿਨ ਰਿਹਾ ।
20
ਉਹ ਛੇਤੀ ਹੀ ਪ੍ਰਾਰਥਨਾ-ਘਰਾਂ ਵਿੱਚ ਜਾ ਕੇ ਯਿਸੂ ਦਾ ਇਹ ਪ੍ਰਚਾਰ ਕਰਨ ਲੱਗਾ, “ਉਹ ਪਰਮੇਸ਼ਰ ਦੇ ਪੁੱਤਰ ਹਨ ।”
21
ਤਦ ਸਾਰੇ ਸੁਣਨ ਵਾਲੇ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਉਹ ਹੀ ਆਦਮੀ ਨਹੀਂ ਜੋ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ਼ ਕਰ ਰਿਹਾ ਸੀ? ਅਤੇ ਇੱਥੇ ਵੀ ਇਸ ਇਰਾਦੇ ਨਾਲ ਆਇਆ ਸੀ ਕਿ ਉਹਨਾਂ ਨੂੰ ਗਿਰਫ਼ਤਾਰ ਕਰ ਕੇ ਮਹਾਂ-ਪੁਰੋਹਿਤਾਂ ਕੋਲ ਲੈ ਜਾਵੇ?”
22
ਪਰ ਸਾਊਲ ਨੂੰ ਹੋਰ ਵੀ ਤਾਕਤ ਮਿਲੀ ਅਤੇ ਇਸ ਗੱਲ ਦਾ ਸਬੂਤ ਦੇਂਦੇ ਹੋਏ ਕਿ ਯਿਸੂ ਹੀ ‘ ਮਸੀਹ ’ ਹਨ, ਦਮਿਸ਼ਕ ਦੇ ਰਹਿਣ ਵਾਲੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ।
23
ਕੁਝ ਦਿਨਾਂ ਦੇ ਬਾਅਦ ਯਹੂਦੀਆਂ ਨੇ ਮਿਲ ਕੇ ਸਾਊਲ ਨੂੰ ਮਾਰਨ ਦੀ ਵਿਉਂਤ ਬਣਾਈ ।
24
ਪਰ ਉਸ ਨੂੰ ਉਹਨਾਂ ਦੀ ਵਿਉਂਤ ਦਾ ਪਤਾ ਲੱਗ ਗਿਆ । ਯਹੂਦੀ ਰਾਤ ਦਿਨ ਸ਼ਹਿਰ ਦੇ ਫਾਟਕਾਂ ਦੀ ਰਾਖੀ ਕਰ ਰਹੇ ਸਨ ਕਿ ਉਸ ਨੂੰ ਮਾਰ ਦੇਣ ।
25
ਪਰ ਸਾਊਲ ਦੇ ਚੇਲਿਆਂ ਨੇ ਉਸ ਨੂੰ ਟੋਕਰੇ ਵਿੱਚ ਬਿਠਾ ਕੇ ਰਾਤ ਦੇ ਵੇਲੇ ਸ਼ਹਿਰ ਦੀ ਚਾਰ ਦਿਵਾਰੀ ਤੋਂ ਥੱਲੇ ਉਤਾਰ ਦਿੱਤਾ ।
26
ਜਦੋਂ ਸਾਊਲ ਯਰੂਸ਼ਲਮ ਵਿੱਚ ਪਹੁੰਚ ਗਿਆ ਤਾਂ ਉਸ ਨੇ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕ ਉਸ ਤੋਂ ਡਰਦੇ ਸਨ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਹੈ ।
27
ਪਰ ਬਰਨਾਬਾਸ ਉਸ ਨੂੰ ਰਸੂਲਾਂ ਦੇ ਕੋਲ ਲੈ ਗਿਆ । ਉਸ ਨੇ ਉਹ ਸਭ ਦੱਸਿਆ ਕਿ ਸਾਊਲ ਨੇ ਕਿਸ ਤਰ੍ਹਾਂ ਰਾਹ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਹਨ ਅਤੇ ਪ੍ਰਭੂ ਨੇ ਉਸ ਨਾਲ ਗੱਲਾਂ ਕੀਤੀਆਂ ਹਨ । ਉਸ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਦਮਿਸ਼ਕ ਵਿੱਚ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕੀਤਾ ਹੈ ।
28
ਤਦ ਸਾਊਲ ਉਹਨਾਂ ਦੇ ਨਾਲ ਰਿਹਾ ਅਤੇ ਉਹ ਯਰੂਸ਼ਲਮ ਵਿੱਚ ਘੁੰਮ-ਫਿਰ ਕੇ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਨ ਲੱਗਾ ।
29
ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਦੇ ਨਾਲ ਗੱਲਾਂ ਅਤੇ ਵਿਵਾਦ ਕਰਦਾ ਸੀ । ਇਸ ਲਈ ਉਹ ਲੋਕ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵਿੱਚ ਸਨ ।
30
ਪਰ ਜਦੋਂ ਵਿਸ਼ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਕੈਸਰਿਆ ਵਿੱਚ ਲੈ ਗਏ ਅਤੇ ਤਰਸ਼ੀਸ਼ ਨੂੰ ਭੇਜ ਦਿੱਤਾ ।
31
ਇਸ ਤਰ੍ਹਾਂ ਸਾਰੇ ਯਹੂਦਿਯਾ, ਗਲੀਲ, ਅਤੇ ਸਾਮਰਿਯਾ ਵਿੱਚ ਕਲੀਸਿਯਾ ਨੂੰ ਸ਼ਾਂਤੀ ਮਿਲ ਗਈ । ਇਹ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਪ੍ਰਭੂ ਦੇ ਡਰ ਵਿੱਚ ਮਜ਼ਬੂਤ ਹੋ ਰਹੀ ਸੀ ਅਤੇ ਉਸ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਸੀ ।
32
ਪਤਰਸ ਸਭ ਥਾਂਵਾਂ ਦਾ ਦੌਰਾ ਕਰਦਾ ਹੋਇਆ ਲੁੱਦਾ ਵਿੱਚ ਪਰਮੇਸ਼ਰ ਦੇ ਲੋਕਾਂ ਕੋਲ ਪਹੁੰਚਿਆ ।
33
ਉੱਥੇ ਉਸ ਨੂੰ ਐਨਿਆਸ ਨਾਂ ਦਾ ਇੱਕ ਆਦਮੀ ਮਿਲਿਆ, ਜਿਸ ਨੂੰ ਅਧਰੰਗ ਸੀ ਅਤੇ ਅੱਠ ਸਾਲ ਤੋਂ ਮੰਜੇ ਉੱਤੇ ਪਿਆ ਸੀ ।
34
ਪਤਰਸ ਨੇ ਉਸ ਨੂੰ ਕਿਹਾ, “ਐਨਿਆਸ, ਯਿਸੂ ਮਸੀਹ ਤੈਨੂੰ ਚੰਗਾ ਕਰਦੇ ਹਨ । ਉੱਠ, ਅਤੇ ਆਪਣਾ ਬਿਸਤਰਾ ਲਪੇਟ ।” ਉਹ ਇਕਦਮ ਉੱਠ ਬੈਠਾ ।
35
ਲੁੱਦਾ ਅਤੇ ਸਾਰੋਨ ਦੇ ਸਾਰੇ ਰਹਿਣ ਵਾਲਿਆਂ ਨੇ ਉਸ ਨੂੰ ਦੇਖਿਆ ਅਤੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕੀਤਾ ।
36
ਯਾਪਾ ਵਿੱਚ ਤਬੀਥਾ ਨਾਂ ਦੀ ਇੱਕ ਚੇਲੀ ਰਹਿੰਦੀ ਸੀ । ਉਹ ਭਲੇ ਕੰਮਾਂ ਅਤੇ ਦਾਨ ਪੁੰਨ ਵਿੱਚ ਲੱਗੀ ਰਹਿੰਦੀ ਸੀ ।
37
ਉਹਨਾਂ ਦਿਨਾਂ ਵਿੱਚ ਉਹ ਬਿਮਾਰ ਹੋਈ ਅਤੇ ਮਰ ਗਈ । ਲੋਕਾਂ ਨੇ ਉਸ ਨੂੰ ਇਸ਼ਨਾਨ ਕਰਵਾ ਕੇ ਚੁਬਾਰੇ ਵਿੱਚ ਰੱਖ ਦਿੱਤਾ ।
38
ਲੁੱਦਾ ਯਾਪਾ ਦੇ ਨੇੜੇ ਹੀ ਸੀ । ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਉੱਥੇ ਹੈ ਤਾਂ ਦੋ ਆਦਮੀਆਂ ਨੂੰ ਭੇਜਿਆ ਅਤੇ ਬੇਨਤੀ ਕੀਤੀ, “ਕਿਰਪਾ ਕਰ ਕੇ, ਛੇਤੀ ਨਾਲ ਸਾਡੇ ਕੋਲ ਆਓ ।”
39
ਪਤਰਸ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ । ਜਦੋਂ ਉਹ ਉੱਥੇ ਪਹੁੰਚੇ ਤਾਂ ਉਹ ਪਤਰਸ ਨੂੰ ਚੁਬਾਰੇ ਵਿੱਚ ਲੈ ਗਏ । ਉੱਥੇ ਸਾਰੀਆਂ ਵਿਧਵਾਵਾਂ ਰੋਂਦੀਆਂ ਹੋਈਆਂ ਉਸ ਦੇ ਆਲੇ ਦੁਆਲੇ ਆ ਗਈਆਂ । ਫਿਰ ਉਹ ਪਤਰਸ ਨੂੰ ਉਹ ਕੁੜਤੇ ਅਤੇ ਚੋਗੇ, ਜਿਹੜੇ ਤਬੀਥਾ ਨੇ ਉਹਨਾਂ ਦੇ ਨਾਲ ਰਹਿੰਦੇ ਹੋਏ ਬਣਾਏ ਸਨ, ਦਿਖਾਉਣ ਲੱਗੀਆਂ ।
40
ਪਤਰਸ ਨੇ ਸਭ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ । ਫਿਰ ਉਸ ਨੇ ਲਾਸ਼ ਵੱਲ ਮੁੜ ਕੇ ਕਿਹਾ, “ਤਬੀਥਾ ਉੱਠ!” ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹ ਪਤਰਸ ਨੂੰ ਦੇਖ ਕੇ ਉੱਠ ਬੈਠੀ ।
41
ਪਤਰਸ ਨੇ ਹੱਥ ਦਾ ਸਹਾਰਾ ਦੇ ਕੇ ਉਸ ਨੂੰ ਖੜ੍ਹਾ ਕੀਤਾ ਅਤੇ ਵਿਸ਼ਵਾਸੀਆਂ ਅਤੇ ਵਿਧਵਾਵਾਂ ਨੂੰ ਸੱਦ ਕੇ ਉਸ ਨੂੰ ਜਿਊਂਦੀ ਜਾਗਦੀ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ ।
42
ਇਹ ਗੱਲ ਸਾਰੇ ਯਾਪਾ ਵਿੱਚ ਫੈਲ ਗਈ ਅਤੇ ਬਹੁਤ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ ।
43
ਪਤਰਸ ਚਮੜੇ ਦਾ ਕੰਮ ਕਰਨ ਵਾਲੇ ਸ਼ਮਊਨ ਨਾਂ ਦੇ ਆਦਮੀ ਦੇ ਘਰ ਯਾਪਾ ਵਿੱਚ ਬਹੁਤ ਦਿਨਾਂ ਤੱਕ ਰਿਹਾ ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28