bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 22
Acts 22
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
1
“ਭਰਾਵੋ ਅਤੇ ਬਜ਼ੁਰਗੋ, ਸੁਣੋ! ਮੈਂ ਆਪਣੀ ਸਫ਼ਾਈ ਪੇਸ਼ ਕਰਦਾ ਹਾਂ ।”
2
ਜਦੋਂ ਉਹਨਾਂ ਨੇ ਉਸ ਨੂੰ ਇਬਰਾਨੀ ਵਿੱਚ ਬੋਲਦੇ ਸੁਣਿਆ ਤਾਂ ਉਹ ਹੋਰ ਵੀ ਚੁੱਪ ਹੋ ਗਏ ਅਤੇ ਪੌਲੂਸ ਨੇ ਕਿਹਾ:
3
“ਮੈਂ ਯਹੂਦੀ ਹਾਂ ਅਤੇ ਕਿਲਕਿਯਾ ਦੇ ਸ਼ਹਿਰ ਤਰਸ਼ੀਸ਼ ਵਿੱਚ ਮੇਰਾ ਜਨਮ ਹੋਇਆ । ਪਰ ਮੇਰਾ ਪਾਲਨ-ਪੋਸ਼ਣ ਇਸੇ ਸ਼ਹਿਰ ਯਰੂਸ਼ਲਮ ਵਿੱਚ ਹੋਇਆ ਹੈ । ਮੈਂ ਗਮਲੀਏਲ ਦੇ ਚਰਨਾਂ ਵਿੱਚ ਬੈਠ ਕੇ ਆਪਣੇ ਪੁਰਖਿਆਂ ਦੀ ਵਿਵਸਥਾ ਦੀ ਠੀਕ ਠੀਕ ਸਿੱਖਿਆ ਲਈ ਅਤੇ ਪਰਮੇਸ਼ਰ ਦਾ ਜੋਸ਼ੀਲਾ ਉਪਾਸਕ ਰਿਹਾ ਜਿਸ ਤਰ੍ਹਾਂ ਤੁਸੀਂ ਸਾਰੇ ਅੱਜ ਹੋ ।
4
ਮੈਂ ਇਸ ‘ਰਾਹ’ ਦੇ ਲੋਕਾਂ ਉੱਤੇ ਜਾਨੋਂ ਮਾਰਨ ਤੱਕ ਅੱਤਿਆਚਾਰ ਕੀਤੇ । ਮੈਂ ਆਦਮੀਆਂ ਅਤੇ ਔਰਤਾਂ ਨੂੰ ਬੰਨ੍ਹ-ਬੰਨ੍ਹ ਕੇ ਕੈਦ ਵਿੱਚ ਸੁੱਟਿਆ ।
5
ਇਸ ਗੱਲ ਦੀ ਗਵਾਹੀ ਮਹਾਂ-ਪੁਰੋਹਿਤ ਅਤੇ ਸਭਾ ਦੇ ਬਜ਼ੁਰਗ ਆਗੂ ਵੀ ਦੇ ਸਕਦੇ ਹਨ । ਮੈਂ ਇਹਨਾਂ ਕੋਲੋਂ ਭਰਾਵਾਂ ਦੇ ਨਾਂ ਚਿੱਠੀਆਂ ਲੈ ਕੇ ਦਮਿਸ਼ਕ ਜਾ ਰਿਹਾ ਸੀ ਕਿ ਉੱਥੋਂ ਦੇ ਲੋਕਾਂ ਨੂੰ ਵੀ ਗਰਿਫ਼ਤਾਰ ਕਰ ਕੇ ਸਜ਼ਾ ਦਵਾਉਣ ਲਈ ਯਰੂਸ਼ਲਮ ਲਿਆਵਾਂ ।
6
“ਜਦੋਂ ਮੈਂ ਯਾਤਰਾ ਕਰਦੇ ਹੋਏ ਦਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਦੇ ਵੇਲੇ ਅਚਾਨਕ ਇੱਕ ਤੇਜ ਮੇਰੇ ਇਰਦ ਗਿਰਦ ਚਮਕਿਆ ।
7
ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਮੈਂ ਇੱਕ ਆਵਾਜ਼ ਸੁਣੀ ਜਿਸ ਨੇ ਮੈਨੂੰ ਕਿਹਾ, ‘ਸਾਊਲ, ਸਾਊਲ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?’
8
ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਉਹਨਾਂ ਨੇ ਮੈਨੂੰ ਉੱਤਰ ਦਿੱਤਾ, ‘ਮੈਂ ਨਾਸਰਤ ਦਾ ਰਹਿਣ ਵਾਲਾ ਯਿਸੂ ਹਾਂ ਜਿਸ ਨੂੰ ਤੂੰ ਸਤਾ ਰਿਹਾ ਹੈਂ ।’
9
ਮੇਰੇ ਸਾਥੀਆਂ ਨੇ ਤੇਜ ਤਾਂ ਦੇਖਿਆ, ਪਰ ਜੋ ਮੇਰੇ ਨਾਲ ਬੋਲ ਰਿਹਾ ਸੀ, ਉਸ ਦੀ ਆਵਾਜ਼ ਨਾ ਸੁਣੀ ।
10
ਮੈਂ ਪੁੱਛਿਆ, ‘ਪ੍ਰਭੂ ਜੀ, ਮੈਂ ਕੀ ਕਰਾਂ?’ ਪ੍ਰਭੂ ਨੇ ਮੈਨੂੰ ਕਿਹਾ, ‘ਉੱਠ, ਅਤੇ ਦਮਿਸ਼ਕ ਨੂੰ ਜਾ । ਜੋ ਕੁਝ ਤੇਰੇ ਕਰਨ ਲਈ ਨਿਸ਼ਚਿਤ ਕੀਤਾ ਗਿਆ ਹੈ, ਉਹ ਸਭ ਕੁਝ ਤੈਨੂੰ ਉੱਥੇ ਦੱਸ ਦਿੱਤਾ ਜਾਵੇਗਾ ।’
11
ਜਦੋਂ ਮੈਂ ਉਸ ਤੇਜ ਦੇ ਕਾਰਨ ਦੇਖ ਨਾ ਸਕਿਆ ਤਦ ਮੇਰੇ ਸਾਥੀ ਮੇਰਾ ਹੱਥ ਫੜ ਕੇ ਮੈਨੂੰ ਦਮਿਸ਼ਕ ਨੂੰ ਲੈ ਗਏ ।
12
“ਫਿਰ ਹਨਾਨਿਯਾ ਨਾਂ ਦਾ ਇੱਕ ਵਿਵਸਥਾ ਦਾ ਸ਼ਰਧਾਲੂ ਜਿਸ ਦਾ ਉੱਥੇ ਦੇ ਰਹਿਣ ਵਾਲੇ ਸਾਰੇ ਯਹੂਦੀ ਮਾਣ ਕਰਦੇ ਸਨ,
13
ਮੇਰੇ ਕੋਲ ਆਇਆ ਅਤੇ ਖੜ੍ਹੇ ਹੋ ਕੇ ਮੈਨੂੰ ਕਿਹਾ, ‘ਭਰਾ ਸਾਊਲ, ਫਿਰ ਤੋਂ ਦੇਖਣ ਲੱਗ ਜਾ ।’ ਉਸੇ ਘੜੀ ਮੈਨੂੰ ਦ੍ਰਿਸ਼ਟੀ ਮਿਲ ਗਈ ਅਤੇ ਮੈਂ ਉਸ ਨੂੰ ਦੇਖਿਆ ।
14
ਫਿਰ ਉਸ ਨੇ ਕਿਹਾ, ‘ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਤੈਨੂੰ ਚੁਣ ਲਿਆ ਹੈ ਕਿ ਤੂੰ ਉਸ ਦੀ ਇੱਛਾ ਨੂੰ ਜਾਣੇਂ, ਪਵਿੱਤਰ ਪੁਰਖ ਦੇ ਦਰਸ਼ਨ ਕਰੇਂ ਅਤੇ ਉਸ ਦੇ ਮੂੰਹ ਦੀ ਆਵਾਜ਼ ਸੁਣੇਂ ।
15
ਕਿਉਂਕਿ ਤੂੰ ਉਸ ਦੇ ਵੱਲੋਂ ਸਭ ਮਨੁੱਖਾਂ ਦੇ ਸਾਹਮਣੇ ਉਹਨਾਂ ਸਾਰੀਆਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਦੇਖੀਆਂ ਅਤੇ ਸੁਣੀਆਂ ਹਨ ।
16
ਹੁਣ ਦੇਰ ਕਿਉਂ ਕਰ ਰਿਹਾ ਹੈਂ? ਉੱਠ, ਬਪਤਿਸਮਾ ਲੈ ਅਤੇ ਉਸ ਦਾ ਨਾਮ ਲੈ ਕੇ ਆਪਣੇ ਪਾਪਾਂ ਤੋਂ ਮਾਫ਼ੀ ਪ੍ਰਾਪਤ ਕਰ’ ।
17
“ਜਦੋਂ ਮੈਂ ਯਰੂਸ਼ਲਮ ਨੂੰ ਵਾਪਸ ਚਲਾ ਗਿਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਅੰਤਰਲੀਨ ਹੋ ਗਿਆ ।
18
ਇਸ ਹਾਲਤ ਵਿੱਚ ਮੈਂ ਦੇਖਿਆ ਕਿ ਪ੍ਰਭੂ ਮੈਨੂੰ ਕਹਿ ਰਹੇ ਸਨ, ‘ਛੇਤੀ ਕਰ ਅਤੇ ਇਕਦਮ ਯਰੂਸ਼ਲਮ ਵਿੱਚੋਂ ਬਾਹਰ ਚਲਾ ਜਾ, ਕਿਉਂਕਿ ਇਹ ਲੋਕ ਮੇਰੇ ਸੰਬੰਧ ਵਿੱਚ ਤੇਰੀ ਗਵਾਹੀ ਸਵੀਕਾਰ ਨਹੀਂ ਕਰਨਗੇ ।’
19
ਮੈਂ ਉੱਤਰ ਦਿੱਤਾ, ‘ਪ੍ਰਭੂ ਜੀ, ਇਹ ਜਾਣਦੇ ਹਨ ਕਿ ਇਹ ਮੈਂ ਹੀ ਸੀ ਜੋ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਜਿਹੜੇ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਸਨ, ਬੰਧੀ ਬਣਾਉਂਦਾ ਅਤੇ ਕੁੱਟਦਾ ਸੀ ।
20
ਫਿਰ ਜਦੋਂ ਤੁਹਾਡੇ ਗਵਾਹ ਸਤੀਫ਼ਨੁਸ ਦਾ ਖ਼ੂਨ ਵਹਾਇਆ ਜਾ ਰਿਹਾ ਸੀ, ਉਸ ਸਮੇਂ ਮੈਂ ਆਪ ਉੱਥੇ ਖੜ੍ਹਾ ਸੀ ਅਤੇ ਹਾਮੀ ਭਰਦੇ ਹੋਏ ਕਾਤਲਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ।’
21
ਪਰ ਪ੍ਰਭੂ ਨੇ ਕਿਹਾ, ‘ਜਾ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਕੋਲ ਦੂਰ ਤੱਕ ਭੇਜਾਂਗਾ ।’”
22
ਇੱਥੋਂ ਤੱਕ ਤਾਂ ਲੋਕਾਂ ਨੇ ਪੌਲੂਸ ਨੂੰ ਸੁਣਿਆ ਪਰ ਬਾਅਦ ਵਿੱਚ ਉਹ ਆਪਣੀ ਪੂਰੀ ਆਵਾਜ਼ ਨਾਲ ਰੌਲਾ ਪਾਉਣ ਲੱਗੇ, “ਇਸ ਨੂੰ ਧਰਤੀ ਤੋਂ ਖ਼ਤਮ ਕਰ ਦੇਵੋ! ਇਹ ਜਿਊਂਦਾ ਰਹਿਣ ਦੇ ਯੋਗ ਨਹੀਂ ਹੈ!”
23
ਜਦੋਂ ਉਹ ਰੌਲਾ ਪਾਉਂਦੇ, ਕੱਪੜੇ ਸੁੱਟਦੇ ਅਤੇ ਹਵਾ ਵਿੱਚ ਘੱਟਾ ਉਡਾ ਰਹੇ ਸਨ,
24
ਤਦ ਸੈਨਾਪਤੀ ਨੇ ਹੁਕਮ ਦਿੱਤਾ, “ਇਸ ਨੂੰ ਅੰਦਰ ਕਿਲੇ ਵਿੱਚ ਲੈ ਚੱਲੋ ਅਤੇ ਕੋਰੜੇ ਮਾਰ ਕੇ ਇਸ ਦੀ ਜਾਂਚ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਇਹ ਲੋਕ ਇਸ ਦੇ ਵਿਰੁੱਧ ਕਿਉਂ ਰੌਲਾ ਪਾ ਰਹੇ ਹਨ ।”
25
ਜਦੋਂ ਉਹ ਲੋਕ ਪੌਲੂਸ ਨੂੰ ਕੋਰੜੇ ਮਾਰਨ ਲਈ ਬੰਨ੍ਹ ਚੁੱਕੇ ਤਾਂ ਪੌਲੂਸ ਨੇ ਨੇੜੇ ਖੜ੍ਹੇ ਅਫ਼ਸਰ ਨੂੰ ਕਿਹਾ, “ਕੀ ਇਹ ਕਾਨੂੰਨੀ ਤੌਰ ਤੇ ਠੀਕ ਹੈ ਕਿ ਤੁਸੀਂ ਇੱਕ ਅਜਿਹੇ ਆਦਮੀ ਨੂੰ ਜੋ ਰੋਮੀ ਨਾਗਰਿਕ ਹੈ ਅਤੇ ਦੋਸ਼ੀ ਸਿੱਧ ਨਹੀਂ ਕੀਤਾ ਗਿਆ, ਕੋਰੜੇ ਮਾਰੋ?”
26
ਜਦੋਂ ਅਫ਼ਸਰ ਨੇ ਇਹ ਸੁਣਿਆ ਤਾਂ ਉਹ ਸੈਨਾਪਤੀ ਕੋਲ ਗਿਆ ਅਤੇ ਕਿਹਾ, “ਤੁਸੀਂ ਇਹ ਕੀ ਕਰ ਰਹੇ ਹੋ? ਇਹ ਆਦਮੀ ਤਾਂ ਰੋਮੀ ਹੈ ।”
27
ਇਸ ਲਈ ਸੈਨਾਪਤੀ ਪੌਲੂਸ ਕੋਲ ਗਿਆ ਅਤੇ ਪੁੱਛਣ ਲੱਗਾ, “ਮੈਨੂੰ ਦੱਸ, ਕੀ ਤੂੰ ਰੋਮੀ ਨਾਗਰਿਕ ਹੈਂ?” ਪੌਲੂਸ ਨੇ ਕਿਹਾ, “ਹਾਂ ।”
28
ਸੈਨਾਪਤੀ ਨੇ ਕਿਹਾ, “ਮੈਨੂੰ ਇਹ ਨਾਗਰਿਕਤਾ ਬਹੁਤ ਧਨ ਖਰਚ ਕਰ ਕੇ ਮਿਲੀ ਹੈ ।” ਪੌਲੂਸ ਨੇ ਉੱਤਰ ਦਿੱਤਾ, “ਮੈਂ ਤਾਂ ਜਨਮ ਤੋਂ ਹੀ ਰੋਮੀ ਨਾਗਰਿਕ ਹਾਂ ।”
29
ਫਿਰ ਉਹ ਲੋਕ ਜਿਹੜੇ ਪੌਲੂਸ ਦੀ ਜਾਂਚ ਕਰਨ ਲੱਗੇ ਸਨ, ਇਕਦਮ ਦੂਰ ਹੋ ਗਏ । ਸੈਨਾਪਤੀ ਵੀ ਇਹ ਜਾਣ ਕੇ ਘਬਰਾ ਗਿਆ ਕਿ ਪੌਲੂਸ ਰੋਮੀ ਹੈ ਅਤੇ ਉਸ ਨੇ ਪੌਲੂਸ ਨੂੰ ਬੇੜੀਆਂ ਪਾ ਦਿੱਤੀਆਂ ਹਨ ।
30
ਅਗਲੇ ਦਿਨ ਸੱਚਾਈ ਜਾਨਣ ਦੀ ਇੱਛਾ ਨਾਲ ਕਿ ਯਹੂਦੀ ਉਸ ਉੱਤੇ ਕਿਉਂ ਦੋਸ਼ ਲਾਉਂਦੇ ਹਨ, ਸੈਨਾਪਤੀ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਅਤੇ ਮਹਾਂ-ਪੁਰੋਹਿਤਾਂ ਅਤੇ ਮਹਾਂ ਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ । ਫਿਰ ਪੌਲੂਸ ਨੂੰ ਲਿਆ ਕੇ ਉਹਨਾਂ ਦੇ ਸਾਹਮਣੇ ਖੜ੍ਹਾ ਕਰ ਦਿੱਤਾ ।
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28