bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 20
Acts 20
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
1
ਜਦੋਂ ਦੰਗਾ ਖ਼ਤਮ ਹੋ ਗਿਆ ਤਦ ਪੌਲੂਸ ਨੇ ਚੇਲਿਆਂ ਨੂੰ ਸੱਦਾ ਭੇਜਿਆ ਅਤੇ ਉਹਨਾਂ ਨੂੰ ਉਤਸ਼ਾਹ ਦੇਣ ਦੇ ਬਾਅਦ ਉਹ ਉਹਨਾਂ ਤੋਂ ਵਿਦਾ ਹੋ ਕੇ ਮਕਦੂਨਿਯਾ ਨੂੰ ਚਲਾ ਗਿਆ ।
2
ਉਹ ਇਹਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਬਹੁਤ ਸਾਰੇ ਉਪਦੇਸ਼ਾਂ ਰਾਹੀਂ ਉਤਸ਼ਾਹ ਦਿੰਦਾ ਹੋਇਆ ਯੂਨਾਨ ਵਿੱਚ ਆਇਆ ।
3
ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਸਮੁੰਦਰੀ ਜਹਾਜ਼ ਦੁਆਰਾ ਸੀਰੀਯਾ ਨੂੰ ਜਾਣ ਵਾਲਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਯਹੂਦੀ ਉਸ ਦੇ ਵਿਰੁੱਧ ਵਿਉਂਤਾਂ ਬਣਾ ਰਹੇ ਹਨ । ਇਸ ਲਈ ਉਸ ਨੇ ਮਕਦੂਨਿਯਾ ਰਾਹੀਂ ਜਾਣ ਦਾ ਇਰਾਦਾ ਕੀਤਾ ।
4
ਉਸ ਦੇ ਨਾਲ ਪੇਰਰੁਸ ਦਾ ਪੁੱਤਰ ਸੋਪਤੁਰਸ ਜਿਹੜਾ ਬਰਿਯਾ ਦਾ ਰਹਿਣ ਵਾਲਾ ਸੀ; ਥੱਸਲੁਨੀਕੀਆ ਦੇ ਰਹਿਣ ਵਾਲੇ ਅਰਿਸਤਰਖੁਸ ਅਤੇ ਸਿਕੰਦਰ; ਦਰਬੇ ਦੇ ਗਾਯੁਸ ਅਤੇ ਤਿਮੋਥਿਉਸ ਅਤੇ ਏਸ਼ੀਆ ਦੇ ਤੁਥਿਕੁਸ ਅਤੇ ਤ੍ਰੋਫਿਮੁਸ ਗਏ ।
5
ਇਹ ਲੋਕ ਜਾ ਕੇ ਤ੍ਰੋਆਸ ਵਿੱਚ ਸਾਡੀ ਉਡੀਕ ਕਰਨ ਲੱਗੇ ।
6
ਅਸੀਂ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਬਾਅਦ ਫ਼ਿਲਿੱਪੈ ਤੋਂ ਸਮੁੰਦਰ ਦੁਆਰਾ ਯਾਤਰਾ ਸ਼ੁਰੂ ਕੀਤੀ ਅਤੇ ਪੰਜ ਦਿਨਾਂ ਵਿੱਚ ਉਹਨਾਂ ਦੇ ਕੋਲ ਤ੍ਰੋਆਸ ਪਹੁੰਚੇ ਅਤੇ ਉੱਥੇ ਸੱਤ ਦਿਨ ਰਹੇ ।
7
ਹਫ਼ਤੇ ਦੇ ਪਹਿਲੇ ਦਿਨ ਅਸੀਂ ਪ੍ਰਭੂ ਭੋਜ ਦੇ ਲਈ ਇਕੱਠੇ ਹੋਏ । ਪੌਲੂਸ ਅਗਲੇ ਦਿਨ ਜਾਣ ਵਾਲਾ ਸੀ, ਇਸ ਲਈ ਉਹ ਲੋਕਾਂ ਨਾਲ ਗੱਲ ਬਾਤ ਕਰਨ ਲੱਗਾ ਅਤੇ ਗੱਲ ਬਾਤ ਅੱਧੀ ਰਾਤ ਤੱਕ ਚੱਲਦੀ ਰਹੀ ।
8
ਜਿਸ ਚੌਬਾਰੇ ਵਿੱਚ ਇਹ ਸਭਾ ਹੋ ਰਹੀ ਸੀ, ਉੱਥੇ ਬਹੁਤ ਦੀਵੇ ਜਗ ਰਹੇ ਸਨ ।
9
ਯੂਤਖੁਸ ਨਾਂ ਦਾ ਇੱਕ ਜਵਾਨ ਖਿੜਕੀ ਵਿੱਚ ਬੈਠਾ ਹੋਇਆ ਸੀ । ਜਦੋਂ ਪੌਲੂਸ ਦੇਰ ਤੱਕ ਗੱਲ ਬਾਤ ਕਰਦਾ ਰਿਹਾ ਤਾਂ ਉਸ ਜਵਾਨ ਨੂੰ ਨੀਂਦ ਆ ਗਈ । ਨੀਂਦ ਦੇ ਝੋਕੇ ਵਿੱਚ ਹੀ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ ਅਤੇ ਮਰਿਆ ਹੋਇਆ ਚੁੱਕਿਆ ਗਿਆ ।
10
ਤਦ ਪੌਲੂਸ ਹੇਠਾਂ ਉਤਰਿਆ ਅਤੇ ਉਸ ਜਵਾਨ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਕਿਹਾ, “ਰੌਲਾ ਨਾ ਪਾਓ, ਇਹ ਜਿਊਂਦਾ ਹੈ!”
11
ਤਦ ਉਹ ਉੱਤੇ ਗਿਆ ਅਤੇ ਪ੍ਰਭੂ ਭੋਜ ਕੀਤਾ । ਪੌਲੂਸ ਇੰਨੀ ਦੇਰ ਤੱਕ ਗੱਲ ਬਾਤ ਕਰਦਾ ਰਿਹਾ ਕਿ ਦਿਨ ਚੜ੍ਹ ਆਇਆ ਅਤੇ ਫਿਰ ਉਹ ਚਲਾ ਗਿਆ ।
12
ਲੋਕ ਜਵਾਨ ਨੂੰ ਜਿਊਂਦਾ ਜਾਗਦਾ ਘਰ ਲੈ ਆਏ ਅਤੇ ਉਹਨਾਂ ਨੂੰ ਬਹੁਤ ਦਿਲਾਸਾ ਮਿਲਿਆ ।
13
ਅਸੀਂ ਸਮੁੰਦਰੀ ਜਹਾਜ਼ ਦੁਆਰਾ ਪਹਿਲਾਂ ਹੀ ਅੱਸੁਸ ਨੂੰ ਚੱਲ ਪਏ । ਅਸੀਂ ਚਾਹੁੰਦੇ ਸੀ ਕਿ ਪੌਲੂਸ ਨੂੰ ਸਮੁੰਦਰੀ ਜਹਾਜ਼ ਵਿੱਚ ਚੜ੍ਹਾ ਲਈਏ । ਪੌਲੂਸ ਨੇ ਆਪ ਹੀ ਇਸ ਤਰ੍ਹਾਂ ਕਰਨ ਲਈ ਕਿਹਾ ਸੀ ਕਿਉਂਕਿ ਉਹ ਆਪ ਪੈਦਲ ਆਉਣਾ ਚਾਹੁੰਦਾ ਸੀ ।
14
ਇਸ ਲਈ ਉਹ ਸਾਨੂੰ ਅੱਸੁਸ ਵਿੱਚ ਮਿਲਿਆ ਅਤੇ ਅਸੀਂ ਉਸ ਨੂੰ ਜਹਾਜ਼ ਵਿੱਚ ਚੜ੍ਹਾ ਲਿਆ ਅਤੇ ਮਿਤੁਲੇਨੇ ਨੂੰ ਚਲੇ ਗਏ ।
15
ਦੂਜੇ ਦਿਨ ਉੱਥੋਂ ਜਲ ਮਾਰਗ ਦੁਆਰਾ ਅਸੀਂ ਖੀਉਸ ਪਹੁੰਚੇ । ਫਿਰ ਅਗਲੇ ਦਿਨ ਸਾਮੁਸ ਅਤੇ ਇੱਕ ਦਿਨ ਦੇ ਬਾਅਦ ਮਿਲੇਤੁਸ ਵਿੱਚ ਆ ਗਏ ।
16
ਪੌਲੂਸ ਨੇ ਫ਼ੈਸਲਾ ਕੀਤਾ ਸੀ ਕਿ ਅਫ਼ਸੁਸ ਨੂੰ ਨਾ ਜਾਈਏ ਤਾਂ ਜੋ ਏਸ਼ੀਆ ਵਿੱਚ ਦੇਰ ਨਾ ਲੱਗੇ । ਉਹ ਇਸ ਲਈ ਛੇਤੀ ਕਰ ਰਿਹਾ ਸੀ ਕਿ ਜੇਕਰ ਹੋ ਸਕੇ ਤਾਂ ਪੰਤੇਕੁਸਤ ਦੇ ਦਿਨ ਤੱਕ ਯਰੂਸ਼ਲਮ ਨੂੰ ਪਹੁੰਚ ਜਾਵੇ ।
17
ਪੌਲੂਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗ ਆਗੂਆਂ ਨੂੰ ਸੱਦਾ ਭੇਜਿਆ ।
18
ਜਦੋਂ ਉਹ ਪਹੁੰਚੇ ਤਦ ਪੌਲੂਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਜਿਸ ਦਿਨ ਤੋਂ ਮੈਂ ਏਸ਼ੀਆ ਵਿੱਚ ਪੈਰ ਰੱਖਿਆ ਹੈ, ਮੈਂ ਆਪਣਾ ਸਾਰਾ ਸਮਾਂ ਤੁਹਾਡੇ ਨਾਲ ਕਿਸ ਤਰ੍ਹਾਂ ਗੁਜ਼ਾਰਿਆ ਹੈ ।
19
ਕਿਸ ਤਰ੍ਹਾਂ ਨਿਮਰਤਾ ਅਤੇ ਅੱਥਰੂਆਂ ਨਾਲ ਉਹਨਾਂ ਦੁੱਖਾਂ ਵਿੱਚ ਜਿਹੜੇ ਯਹੂਦੀਆਂ ਦੀਆਂ ਵਿਉਂਤਾਂ ਦੇ ਕਾਰਨ ਮੇਰੇ ਉੱਤੇ ਆਏ, ਮੈਂ ਪ੍ਰਭੂ ਦੀ ਸੇਵਾ ਕਰਦਾ ਰਿਹਾ ਹਾਂ ।
20
ਜਿਹੜੀਆਂ ਗੱਲਾਂ ਤੁਹਾਡੇ ਲਾਭ ਦੀਆਂ ਸਨ, ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਣ ਤੋਂ ਪਿੱਛੇ ਨਾ ਹਟਿਆ ਅਤੇ ਖੁੱਲ੍ਹੇਆਮ ਘਰ ਘਰ ਜਾ ਕੇ ਤੁਹਾਨੂੰ ਸਿੱਖਿਆ ਦਿੱਤੀ ।
21
ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਨਾਂ ਦੇ ਸਾਹਮਣੇ ਸਾਫ਼ ਸਾਫ਼ ਗਵਾਹੀ ਦਿੱਤੀ ਕਿ ਉਹ ਪਰਮੇਸ਼ਰ ਦੇ ਵੱਲ ਮੁੜਨ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਨ ।
22
ਪਰ ਹੁਣ ਮੈਂ ਆਤਮਾ ਦੇ ਹੁਕਮ ਦਾ ਬੱਧਾ ਹੋਇਆ ਯਰੂਸ਼ਲਮ ਜਾ ਰਿਹਾ ਹਾਂ । ਉੱਥੇ ਮੇਰੇ ਨਾਲ ਕੀ ਹੋਵੇਗਾ, ਮੈਨੂੰ ਨਹੀਂ ਪਤਾ ।
23
ਕੇਵਲ ਇਹ ਜਾਣਦਾ ਹਾਂ ਕਿ ਹਰ ਇੱਕ ਸ਼ਹਿਰ ਵਿੱਚ ਪਵਿੱਤਰ ਆਤਮਾ ਮੈਨੂੰ ਚਿਤਾਵਨੀ ਦੇ ਰਿਹਾ ਹੈ ਕਿ ਕੈਦ ਅਤੇ ਬਿਪਤਾਵਾਂ ਮੇਰਾ ਰਾਹ ਦੇਖ ਰਹੀਆਂ ਹਨ ।
24
ਮੇਰੇ ਜੀਵਨ ਦਾ ਕੋਈ ਮੁੱਲ ਨਹੀਂ; ਜੇਕਰ ਹੈ ਤਾਂ ਕੇਵਲ ਇਹ ਕਿ ਮੇਰੀ ਉਹ ਦੌੜ ਅਤੇ ਉਹ ਸੇਵਾ ਪੂਰੀ ਹੋ ਜਾਵੇ ਜਿਹੜੀ ਪ੍ਰਭੂ ਯਿਸੂ ਨੇ ਮੈਨੂੰ ਪ੍ਰਦਾਨ ਕੀਤੀ ਹੈ, ਭਾਵ ਮੈਂ ਪਰਮੇਸ਼ਰ ਦੀ ਕਿਰਪਾ ਵਾਲੇ ਸ਼ੁਭ ਸਮਾਚਾਰ ਦੀ ਗਵਾਹੀ ਦਿੰਦਾ ਰਹਾਂ ।
25
“ਹੁਣ ਦੇਖੋ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਜਿਹਨਾਂ ਵਿੱਚ ਮੈਂ ਪਰਮੇਸ਼ਰ ਦੇ ਰਾਹ ਦਾ ਸ਼ੁਭ ਸਮਾਚਾਰ ਸੁਣਾਉਂਦਾ ਰਿਹਾ ਹਾਂ, ਮੇਰਾ ਮੂੰਹ ਫਿਰ ਕਦੀ ਨਾ ਦੇਖੋਗੇ ।
26
ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਸਾਹਮਣੇ ਗਵਾਹੀ ਦਿੰਦਾ ਹਾਂ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਭਟਕ ਜਾਵੇ ਤਾਂ ਉਸ ਦੇ ਲਈ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ ।
27
ਕਿਉਂਕਿ ਮੈਂ ਪਰਮੇਸ਼ਰ ਦੇ ਸਾਰੇ ਇਰਾਦੇ ਤੁਹਾਨੂੰ ਦੱਸਣ ਤੋਂ ਨਹੀਂ ਝਿੱਜਕਿਆ ।
28
ਆਪਣਾ ਅਤੇ ਆਪਣੇ ਝੁੰਡ ਦਾ ਖਿਆਲ ਰੱਖਣਾ, ਜਿਸ ਦਾ ਨਿਗਹਾਬਾਨ ਪਵਿੱਤਰ ਆਤਮਾ ਨੇ ਤੁਹਾਨੂੰ ਨਿਯੁਕਤ ਕੀਤਾ ਹੈ । ਤੁਸੀਂ ਪਰਮੇਸ਼ਰ ਦੇ ਲੋਕਾਂ ਦੀ ਸੁਰੱਖਿਆ ਕਰੋ ਜਿਹਨਾਂ ਨੂੰ ਉਹਨਾਂ ਨੇ ਆਪਣੇ ਲਈ ਆਪਣੇ ਖ਼ੂਨ ਦੁਆਰਾ ਪ੍ਰਾਪਤ ਕੀਤਾ ਹੈ ।
29
ਮੈਂ ਜਾਣਦਾ ਹਾਂ ਕਿ ਮੇਰੇ ਜਾਣ ਬਾਅਦ ਭਿਅੰਕਰ ਬਘਿਆੜ ਤੁਹਾਡੇ ਵਿੱਚ ਆ ਜਾਣਗੇ, ਜਿਹੜੇ ਝੁੰਡ ਨੂੰ ਨਾ ਛੱਡਣਗੇ ।
30
ਹਾਂ, ਤੁਹਾਡੇ ਹੀ ਵਿੱਚੋਂ ਇਹੋ ਜਿਹੇ ਆਦਮੀ ਉੱਠ ਖੜ੍ਹੇ ਹੋ ਜਾਣਗੇ, ਜਿਹੜੇ ਚੇਲਿਆਂ ਨੂੰ ਆਪਣੇ ਪਿੱਛੇ ਲਾਉਣ ਲਈ ਉਹਨਾਂ ਨੂੰ ਉਲਟੀਆਂ ਸਿੱਧੀਆਂ ਸਿੱਖਿਆਵਾਂ ਦੇਣਗੇ ।
31
ਇਸ ਲਈ ਜਾਗਦੇ ਰਹੋ ਅਤੇ ਯਾਦ ਰੱਖੋ ਕਿ ਮੈਂ ਤਿੰਨ ਸਾਲ ਤੱਕ ਦਿਨ ਰਾਤ ਅੱਥਰੂ ਵਹਾ ਵਹਾ ਕੇ ਤੁਹਾਡੇ ਵਿੱਚ ਹਰ ਇੱਕ ਨੂੰ ਸਮਝਾਇਆ ਹੈ ।
32
“ਹੁਣ ਮੈਂ ਤੁਹਾਨੂੰ ਪਰਮੇਸ਼ਰ ਅਤੇ ਉਸ ਦੀ ਕਿਰਪਾ ਦੇ ਵਚਨ ਦੀ ਦੇਖਭਾਲ ਦੇ ਸਪੁਰਦ ਕਰਦਾ ਹਾਂ । ਉਹ ਤੁਹਾਡੀ ਉਸਾਰੀ ਕਰਨ ਅਤੇ ਆਪਣੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਤੁਹਾਡੀਆਂ ਅਸੀਸਾਂ ਤੁਹਾਨੂੰ ਪ੍ਰਦਾਨ ਕਰਨ ਦੇ ਯੋਗ ਹਨ ।
33
ਮੈਂ ਕਿਸੇ ਦੇ ਸੋਨੇ, ਚਾਂਦੀ ਅਤੇ ਵਸਤਰਾਂ ਦਾ ਲੋਭ ਨਹੀਂ ਕੀਤਾ ।
34
ਤੁਸੀਂ ਆਪ ਜਾਣਦੇ ਹੋ ਕਿ ਇਹਨਾਂ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ ।
35
ਮੈਂ ਹਮੇਸ਼ਾ ਤੁਹਾਡੇ ਸਾਹਮਣੇ ਉਦਾਹਰਨ ਰੱਖੀ ਹੈ ਕਿ ਸਾਨੂੰ ਕਿਸ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ ਜਿਹੜੇ ਉਹਨਾਂ ਨੇ ਆਪ ਕਹੇ ਸਨ, ‘ਲੈਣ ਨਾਲੋਂ ਦੇਣਾ ਧੰਨ ਹੈ ।’”
36
ਇਹ ਕਹਿ ਚੁੱਕਣ ਦੇ ਬਾਅਦ ਪੌਲੂਸ ਨੇ ਸਾਰਿਆਂ ਦੇ ਨਾਲ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ।
37
ਫਿਰ ਉਹ ਸਾਰੇ ਰੋਣ ਲੱਗੇ ਅਤੇ ਪੌਲੂਸ ਦੇ ਗਲ ਲੱਗ ਕੇ ਉਸ ਨੂੰ ਚੁੰਮਣ ਲੱਗੇ ।
38
ਖ਼ਾਸ ਕਰ ਕੇ ਪੌਲੂਸ ਦੇ ਇਹਨਾਂ ਸ਼ਬਦਾਂ ਦੇ ਕਾਰਨ, “ਤੁਸੀਂ ਮੇਰਾ ਮੂੰਹ ਫਿਰ ਨਾ ਦੇਖੋਗੇ ।” ਉਹ ਬਹੁਤ ਉਦਾਸ ਸਨ । ਉਹ ਸਾਰੇ ਪੌਲੂਸ ਨੂੰ ਸਮੁੰਦਰੀ ਜਹਾਜ਼ ਤੱਕ ਛੱਡਣ ਗਏ ।
← Chapter 19
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 21 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28